PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 21 OCT 2020 6:07PM by PIB Chandigarh


 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਐਕਟਿਵ ਕੇਸਾਂ ‘ਚ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ, ਲਗਾਤਾਰ ਦੂਜੇ ਦਿਨ 7.5 ਲੱਖ ਤੋਂ ਘੱਟ ਐਕਟਿਵ ਕੇਸ।

  • ਪਿਛਲੇ 24 ਘੰਟਿਆਂ ਵਿੱਚ 61,775 ਰੋਗੀ ਕੋਵਿਡ-19 ਤੋਂ ਠੀਕ ਹੋਏ ਜਦਕਿ 54,044 ਨਵੇਂ ਮਾਮਲੇ ਦਰਜ ਕੀਤੇ ਗਏ।

  • ਅੱਜ ਰਾਸ਼ਟਰੀ ਮੌਤ ਦਰ 1.51 ਪ੍ਰਤੀਸ਼ਤ ਹੈ।

  • ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੀ ਕੋਵਿਡ ਮਹਾਮਾਰੀ ਨਾਲ ਚਲ ਰਹੀ ਜੰਗ ਵਿੱਚ ਆਪਣੀਆਂ ਸਾਵਧਾਨੀਆਂ ਨੂੰ ਨਾ ਘਟਾਉਣ ਅਤੇ ਢਿੱਲ–ਮੱਠ ਨਾ ਵਰਤਣ।

  • ਰਾਸ਼ਟਰੀ ਰਿਕਵਰੀ ਦਰ 88.81 ਪ੍ਰਤੀਸ਼ਤ ਹੈ।

 

 

 

#Unite2FightCorona

#IndiaFightsCorona

https://static.pib.gov.in/WriteReadData/userfiles/image/image005UNFK.jpg

Image

 

ਐਕਟਿਵ ਕੇਸਾਂ ਵਿੱਚ ਭਾਰਤ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਰੱਖ ਰਿਹਾ ਹੈ, ਲਗਾਤਾਰ ਦੂਜੇ ਦਿਨ ਵੀ, ਐਕਟਿਵ ਕੇਸ 7.5 ਲੱਖ ਤੋਂ ਘੱਟ ਦਰਜ ਹੋਏ, 14 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ 1% ਤੋਂ ਘੱਟ ਦਰਜ

ਭਾਰਤ ਨੇ ਲਗਾਤਾਰ ਦੂਜੇ ਦਿਨ ਐਕਟਿਵ ਮਾਮਲਿਆਂ ਦੀ ਗਿਣਤੀ 7.5 ਲੱਖ ਦੇ ਅੰਕੜੇ ਤੋਂ ਹੇਠਾ ਰੱਖਣ ਦਾ ਆਪਣਾ ਰੁਝਾਨ ਕਾਇਮ ਰੱਖਿਆ ਹੋਇਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 61,775 ਰਿਕਵਰੀ ਦਰਜ ਕੀਤੀ ਗਈ ਹੈ ਜਦਕਿ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਸਿਰਫ 54,044 ਹੀ ਹੈ। ਅਜਿਹਾ ਉਦੋਂ ਹੈ ਜਦੋਂ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 10,83,608 ਟੈਸਟ ਕੀਤੇ ਗਏ ਹਨ। ਸਮੇਂ ਸਿਰ ਅਤੇ ਢੁਕਵੇਂ ਇਲਾਜ ਦੇ ਨਾਲ ਟੈਸਟ, ਟਰੈਕ ਅਤੇ ਟ੍ਰੀਟ ਰਣਨੀਤੀ ਨੂੰ ਸਫਲਤਾਪੂਰਵਕ ਲਾਗੂ ਕੀਤੇ ਜਾਣ ਨਾਲ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਗਈ ਹੈ। ਰਾਸ਼ਟਰੀ ਪੱਧਰ ‘ਤੇ ਮੌਤ ਦੇ ਕੇਸਾਂ ਦੀ ਦਰ (ਸੀਐੱਫਆਰ) ਅੱਜ 1.51% ‘ਤੇ ਆ ਗਈ ਹੈ। ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਲਾਹ ਦਿੱਤੀ ਹੈ ਕਿ ਉਹ ਸੀਐੱਫਆਰ ਨੂੰ 1% ਤੋਂ ਹੇਠਾਂ ਲਿਆਉਣ ਲਈ ਯਤਨ ਕਰਨ। ਇਸ ਸਮੇਂ 14 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1% ਤੋਂ ਘੱਟ ਕੇਸਾਂ ਵਿੱਚ ਮੌਤ ਦਰ ਦੀ ਰਿਪੋਰਟ ਦਰਜ ਕਰਵਾ ਰਹੇ ਹਨ। ਭਾਰਤ ਦੀ ਕੁੱਲ ਰਿਕਵਰੀ ਅੱਜ 67,95,103 ਹੋ ਗਈ ਹੈ। ਸਿੰਗਲ ਡੇਅ ਰਿਕਵਰੀ ਦੇ ਵੱਧ ਗਿਣਤੀ ਵਿੱਚ ਦਰਜ ਹੋਣ ਦੇ ਨਤੀਜੇ ਵਜੋਂ ਰਾਸ਼ਟਰੀ ਰਿਕਵਰੀ ਰੇਟ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਜੋ ਕਿ 89% (88.81%) ਦੀ ਤੇਜ਼ੀ ਨਾਲ ਨੇੜੇ ਆ ਰਹੀ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 77% ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਨਵੇਂ ਰਿਕਵਰੀ ਦੇ ਮਾਮਲਿਆਂ ਦੇ ਲਿਹਾਜ਼ ਨਾਲ ਕਰਨਾਟਕ ਨੇ ਮਹਾਰਾਸ਼ਟਰ  ਨੂੰ ਪਿੱਛੇ ਛੱਡਦੇ ਹੋਏ 8,500 ਤੋਂ ਵੱਧ ਨਵੀਂ ਰਿਕਵਰੀ ਦਰਜ ਕੀਤੀ ਹੈ। ਮਹਾਰਾਸ਼ਟਰ ਅਤੇ ਕੇਰਲ ਦੋਵਾਂ ਨੇ ਨਵੀਂ ਰਿਕਵਰੀ ਵਿੱਚ  7,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 54,044 ਨਵੇਂ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 78% ਦਸ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ  ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਮਹਾਰਾਸ਼ਟਰ ਨੇ 8,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਕਰਨਾਟਕ ਅਤੇ ਕੇਰਲ, ਦੋਵਾਂ ਨੇ 6,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ ਪਿਛਲੇ 24 ਘੰਟਿਆਂ ਵਿੱਚ 717 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੀਂਆਂ ਮੌਤਾਂ ਦੇ 82% ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਬੀਤੇ ਦਿਨ ਹੋਈਆਂ 29% ਮੌਤਾਂ ਮਹਾਰਾਸ਼ਟਰ ਦੀਆਂ ਹਨ, ਜਿਥੇਂ 213 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 66 ਮੌਤਾਂ ਹੋਈਆਂ ਹਨ।

https://www.pib.gov.in/PressReleseDetail.aspx?PRID=1666317 

 

ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਵਿਸ਼ੇਸ਼ ਸੰਬੋਧਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੈਲੀਵਿਜ਼ਨ ’ਤੇ ਰਾਸ਼ਟਰ ਨੂੰ ਕੀਤੇ ਸੰਬੋਧਨ ਵਿੱਚ ਸਮੂਹ ਨਾਗਰਿਕਾਂ ਨੂੰ ਇੱਕ ਜੋਸ਼ੀਲੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਦੇਸ਼ ਦੀ ਕੋਵਿਡ ਮਹਾਮਾਰੀ ਨਾਲ ਚਲ ਰਹੀ ਜੰਗ ਵਿੱਚ ਆਪਣੀਆਂ ਸਾਵਧਾਨੀਆਂ ਨੂੰ ਨਾ ਘਟਾਉਣ ਅਤੇ ਢਿੱਲ–ਮੱਠ ਨਾ ਵਰਤਣ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਲੌਕਡਾਊਨ ਭਾਵੇਂ ਹਟਾ ਦਿੱਤਾ ਗਿਆ ਗਿਆ ਹੈ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਵਾਇਰਸ ਦਾ ਖ਼ਾਤਮਾ ਹੋ ਗਿਆ ਹੈ। ਉਨ੍ਹਾਂ ਸਮੁੱਚੇ ਦੇਸ਼ ਦੀ ਸਥਿਤੀ ਵਿੱਚ ਸੁਧਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਥਿਕ ਗਤੀਵਿਧੀਆਂ ਆਮ ਜਿਹੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਨਿੱਕਲਣੇ ਸ਼ੁਰੂ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਿਹਤਯਾਬੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਮੌਤ ਦਰ ਘੱਟ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਰੇਕ 10 ਲੱਖ ਨਾਗਰਿਕਾਂ ਪਿੱਛੇ ਲਗਭਗ 5,500 ਵਿਅਕਤੀ ਕੋਰੋਨਾ ਦੀ ਛੂਤ ਤੋਂ ਪ੍ਰਭਾਵਿਤ ਹੁੰਦੇ ਰਹੇ ਹਨ, ਜਦ ਕਿ ਅਮਰੀਕਾ ਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਵਿੱਚ ਇਹ ਅੰਕੜਾ ਲਗਭਗ 25,000 ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰੇਕ 10 ਲੱਖ ਨਾਗਰਿਕਾਂ ਪਿੱਛੇ ਮੌਤ ਦਰ 83 ਹੈ, ਜਦ ਕਿ ਅਮਰੀਕਾ, ਬ੍ਰਾਜ਼ੀਲ, ਸਪੇਨ, ਇੰਗਲੈਂਡ ਤੇ ਹੋਰ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਇਹ ਦਰ ਲਗਭਗ 600 ਹੈ। ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ ਕਿ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਆਪਣੇ ਬਹੁਤ ਸਾਰੇ ਨਾਗਰਿਕਾਂ ਦੀਆਂ ਜਾਨਾਂ ਸੁਰੱਖਿਅਤ ਰੱਖਣ ਵਿੱਚ ਸਫ਼ਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ ਬੁਨਿਆਦੀ ਢਾਂਚੇ ਦੇ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 12,000 ਕੁਆਰੰਟੀਨ ਕੇਂਦਰਾਂ ਦੇ ਨਾਲ–ਨਾਲ ਕੋਰੋਨਾ ਮਰੀਜ਼ਾਂ ਲਈ 90 ਲੱਖ ਤੋਂ ਵੱਧ ਬਿਸਤਰੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕੋਰੋਨਾ ਦੇ ਟੈਸਟ ਲਈ 2,000 ਤੋਂ ਵੱਧ ਲੈਬੋਰੇਟਰੀਆਂ ਕੰਮ ਕਰ ਰਹੀਆਂ ਹਨ, ਜਦ ਕਿ ਟੈਸਟਾਂ ਦੀ ਕੁੱਲ ਗਿਣਤੀ ਛੇਤੀ ਹੀ 10 ਕਰੋੜ ਨੂੰ ਪਾਰ ਕਰ ਜਾਵੇਗੀ। ਪ੍ਰਧਾਨ ਮੰਤਰੀ ਨੇ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਹੜੇ ‘ਸੇਵਾ ਪਰਮੋ ਧਰਮ’ ਦੇ ਮੰਤਰ ਦੀ ਪਾਲਣਾ ਕਰਦੇ ਹੋਏ ਇੰਨੀ ਵੱਡੀ ਆਬਾਦੀ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਯਤਨ ਜੰਗੀ–ਪੱਧਰ ਉੱਤਰ ਚਲ ਰਹੇ ਹਨ ਅਤੇ ਦੇਸ਼ ਦੇ ਵਿਗਿਆਨੀਆਂ ਸਮੇਤ ਬਹੁਤ ਸਾਰੇ ਦੇਸ਼ ਇੱਕ ਵੈਕਸੀਨ ਤਿਆਰ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਵਿਭਿੰਨ ਵੈਕਸੀਨਾਂ ਉੱਤੇ ਕੰਮ ਚਲ ਰਿਹਾ ਹੈ ਤੇ ਉਨ੍ਹਾਂ ਵਿੱਚੋਂ ਕੁਝ ਅਗਾਂਹਵਧੂ ਪੜਾਅ ਉੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਨੂੰ ਛੇਤੀ ਤੋਂ ਛੇਤੀ ਹਰੇਕ ਨਾਗਰਿਕ ਤੱਕ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਸਰਕਾਰ ਇੱਕ ਵਿਸਤ੍ਰਿਤ ਰੂਪ–ਰੇਖਾ ਤਿਆਰ ਕਰ ਰਹੀ ਹੈ।

https://www.pib.gov.in/PressReleseDetail.aspx?PRID=1666194 

 

ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ

https://www.pib.gov.in/PressReleseDetail.aspx?PRID=1666176 

 

ਪ੍ਰਧਾਨ ਮੰਤਰੀ ਨੇ ਪੁਲਿਸ ਯਾਦਗਾਰੀ ਦਿਵਸ ‘ਤੇ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਲਿਸ ਯਾਦਗਾਰੀ ਦਿਵਸ ‘ਤੇ ਆਪਣਾ ਕਰਤੱਵ ਨਿਭਾਉਣ ਦੇ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਆਪਦਾ ਪ੍ਰਬੰਧਨ ਵਿੱਚ ਸਹਾਇਤਾ ਤੋਂ ਲੈ ਕੇ ਕੋਵਿਡ-19 ਨਾਲ ਲੜਨ ਤੇ ਭਿਆਨਕ ਅਪਰਾਧਾਂ ਨੂੰ ਸੁਲਝਾਉਣ ਤੋਂ ਲੈ ਕੇ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੱਕ, ਸਾਡੇ ਪੁਲਿਸ ਕਰਮੀ ਹਮੇਸ਼ਾ ਬਿਨਾ ਕਿਸੇ ਝਿਜਕ ਦੇ ਆਪਣਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ। ਸਾਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਨਾਗਰਿਕਾਂ ਦੀ ਸਹਾਇਤਾ ਦੇ ਪ੍ਰਤੀ ਤਤਪਰਤਾ ‘ਤੇ ਮਾਣ ਹੈ।"

https://www.pib.gov.in/PressReleseDetail.aspx?PRID=1666320 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਮੂਨ ਜੇ-ਇਨ ਦਰਮਿਆਨ ਫੋਨ ‘ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਮੂਨ ਜੇ-ਇਨ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਦੀ ਪ੍ਰਗਤੀ, ਅੰਤਰਰਾਸ਼ਟਰੀ ਵੈਲਿਊ ਚੇਨਾਂ ਵਿੱਚ ਚਲ ਰਹੇ ਵਿਵਿਧੀਕਰਣ, ਇੱਕ ਪਾਰਦਰਸ਼ੀ, ਵਿਕਾਸ-ਮੁਖੀ ਅਤੇ ਨਿਯਮਾਂ ‘ਤੇ ਅਧਾਰਿਤ ਆਲਮੀ ਵਪਾਰਕ ਵਿਵਸਥਾ ਨੂੰ ਬਣਾਈ ਰੱਖਣ ਦੀ ਜ਼ਰੂਰਤ ਅਤੇ ਵਿਸ਼ਵ ਵਪਾਰ ਸੰਗਠਨ ਦੀ ਅਹਿਮ ਭੂਮਿਕਾ ਸਮੇਤ ਪ੍ਰਮੁੱਖ ਆਲਮੀ ਗਤੀਵਿਧੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਦੋਵੇਂ ਨੇਤਾ ਉਪਰੋਕਤ ਮੁੱਦਿਆਂ 'ਤੇ ਸੰਪਰਕ ਵਿੱਚ ਬਣੇ ਰਹਿਣ ਅਤੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਤੇਜ਼ੀ ਲਿਆਉਣ ‘ਤੇ ਸਹਿਮਤ ਹੋਏ।

https://www.pib.gov.in/PressReleseDetail.aspx?PRID=1666397 

 

ਡਾ. ਹਰਸ਼ ਵਰਧਨ ਨੇ ਕੋਵਿਡ-19 ਲਈ ਵੱਖਰੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਸੀਐੱਸਆਈਆਰ ਦੀ ਭਾਈਵਾਲੀ ਵਾਲੀ ਕਲੀਨਿਕਲ ਟ੍ਰਾਇਲ ਵੈੱਬਸਾਈਟ "ਸੀਯੂਆਰਡੀ" ਲਾਂਚ ਕੀਤੀ

ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵੈੱਬਸਾਈਟ ਲਾਂਚ ਕੀਤੀ ਹੈ ਜਿਸ ਵਿੱਚ ਕੋਵਿਡ-19 ਦੇ ਕਲੀਨਿਕਲ ਟ੍ਰਾਇਲਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ ਹੈ ਕਿ ਸੀਐੱਸਆਈਆਰ ਉਦਯੋਗਾਂ, ਹੋਰ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਦੀ ਭਾਈਵਾਲੀ ਵਿੱਚ ਲੱਗੀ ਹੋਈ ਹੈ। ਇਹ ਵੈੱਬਸਾਈਟ ਸੀਯੂਆਰਡੀ ਜਾਂ ਸੀਐੱਸਆਈਆਰ ਅਸ਼ੇਰਡ ਰੀਪ੍ਰੋਪੋਜ਼ਡ ਡਰੱਗਜ਼ ਅਖਵਾਉਂਦੀ ਹੈ, ਇਹ ਦਵਾਈਆਂ, ਡਾਇਗਨੌਸਟਿਕਸ ਅਤੇ ਉਪਕਰਣਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਅਜ਼ਮਾਇਸ਼ਾਂ ਦੇ ਮੌਜੂਦਾ ਪੜਾਅ, ਸਹਿਭਾਗੀ ਸੰਸਥਾਵਾਂ ਅਤੇ ਅਜ਼ਮਾਇਸ਼ਾਂ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਵੇਰਵੇ ਸ਼ਾਮਲ ਹਨ।  ਮੰਤਰੀ ਨੇ ਸੀਐੱਸਆਈਆਰ ਦੇ ਕੋਵਿਡ-19 ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਸਭ ਤੋਂ ਅੱਗੇ ਹੋਣ ਅਤੇ ਕਲੀਨਿਕਲ ਟ੍ਰਾਇਲਾਂ ਨੂੰ ਤਰਜੀਹ ਦੇਣ, ਉਨ੍ਹਾਂ ਦੀ ਰੈਗੂਲੇਟਰੀ ਪ੍ਰਵਾਨਗੀ ਲਈ ਅੰਕੜੇ ਤਿਆਰ ਕਰਨ ਅਤੇ ਬਾਜ਼ਾਰ ਵਿੱਚ ਦਵਾਈਆਂ ਅਤੇ ਡਾਇਗਨੌਸਟਿਕਸ ਦੀ ਸ਼ੁਰੂਆਤ ਵਿੱਚ ਸਹਾਇਤਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦਵਾਈਆਂ ਦੀ ਅਲੱਗ ਤੌਰ 'ਤੇ ਵਰਤੋਂ ਕਰਨ ਦੇ ਢੰਗ ਅਤੇ ਨਵੀਆਂ ਪ੍ਰਕਿਰਿਆਵਾਂ ਰਾਹੀਂ ਕੋਵਿਡ-19 ਦਵਾਈਆਂ ਦਾ ਸੰਸਲੇਸ਼ਣ ਕੀਤਾ ਅਤੇ ਉਦਯੋਗ ਵਿੱਚ ਤਬਦੀਲ ਕਰਨ ਦੀ ਪ੍ਰਸ਼ੰਸਾ ਕੀਤੀ।  ਸੀਐੱਸਆਈਆਰ ਕੋਵਿਡ-19 ਦੇ ਸੰਭਾਵੀ ਇਲਾਜ ਲਈ ਹੋਸਟ-ਡਾਇਰੈਕਟਡ ਉਪਚਾਰਾਂ ਨਾਲ ਐਂਟੀ-ਵਾਇਰਸ ਦੇ ਮਲਟੀਪਲ ਕੰਬੀਨੇਸ਼ਨ ਕਲੀਨਿਕਲ ਟ੍ਰਾਇਲਾਂ ਦੀ ਖੋਜ ਕਰ ਰਿਹਾ ਹੈ। ਸੀਐੱਸਆਈਆਰ ਆਯੁਸ਼ ਦਵਾਈਆਂ ਦੇ ਕਲੀਨਿਕਲ ਟ੍ਰਾਇਲਾਂ ਲਈ ਆਯੁਸ਼ ਮੰਤਰਾਲੇ ਦੇ ਨਾਲ ਵੀ ਕੰਮ ਕਰ ਰਿਹਾ ਹੈ ਅਤੇ ਆਯੁਸ਼ ਪ੍ਰੋਫਾਈਲੈਕਟਿਕਸ ਅਤੇ ਉਪਚਾਰਕਤਾ ਦੀਆਂ ਵਿਅਕਤੀਗਤ ਪਲਾਂਟ-ਅਧਾਰਿਤ ਮਿਸ਼ਰਣਾਂ ਦੇ ਅਧਾਰ 'ਤੇ ਅਤੇ ਸੁਮੇਲ ਦੇ ਅਧਾਰ 'ਤੇ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਟ੍ਰਾਇਲਾਂ ਦੀ ਸ਼ੁਰੂਆਤ ਕੀਤੀ ਹੈ।

https://www.pib.gov.in/PressReleseDetail.aspx?PRID=1666171 

 

ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਦੇ ਆਯੁਸ਼ ਮੰਤਰਾਲਾ ਦੁਆਰਾ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਸਮੀਖਿਆ

ਆਯੁਸ਼ ਮੰਤਰਾਲਾ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਨੇ ਕੋਵਿਡ-19 ਦੇ ਪ੍ਰਬੰਧਨ ਅਤੇ ਸੁਰੱਖਿਆ ਕਦਮਾਂ ਵਿੱਚ ਪਾਏ ਗਏ ਵਿਸ਼ੇਸ਼ ਯੋਗਦਾਨ ਦੀਆਂ ਵੱਖ-ਵੱਖ ਪ੍ਰਭਾਵਸ਼ਾਲੀ ਦਖ਼ਲਅੰਦਾਜ਼ੀਆਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਨ੍ਹਾਂ ਵਿੱਚ ਮੰਤਰਾਲਾ ਨੇ ਹਾਲ ਦੇ ਹੀ ਮਹੀਨਿਆਂ ਵਿੱਚ ਕੀਤੀਆਂ ਸਨ ਅਤੇ ਜਿਨ੍ਹਾਂ ਨੇ ਕੋਵਿਡ-19 ਦੇ ਰੋਕਥਾਮ ਕਦਮਾਂ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ।  ਵੱਖ-ਵੱਖ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਯੁਸ਼ ਅਤੇ ਸਿਹਤ ਵਿਭਾਗਾਂ ਦੇ ਸਕੱਤਰਾਂ ਨੇ ਕੱਲ੍ਹ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਇਸ ਮੀਟਿੰਗ ਵਿੱਚ ਹਿੱਸਾ ਲਿਆ। ਸ਼੍ਰੀ ਕੋਟੇਚਾ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਪ੍ਰਬੰਧਨ ਲਈ ਰਾਸ਼ਟਰੀ ਆਯੁਰਵੇਦ ਅਤੇ ਯੋਗਾ ਪ੍ਰੋਟੋਕੋਲ ਦੀ ਜਾਣਕਾਰੀ ਦਿੱਤੀ ਜੋ ਹਾਲ ਹੀ ਵਿੱਚ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਅਤੇ ਆਯੁਸ਼ ਸਿਹਤ ਤੰਦਰੁਸਤੀ ਕੇਂਦਰਾਂ ਦੇ ਕੰਮਕਾਜ ਨੂੰ ਤੇਜ਼ ਕਰਨ ਅਤੇ ਐੱਨਏਐੱਮ ਅਧੀਨ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ਤੇ ਖਰਚਿਆ ਫ਼ੰਡ ਪ੍ਰਵਾਹ ਵਿੱਚ ਸੁਧਾਰ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਆਯੁਸ਼ਮਾਨ ਭਾਰਤ ਅਧੀਨ ਨਿਰਧਾਰਤ ਕੀਤੇ ਗਏ ਟੀਚੇ ਅਨੁਸਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਕਿ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ  ਛੇਤੀ ਤੋਂ ਛੇਤੀ ਕਾਰਜਸ਼ੀਲ ਕੀਤਾ ਜਾਵੇ।  ਸੱਕਤਰ ਨੇ ਆਯੁਸ਼ ਮੰਤਰਾਲਾ ਦੁਆਰਾ ਚੁੱਕੇ ਗਏ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿੱਚ ਮਹੱਤਵਪੂਰਨ ਕਦਮਾਂ ਤੇ ਵੀ ਚਾਨਣਾ ਪਾਇਆ। ਉਨ੍ਹਾਂ ਕੋਵਿਡ-19 ਮਹਾਮਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਨੂੰ ਲਾਗੂ ਕਰਨ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਗਰਮ ਸਹਿਯੋਗ ਅਤੇ ਭਾਗੀਦਾਰੀ ਲਈ ਬੇਨਤੀ ਕੀਤੀ। ਉਨ੍ਹਾਂ ਇਸ ਗੱਲ ਦਾ ਵੇਰਵਾ ਵੀ ਦਿੱਤਾ ਕਿ ਇਕ ਅਜਿਹਾ ਰਾਸ਼ਟਰੀ ਪ੍ਰੋਟੋਕੋਲ ਦਾ ਜਾਰੀ ਹੋਣਾ ਆਯੁਸ਼ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਹੋਵੇਗਾ। ਸਾਂਝੇ ਯਤਨਾਂ ਅਤੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਮੁੱਦੇ ਤੇ ਸਾਰਿਆਂ ਦੁਆਰਾ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਗਈ ਕਿ ਇਨ੍ਹਾਂ ਨਾਲ ਮਹਾਮਾਰੀ ਨਾਲ ਲੜਨ ਲਈ ਆਯੁਸ਼ ਪ੍ਰਣਾਲੀਆਂ ਨੂੰ ਰਾਸ਼ਟਰ ਵਿਆਪੀ ਪੱਧਰ ਤੇ ਟੇਪ ਕੀਤੇ ਜਾਣ ਦੀ ਸੰਭਾਵਨਾ ਬਣੇਗੀ।  

https://www.pib.gov.in/PressReleseDetail.aspx?PRID=1666173

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀਆਂ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਮੋਦੀ ਸਰਕਾਰ ਦੀ ਪਹਿਲੀ ਤਰਜੀਹ ਹੈ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤੀਆਂ ਦੀ ਸੁਰੱਖਿਆ ਅਤੇ ਸਿਹਤਮੰਦ ਜ਼ਿੰਦਗੀ ਹੀ ਮੋਦੀ ਸਰਕਾਰ ਦੀ ਪਹਿਲੀ ਤਰਜੀਹ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਰਾਸ਼ਟਰ ਦੇ ਸੰਬੋਧਨ ਤੋਂ ਬਾਅਦ ਆਪਣੇ ਟਵੀਟਾਂ ਵਿੱਚ, ਸ਼੍ਰੀ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਵੀ ਦੇਸ਼ ਵਾਸੀਆਂ ਦੀ ਜਾਨ ਬਚਾਉਣ ਨੂੰ ਆਪਣਾ ਅਹਿਮ ਫਰਜ਼ ਸਮਝਿਆ ਹੈ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇਸ ਸੰਕਲਪ ਨੂੰ ਮੁੜ ਤੋਂ ਦੁਹਰਾਇਆ ਹੈ। ” ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ "ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਕਿ ਇਸ ਬਿਪਤਾ ਨਾਲ ਲੜਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ " "ਜਦ ਤੱਕ ਦਵਾਈ ਨਹੀਂ, ਤਦ ਤਕ ਢਿੱਲ ਨਹੀਂ" ਨੂੰ ਆਪਣੇ ਜੀਵਨ ਦਾ ਮੰਤਰ ਬਣਾਉ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਅਤ ਰੱਖੋ। ਸਿਰਫ ਇਕਜੁੱਟਤਾ, ਸਾਂਝੇ ਅਤੇ ਮਜ਼ਬੁਤ ਸੰਕਲਪ ਵਾਲੇ ਭਾਰਤ ਨਾਲ ਹੀ ਅਸੀਂ ਇਸ ਬਿਪਤਾ ਤੋਂ ਜਿੱਤ ਹਾਸਲ ਕਰ ਸਕਦੇ ਹਾਂ। ”

https://www.pib.gov.in/PressReleseDetail.aspx?PRID=1666207 

 

ਮੰਤਰੀ ਮੰਡਲ ਨੇ 2019-2020 ਦੇ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਅਤੇ ਗ਼ੈਰ-ਉਤਪਾਦਕਤਾ ਨਾਲ ਜੁੜੇ ਬੋਨਸ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਾਲ 2019-2020 ਦੇ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਦੇ ਭੁਗਤਾਨ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰੇਲਵੇ, ਡਾਕ, ਰੱਖਿਆ, ਈਪੀਐੱਫਓ, ਈਐੱਸਆਈਸੀ, ਆਦਿ ਜਿਹੇ ਕਮਰਸ਼ੀਅਲ ਪ੍ਰਤਿਸ਼ਠਾਨਾਂ ਦੇ 16.97 ਲੱਖ ਨਾਨ-ਗਜ਼ਟਿਡ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਇਸ ਦਾ ਵਿੱਤੀ ਭਾਰ 2,791 ਕਰੋੜ ਰੁਪਏ ਹੋਵੇਗਾ। ਗ਼ੈਰ-ਪੀਐੱਲਬੀ ਜਾਂ ਅਡਹੌਕ ਬੋਨਸ ਨਾਨ-ਗਜ਼ਟਿਡ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਇਸ ਨਾਲ 13.70 ਲੱਖ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਜਿਸ ਦਾ ਵਿੱਤੀ ਭਾਰ 946 ਕਰੋੜ ਰੁਪਏ ਹੋਵੇਗਾ।

https://www.pib.gov.in/PressReleseDetail.aspx?PRID=1666380 

 

22 ਤੋਂ 25 ਦਸੰਬਰ, 2020 ਤੱਕ ਵਰਚੁਅਲ ਫਾਰਮੈਟ ਵਿੱਚ ਆਯੋਜਿਤ ਕੀਤਾ ਜਾ ਰਿਹਾ 6ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਆਤਮਨਿਰਭਰ ਭਾਰਤ

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਦਾ 6ਵਾਂ ਸੰਸਕਰਣ 22 ਤੋਂ 25 ਦਸੰਬਰ, 2020 ਤੱਕ ਆਯੋਜਿਤ ਕੀਤਾ ਜਾਵੇਗਾ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਸਮੀਖਿਆ ਬੈਠਕ ਵਿੱਚ ਇਸ ਦਾ ਐਲਾਨ ਕੀਤਾ।  ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਆਈਆਈਐੱਸਐੱਫ 2020 ਵਰਚੁਅਲ ਪਲੈਟਫਾਰਮ 'ਤੇ ਆਯੋਜਿਤ ਕੀਤਾ ਜਾਏਗਾ, ਜੋ ਪਹਿਲਾਂ ਨਾਲੋਂ ਕਾਫੀ ਉੱਚੇ ਪੱਧਰ ‘ਤੇ ਹੋਵੇਗਾ, ਇਹ ਹੁਣ ਇਕ ਨਵੀਂ ਆਮ ਗੱਲ ਹੈ।” ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਲੈਬਾਂ ਤੋਂ ਬਾਹਰ ਲਿਆ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਪਿਆਰ ਅਤੇ ਜਨੂੰਨ ਨੂੰ ਉਤਸ਼ਾਹਿਤ ਕੀਤੇ ਜਾਣ ਤੋਂ ਇਲਾਵਾ, ਆਈਆਈਐੱਸਐੱਫ 2020 ਨੂੰ ਨਾ ਸਿਰਫ ਆਤਮਨਿਰਭਰ ਭਾਰਤ, ਬਲਕਿ ਗਲੋਬਲ ਭਲਾਈ ਪ੍ਰਤੀ ਵੀ ਭਾਰਤੀ ਵਿਗਿਆਨੀਆਂ ਅਤੇ ਐੱਸਐਂਡਟੀ ਇਨੋਵੇਸ਼ਨਸ ਦੀ ਭੂਮਿਕਾ ਦਾ ਪ੍ਰਤੀਬਿੰਬ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ “ਇਹ ਸਮਾਂ ਹੈ ਕਿ ਗਲੋਬਲ ਚੁਣੌਤੀਆਂ ਅਤੇ ਲੋਕਾਂ ਦੀ ਭਲਾਈ ਦੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਭਾਰਤੀ ਵਿਗਿਆਨੀਆਂ ਦੀ ਭੂਮਿਕਾ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ ਜਾਵੇ।” ਮੰਤਰੀ ਨੇ ਹਿੱਸਾ ਲੈਣ ਵਾਲਿਆਂ ਨੂੰ ਅੱਗੇ ਕਿਹਾ ਕਿ ਉਹ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਉਜਾਗਰ ਕਰਨ ਲਈ ਢੰਗ ਤਰੀਕਿਆਂ ਦੀ ਪਹਿਚਾਣ ਕਰਨ ਲਈ ਸੋਚ-ਵਿਚਾਰ ਕਰਨ।

https://www.pib.gov.in/PressReleseDetail.aspx?PRID=1666172 

 

ਤਨਖਾਹ ਦਾ ਡਾਟਾ: ਈਪੀਐੱਫਓ ਨੇ ਅਗਸਤ 2020 ਵਿੱਚ 10.06 ਲੱਖ ਲਾਭਾਰਥੀ ਸ਼ਾਮਲ ਕੀਤੇ

ਈਪੀਐੱਫਓ ਦੁਆਰਾ 20 ਅਕਤੂਬਰ, 2020 ਨੂੰ ਪ੍ਰਕਾਸ਼ਤ ਕੀਤਾ ਗਿਆ ਸ਼ੁਰੂਆਤੀ ਤਨਖਾਹ ਅੰਕੜਾ ਦਰਸਾਉਂਦਾ ਹੈ ਕਿ ਈਪੀਐੱਫਓ ਵਿੱਚ ਲਾਭਾਰਥੀਆਂ ਦੀ ਗਿਣਤੀ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਲਗਭਗ 20 ਲੱਖ ਦਾ ਵਾਧਾ ਦਰਜ ਹੋਇਆ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਦੇਸ਼ ਵਿਆਪੀ ਤਾਲਾਬੰਦੀ ਦੇ ਕਾਰਨ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੇ ਦੌਰਾਨ ਲਾਭਾਰਥੀਆਂ ਦਾ ਦਾਖਲਾ ਕੁਝ ਪ੍ਰਭਾਵਿਤ ਹੋਇਆ ਸੀ। ਹਾਲਾਂਕਿ, ਜੁਲਾਈ ਅਤੇ ਅਗਸਤ 2020 ਦੇ ਸ਼ੁਰੂਆਤੀ ਤਨਖਾਹ ਦੇ ਅੰਕੜੇ ਕੋਵਿਡ-19 ਮਹਾਮਾਰੀ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਵਾਲੇ ਅਤੇ ਪੂਰਵ ਕੋਵਿਡ ਦੇ ਪੱਧਰ ਤਕ ਪੁਜਣ ਨੂੰ ਦਰਸਾਉਂਦੇ ਹਨ। ਜੁਲਾਈ 2020 ਦੌਰਾਨ ਲਗਭਗ 7.49 ਲੱਖ ਨਵੇਂ ਲਾਭਾਰਥੀ ਸ਼ਾਮਲ ਕੀਤੇ ਗਏ ਹਨ, ਜਿਹੜੇ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਜੁਲਾਈ, 2019 ਦੇ ਦੌਰਾਨ ਸ਼ਾਮਲ ਕੀਤੇ ਗਏ ਲਾਭਾਰਥੀਆਂ ਦੀ ਕੁੱਲ ਸੰਖਿਆ ਦਾ ਲਗਭਗ 64% ਹੈ। ਅਗਸਤ 2020 ਵਿੱਚ ਵਿਕਾਸ ਦੇ ਇਸ ਰੁਝਾਨ ਵਿੱਚ ਹੋਰ ਸੁਧਾਰ ਹੋਇਆ ਹੈ, ਜਿਵੇਂ ਕਿ ਅੰਕੜਿਆਂ ਰਾਹੀਂ ਸਬੂਤ ਮਿਲਦਾ ਹੈ। ਅਗਸਤ 2019 ਵਿੱਚ ਦਰਜ ਮੈਬਰਾਂ ਦੀ ਗਿਣਤੀ ਦੇ ਮੁਕਾਬਲੇ ਇਸ ਸਾਲ ਤਕਰੀਬਨ 93% ਹੋਰ ਲਾਭਾਰਥੀ ਸ਼ਾਮਲ ਹੋਏ ਹਨ। ਈਪੀਐੱਫਓ ਮੈਂਬਰਾਂ ਦੀ ਗਿਣਤੀ ਵਿੱਚ ਵਾਧੇ ਦੇ ਸਬੰਧ ਵਿੱਚ, ਇਸ ਨੂੰ ਆਮ ਸਥਿਤੀ ਵਿੱਚ ਪਹੁੰਚਣ ਦਾ ਸੂਚਕ ਮੰਨਿਆ ਜਾ ਸਕਦਾ ਹੈ।

https://www.pib.gov.in/PressReleseDetail.aspx?PRID=1666143 

 

ਸਿੱਖਿਆ ਮੰਤਰੀ ਨੇ ਟਿੱਪਣੀ ਕੀਤੀ ਹੈ ਕਿ ਆਈਆਈਟੀ ਖੜਗਪੁਰ ਟੈਕਨੋਲੋਜੀਕਲ ਇਨੋਵੇਸ਼ਨਾਂ ਗ੍ਰਾਮੀਣ ਭਾਰਤ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਨਗੀਆਂ

ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐੱਮਆਰ) ਨੇ ਆਈਆਈਟੀ ਖੜਗਪੁਰ ਦੇ ਖੋਜਕਾਰਾਂ ਦੁਆਰਾ ਵਿਕਸਿਤ ਕੀਤੀ ਗਈ ਡਾਇਗਨੌਸਟਿਕ ਮਸ਼ੀਨ ਕੋਵੀਰੈਪ ਨੂੰ ਕੋਵਿਡ-19 ਦੇ ਮਾਮਲਿਆਂ ਦਾ ਸਹੀ ਤਰ੍ਹਾਂ ਨਾਲ ਪਤਾ ਲਗਾਉਣ ਲਈ ਇਸ ਨੂੰ ਪ੍ਰਮਾਣਤ ਕੀਤਾ ਹੈ। ਵੱਖ-ਵੱਖ ਵਪਾਰਕ ਇਕਾਈਆਂ ਨੇ ਪਹਿਲਾਂ ਹੀ ਟੈਕਨੋਲੋਜੀ ਦੀ ਲਾਇਸੈਂਸਿੰਗ ਲਈ ਇੰਸਟੀਚਿਊਟ ਤੱਕ ਪਹੁੰਚ ਕੀਤੀ ਹੈ ਤਾਂ ਜੋ ਇਸ ਨਵਾਂਚਾਰ ਨੂੰ ਤੇਜੀ ਨਾਲ ਸੂਬੇ ਦੇ ਸਾਰੇ ਹੀ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਆਈਸੀਐੱਮਆਰ ਦੀ ਅਧਿਕਾਰਤ ਲੈਬਾਰਟਰੀ ਦੁਆਰਾ ਮਰੀਜ਼ਾਂ ਦੇ ਨਮੂਨਿਆਂ ਨਾਲ ਸਖਤੀ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਈਸੀਐੱਮਆਰ ਨੇ ਹੁਣ ਇਸ ਕੋਵਿਡ-19 ਡਾਇਗਨੌਸਟਿਕ ਟੈਸਟਿੰਗ ਲਈ ਪ੍ਰਮਾਣੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਟੈਸਟ ਆਯੋਜਿਤ ਕਰਨ ਦੇ ਕੰਮ ਨੂੰ ਕਾਫੀ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਕਾਫੀ ਕਿਫਾਇਤੀ ਵੀ ਹੈ ਜੋ ਕਿ ਇਕ ਘੰਟੇ ਦੇ ਅੰਦਰ-ਅੰਦਰ ਕਸਟਮ ਡਿਵੈਲਪ ਕੀਤੇ ਮੋਬਾਇਲ ਫੋਨ ਐਪਲੀਕੇਸ਼ਨ ਦੇ ਨਤੀਜੇ ਦੇ ਸਕਦਾ ਹੈ। ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਇਸ ਵੱਡੇ ਵਿਕਾਸ ਦਾ ਐਲਾਨ ਕਰਨ ਲਈ ਅੱਜ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ,  "ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਆਈਆਈਟੀ ਖੜਗਪੁਰ ਦੇ ਖੋਜਕਾਰਾਂ ਨੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਮੈਡੀਕਲ ਟੈਕਨੋਲੋਜੀ ਨਵਾਂਚਾਰ ਰਾਹੀਂ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਕਰਣ ਨਾਲ ਜੋ ਪੋਰਟੇਬਲ ਹੈ ਗ੍ਰਾਮੀਣ ਭਾਰਤ ਦੀਆਂ ਕਈ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰੇਗਾ ਅਤੇ ਇਸ ਦਾ ਸੰਚਾਲਨ ਬਹੁਤ ਘੱਟ ਊਰਜਾ ਸਪਲਾਈ ਨਾਲ ਕੀਤਾ ਜਾ ਸਕੇਗਾ। ਘੱਟ ਤੋਂ ਘੱਟ ਸਿਖਲਾਈ ਪ੍ਰਾਪਤ ਗ੍ਰਾਮੀਣ ਨੌਜਵਾਨ ਇਸ ਉਪਕਰਣ ਨੂੰ ਚਲਾ ਸਕਦੇ ਹਨ।" 

https://www.pib.gov.in/PressReleseDetail.aspx?PRID=1666418 

 

ਡਾ. ਹਰਸ਼ ਵਰਧਨ ਨੇ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਦੇ ਲਾਗੂਕਰਨ ‘ਤੇ ਚਰਚਾ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ  ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੱਧ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਡਾ. ਹਰਸ਼ ਵਰਧਨ ਨੇ ਦੇਸ਼ ਦੇ  ਨਾਲ ਮੱਧ ਪ੍ਰਦੇਸ਼ ਵਿੱਚ ਕੋਵਿਡ ਸੰਕ੍ਰਮਣ ਦੀ ਤੁਲਨਾ ਕਰਦੇ ਹੋਏ ਕਿਹਾ ਕਿ “ਭਾਰਤ ਦੀ ਕੋਵਿਡ ਤੋਂ ਠੀਕ ਹੋਣ ਦੀ ਦਰ ਵਰਤਮਾਨ ਵਿੱਚ ਲਗਭਗ 89%  ਹੈ,  ਜਦੋਂ ਕਿ ਮੱਧ ਪ੍ਰਦੇਸ਼ ਵਿੱਚ ਠੀਕ ਹੋਣ ਦੀ ਦਰ 90.55%  ਹੈ।  ਮੱਧ  ਪ੍ਰਦੇਸ਼ ਵਿੱਚ ਕੋਵਿਡ ਨਾਲ ਮੌਤ ਦਰ 1.73%  ਹੈ ਜੋ ਰਾਸ਼ਟਰੀ ਔਸਤ ਤੋਂ ਕੁਝ ਅਧਿਕ ਹੈ।” ਸੰਕ੍ਰਮਣ  ਦੇ ਮਾਮਲਿਆਂ ਦੀ ਸੰਖਿਆ ਵਿੱਚ ਲਗਾਤਾਰ ਗਿਰਾਵਟ ਵੱਲ ਇਸ਼ਾਰਾ ਕਰਦੇ ਹੋਏ,  ਉਨ੍ਹਾਂ ਨੇ ਆਪਣਾ ਰੁਖ਼ ਦੁਹਰਾਉਂਦੇ ਹੋਏ ਕਿਹਾ ਕਿ ਕੋਵਿਡ ਉਚਿਤ ਵਿਵਹਾਰ ਨਾਲ ਹੀ ਕੋਵਿਡ ਦੇ ਪ੍ਰਸਾਰਣ ਨੂੰ ਨਿਯੰਤ੍ਰਨ ਵਿੱਚ ਲਿਆਂਦਾ ਜਾ ਸਕਦਾ ਹੈ।

https://www.pib.gov.in/PressReleseDetail.aspx?PRID=1666474 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਪਲਾਇਰਾਂ ਅਤੇ ਨਿੱਜੀ ਹਸਪਤਾਲਾਂ ਲਈ ਐੱਨ- 95, ਦੂਹਰੀ ਅਤੇ ਤੀਹਰੀ ਲੇਅਰ ਵਾਲੇ ਮਾਸਕਾਂ ਦੀਆਂ ਕੀਮਤਾਂ ਨੂੰ ਸੀਮਤ ਕਰ ਦਿੱਤਾ ਹੈ। ਰਾਜ ਵਿੱਚ ਐੱਨ- 95 ਮਾਸਕ ਦੀ ਕੀਮਤ ਦੀ ਸੀਮਾ ਨੂੰ 19 ਰੁਪਏ ਤੋਂ 49 ਰੁਪਏ ਦੇ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਦੂਹਰੀ ਅਤੇ ਤੀਹਰੀ ਲੇਅਰ ਵਾਲੇ ਮਾਸਕ 3 ਤੋਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਪਲਬਧ ਹੋਣਗੇ। ਰਾਜ ਵਿੱਚ ਲਗਾਤਾਰ ਦੂਜੇ ਦਿਨ ਕੇਸ 10,000 ਤੋਂ ਘੱਟ ਰਹੇ, ਕੱਲ 8,151 ਕੇਸ ਆਏ। ਮੁੰਬਈ ਵਿੱਚ 1,233 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 1.74 ਲੱਖ ਹੈ।

  • ਰਾਜਸਥਾਨ: ਲਗਾਤਾਰ ਸੱਤ ਦਿਨਾਂ ਤੋਂ, ਰਾਜ ਵਿੱਚ ਨਵੇਂ ਇਨਫੈਕਸ਼ਨਾਂ ਨਾਲੋਂ ਵਧੇਰੇ ਰਿਕਵਰੀਆਂ ਹੋ ਰਹੀਆਂ ਹਨ, ਜਿਸ ਨਾਲ ਐਕਟਿਵ ਮਾਮਲੇ ਘਟ ਕੇ 20,254 ਰਹਿ ਗਏ ਹਨ, ਜੋ 22 ਦਿਨਾਂ ਵਿੱਚ ਸਭ ਤੋਂ ਘੱਟ ਹਨ। ਮੰਗਲਵਾਰ ਨੂੰ ਰਾਜ ਵਿੱਚ ਕੋਵਿਡ ਦੇ 2,522 ਨਵੇਂ ਕੇਸ ਆਏ ਅਤੇ 1,897 ਰਿਕਵਰੀਆਂ ਹੋਈਆਂ ਹਨ। ਰਿਕਵਰਡ ਕੇਸਾਂ ਦੀ ਗਿਣਤੀ 1,55,095 ਹੋ ਗਈ ਹੈ, ਜਦੋਂਕਿ ਕੁੱਲ ਕੇਸਾਂ ਦੀ ਗਿਣਤੀ 1,77,123 ਨੂੰ ਛੂਹ ਗਈ ਹੈ, ਜਿਸ ਨਾਲ ਰਿਕਵਰੀ ਦਰ 87.5% ਹੋ ਗਈ ਹੈ।

  • ਮੱਧ ਪ੍ਰਦੇਸ਼: ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਰੋਜ਼ਾਨਾ ਕੇਸ 1000 ਦੇ ਅੰਕ ਤੋਂ ਹੇਠਾਂ ਆ ਗਏ ਹਨ। ਕੁੱਲ 975 ਵਿਅਕਤੀਆਂ ਵਿੱਚ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ ਜਿਸ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 1,62,178 ਹੋ ਗਈ ਹੈ।

  • ਛੱਤੀਸਗੜ੍ਹ: ਮੰਗਲਵਾਰ ਨੂੰ ਕੋਵਿਡ ਦੇ 2,507 ਨਵੇਂ ਕੇਸ ਆਏ ਅਤੇ 50 ਹੋਰ ਮੌਤਾਂ ਹੋਈਆਂ, ਛੱਤੀਸਗੜ੍ਹ ਵਿੱਚ ਕੇਸਾਂ ਦੀ ਕੁੱਲ ਗਿਣਤੀ 1,65,279 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 1,584 ਹੋ ਗਈ ਹੈ। ਵੱਖ-ਵੱਖ ਹਸਪਤਾਲਾਂ ਵਿੱਚੋਂ 378 ਲੋਕਾਂ ਨੂੰ ਛੁੱਟੀ ਮਿਲੀ ਹੈ ਅਤੇ ਦਿਨ ਦੇ ਦੌਰਾਨ 1,910 ਮਰੀਜ਼ਾਂ ਨੇ ਆਪਣਾ ਹੋਮ ਆਈਸੋਲੇਸ਼ਨ ਪੂਰਾ ਕਰ ਲਿਆ ਹੈ, ਜਿਸ ਨਾਲ ਰਿਕਵਰ ਹੋਏ ਕੁੱਲ ਮਰੀਜ਼ਾਂ ਦੀ ਗਿਣਤੀ 1,37,986 ਹੋ ਗਈ ਹੈ। ਰਾਜ ਵਿੱਚ ਹੁਣ 25,709 ਐਕਟਿਵ ਕੇਸ ਹਨ।

  • ਅਰੁਣਾਚਲ ਪ੍ਰਦੇਸ਼: ਰਾਜ ਵਿੱਚ ਕੋਵਿਡ-19 ਕਾਰਨ ਇੱਕ ਹੋਰ ਮੌਤ ਹੋ ਗਈ ਹੈ ਜਿਸ ਨਾਲ ਮੌਤਾਂ ਦੀ ਗਿਣਤੀ 31 ਹੋ ਗਈ ਹੈ। ਰਾਜ ਵਿੱਚ ਨਵੇਂ ਆਏ 135 ਕੇਸਾਂ ਦੇ ਮੁਕਾਬਲੇ 255 ਮਰੀਜ਼ਾਂ ਦੀ ਰਿਕਵਰੀ ਹੋਈ ਹੈ। ਰਿਕਵਰੀ ਦੀ ਦਰ ਹੁਣ 80.09 ਫ਼ੀਸਦੀ ਹੈ।

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 38585 ਟੈਸਟਾਂ ਵਿੱਚੋਂ 1.73% ਪਾਜ਼ਿਟਿਵ ਦਰ ਨਾਲ ਕੋਵਿਡ ਦੇ 666 ਨਵੇਂ ਕੇਸ ਪਾਏ ਗਏ ਹਨ।

  • ਮੇਘਾਲਿਆ: ਰਾਜ ਵਿੱਚ ਅੱਜ ਕੋਰੋਨਾ ਵਾਇਰਸ ਤੋਂ 105 ਵਿਅਕਤੀ ਰਿਕਵਰ ਹੋਏ ਹਨ। ਕੁੱਲ ਐਕਟਿਵ ਕੇਸ 2020 ਤੱਕ ਪਹੁੰਚ ਚੁੱਕੇ ਹਨ, ਜਿਨ੍ਹਾਂ ਵਿੱਚੋਂ 98 ਕੇਸ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ।

  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 30 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2310 ਤੱਕ ਪਹੁੰਚ ਗਏ ਹਨ ਜਦੋਂ ਕਿ ਐਕਟਿਵ ਕੇਸ 145 ਹਨ।

  • ਕੇਰਲ: ਰਾਜ ਵਿੱਚ ਸਥਾਨਕ ਬਾਡੀ ਦੀਆਂ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ: ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰ ਸਮੇਤ ਸਿਰਫ਼ ਤਿੰਨ ਨੂੰ ਹੀ ਮੌਜੂਦ ਰਹਿਣ ਦੀ ਆਗਿਆ ਹੈ; ਉਮੀਦਵਾਰਾਂ ਨੂੰ ਮਾਲਾ, ਗੁਲਦਸਤੇ, ਪੈਸੇ ਦੀ ਮਾਲਾ ਜਾਂ ਸ਼ਾਲ ਨਹੀਂ ਸਵੀਕਾਰਣੇ ਚਾਹੀਦੇ; ਮੁਹਿੰਮ ਦੇ ਹਿੱਸੇ ਵਜੋਂ ਉਮੀਦਵਾਰਾਂ ਸਮੇਤ ਸਿਰਫ਼ ਪੰਜਾਂ ਨੂੰ ਘਰਾਂ ਦਾ ਦੌਰਾ ਕਰਨਾ ਚਾਹੀਦਾ ਹੈ; ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਰਾਜ ਸਰਕਾਰ ਨੇ ਨਿੱਜੀ ਖੇਤਰ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਟੈਸਟਿੰਗ ਦੀ ਦਰ ਘਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਰਾਜ ਮੰਤਰੀ ਮੰਡਲ ਨੇ ਅੱਜ ਮੁਲਾਕਾਤ ਕਰਦਿਆਂ ਮੁੱਖ ਮੰਤਰੀ ਦੇ ਡਿਸਟ੍ਰੇਸ ਰਿਲੀਫ਼ ਫ਼ੰਡ ਵਿੱਚ ਕਰਮਚਾਰੀਆਂ ਅਤੇ ਅਧਿਆਪਕਾਂ ਦੁਆਰਾ ਲਾਜ਼ਮੀ ਤਨਖਾਹ ਯੋਗਦਾਨ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

  • ਤਮਿਲ ਨਾਡੂ: ਤਿਉਹਾਰਾਂ ਦੇ ਪੂਰੇ ਜੋਰਾਂ- ਸ਼ੋਰਾਂ ਦੇ ਮੌਸਮ ਵਿੱਚ ਤਮਿਲ ਨਾਡੂ ਸਰਕਾਰ ਨੇ ਦੁਕਾਨਾਂ ਨੂੰ ਰਾਤ ਦੇ 10 ਵਜੇ ਤੱਕ ਖੁੱਲ੍ਹੀਆਂ ਰੱਖਣ ਲਈ ਪ੍ਰਵਾਨਗੀ ਦਿੱਤੀ ਹੈ; ਰਿਆਇਤਾਂ ਦੇ ਨਾਲ ਮੌਜੂਦਾ ਲੌਕਡਾਊਨ 31 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਲੌਕਡਾਊਨ ਨਿਯਮਾਂ ਵਿੱਚ ਰਿਆਇਤਾਂ ਦੇ ਕਾਰਨ ਪ੍ਰਵਾਸੀ ਮਜ਼ਦੂਰ ਕੋਇੰਬਟੂਰ ਵੱਲ ਵਾਪਸ ਆ ਰਹੇ ਹਨ, ਸਿਹਤ ਵਿਭਾਗ ਨੇ ਵਾਪਸ ਆਉਣ ਵਾਲਿਆਂ ਲਈ 14 ਦਿਨਾਂ ਦਾ ਕੁਆਰੰਟੀਨ ਕਰਨਾ ਲਾਜ਼ਮੀ ਕਰ ਦਿੱਤਾ ਹੈ। ਕੋਵਿਡ-19 ਮਹਾਮਾਰੀ ਦੇ ਵਿਚਕਾਰ ਮਾਰਚ ਤੋਂ ਲੌਕਡਾਊਨ ਕਾਰਨ ਐੱਨਪੀਆਰ ਅਭਿਆਸ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਮਾਲਕਾਂ ਨੇ ਮੁੱਖ ਮੰਤਰੀ ਪਲਾਨੀਸਵਾਮੀ ਨੂੰ ਫਿਲਮ ਹਾਲਾਂ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਹੈ; ਉਨ੍ਹਾਂ ਨੇ ਮਹਾਮਾਰੀ ਦੇ ਕਾਰਨ ਹੋਏ ਘਾਟੇ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ ਮਨੋਰੰਜਨ ਟੈਕਸ ਮਾਫ਼ ਕਰਨ ਦੀ ਵੀ ਅਪੀਲ ਕੀਤੀ ਹੈ।

  • ਕਰਨਾਟਕ: ਕਰਨਾਟਕ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਇਸਤੇਮਾਲ ਕੀਤੇ ਮਾਸਕਾਂ ਦੇ ਨਿਪਟਾਰੇ ਲਈ ਵਿਸ਼ੇਸ਼ ਨਿਯਮ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੰਗਲੁਰੂ ਦੇ ਕੋਵਿਡ-19 ਹਸਪਤਾਲਾਂ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਦਾਖਲੇ ਵਿੱਚ 40 ਫ਼ੀਸਦੀ ਦੀ ਕਮੀ ਆਈ ਹੈ; ਹਾਲਾਂਕਿ, ਬਹੁਤ ਸਾਰੇ ਹਸਪਤਾਲਾਂ ਦੇ ਆਈਸੀਯੂ ਹਾਲੇ ਵੀ ਭਰੇ ਹੋਏ ਹਨ। ਲੌਕਡਾਊਨ ਕਾਰਨ ਜੇ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਰਾਜ ਵਿੱਚ ਬਹੁਗਿਣਤੀ ਐੱਮਐੱਸਐੱਮਈ ਬੰਦ ਹੋ ਸਕਦੇ ਹਨ; ਲੌਕਡਾਊਨ ਨੇ 20 ਫ਼ੀਸਦੀ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਇਨ੍ਹਾਂ ਵਿੱਚੋਂ ਸਿਰਫ਼ 10 ਫ਼ੀਸਦੀ ਤੋਂ ਘੱਟ ਮੁੜ ਖੁੱਲ੍ਹ ਹਨ।

  • ਆਂਧਰ ਪ੍ਰਦੇਸ਼: ਰਾਜ ਨੇ ਕੋਰੋਨਾ ਦੀ ਰੋਕਥਾਮ ਵਾਲੇ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜੋ ਕਿ 31 ਅਕਤੂਬਰ ਤੱਕ ਜਾਰੀ ਰਹੇਗਾ। ਇਸ ਸਬੰਧ ਵਿੱਚ, ਅੱਜ ਵਿਜੇਵਾੜਾ ਵਿੱਚ ਮੁੱਖ ਸਕੱਤਰ ਦੁਆਰਾ ਇੱਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਰਕਾਰ ਦੁਆਰਾ ਅਗਲੇ ਦਸ ਦਿਨਾਂ ਲਈ ਇੱਕ ਖ਼ਾਸ ਮੁਹਿੰਮ ਕੋਵਿਡ ਤਿਆਰੀ ’ਤੇ ਚਲਾਈ ਜਾਵੇਗੀ। ਕਿੰਗ ਜਾਰਜ ਹਸਪਤਾਲ (ਕੇਜੀਐੱਚ) ਵਿਸ਼ਾਖਾਪਟਨਮ ਅਤੇ ਆਂਧਰਾ ਮੈਡੀਕਲ ਕਾਲਜ (ਏਐੱਮਸੀ) ਨੇ ਡੀਆਰਡੀਓ ਦੁਆਰਾ ਕੋਰੋਨਾ ਵਾਇਰਸ ਦੇ ਦਰਮਿਆਨੇ ਤੋਂ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ 2-ਡੀਓਕਸੀ- ਡੀ – ਗੁਲੂਕੋਜ਼ ਦਵਾਈ ਦੇ ਟ੍ਰਾਇਲ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ, ਇਹ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘਟਾਉਣ ਅਤੇ ਰਿਕਵਰੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਹੈ। ਡੀਆਰਡੀਓ ਦੁਆਰਾ ਸਥਾਪਤ ਕੀਤੇ ਗਏ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਇਸ ਦਵਾਈ ਨੂੰ 9 ਵਲੰਟੀਅਰਾਂ ਨੂੰ ਦਿੱਤਾ ਗਿਆ ਹੈ ਅਤੇ ਰਿਪੋਰਟ ਨੂੰ ਇਸ ਦੀ ਹੋਰ ਪੜਤਾਲ ਲਈ ਭੇਜਿਆ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1579 ਨਵੇਂ ਕੇਸ ਆਏ, 1811 ਦੀ ਰਿਕਵਰੀ ਹੋਈ ਅਤੇ 5 ਮੌਤਾਂ ਹੋਈਆਂ ਹਨ; 1579 ਮਾਮਲਿਆਂ ਵਿੱਚੋਂ 256 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,26,124; ਐਕਟਿਵ ਕੇਸ: 20,449; ਮੌਤਾਂ: 1287; ਡਿਸਚਾਰਜ: 2,04,388। ਰਾਜ ਸਰਕਾਰ ਨੇ ਤੀਜੀ ਵਾਰ ਵੱਖ-ਵੱਖ ਯੂਨੀਵਰਸਿਟੀਆਂ ਦੀ ਚੱਲ ਰਹੀਆਂ ਯੂਜੀ ਅਤੇ ਪੀਜੀ ਦੀਆਂ ਪ੍ਰੀਖਿਆਵਾਂ ਨੂੰ ਦੁਸ਼ਹਿਰਾ (25 ਅਕਤੂਬਰ) ਤੱਕ ਮੁਲਤਵੀ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਤੇਲੰਗਾਨਾ ਵਿੱਚ ਹਾਲ ਹੀ ਵਿੱਚ ਹੋਈ ਬਾਰਸ਼ ਅਤੇ ਨਤੀਜੇ ਵਜੋਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੌਕਾ ਮੁਲਾਂਕਣ ਕਰਨ ਲਈ ਇੱਕ 5 ਮੈਂਬਰੀ ਇੰਟਰ ਮਿਨਿਸਟਰੀਅਲ ਸੈਂਟਰਲ ਟੀਮ ਦਾ ਗਠਨ ਕੀਤਾ ਹੈ। ਟੀਮ ਆਪਣੀ 2 ਦਿਨਾਂ ਦੀ ਯਾਤਰਾ ਦੀ ਸ਼ੁਰੂਆਤ 22 ਅਕਤੂਬਰ ਤੋਂ ਕਰੇਗੀ। 

 

https://static.pib.gov.in/WriteReadData/userfiles/image/image010YSZC.jpg

 

*******

ਵਾਈਬੀ



(Release ID: 1666648) Visitor Counter : 221