ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ, ਨੇ ਭਾਰਤ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ 59 ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ, ਸਰਕਾਰ ਆਈ ਟੀ ਬੀ ਪੀ ਦੇ ਪੂਰੀ ਤਰ੍ਹਾਂ ਸਸ਼ਕਤੀਕਰਨ ਲਈ ਵਚਨਬੱਧ ਹੈ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਗ੍ਰਿਹ ਮੰਤਰਾਲਾ ਨੇ ਆਈ ਟੀ ਬੀ ਪੀ ਨੂੰ ਵਧੇਰੇ ਕੁਸ਼ਲ ਅਤੇ ਆਧੁਨਿਕ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ

Posted On: 24 OCT 2020 3:48PM by PIB Chandigarh

ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ, ਨੇ ਅੱਜ ਗ੍ਰੇਟਰ ਨੋਇਡਾ ਵਿੱਚ ਭਾਰਤ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ 59 ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਕੀਤੇ ਰੇਜ਼ਿੰਗ ਡੇਅ ਸਮਾਰੋਹ ਵਿੱਚ ਭਾਗ ਲਿਆ ਅਤੇ ਪਰੇਡ ਤੋਂ ਸਲਾਮੀ ਲਈ। ਆਪਣੇ ਸੰਬੋਧਨ ਵਿੱਚ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ, ਸਾਡੀ ਸੰਸਕ੍ਰਿਤੀ ਵਸੁਧੈਵ ਕੁਟੰਬਕਮ ਬਾਰੇ ਗੱਲ ਕਰਦੀ ਹੈ, ਜੋ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਇਸ ਦੇ ਨਾਲ ਹੀ ਸਾਡੀ ਸਭਿਆਚਾਰ ਸਾਨੂੰ ਦੁਸ਼ਮਣ ਦੁਆਰਾ ਪੈਦਾ ਕੀਤੀ ਗਈ ਹਰ ਕਿਸਮ ਦੀਆਂ ਪ੍ਰਤੀਕੂਲ ਸਥਿਤੀ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਕਤੀਕਰਨ ਦਾ ਮੰਤਰ ਵੀ ਦਿੰਦੀ ਹੈ ਸ੍ਰੀ ਰੈੱਡੀ ਨੇ ਕਿਹਾ ਕਿ 1962 ਵਿਚ ਇਸ ਦੀ ਸ਼ੁਰੂਆਤ ਤੋਂ ਹੀ ਆਈਟੀਬੀਪੀ ਸਾਡੀ ਸਰਹੱਦਾਂ ਦੀ ਰਾਖੀ ਕਰ ਰਹੀ ਹੈ। ਜਿੰਨੀ ਵੀ ਮੁਸ਼ਕਲਾਂ ਹੋਣ, ਆਈ ਟੀ ਬੀ ਪੀ ਦੇ ਜਵਾਨ ਉੱਚੇ ਮਨੋਬਲ ਅਤੇ ਦੇਸ਼ ਭਗਤੀ ਨਾਲ ਆਪਣੀ ਭਾਰਤ ਮਾਤਾ ਦੀ ਸੇਵਾ ਸੰਬੰਧੀ ਆਪਣਾ ਫਰਜ਼ ਨਿਭਾਉਂਦੇ ਹਨ

ਆਈ ਟੀ ਬੀ ਪੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਫੋਰਸ ਸਾਡੀਆਂ ਪਹਾੜੀ ਸਰਹੱਦਾਂਤੇ ਅਣਸੁਖਾਵੀਂ ਅਤੇ ਅਤਿਅੰਤ ਮੁਸ਼ਕਲ ਹਾਲਤਾਂ ਵਿਚ ਵੀ ਪੇਸ਼ੇਵਰਾਨਾ ਜੋਸ਼ ਅਤੇ ਬੁਲੰਦ ਹੌਸਲੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਇਹ ਜੰਮੂ-ਕਸ਼ਮੀਰ ਵਿਚ ਅੱਤਵਾਦ ਨਾਲ ਲੜ ਰਹੇ ਹੋਣ ਜਾਂ ਛੱਤੀਸਗੜ੍ਹ ਵਿਚ ਖੱਬੇਪੱਖੀ ਅੱਤਵਾਦ ਨਾਲ ਲੜ ਰਹੀ ਹੈ , ਆਈਟੀਬੀਪੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ

ਸ੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਆਈ ਟੀ ਬੀ ਪੀ ਦੇ ਪੂਰੀ ਤਰਾਂ ਸਸ਼ਕਤੀਕਰਨ ਲਈ ਵਚਨਬੱਧ ਹੈ। ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਗ੍ਰਹਿ ਮੰਤਰਾਲਾ ਨੇ ਆਈਟੀਬੀਪੀ ਨੂੰ ਵਧੇਰੇ ਕੁਸ਼ਲ ਅਤੇ ਆਧੁਨਿਕ ਬਣਾਉਣ ਲਈ ਕਈ ਕਦਮ ਚੁੱਕੇ ਹਨ। ਸ੍ਰੀ ਰੈੱਡੀ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੇ ਆਈਟੀਬੀਪੀ ਨੂੰ 47 ਸਰਹੱਦੀ ਚੌਕੀਆਂ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਾਲ 28 ਕਿਸਮਾਂ ਦੇ ਨਵੇਂ ਵਾਹਨ ਪ੍ਰਦਾਨ ਕੀਤੇ ਗਏ ਹਨ    ਆਈਟੀਬੀਪੀ ਲਈ 7,223 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਅਤੇ 15 ਕਰੋੜ ਰੁਪਏ ਤੋਂ ਵੀ ਵੱਧ ਰੁਪਏ ਇਸ ਦੇ ਪ੍ਰਬੰਧਨ ਲਈ ਮਨਜ਼ੂਰ ਕੀਤੇ ਗਏ ਹਨ

ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਜਦੋਂ ਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਸੀ, ਤਾਂ ਆਈ ਟੀ ਬੀ ਪੀ ਦੇ ਜਵਾਨਾਂ ਨੇ ਵੀ ਉਸ ਵਿੱਚ ਹਿੱਸਾ ਲਿਆ ਸੀ ਲੋਕਡਾਉਨ ਦੌਰਾਨ, ਆਈ ਟੀ ਬੀ ਪੀ ਵੱਲੋਂ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾਂਦੀ ਰਹਿ ਸੀ ਉਨ੍ਹਾਂ ਨੇ ਦੇਸ਼ ਵਿੱਚ ਕੋਵਿਡ -19 ਦੇ ਫੈਲਾਅ ਵਿਰੁੱਧ ਲੜਨ ਲਈ ਵੱਖ ਵੱਖ ਕੋਸ਼ਿਸ਼ਾਂ ਵਿੱਚ ਆਈਟੀਬੀਪੀ ਵੱਲੋਂ ਦਿੱਤੀ ਨਿਸਵਾਰਥ ਸੇਵਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਸ਼੍ਰੀ ਅਮਿਤ ਸ਼ਾਹ ਦੀ ਰਹਿਨੁਮਾਈ ਹੇਠ ਆਈਟੀਬੀਪੀ ਨੂੰ ਛਤਰਪੁਰ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਕੋਵਡ -19 ਹਸਪਤਾਲ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸਦਾ ਨਾਮ ਸਰਦਾਰ ਪਟੇਲ ਕੋਵਿਡ ਹਸਪਤਾਲ ਹੈ ਜਿਸ ਨੂੰ ਆਈ ਟੀ ਬੀ ਪੀ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਵਜੋਂ ਸਥਾਪਤ ਕੀਤਾ ਸੀ। ਸ੍ਰੀ ਰੈਡੀ ਨੇ ਇਹ ਵੀ ਕਿਹਾ ਕਿ ਚਾਹੇ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੋਵੇ , ਆਮ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਹੋਵੇ ਜਾਂ ਦੂਰ ਦੁਰਾਡੇ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਉਣੇ ਹੋਣ, ਆਈਟੀਬੀਪੀ ਜਵਾਨਾਂ ਨੇ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਪੈਦਲ ਹੀ ਕਈ-ਕਈ ਕਿਲੋਮੀਟਰ ਦੂਰ ਹਸਪਤਾਲ ਲਿਜਾ ਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਹਨ

ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਯੋਜਨਾਵਾਂ ਨੂੰ ਸਫਲ ਬਣਾਉਣ ਵਿੱਚ ਆਈਟੀਬੀਪੀ ਦੇ ਕਰਮਚਾਰੀ ਵੀ ਸਰਗਰਮ ਭੂਮਿਕਾ ਅਦਾ ਕਰਦੇ ਹਨ। ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਕਹਿਣ ਤੇ ਵਾਤਾਵਰਣ ਦੀ ਰਾਖੀ ਲਈ ਵੱਡੀ ਪੱਧਰ 'ਤੇ ਬੂਟੇ ਲਗਾਏ ਗਏ। ਆਈਟੀਬੀਪੀ ਦੇ ਜਵਾਨਾਂ ਨੇ ਫਿਟ ਇੰਡੀਆ ਅੰਦੋਲਨ ਦੇ ਜ਼ਰੀਏ ਲੋਕਾਂ ਨੂੰ ਤੰਦਰੁਸਤ ਹੋਣ ਲਈ ਕਾਫ਼ੀ ਪ੍ਰੇਰਿਤ ਕੀਤਾ। ਆਈ ਟੀ ਬੀ ਪੀ ਦੇਸ਼ ਦੇ ਆਰਥਿਕ ਵਿਕਾਸ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ਆਈ ਟੀ ਬੀ ਪੀ ਨੇ ਸਾਡੇ ਆਰਥਿਕ ਵਿਕਾਸ ਨੂੰ ਹੌਲੀ ਕਰਨ ਦੇ ਮਕਸਦ ਨਾਲ ਸਰਹੱਦ ਪਾਰ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਦਿਤਾ ਹੈ

ਆਈ ਟੀ ਬੀ ਪੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਰਾਸ਼ਟਰ ਅਤੇ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜੇ ਰਹਿਣਗੇ

ਸ਼੍ਰੀ ਰੈੱਡੀ ਨੇ ਆਈਟੀਬੀਪੀ ਦੇ ਜਵਾਨਾਂ ਨੂੰ ਛੇ ਰਾਸ਼ਟਰਪਤੀ ਦੇ ਪੁਲਿਸ ਮੈਡਲ ਅਤੇ 23 ਸੇਵਾਵਾਂ ਲਈ ਮੈਰਿਟਿਅਰਸ ਸਰਵਿਸਿਜ਼ ਦਿੱਤੇ। ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਉਨ੍ਹਾਂ ਕਿਹਾ ਕਿ ਕੌਮ ਉਨ੍ਹਾਂ ਦੀ ਕੁਰਬਾਨੀ ਅਤੇ ਬਹਾਦਰੀ ਲਈ ਆਈਟੀਬੀਪੀ ਦੇ ਜਵਾਨਾਂ ਤੇ ਹਮੇਸ਼ਾਂ ਮਾਣ ਕਰੇਗੀ ਅਤੇ ਉਨ੍ਹਾਂ ਦੀ ਰਿਣੀ ਰਹੇਗੀ

ਇਸ ਤੋਂ ਪਹਿਲਾਂ ਆਈ.ਟੀ.ਬੀ.ਪੀ. ਦੇ ਡਾਇਰੈਕਟਰ ਜਨਰਲ ਸ਼੍ਰੀ ਸੁਰਜੀਤ ਸਿੰਘ ਦੇਸਵਾਲ ਨੇ ਕੇਂਦਰੀ ਰਾਜ ਮੰਤਰੀ ਨੂੰ ਆਈ.ਟੀ.ਬੀ.ਪੀ. ਦੀਆਂ ਹਾਲੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦੇਸਵਾਲ ਨੇ ਕਿਹਾ ਕਿ ਆਈਟੀਬੀਪੀ ਦੇ ਆਧੁਨਿਕੀਕਰਨ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਵਿੱਚ ਆਧੁਨਿਕ ਵਾਹਨ, ਜੈਕਟ, ਹੈਲਮੇਟ ਆਦਿ ਦੀ ਖਰੀਦ ਸ਼ਾਮਲ ਹੈ। ਸ੍ਰੀ ਦੇਸਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਆਈ.ਟੀ.ਬੀ.ਪੀ. ਨੂੰ ਕੋਵਿਡ -19 ਦੇ ਮੁਸ਼ਕਲ ਹਾਲਾਤਾਂ ਦੌਰਾਨ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। , ਜਿਸ ਵਿਚ ਸਿਹਤ ਸੇਵਾਵਾਂ ਅਤੇ ਹੋਰ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਗਈਆਂ ਸਨ

 

ਇਸ ਮੌਕੇ, ਮੁੱਖ ਮਹਿਮਾਨ ਵੱਲੋਂ ਆਈ ਟੀ ਬੀ ਪੀ ਦਾ ਇੱਕ ਸਾਲਾਨਾ ਵਿਸ਼ੇਸ਼ ਯਾਦਗਾਰੀ ਸੋਵੀਨਾਰ ਜਾਰੀ ਕੀਤਾ ਗਿਆ ਜਿਸ ਵਿੱਚ ਸਾਲ ਦੌਰਾਨ ਫੋਰਸ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਅਤੇ ਇਸ ਕਿਤਾਬਚੇਦੇਵਭੂਮੀ ਉਤਰਾਖੰਡਵਿੱਚ ਉਤਰਾਖੰਡ ਦੇ ਅਧਿਆਤਮਕ ਅਤੇ ਧਾਰਮਿਕ ਸਥਾਨਾਂ, ਸੈਰ ਸਪਾਟਾ ਸਥਾਨਾਂ, ਸੰਸਥਾਵਾਂ, ਮੰਦਰਾਂ ਆਦਿ ਬਾਰੇ ਸੰਖੇਪ ਜਾਣਕਾਰੀ ਸ਼ਾਮਲ ਕੀਤੀ ਗਈ।

24 ਅਕਤੂਬਰ, 1962 ਨੂੰ ਭਾਰਤ-ਚੀਨ ਯੁੱਧ ਦੌਰਾਨ ਗਠਿਤ, ਆਈਟੀਬੀਪੀ ਮੁੱਖ ਤੌਰ ਤੇ 3,000 ਤੋਂ 18,800 ਫੁੱਟ ਦੇ ਉੱਚਾਈ ਵਾਲੇ ਬੀਓਪੀਜ਼ ਵਿਖੇ ਹਿਮਾਲਿਆ ਵਿਚ 3,488 ਕਿਲੋਮੀਟਰ ਲੰਮੀ ਸਰਹੱਦਾਂ ਦੀ ਰਾਖੀ ਕਰਦੀ ਹੈ। ਸਰਹੱਦ ਦੀ ਰਾਖੀ ਤੋਂ ਇਲਾਵਾ; ਐਂਟੀ ਨਕਸਲੀ ਕਾਰਵਾਈਆਂ ਅਤੇ ਹੋਰ ਅੰਦਰੂਨੀ ਸੁਰੱਖਿਆ ਡਿਉਟੀਆਂ ਲਈ ਵੀ ਫੋਰਸ ਤਾਇਨਾਤ ਹੈ

ਐਨ ਡਬਲਯੂ / ਆਰ ਕੇ / ਏਡੀ / ਡੀਡੀਡੀ


(Release ID: 1667398) Visitor Counter : 234