ਵਿੱਤ ਮੰਤਰਾਲਾ

ਇਨਕਮ ਟੈਕਸ ਰਿਟਰਨ ਤੇ ਅਡਿਟ ਰਿਪੋਰਟਾਂ ਦੇਣ ਦੀ ਤਾਰੀਖ ਵਿੱਚ ਵਾਧਾ

Posted On: 24 OCT 2020 2:27PM by PIB Chandigarh

ਕੋਵਿਡ-19 ਦੇ ਫੈਲਾਅ ਕਾਰਣ ਕਰਦਾਤਾਵਾਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਵਿੱਚ ਆਈਆਂ ਚੁਣੌਤੀਆਂ ਦੇ ਮੱਦੇਨਜਰ ਸਰਕਾਰ ਨੇ ਕਰ ਅਤੇ ਕਾਨੂੰਨਾਂ (ਕੁਝ ਨਿਯਮਾਂ ਲਈ ਢਿੱਲ) ਆਰਡੀਨੈਂਸ 2020 (' ਆਰਡੀਨੈਂਸ') 31 ਮਾਰਚ 2020 ਨੂੰ ਲਿਆਂਦਾ ਸੀ ਜਿਸ ਵਿੱਚ ਕਈ ਵਾਰ ਸਮਾਂ ਸੀਮਾ ਵਧਾਈ ਗਈ ਸੀ ਆਰਡੀਨੈਂਸ ਦੀ ਜਗ੍ਹਾ ਹੁਣ ਕਰ ਅਤੇ ਹੋਰ ਕਾਨੂੰਨ (ਕੁਝ ਨਿਯਮਾਂ ਵਿੱਚ ਨਰਮੀ ਤੇ ਤਰਮੀਮ) ਕਾਨੂੰਨ ਨੇ ਲੈ ਲਈ ਹੈ ਆਰਡੀਨੈਂਸ ਤਹਿਤ ਸਰਕਾਰ ਨੇ 24 ਜੂਨ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਵਿੱਤੀ ਸਾਲ 2019-20 (ਸਲਾਨਾ ਸਾਲ 2020-21) ਲਈ ਸਾਰੀਆਂ ਇਨਕਮ ਟੈਕਸ ਰਿਟਰਨਾਂ ਭਰਨ ਦੀ ਤਾਰੀਖ 30 ਨਵੰਬਰ 2020 ਤੱਕ ਵਧਾ ਦਿੱਤੀ ਗਈ ਸੀ ਇਸ ਲਈ ਜੋ ਇਨਕਮ ਟੈਕਸ ਰਿਟਰਨ 31 ਜੁਲਾਈ 2020 ਤੱਕ ਭਰਨ ਦੀ ਲੋੜ ਸੀ ਉਹਨਾ ਦੀ ਤਾਰੀਖ ਵਧਾ ਕੇ 31 ਅਕਤੂਬਰ ਕਰ ਦਿੱਤੀ ਗਈ ਸੀ ਜਿਸ ਨੂੰ ਹੁਣ ਵਧਾ ਕੇ ਹੁਣ 30 ਨਵੰਬਰ 2020 ਕਰ ਦਿੱਤੀ ਗਈ ਹੈ ਜਿਸ ਦੇ ਸਿੱਟੇ ਵਜੋ ਇਨਕਮ ਟੈਕਸ ਐਕਟ 1961 ( ਐਕਟ) ਤਹਿਤ ਜਮ੍ਹਾਂ ਕਰਾਉਣ ਵਾਲੀਆਂ ਟੈਕਸ ਆਡਿਟ ਰਿਪੋਰਟਾਂ ਸਮੇਟ ਵੱਖ ਵੱਖ ਆਡਿਟ ਰਿਪੋਰਟਾਂ ਦੇਣ ਦੀ ਤਾਰੀਖ ਵੀ ਵਧਾ ਕੇ 31 ਅਕਤੂਬਰ 2020 ਕਰ ਦਿੱਤੀ ਗਈ ਹੈ ਕਰਦਾਤਾਵਾਂ ਨੂੰ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਾਉਣ ਲਈ ਹੋਰ ਸਮਾਂ ਮੁਹੱਈਆ ਕਰਨ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ ਵਿੱਚ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਹੇਠ ਲਿਖੇ ਅਨੁਸਾਰ ਹੈ:-


. ਜਿਹੜੇ ਕਰਦਾਤਾਵਾਂ ਨੇ ਆਪਣੇ ਭਾਈਵਾਲਾਂ ਸਮੇਤ ਆਪਣੀਆਂ ਅਕਾਊਂਟਸ ਆਡਿਟ ਰਿਪੋਰਟਾਂ (ਜਿਹਨਾ ਲਈ ਪਹਿਲਾਂ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਤਾਰੀਖ (ਉਦਾਹਰਣ ਵਜੋਂ ਜਾਰੀ ਨੋਟੀਫਿਕੇਸ਼ਨ ਵਿੱਚ ਕੀਤੇ ਵਾਧੇ ਤੋਂ ਪਹਿਲਾਂ) ਐਕਟ ਅਨੁਸਾਰ 31 ਅਕਤੂਬਰ 2020 ਸੀ ਨੂੰ ਹੁਣ ਵਧਾ ਕੇ 31 ਜਨਵਰੀ 2021 ਕਰ ਦਿੱਤਾ ਗਿਆ ਹੈ


. ਜਿਹੜੇ ਕਰਦਾਤਾਵਾਂ ਨੇ ਅੰਤਰਰਾਸ਼ਟਰੀ/ਵਿਸ਼ੇਸ਼ ਘਰੇਲੂ ਲੈਣ ਦੇਣ ਦੇ ਸਿਲਸਿਲੇ ਵਿੱਚ ਆਪਣੀ ਰਿਪੋਰਟ (ਜਾਰੀ ਨੋਟੀਫਿਕੇਸ਼ ਤੋਂ ਪਹਿਲਾਂ) ਐਕਟ ਅਨੁਸਾਰ 30 ਨਵੰਬਰ 2020 ਨੂੰ ਭਰਨੀ ਸੀ ਹੁਣ ਉਹ 31 ਜਨਵਰੀ 2021 ਤੱਕ ਭਰ ਸਕਦੇ ਹਨ


. ਬਾਕੀ ਕਰਦਾਤਾਵਾਂ ਜਿਹਨਾ ਦੀ ਇਨਕਮ ਟੈਕਸ ਭਰਨ ਦੀ ਤਾਰੀਖ (ਜਾਰੀ ਨੋਟੀਫਿਕੇਸ਼ਨ ਵਿਚ ਵਾਧੇ ਤੋਂ ਪਹਿਲਾਂ) ਐਕਟ ਅਨੁਸਾਰ 31 ਜੁਲਾਈ 2020 ਸੀ ਹੁਣ ਵਧਾ ਕੇ 31 ਦਸੰਬਰ 2020 ਕਰ ਦਿੱਤੀ ਗਈ ਹੈ


ਇਸ ਦੇ ਸਿੱਟੇ ਵਜੋਂ ਕਾਨੂੰਨ ਤਹਿਤ ਵੱਖ ਵੱਖ ਆਡਿਟ ਰਿਪੋਰਟਾਂ, ਟੈਕਸ ਆਡਿਟ ਰਿਪੋਰਟ ਅਤੇ ਅੰਤਰਰਾਸ਼ਟਰੀ/ਵਿਸ਼ੇਸ਼ ਘਰੇਲੂ ਲੈਣ ਦੇਣ ਬਾਰੇ ਰਿਪੋਰਟ, ਜਮ੍ਹਾਂ ਕਰਾਉਣ ਦੀ ਤਾਰੀਖ ਵਧਾ ਕੇ 31 ਦਸੰਬਰ 2020 ਕਰ ਦਿੱਤੀ ਗਈ ਹੈ


ਹੋਰ ਛੋਟੇ ਅਤੇ ਮੱਧਮ ਵਰਗ ਦੇ ਕਰਦਾਤਾਵਾਂ ਨੂੰ ਰਾਹਤ ਦੇਣ ਲਈ 24 ਜੂਨ 2020 ਨੂੰ ਜਾਰੀ ਨੋਟੀਫਿਕੇਸ਼ਨ ਵਿਚਲੀ ਮਿਥੀ ਤਾਰੀਖ ਵਿੱਚ ਵੀ ਵਾਧਾ ਕੀਤਾ ਗਿਆ ਹੈ ਇਹ ਵਾਧਾ ਕਰਦਾਤਾਵਾਂ ਲਈ ਹੈ ਜੋ ਸਵੈ ਮੁਲੰਕਣ ਕਰ ਦਿੰਦੇ ਹਨ ਅਤੇ ਜਿਹਨਾ ਦੀ ਸਵੈ ਮੁਲੰਕਣ ਟੈਕਸ ਲਾਇਬਿਲਿਟੀ ਇਕ ਲੱਖ ਰੁਪਰੇ ਤੱਕ ਹੈ ਇਸ ਦੇ ਅਨੁਸਾਰ ਉਹਨਾ ਸਵੈ ਮੁਲੰਕਣ ਕਰ ਦੇਣ ਵਾਲੇ ਕਰਦਾਤਾਵਾਂ ਨੂੰ ਜਿਹਨਾ ਨੂੰ ਆਪਣੀਆਂ ਅਕਾਊਂਟਸ ਰਿਪੋਰਟਾਂ ਆਡਿਟ ਕਰਾਉਣ ਦੀ ਲੋੜ ਨਹੀਂ ਹੈ, ਲਈ ਵੀ ਤਾਰੀਖ ਵਧਾ ਕੇ 31 ਜੁਲਾਈ 2020 ਤੋਂ 30 ਨਵੰਬਰ 2020 ਕਰ ਦਿੱਤੀ ਗਈ ਹੈ ਅਤੇ ਆਡਿਟ ਯੋਗ ਮਾਮਲਿਆਂ ਵਿੱਚ ਵੀ ਇਨਕਮ ਟੈਕਸ ਭਰਨ ਦੀ ਤਾਰੀਖ ਵਧਾ ਕੇ 31 ਅਕਤੂਬਰ 2020 ਤੋਂ 30 ਨਵੰਬਰ 2020 ਕਰ ਦਿੱਤੀ ਗਈ ਹੈ ਛੋਟੇ ਤੇ ਮੱਧਮ ਕਰਦਾਤਾਵਾਂ ਨੂੰ ਸੈਲਫ ਅਸੈਸਮੈਂਟ ਟੈਕਸ ਦੇਣ ਦੇ ਮਾਮਲੇ ਵਿੱਚ ਇਕ ਵਾਰ ਫੇਰ ਵਾਧਾ ਕਰਕੇ ਦੂਜੀ ਵਾਰ ਰਾਹਤ ਦਿੱਤੀ ਗਈ ਹੈ ਇਸ ਅਨੁਸਾਰ ਉਹਨਾ ਸੈਲਫ ਅਸੈਸਮੈਂਟ ਕਰਦਾਤਾਵਾਂ ਜਿਹਨਾ ਦੀ ਸੈਲਫ ਅਸੈਸਮੈਂਟ ਟੈਕਸ ਲਾਇਬਿਲਟੀ ਇੱਕ ਲੱਖ ਰੁਪਏ ਤੱਕ ਹੈ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ 31 ਜਨਵਰੀ 2021 ਅਤੇ ਪਹਿਰਾ 3 ਦੇ () ਅਤੇ ਪਹਿਰਾ 3 ਦੇ () ਟੈਕਸ ਕਰਦਾਤਾਵਾਂ ਲਈ ਹੈ ਅਤੇ ਪਹਿਰਾ 3 () ਵਿਚ ਜ਼ਿਕਰ ਕੀਤੇ ਕਰਦਾਤਾਵਾਂ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ 31 ਦਸੰਬਰ 2020 ਹੈ


ਇਸ ਸੰਬੰਧ ਵਿੱਚ ਜਰੂਰੀ ਨੋਟੀਫਿਕੇਸ਼ਨ ਆਉਂਦੇ ਸਮੇਂ ਵਿੱਚ ਜਾਰੀ ਕੀਤਾ ਜਾਵੇਗਾ


ਆਰ.ਐਮ/ਕੇ.ਐਮ.ਐਨ.
 


(Release ID: 1667397) Visitor Counter : 344