ਗ੍ਰਹਿ ਮੰਤਰਾਲਾ

ਵੀਜ਼ਾ ਅਤੇ ਸਫਰ ਦੀਆਂ ਪਾਬੰਦੀਆਂ ਵਿਚ ਸਿਲਸਿਲੇਵਾਰ ਢਿੱਲ ਦਿੱਤੀ ਗਈ

Posted On: 22 OCT 2020 12:38PM by PIB Chandigarh

ਕੋਵਿਡ-19 ਮਹਾਮਾਰੀ ਕਾਰਣ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਫਰਵਰੀ, 2020 ਤੋਂ ਦੇਸ਼ ਅੰਦਰ ਅਤੇ ਦੂਜੇ ਦੇਸ਼ਾਂ ਤੋਂ ਆਵਾਜਾਈ ਨੂੰ ਘੱਟ ਕਰਨ ਲਈ ਲਡ਼ੀਵਾਰ ਕਈ ਕਦਮ ਚੁੱਕੇ ਸਨ

 

ਸਰਕਾਰ ਨੇ ਹੁਣ ਵਿਦੇਸ਼ੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਦੀਆਂ ਕਈ ਹੋਰ ਸ਼੍ਰੇਣੀਆਂ ਲਈ ਜੋ ਭਾਰਤ ਵਿਚ ਦਾਖਲ ਹੋਣਾ ਜਾਂ ਭਾਰਤ ਤੋਂ ਬਾਹਰ ਜਾਣ ਦੇ ਇੱਛੁਕ ਹਨ, ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿਚ ਸਿਲਸਿਲੇਵਾਰ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਇਸ ਤਰ੍ਹਾਂ ਸਾਰੇ ਹੀ ਓਸੀਆਈ ਅਤੇ ਪੀਆਈਓ ਕਾਰਡ ਧਾਰਕਾਂ ਅਤੇ ਸਾਰੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ, ਜੋ ਭਾਰਤ ਆਉਣ ਦੇ ਇੱਛੁਕ ਹਨ, ਭਾਵੇਂ ਉਨ੍ਹਾਂ ਦਾ ਭਾਰਤ ਆਉਣ ਦਾ ਕੋਈ ਵੀ ਮਕਸਦ ਕਿਉਂ ਨਾ ਹੋਵੇ,( ਸਿਵਾਏ ਟੂਰਿਸਟ ਵੀਜ਼ਾ ਦੇ), ਭਾਰਤ ਵਿਚ ਹਵਾਈ ਜਾਂ ਸਮੁਦਰੀ ਰੂਟਾਂ ਰਾਹੀਂ ਅਧਿਕਾਰਤ ਹਵਾਈ ਅੱਡਿਆਂ ਅਤੇ ਪੋਰਟ ਇਮੀਗ੍ਰੇਸ਼ਨ ਚੈੱਕ ਪੋਸਟਾਂ ਰਾਹੀਂ ਆਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਇਨ੍ਹਾਂ ਵਿਚ ਵੰਦੇ ਭਾਰਤ ਮਿਸ਼ਨ, ਏਅਰ ਟ੍ਰਾਂਸਪੋਰਟ ਬੱਬਲ ਪ੍ਰਬੰਧ ਜਾਂ ਕਿਸੇ ਹੋਰ ਗੈਰ ਨਿਰਧਾਰਤ ਵਪਾਰਕ ਉਡਾਨਾਂ, ਜਿਵੇਂ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਇਜਾਜ਼ਤ ਦਿੱਤੀ ਗਈ ਹੈ, ਇਹ ਉਡਾਨਾਂ ਵੀ ਸ਼ਾਮਿਲ ਹਨ ਅਜਿਹੇ ਸਾਰੇ ਹੀ ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਕੀਤੇ ਹੋਏ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ, ਜੋ ਕੁਆਰੰਟੀਨ ਅਤੇ ਹੋਰ ਸਿਹਤ / ਕੋਵਿਡ-19 ਦੇ ਮਾਮਲੇ ਵਿਚ ਜਾਰੀ ਕੀਤੇ ਗਏ ਹਨ

 

ਸਿਲਿਸਲੇਵਾਰ ਇਸ ਢਿੱਲ ਅਧੀਨ ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੌਜੂਦਾ ਸਾਰੇ ਹੀ ਵੀਜ਼ਿਆਂ ਨੂੰ (ਇਲੈਕਟ੍ਰੌਨਿਕ ਵੀਜ਼ਾ,ਟੂਰਿਸਟ ਵੀਜ਼ਾ ਅਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ) ਬਹਾਲ ਕਰਨ ਦਾ ਵੀ ਫੈਸਲਾ ਕੀਤਾ ਹੈ ਜੇਕਰ ਅਜਿਹੇ ਵੀਜ਼ਿਆਂ ਦੀ ਵੈਧਤਾ ਖਤਮ ਹੋ ਚੁੱਕੀ ਹੈ ਤਾਂ ਯਾਤਰੀ ਉਪਯੁਕਤ ਸ਼੍ਰੇਣੀਆਂ ਦੇ ਤਾਜ਼ਾ ਵੀਜ਼ੇ ਸੰਬੰਧਤ ਭਾਰਤੀ ਮਿਸ਼ਨ ਅਤੇ ਚੈਕ ਪੋਸਟਾਂ ਤੋਂ ਪ੍ਰਾਪਤ ਕਰ ਸਕਦੇ ਹਨ ਜਿਹੜੇ ਵਿਦੇਸ਼ੀ ਨਾਗਰਿਕ ਮੈਡੀਕਲ ਉਪਚਾਰ ਲਈ ਭਾਰਤ ਆਉਣ ਦੇ ਇੱਛੁਕ ਹਨ, ਵੀ ਦੇਖਭਾਲ ਕਰਨ ਵਾਲੇ ਸਹਾਇਕ (ਅਟੈਂਡੈਂਟ) ਸਮੇਤ ਮੈਡੀਕਲ ਵੀਜ਼ੇ ਲਈ ਨਿਵੇਦਨ ਕਰ ਸਕਦੇ ਹਨ। ਇਸ ਤਰ੍ਹਾਂ ਸਰਕਾਰ ਦਾ ਇਹ ਫੈਸਲਾ ਵਿਦੇਸ਼ੀ ਨਾਗਰਿਕਾਂ ਨੂੰ ਵੱਖ ਵੱਖ ਉਦੇਸ਼ਾਂ ਜਿਵੇਂ ਕਿ ਕਾਰੋਬਾਰ, ਕਾਨਫਰੈਂਸਾਂ, ਰੋਜ਼ਗਾਰ, ਪਡ਼੍ਹਾਈ, ਖੋਜ ਅਤੇ ਮੈਡੀਕਲ ਮੰਤਵਾਂ ਆਦਿ ਲਈ ਭਾਰਤ ਆਉਣ ਦੇ ਯੋਗ ਬਣਾਵੇਗਾ।

----------------------

ਐਨਡਬਲਿਊ/ਆਰਕੇ/ਏਵਾਈ/ ਡੀਡੀਡੀ


(Release ID: 1666793)