ਨੀਤੀ ਆਯੋਗ
ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਆਸਟ੍ਰੇਲੀਆ ਦੇ ਕਾਮਨਵੈਲਥ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ ਆਰਗੇਨਾਈਜ਼ੇਸ਼ਨ (ਸੀਐੱਸਆਈਆਰਓ) ਦੇ ਨਾਲ, ਭਾਰਤ – ਆਸਟ੍ਰੇਲੀਆ ਦੇ ਸਰਕੂਲਰ ਇਕੌਨਮੀ ਹੈਕਾਥੌਨ (ਆਈ - ਏਸੀਈ) ਦੀ ਸ਼ੁਰੂਆਤ ਕੀਤੀ
Posted On:
26 OCT 2020 5:19PM by PIB Chandigarh
ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਸੀਐੱਸਆਈਆਰਓ ਦੇ ਸਹਿਯੋਗ ਨਾਲ 7 ਅਤੇ 8 ਦਸੰਬਰ ਨੂੰ ‘ਭਾਰਤ – ਆਸਟ੍ਰੇਲੀਆ ਸਰਕੂਲਰ ਇਕੌਨਮੀ ਹੈਕਾਥੌਨ (ਆਈ-ਏਸੀਈ)’ ’ਤੇ ਦੋ ਦਿਨਾਂ ਦਾ ਸਰਕੂਲਰ ਇਕੌਨਮੀ ਹੈਕਾਥੌਨ ਦਾ ਆਯੋਜਨ ਕਰ ਰਹੀ ਹੈ।
4 ਜੂਨ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਇੱਕ ਵਰਚੁਅਲ ਸੰਮੇਲਨ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿੱਚ ਸਰਕੂਲਰ ਇਕੌਨਮੀ ਨੂੰ ਉਤਸ਼ਾਹਿਤ ਕਰਨ ਦੇ ਇਨੋਵੇਟਿਵ ਤਰੀਕਿਆਂ ਦੀ ਖੋਜ ਦੇ ਲਈ ਆਈ - ਏਸੀਈ ਦਾ ਵਿਚਾਰ ਧਾਰਿਆ ਗਿਆ ਸੀ।
ਆਈ - ਏਸੀਈ ਦੋਵਾਂ ਦੇਸ਼ਾਂ ਦੇ ਤੇਜ਼ ਦਿਮਾਗੀ ਵਿਦਿਆਰਥੀਆਂ, ਸਟਾਰਟਅਪਾਂ ਅਤੇ ਐੱਮਐੱਸਐੱਮਈ ਦੁਆਰਾ ਇਨੋਵੇਟਿਵ ਟੈਕਨੋਲੋਜੀ ਹੱਲਾਂ ਦੀ ਪਛਾਣ ਅਤੇ ਵਿਕਾਸ ’ਤੇ ਕੇਂਦ੍ਰਤ ਕਰੇਗਾ।
ਹੈਕਾਥੌਨ ਦੇ ਲਈ ਚਾਰ ਮੁੱਖ ਵਿਸ਼ਾ ਵਸਤੂਆਂ ਹੇਠ ਲਿਖੇ ਅਨੁਸਾਰ ਹਨ:
1. ਪੈਕੇਜਿੰਗ ਦੀ ਰਹਿੰਦ-ਖੂੰਹਦ ਨੂੰ ਘਟਾਉਣ ਲਈ ਪੈਕੇਜਿੰਗ ਵਿੱਚ ਇਨੋਵੇਸ਼ਨ
2. ਬਚੇ ਖੁਚੇ ਖਾਣੇ ਦੀ ਰਹਿੰਦ-ਖੂੰਹਦ ਤੋਂ ਬਚਣ ਲਈ ਖਾਣੇ ਦੀ ਸਪਲਾਈ ਚੇਨਾਂ ਵਿੱਚ ਇਨੋਵੇਸ਼ਨ
3. ਪਲਾਸਟਿਕ ਦੀ ਰਹਿੰਦ -ਖੂੰਹਦ ਨੂੰ ਘੱਟ ਕਰਨ ਦੇ ਮੌਕੇ ਪੈਦਾ ਕਰਨਾ
4. ਨਾਜ਼ੁਕ ਊਰਜਾ ਧਾਤਾਂ ਅਤੇ ਈ-ਵੇਸਟ ਨੂੰ ਰੀਸਾਈਕਲ ਕਰਨਾ
ਚੁਣੇ ਗਏ ਵਿਦਿਆਰਥੀਆਂ ਅਤੇ ਸਟਾਰਟਅੱਪਸ / ਐੱਮਐੱਸਐੱਮਈ ਨੂੰ ਹੈਕਾਥੌਨ ਲਈ ਬੁਲਾਇਆ ਜਾਵੇਗਾ, ਜਿੱਥੇ ਹਰੇਕ ਦੇਸ਼ ਦੇ ਦੋ ਵਿਜੇਤਾਵਾਂ (ਇੱਕ ਵਿਦਿਆਰਥੀ ਅਤੇ ਇੱਕ ਸਟਾਰਟਅੱਪ / ਐੱਮਐੱਸਐੱਮਈ) ਦਾ ਐਲਾਨ 11 ਦਸੰਬਰ ਨੂੰ ਇੱਕ ਪੁਰਸਕਾਰ ਸਮਾਰੋਹ ਵਿੱਚ ਕੀਤਾ ਜਾਵੇਗਾ।
ਹੈਕਾਥੌਨ ਦੀ ਸ਼ੁਰੂਆਤ ਕਰਦਿਆਂ ਏਆਈਐੱਮ ਮਿਸ਼ਨ ਦੇ ਡਾਇਰੈਕਟਰ ਅਤੇ ਨੀਤੀ ਆਯੋਗ ਦੇ ਵਧੀਕ ਸਕੱਤਰ ਆਰ. ਰਮਨਨ ਨੇ ਕਿਹਾ, ‘ਅਸੀਂ ਵੇਖ ਰਹੇ ਹਾਂ ਕਿ ਕਿਵੇਂ ਅਸੀਂ ਸਰਕੂਲਰ ਇਕੌਨਮੀ ਚੁਣੌਤੀ ਦਾ ਹੱਲ ਕਰ ਸਕਦੇ ਹਾਂ, ਜੋ ਕਿ ਨਾ ਸਿਰਫ਼ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ਲਈ, ਬਲਕਿ ਰਹਿੰਦ-ਖੂੰਹਦ ਦੀ ਮੁੜ ਵਰਤੋਂ ਲਈ ਵੀ ਸੰਭਵ ਹੱਲ ਪੈਦਾ ਕਰ ਸਕਦੀ ਹੈ।’
ਸੀਐੱਸਆਈਆਰਓ ਦੇ ਜ਼ਮੀਨ ਅਤੇ ਪਾਣੀ ਡਿਵੀਜ਼ਨ ਦੇ ਮੁਖੀ ਡਾ. ਪੌਲ ਬਰਟਸ ਨੇ ਕਿਹਾ, ‘ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਦਹਾਕੇ ਤੋਂ ਇੱਕ ਮਜ਼ਬੂਤ ਅਤੇ ਲਾਭਕਾਰੀ ਸਾਂਝੇਦਾਰੀ ਹੈ ਅਤੇ ਵਿਆਪਕ ਖੇਤਰਾਂ ਵਿੱਚ ਸਾਡੇ ਸਹਿਯੋਗ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ।’ ਭਾਰਤ ਅਤੇ ਆਸਟ੍ਰੇਲੀਆ ਮਿਲ ਕੇ ਮਾਨਵਤਾ ਦੇ ਇਤਿਹਾਸ ਵਿੱਚ ਇੱਕ ਚੁਣੌਤੀਪੂਰਨ ਸਮੇਂ ’ਤੇ ਵਧੇਰੇ ਪ੍ਰਾਪਤ ਕਰਨ ਲਈ ਖੋਜ ਅਤੇ ਵਿਕਾਸ ਦੇ ਯਤਨਾਂ ਨੂੰ ਇਕਸਾਰ ਕਰ ਸਕਦੇ ਹਨ।
ਡਾ. ਪੌਲ ਬਰਟਸ ਨਾਲ ਸਹਿਮਤੀ ਜਤਾਉਂਦੇ ਹੋਏ ਸੀਐੱਸਆਈਆਰਓ ਵਿੱਚ ਜ਼ਮੀਨ ਅਤੇ ਪਾਣੀ ਦੇ ਸੀਨੀਅਰ ਸਾਇੰਸ ਲੀਡਰ ਡਾ: ਹੇਨਜ ਸ਼ੈਲਡ ਨੇ ਕਿਹਾ, ‘ਲੰਬੇ ਸਮੇਂ ਲਈ ਇੱਕ ਸਰਕੂਲਰ ਇਕੌਨਮੀ ਦਾ ਮਾਡਲ ਵਧੇਰੇ ਨੌਕਰੀਆਂ ਅਤੇ ਉੱਚ ਆਰਥਿਕ ਵਿਕਾਸ ਪ੍ਰਦਾਨ ਕਰੇਗਾ। ਇਹ ਲਾਗਤ ਨੂੰ ਘਟਾਏਗਾ, ਨਵੀਨੀਕਰਨ ਕਰੇਗਾ ਅਤੇ ਇਸ ਦੇ ਵਾਤਾਵਰਣ ਉੱਤੇ ਮਹੱਤਵਪੂਰਨ ਪ੍ਰਭਾਵ ਹੋਣਗੇ।’
ਇਸ ਮੌਕੇ ’ਤੇ ਬੋਲਦਿਆਂ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ: ਰਾਜੀਵ ਕੁਮਾਰ ਨੇ ਕਿਹਾ, ‘ਸਾਡੀ ਆਰਥਿਕਤਾ ਨੂੰ ਘੱਟ ਸਰੋਤਾਂ ’ਤੇ ਨਿਰਭਰ ਕਰਨਾ ਅਤੇ ਸਾਡੇ ਆਰਥਿਕ ਵਿਕਾਸ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਇਹ ਬਹੁਤ ਮਹੱਤਵਪੂਰਨ ਪਹਿਲ ਹੈ।’
ਆਸਟ੍ਰੇਲੀਆ ਦੇ ਖੋਜ ਅਤੇ ਵਿਕਾਸ ਆਧਾਰ ਨੂੰ ਭਾਰਤ ਦੇ ਪੈਮਾਨੇ ਅਤੇ ਸੰਜਮੀ ਇਨੋਵੇਸ਼ਨਾਂ ਦੇ ਰਿਕਾਰਡ ਨਾਲ ਜੋੜਨ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਕਿਹਾ, ‘ਸਮੇਂ ਦੀ ਲੋੜ ਹੈ ਕਿ ਕੰਮ ਕਰਨ ਦੇ ਵਿਘਨਕਾਰੀ ਢੰਗ ਨੂੰ ਅਪਣਾਇਆ ਜਾਏ, ਜੋ ਕਿ ਟਿਕਾਊਪਣ ਅਤੇ ਇੱਕ ਸਰਕੂਲਰ ਇਕੌਨਮੀ ਵੱਲ ਵਧਣ ’ਤੇ ਅਧਾਰਤ ਹੈ।
ਜੇਤੂ ਭਾਰਤੀ ਵਿਦਿਆਰਥੀ ਅਤੇ ਸਟਾਰਟਅੱਪ / ਐੱਮਐੱਸਐੱਮਈ ਟੀਮਾਂ ਨੂੰ ਹੈਕਾਥੌਨ ਤੋਂ ਬਾਅਦ ਦੇ ਉਤਪਾਦ ਵਿਕਾਸ ਦੇ ਮੌਕਿਆਂ ਦੇ ਨਾਲ ਕ੍ਰਮਵਾਰ 2 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜੇਤੂ ਆਸਟ੍ਰੇਲੀਆਈ ਵਿਦਿਆਰਥੀ ਨੂੰ ਏਯੂਡੀ 3500 ਡਾਲਰ ਅਤੇ ਜੇਤੂ ਆਸਟ੍ਰੇਲੀਆਈ ਐੱਸਐੱਮਈ / ਸਟਾਰਟਅੱਪ ਟੀਮ ਨੂੰ ਏਯੂਡੀ 9500 ਡਾਲਰ ਦਾ ਇਨਾਮ ਦਿੱਤਾ ਜਾਵੇਗਾ।
ਅਰਜ਼ੀ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ 6 ਨਵੰਬਰ 2020 ਹੈ। ਜੋ ਦਿਲਚਸਪੀ ਰੱਖਦੇ ਹਨ ਉਹ http://aimapp2.aim.gov.in/iace/ ਦੁਆਰਾ ਅਰਜ਼ੀ ਦੇ ਸਕਦੇ ਹਨ।
*****
ਵੀਆਰਆਰਕੇ / ਕੇਪੀ
(Release ID: 1667643)
Visitor Counter : 223