ਕਬਾਇਲੀ ਮਾਮਲੇ ਮੰਤਰਾਲਾ

‘ਟ੍ਰਾਈਬਸ ਇੰਡੀਆ’ ਨੇ ਲਿਆਂਦੇ ਕੁਦਰਤ ਦੇ ਹੋਰ ਤੋਹਫ਼ੇ, ਵਣਾਂ ਦੇ 100 ਨਵੇਂ ਤਾਜ਼ਾ ਔਰਗੈਨਿਕ ਉਤਪਾਦ ਆਪਣੀ ਰੇਂਜ ’ਚ ਸ਼ਾਮਲ ਕੀਤੇ

Posted On: 26 OCT 2020 3:12PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਅਧੀਨ ਟ੍ਰਾਈਫ਼ੈੱਡ’ (TRIFED) ਨੇ ਕੁਦਰਤ ਦੇ ਹੋਰ ਤੋਹਫ਼ੇ ਲਿਆਂਦੇ ਹਨ ਅਤੇ ਵਣਾ ਦੇ 100 ਤਾਜ਼ਾ ਔਰਗੈਨਿਕ ਉਤਪਾਦ ਆਪਣੀ ਰੇਂਜ ਵਿੱਚ ਸ਼ਾਮਲ ਕੀਤੇ ਹਨ। ਕਬਾਇਲੀ ਉਪਜ ਤੇ ਉਤਪਾਦਾਂ ਦੀ ਇੱਕ ਨਵੀਂ ਰੇਂਜ ਫ਼ੌਰੈਸਟ ਫ਼੍ਰੈਸ਼ ਨੈਚੁਰਲਸ ਐਂਡ ਔਰਗੈਨਿਕਸਦਾ ਉਦਘਾਟਨ ਅੱਜ ਵਰਚੁਅਲ ਤੌਰ ਉੱਤੇ ਟ੍ਰਾਈਫ਼ੈੱਡਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕੀਤਾ। ਹਫ਼ਤਾਵਾਰੀ ਆਧਾਰ ਉੱਤੇ 100 ਨਵੇਂ ਉਤਪਾਦ / ਉਪਜ ਲਾਂਚ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਟ੍ਰਾਈਬਸ ਇੰਡੀਆਦੇ ਕੈਟਲੌਗ ਵਿੰਚ ਸ਼ਾਮਲ ਕੀਤਾ ਜਾਵੇਗਾ। ਅੱਜ 100 ਉਤਪਾਦਾਂ ਦਾ ਪਹਿਲਾ ਸੈੱਟ ਲਾਂਚ ਕੀਤਾ ਗਿਆ। ਇਹ ਅਤੇ ਬਾਅਦ ਚ ਸ਼ਾਮਲ ਕੀਤੇ ਜਾਣ ਵਾਲੀਆਂ ਪੈਦਾਵਾਰਾਂ / ਉਤਪਾਦ ਟ੍ਰਾਈਬਸ ਇੰਡੀਆਦੇ 125 ਆਊਟਲੈਟਸ, ‘ਟ੍ਰਾਈਬਸ ਇੰਡੀਆਦੀਆਂ ਮੋਬਾਇਲ ਵੈਨਾਂ ਤੇ ਟ੍ਰਾਈਬਸ ਇੰਡੀਆਦੀ ਈਮਾਰਕਿਟਪਲੇਸ (tribesindia.com) ਟੇਲਰਜ਼ ਆੱਨਲਾਈਨ ਪਲੈਟਫ਼ਾਰਮਾਂ ਉੱਤੇ ਵੀ ਉਪਲਬਧ ਹੋਣਗੇ। ਕਬਾਇਲੀ ਕਾਰੀਗਰਾਂ ਤੇ ਵਣਾਂ ਦੇ ਨਿਵਾਸੀਆਂ ਦੀਆਂ ਚਿਰਸਥਾਈ ਆਮਦਨਾਂ ਤੇ ਉਨ੍ਹਾਂ ਦੀਆਂ ਆਜੀਵਿਕਾਵਾਂ ਵਿੱਚ ਮਦਦ ਲਈ ਟਿਕਾਊ ਪਹਿਲਾਂ ਦੇ ਹਿੱਸੇ ਵਜੋਂ; ਸਮੁੱਚੇ ਦੇਸ਼ ਦੇ ਕਬਾਇਲੀਆਂ ਤੋਂ ਨਵੇਂ ਉਤਪਾਦ ਤੇ ਕੁਦਰਤੀ ਪੈਦਾਵਾਰਾਂ ਨੂੰ ਲਿਆ ਜਾ ਰਿਹਾ ਹੈ।

 

ਇਸ ਮੌਕੇ ਬੋਲਦਿਆਂ ਸ੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ,‘ਸਾਨੂੰ ਕਬਾਇਲੀ ਪੈਦਾਵਾਰ ਅਤੇ ਉਤਪਾਦਾਂ ਦੀ ਆਪਣੀ ਨਵੀਂ ਰੇਂਜ ਵਣਾਂ ਦੇ ਤਾਜ਼ਾ ਔਰਗੈਨਿਕ ਉਤਪਾਦ ਲਿਆ ਕੇ ਮਾਣ ਮਹਿਸੂਸ ਹੋ ਰਿਹਾ ਹੈ। ਪ੍ਰਮੁੱਖ ਤੌਰ ਉੱਤੇ ਕੁਦਰਤੀ ਉਪਜ ਤੇ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਵਾਲੇ 100 ਨਵੇਂ ਕਬਾਇਲੀ ਉਤਪਾਦ, ਜੋ ਸਮੁੱਚੇ ਭਾਰਤ ਦੇ ਕਬਾਇਲੀ ਭਾਈਚਾਰਿਆਂ ਤੋਂ ਇਕੱਠੇ ਕੀਤੇ ਜਾ ਰਹੇ ਹਨ, ਸ਼ਾਮਲ ਕੀਤੇ ਜਾਣਗੇ। ਵਿਭਿੰਨ ਚੈਨਲਾਂ ਰਾਹੀਂ ਸ਼ਾਮਲ ਕੀਤੇ ਜਾਣ ਵਾਲੇ ਔਰਗੈਨਿਕ, ਕੁਦਰਤੀ ਤੌਰ ਤੇ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਵਾਲੇ ਲੋੜੀਂਦੇ ਉਤਪਾਦ ਲੋਕਾਂ ਨੂੰ ਇੱਕ ਚਿਰਸਥਾਈ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣਾ ਯਕੀਨੀ ਬਣਾਉਣ ਚ ਮਦਦ ਕਰਨਗੇ। ਇਸ ਨਾਲ ਸਮੁੱਚੇ ਦੇਸ਼ ਵਿੱਚ ਕਬਾਇਲੀ (ਕਾਰੀਗਰ ਤੇ ਵਣਾਂ ਦੇ ਨਿਵਾਸੀ ਦੋਵੇਂ) ਲੰਮੇ ਸਮੇਂ ਤੱਕ ਪ੍ਰੋਤਸਾਹਿਤ ਤੇ ਸਸ਼ਕਤ ਹੁੰਦੇ ਰਹਿਣਗੇ। ਇਨ੍ਹਾਂ ਵਸਤਾਂ, ਭਾਵੇਂ ਉਹ ਕਿਸੇ ਵੀ ਚੈਨਲ ਤੋਂ ਆਈ ਹੋਵੇ, ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਸਿੱਧੀ ਕਬਾਇਲੀਆਂ ਕੋਲ ਜਾਵੇਗੀ।

 

ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਇਕੱਠੇ ਕੀਤੇ ਗਏ ਇਹ ਨਵੇਂ ਉਤਪਾਦ ਟ੍ਰਾਈਬਸ ਇੰਡੀਆਦੀ ਵਿਸ਼ਾਲ ਤੇ ਅਮੀਰ ਰੇਂਜ ਵਿੱਚ ਹੋਰ ਵੀ ਵਾਧਾ ਕਰਨਗੇ। ਅੱਜ ਲਾਂਚ ਕੀਤੇ ਉਤਪਾਦਾਂ ਵਿੱਚ ਕਿੰਨੌਰ, ਹਿਮਾਚਲ ਪ੍ਰਦੇਸ਼ ਦੇ ਸੁਨਹਿਰੀ ਹਰੇ ਤੇ ਲਾਲ ਸੇਬ; ਉੱਤਰਾਖੰਡ ਦੀ ਮੁੰਜ ਘਾਹ ਤੋਂ ਬਣਾਈਆਂ ਟੋਕਰੀਆਂ ਤੇ ਡੱਬੇ, ਤਾਮਿਲ ਨਾਡੂ ਦੇ ਨੀਲਗਿਰੀ ਕਬਾਇਲੀਆਂ ਤੋਂ ਬੀਜ ਵਾਲੀ ਇਮਲੀ, ਲੌਂਗ, ਯੂਕਲਿਪਟਿਸ (ਨੀਲਗਿਰੀ) ਤੇਲ, ਕੌਫ਼ੀ ਪਾਊਡਰ; ਰਾਜਸਥਾਨ ਦੇ ਮੀਨਾ ਕਬੀਲੇ ਦੁਆਰਾ ਬਣਾਏ ਗਏ ਟ੍ਰਾਈਬਸ ਇੰਡੀਆਬ੍ਰਾਂਡ ਦੇ ਮਾਸਕ; ਮੱਧ ਪ੍ਰਦੇਸ਼ ਦੇ ਭੀਲ ਕਬੀਲੇ ਦੁਆਰਾ ਗੋਂਦ ਤੋਂ ਬਣਾਇਆ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਵਾਲਾ ਚੂਰਨ ਤੇ ਕਾੜ੍ਹਾ ਅਤੇ ਹੋਰ ਔਰਗੈਨਿਕ ਕਿਸਮਾਂ; ਮੱਧ ਪ੍ਰਦੇਸ਼ ਦੇ ਝਬੂਆ ਇਲਾਕੇ ਦੇ ਸ਼ਿਵਗੰਗਾ ਦੇ ਭਿਲਾਲਾ ਕਬੀਲੇ ਦੁਆਰਾ ਬਣਾਈਆਂ ਮਹੂਆ ਬਾਂਸ ਦੀਆਂ ਮੋਮਬੱਤੀਆਂ; ਮਹਾਰਾਸ਼ਟਰ ਤੇ ਗੁਜਰਾਤ ਦੇ ਔਰਗੈਨਿਕ, ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਪਾਊਡਰ ਜਿਵੇਂ ਕਿ ਗਿਲੋਇ ਪਾਊਡਰ, ਜਾਮੁਣ ਦਾ ਪਾਊਡਰ; ਮਹਾਰਾਸ਼ਟਰ ਤੇ ਗੁਜਰਾਤ ਦੀਆਂ ਕਈ ਦਾਲਾਂ ਤੇ ਖਿਚੜੀ ਮਿਕਸ ਦੀਆਂ ਰੇਂਜ ਸ਼ਾਮਲ ਹਨ। ਉੱਤਰਪੂਰਬ ਤੋਂ ਵਿਭਿੰਨ ਕਿਸਮ ਦੇ ਆਚਾਰ (ਕਟਹਲ, ਜੈਤੂਨ), ਜੂਸ (ਬੇਲ) ਅਤੇ ਜੋਹਾ ਤੇ ਲਾਲ ਚੌਲ ਜਿਹੇ ਉਤਪਾਦ ਸ਼ਾਮਲ ਕੀਤੇ ਜਾ ਰਹੇ ਹਨ।

 

ਛੱਤੀਸਗੜ੍ਹ, ਝਾਰਖੰਡ, ਉਤਰਾਖੰਡ ਤੇ ਉੱਤਰਪੂਰਬੀ ਇਲਾਕੇ ਦੇ 7 ਰਾਜਾਂ ਸਮੇਤ ਭਾਰਤ ਦੇ ਸਾਰੇ ਰਾਜਾਂ ਵਿੱਚ ਵੱਸਦੇ ਕਬਾਇਲੀਆਂ ਤੋਂ ਇਕੱਠੇ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ, ਕੁਝ ਖ਼ਾਸ ਉਤਪਾਦਾਂ ਨੂੰ ਪ੍ਰੋਸੈੱਸ ਕਰ ਕੇ ਕਬਾਇਲੀ ਸਟਾਰਟਅੱਪਸ ਅਧੀਨ ਵਨ ਧਨ’, ਜੋ ਐੱਮਐੱਸਪੀ ਯੋਜਨਾ ਦਾ ਇੱਕ ਅੰਗ ਹੈ, ਅਧੀਨ ਪੈਕ ਕੀਤਾ ਗਿਆ ਹੈ ਅਤੇ ਇਹ ਵਣਾਂ ਚੋਂ ਉਤਪਾਦ/ਉਪਜ ਇਕੱਠੀ ਕਰਨ ਵਾਲੇ ਕਬਾਇਲੀਆਂ ਤੇ ਵਣਾਂ ਦੇ ਨਿਵਾਸੀਆਂ ਅਤੇ ਘਰਾਂ ਚ ਰਹਿ ਕੇ ਕੰਮ ਕਰਨ ਵਾਲੇ ਕਬਾਇਲੀ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਵਸੀਲੇ ਵਜੋਂ ਉੱਭਰਿਆ ਹੈ; ਇਨ੍ਹਾਂ ਸਭਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

ਇਨ੍ਹਾਂ ਵਿਲੱਖਣ ਉਤਪਾਦਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਖਪਤਕਾਰ ਤੇ ਪ੍ਰਭਾਵਿਤ ਕਬਾਇਲੀ ਜਨਤਾ ਦੋਵਾਂ ਨੂੰ ਲਾਭ ਹੋਵੇਗਾ। ਇੱਕ ਪਾਸੇ ਕੁਦਰਤ ਦਾ ਤੋਹਫ਼ਾ ਸ਼ੁੱਧ ਕੁਦਰਤੀ ਉਤਪਾਦ ਦੇਸ਼ ਭਰ ਦੇ ਪਰਿਵਾਰਾਂ ਤੱਕ ਪੁੱਜਣਗੇ ਤੇ ਉਨ੍ਹਾਂ ਨੂੰ ਤਾਕਤ ਦੇਣਗੇ ਅਤੇ ਨਾਲ ਹੀ ਕਬਾਇਲੀ ਆਜੀਵਿਕਾਵਾਂ ਵਿੱਚ ਵੀ ਮਦਦ ਕਰਨਗੇ। ਇਨ੍ਹਾਂ ਔਖਿਆਂ ਸਮਿਆਂ ਵੇਲੇ, ਜਦੋਂ ਕੋਵਿਡ–19 ਮਹਾਮਾਰੀ ਨੇ ਇੱਕ ਤੋਂ ਵੱਧ ਤਰੀਕਿਆਂ ਨਾਲ ਜ਼ਿੰਦਗੀਆਂ ਨੂੰ ਤਹਿਸਨਹਿਸ ਕਰ ਕੇ ਰੱਖ ਦਿੱਤਾ ਹੈ, ਲੋਕ ਹਰ ਸੰਭਵ ਹੱਦ ਤੱਕ ਜਿਊਣ ਤੇ ਸੁਰੱਖਿਅਤ ਰਹਿਣ ਦੇ ਤੰਦਰੁਸਤ ਤਰੀਕਿਆਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ।

 

ਇਨ੍ਹਾਂ ਔਖੇ ਸਮਿਆਂ ਦੌਰਾਨ ਟ੍ਰਾਈਫ਼ੈੱਡਨੇ ਗੋ ਵੋਕਲ ਫ਼ਾਰ ਲੋਕਲਮੰਤਰ ਵਿੱਚ ਥੋੜ੍ਹਾ ਵਾਧਾ ਕਰ ਕੇ ਗੋ ਵੋਕਲ ਫ਼ਾਰ ਲੋਕਲ ਗੋ ਟ੍ਰਾਈਬਲਬਣਾਇਆ ਹੈ ਅਤੇ ਉਸ ਦੁਆਰਾ ਕਈ ਨਵੀਂਆਂ ਪਹਿਲਾਂ ਰਾਹੀਂ ਨਿਰਾਸ਼ ਤੇ ਪ੍ਰਭਾਵਿਤ ਕਬਾਇਲੀ ਲੋਕਾਂ ਦੀ ਸਥਿਤੀ ਨੂੰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ; ਇਸ ਦੇ ਨਾਲਨਾਲ ਪਹਿਲਾਂ ਤੋਂ ਬਹੁਤ ਸਾਰੇ ਪ੍ਰਮੁੱਖ ਪ੍ਰੋਗਰਾਮ ਲਾਗੁ ਹਨ ਤੇ ਚੱਲ ਰਹੇ ਹਨ, ਜੋ ਇੱਕ ਰਾਮਬਾਣ ਅਤੇ ਰਾਹਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

 

ਆਤਮਨਿਰਭਰ ਅਭਿਯਾਨਦੇ ਜ਼ੋਰਦਾਰ ਸੱਦੇ ਦੀ ਤਰਜ਼ ਉੱਤੇ ਟ੍ਰਾਈਫ਼ੈੱਡ ਨੇ ਐੱਮਐੱਫਪੀ (MFPs), ਦਸਤਕਾਰੀ ਵਸਤਾਂ ਤੇ ਹੱਥਖੱਡੀ ਨਾਲ ਤਿਆਰ ਵਸਤਾਂ ਸਮੇਤ ਹੋਰ ਕਬਾਇਲੀ ਉਤਪਾਦਾਂ ਵਣਾਂ ਦੇ ਨਿਵਾਸੀਆਂ ਤੇ ਕਾਰੀਗਰਾਂ ਲਈ ਇੱਕ ਖ਼ਾਸ ਔਨਲਾਈਨ ਈਮਾਰਕਿਟਪਲੇਸ ਵੀ ਸ਼ੁਰੂ ਕੀਤੀ ਹੈ। ਟ੍ਰਾਈਬਸ ਇੰਡੀਆ ਈਮਾਰਟਪਲੈਟਫ਼ਾਰਮ (market.tribesindia.com) ਕਬਾਇਲੀਆਂ ਲਈ ਆਪਣੀਆਂ ਵਸਤਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਰੀਦਦਾਰਾਂ ਨੂੰ ਵੇਚਣ ਲਈ ਹਰ ਥਾਂ ਉੱਤੇ ਉਪਲਬਧ ਚੈਨਲ ਸੁਵਿਧਾ ਤੇ ਈਮਾਰਕਿਟਪਲੇਸ ਹੈ, ਜਿੱਥੇ ਉਹ ਆਪਣੀ ਖ਼ੁਦ ਦੀ ਈਸ਼ਾਪ ਰਾਹੀਂ ਵਸਤਾਂ ਵੇਚ ਸਕਦੇ ਹਨ। ਟ੍ਰਾਈਫ਼ੈੱਡਸਮੁੱਚੇ ਦੇਸ਼ ਚੋਂ ਲਗਭਗ 5 ਲੱਖ ਕਬਾਇਲੀ ਉਤਪਾਦਕਾਂ ਨੂੰ ਇਸ ਪਲੈਟਫ਼ਾਰਮ ਉੱਤੇ ਲਿਆਉਣ ਦੀ ਪ੍ਰਕਿਰਿਆ ਵਿੱਚ ਹੈ ਤੇ ਉਨ੍ਹਾਂ ਦੇ ਕੁਦਰਤੀ ਉਤਪਾਦ ਤੇ ਦਸਤਕਾਰੀ ਵਸਤਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।

 

 

*****

 

ਐੱਨਬੀ/ਐੱਸਕੇ/ਜੇਕੇ


(Release ID: 1667626) Visitor Counter : 225