ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ ਨੇ “ਵੀਟੀਐੱਸ ਅਤੇ ਵੀਟੀਐੱਮਐੱਸ ਦੇ ਲਈ ਸਵਦੇਸ਼ੀ ਸੌਫਟਵੇਅਰ ਸਮਾਧਾਨ ਦੇ ਵਿਕਾਸ” ਨੂੰ ਲਾਂਚ ਕੀਤਾ

ਵੀਟੀਐੱਸ/ ਵੀਟੀਐੱਮਐੱਸ ਵੈਸਲ ਦੀ ਸਥਿਤੀ, ਹੋਰ ਆਵਾਜਾਈ ਦੀ ਸਥਿਤੀ ਜਾਂ ਮੌਸਮ ਸਬੰਧੀ ਖਤਰਨਾਕ ਚੇਤਾਵਨੀਆਂ ਦੇ ਲਈ ਇੱਕ ਸੌਫਟਵੇਅਰ ਹੈ ਅਤੇ ਵੱਡੇ ਪੈਮਾਨੇ ꞌਤੇ ਇੱਕ ਬੰਦਰਗਾਹ ਜਾਂ ਜਲਮਾਰਗ ਦੇ ਅੰਦਰ ਆਵਾਜਾਈ ਪ੍ਰਬੰਧਨ ਕਰਦਾ ਹੈ।
‘ਮੇਡ ਇਨ ਇੰਡੀਆ’ ਵੀਟੀਐੱਸ ਅਤੇ ਵੀਟੀਐੱਮਐੱਸ ਸੌਫਟਵੇਅਰ ‘ਮੇਕ ਫਾਰ ਦ ਵਰਲਡ’ ਵੈਸਲ ਟ੍ਰੈਫਿਕ ਮੈਨੇਜਮੈਂਟ ਸਿਸਟਮਸ ਲਈ ਰਾਹ ਪੱਧਰਾ ਕਰਨਗੇ।
ਸਵਦੇਸ਼ੀ ਵੀਟੀਐੱਸ ਸੌਫਟਵੇਅਰ ਦੇ ਵਿਕਾਸ ਲਈ ਆਈਆਈਟੀ, ਚੇਨਈ ਨੂੰ 10 ਕਰੋੜ ਰੁਪਏ ਦੀ ਪ੍ਰਵਾਨਗੀ

Posted On: 20 OCT 2020 1:54PM by PIB Chandigarh

 

ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ ਵੈਸਲ ਟ੍ਰੈਫਿਕ ਸਰਵਿਸਿਜ਼ (ਵੀਟੀਐੱਸ) ਅਤੇ ਵੈਸੇਲ ਟ੍ਰੈਫਿਕ ਮੌਨੀਟਰਿੰਗ ਸਿਟਮਸ(ਵੀਟੀਐੱਮਐੱਸ) ਲਈ ਸਵਦੇਸ਼ੀ ਸੌਫਟਵੇਅਰ ਸਮਾਧਾਨ ਦੇ ਵਿਕਾਸ ਨੂੰ ਈ-ਲਾਂਚ ਕੀਤਾ।

ਉਦਘਾਟਨੀ ਸੰਬੋਧਨ ਵਿੱਚ ਸ਼੍ਰੀ ਮਾਂਡਵੀਯਾ ਨੇ ਭਾਰਤੀ ਬੰਦਰਗਾਹਾਂ ਦੇ ਟ੍ਰੈਫਿਕ ਪ੍ਰਬੰਧਾਂ ਲਈ ਮਹਿੰਗੇ ਵਿਦੇਸ਼ੀ  ਸੌਫਟਵੇਅਰ ਸਮਾਧਾਨਾਂ ਉੱਤੇ ਨਿਰਭਰ ਕਰਨ ਦੀ ਬਜਾਏ ਦੇਸ਼ ਦੀ ਜ਼ਰੂਰਤ ਅਨੁਸਾਰ ਸਵਦੇਸ਼ੀ ਪ੍ਰਣਾਲੀ ਦੇ ਵਿਕਾਸ ਉੱਤੇ ਜ਼ੋਰ ਦਿੱਤਾ।

ਸ੍ਰੀ ਮਾਂਡਵੀਯਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਦੇ ਅਨੁਰੂਪ, ‘ਮੇਡ ਇਨ ਇੰਡੀਆ’ ਵੀਟੀਐੱਸ ਅਤੇ ਵੀਟੀਐੱਮਐੱਸ ਸੌਫਟਵੇਅਰ ‘ਮੇਕ ਫਾਰ ਦ ਵਰਲਡ’ ਵੈਸਲ ਟ੍ਰੈਫਿਕ ਮੈਨੇਜਮੈਂਟ ਸਿਸਟਮਸ ਲਈ ਰਾਹ ਪੱਧਰਾ ਕਰਨਗੇ।

http://static.pib.gov.in/WriteReadData/userfiles/image/image001G72T.jpg

http://static.pib.gov.in/WriteReadData/userfiles/image/image001G72T.jpg

ਵੀਟੀਐੱਸ ਅਤੇ ਵੀਟੀਐੱਮਐੱਸ ਇੱਕ ਅਜਿਹਾ ਸੌਫਟਵੇਅਰ ਹੈ ਜੋ ਸਮੁੰਦਰੀ ਜਹਾਜ਼ਾਂ ਦੀ ਸਥਿਤੀ, ਹੋਰ ਟ੍ਰੈਫਿਕ ਦੀ ਸਥਿਤੀ ਜਾਂ ਮੌਸਮ ਸਬੰਧੀ ਖ਼ਤਰਿਆਂ ਦੀ ਚੇਤਾਵਨੀ ਦੀ ਸਥਿਤੀ ਅਤੇ ਇੱਕ ਬੰਦਰਗਾਹ ਜਾਂ ਜਲਮਾਰਗ ਦੇ ਅੰਦਰ ਟ੍ਰੈਫਿਕ ਦੇ ਵਿਸ਼ਾਲ ਪ੍ਰਬੰਧਨ ਨੂੰ ਨਿਰਧਾਰਿਤ ਕਰਦਾ ਹੈ ਵੈਸਲ ਟ੍ਰੈਫਿਕ ਸੇਵਾਵਾਂ (ਵੀਟੀਐੱਸ) ਸਮੁੰਦਰ ਵਿੱਚ ਜੀਵਨ ਦੀ ਸੁਰੱਖਿਆ, ਨੈਵੀਗੇਸ਼ਨ ਦੀ ਸੁਰੱਖਿਆ ਅਤੇ ਸਮੁੰਦਰੀ ਵਾਤਾਵਰਣ , ਕਿਨਾਰਿਆਂ ਦੇ ਨਾਲ ਲਗਦੇ ਖੇਤਰਾਂ, ਕਾਰਜ ਸਥਾਨਾਂ ਦੀ ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਤੋਂ ਸੁਰੱਖਿਅਤ ਰੱਖਣ  ਵਿੱਚ ਯੋਗਦਾਨ ਪਾਉਂਦੀਆਂ ਹਨ ਵੈਸਲ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੁਨੀਆ ਦੇ ਕੁਝ ਸਭ ਤੋਂ ਵਿਅਸਤ ਪਾਣੀਆਂ ਵਿੱਚ ਸਥਾਪਿਤ ਕੀਤੇ ਗਏ ਹਨ, ਅਤੇ ਸੁਰੱਖਿਅਤ ਨੈਵੀਗੇਸ਼ਨ, ਵਧੇਰੇ ਕੁਸ਼ਲ ਟ੍ਰੈਫਿਕ ਪ੍ਰਵਾਹ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਪੋਰਟ ਅਤੇ ਇਸ ਦੇ ਯੂਜ਼ਰਸ ਦੇ ਬਿਹਤਰੀਨ ਹਿਤ ਵਿੱਚ ਰੁਝੇਵੇਂ ਵਾਲੇ ਰਸਤਿਆਂ, ਪਹੁੰਚ ਚੈਨਲਾਂ ਅਤੇ ਬੰਦਰਗਾਹਾਂ ਵਿੱਚ ਟ੍ਰੈਫਿਕ ਦੇ ਪ੍ਰਵਾਹ ਨੂੰ ਸੁਰੱਖਿਅਤ ਢੰਗ ਨਾਲ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ ਘਟਨਾਵਾਂ ਅਤੇ ਐਮਰਜੈਂਸੀ ਸਥਿਤੀਆਂ ਨਾਲ ਜਲਦੀ ਨਿਪਟਿਆ ਜਾ ਸਕਦਾ ਹੈ ਟ੍ਰੈਫਿਕ ਗਤੀਵਿਧੀਆਂ ਤੋਂ ਪ੍ਰਾਪਤ ਡਾਟਾ ਨੂੰ ਪੋਰਟ ਪ੍ਰਸ਼ਾਸਨ, ਪੋਰਟ ਅਥਾਰਿਟੀਜ਼, ਤਟ ਰੱਖਿਅਕਾਂ ਅਤੇ ਖੋਜ ਤੇ ਬਚਾਵ ਸੇਵਾਵਾਂ ਲਈ ਸੰਦਰਭ ਜਾਣਕਾਰੀ ਦੇ ਤੌਰ ‘ਤੇ ਸਟੋਰ ਕੀਤਾ ਅਤੇ ਵਰਤਿਆ ਜਾ ਸਕਦਾ ਹੈ

ਆਈਐੱਮਓ ਕਨਵੈਨਸ਼ਨ ਐੱਸਓਐੱਲਏਐੱਸ (ਸੇਫਟੀ ਆਵ੍ ਲਾਈਫ ਐਟ ਸੀਅ) ਦੇ ਤਹਿਤ ਵੀਟੀਐੱਮਐੱਸ ਦਾ ਹੋਣਾ ਲਾਜ਼ਮੀ ਹੈ ਵੀਟੀਐੱਮਐੱਸ ਟ੍ਰੈਫਿਕ ਇਮੇਜ ਨੂੰ ਐਡਵਾਂਸਡ ਸੈਂਸਰਾਂ ਜਿਵੇਂ ਕਿ ਰਾਡਾਰ, ਏਆਈਐੱਸ, ਦਿਸ਼ਾ ਲੱਭਣਾ, ਸੀਸੀਟੀਵੀ ਅਤੇ ਵੀਐੱਚਐੱਫ ਜਾਂ ਹੋਰ ਸਹਿਕਾਰੀ ਪ੍ਰਣਾਲੀਆਂ ਅਤੇ ਸੇਵਾਵਾਂ ਦੁਆਰਾ ਸੰਕਲਿਤ ਅਤੇ ਇਕੱਤਰ ਕੀਤਾ ਜਾਂਦਾ ਹੈ ਇੱਕ ਆਧੁਨਿਕ ਵੀਟੀਐੱਮਐੱਸ, ਉਪਯੋਗ ਵਿੱਚ ਅਸਾਨੀ ਵਾਸਤੇ ਪ੍ਰਭਾਵਸ਼ਾਲੀ ਟ੍ਰੈਫਿਕ ਸੰਗਠਨ ਅਤੇ ਸੰਚਾਰ ਲਈ ਇਜਾਜ਼ਤ ਦੇਣ ਵਾਸਤੇ, ਸਾਰੀ ਜਾਣਕਾਰੀ ਨੂੰ ਸਿੰਗਲ ਅਪ੍ਰੇਟਰ ਵਰਕਿੰਗ ਇਨਵਾਇਰਨਮੈਂਟ ਵਿੱਚ ਏਕੀਕ੍ਰਿਤ ਕਰਦਾ ਹੈ।

https://static.pib.gov.in/WriteReadData/userfiles/image/PHOTO-2020-10-20-14-28-39RNKE.jpg

ਇਸ ਸਮੇਂ ਭਾਰਤ ਵਿੱਚ ਭਾਰਤੀ ਤਟ ਦੇ ਨਾਲ ਨਾਲ ਲਗਭਗ 15 ਵੀਟੀਐੱਸ ਸਿਸਟਮ  ਚਾਲੂ ਹਨ ਅਤੇ ਵੀਟੀਐੱਸ ਸੌਫਟਵੇਅਰਾਂ ਵਿੱਚ ਇਕਰੂਪਤਾ ਨਹੀਂ ਹੈ ਕਿਉਂਕਿ ਹਰ ਪ੍ਰਣਾਲੀ ਦਾ ਆਪਣਾ ਵੀਟੀਐੱਸ ਸੌਫਟਵੇਅਰ ਹੈ ਸਵਦੇਸ਼ੀ ਸੌਫਟਵੇਅਰ ਵਿਕਾਸ ਵਿੱਚ ਪ੍ਰਗਤੀ ਨਾਲ ਆਤਮਨਿਰਭਰ ਭਾਰਤ ਪਹਿਲ ਦੇ ਹਿੱਸੇ ਵਜੋਂ ਸਵਦੇਸ਼ੀ ਵੀਟੀਐੱਮਐੱਸ ਸੌਫਟਵੇਅਰ  ਦੇ ਸਾਂਝੇ ਵਿਕਾਸ ਲਈ ਡਾਇਰੈਕਟਰ ਜਨਰਲ ਲਾਈਟ ਐਂਡ ਲਾਈਟਹਾਊਸਿਸ (ਡੀਜੀਐੱਲਐੱਲ) ਦੇ ਦਫਤਰ ਨਾਲ ਹਾਲ ਹੀ ਦਾ ਸਾਕਾਰਾਤਮਕ ਸਹਿਯੋਗ, ਇਸ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰੇਗਾ ਨਾਲ ਹੀ ਇਹ ਭਾਰਤ ਅਤੇ ਖੇਤਰ, ਦੋਵਾਂ ਵਿੱਚ ਪੋਰਟ ਸੈਕਟਰ ਲਈ ਲਾਭਦਾਇਕ ਹੋਵੇਗਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਤਕ ਇਹ ਰੋਜ਼ਮਰ੍ਹਾ ਦੇ ਅਪ੍ਰੇਸ਼ਨਜ਼ ਲਈ ਰੋਬਸਟ ਨਹੀਂ ਬਣ ਜਾਂਦਾ,ਟੈਸਟਿੰਗਲਈ ਅਤੇ ਇੱਕ ਸਮਾਨ ਪ੍ਰਣਾਲੀ ਵਜੋਂ ਸੰਚਾਲਨ ਕਰਨ ਲਈ ਦਸ ਮਹੀਨਿਆਂ ਦੇ ਸਮੇਂ ਵਿੱਚ ਇੱਕ ਪ੍ਰੋਟੋਟਾਈਪ ਪ੍ਰਣਾਲੀ ਵਿਕਸਿਤ ਕੀਤੀ ਜਾਏਗੀ

ਸਵਦੇਸ਼ੀ ਵੀਟੀਐੱਸ ਸੌਫਟਵੇਅਰ ਦਾ ਵਿਕਾਸ ਇਸ ਖੇਤਰ ਵਿੱਚ ਹੋਣ ਵਾਲੇ ਵਿਦੇਸ਼ੀ ਮੁਦਰਾ ਦੇ ਖਰਚ ਨੂੰ ਘਟਾਏਗਾ ਅਤੇ ਵੀਟੀਐੱਸ ਸੌਫਟਵੇਅਰ ਲਈ ਵਿਦੇਸ਼ੀ ਸਹਾਇਤਾ'ਤੇ ਨਿਰਭਰਤਾ ਨੂੰ ਵੀ ਘੱਟ ਕਰੇਗਾ ਇਸੇ ਤਰ੍ਹਾਂ ਵੀਟੀਐੱਸ ਸੌਫਟਵੇਅਰ ਨੂੰ ਸਵਦੇਸ਼ ਵਿੱਚ ਵਿਕਸਿਤ ਕਰਨ ਦੇ ਹੇਠ ਲਿਖੇ ਲਾਭ ਹੋਣਗੇ:

  1. ਭਾਰਤ ਵਿੱਚ ਕਈ ਵੀਟੀਐੱਸ ਉੱਤੇ ਹੋਣ ਵਾਲੇ ਵਿਦੇਸ਼ੀ ਮੁਦਰਾ ਦੇ ਖਰਚ ਦੀ ਬਚਤ
  2. ਵੀਟੀਐਸ ਸੌਫਟਵੇਅਰ, ਭਾਰਤੀ ਵਪਾਰ ਅਨੁਕੂਲ ਦੇਸ਼ਾਂ ਜਿਵੇਂ ਕਿ ਮਾਲਦੀਵਜ਼, ਮੌਰੀਸ਼ਸ, ਮਿਆਂਮਾਰ, ਸ਼੍ਰੀ ਲੰਕਾਬੰਗਲਾਦੇਸ਼ ਅਤੇ ਖਾੜੀ ਦੇਸ਼ਾਂ ਨੂੰ ਉਪਲਬਧ ਕਰਾਇਆ ਜਾ ਸਕਦਾ ਹੈ
  3. ਇਸ ਨਾਲ, ਭਵਿੱਖ ਵਿੱਚ ਸੌਫਟਵੇਅਰ ਦੀ ਅੱਪਗ੍ਰੇਡੇਸ਼ਨ ਲਾਗਤ ਵੀ ਘੱਟ ਆਵੇਗੀ।
  4. ਪੋਰਟਸ ਦੇ ਐੱਮਆਈਐੱਸ / ਈਆਰਪੀ ਸੌਫਟਵੇਅਰ ਨਾਲ ਆਪਸ ਵਿੱਚ ਜੁੜਨਾ ਅਸਾਨ ਹੋ ਜਾਵੇਗਾ
  5. ਭਾਰਤੀ ਵੀਟੀਐੱਸ ਸੌਫਟਵੇਅਰ ਦੀ ਉਪਲੱਬਧਤਾ ਭਾਰਤੀ ਕੰਪਨੀਆਂ ਨੂੰ ਵਪਾਰਕ ਤੌਰ 'ਤੇ ਗਲੋਬਲ ਬੋਲੀ ਵਿੱਚ ਕੰਪੀਟੀਟਿਵ ਬਣਾਵੇਗੀ

ਡੀਜੀਐੱਲਐੱਲ ਦੁਆਰਾ ਇੰਡੀਅਨ ਨੇਵੀ ਅਤੇ ਐੱਨਸੀਵੀਟੀਐੱਸ ਦੇ ਰਾਸ਼ਟਰੀ ਸਮੁੰਦਰੀ ਖੇਤਰ ਜਾਗਰੂਕਤਾ ਪ੍ਰੋਗਰਾਮ ਦਾ ਲਾਗੂਕਰਨ–ਕੋਸਟਲ ਸ਼ਿਪਿੰਗ ਕੰਪਨੀਆਂ ਲਈ ਇੱਕ ਰੀਅਲ ਟਾਈਮ ਅਤੇ ਆਪਸੀ ਸੰਵਾਦ ਅਧਾਰਿਤ ਸਹਿਯੋਗੀ ਨੈਵੀਗੇਸ਼ਨ ਪ੍ਰਣਾਲੀ, ਘੱਟ ਕੀਮਤ ਉੱਤੇ ਅਤੇ ਸਵਦੇਸ਼ੀ ਵੀਟੀਐੱਸ ਸੌਫਟਵੇਅਰ ਦੇ ਨਾਲ ਸੰਭਵ ਹੋਵੇਗੀ।

ਜਹਾਜ਼ਰਾਨੀ ਮੰਤਰਾਲੇ ਨੇ ਸਵਦੇਸ਼ੀ ਵੀਟੀਐੱਸ ਸੌਫਟਵੇਅਰ ਦੇ ਵਿਕਾਸ ਲਈ ਆਈਆਈਟੀ, ਚੇਨਈ ਨੂੰ 10 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ

ਇਸ ਆਯੋਜਨ ਦੇ ਦੌਰਾਨ ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਪ੍ਰਮੁੱਖ ਬੰਦਰਗਾਹਾਂ ਦੇ ਚੇਅਰਪਰਸਨ ਅਤੇ ਆਈਆਈਟੀ, ਚੇਨਈ ਦੇ ਪ੍ਰਤੀਨਿਧੀ ਵੀ ਵਰਚੁਅਲ ਮਾਧਿਅਮ ਨਾਲ ਮੌਜੂਦ ਸਨ।

**********

ਵਾਈਬੀ / ਏਪੀ          


(Release ID: 1666214) Visitor Counter : 321