ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ

ਐਕਟਿਵ ਕੇਸ 2 ਮਹੀਨਿਆਂ ਬਾਅਦ ਪਹਿਲੀ ਵਾਰ 7 ਲੱਖ ਤੋਂ ਹੇਠਾਂ ਆਏ

24 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ ਹੁਣ 20,000 ਤੋਂ ਘੱਟ ਹਨ

Posted On: 23 OCT 2020 11:35AM by PIB Chandigarh

ਕੌਵਿਡ ਵਿਰੁੱਧ ਆਪਣੀ ਲੜਾਈ ਵਿਚ ਭਾਰਤ ਕਈ ਮਹੱਤਵਪੂਰਣ ਮੀਲ ਪੱਥਰਾਂ ਨੂੰ ਹਾਸਲ ਕਰ ਰਿਹਾ ਹੈ । ਦੇਸ਼ ਦਾ ਐਕਟਿਵ ਕੇਸਾਂ ਦਾ ਭਾਰ 2 ਮਹੀਨਿਆਂ ਬਾਅਦ ਪਹਿਲੀ ਵਾਰ 7 ਲੱਖ ਤੋਂ ਹੇਠਾਂ ਆ ਗਿਆ ਹੈ । ਐਕਟਿਵ ਕੇਸਾਂ ਦਾ ਭਾਰ ਪਿਛਲੇ 22 ਅਗਸਤ ਨੂੰ 7 ਲੱਖ ਦੇ ਅੰਕ (6,97,330) ਤੋਂ ਘੱਟ ਸੀ ।

ਦੇਸ਼ ਦੇ ਕੁੱਲ ਪੋਜੀਟਿਵ ਮਾਮਲੇ ਅੱਜ 6,95,509 ਹਨ। ਉਹ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਵਿਚੋਂ ਸਿਰਫ 8.96% ਬਣਦੇ ਹਨ ।

ਕੋਵਿਡ-19 ਮਰੀਜ਼ਾਂ ਦੀ ਇੱਕ ਵੱਡੀ ਗਿਣਤੀ ਹਰ ਦਿਨ ਠੀਕ ਹੋ ਰਹੀ ਹੈ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਹੋਣ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸ ਘੱਟ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ।

C:\Users\dell\Desktop\image0015BSZ.jpg

 

ਭਾਰਤ ਵਿੱਚ ਹਰ ਦਿਨ ਕੋਵਿਡ-19 ਮਰੀਜ਼ਾਂ ਦੀ ਰਿਕਵਰੀ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਦੇਸ਼ ਵਿੱਚ ਤਕਰੀਬਨ 70 ਲੱਖ (69,48,497) ਤੱਕ ਪਹੁੰਚ ਗਏ ਹਨ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਫਰਕ ਵਧ ਕੇ 62,52,988 ਤੇ ਖੜ੍ਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਐਕਟਿਵ ਕੇਸਾਂ ਨਾਲੋਂ 10 ਗੁਣਾ ਜ਼ਿਆਦਾ ਹੋ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 73,979 ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ , ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 54,366 ਹਨ। । ਰਾਸ਼ਟਰੀ ਰਿਕਵਰੀ ਦੀ ਦਰ ਹੋਰ ਵਧ ਕੇ 89.53% ਹੋ ਗਈ ਹੈ ।

ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦੇਸ਼ ਵਿਆਪੀ ਵਿਆਪਕ ਅਤੇ ਉੱਚ ਪੱਧਰੀ ਟੈਸਟਿੰਗ,ਟਰੈਕਿੰਗ, ਤੁਰੰਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ , ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ ਅਤੇ ਪ੍ਰਭਾਵਸ਼ਾਲੀ ਪਾਲਣ ਕਰਨ ਦੀ ਰਣਨੀਤੀ ਦੇ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੌਂ ਦਰਸਾਈ ਗਈ ਸਹਿਯੋਗੀ, ਕੇਂਦ੍ਰਿਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦਾ ਨਤੀਜਾ ਹੈ। ਇਹ ਸਫਲਤਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਡਾਕਟਰਾਂ, ਪੈਰਾ ਮੈਡੀਕਲ, ਫਰੰਟ ਲਾਈਨ ਵਰਕਰਾਂ ਅਤੇ ਹੋਰ ਸਾਰੇ ਕੋਵੀਡ -19 ਯੋਧਿਆਂ ਦੀ ਨਿਸਵਾਰਥ ਸੇਵਾ ਅਤੇ ਸਮਰਪਣ ਦੀ ਵੀ ਹੈ। ਦੇਸ਼ ਭਰ ਵਿੱਚ ਮੌਤ ਦਰ ਵਿੱਚ ਕਮੀ ਨਾਲ ਕੁੱਲ ਰਿਕਵਰੀ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋਇਆ ਹੈ। ਅੱਜ ਇਹ 1.51% ਤੇ ਖੜਾ ਹੈ। ਇਹ ਕੁੱਲ ਐਕਟਿਵ ਮਾਮਲਿਆਂ ਵਿੱਚ ਇਕਸਾਰ ਗਿਰਾਵਟ ਦਾ ਨਤੀਜਾ ਹੈ ।

24 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ ਹੁਣ 20,000 ਤੋਂ ਘੱਟ ਰਹਿ ਗਏ ਹਨ।

C:\Users\dell\Desktop\image002V7YZ.jpg

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 81% ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਮਹਾਰਾਸ਼ਟਰ ਨੇ  ਇਕ ਦਿਨ ਰਿਕਵਰੀ  ਵਿੱਚ 16,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ,  ਇਸ ਤੋਂ ਬਾਅਦ ਕਰਨਾਟਕ  ਵਿੱਚ 13,000 ਤੋਂ ਜ਼ਿਆਦਾ ਦੀ ਰਿਕਵਰੀ ਹੋਈ ਹੈ।

C:\Users\dell\Desktop\image003ZGRO.jpg

ਪਿਛਲੇ 24 ਘੰਟਿਆਂ ਦੌਰਾਨ 54,366 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ।

78% ਨਵੇਂ ਪੁਸ਼ਟੀ ਕੀਤੇ ਗਏ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤਰ ਪ੍ਰਦੇਸ਼ਾਂ ਦੇ ਹਨ। ਮਹਾਰਾਸ਼ਟਰ ਅਤੇ ਕੇਰਲਾ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ 7,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 5000 ਤੋਂ ਵੱਧ ਕੇਸ ਦਰਜ ਹੋਏ ਹਨ।

C:\Users\dell\Desktop\image004KUP1.jpg

 

ਪਿਛਲੇ 24 ਘੰਟਿਆਂ ਦੌਰਾਨ 690 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਇੱਕ ਦਿਨ ਵਿੱਚ ਮੌਤਾਂ (198 ਮੌਤਾਂ) ਹੋਈਆਂ ਹਨ।

     C:\Users\dell\Desktop\image005D5K2.jpg

****

ਐਮਵੀ / ਐਸਜੇ



(Release ID: 1667064) Visitor Counter : 180