ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸਤਰਕਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ

Posted On: 25 OCT 2020 11:31AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਅਕਤੂਬਰ, 2020 ਨੂੰ ਸ਼ਾਮ 4:45 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸਤਰਕ ਭਾਰਤ, ਸਮ੍ਰਿੱਧ ਭਾਰਤ’ (सतर्क भारत, समृद्ध भारत) ਵਿਸ਼ੇ ਤੇ ਸਤਰਕਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ।

 

ਸੰਮੇਲਨ ਦਾ ਉਦਘਾਟਨ ਸੈਸ਼ਨ ਲਾਈਵ ਸਟ੍ਰੀਮ ਅਤੇ ਲਿੰਕ ਤੇ ਉਪਲੱਬਧ ਹੋਵੇਗਾ।

 

https://pmindiawebcast.nic.in/

 

ਪਿਛੋਕੜ :

 

ਕੇਂਦਰੀ ਜਾਂਚ ਬਿਊਰੋ ਇਸ ਨੈਸ਼ਨਲ ਕਾਨਫਰੰਸ  ਦਾ ਆਯੋਜਨ ਸਤਰਕਤਾ ਅਵੇਅਰਨੈੱਸ ਵੀਕਤਹਿਤ ਕਰਦਾ ਹੈ ਜੋ ਭਾਰਤ ਵਿੱਚ ਹਰ ਸਾਲ 27 ਅਕਤੂਬਰ ਤੋਂ 2 ਨਵੰਬਰ ਤੱਕ ਮਨਾਇਆ ਜਾਂਦਾ ਹੈ। ਇਸ ਸੰਮੇਲਨ ਦੀਆਂ ਗਤੀਵਿਧੀਆਂ ਸਤਰਕਤਾ ਦੇ ਮੁੱਦਿਆਂ ਤੇ ਕੇਂਦ੍ਰਿਤ ਹੋਣਗੀਆਂ ਜਿਸ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਰਾਹੀਂ ਜਨਤਕ ਜੀਵਨ ਵਿੱਚ ਅਖੰਡਤਾ ਅਤੇ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਹੈ।

 

ਇਸ ਤਿੰਨ ਰੋਜ਼ਾ ਸੰਮੇਲਨ ਦੌਰਾਨ ਵਿਦੇਸ਼ੀ ਅਧਿਕਾਰ ਖੇਤਰ ਵਿੱਚ ਜਾਂਚ ਵਿੱਚ ਚੁਣੌਤੀਆਂ, ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਪ੍ਰਣਾਲੀਗਤ ਜਾਂਚ ਵਿੱਚ ਰੋਕਥਾਮ ਸਬੰਧੀ ਸਤਰਕਤਾ, ਵਿੱਤੀ ਸਮਾਵੇਸ਼ਨ ਅਤੇ ਬੈਂਕ ਧੋਖਾਧੜੀ ਦੀ ਰੋਕਥਾਮ ਲਈ ਪ੍ਰਣਾਲੀਗਤ ਸੁਧਾਰ, ਵਿਕਾਸ ਦੇ ਇੰਜਣ ਦੇ ਰੂਪ ਵਿੱਚ ਪ੍ਰਭਾਵੀ ਲੇਖਾ, ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲਈ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਵਿੱਚ ਨਵੀਆਂ ਸੋਧਾਂ, ਸਮਰੱਥਾ ਨਿਰਮਾਣ ਅਤੇ ਸਿਖਲਾਈ, ਬਹੁ ਏਜੰਸੀ ਤਾਲਮੇਲ-ਤੇਜ਼ ਅਤੇ ਜ਼ਿਆਦਾ ਪ੍ਰਭਾਵੀ ਜਾਂਚ ਲਈ ਇੱਕ ਸਮਰਥਕ, ਆਰਥਿਕ ਅਪਰਾਧਾਂ ਵਿੱਚ ਉੱਭਰਦੇ ਰੁਝਾਨ, ਸਾਈਬਰ ਅਪਰਾਧਾਂ ਅਤੇ ਅਪਰਾਧਕ ਜਾਂਚ ਏਜੰਸੀਆਂ ਵਿਚਕਾਰ ਬਿਹਤਰੀਨ ਪਿਰਤਾਂ ਦੇ ਕੰਟਰੋਲ ਅਤੇ ਅਦਾਨ-ਪ੍ਰਦਾਨ ਲਈ ਅਪਰਾਧਕ ਸੰਗਠਿਤ ਅਪਰਾਧ ਉਪਾਅ ਬਾਰੇ ਚਰਚਾ ਕੀਤੀ ਜਾਵੇਗੀ।

 

ਸੰਮੇਲਨ ਨੀਤੀ ਨਿਰਮਾਤਾਵਾਂ ਅਤੇ ਪ੍ਰੈਕਟੀਸ਼ਨਰਾਂ ਨੂੰ ਇੱਕ ਸਾਂਝੇ ਪਲੈਟਫਾਰਮ ਤੇ ਲਿਆਵੇਗਾ ਅਤੇ ਪ੍ਰਣਾਲੀਗਤ ਸੁਧਾਰਾਂ ਅਤੇ ਰੋਕਥਾਮ ਵਾਲੇ ਸਤਰਕਤਾ ਉਪਾਵਾਂ ਜ਼ਰੀਏ ਭ੍ਰਿਸ਼ਟਾਚਾਰ ਦਾ ਮੁਕਾਬਲ ਕਰਨ ਦੇ ਯੋਗ ਸਮਰਥਕ ਵਜੋਂ ਕੰਮ ਕਰੇਗਾ ਜਿਸ ਨਾਲ ਚੰਗੇ ਪ੍ਰਸ਼ਾਸਨ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਸ਼ੁਰੂਆਤ ਹੋਵੇਗੀ। ਇਹ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਕਾਰਕ ਹੈ।

 

ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਉਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।

 

ਸੰਮੇਲਨ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਪ੍ਰਮੁੱਖ, ਸਤਰਕਤਾ ਬਿਊਰੋ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਰਥਿਕ ਅਪਰਾਧ ਵਿੰਗ/ਸੀਆਈਡੀ, ਸੀਵੀਓ, ਸੀਬੀਆਈ ਦੇ ਅਧਿਕਾਰੀ ਅਤੇ ਵਿਭਿੰਨ ਕੇਂਦਰੀ ਏਜੰਸੀਆਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਉਦਘਾਟਨੀ ਸੈਸ਼ਨ ਵਿੱਚ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਡੀਜੀਪੀ ਵੀ ਹਿੱਸਾ ਲੈਣਗੇ।

 

 ****

 

ਵੀਆਰਆਰਕੇ/ਏਕੇ


(Release ID: 1667466) Visitor Counter : 169