ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਵਿਸ਼ੇਸ਼ ਸੰਬੋਧਨ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਜੰਗ ਵਿੱਚ ਆਪਣੀਆਂ ਸਾਵਧਾਨੀਆਂ ਨਾ ਘਟਾਉਣ ਦੀ ਅਪੀਲ ਕੀਤੀ


ਕਿਹਾ ਕਿ ਸਿਰਫ਼ ਲੌਕਡਾਊਨ ਖ਼ਤਮ ਹੋਇਆ ਹੈ ਲੇਕਿਨ ਵਾਇਰਸ ਨਹੀਂ


ਚਿਤਾਵਨੀ ਦਿੱਤੀ ਕਿ ਇਹ ਵੇਲਾ ਲਾਪਰਵਾਹੀ ਤੇ ਢਿੱਲ–ਮੱਠ ਵਰਤਣ ਦਾ ਨਹੀਂ ਹੈ


ਡਾਕਟਰਾਂ, ਨਰਸਾਂ ਤੇ ਹੋਰ ਕੋਰੋਨਾ ਜੋਧਿਆਂ ਦੁਆਰਾ ਰਾਸ਼ਟਰ ਦੀ ਨਿਸ਼ਕਾਮ ਸੇਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ


ਵੈਕਸੀਨ ਉੱਤੇ ਕੰਮ ਚਲ ਰਿਹਾ ਹੈ ਤੇ ਸਰਕਾਰ ਹਰੇਕ ਨਾਗਰਿਕ ਤੱਕ ਵੈਕਸੀਨ ਪਹੁੰਚਾਉਣ ਦੀ ਰਣਨੀਤੀ ਉਲੀਕ ਰਹੀ ਹੈ


ਦੇਸ਼ ਵਿੱਚ ਸਿਹਤਯਾਬੀ ਦਰ ਸੁਧਰ ਗਈ ਹੈ ਤੇ ਮੌਤ ਘਰ ਘੱਟ ਹੈ: ਪ੍ਰਧਾਨ ਮੰਤਰੀ

Posted On: 20 OCT 2020 7:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੈਲੀਵਿਜ਼ਨ ਤੇ ਰਾਸ਼ਟਰ ਨੂੰ ਕੀਤੇ ਸੰਬੋਧਨ ਵਿੱਚ ਸਮੂਹ ਨਾਗਰਿਕਾਂ ਨੂੰ ਇੱਕ ਜੋਸ਼ੀਲੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਦੇਸ਼ ਦੀ ਕੋਵਿਡ ਮਹਾਮਾਰੀ ਨਾਲ ਚਲ ਰਹੀ ਜੰਗ ਵਿੱਚ ਆਪਣੀਆਂ ਸਾਵਧਾਨੀਆਂ ਨੂੰ ਨਾ ਘਟਾਉਣ ਅਤੇ ਢਿੱਲਮੱਠ ਨਾ ਵਰਤਣ।

 

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਲੌਕਡਾਊਨ ਭਾਵੇਂ ਹਟਾ ਦਿੱਤਾ ਗਿਆ ਗਿਆ ਹੈ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਵਾਇਰਸ ਦਾ ਖ਼ਾਤਮਾ ਹੋ ਗਿਆ ਹੈ।

 

ਉਨ੍ਹਾਂ ਸਮੁੱਚੇ ਦੇਸ਼ ਦੀ ਸਥਿਤੀ ਵਿੱਚ ਸੁਧਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਥਿਕ ਗਤੀਵਿਧੀਆਂ ਆਮ ਜਿਹੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਨਿੱਕਲਣੇ ਸ਼ੁਰੂ ਹੋ ਗਏ ਹਨ।

 

ਸ਼੍ਰੀ ਮੋਦੀ ਨੇ ਕਿਹਾ ਕਿ ਤਿਉਹਾਰਾਂ ਦੇ ਸ਼ੁਰੂ ਹੋਣ ਨਾਲ ਬਜ਼ਾਰ ਵੀ ਆਮ ਜਿਹੀ ਹਾਲਤ ਵਿੱਚ ਪਰਤਣੇ ਸ਼ੁਰੂ ਹੋ ਗਏ ਹਨ।

 

ਉਨ੍ਹਾਂ ਕਿਹਾ ਕਿ ਪਿਛਲੇ 7–8 ਮਹੀਨਿਆਂ ਦੌਰਾਨ ਹਰੇਕ ਭਾਰਤੀ ਦੇ ਯਤਨਾਂ ਕਾਰਨ ਭਾਰਤ ਇੱਕ ਬਿਹਤਰ ਸਥਿਤੀ ਵਿੱਚ ਹੈ ਅਤੇ ਕਿਸੇ ਨੂੰ ਇਸ ਹਾਲਤ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਿਹਤਯਾਬੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਮੌਤ ਦਰ ਘੱਟ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਰੇਕ 10 ਲੱਖ ਨਾਗਰਿਕਾਂ ਪਿੱਛੇ ਲਗਭਗ 5,500 ਵਿਅਕਤੀ ਕੋਰੋਨਾ ਦੀ ਛੂਤ ਤੋਂ ਪ੍ਰਭਾਵਿਤ ਹੁੰਦੇ ਰਹੇ ਹਨ, ਜਦ ਕਿ ਅਮਰੀਕਾ ਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਵਿੱਚ ਇਹ ਅੰਕੜਾ ਲਗਭਗ 25,000 ਹੈ।

 

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰੇਕ 10 ਲੱਖ ਨਾਗਰਿਕਾਂ ਪਿੱਛੇ ਮੌਤ ਦਰ 83 ਹੈ, ਜਦ ਕਿ ਅਮਰੀਕਾ, ਬ੍ਰਾਜ਼ੀਲ, ਸਪੇਨ, ਇੰਗਲੈਂਡ ਤੇ ਹੋਰ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਇਹ ਦਰ ਲਗਭਗ 600 ਹੈ।

 

ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ ਕਿ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਆਪਣੇ ਬਹੁਤ ਸਾਰੇ ਨਾਗਰਿਕਾਂ ਦੀਆਂ ਜਾਨਾਂ ਸੁਰੱਖਿਅਤ ਰੱਖਣ ਵਿੱਚ ਸਫ਼ਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ ਬੁਨਿਆਦੀ ਢਾਂਚੇ ਦੇ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 12,000 ਕੁਆਰੰਟੀਨ ਕੇਂਦਰਾਂ ਦੇ ਨਾਲਨਾਲ ਕੋਰੋਨਾ ਮਰੀਜ਼ਾਂ ਲਈ 90 ਲੱਖ ਤੋਂ ਵੱਧ ਬਿਸਤਰੇ ਉਪਲਬਧ ਹਨ।

 

ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕੋਰੋਨਾ ਦੇ ਟੈਸਟ ਲਈ 2,000 ਤੋਂ ਵੱਧ ਲੈਬੋਰੇਟਰੀਆਂ ਕੰਮ ਕਰ ਰਹੀਆਂ ਹਨ, ਜਦ ਕਿ ਟੈਸਟਾਂ ਦੀ ਕੁੱਲ ਗਿਣਤੀ ਛੇਤੀ ਹੀ 10 ਕਰੋੜ ਨੂੰ ਪਾਰ ਕਰ ਜਾਵੇਗੀ।

 

ਉਨ੍ਹਾਂ ਕਿਹਾ ਕਿ ਸਰੋਤਾਂ ਨਾਲ ਭਰਪੂਰ ਦੇਸ਼ਾਂ ਦੇ ਮੁਕਾਬਲੇ ਭਾਰਤ ਆਪਣੇ ਵੱਧ ਤੋਂ ਵੱਧ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫ਼ਲ ਰਿਹਾ ਹੈ ਅਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਦੀ ਜੰਗ ਵਿੱਚ ਟੈਸਟਾਂ ਦੀ ਵਧਦੀ ਜਾ ਰਹੀ ਗਿਣਤੀ ਇੱਕ ਵੱਡੀ ਸ਼ਕਤੀ ਹੈ।

 

ਪ੍ਰਧਾਨ ਮੰਤਰੀ ਨੇ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਹੜੇ ਸੇਵਾ ਪਰਮੋ ਧਰਮਦੇ ਮੰਤਰ ਦੀ ਪਾਲਣਾ ਕਰਦੇ ਹੋਏ ਇੰਨੀ ਵੱਡੀ ਆਬਾਦੀ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।

 

ਉਨ੍ਹਾਂ ਅਜਿਹੇ ਯਤਨਾਂ ਦੌਰਾਨ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਇਹ ਨਾ ਸਮਝ ਲੈਣ ਕਿ ਕੋਰੋਨਾ ਵਾਇਰਸ ਚਲਾ ਗਿਆ ਹੈ ਜਾਂ ਹੁਣ ਕੋਰੋਨਾ ਤੋਂ ਕੋਈ ਖ਼ਤਰਾ ਨਹੀਂ ਹੈ।

 

ਸਾਵਧਾਨੀਆਂ ਛੱਡ ਚੁੱਕੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਜੇ ਤੁਸੀਂ ਲਾਪਰਵਾਹਾ ਹੋ ਤੇ ਬਿਨਾ ਮਾਸਕ ਪਹਿਨੇ ਬਾਹਰ ਜਾ ਰਹੇ ਹੋ, ਤਾਂ ਤੁਸੀਂ ਆਪਣੇਆਪ ਨੂੰ, ਆਪਣੇ ਪਰਿਵਾਰ, ਆਪਣੇ ਬੱਚਿਆਂ ਤੇ ਬਜ਼ੁਰਗਾਂ ਲਈ ਵੀ ਖ਼ਤਰੇ ਦਾ ਰਾਹ ਖੋਲ੍ਹ ਰਹੇ ਹੋ।

 

ਪ੍ਰਧਾਨ ਮੰਤਰੀ ਨੇ ਅਮਰੀਕਾ ਤੇ ਯੂਰਪ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕੀਤਾ, ਜਿੱਥੇ ਪਹਿਲਾਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘਟਣ ਲਗ ਪਈ ਸੀ ਲੇਕਿਨ ਤਦ ਅਚਾਨਕ ਵਧਣ ਲੱਗੀ।

 

ਉਨ੍ਹਾਂ ਲੋਕਾਂ ਨੂੰ ਮਹਾਮਾਰੀ ਦੀ ਵੈਕਸੀਨ ਆਉਣ ਤੇ ਇਸ ਜੰਗ ਵਿੱਚ ਕੋਰੋਨਾ–19 ਦੇ ਕਮਜ਼ੋਰ ਪੈਣ ਤੱਕ ਲਾਪਰਵਾਹੀ ਨਾ ਵਰਤਣ ਦੀ ਬੇਨਤੀ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਜਤਨ ਜੰਗੀਪੱਧਰ ਉੱਤਰ ਚਲ ਰਹੇ ਹਨ ਅਤੇ ਦੇਸ਼ ਦੇ ਵਿਗਿਆਨੀਆਂ ਸਮੇਤ ਬਹੁਤ ਸਾਰੇ ਦੇਸ਼ ਇੱਕ ਵੈਕਸੀਨ ਤਿਆਰ ਕਰਨ ਲਈ ਕੰਮ ਕਰ ਰਹੇ ਹਨ।

 

ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਵਿਭਿੰਨ ਵੈਕਸੀਨਾਂ ਉੱਤੇ ਕੰਮ ਚਲ ਰਿਹਾ ਹੈ ਤੇ ਉਨ੍ਹਾਂ ਵਿੱਚੋਂ ਕੁਝ ਅਗਾਂਹਵਧੂ ਪੜਾਅ ਉੱਤੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਨੂੰ ਛੇਤੀ ਤੋਂ ਛੇਤੀ ਹਰੇਕ ਨਾਗਰਿਕ ਤੱਕ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਸਰਕਾਰ ਇੱਕ ਵਿਸਤ੍ਰਿਤ ਰੂਪਰੇਖਾ ਤਿਆਰ ਕਰ ਰਹੀ ਹੈ।

 

ਉਨ੍ਹਾਂ ਲੋਕਾਂ ਨੂੰ ਮੁੜ ਬੇਨਤੀ ਕੀਤੀ ਕਿ ਵੈਕਸੀਨ ਤਿਆਰ ਹੋਣ ਦਾ ਕੰਮ ਮੁਕੰਮਲ ਹੋਣ ਤੱਕ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਔਖੇ ਸਮੇਂ ਵਿੱਚੋਂ ਲੰਘ ਰਹੇ ਹਾਂ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਵੀ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਤੇ ਸਾਡੀਆਂ ਖ਼ੁਸ਼ੀਆਂ ਵਿੱਚ ਵਿਘਨ ਪੈ ਸਕਦਾ ਹੈ।

 

ਉਨ੍ਹਾਂ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਚੌਕਸ ਰਹਿਣ।

 

ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 6 ਫ਼ੁੱਟ ਦੀ ਦੂਰੀ (ਦੋ ਗਜ ਦੀ ਦੂਰੀ) ਬਣਾ ਕੇ ਰੱਖਣ, ਆਪਣੇ ਹੱਥ ਸਮੇਂਸਮੇਂ ਤੇ ਸਾਬਣ ਨਾਲ ਧੋਂਦੇ ਰਹਿਣ ਅਤੇ ਚਿਹਰੇ ਉੱਤੇ ਮਾਸਕ ਪਹਿਨਣ।

 

****

 

ਵੀਆਰਆਰਕੇ/ਏਕੇ



(Release ID: 1666255) Visitor Counter : 237