PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
प्रविष्टि तिथि:
23 OCT 2020 6:10PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਦੋ ਮਹੀਨਿਆਂ ਦੇ ਬਾਅਦ ਪਹਿਲੀ ਵਾਰ ਐਕਟਿਵ ਕੇਸਾਂ ਦੀ ਸੰਖਿਆ ਸੱਤ ਲੱਖ ਤੋਂ ਹੇਠਾਂ।
-
24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਤੋਂ 73,979 ਲੋਕ ਠੀਕ ਹੋਏ ਜਦਕਿ 54,366 ਨਵੇਂ ਕੇਸ ਸਾਹਮਣੇ ਆਏ।
-
ਭਾਰਤ ਨੇ ਕੋਵਿਡ ਦੇ ਕੁੱਲ 10 ਕਰੋੜ ਟੈਸਟ ਕਰਵਾਉਣ ਦਾ ਟੀਚਾ ਪਾਰ ਕੀਤਾ, ਪਿਛਲੇ 1 ਕਰੋੜ ਟੈਸਟ 9 ਦਿਨਾਂ ਵਿੱਤ ਕਰਵਾਏ ਗਏ, ਪਿਛਲੇ 24 ਘੰਟਿਆਂ ਵਿੱਚ ਕਰੀਬ 14.5 ਲੱਖ ਕੋਵਿਡ ਟੈਸਟ ਕਰਵਾਏ ਗਏ।
-
ਰਾਸ਼ਟਰੀ ਰਿਕਵਰੀ ਦਰ ਹੋਰ ਵਧ ਕੇ 89.53 ਪ੍ਰਤੀਸ਼ਤ ਹੋ ਗਈ ਹੈ।
#Unite2FightCorona
#IndiaFightsCorona


ਭਾਰਤ ਨੇ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ, ਐਕਟਿਵ ਕੇਸ 2 ਮਹੀਨਿਆਂ ਬਾਅਦ ਪਹਿਲੀ ਵਾਰ 7 ਲੱਖ ਤੋਂ ਹੇਠਾਂ ਆਏ, 24 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ ਹੁਣ 20,000 ਤੋਂ ਘੱਟ ਹਨ
ਕੋਵਿਡ ਵਿਰੁੱਧ ਆਪਣੀ ਲੜਾਈ ਵਿਚ ਭਾਰਤ ਕਈ ਮਹੱਤਵਪੂਰਣ ਮੀਲ ਪੱਥਰਾਂ ਨੂੰ ਹਾਸਲ ਕਰ ਰਿਹਾ ਹੈ। ਦੇਸ਼ ਦਾ ਐਕਟਿਵ ਕੇਸਾਂ ਦਾ ਭਾਰ 2 ਮਹੀਨਿਆਂ ਬਾਅਦ ਪਹਿਲੀ ਵਾਰ 7 ਲੱਖ ਤੋਂ ਹੇਠਾਂ ਆ ਗਿਆ ਹੈ। ਐਕਟਿਵ ਕੇਸਾਂ ਦਾ ਭਾਰ ਪਿਛਲੇ 22 ਅਗਸਤ ਨੂੰ 7 ਲੱਖ ਦੇ ਅੰਕ (6,97,330) ਤੋਂ ਘੱਟ ਸੀ। ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲੇ ਅੱਜ 6,95,509 ਹਨ। ਉਹ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਵਿਚੋਂ ਸਿਰਫ 8.96% ਬਣਦੇ ਹਨ। ਭਾਰਤ ਵਿੱਚ ਹਰ ਦਿਨ ਕੋਵਿਡ-19 ਮਰੀਜ਼ਾਂ ਦੀ ਰਿਕਵਰੀ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਦੇਸ਼ ਵਿੱਚ ਤਕਰੀਬਨ 70 ਲੱਖ (69,48,497) ਤੱਕ ਪਹੁੰਚ ਗਏ ਹਨ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਫਰਕ ਵਧ ਕੇ 62,52,988 ਤੇ ਖੜ੍ਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਐਕਟਿਵ ਕੇਸਾਂ ਨਾਲੋਂ 10 ਗੁਣਾ ਜ਼ਿਆਦਾ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 73,979 ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ , ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 54,366 ਹਨ।। ਰਾਸ਼ਟਰੀ ਰਿਕਵਰੀ ਦੀ ਦਰ ਹੋਰ ਵਧ ਕੇ 89.53% ਹੋ ਗਈ ਹੈ। ਮੌਤ ਦਰ ਵਿੱਚ ਕਮੀ ਨਾਲ ਕੁੱਲ ਰਿਕਵਰੀ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋਇਆ ਹੈ। ਅੱਜ ਇਹ 1.51% ਤੇ ਖੜਾ ਹੈ। ਇਹ ਕੁੱਲ ਐਕਟਿਵ ਮਾਮਲਿਆਂ ਵਿੱਚ ਇਕਸਾਰ ਗਿਰਾਵਟ ਦਾ ਨਤੀਜਾ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 81% ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ ਨੇ ਇਕ ਦਿਨ ਰਿਕਵਰੀ ਵਿੱਚ 16,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕਰਨਾਟਕ ਵਿੱਚ 13,000 ਤੋਂ ਜ਼ਿਆਦਾ ਦੀ ਰਿਕਵਰੀ ਹੋਈ ਹੈ। 78% ਨਵੇਂ ਪੁਸ਼ਟੀ ਕੀਤੇ ਗਏ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤਰ ਪ੍ਰਦੇਸ਼ਾਂ ਦੇ ਹਨ। ਮਹਾਰਾਸ਼ਟਰ ਅਤੇ ਕੇਰਲਾ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ 7,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 5000 ਤੋਂ ਵੱਧ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 690 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਇੱਕ ਦਿਨ ਵਿੱਚ ਮੌਤਾਂ (198 ਮੌਤਾਂ) ਹੋਈਆਂ ਹਨ।
https://pib.gov.in/PressReleseDetail.aspx?PRID=1666961
ਭਾਰਤ ਨੇ ਕੋਵਿਡ ਦੇ ਕੁੱਲ 10 ਕਰੋੜ ਟੈਸਟਾਂ ਦੇ ਨਿਸ਼ਾਨ ਨੂੰ ਪਾਰ ਕੀਤਾ, ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ, ਪਿਛਲੇ 24 ਘੰਟਿਆਂ ਦੌਰਾਨ ਲਗਭਗ 14.5 ਲੱਖ ਕੋਵਿਡ ਟੈਸਟ ਕੀਤੇ ਗਏ
ਜਨਵਰੀ 2020 ਤੋਂ, ਭਾਰਤ ਵਿਚ ਹੁਣ ਤੱਕ ਕੋਵਿਡ -19 ਦੇ ਟੈਸਟਾਂ ਦੀ ਕੁੱਲ ਗਿਣਤੀ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਹ ਅੱਜ 10 ਕਰੋੜ (10,01,13,085) ਕੁੱਲ ਟੈਸਟਾਂ ਦੇ ਟੀਚੇ ਨੂੰ ਪਾਰ ਕਰ ਗਿਆ ਹੈ। ਇਕ ਹੋਰ ਪ੍ਰਾਪਤੀ ਤਹਿਤ, ਪਿਛਲੇ 24 ਘੰਟਿਆਂ ਦੌਰਾਨ 14,42,722 ਟੈਸਟ ਕੀਤੇ ਗਏ ਹਨ। ਦੇਸ਼ ਦੀ ਜਾਂਚ ਸਮਰੱਥਾ ਵਿਚ ਦੇਸ਼ ਭਰ ਦੀਆਂ 2000 ਤੋਂ ਵੱਧ ਲੈਬਾਂ ਖੁਲ੍ਹਣ ਤੋਂ ਬਾਅਦ ਅਤੇ ਕੇਂਦਰ ਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਤਾਲਮੇਲ ਯਤਨਾਂ ਨਾਲ ਸਾਡੀ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਸੁਧਾਰ ਹੋਇਆ ਹੈ। ਦੇਸ਼ ਵਿੱਚ ਕੁੱਲ 1989 ਟੈਸਟਿੰਗ ਲੈਬਾਰਟਰੀਆਂ ਹਨ, ਜਿਨ੍ਹਾਂ ਵਿੱਚੋਂ 1122 ਸਰਕਾਰੀ ਅਤੇ 867 ਨਿੱਜੀ ਲੈਬਾਰਟਰੀਆਂ ਹਨ। ਹਰ ਦਿਨ 15 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ I ਇਨ੍ਹਾਂ ਨੇ ਨਿਰੰਤਰ ਅਧਾਰ 'ਤੇ ਰੋਜ਼ਾਨਾ ਟੈਸਟ ਕਰਨ ਦੀ ਯੋਗਤਾ ਵਿੱਚ ਭਾਰੀ ਸੁਧਾਰ ਕੀਤਾ ਹੈ ਅਤੇ ਰਾਸ਼ਟਰੀ ਪਾਜ਼ਿਟੀਵਿਟੀ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਇਹ ਸੰਕੇਤ ਦਿੰਦਾ ਹੈ ਕਿ ਲਾਗ ਦੇ ਫੈਲਣ ਦੀ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਣ ਕੀਤਾ ਗਿਆ ਹੈ। ਤਾਲਮੇਲ ਦੀ ਦਰ ਘਟ ਰਹੀ ਹੈ ਕਿਉਂਕਿ ਕੁੱਲ ਟੈਸਟ ਗਿਣਤੀ 10 ਕਰੋੜ ਦੇ ਅੰਕ ਨੂੰ ਪਾਰ ਕਰ ਗਈ ਹੈ। ਅੱਜ, ਰਾਸ਼ਟਰੀ ਪਾਜ਼ਿਟੀਵਿਟੀ ਦਰ 7.75 ਪ੍ਰਤੀਸ਼ਤ ਹੈ। 15 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਾਸ਼ਟਰੀ ਅੰਕੜਿਆਂ ਵਿਚ ਪਾਜ਼ਿਟਿਵ ਮਾਮਲਿਆਂ ਦੀ ਉੱਚ ਦਰ ਦਰਸਾਈ ਹੈ। ਜੋ ਇਨ੍ਹਾਂ ਖੇਤਰਾਂ ਵਿਚ ਵੱਡੇ ਪੱਧਰ 'ਤੇ ਤਾਲਮੇਲ ਅਤੇ ਵਿਆਪਕ ਟੈਸਟਿੰਗ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ ਹਨ।
https://pib.gov.in/PressReleseDetail.aspx?PRID=1666966
ਡਾ. ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਵਿੱਚ ਕੋਵਿਡ-19 ਤਿਆਰੀ ਅਤੇ ਕੋਵਿਡ ਉਪਯੁਕਤ ਵਿਵਹਾਰ ਲਈ ਉਪਾਵਾਂ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਤੇ ਪਰਿਵਾਰ ਮੰਤਰੀ ਡਾ: ਹਰਸ਼ ਵਰਧਨ, ਨੇ ਅੱਜ ਇੱਥੇ ਉੱਤਰ ਪ੍ਰਦੇਸ਼ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਂਫ੍ਰੇਂਸਿੰਗ ਰਾਹੀ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ਕੋਵਿਡ-19 ਤਿਆਰੀ ਅਤੇ ਕੋਵਿਡ ਉਪਯੁਕਤ ਵਿਵਹਾਰ ਲਈ ਕੋਵਿਡ ਉਪਰਾਲਿਆਂ ਦੀ ਸਮੀਖਿਆ ਕੀਤੀ। ਸ਼ੁਰੂਆਤ ਵਿੱਚ, ਡਾ ਹਰਸ਼ ਵਰਧਨ ਨੇ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਕੋਰੋਨਾ ਯੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ, ਦੇਸ਼ ਵਿੱਚ ਕੋਵਿਡ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। “ਇਕ ਦਿਨ ਵਿਚ 95,000 ਤੋਂ ਵੱਧ ਮਾਮਲੇ ਦਰਜ ਕੀਤੇ ਜਾਣ ਉਪਰੰਤ, ਇਕ ਦਿਨ ਵਿਚ ਮਾਮਲੇ ਕਾਫ਼ੀ ਹੱਦ ਤਕ 55,000 ਤੋਂ ਵੀ ਘੱਟ ਰਹਿ ਗਏ ਹਨ। ਭਾਰਤ ਦੀ ਸਿਹਤਯਾਬੀ ਦੀ ਦਰ 90% ਦੇ ਨੇੜੇ ਹੈ। ਮਾਮਲਾ ਮੌਤ ਦਰ ਵਿੱਚ ਵੀ ਗਿਰਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਮੌਤ ਦਰ (ਸੀਐੱਫਆਰ) 1.51% ਹੈ ਅਤੇ 1% ਤੋਂ ਵੀ ਘੱਟ ਦੇ ਟੀਚੇ ਵੱਲ ਸੀਐੱਫਆਰ ਵੱਧ ਰਹੇ ਹਨ। " ਡਾ: ਹਰਸ਼ ਵਰਧਨ ਨੇ ਕਿਹਾ, “ਕੋਵਿਡ-19 ਦਾ ਮੁਕਾਬਲਾ ਕਰਨ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰ ਅਗਲੇ ਤਿੰਨ ਮਹੀਨੇ, ਦੇਸ਼ ਵਿੱਚ ਕੋਵਿਡ ਦੀ ਸਥਿਤੀ ਨਿਰਧਾਰਤ ਕਰਨ ਵਿੱਚ ਫੈਸਲਾਕੁੰਨ ਹੋਣ ਜਾ ਰਹੇ ਹਨ। ਜੇ ਅਸੀਂ ਕਾਫ਼ੀ ਸਾਵਧਾਨੀ ਵਰਤਦੇ ਹਾਂ ਅਤੇ ਆਉਣ ਵਾਲੇ ਤਿਉਹਾਰੀ ਅਤੇ ਸਰਦੀਆਂ ਦੇ ਸੀਜ਼ਨ ਵਿੱਚ ਉਪਯੁਕਤ ਵਿਵਹਾਰ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਕੋਰੋਨਾ ਨਾਲ ਲੜਨ ਲਈ ਇੱਕ ਬਿਹਤਰ ਸਥਿਤੀ ਵਿੱਚ ਹੋਵਾਂਗੇ। " ਉਨ੍ਹਾਂ ਅੱਗੇ ਕਿਹਾ ਕਿ, "ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਲਈ, ਇਹ ਮਹੱਤਵਪੂਰਨ ਬਣ ਜਾਂਦਾ ਹੈ ਕਿ ਸਧਾਰਣ ਸਾਵਧਾਨੀ ਉਪਰਾਲਿਆਂ ਤੇ ਵੱਧ ਤੋਂ ਵੱਧ ਧਿਆਨ ਅਤੇ ਜ਼ੋਰ ਦਿੱਤਾ ਜਾਵੇ ਜੋ ਵੱਡੀ ਪੱਧਰ 'ਤੇ ਕੋਰੋਨ ਵਾਇਰਸ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ, ਜਿਵੇਂ ਕਿ ਮਾਸਕ / ਫੇਸ ਕਵਰ, ਵਿਸ਼ੇਸ਼ ਤੌਰ 'ਤੇ ਜਨਤਕ ਥਾਵਾਂ 'ਤੇ ਪਹਿਨਣ, ਅਤੇ ਹੱਥਾਂ ਤੇ ਸਾਹ ਨਾਲ ਜੁੜੇ ਸੱਭਿਆਚਾਰ ਦੀ ਪਾਲਣਾ ਕਰਨੀ ਆਦਿ।"
https://pib.gov.in/PressReleseDetail.aspx?PRID=1667042
ਡਾ. ਹਰਸ਼ ਵਰਧਨ ਨੇ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਨਾਲ ਜ਼ਮੀਨੀ ਪੱਧਰ ਤੱਕ ਪਹੁੰਚਣ ਵਾਲੇ ਸਮਾਵੇਸ਼ੀ ਐੱਸਟੀਆਈਪੀ 2020 ਦੇ ਸੂਤ੍ਰੀਕਰਣ ਲਈ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ
ਕੇਂਦਰੀ ਵਿਗਿਆਨ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਸਬੂਤ-ਸੰਚਾਲਿਤ, ਸਮਾਵੇਸ਼ੀ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਟਿਵ ਨੀਤੀ ਐੱਸਟੀਆਈਪੀ 2020 ਬਣਾਉਣ ਦੇ ਅਭਿਆਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਜੋ ਕਿ ਜ਼ਮੀਨੀ ਪੱਧਰ ਤੱਕ ਪਹੁੰਚੇਗੀ। ਡਾ. ਹਰਸ਼ ਵਰਧਨ, ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਮੇਂ ਤਿਆਰ ਕੀਤੀ ਜਾ ਰਹੀ ਐੱਸਟੀਆਈਪੀ-2020 ਬਾਰੇ ਸਲਾਹਮਸ਼ਵਰੇ ਲਈ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ। ਪ੍ਰਸਤਾਵਿਤ ਐੱਸਟੀਆਈ ਨੀਤੀ 'ਤੇ ਇਕੱਠਿਆਂ ਪਹਿਲੀ ਬੈਠਕ ਵਿਚ ਹਿੱਸਾ ਲੈਣ ਵਾਲੇ ਸਾਰੇ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਦਾ ਸਵਾਗਤ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਅਸੀਂ ਇਸ ਨੂੰ ਸਾਰੇ ਪਹਿਲੂਆਂ ਤੋਂ ਇਕ ਸਮਾਵੇਸ਼ੀ ਨੀਤੀ ਬਣਾਉਣਾ ਚਾਹੁੰਦੇ ਹਾਂ-ਹਰ ਰਾਜ ਨੂੰ ਇਕ ਬਰਾਬਰ ਦਾ ਭਾਈਵਾਲ ਬਣਨਾ ਚਾਹੀਦਾ ਹੈ ਅਤੇ ਨਾ ਸਿਰਫ ਇਸ ਨੀਤੀ ਨੂੰ ਬਣਾਉਣ ਵਿੱਚ, ਬਲਕਿ ਉਸ ਨੂੰ ਪੂਰੀ ਸਖਤੀ ਨਾਲ ਲਾਗੂ ਕਰਨ ਵਿੱਚ ਵੀ ਮਲਕੀਅਤ ਅਤੇ ਜ਼ਿੰਮੇਵਾਰੀ ਸਾਂਝੀ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ, “ਇਸ ਨੀਤੀ ਦਾ ਉਦੇਸ਼ ਸਾਡੇ ਵਿਗਿਆਨਕ ਈਕੋਸਿਸਟਮ ਨੂੰ ਦੁਬਾਰਾ ਉਤਸ਼ਾਹਤ ਕਰਨਾ ਅਤੇ ਪ੍ਰਾਥਮਿਕਤਾਵਾਂ ਅਤੇ ਸੈਕਟੋਰਲ ਫੋਕਸ ਨੂੰ ਦੁਬਾਰਾ ਪ੍ਰਭਾਸ਼ਿਤ ਕਰਨਾ ਹੈ ਤਾਂ ਜੋ ਸਾਇੰਸ ਅਤੇ ਟੈਕਨੋਲੋਜੀ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਸਾਡੇ ਸਮਾਜ ਅਤੇ ਅਰਥਵਿਵਸਥਾ ਦੇ ਲਾਭ ਲਈ ਸਿੱਧੇ ਤੌਰ ‘ਤੇ ਪੁਜਦਾ ਕੀਤਾ ਜਾ ਸਕੇ”। ਉਨ੍ਹਾਂ ਕਿਹਾ ਕਿ ਅਜੋਕੀ ਮਹਾਮਾਰੀ, ਸਵਦੇਸ਼ੀ ਐੱਸਟੀਆਈ ਵਿਕਾਸ ਅਤੇ ਪ੍ਰਗਤੀ ਦੀ ਤੁਰੰਤ ਜ਼ਰੂਰਤ ਦੀ ਗਵਾਹੀ ਭਰਦੀ ਹੈ ਜੋ ਸਹਿਕਾਰੀ ਸੰਘਵਾਦ ਦੇ ਆਦਰਸ਼ਾਂ ਦੇ ਅਧਾਰ ‘ਤੇ ਆਪਸੀ ਸੁਮੇਲ ਵਾਲੇ ਕੇਂਦਰ-ਰਾਜ ਸਬੰਧਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ “ਇਸ ਤਰ੍ਹਾਂ ਆਤਮਨਿਰਭਰ ਭਾਰਤ ਦੇ ਸਚਮੁੱਚ ਨਿਰਮਾਣ ਵਿੱਚ ਕੇਂਦਰ-ਰਾਜ ਸਹਿਯੋਗ ਦਾ ਬਹੁਤ ਮਹੱਤਵ ਹੈ।” ਇਸ ਸੰਦਰਭ ਵਿੱਚ, ਡਾ. ਹਰਸ਼ ਵਰਧਨ ਨੇ ਦੱਸਿਆ ਕਿ ਐੱਸਟੀਆਈਪੀ 2020 ‘ਤੇ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਕੇਂਦਰ ਅਤੇ ਰਾਜਾਂ, ਅਤੇ ਰਾਜਾਂ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਇੱਕ ਮੀਲ ਪੱਥਰ ਅਵਸਰ ਹੈ।
https://pib.gov.in/PressReleseDetail.aspx?PRID=1666813
ਪ੍ਰਧਾਨ ਮੰਤਰੀ 24 ਅਕਤੂਬਰ ਨੂੰ ਗੁਜਰਾਤ ’ਚ ਤਿੰਨ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਕਤੂਬਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੁਜਰਾਤ ’ਚ ਤਿੰਨ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਗੁਜਰਾਤ ਦੇ ਕਿਸਾਨਾਂ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦਾ ਉਦਘਾਟਨ ਕਰਨਗੇ। ਉਹ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ’ਚ ਟੈਲੀ–ਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਗਿਰਨਾਰ ਵਿਖੇ ਇੱਕ ਰੋਪਵੇਅ ਦਾ ਵੀ ਉਦਘਾਟਨ ਕਰਨਗੇ।
https://pib.gov.in/PressReleseDetail.aspx?PRID=1666803
ਏਆਈਆਈਏ, ਨਵੀ ਦਿੱਲੀ ਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੇ ਰੀਜਨਲ ਰਾਅ ਡਰੱਗ ਰੀਪੋਜ਼ਿਟਰੀ ਦਾ ਉਦਘਾਟਨ
ਆਯੁਸ਼ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ੍ਰੀਪਦ ਯੇਸੌਨਾਇਕ ਨੇ ਵਰਚੂਅਲ ਮਾਧਿਅਮ ਰਾਹੀਂ ਇਕ ਸਮਾਗਮ ਦੌਰਾਨ ਅੱਜ ਆਲ ਇੰਡੀਆ ਇੰਸਟੀਟਿਊਟ ਆਵ੍ ਨਵੀ ਦਿੱਲੀ ਵਿੱਚ ਰੀਜਨਲ ਰਾਅ ਡਰੱਗ ਰਿਪੋਜ਼ਿਟਰੀ (ਆਰਆਰਡੀਆਰ) ਦਾ ਉਦਘਾਟਨ ਕੀਤਾ। ਆਰਆਰਡੀਆਰ ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ (ਐੱਨਐੱਮਪੀਬੀ) ਵੱਲੋਂ ਰੀਪੋਜ਼ਿਟਰੀ ਦੀ ਲੜੀ ਦੀ ਦੂਜੀ ਰਿਪੋਜ਼ਿਟਰੀ ਹੈ ਅਤੇ ਇਸ ਨੂੰ ਟਰਾਂਸ ਗੰਗਾ ਪਲੇਨ ਖੇਤਰ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਵੈਦਿਆ ਰਾਜੇਸ਼ ਕੁਟੇਚਾ ਸਕੱਤਰ ਆਯੁਸ਼ ਮੰਤਰਾਲੇ ਨੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ। ਵਿਸ਼ਵ ਵਿਚ ਕੁਦਰਤੀ ਇਲਾਜ ਅਤੇ ਜੜੀ ਬੂਟੀ ਉਤਪਾਦਾਂ ਦੀ ਮੰਗ ਵਧ ਰਹੀ ਹੈ। ਕੋਵਿਡ ਨੇ ਇਸ ਮੰਗ ਨੂੰ ਹੋਰ ਵਧਾਇਆ ਹੈ ਅਤੇ ਮੁੱਖ ਜੜੀ ਬੂਟੀਆਂ ਵਿਚੋਂ ਕਈਆਂ ਦੀ ਜਿਵੇਂ ਅਸ਼ਵਗੰਧਾ, ਗਿਲੋਏ, ਤੁਲਸੀ, ਕਲਮੇਘ, ਮੁਲੱਠੀ ਦੀ ਭਾਰੀ ਮੰਗ ਹੈ। ਜੜੀ ਬੂਟੀ ਦਵਾਈਆਂ ਦੀ ਵਧ ਰਹੀ ਮੰਗ ਦੇ ਨਾਲ ਐਨ.ਐਮ.ਪੀ.ਬੀ. ਜੋ ਪਹਿਲਾਂ ਹੀ ਆਯੁਸ਼ ਮੰਤਰਾਲੇ ਦੇ ਨਾਲ ਨਾਲ ਖਪਤਕਾਰਾਂ ਨੂੰ ਮਿਆਰੀ ਰਾਅ ਮਟੀਰੀਅਲ ਦੀ ਸਪਲਾਈ ਯਕੀਨੀ ਬਨਾਉਣ ਲਈ ਤਰੀਕਿਆਂ ਦੇ ਵਿਕਾਸ ਕਰਨ ਵਿੱਚ ਲੱਗਾ ਹੋਇਆ ਹੈ ਨੇ ਰਾਅ ਡਰੱਗ ਰਿਪੋਜ਼ਿਟਰੀਜ਼ ਸਥਾਪਿਤ ਕਰਕੇ ਇਸ ਪ੍ਰਕ੍ਰਿਆ ਨੂੰ ਤੇਜ ਕੀਤਾ ਹੈ।
https://pib.gov.in/PressReleseDetail.aspx?PRID=1666814
ਈਐੱਸਆਈ ਸਕੀਮ ਦਾ ਅਰੁਣਾਚਲ ਪ੍ਰਦੇਸ਼ ਵਿੱਚ ਵਿਸਤਾਰ
ਈਐੱਸਆਈ ਸਕੀਮ ਦੇ ਘੇਰੇ ਅੰਦਰ ਹੋਰ ਕਾਮਿਆਂ ਨੂੰ ਲਿਆਉਣ ਦੇ ਯਤਨ ਸਦਕਾ ਭਾਰਤ ਸਰਕਾਰ ਨੇ ਐਮਪਲੋਈਜ਼ ਰਾਜ ਬੀਮਾ (ਈਐੱਸਆਈ) ਸਕੀਮ ਦਾ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਤੱਕ ਵਿਸਤਾਰ ਕੀਤਾ ਹੈ। ਇਹ ਸਕੀਮ 01 ਨਵੰਬਰ 2020 ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਲਾਗੂ ਹੋ ਜਾਵੇਗੀ। ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਅਰੁਣਾਚਲ ਦੇ ਜ਼ਿਲ੍ਹਾ ਪਾਪੂਮ ਪਾਰੇ ਨੂੰ ਸਕੀਮ ਤਹਿਤ ਨੋਟੀਫਾਈ ਕਰ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ਦੇ ਪਾਪੂਮ ਪਾਰੇ ਜ਼ਿਲ੍ਹੇ ਅੰਦਰ ਉਹ ਸਾਰੇ ਉਦਯੋਗ ਈਐੱਸਆਈ ਐਕਟ 1948 ਦੇ ਘੇਰੇ ਵਿੱਚ ਆਉਣ ਯੋਗ ਹੋਣਗੇ, ਜਿਨ੍ਹਾਂ ਵਿੱਚ 10 ਜਾਂ ਜਿ਼ਆਦਾ ਕਾਮੇਂ ਕੰਮ ਕਰਦੇ ਹਨ। ਈਐੱਸਆਈਸਕੀਮ ਤਹਿਤ ਪੰਜੀਕਰਣ ਕਰਨ ਲਈ ਸਹੂਲਤ ਵੈੱਬਸਾਈਟ www.esic.in ਤੇ ਉਪਲਬੱਧ ਹੈ ਅਤੇ ਇਹ ਸਹੂਲਤ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ “ਸ਼੍ਰਮ ਸੁਵਿਧਾ ਪੋਰਟਲ” ਤੇ ਵੀ ਉਪਲਬੱਧ ਹੈ। ਈਐੱਸਆਈ ਕਾਨੂੰਨ ਤਹਿਤ ਪੰਜੀਕਰਨ ਕਰਨ ਲਈ ਕਿਸੇ ਤਰ੍ਹਾਂ ਦੇ ਵੀ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ। ਇਹਨਾਂ ਉਦਯੋਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਨੂੰ ਜਿਹੜੇ 21 ਹਜ਼ਾਰ ਰੁਪਇਆ ਪ੍ਰਤੀ ਮਹੀਨਾ ਜਾਂ ਅਪੰਗ ਵਿਅਕਤੀ (25 ਹਜ਼ਾਰ ਰੁਪਇਆ ਪ੍ਰਤੀ ਮਹੀਨਾ) ਕਮਾਉਂਦੇ ਨੇ ਈਐੱਸਆਈ ਸਕੀਮ ਦੇ ਘੇਰੇ ਅੰਦਰ ਆਉਣ ਦੇ ਯੋਗ ਹੋਣਗੇ।
https://pib.gov.in/PressReleseDetail.aspx?PRID=1666968
ਜਲ ਸੈਨਾ ਪ੍ਰਮੁੱਖ ਨੇ ਸਮੁੰਦਰ ਵਿੱਚ ਪਰਿਚਾਲਨ ਤਿਆਰੀਆਂ ਦੀ ਸਮੀਖਿਆ ਕੀਤੀ
ਚੀਫ਼ ਆਵ੍ ਨੇਵਲ ਸਟਾਫ ( ਸੀਐੱਨਐੱਸ ) ਐਡਮਿਰਲ ਕਰਮਬੀਰ ਸਿੰਘ ਨੇ 22 ਅਕਤੂਬਰ 2020 ਨੂੰ ਭਾਰਤੀ ਜਲ ਸੈਨਾ ਦੇ ਪ੍ਰਮੁੱਖ ਲੜਾਕੂ ਜਹਾਜ਼ਾਂ ਦੀ ਪਰਿਚਾਲਨ ਅਤੇ ਯੁੱਧ ਤਿਆਰੀਆਂ ਦੀ ਸਮੀਖਿਆ ਕੀਤੀ। ਵਿਕਰਮਾਦਿੱਤਿਆ ਤੋਂ ਪ੍ਰਸਾਰਿਤ ਕੈਰੀਅਰ ਬੈਰੀਅਰ ਗਰੁੱਪ ਦੇ ਲੜਾਕਿਆਂ ਨੂੰ ਸੰਬੋਧਨ ਕਰਦੇ ਹੋਏ ਜਲ ਸੈਨਾ ਪ੍ਰਮੁੱਖ ਨੇ ਕੋਵਿਡ-19 ਸਬੰਧਿਤ ਚੁਣੌਤੀਆਂ ਦੇ ਬਾਵਜੂਦ ਪਿਛਲੇ ਮਹੀਨਿਆਂ ਵਿੱਚ ਚਰਮ ਯੁੱਧ ਦੀ ਤਿਆਰੀ ਅਤੇ ਸੰਚਾਲਨ ਦੇ ਉੱਚ ਗਤੀ ਨੂੰ ਬਣਾਏ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਭਾਰਤੀ ਜਲ ਸੈਨਾ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਬਣਾਏ ਰੱਖਣ ਦੀ ਦਿਸ਼ਾ ਵਿੱਚ ਮਾਨਸੂਨ ਮਿਆਦ ਦੌਰਾਨ ਕਿਸੇ ਨਾ ਕਿਸੇ ਸਮੁੰਦਰ ਰਾਹੀਂ ਆਈਓਆਰ ਵਿੱਚ ਮਿਸ਼ਨ-ਤੈਨਾਤੀ ਅਤੇ ਯੁੱਧ ਲਈ ਮੁਸਤੈਦ ਹੈ। ਉਨ੍ਹਾਂ ਨੇ ਆਈਓਆਰ ਦੇਸ਼ਾਂ ਤੋਂ ਸੰਕਟ ਵਿੱਚ ਫਸੇ ਨਾਗਰਿਕਾਂ ਨੂੰ ਲਿਆਉਣ ਲਈ ਅਤੇ ‘ਮਿਸ਼ਨ ਸਾਗਰ’ ਦੇ ਹਿੱਸੇ ਦੇ ਰੂਪ ਵਿੱਚ ਆਈਓਆਰ ਵਿੱਚ ਸਹਿਯੋਗੀ ਗੁਆਂਢੀਆਂ ਨੂੰ ਚਿਕਿਤਸਾ ਅਤੇ ਰਸਦ ਸਹਾਇਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ‘ਓਪ ਸਮੁੰਦਰ ਸੇਤੁ’ ਵਿੱਚ ਜਲ ਸੈਨਾ ਦੇ ‘ਮਿਸ਼ਨ ਸਾਗਰ’ ਦੇ ਯੋਗਦਾਨ ਲਈ ਸ਼ਲਾਘਾ ਕੀਤੀ। ਕੋਵਿਡ-19 ਮਹਾਮਾਰੀ ਦੇ ਸਬੰਧ ਵਿੱਚ ਜਲ ਸੈਨਾ ਪ੍ਰਮੁੱਖ ਨੇ ਜਲ ਸੈਨਾ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਪ੍ਰੋਟੋਕਾਲ ਦਾ ਪਾਲਣ ਜਾਰੀ ਰੱਖਣ ਦੀ ਸਲਾਹ ਦਿੱਤੀ। ਭਾਰਤੀ ਜਲ ਸੈਨਾ ਕੋਵਿਡ-19 ਮਹਾਮਾਰੀ ਦੇ ਬਾਵਜੂਦ ਯੁੱਧ ਜਹਾਜ਼ਾਂ, ਪਨਡੁੱਬੀਆਂ ਅਤੇ ਜਹਾਜ਼ ਸਕਵਾਡਰਨਾਂ ਅਤੇ ਠਿਕਾਣਿਆਂ ‘ਤੇ ਸਖਤ ਪ੍ਰੋਟੋਕਾਲਾਂ ਦਾ ਪਾਲਣ ਕਰਦੇ ਹੋਏ ਉੱਚ ਗਤੀ ਦੇ ਸੰਚਾਲਨ ਅਤੇ ਯੁੱਧ-ਤਤਪਰਤਾ ਨੂੰ ਬਣਾਏ ਹੋਏ ਹੈ। ਇਹ ਸਮੁੰਦਰੀ ਖੇਤਰ ਵਿੱਚ ਚੁਣੌਤੀਆਂ ਨਾਲ ਨਜਿੱਠਣ ਲਈ ਤਾਲਮੇਲ ਦੇ ਪੂਰੀ ਤਰ੍ਹਾਂ ਨਾਲ ਤਿਆਰ ਹੈ।
https://pib.gov.in/PressReleseDetail.aspx?PRID=1666853
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਕੇਰਲ: ਰਾਜ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਨਵਰਾਤਰੀ ਤਿਉਹਾਰਾਂ ਦੇ ਸਬੰਧ ਵਿੱਚ ਵਿਦਿਆਰਾਮਭਾਮ ਸਮਾਗਮ ਦੌਰਾਨ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਪੂਜਾ ਦੇ ਤਿਉਹਾਰ ਇੱਕ ਜਾਂ ਦੋ ਘਰਾਂ ਵਾਲੇ ਸੁਰੱਖਿਅਤ ਸਮੂਹਾਂ ਤੱਕ ਸੀਮਤ ਰਹਿਣੇ ਚਾਹੀਦੇ ਹਨ। ਕੰਟੇਨਮੈਂਟ ਜ਼ੋਨਾਂ ਵਿੱਚ ਘਰਾਂ ਦੇ ਬਾਹਰ ਕਿਸੇ ਵੀ ਤਿਉਹਾਰ ਨੂੰ ਮਨਾਉਣ ਦੀ ਮਨਜੂਰੀ ਨਹੀਂ ਹੋਵੇਗੀ। ਇਸ ਦੌਰਾਨ ਸੰਸਦ ਮੈਂਬਰ ਰਾਜਮੋਹਨ ਉਨੀਥਨ ਨੇ ਐਲਾਨ ਕੀਤਾ ਹੈ ਕਿ ਉਹ ਕਸਾਰਗੋਡ ਜ਼ਿਲ੍ਹੇ ਵਿੱਚ ਨਵੇਂ ਬਣੇ ਟਾਟਾ ਕੋਵਿਡ ਹਸਪਤਾਲ ਨੂੰ ਕਾਰਜਸ਼ੀਲ ਬਣਾਉਣ ਲਈ ਮਰਨ ਵਰਤ ਰੱਖਣਗੇ। ਇਹ ਵਰਤ 1 ਨਵੰਬਰ ਨੂੰ ਸ਼ੁਰੂ ਹੋਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਹਸਪਤਾਲ ਲਈ ਉਪਕਰਣ ਖ਼ਰੀਦਣ ਲਈ ਵਿੱਤੀ ਪ੍ਰਵਾਨਗੀ ਨਹੀਂ ਦੇ ਰਹੀ।
-
ਤਮਿਲ ਨਾਡੂ: ਰਾਜ ਸਰਕਾਰ ਨੇ ਰੇਲਵੇ ਮੰਤਰਾਲੇ ਨੂੰ ਸ਼ਹਿਰ ਵਿੱਚ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਰਚ ਤੋਂ ਮੁਅੱਤਲ ਉਪਨਗਰ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਜਨਤਾ ਨੂੰ ਫਾਇਦਾ ਹੋਵੇਗਾ ਅਤੇ ਆਰਥਿਕ ਪੁਨਰ-ਸੁਰਜੀਤੀ ਨੂੰ ਸਹਾਇਤਾ ਮਿਲੇਗੀ। ਕੋਵਿਡ ਕੰਟਰੋਲ ਉਪਾਅ-ਸਕੂਲ ਅਤੇ ਹੋਰ ਜਨਤਕ ਥਾਵਾਂ ਨੂੰ ਰੋਗਾਣੂ-ਮੁਕਤ ਕਰਨ ਅਤੇ ਬੰਦ ਰੱਖਣ ਸਮੇਤ-ਗ੍ਰੇਟਰ ਚੇਨਈ ਕਾਰਪੋਰੇਸ਼ਨ ਵਿੱਚ ਡੇਂਗੂ ਦੇ ਕੇਸਾਂ ਵਿੱਚ 96 ਫ਼ੀਸਦੀ ਦੀ ਗਿਰਾਵਟ ਆਈ ਹੈ।
-
ਕਰਨਾਟਕ: ਰਾਜ 17 ਨਵੰਬਰ ਤੋਂ ਮੁੜ ਕਾਲਜ ਖੋਲੇਗਾ, ਪਰੰਤੂ ਇਸ ਨੂੰ ਵਿਦਿਆਰਥੀਆਂ ਦੇ ਆਉਣ ਲਈ ਵਿਕਲਪਿਕ ਬਣਾਇਆ ਗਿਆ ਹੈ। ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ, ਕਰਨਾਟਕ ਦੀ ਕੋਵਿਡ-19 ਕੇਸਾਂ ਦੀ ਮੌਤ ਦਰ ਪਿਛਲੇ ਚਾਰ ਮਹੀਨਿਆਂ ਤੋਂ ਘਟ ਕੇ ਅਕਤੂਬਰ ਵਿੱਚ 1% ਰਹਿ ਗਈ ਹੈ। ਕੱਲ ਜਾਰੀ ਕੀਤੇ ਗਏ ਕੋਵਿਡ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਲਗਾਤਾਰ 8ਵੇਂ ਦਿਨ ਠੀਕ ਹੋਣ ਵਾਲੇ ਕੇਸ, ਨਵੇਂ ਕੇਸਾਂ ਦੀ ਗਿਣਤੀ ਨਾਲੋਂ ਵੱਧ ਹਨ, ਹਾਈ ਕੋਰਟ ਨੇ ਰਾਜ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਮਾਸਕ ਨਾ ਪਹਿਨਣ ਵਾਲਿਆਂ ਅਤੇ ਜਨਤਕ ਥਾਵਾਂ ’ਤੇ ਸਮਾਜਕ ਦੂਰੀ ਨਾ ਬਣਾਈ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਨੇ ਕੋਵਿਡ-19 ਮਾਮਲਿਆਂ ਵਿੱਚ ਸਭ ਤੋਂ ਵੱਧ 95.13% ਦੀ ਰਿਕਵਰੀ ਦਰ ਪ੍ਰਾਪਤ ਕੀਤੀ। ਸਿਹਤ ਕਮਿਸ਼ਨਰ ਕਟਾਮਾਨੇਨੀ ਭਾਸਕਰ ਦੇ ਅਨੁਸਾਰ ਸ਼ੁਰੂ ਤੋਂ ਹੀ ਸਰਕਾਰ ਦੁਆਰਾ ਅਪਣਾਈ ਗਈ 3 ਟੀ ਰਣਨੀਤੀ (ਟ੍ਰੈਸਿੰਗ-ਟੇਸਟਿੰਗ-ਟ੍ਰੀਟਿੰਗ) ਨੇ ਰਾਜ ਨੂੰ ਇਸ ਪ੍ਰਾਪਤੀ ਦੇ ਯੋਗ ਬਣਾਇਆ ਹੈ। ਇਸ ਦੌਰਾਨ, ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈਡੀ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 10 ਦਿਨਾਂ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਤੇ ਧਿਆਨ ਕੇਂਦਰਤ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਵਿਅਕਤੀ ਕੋਵਿਡ-19 ਦੀ ਰੋਕਥਾਮ ਲਈ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰੇ। ਇਹ ਮੁਹਿੰਮ ਦੋ ਪੜਾਵਾਂ ਵਿੱਚ ਚਲਾਈ ਜਾਵੇਗੀ-ਜਾਗਰੂਕਤਾ ਅਤੇ ਚੈਕਿੰਗ ਅਤੇ ਇਹ 31 ਅਕਤੂਬਰ ਨੂੰ ਸਮਾਪਤ ਹੋਵੇਗੀ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1421 ਨਵੇਂ ਕੇਸ ਆਏ, 1221 ਦੀ ਰਿਕਵਰੀ ਹੋਈ ਅਤੇ 6 ਮੌਤਾਂ ਹੋਈਆਂ ਹਨ; 1421 ਮਾਮਲਿਆਂ ਵਿੱਚੋਂ 249 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,29,001; ਐਕਟਿਵ ਕੇਸ: 20,377; ਮੌਤਾਂ: 1298; ਡਿਸਚਾਰਜ: 2,07,326। ਤੇਲੰਗਾਨਾ ਵਿੱਚ ਕੁੱਲ ਕੋਵਿਡ-19 ਕੇਸਾਂ ਵਿੱਚੋਂ ਸਿਰਫ਼ 8.8 ਫ਼ੀਸਦੀ ਹੀ ਐਕਟਿਵ ਕੇਸ ਹਨ; ਸੁਧਾਰ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਮਾਸਕ ਦੀ ਵਰਤੋਂ, ਛੇਤੀ ਪਤਾ ਲਗਾਉਣ ਅਤੇ ਆਈਸੋਲੇਸ਼ਨ ਕਰਨ ਅਤੇ ਇਲਾਜ ਦੇ ਪ੍ਰੋਟੋਕਾਲਾਂ ਦੇ ਮਾਨਕੀਕਰਨ ਨੇ ਮਾਮਲਿਆਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ।
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਵਿੱਚ ਕੋਵਿਡ-19 ਕਾਰਨ ਇੱਕ ਹੋਰ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 32 ਹੋ ਗਈ ਹੈ। ਇਸੇ ਦੌਰਾਨ ਕੱਲ ਰਾਜ ਵਿੱਚ ਆਏ ਕੁੱਲ 165 ਤਾਜ਼ਾ ਮਾਮਲਿਆਂ ਵਿੱਚੋਂ, ਲੋਹਿਤ ਵਿੱਚੋਂ 43 ਮਾਮਲੇ ਆਏ ਹਨ। ਕੁੱਲ 2638 ਪਾਜ਼ਿਟਿਵ ਮਾਮਲੇ ਹਨ।
-
ਅਸਾਮ: ਅਸਾਮ ਵਿੱਚ ਕੀਤੇ ਗਏ 34,375 ਟੈਸਟਾਂ ਵਿੱਚੋਂ 1.48% ਪਾਜ਼ਿਟਿਵ ਦਰ ਨਾਲ 508 ਕੇਸਾਂ ਦਾ ਪਤਾ ਲਗਾਇਆ ਗਿਆ ਹੈ; ਕਾਮਰੂਪ ਐੱਮ ਵਿੱਚ 101 ਕੇਸ ਆਏ, 1,584 ਮਰੀਜ਼ ਡਿਸਚਾਰਜ ਹੋਏ ਹਨ। ਕੁੱਲ ਕੇਸ 203282, ਰਿਕਵਰਡ ਕੇਸ 87.39% ਅਤੇ ਐਕਟਿਵ ਕੇਸ 12.16% ਹਨ।
-
ਮਣੀਪੁਰ: ਮਣੀਪੁਰ ਸਰਕਾਰ ਵਿਆਪਕ ਮੁਹਿੰਮ ਨਾਲ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਰਾਜ ਵਿੱਚ ਕੋਵਿਡ ਦੀਆਂ 3 ਹੋਰ ਮੌਤਾਂ ਹੋਈਆਂ ਹਨ।
-
ਮੇਘਾਲਿਆ: ਮੇਘਾਲਿਆ ਵਿੱਚ ਕੋਰੋਨਾ ਵਾਇਰਸ ਤੋਂ 307 ਵਿਅਕਤੀ ਰਿਕਵਰ ਹੋਏ ਹਨ। ਕੁੱਲ ਐਕਟਿਵ ਕੇਸ 1661 ਹਨ, ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ 46 ਕੇਸ ਹਨ, ਬਾਕੀ 1,615 ਕੇਸ ਹਨ ਅਤੇ ਕੁੱਲ ਰਿਕਵਰੀਆਂ 6,981 ਹਨ।
-
ਮਿਜ਼ੋਰਮ: ਅਸਾਮ ਅਤੇ ਮਿਜ਼ੋਰਮ ਦੇ ਵਿਚਕਾਰ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਸਕੂਲ ਸਿੱਖਿਆ ਵਿਭਾਗ ਮਿਜ਼ੋਰਮ ਵਿੱਚ ਜਨ ਅੰਦੋਲਨ ਮੁਹਿੰਮ ਦੇ ਤਹਿਤ ਕੋਵਿਡ-19 ਵਾਅਦਾ ਆਯੋਜਨ ਕਰਦਾ ਹੈ।
-
ਨਾਗਾਲੈਂਡ: 157 ਤਾਜ਼ਾ ਕੇਸਾਂ ਦੇ ਨਾਲ, ਨਾਗਾਲੈਂਡ ਦੇ ਕੁੱਲ ਕੋਵਿਡ-19 ਕੇਸ 8,296 ਤੱਕ ਪਹੁੰਚ ਗਏ ਹਨ। ਐਕਟਿਵ ਕੇਸ 1,798 ਹਨ ਅਤੇ ਰਿਕਵਰਡ ਕੇਸ 6,399 ਹਨ।
-
ਮਹਾਰਾਸ਼ਟਰ: ਲਗਾਤਾਰ ਪੰਜਵੇਂ ਦਿਨ ਮਹਾਰਾਸ਼ਟਰ ਵਿੱਚ 10,000 ਤੋਂ ਘੱਟ ਕੇਸ ਆਏ ਹਨ। ਵੀਰਵਾਰ ਨੂੰ ਕੋਵਿਡ ਦੇ 7,539 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 16,177 ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 1.51 ਲੱਖ ਰਹਿ ਗਈ ਹੈ।
-
ਗੁਜਰਾਤ: ਗੁਜਰਾਤ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਸਿਹਤ ਸੰਭਾਲ ਕਰਮਚਾਰੀਆਂ (ਐੱਚਸੀਡਬਲਯੂ) ਦੀ ਗਿਣਤੀ ਕਰਨ ਅਤੇ ਉਨ੍ਹਾਂ ਦੇ ਨਿੱਜੀ ਵੇਰਵੇ ਇਕੱਠੇ ਕਰਨ ਤਾਂ ਜੋ ਉਹ ਪਹਿਲ ਦੇ ਅਧਾਰ ’ਤੇ ਟੀਕਾਕਰਨ ਦਾ ਲਾਭ ਲੈ ਸਕਣ। ਇਹ ਅੰਕੜੇ ਇਕੱਠੇ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ ਤਾਂ ਜੋ ਦੇਸ਼ ਭਰ ਦੇ ਸਿਹਤ ਵਿਭਾਗਾਂ ਦੇ ਮੋਹਰੀ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸੇਵਾ ਅਮਲੇ ਦੇ ਅਧਿਕਾਰੀਆਂ ਲਈ ਭੇਜੀ ਜਾਣ ਵਾਲੀ ਦਵਾਈ ਦੀਆਂ ਖੁਰਾਕਾਂ ਦੀ ਗਿਣਤੀ ਦਾ ਹਿਸਾਬ ਲਗਾਇਆ ਜਾ ਸਕੇ। ਰਾਜ ਵਿੱਚ ਸਿਹਤ ਕਰਮਚਾਰੀ 14,143 ਐਕਟਿਵ ਮਾਮਲਿਆਂ ਦੀ ਦੇਖਭਾਲ ਕਰ ਰਹੇ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ ਦੇ ਕੇਸਾਂ ਦੇ ਨਾਲ-ਨਾਲ ਐਕਟਿਵ ਮਾਮਲਿਆਂ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਕੱਲ ਕੋਵਿਡ ਦੇ 1,822 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 2,654 ਮਰੀਜ਼ ਲਾਗ ਤੋਂ ਠੀਕ ਹੋਏ ਹਨ। ਰਾਜ ਵਿੱਚ ਐਕਟਿਵ ਕੇਸ 18,341 ਹਨ।
-
ਮੱਧ ਪ੍ਰਦੇਸ਼: ਕੇਂਦਰ ਸਰਕਾਰ ਦੇ ਅਨਲੌਕ-5 ਦੇ ਫੈਸਲੇ ਦੇ ਮੱਦੇਨਜ਼ਰ, ਹੁਣ ਮੱਧ ਪ੍ਰਦੇਸ਼ ਦੇ ਸਾਰੇ ਸਰਕਾਰੀ ਦਫ਼ਤਰ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ। ਹੁਣ ਤੱਕ ਸਿਰਫ਼ ਅਫ਼ਸਰਾਂ ਦੀ 100 ਫ਼ੀਸਦੀ ਹਾਜ਼ਰੀ ਲਾਜ਼ਮੀ ਸੀ। ਹਰ ਕਰਮਚਾਰੀ ਲਈ ਮਾਸਕ ਦੀ ਵਰਤੋਂ ਲਾਜ਼ਮੀ ਹੈ।
-
ਛੱਤੀਸਗੜ੍ਹ: ਕੋਵਿਡ ਹਸਪਤਾਲਾਂ ਨੂੰ ਡਾਕਟਰੀ ਆਕਸੀਜਨ ਦੀ ਉਪਲਬਧਤਾ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ, ਛੱਤੀਸਗੜ੍ਹ ਸਰਕਾਰ ਨੇ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਅਤੇ 17 ਜ਼ਿਲ੍ਹਾ ਹਸਪਤਾਲਾਂ ਵਿੱਚ ਆਕਸੀਜਨ ਜਨਰੇਸ਼ਨ ਪਲਾਂਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਰਾਜ ਦੇ ਸਿਹਤ ਮੰਤਰੀ ਟੀ ਐੱਸ ਸਿੰਘ ਦਿਓ ਨੇ ਦੱਸਿਆ ਕਿ ਇਹ ਆਕਸੀਜਨ ਪਲਾਂਟ ਅਗਲੇ ਚਾਰ ਹਫ਼ਤਿਆਂ ਵਿੱਚ ਸਥਾਪਤ ਕੀਤੇ ਜਾਣਗੇ। ਰਾਜ ਵਿੱਚ ਹੁਣ ਤੱਕ 25,238 ਐਕਟਿਵ ਕੇਸ ਹਨ।
ਫੈਕਟਚੈਕ


********
ਵਾਈਬੀ
(रिलीज़ आईडी: 1667186)
आगंतुक पटल : 303