PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 22 OCT 2020 6:12PM by PIB Chandigarh

 

 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੋਵਿਡ ਦੇ ਐਕਟਿਵ ਕੇਸ ਕੁੱਲ ਕੇਸਾਂ ਦੇ 10 ਪ੍ਰਤੀਸ਼ਤ ਤੋਂ ਵੀ ਘੱਟ।

  • ਪਾਜ਼ਿਟਿਵ ਕੇਸਾਂ ਦੀ ਰੋਜ਼ਾਨਾ ਦੀ ਦਰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 5 ਪ੍ਰਤੀਸ਼ਤ ਤੋਂ ਘੱਟ ‘ਤੇ ਕਾਇਮ।

  • ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਤੋਂ 79,415 ਲੋਕ ਠੀਕ ਹੋਏ ਅਤੇ 55,839 ਨਵੇਂ ਕੇਸ ਸਾਹਮਣੇ ਆਏ।

  • ਰਾਸ਼ਟਰੀ ਰਿਕਵਰੀ ਦਰ ਵਧਕੇ 89.20 ਪ੍ਰਤੀਸ਼ਤ ਹੋ ਗਈ ਹੈ।

 

#Unite2FightCorona

#IndiaFightsCorona

https://static.pib.gov.in/WriteReadData/userfiles/image/image005JB10.jpg

Image

 

ਭਾਰਤ ਵਿੱਚ ਐਕਟਿਵ ਮਾਮਲੇ ਪਿਛਲੇ ਤਿੰਨ ਦਿਨਾਂ ਤੋਂ ਕੁੱਲ ਕੇਸਾਂ ਦੇ 10% ਤੋਂ ਘੱਟ ਹਨ, ਰੋਜ਼ਾਨਾ ਪਾਜ਼ੀਟਿਵਿਟੀ ਦਰ ਪਿਛਲੇ ਤਿੰਨ ਦਿਨਾਂ ਤੋਂ 5% ਤੋਂ ਘੱਟ ਹੈ

ਭਾਰਤ ਵਿੱਚ ਲਗਾਤਾਰ ਘਟ ਰਹੇ ਐਕਟਿਵ ਕੇਸਾਂ ਦਾ ਰੁਝਾਨ ਨਿਰੰਤਰ ਜਾਰੀ ਹੈ। ਐਕਟਿਵ ਕੇਸ, ਪਿਛਲੇ ਤਿੰਨ ਦਿਨਾਂ ਤੋਂ ਕੁੱਲ ਕੇਸਾਂ ਦੇ 10% ਤੋਂ ਹੇਠਾਂ ਬਰਕਰਾਰ ਹਨ, ਜੋ ਇਹ ਸੁਝਾਅ ਦਿੰਦੇ ਹਨ ਕਿ ਦੇਸ਼ ਵਿੱਚ 10 ਵਿਚੋਂ 1 ਕੋਵਿਡ -19 ਮਰੀਜ਼ ਐਕਟਿਵ ਹਨ। ਇਸ ਵੇਲੇ ਦੇਸ਼ ਵਿੱਚ ਕੁੱਲ ਪਾਜ਼ੀਟਿਵ ਮਾਮਲਿਆਂ ਵਿਚੋਂ ਸਿਰਫ 9.29% ਹੀ ਐਕਟਿਵ ਮਾਮਲੇ ਹਨ, ਜੋ 7,15,812 ਹਨ। ਇਕ ਹੋਰ ਮੀਲ ਪੱਥਰ ਦਰਜ ਕਰਦਿਆਂ, ਪਿਛਲੇ ਤਿੰਨ ਦਿਨਾਂ ਵਿੱਚ ਰੋਜ਼ਾਨਾ ਪਾਜ਼ੀਟਿਵਿਟੀ ਦਰ  ਵੀ 5% ਤੋਂ ਘੱਟ ਦਰਜ ਕੀਤੀ ਗਈ ਹੈ, ਅੱਜ, ਰੋਜ਼ਾਨਾ ਪਾਜ਼ੀਟਿਵਿਟੀ ਦਰ 3.8% ਦੱਸੀ ਗਈ ਹੈ। ਰੋਜ਼ਾਨਾ ਪਾਜ਼ੀਟਿਵਿਟੀ ਦਰ ਵਿੱਚ ਕਮੀ ਇਕੋ ਸਮੇਂ ਡਿੱਗ ਰਹੇ ਐਕਟਿਵ ਕੇਸਾਂ ਦੇ ਨਤੀਜੇ ਵਜੋਂ ਹੈ,  ਜੋ ਅੱਜ 7.5 ਲੱਖ  (7,15,8,12) ਤੋਂ ਘੱਟ ਦਰਜ ਹੋਏ ਹਨ। ਕੁੱਲ ਰਿਕਵਰ ਕੀਤੇ ਕੇਸ 69 ਲੱਖ (68,74,518) ਦੇ ਨੇੜੇ ਹਨ। ਐਕਟਿਵ ਕੇਸਾਂ ਅਤੇ ਰਿਕਵਰੀ ਮਾਮਲਿਆਂ ਵਿੱਚ  ਅੰਤਰ  ਨਿਰੰਤਰ ਵਧ ਰਿਹਾ ਹੈ ਅਤੇ ਅੱਜ ਇਹ 61,58,706 ਹੈ। ਪਿਛਲੇ 24 ਘੰਟਿਆਂ ਵਿੱਚ 79,415 ਮਰੀਜ਼ ਠੀਕ ਹੋਏ ਹਨ ਅਤੇ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਜਦਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 55,839 ਹਨ। ਰਾਸ਼ਟਰੀ ਰਿਕਵਰੀ ਦਰ 89.20% ਤੱਕ ਪਹੁੰਚ ਗਈ ਹੈ। ਨਵੇਂ ਰਿਕਵਰ ਹੋਏ ਮਾਮਲਿਆਂ ਵਿਚੋਂ 81% ਮਾਮਲਿਆਂ ਨੂੰ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ  ਜਾਂਦਾ  ਹੈ। ਮਹਾਰਾਸ਼ਟਰ ਨੇ ਇੱਕ ਦਿਨ ਦੀ ਰਿਕਵਰੀ ਵਿੱਚ 23,000 ਤੋਂ ਵੱਧ ਯੋਗਦਾਨ ਪਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 55,839 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 78 ਪ੍ਰਤੀਸ਼ਤ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਮਹਾਰਾਸ਼ਟਰ ਅਤੇ ਕੇਰਲ ਅਜੇ ਵੀ ਵੱਡੀ ਗਿਣਤੀ ਵਿੱਚ ਨਵੇਂ ਕੇਸ ਦਰਜ ਕਰ ਰਹੇ ਹਨ ਜੋ ਕਿ 8,000 ਤੋਂ ਵੱਧ ਹਨ। ਇਸ ਤੋਂ ਬਾਅਦ, ਕਰਨਾਟਕ ਵਿੱਚ 5,000 ਤੋਂ ਵੱਧ ਮਾਮਲੇ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 702 ਮਾਮਲਿਆਂ ਵਿੱਚ ਮਰੀਜ਼ਾਂ ਦੀ ਮੌਤਾ ਹੋਈ ਹੈ। ਇਨ੍ਹਾਂ ਵਿਚੋਂ, ਲਗਭਗ 82%  ਦਸ  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਰਿਪੋਰਟ ਕੀਤੀਆਂ ਗਈਆਂ 25% ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ ਦੀਆਂ ਹਨ (180 ਮੌਤਾਂ)।

https://pib.gov.in/PressReleseDetail.aspx?PRID=1666474

 

ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਦੁਆਰਾ ਸੀਐੱਸਆਈਆਰ-ਐੱਨਸੀਐੱਲ (CSIR-NCL), ਪੁਣੇ ’ਚ ਪ੍ਰਦੂਸ਼ਣ–ਮੁਕਤ, ਕਾਰਜਕੁਸ਼ਲ ਤੇ ਡੀਐੱਮਈ ਫ਼ਾਇਰਡ ‘ਅਦਿਤੀ ਊਰਜਾ ਸਾਂਚ’ ਲਾਂਚ

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਡੀਐੱਮਈ–ਐੱਲਪੀਜੀ (DME-LPG) ਦੇ ਮਿਸ਼ਰਣ ਵਾਲੇ ਈਂਧਣ ਸਿਲੰਡਰਾਂ ਦੇ ਨਾਲ–ਨਾਲ ਡੀਐੱਮਈ ਨਾਲ ਚਲਣ ਵਾਲੇ ‘ਅਦਿਤੀ ਊਰਜਾ ਸਾਂਚ’ ਦਾ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਰਚੁਅਲੀ ਉਦਘਾਟਨ ਕੀਤਾ ਅਤੇ ਉਸ ਨੂੰ CSIR-NCL ਪਰਿਸਰ ਵਿੱਚ ਸਥਿਤ ਆਮ ਜਨਤਕ CSIR-NCL (ਨੈਸ਼ਨਲ ਕੈਮੀਕਲ ਲੈਬੋਰੇਟਰੀ) ਦੀ ਕੈਂਟੀਨ ਨੂੰ ਪਰੀਖਣ ਅਧਾਰ ਉੱਤੇ ਵਰਤੋਂ ਲਈ ਸੌਂਪ ਦਿੱਤਾ।ਡਾ. ਹਰਸ਼ ਵਰਧਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ,‘ਇਸ ਬਰਨਰ ਦੀ ਸ਼ੁਰੂਆਤ ਨਾਲ ‘ਮੇਕ ਇਨ ਇੰਡੀਆ’ ਨੂੰ ਵੀ ਇੱਕ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਸਿਲੰਡਰਾਂ, ਗੈਸ ਸਟੋਵਜ਼, ਰੈਗੂਲੇਟਰਸ ਤੇ ਗੈਸ ਹੌਜ਼ ਦੇ ਸਾਰੇ ਨਿਰਮਾਤਾ ਦੇਸ਼ ਦੇ ਹੀ ਹਨ। ਇਸ ਕਿਸਮ ਦੀ ਗਤੀਵਿਧੀ ਮੰਗ ਤੇ ਪੂਰਤੀ ਵਿੱਚਲੇ ਪਾੜੇ ਨੂੰ ਪੂਰ ਸਕਦੀ ਹੈ ਅਤੇ ਇਹ ਰਾਸ਼ਟਰ ਲਈ ਊਰਜਾ ਸੁਰੱਖਿਆ ਯਕੀਨੀ ਬਣਾ ਸਕਦੀ ਹੈ।’ ਡੀਐੱਮਈ, ਡੀਐੱਮਈ–ਐੱਲਪੀਜੀ ਮਿਸ਼ਰਣਾਂ ਦੇ ਘੋਲ ਤੇ ਐੱਲਪੀਜੀ ਕੰਬਸਚਨ ਲਈ ਇਹ ਨਵਾਂ ਬਰਨਰ ਐੱਨਸੀਐੱਲ ਦੁਆਰਾ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਹੈ।   

https://pib.gov.in/PressReleseDetail.aspx?PRID=1666510 

 

ਡਾ. ਹਰਸ਼ ਵਰਧਨ ਨੇ ਵਰਚੁਅਲ ਤੌਰ ਤੇ ਵਿਸ਼ਵ ਬੈਂਕ-ਆਈਐੱਮਐੱਫ ਦੇ ਸਲਾਨਾ ਸੰਮੇਲਨ, 2020 ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਬੈਂਕ-ਅੰਤਰਰਾਸ਼ਟਰੀ ਮੁਦਰਾ ਫੰਡ ਦੇ ਸਲਾਨਾ ਸੰਮੇਲਨ ਨੂੰ ਵਰਚੁਅਲ ਤੌਰ ਤੇ ਅੱਜ ਇੱਥੇ ਸੰਬੋਧਨ ਕੀਤਾ। ਸੰਮੇਲਨ ਦਾ ਵਿਸ਼ਾ "ਸਾਰਿਆਂ ਲਈ ਮਨੁੱਖੀ ਪੂੰਜੀ ਰਾਹੀਂ ਦੱਖਣ-ਏਸ਼ੀਆਈ ਸ਼ਤਾਬਦੀ ਦੀ ਘੁੰਡ ਚੁਕਾਈ ਅਤੇ ਕੋਵਿਡ-19 ਟੀਚਿਆਂ ਅਤੇ ਮੁਢਲੇ ਸਿਹਤ ਸੰਭਾਲ਼ ਡਿਲਿਵਰੀ ਸਿਸਟਮ ਵਿੱਚ ਨਿਵੇਸ਼ ਸੀ।" ਮਹਾਮਾਰੀ ਦੌਰਾਨ ਭਾਰਤ ਦੀ ਭੂਮਿਕਾ ਤੇ ਜ਼ੋਰ ਦੇਂਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ ਦੇ ਸਮੁੱਚੇ ਪ੍ਰਤੀਕ੍ਰਮ ਨੇ ਸਾਨੂੰ ਮੌਜੂਦਾ ਮਹਾਮਾਰੀ ਨੂੰ ਪ੍ਰਬੰਧਤ ਕਰਨ ਦੀ ਸੇਧ ਦਿੱਤੀ। ਕੋਵਿਡ ਮਹਾਮਾਰੀ ਨੇ ਆਮ ਜ਼ਿੰਦਗੀ ਵਿੱਚ ਰੁਕਾਵਟ ਪੈਦਾ ਕੀਤੀ ਪਰ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਲਈ ਬਹੁਤ ਜ਼ਿਆਦਾ ਟੇਢਾ ਗਿਆਨ ਵੀ ਪ੍ਰਦਾਨ ਕੀਤਾ ਤਾਂ ਜੋ ਭਵਿੱਖ ਲਈ ਅਸੀਂ ਹੋਰ ਲੱਚਕਦਾਰ ਅਤੇ ਤਿਆਰ ਹੋ ਸਕੀਏ। ਇਹ ਕੋਸ਼ਿਸ਼ਾਂ ਸਾਰੇ ਹੀ ਹਿੱਸੇਦਾਰਾਂ ਦੀ ਪ੍ਰਤੀਬੱਧਤਾ ਦਾ ਨਤੀਜਾ ਹਨ। ਉਨ੍ਹਾਂ ਕਿਹਾ, "ਭਾਰਤ ਪੂਰੀ ਸਰਗਰਮੀ ਨਾਲ ਅਤੇ ਦਰਜਾਬੱਧ ਜ਼ਿੰਮੇਵਾਰੀ ਨਾਲ "ਇੱਕ ਸਮੁੱਚੇ ਸਮਾਜ, ਸਮੁੱਚੀ ਸਰਕਾਰ" ਵਾਲੇ ਦ੍ਰਿਸ਼ਟੀਕੋਣ ਨਾਲ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਦੇ ਕਾਬਲ ਹੋਇਆ।" ਭਾਰਤ ਵਿੱਚ ਕੋਵਿਡ-19 ਦੇ ਪ੍ਰਬੰਧਨ ਵਿੱਚ ਪ੍ਰਾਈਵੇਟ ਸੈਕਟਰ ਵਲੋਂ ਕੀਤੀ ਗਈ ਸਹਾਇਤਾ ਅਤੇ ਸਮਰਥਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, "ਨਵਾਚਾਰ, ਕਾਬਲੀਅਤ ਅਤੇ ਪ੍ਰਾਈਵੇਟ ਸੈਕਟਰ ਦੀ ਯੋਗਤਾ ਨੇ ਵੱਡੀ ਪੱਧਰ ਤੇ ਕੋਵਿਡ-19 ਨਾਲ ਲਡ਼ਾਈ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਹਾਇਤਾ ਦਿੱਤੀ। ਡਾ. ਹਰਸ਼ ਵਰਧਨ ਨੇ ਕਿਹਾ ਕਿ ਮਹਾਮਾਰੀ ਦੇ ਚਲਦਿਆਂ ਵਿਸ਼ਵ ਵਲੋਂ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਭਾਰਤ ਨੇ ਸੂਚਨਾ ਟੈਕਨੋਲੋਜੀ ਦਾ ਕੋਵਿਡ ਪ੍ਰਬੰਧਨ ਦੇ ਹਰੇਕ ਪਹਿਲੂ ਵਿੱਚ ਵਰਚੁਅਲੀ ਤੌਰ ਤੇ-ਜਿਸ ਵਿੱਚ ਆਰੋਗਯ ਸੇਤੂ ਐਪ ਅਤੇ ਇਤਿਹਾਸ (ਆਈਟੀਆਈਐਚਏਐਸ) ਇਕ ਸੈਲੂਲਰ ਆਧਾਰਤ ਟਰੈਕਿੰਗ ਟੈਕਨੋਲੋਜੀ ਦਾ ਇਸਤੇਮਾਲ ਸੰਭਾਵਤ ਕਲਸਟਰਾਂ ਦੀ ਨਿਗਰਾਨੀ ਅਤੇ ਪਛਾਣ ਲਈ ਕੀਤਾ। ਇਸ ਤੋਂ ਇਲਾਵਾ ਟੈਸਟਿੰਗ ਲਈ ਆਰਟੀ-ਪੀਸੀਆਰ ਐਪ ਅਤੇ ਦਾਖਲ ਕੀਤੇ ਗਏ ਮਰੀਜ਼ਾਂ ਦੀ ਸੂਚਨਾ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਇਕ ਸਿੰਗਲ ਕੋਵਿਡ ਪੋਰਟਲ ਨਾਲ ਏਕੀਕ੍ਰਿਤ ਕੀਤਾ। ਕੇਂਦਰੀ ਸਿਹਤ ਮੰਤਰੀ ਨੇ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਸਾਰਿਆਂ ਨੂੰ ਕਿਫਾਇਤੀ ਸਿਹਤ ਸੰਭਾਲ਼ ਸੇਵਾ ਦੀ ਡਿਲਿਵਰੀ ਨੂੰ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਕੀਤੀ ਗਈ ਹੈ।

https://pib.gov.in/PressReleseDetail.aspx?PRID=1666486 

 

ਵੀਜ਼ਾ ਅਤੇ ਸਫਰ ਦੀਆਂ ਪਾਬੰਦੀਆਂ ਵਿੱਚ ਸਿਲਸਿਲੇਵਾਰ ਢਿੱਲ ਦਿੱਤੀ ਗਈ

ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਫਰਵਰੀ, 2020 ਤੋਂ ਦੇਸ਼ ਅੰਦਰ ਅਤੇ ਦੂਜੇ ਦੇਸ਼ਾਂ ਤੋਂ ਆਵਾਜਾਈ ਨੂੰ ਘੱਟ ਕਰਨ ਲਈ ਲਡ਼ੀਵਾਰ ਕਈ ਕਦਮ ਚੁੱਕੇ ਸਨ। ਸਰਕਾਰ ਨੇ ਹੁਣ ਵਿਦੇਸ਼ੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਦੀਆਂ ਕਈ ਹੋਰ ਸ਼੍ਰੇਣੀਆਂ ਲਈ ਜੋ ਭਾਰਤ ਵਿੱਚ ਦਾਖਲ ਹੋਣਾ ਜਾਂ ਭਾਰਤ ਤੋਂ ਬਾਹਰ ਜਾਣ ਦੇ ਇੱਛੁਕ ਹਨ, ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਸਿਲਸਿਲੇਵਾਰ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਸਾਰੇ ਹੀ ਓਸੀਆਈ ਅਤੇ ਪੀਆਈਓ ਕਾਰਡ ਧਾਰਕਾਂ ਅਤੇ ਸਾਰੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ, ਜੋ ਭਾਰਤ ਆਉਣ ਦੇ ਇੱਛੁਕ ਹਨ, ਭਾਵੇਂ ਉਨ੍ਹਾਂ ਦਾ ਭਾਰਤ ਆਉਣ ਦਾ ਕੋਈ ਵੀ ਮਕਸਦ ਕਿਉਂ ਨਾ ਹੋਵੇ,( ਸਿਵਾਏ ਟੂਰਿਸਟ ਵੀਜ਼ਾ ਦੇ), ਭਾਰਤ ਵਿੱਚ ਹਵਾਈ ਜਾਂ ਸਮੁਦਰੀ ਰੂਟਾਂ ਰਾਹੀਂ ਅਧਿਕਾਰਤ ਹਵਾਈ ਅੱਡਿਆਂ ਅਤੇ ਪੋਰਟ ਇਮੀਗ੍ਰੇਸ਼ਨ ਚੈੱਕ ਪੋਸਟਾਂ ਰਾਹੀਂ ਆਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਵੰਦੇ ਭਾਰਤ ਮਿਸ਼ਨ, ਏਅਰ ਟ੍ਰਾਂਸਪੋਰਟ ਬੱਬਲ ਪ੍ਰਬੰਧ ਜਾਂ ਕਿਸੇ ਹੋਰ ਗੈਰ ਨਿਰਧਾਰਤ ਵਪਾਰਕ ਉਡਾਨਾਂ, ਜਿਵੇਂ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਇਜਾਜ਼ਤ ਦਿੱਤੀ ਗਈ ਹੈ, ਇਹ ਉਡਾਨਾਂ ਵੀ ਸ਼ਾਮਿਲ ਹਨ। ਅਜਿਹੇ ਸਾਰੇ ਹੀ ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਕੀਤੇ ਹੋਏ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ, ਜੋ ਕੁਆਰੰਟੀਨ ਅਤੇ ਹੋਰ ਸਿਹਤ/ਕੋਵਿਡ-19 ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ।

https://pib.gov.in/PressReleseDetail.aspx?PRID=1666713 

 

ਵਿੱਤ ਵਰ੍ਹੇ 2019-2020 ਲਈ ਰੇਲਵੇ ਦੇ ਸਾਰੇ ਯੋਗ ਨਾਨ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੇ ਮਿਹਨਤਾਨੇ ਦੇ ਬਰਾਬਰ ਉਤਪਾਦਕਤਾ ਬੋਨਸ (ਪੀਐੱਲਬੀ) ਦਿੱਤਾ ਗਿਆ

ਵਿੱਤ ਵਰ੍ਹੇ 2019-20 ਲਈ ਲਗਭਗ 11.58 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਦਿਹਾੜੀ ਦੇ ਬਰਾਬਰ ਬੋਨਸ ਦਿੱਤਾ ਗਿਆ ਹੈ। ਰੇਲਵੇ ਕਰਮਚਾਰੀਆਂ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਤਹਿਤ 2081.68 ਕਰੋੜ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ 21.10.2020 ਨੂੰ ਹੋਈ ਆਪਣੀ ਬੈਠਕ ਵਿੱਚ ਰੇਲਵੇ ਮੰਤਰਾਲੇ ਦੇ ਉਤਪਾਦਕਤਾ ਲਿੰਕਡ ਬੋਨਸ (ਪੀਐੱਲਬੀ) ਦੀ ਅਦਾਇਗੀ ਨੂੰ ਵਿੱਤ ਵਰ੍ਹੇ 2019-2020 ਦੇ ਸਾਰੇ ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ/ਆਰਪੀਐੱਸਐੱਫ ਕਰਮਚਾਰੀਆਂ ਤੋਂ ਇਲਾਵਾ) ਲਈ ਵਿੱਤ ਸਾਲ ਦੇ 78 ਦਿਨਾਂ ਦੇ ਬਰਾਬਰ ਦੀ ਰਕਮ ਨੂੰ ਪ੍ਰਵਾਨ ਕੀਤਾ ਹੈ।

https://pib.gov.in/PressReleseDetail.aspx?PRID=1666740 

 

ਭਾਰਤੀ ਚੋਣ ਕਮਿਸ਼ਨ ਨੇ ਖਰਚ ਦੀ ਸੀਮਾ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ

ਭਾਰਤੀ ਚੋਣ ਕਮਿਸ਼ਨ ਨੇ ਪੂਰਵ ਮਾਲੀਆ ਸੇਵਾ ਅਧਿਕਾਰੀ ਅਤੇ ਡਾਇਰੈਕਟਰ ਜਨਰਲ    (ਇਨਵੈਸਟੀਗੇਸ਼ਨ )  ਸ਼੍ਰੀ ਹਰੀਸ਼ ਕੁਮਾਰ  ਅਤੇ ਸੱਕਤਰ ਜਨਰਲ ਤੇ ਡਾਇਰੈਕਟਰ ਜਨਰਲ  (ਖਰਚ)  ਸ਼੍ਰੀ ਉਮੇਸ਼ ਸਿਨਹਾ  ਦੀ ਮੈਂਬਰੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ।  ਇਹ ਕਮੇਟੀ ਮਤਦਾਤਾਵਾਂ ਦੀ ਸੰਖਿਆ ਵਿੱਚ ਵਾਧਾ ਅਤੇ ਮਹਿੰਗਾਈ ਦਰ ਵਿੱਚ ਵਾਧਾ ਅਤੇ ਹੋਰ ਪਹਿਲੂਆਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਖਰਚ ਸੀਮਾ ਨਾਲ ਜੁੜੇ ਮੁੱਦਿਆਂ ਦਾ ਜਾਂਚ ਕਰੇਗੀ। ਕੋਵਿਡ-19  ਦੇ ਮੱਦੇਨਜ਼ਰ ਵਿਧੀ ਅਤੇ ਨਿਆਂ ਮੰਤਰਾਲੇ  ਨੇ 19 ਅਕਤੂਬਰ,  2020 ਨੂੰ ਚੋਣ ਅਧਿਨਿਯਮ 1961  ਦੇ ਨਿਯਮ ਸੰਖਿਆ 90 ਵਿੱਚ ਸੰਸ਼ੋਧਨ ਅਧਿਸੂਚਿਤ ਕਰਕੇ ਵਰਤਮਾਨ ਖਰਚਿਆਂ ਦੀ ਸੀਮਾ ਵਿੱਚ 10%  ਦਾ ਵਾਧਾ ਕੀਤਾ ਹੈ।  ਖਰਚ ਦੀ ਸੀਮਾ ਵਿੱਚ ਕੀਤਾ ਗਿਆ ਇਹ ਵਾਧਾ ਵਰਤਮਾਨ ਵਿੱਚ ਜਾਰੀ ਚੋਣਾਂ ਵਿੱਚ ਵੀ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਖਰਚ ਦੀ ਸੀਮਾ ਵਿੱਚ ਵਾਧਾ 2014 ਵਿੱਚ ਇੱਕ ਅਧਿਸੂਚਨਾ ਰਾਹੀਂ 28 ਫਰਵਰੀ,  2014 ਨੂੰ ਕੀਤਾ ਗਿਆ ਸੀ ਜਦੋਂ ਕਿ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸੰਦਰਭ ਵਿੱਚ 10 ਅਕਤੂਬਰ,  2018 ਨੂੰ ਇਸ ਵਿੱਚ ਸੰਸ਼ੋਧਨ ਕੀਤਾ ਗਿਆ ਸੀ। ਪਿਛਲੇ 6 ਸਾਲਾਂ ਵਿੱਚ ਖਰਚ ਦੀ ਸੀਮਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਦੋਂ ਕਿ ਮਤਦਾਤਾਵਾਂ ਦੀ ਸੰਖਿਆ 834 ਮਿਲੀਅਨ ਤੋਂ ਵਧ ਕੇ 2019 ਵਿੱਚ 910 ਮਿਲੀਅਨ ਅਤੇ ਹੁਣ 921 ਮਿਲੀਅਨ ਹੋ ਗਿਆ ਹੈ।  ਇਸ ਦੇ ਇਲਾਵਾ ਲਾਗਤ ਮੁਦਰਾਸਫੀਤੀ ਵਿੱਚ ਵੀ ਵਾਧਾ ਹੋਇਆ ਜੋ 220 ਤੋਂ ਵਧ ਕੇ 2019 ਵਿੱਚ 280 ਅਤੇ ਹੁਣ 301  ਦੇ ਪੱਧਰ ‘ਤੇ ਪਹੁੰਚ ਗਿਆ ਹੈ।

https://pib.gov.in/PressReleseDetail.aspx?PRID=1666540 

 

ਪੂਰੇ ਦੇਸ਼ ਵਿੱਚ ਟ੍ਰੇਨਿੰਗ ਮੁੜ ਤੋਂ ਸ਼ੁਰੂ ਹੋਣ ਕਾਰਨ ਐੱਸਏਆਈ ਵਿਭਿੰਨ ਟ੍ਰੇਨਿੰਗ ਕੇਂਦਰਾਂ ਵਿੱਚ ਟ੍ਰੇਨੀਆਂ ਦੇ ਪਰਤਣ ਲਈ ਯਾਤਰਾ ਦੀ ਵਿਵਸਥਾ ਕਰੇਗਾ

ਟੋਕਿਓ ਓਲੰਪਿਕ ਅਤੇ ਪੈਰਾਲੰਪਿਕਸ ਦੇ ਮੱਦੇਨਜ਼ਰ ਦੇਸ਼ ਭਰ ਦੇ ਐੱਸਏਆਈ ਟ੍ਰੇਨਿੰਗ ਕੇਂਦਰਾਂ ਵਿੱਚ 1 ਨਵੰਬਰ ਤੋਂ ਖੇਡ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।  ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਥਲੀਟਾਂ ਨੂੰ ਵਾਇਰਸ ਦੇ ਸੰਪਰਕ ਤੋਂ ਬਚਾਉਣ ਲਈ ਭਾਰਤੀ ਖੇਡ ਅਥਾਰਿਟੀ ਨੇ ਐੱਨਸੀਓਈ/ਐੱਸਏਆਈ ਟ੍ਰੇਨਿੰਗ ਕੇਂਦਰਾਂ ਦੀ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਵਾਲੇ ਅਥਲੀਟਾਂ ਲਈ ਯਾਤਰਾ ਵਿਵਸਥਾ ਕਰਨ ਦਾ ਫੈਸਲਾ ਕੀਤਾ ਹੈ। ਇਹ ਇਸ ਸਾਲ ਮਾਰਚ ਵਿੱਚ ਉੱਭਰੀ ਅਣਕਿਆਸੀ ਸਥਿਤੀ ਕਾਰਨ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਅਥਲੀਟਾਂ ਨੂੰ ਘਰ ਵਾਪਸ ਜਾਣਾ ਪਿਆ ਸੀ। ਇਹ ਫੈਸਲਾ ਲਿਆ ਗਿਆ ਹੈ ਕਿ ਜਿਨ੍ਹਾਂ ਅਥਲੀਟਾਂ ਨੂੰ 500 ਕਿਲੋਮੀਟਰ ਤੋਂ ਜ਼ਿਆਦਾ ਯਾਤਰਾ ਕਰਨੀ ਹੈ, ਉਨ੍ਹਾਂ ਨੂੰ ਹਵਾਈ ਟਿਕਟ ਪ੍ਰਦਾਨ ਕੀਤੀ ਜਾਵੇਗਾ, ਜਦੋਂਕਿ ਜਿਹੜੇ ਅਥਲੀਟਾਂ ਨੇ 500 ਕਿਲੋਮੀਟਰ ਤੋਂ ਘੱਟ ਦੂਰੀ ਤੋਂ ਆਉਣਾ ਹੈ, ਉਹ ਤੀਜੇ ਦਰਜੇ ਦੀ ਏਸੀ ਟ੍ਰੇਨ ਵਿੱਚ ਯਾਤਰਾ ਕਰ ਸਕਦੇ ਹਨ। ਇਸ ਦੇ ਇਲਾਵਾ ਐੱਸਏਆਈ ਕੇਂਦਰਾਂ ਵਿੱਚ ਟ੍ਰੇਨਿੰਗ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਬਾਇਓ ਬਬਲ ਬਣਾਉਣ ਲਈ ਸਾਰੇ ਕੋਚਾਂ ਅਤੇ ਐੱਨਸੀਓਈ’ਜ਼/ਐੱਸਟੀਸੀ’ਜ਼ ਦੇ ਸਹਾਇਕ ਕਰਮਚਾਰੀਆਂ ਨੂੰ ਆਵਾਸ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਰੈਗੂਲਰ ਅਤੇ ਠੇਕੇ ਦੇ ਕਰਮਚਾਰੀਆਂ ਨੂੰ ਸਰਕਾਰੀ ਲਾਗਤ ’ਤੇ ਆਵਾਸ ਪ੍ਰਦਾਨ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1666515 

 

ਰਾਜ ਮੰਤਰੀ (ਪੀਪੀ) ਜਿਤੇਂਦਰ ਸਿੰਘ ਨੇ ‘ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (IIPA) ਦੇ ਨਵੇਂ ਚੇਅਰਮੈਨ ਵਜੋਂ ਇਸ ਦੀ ਕਾਰਜਕਾਰਨੀ ਕੌਂਸਲ ਦੀ 317ਵੀਂ ਬੈਠਕ ਦੀ ਪ੍ਰਧਾਨਗੀ ਕੀਤੀ

ਕੇਂਦਰੀ ਉੱਤਰ–ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ’ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (ਆਈਆਈਪੀਏ-IIPA) ਦੇ ਨਵੇਂ ਚੇਅਰਮੈਨ ਵਜੋਂ ਇਸ ਦੀ ਕਾਰਜਕਾਰਨੀ ਕੌਂਸਲ ਦੀ 317ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਚੇਅਰਮੈਨ ਵਜੋਂ ਅਹੁਦਾ ਸੰਭਾਲ਼ਣ ਤੋਂ ਬਾਅਦ ਕਾਰਜਕਾਰਨੀ ਕੌਂਸਲ ਦੀ ਪਹਿਲੀ ਮੀਟਿੰਗ ਤੋਂ ਬਾਅਦ ਡਾ. ਜਿਤੇਂਦਰ ਸਿੰਘ ਨੇ ਅਹਿਮ ਐਲਾਨ ਕੀਤਾ ਕਿ ਆਈਆਈਪੀਏ ਦੀ ਜੀਵਨ–ਮੈਂਬਰਸ਼ਿਪ 1 ਜਨਵਰੀ, 2021 ਤੋਂ ਖੁੱਲ੍ਹ ਜਾਵੇਗੀ। ਉਨ੍ਹਾਂ ਮੌਜੂਦਾ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਈਆਈਪੀਏ ਦੀ ਮੈਂਬਰਸ਼ਿਪ ਲੈਣ ਦਾ ਸੱਦਾ ਵੀ ਦਿੱਤਾ ਕਿਹਾ ਕਿ ਸਰਕਾਰੀ ਸੇਵਾ–ਨਿਯਮ ਕਿਸੇ ਵੀ ਮੌਜੂਦਾ ਅਧਿਕਾਰੀ ਨੂੰ ਆਈਆਈਪੀਏ ਦਾ ਮੈਂਬਰ ਬਣਨ ਤੋਂ ਨਹੀਂ ਵਰਜਦੇ।  ਆਈਆਈਪੀਏ ਦੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤੀਬੱਧਤਾ ਤੇ ਸੂਝਬੂਝ ਦਾ ਪ੍ਰਮਾਣ ਕੋਵਿਡ ਮਹਾਮਾਰੀ ਦੇ ਔਖੇ ਸਮਿਆਂ ਦੌਰਾਨ ਦੇਖਣ ਨੂੰ ਮਿਲਿਆ ਸੀ, ਜਦੋਂ ਆਈਆਈਪੀਏ ਨੇ ਔਨਲਾਈਨ ਕਲਾਸਾਂ ਲੈਣ ਲਈ ਇੱਕ ਡਿਜੀਟਲ ਕਲਾਸ–ਰੂਮ ਸਥਾਪਿਤ ਕੀਤਾ ਸੀ ਤੇ ਪਾਠਕ੍ਰਮ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਆਈਆਈਪੀਏ ਦੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਕਿਉਂਕਿ ਲੌਕਡਾਊਨ ਵੇਲੇ ਤੇ ਲੌਕਡਾਊਨ ਤੋਂ ਬਾਅਦ ਦੇ ਸਮੇਂ ਦੌਰਾਨ ਵਿਭਿੰਨ ਸੇਵਾਵਾਂ ਦੇ ਅਧਿਕਾਰੀਆਂ ਲਈ 14 ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਚਲਾਏ ਸਨ।

https://pib.gov.in/PressReleseDetail.aspx?PRID=1666485 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਹਿਮਾਚਲ ਪ੍ਰਦੇਸ਼: ਰਾਜਪਾਲ ਬੰਡਾਰੂ ਦੱਤਾਤ੍ਰਯ ਨੇ ਕੱਲ ਰਾਜ ਭਵਨ ਵਿਖੇ ਕੋਵਿਡ-19 ਪ੍ਰਤੀ ਸਮਾਜਿਕ ਜਾਗਰੂਕਤਾ ਲਈ ਸ਼ਿਮਲਾ ਪੁਲਿਸ ਦੁਆਰਾ ਤਿਆਰ ਕੀਤੇ ਇੱਕ ਕੱਟ ਆਊਟ ਦਾ ਉਦਘਾਟਨ ਕੀਤਾ। ਰਾਜਪਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ, ਪੁਲਿਸ ਮੁਲਾਜ਼ਮਾਂ ਨੇ ਮੋਹਰੀ ਯੋਧਿਆਂ ਵਜੋਂ ਕੋਵਿਡ-19 ਦੇ ਖ਼ਿਲਾਫ਼ ਲੜਨ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਹਾਲੇ ਖ਼ਤਮ ਨਹੀਂ ਹੋਈ ਹੈ। ਇਸ ਲਈ, ਸਾਨੂੰ ਉਦੋਂ ਤੱਕ ਸਾਵਧਾਨ ਰਹਿਣਾ ਪਵੇਗਾ, ਜਦੋਂ ਤੱਕ ਕੋਈ ਦਵਾਈ ਉਪਲਬਧ ਨਹੀਂ ਹੋ ਜਾਂਦੀ, ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਉਣ, ਜਨਤਕ ਥਾਵਾਂ ’ਤੇ ਸਰੀਰਕ ਦੂਰੀ ਬਣਾਈ ਰੱਖਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਨਾਗਰਿਕ ਉਪਰੋਕਤ ਦੱਸਿਆ ਕਰਦੇ ਹਨ, ਉਹ ਕੋਰੋਨਾ ਉੱਤੇ ਜਿੱਤ ਵਿੱਚ ਸਾਡੇ ਭਾਗੀਦਾਰ ਹਨ। ਉਨ੍ਹਾਂ ਨੇ ਕੋਵਿਡ-19 ਵਿਰੁੱਧ ਪ੍ਰਧਾਨ ਮੰਤਰੀ ਦੀ ਲੋਕ ਲਹਿਰ ਅਪੀਲ ਵਿੱਚ ਸਹਿਯੋਗ ਕਰਨ ਦੀ ਮੰਗ ਵੀ ਕੀਤੀ।

  • ਮਹਾਰਾਸ਼ਟਰ: ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ 8,142 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਕੋਵਿਡ ਦੀ ਲਾਗ ਤੋਂ 23,371 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1.58 ਲੱਖ ਹੋ ਗਈ ਹੈ। ਮੁੰਬਈ ਵਿੱਚ 1,609 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ ਅਤੇ ਸ਼ਹਿਰ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 19,245 ਹੈ। ਇਸ ਦੌਰਾਨ, ਨਾਗਪੁਰ ਰਾਜ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਨੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਹਨ।

  • ਗੁਜਰਾਤ: ਗੁਜਰਾਤ ਵਿੱਚ ਰਿਕਵਰੀ ਦੀ ਦਰ 89.03 ਫ਼ੀਸਦੀ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 1,137 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,180 ਰਿਕਵਰੀਆਂ ਹੋਈਆਂ ਹਨ, ਜਿਸ ਨਾਲ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 14,215 ਹੋ ਗਈ ਹੈ। ਇਨ੍ਹਾਂ ਵਿੱਚੋਂ 75 ਮਰੀਜ਼ ਵੈਂਟੀਲੇਟਰ ’ਤੇ ਹਨ। ਰਾਜ ਵਿੱਚ ਹੁਣ ਤੱਕ ਕੋਵਿਡ ਕਾਰਨ 3,663 ਮੌਤਾਂ ਹੋਈਆਂ ਹਨ।

  • ਰਾਜਸਥਾਨ: ਲਗਾਤਾਰ 8 ਦਿਨਾਂ ਤੋਂ ਰਾਜਸਥਾਨ ਵਿੱਚ ਕੋਵਿਡ ਦੇ ਤਾਜ਼ਾ ਕੇਸਾਂ ਨਾਲੋਂ ਜ਼ਿਆਦਾ ਠੀਕ ਵਾਲੇ ਕੇਸਾਂ ਦੀ ਖ਼ਬਰ ਮਿਲੀ ਹੈ। ਰਾਜ ਵਿੱਚ 1,810 ਨਵੇਂ ਕੇਸ ਆਏ ਅਤੇ 2,865 ਰਿਕਵਰੀਆਂ ਹੋਈਆਂ ਹਨ। ਸਭ ਤੋਂ ਨਵੇਂ ਕੇਸ ਜੈਪੁਰ ਤੋਂ 349, ਜੋਧਪੁਰ ਤੋਂ 303 ਅਤੇ ਅਲਵਰ ਤੋਂ 178 ਨਵੇਂ ਕੇਸ ਸਾਹਮਣੇ ਆਏ।

  • ਛੱਤੀਸਗੜ੍ਹ: ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਤਿੰਨ ਮੈਂਬਰੀ ਕੇਂਦਰੀ ਟੀਮ ਛੱਤੀਸਗੜ੍ਹ ਦੀ ਯਾਤਰਾ ’ਤੇ ਹੈ। ਟੀਮ ਨੇ ਰਾਏਪੁਰ ਅਤੇ ਦੁਰਗ ਜ਼ਿਲ੍ਹਿਆਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ ਅਤੇ ਸਰਕਾਰ ਦੀ ਤਿਆਰੀ ਦਾ ਮੁਲਾਂਕਣ ਕੀਤਾ। ਛੱਤੀਸਗੜ੍ਹ ਵਿੱਚ ਕੁੱਲ 25,795 ਐਕਟਿਵ ਕੇਸ ਹਨ।

  • ਕੇਰਲ: ਕੋਵਿਡ ਮਹਾਮਾਰੀ ਦੁਆਰਾ ਪੈਦਾ ਹੋਏ ਆਰਥਿਕ ਸੰਕਟ ਤੋਂ ਬਾਅਦ ਰਾਜ ਨੂੰ ਇੱਕ ਵੱਡੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਮੁਲਾਂਕਣ ਦੌਰਾਨ ਇਹ ਪਾਇਆ ਗਿਆ ਕਿ ਰਾਜ ਦਾ ਵਿੱਤੀ ਘਾਟਾ 112.9 ਫ਼ੀਸਦੀ ਰਿਹਾ ਜੋ ਕਿ 10,578 ਕਰੋੜ ਬਣਦਾ ਹੈ। ਇਸਨੇ ਇਹ ਵੀ ਦੱਸਿਆ ਕਿ ਜੇ ਜੀਐੱਸਟੀ ਮੁਆਵਜ਼ੇ ਸਮੇਤ ਕੇਂਦਰ ਤੋਂ ਵਿੱਤੀ ਸਹਾਇਤਾ ਤੁਰੰਤ ਪ੍ਰਾਪਤ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਰਾਜ ਇੱਕ ਡੂੰਘੇ ਵਿੱਤੀ ਸੰਕਟ ਵਿੱਚ ਫ਼ਸ ਸਕਦਾ ਹੈ। ਇਸ ਦੌਰਾਨ, ਰਾਜ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਿਆ, ਸਪ੍ਰਿੰਕਲਰ ਸੌਦੇ ਦੀ ਜਾਂਚ ਕਰਨ ਲਈ ਸੌਂਪੇ ਗਏ ਦੋ ਮੈਂਬਰੀ ਕਮਿਸ਼ਨ ਨੂੰ ਇਸ ਸੌਦੇ ਵਿੱਚ ਕੁਝ ਕਮੀਆਂ ਮਿਲੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਸਾਬਕਾ ਪ੍ਰਮੁੱਖ ਸਕੱਤਰ ਐੱਮ. ਸਵਾਸਸੰਕਰ ਨੇ ਸੌਦੇ ਨੂੰ ਅੰਤਮ ਰੂਪ ਦੇਣ ਵਿੱਚ ਬੇਲੋੜੀ ਕਾਹਲੀ ਦਿਖਾਈ ਜਿਸ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਵੇਰਵਾ ਸਪ੍ਰਿੰਕਲਰ ਇੰਕ ਨੂੰ ਦਿੱਤਾ ਗਿਆ।

  • ਤਮਿਲ ਨਾਡੂ: ਪੁਦੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਵਿਡ-19 ਦੀ ਮੌਤ ਦਰ 2% ਨੂੰ ਪਾਰ ਕਰ ਗਈ ਹੈ, ਜੋ ਕਿ ਰਾਸ਼ਟਰੀ ਔਸਤ 1.6% ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਰੇਲਵੇ ਨੇ ਸਟਾਫ਼ ਨੂੰ ਸਖ਼ਤ ਰਸਾਇਣਾਂ ਤੋਂ ਬਚਾਉਣ ਲਈ ਸਟੈਂਡਰਡ ਡਿਸਇਨਫੈਕਟੈਂਟ ਦੀ ਬਜਾਏ ਜਲ-ਸਥਿਰ ਓਜ਼ੋਨ ਨਾਲ ਕੀਟਾਣੂ-ਰਹਿਤ ਕੀਤਾ ਜਾ ਰਿਹਾ ਹੈ। ਰੇਲਵੇ ਨੇ ਤਿਉਹਾਰਾਂ ਦੇ ਮੌਸਮ ਵਿੱਚ ਸੁਵਿਧਾਜਨਕ ਯਾਤਰਾ ਲਈ ਮੱਡਗਾਉਂ, ਏਰਨਾਕੁਲਮ ਜੰਕਸ਼ਨ, ਤਿਰੂਵਨੰਤਪੁਰਮ ਸੈਂਟਰਲ ਅਤੇ ਨਗੇਰਕੋਆਇਲ ਟਾਊਨ ਤੋਂ ਹੁੰਦੇ ਹੋਏ ਗਾਂਧੀ ਧਾਮ ਅਤੇ ਤਿਰੂਨੇਲਵੇਲੀ ਦੇ ਵਿਚਕਾਰ ਤਿਉਹਾਰਾਂ ਦੀਆਂ ਸਪੈਸ਼ਲ ਸੁਪਰਫਾਸਟ ਰੇਲ ਸੇਵਾਵਾਂ ਦਾ ਐਲਾਨ ਕੀਤਾ ਹੈ। ਤਮਿਲ ਨਾਡੂ ਵਿੱਚ ਲਗਾਤਾਰ ਚੌਥੇ ਦਿਨ 4,000 ਤੋਂ ਘੱਟ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ, ਬੁੱਧਵਾਰ ਨੂੰ 3,086 ਕੇਸ ਸਾਹਮਣੇ ਆਏ। ਰਾਜ ਵਿੱਚ 39 ਮੌਤਾਂ ਦੀ ਖ਼ਬਰ ਵੀ ਮਿਲੀ ਹੈ।

  • ਕਰਨਾਟਕ: ਕਰਨਾਟਕ ਨੇ ਕੱਲ ਇੱਕ ਦਿਨ ਵਿੱਚ 155 ਲੈਬਾਂ ਵਿੱਚ 1,08,241 ਕੋਵਿਡ ਟੈਸਟ ਕੀਤੇ, ਹੁਣ ਤੱਕ 69,52,835 ਟੈਸਟ ਕੀਤੇ ਜਾ ਚੁੱਕੇ ਹਨ, ਰਾਜ ਵਿੱਚ 5.42% ਦੀ ਪਾਜ਼ਿਟਿਵ ਦਰ ਪਾਈ ਗਈ ਹੈ। 1,00,440 ਐਕਟਿਵ ਕੇਸਾਂ ਵਿੱਚੋਂ 947 ਮਰੀਜ਼ ਅਰਥਾਤ 0.94% ਕੇਸਾਂ ਦਾ ਆਈਸੀਯੂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਕੇ. ਸੁਧਾਕਰ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਰਾਜ ਵਿੱਚ ਕੇਸਾਂ ਦੀ ਮੌਤ ਦਰ 1.49% ਹੈ। ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਨੇ ਵਿਭਾਗ ਨੂੰ ਔਨਲਾਈਨ ਕਲਾਸਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

  • ਆਂਧਰ ਪ੍ਰਦੇਸ਼: ਰਾਜ ਦੇ ਸਿੱਖਿਆ ਮੰਤਰੀ ਆਦਿਮੂਲਾਪੂ ਸੁਰੇਸ਼ ਨੇ ਦੁਹਰਾਇਆ ਕਿ ਸਕੂਲ ਸਾਰੀਆਂ ਸਾਵਧਾਨੀ ਵਰਤਦਿਆਂ 2 ਨਵੰਬਰ ਤੋਂ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਗ੍ਰੇਡ 1,3,5,7,9 ਦੀਆਂ ਕਲਾਸਾਂ ਇੱਕ ਦਿਨ ਹੋਣਗੀਆਂ ਅਤੇ 2,4,6,8,10 ਦੀਆਂ ਕਲਾਸਾਂ ਦੂਜੇ ਦਿਨ ਹੋਣਗੀਆਂ, ਇਹ ਕਲਾਸਾਂ ਈਵਨ-ਓਡ ਸਿਸਟਮ ’ਤੇ ਅਧਾਰਤ ਹੋਣਗੀਆਂ। ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਡੀਐੱਮਐੱਚਓ ਦੁਆਰਾ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਉਹ ਸਕੂਲਾਂ ਵਿੱਚ ਕੋਵਿਡ ਦੇ ਢੁਕਵੇਂ ਵਿਵਹਾਰ ਅਤੇ ਪ੍ਰੋਟੋਕੋਲ ਨੂੰ ਲਾਗੂ ਕਰਨ ਅਤੇ ਨਿਗਰਾਨੀ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਹਰੇਕ ਸਕੂਲ ਲਈ ਮੈਡੀਕਲ ਸਟਾਫ਼ ਉਪਲਬਧ ਹੋਵੇਗਾ ਅਤੇ ਪੀਐੱਚਸੀ ਵਿਖੇ ਇੱਕ ਡਾਕਟਰ ਉਪਲਬਧ ਹੋਵੇਗਾ। ਇਸ ਦੌਰਾਨ, ਕੋਵਿਡ-19 ਜਾਗਰੂਕਤਾ ਪ੍ਰੋਗਰਾਮ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਰੈਲੀਆਂ ਕਰ ਰਿਹਾ ਹੈ। ਮਾਸਕ ਨੂੰ ਸਹੀ ਤਰ੍ਹਾਂ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਜਿੰਨੇ ਵਾਰ ਸੰਭਵ ਹੋ ਸਕੇ ਹੱਥ ਧੋਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 1456 ਨਵੇਂ ਕੇਸ ਆਏ, 1717 ਦੀ ਰਿਕਵਰੀ ਹੋਈ ਅਤੇ 5 ਮੌਤਾਂ ਹੋਈਆਂ ਹਨ; 1456 ਮਾਮਲਿਆਂ ਵਿੱਚੋਂ 254 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,27,580; ਐਕਟਿਵ ਕੇਸ: 20,183; ਮੌਤਾਂ: 1292; ਡਿਸਚਾਰਜ: 2,06,105। ਤੇਲੰਗਾਨਾ ਦੀ ਸਾਬਕਾ ਮੰਤਰੀ ਨੈਨੀ ਨਰਸਿਮ੍ਹਾ ਰੈੱਡੀ ਦੀ ਕੋਵਿਡ ਤੋਂ ਬਾਅਦ ਪੇਚੀਦਗੀਆਂ ਕਾਰਨ ਮੌਤ ਹੋ ਗਈ। ਸਾਬਕਾ ਮੰਤਰੀ ਦੀ ਲਗਭਗ 24 ਦਿਨ ਪਹਿਲਾਂ ਕੋਵਿਡ-19 ਦੀ ਜਾਂਚ ਕੀਤੀ ਗਈ ਸੀ ਜਿੱਥੋਂ ਉਹ ਹਸਪਤਾਲ ਭਰਤੀ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਸੀ।

  • ਅਸਾਮ: ਅਸਾਮ ਵਿੱਚ 701 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ 1664 ਮਰੀਜ਼ਾਂ ਨੂੰ ਕੱਲ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 202774 ਹੋ ਗਏ ਹਨ, ਐਕਟਿਵ ਕੇਸ 25807 ਹਨ, ਡਿਸਚਾਰਜ ਕੇਸ 176075 ਹਨ ਅਤੇ 889 ਮੌਤਾਂ ਹੋਈਆਂ ਹਨ।

  • ਮੇਘਾਲਿਆ: ਮੇਘਾਲਿਆ ਵਿੱਚ ਅੱਜ ਕੋਵਿਡ-19 ਤੋਂ 177 ਮਰੀਜ਼ ਠੀਕ ਹੋਏ ਹਨ। ਕੁੱਲ ਐਕਟਿਵ ਕੇਸ 1870 ਹਨ ਅਤੇ ਕੁੱਲ ਰਿਕਵਰੀਡ ਕੇਸ 6674 ਹਨ।

  • ਨਾਗਾਲੈਂਡ: ਨਾਗਾਲੈਂਡ ਦੇ 8139 ਕੋਵਿਡ-19 ਕੇਸਾਂ ਵਿੱਚੋਂ 3613 ਹਥਿਆਰਬੰਦ ਸੈਨਾਵਾਂ ਦੇ ਕੇਸ ਹਨ, 2512 ਟ੍ਰੇਸਡ ਸੰਪਰਕ ਹਨ, 1617 ਵਾਪਸ ਪਰਤਣ ਵਾਲਿਆਂ ਦੇ ਕੇਸ ਹਨ ਅਤੇ 397 ਫ਼ਰੰਟਲਾਈਨ ਕਰਮਚਾਰੀ ਦੇ ਕੇਸ ਹਨ।

  • ਸਿੱਕਮ: ਸਿੱਕਮ ਵਿੱਚ 49 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ, ਐਕਟਿਵ ਕੇਸ 252 ਹਨ ਅਤੇ ਕੁੱਲ 3328 ਮਰੀਜ਼ ਡਿਸਚਾਰਜ ਹੋਏ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image007DEP6.jpg

https://static.pib.gov.in/WriteReadData/userfiles/image/image008FGQ3.jpg

 

*******

ਵਾਈਬੀ



(Release ID: 1666917) Visitor Counter : 156