ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਨਾਈਜੀਰੀਆ ਦਰਮਿਆਨ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਇਸ ਦੇ ਉਪਯੋਗ ਵਿੱਚ ਸਹਿਯੋਗ ‘ਤੇ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 21 OCT 2020 3:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਇਸ ਦੇ ਉਪਯੋਗ ਵਿੱਚ ਸਹਿਯੋਗ ‘ਤੇ ਭਾਰਤ ਅਤੇ ਨਾਈਜੀਰੀਆ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ। ਸਹਿਮਤੀ ਪੱਤਰ ‘ਤੇ ਜੂਨ 2020 ਵਿੱਚ ਬੰਗਲੁਰੂ ਵਿੱਚ ਭਾਰਤ ਦੇ ਰਾਸ਼ਟਰੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ  ਅਗਸਤ 13, 2020 ਨੂੰ ਅਬੂਜਾ ਵਿੱਚ ਨਾਈਜੀਰੀਆ ਦੇ ਰਾਸ਼ਟਰੀ ਪੁਲਾੜ ਖੋਜ ਅਤੇ ਵਿਕਾਸ ਏਜੰਸੀ (ਐੱਨਏਐੱਸਆਰਡੀਏ) ਨੇ ਦਸਤਖ਼ਤ ਕੀਤੇ ਹਨ

 

ਵੇਰਵਾ:

ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਸਹਿਯੋਗ ਦੇ ਸੰਭਾਵਿਤ ਹਿਤ ਖੇਤਰਾਂ ਜਿਵੇਂ ਧਰਤੀ ਦੀ ਰਿਮੋਟ ਸੈਂਸਿੰਗ; ਸੈਟੇਲਾਈਟ ਸੰਚਾਰ ਅਤੇ ਸੈਟੇਲਾਈਟ ਅਧਾਰਿਤ ਨੈਵੀਗੇਸ਼ਨ; ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ; ਸਪੇਸ ਕ੍ਰਾਫਟ, ਲਾਂਚ ਵਾਹਨਾਂ, ਸਪੇਸ ਸਿਸਟਮਸ ਅਤੇ ਗ੍ਰਾਊਂਡ ਸਿਸਟਮਸ ਦਾ ਉਪਯੋਗ; ਭੂ-ਸਥਾਨਕ ਉਪਕਰਣ ਅਤੇ ਤਕਨੀਕ ਸਹਿਤ ਪੁਲਾੜ ਟੈਕਨੋਲੋਜੀ ਦੇ ਵਿਵਹਾਰਕ ਐਪਲੀਕੇਸ਼ਨ; ਅਤੇ ਸਹਿਯੋਗ ਦੇ ਹੋਰ ਖੇਤਰਾਂ ਨੂੰ ਤੈਅ ਕਰਨ ਦੇ ਲਈ ਸਮਰੱਥ ਬਣਾਵੇਗਾ।

ਇਸ ਸਹਿਮਤੀ ਪੱਤਰ ਦੇ ਤਹਿਤ, ਇੱਕ ਸੰਯੁਕਤ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਡੀਓਏਐੱਸ / ਇਸਰੋ ਅਤੇ ਨਾਈਜੀਰੀਆ ਦੀ ਰਾਸ਼ਟਰੀ ਪੁਲਾੜ ਖੋਜ ਅਤੇ ਵਿਕਾਸ ਏਜੰਸੀ (ਐੱਨਏਐਸਆਰਡੀਏ) ਦੇ ਮੈਂਬਰ ਸ਼ਾਮਲ ਹੋਣਗੇ ਸੰਯੁਕਤ ਵਰਕਿੰਗ ਗਰੁੱਪ ਸਮਾਂ-ਸੀਮਾ ਅਤੇ ਲਾਗੂਕਰਨ ਦੇ ਸਾਧਨਾਂ ਸਹਿਤ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਵੇਗਾ

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

ਦਸਤਖ਼ਤ ਕੀਤੇ ਸਹਿਮਤੀ ਪੱਤਰ ਦੇ ਤਹਿਤ, ਇੱਕ ਸੰਯੁਕਤ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਡੀਓਏਐੱਸ / ਇਸਰੋ ਅਤੇ ਨਾਈਜੀਰੀਆ ਦੀ ਰਾਸ਼ਟਰੀ ਪੁਲਾੜ ਖੋਜ ਅਤੇ ਵਿਕਾਸ ਏਜੰਸੀ (ਐੱਨਏਐਸਆਰਡੀਏ) ਦੇ ਮੈਂਬਰ ਸ਼ਾਮਲ ਹੋਣਗੇ ਸੰਯੁਕਤ ਵਰਕਿੰਗ ਗਰੁੱਪ ਸਮਾਂ-ਸੀਮਾ ਅਤੇ ਲਾਗੂਕਰਨ ਦੇ ਸਾਧਨਾਂ ਸਹਿਤ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਵੇਗਾ

 

ਪ੍ਰਭਾਵ:

ਦਸਤਖ਼ਤ ਕੀਤਾ ਸਹਿਮਤੀ ਪੱਤਰ ਧਰਤੀ ਦੀ ਰਿਮੋਟ ਸੈਂਸਿੰਗ; ਸੈਟੇਲਾਈਟ ਸੰਚਾਰ; ਸੈਟੇਲਾਈਟ ਨੈਵੀਗੇਸ਼ਨ; ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਨਵੀਆਂ ਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰੇਗਾ

ਖਰਚ:

ਦਸਤਖ਼ਤ ਕਰਨ ਵਾਲਿਆਂ ਦਾ ਵਿਚਾਰ ਹੈ ਕਿ ਪਰਸਪਰ ਤੌਰ ‘ਤੇ ਤੈਅ ਕੀਤੇ ਗਏ ਪ੍ਰੋਗਰਾਮ ਸਹਿਯੋਗ ਦੇ ਅਧਾਰ 'ਤੇ ਪੂਰੇ ਕੀਤੇ ਜਾਣਗੇਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਲਈ ਫੰਡਿੰਗ ਦੀ ਵਿਵਸਥਾ ਪ੍ਰਤੀ ਕੰਮ ਦੇ ਅਧਾਰ ਤੇ ਦਸਤਖ਼ਤ ਕਰਨ ਵਾਲਾਂ ਦੁਆਰਾ ਪਰਸਪਰ ਤੌਰ ‘ਤੇ ਤੈਅ ਕੀਤੀ ਜਾਵੇਗੀ। ਇਸ ਸਹਿਮਤੀ ਪੱਤਰ ਦੇ ਤਹਿਤ ਕੀਤੀਆਂ ਜਾਣ ਵਾਲੀਆਂ ਸਾਂਝੀਆਂ ਗਤੀਵਿਧੀਆਂ ਦਾ ਵਿੱਤਪੋਸ਼ਣ, ਸਬੰਧਿਤ ਦਸਤਖ਼ਤ ਕਰਨ ਵਾਲਿਆਂ ਦੇ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਕੀਤਾ ਜਾਵੇਗਾ ਅਤੇ ਇਹ ਇਨ੍ਹਾਂ ਉਦੇਸ਼ਾਂ ਦੇ ਲਈ ਨਿਰਧਾਰਿਤ ਕੀਤੇ ਫੰਡਾਂ ਦੀ ਉਪਲਬਧਤਾ ਤਹਿਤ ਹੋਵੇਗਾ।

 

ਲਾਭਾਰਥੀ:

ਇਸ ਸਹਿਮਤੀ ਪੱਤਰ ਜ਼ਰੀਏ ਨਾਈਜੀਰੀਆ ਸਰਕਾਰ ਦੇ ਨਾਲ ਸਹਿਯੋਗ ਅਤੇ ਮਾਨਵਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਦੀ ਐਪਲੀਕੇਸ਼ਨ ਦੇ ਖੇਤਰ ਵਿੱਚ ਇੱਕ ਸਾਂਝੀ ਗਤੀਵਿਧੀ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਪ੍ਰਕਾਰ, ਦੇਸ਼ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਲਾਭ ਮਿਲੇਗਾ।

 

ਪਿਛੋਕੜ:

ਭਾਰਤ ਅਤੇ ਨਾਈਜੀਰੀਆ ਲਗਭਗ ਇੱਕ ਦਹਾਕੇ ਤੋਂ ਰਸਮੀ ਪੁਲਾੜ ਸਹਿਯੋਗ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਨ। ਨਾਈਜੀਰੀਆ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਪਹਿਲ ਦੇ ਨਾਲ, ਪੁਲਾੜ ਸਹਿਯੋਗ ਦੇ ਲਈ ਅੰਤਰ-ਸਰਕਾਰੀ ਸਹਿਮਤੀ ਪੱਤਰ ਦਾ ਖਰੜਾ ਐੱਮਈਏ ਦੁਆਰਾ ਨਾਈਜੀਰੀਆ ਅਧਿਕਾਰੀਆਂ ਦੇ ਨਾਲ ਸਾਂਝਾ ਕੀਤਾ ਗਿਆ ਸੀਕੂਟਨੀਤਕ ਮਾਧਿਅਮਾਂ ਨਾਲ ਵਿਚਾਰ-ਵਟਾਂਦਰੇ ਦੇ ਬਾਅਦ, ਦੋਹਾਂ ਧਿਰਾਂ ਨੇ ਸਹਿਮਤੀ ਪੱਤਰ ਦਾ ਇੱਕ ਕਾਰਜਸ਼ੀਲ ਡਰਾਫਟ ਤਿਆਰ ਕੀਤਾ ਅਤੇ ਅੰਦਰੂਨੀ ਪ੍ਰਵਾਨਗੀ ਦੇ ਲਈ ਇਸ ਨੂੰ ਅੱਗੇ ਵਧਾਇਆਹਾਲਾਂਕਿ ਸਹਿਮਤੀ ਪੱਤਰ 'ਤੇ ਦਸਤਖਤ ਕਰਨ ਦੀ ਪ੍ਰਵਾਨਗੀ ਸਮੇਂ' ਤੇ ਮਿਲ ਗਈ ਸੀ, ਲੇਕਿਨ ਇਸ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਨ ਦੇ ਲਈ ਉਚਿਤ ਅਵਸਰ ਨਹੀਂ ਮਿਲ ਸਕਿਆ ਸੀ, ਕਿਉਂਕਿ 2019 ਦੇ ਅੰਤ ਅਤੇ 2020 ਦੀ ਸ਼ੁਰੂਆਤ ਵਿੱਚ ਕੋਵਿਡ-19 ਮਹਾਮਾਰੀ ਦੇ ਕਾਰਨ ਕੁਝ ਯਾਤਰਾਵਾਂ ਨੂੰ ਰੱਦ ਕਰਨਾ ਪਿਆ ਸੀ।

 

*****

ਵੀਆਰਆਰਕੇ


 


(Release ID: 1666560) Visitor Counter : 215