ਰੱਖਿਆ ਮੰਤਰਾਲਾ

ਨਾਗ ਮਿਜ਼ਾਈਲ ਦਾ ਅੰਤਮ ਉਪਯੋਗਤਾ ਟ੍ਰਾਇਲ ਸੰਪੰਨ

Posted On: 22 OCT 2020 1:24PM by PIB Chandigarh

ਤੀਜੀ ਪੀੜ੍ਹੀ ਦੀ ਐਂਟੀ ਟੈਂਕ ਗਾਈਡਡ ਮਿਜ਼ਾਈਲ (.ਟੀ.ਜੀ.ਐੱਮ.) ਨਾਗ ਦਾ ਅੰਤਮ ਉਪਯੋਗਤਾ ਟ੍ਰਾਇ ਅੱਜ 22 ਅਕਤੂਬਰ 2020 ਨੂੰ ਪੋਖਰਨ ਰੇਂਜ ਤੋਂ 0645 ਵਜੇ ਸਫਲਤਾ ਨਾਲ ਕੀਤਾ ਗਿਆ ਸੀ। ਮਿਜ਼ਾਈਲ ਨੂੰ ਅਸਲ ਵਾਰਹ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਸੀ ਅਤੇ ਇੱਕ ਟੈਂਕ ਦਾ ਨਿਸ਼ਾਨਾ ਨਿਰਧਾਰਤ ਸੀਮਾ ਤੇ ਰੱਖਿਆ ਗਿਆ ਸੀ ਇਹ ਨਾਗ ਮਿਜ਼ਾਈਲ ਕੈਰੀਅਰ ਨਮਿਕਾ ਤੋਂ ਲਾਂਚ ਕੀਤੀ ਗਈ ਸੀ ਮਿਜ਼ਾਈਲ ਨੇ ਨਿਸ਼ਾਨੇ ਨੂੰ ਸਹੀ ਸ਼ਸਤਰ ਨਾਲ ਸਹੀ ਤਰ੍ਹਾਂ ਨਾਲ ਮਾਰਿਆ

.ਟੀ.ਜੀ.ਐੱਮ.- ਨਾਗ ਨੂੰ ਡੀਆਰਡੀਓ ਵੱਲੋਂ ਬਹੁਤ ਜ਼ਿਆਦਾ ਮਜ਼ਬੂਤ ਸਮਝੇ ਜਾਂਦੇ ਦੁਸ਼ਮਣ ਟੈਂਕਾਂ ਨੂੰ ਦਿਨ ਅਤੇ ਰਾਤ ਦੇ ਹਾਲਾਤ ਅਨੁਸਾਰ ਤਬਾਹ ਕਰਨ ਦੇ ਮੰਤਵ ਲਈ ਤਿਆਰ ਕੀਤਾ ਗਿਆ ਹੈ ਮਿਜ਼ਾਈਲ ਵਿੱਚਫਾਇਰ ਅਤੇ ਭੁੱਲ ਜਾਓ" “ਟੌਪ ਅਟੈਕਵਰਗੀਆਂ ਸਮਰੱਥਾਵਾਂ ਹਨ ਜੋ ਮਿਸ਼ਰਿਤ ਅਤੇ ਪ੍ਰਤੀਕ੍ਰਿਆਸ਼ੀਲ ਸ਼ਸਤਰਾਂ ਨਾਲ ਲੈਸ ਸਾਰੇ ਐਮ ਬੀ ਟੀ ਨੂੰ ਹਰਾਉਣ ਲਈ ਪੈਸਿਵ ਹੋਮਿੰਗ ਗਾਈਡੈਂਸ ਦੇ ਨਾਲ ਕੰਮ ਕਰਦੇ ਹਨ

ਨਾਗ ਮਿਜ਼ਾਈਲ ਕੈਰੀਅਰ ਨਮਿਕਾ ਇੱਕ ਬੀਐਮਪੀ II ਅਧਾਰਤ ਪ੍ਰਣਾਲੀ ਹੈ ਜਿਸਦੀ ਅਥਾਹ ਸਮਰੱਥਾ ਹੈ। ਇਸ ਅੰਤਮ ਉਪਯੋਗਤਾ ਟਰਾਇਲ ਦੇ ਨਾਲ, ਨਾਗ ਮਿਜ਼ਾਈਲ ਉਤਪਾਦਨ ਦੇ ਪੜਾਅ ਵਿੱਚ ਦਾਖਲ ਹੋ ਜਾਵੇਗੀ ਮਿਜ਼ਾਈਲ ਦਾ ਨਿਰਮਾਣ ਡਿਫੈਂਸ ਪੀਐਸਯੂ ਭਾਰਤ ਡਾਇਨਾਮਿਕਸ ਲਿਮਟਿਡ (ਬੀਡੀਐਲ) ਵੱਲੋਂ ਕੀਤਾ ਜਾਵੇਗਾ, ਜਦੋਂ ਕਿ ਆਰਡੀਨੈਂਸ ਫੈਕਟਰੀ ਮੇਦਕਵੱਲੋਂ ਨਮਿਕਾ ਦਾ ਨਿਰਮਾਣ ਕੀਤਾ ਜਾਵੇਗਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ. ਅਤੇ ਭਾਰਤੀ ਫੌਜ ਨੂੰ ਨਾਗ ਮਿਜ਼ਾਈਲ ਦੇ ਸਫਲ ਟਰਾਇਲ ਲਈ ਵਧਾਈ ਦਿੱਤੀ ਹੈ

ਡੀ.ਡੀ.ਆਰ. ਐਂਡ ਡੀ ਦੇ ਸਕੱਤਰ ਅਤੇ ਡੀ.ਆਰ.ਡੀ.. ਦੇ ਚੇਅਰਮੈਨ ਡਾ.ਜੀ ਸਤੀਸ਼ ਰੈਡੀ ਨੇ ਮਿਜ਼ਾਈਲ ਨੂੰ ਉਤਪਾਦਨ ਦੇ ਪੜਾਅ ਤੱਕ ਪਹੁੰਚਾਉਣ ਲਈ ਡੀ.ਆਰ.ਡੀ.., ਭਾਰਤੀ ਫੌਜ ਅਤੇ ਉਦਯੋਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ

ਏਬੀਬੀ / ਨੈਮਪੀ / ਰਾਜੀਬ


(Release ID: 1666843) Visitor Counter : 258