ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ

ਲਗਭਗ 3 ਮਹੀਨਿਆਂ ਬਾਅਦ ਪਹਿਲੀ ਵਾਰ ਨਵੇਂ ਕੇਸ 50,000 ਤੋਂ ਹੇਠਾਂ ਦਰਜ ਹੋਏ

ਐਕਟਿਵ ਕੇਸ ਕੁੱਲ ਕੇਸਾਂ ਦੇ 10% ਤੋਂ ਘੱਟ ਹਨ

ਐਕਟਿਵ ਕੇਸਾਂ ਵਿਚ ਹੋਰ ਗਿਰਾਵਟ ਦਰਜ; ਹੁਣ 7.5 ਲੱਖ ਤੋਂ ਘੱਟ ਹਨ

Posted On: 20 OCT 2020 11:09AM by PIB Chandigarh

ਕੌਵਿਡ ਵਿਰੁੱਧ ਆਪਣੀ ਲੜਾਈ ਵਿਚ ਭਾਰਤ ਕਈ ਮਹੱਤਵਪੂਰਣ ਮੀਲ ਪੱਥਰਾਂ ਨੂੰ ਹਾਸਲ ਕਰ ਰਿਹਾ ਹੈ।

ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਕੀਤੇ ਕੇਸ ਲਗਭਗ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 50,000 (46,790) ਤੋਂ ਘੱਟ ਦਰਜ ਕੀਤੇ ਗਏ ਹਨ,  ਇਸ ਤੋਂ ਪਹਿਲਾ 28 ਜੁਲਾਈ ਨੂੰ ਨਵੇਂ ਕੇਸ  47,703 ਦਰਜ ਹੋਏ ਸਨ।

C:\Users\dell\Desktop\image001CXC1.jpg

ਹਰ ਰੋਜ਼ ਕੋਵਿਡ-19 ਦੇ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਹੋਣ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸ ਘੱਟ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ।

ਇਕ ਹੋਰ ਪ੍ਰਾਪਤੀ ਵਿਚ, ਐਕਟਿਵ ਕੇਸਾਂ ਦੀ ਦਰ 10% ਤੋਂ ਹੇਠਾਂ ਆ ਗਈ ਹੈ । ਦੇਸ਼ ਦੇ ਕੁੱਲ ਪੋਜੀਟਿਵ ਮਾਮਲੇ ਅੱਜ 7.5 ਲੱਖ (7,48,538) ਤੋਂ ਘੱਟ ਹਨ ਅਤੇ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਵਿਚੋਂ ਸਿਰਫ 9.85% ਹਨ।

C:\Users\dell\Desktop\image002VZB3.jpg

 ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦੇਸ਼ ਵਿਆਪੀ ਵਿਆਪਕ ਅਤੇ ਉੱਚ ਪੱਧਰੀ ਟੈਸਟਿੰਗ,ਟਰੈਕਿੰਗ, ਤੁਰੰਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ , ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ ਅਤੇ ਪ੍ਰਭਾਵਸ਼ਾਲੀ ਪਾਲਣ ਕਰਨ ਦੀ ਰਣਨੀਤੀ ਦੇ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੌਂ ਦਰਸਾਈ ਗਈ ਸਹਿਯੋਗੀ, ਕੇਂਦ੍ਰਿਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦਾ ਨਤੀਜਾ ਹੈ। ਇਹ ਸਫਲਤਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਡਾਕਟਰਾਂ, ਪੈਰਾ ਮੈਡੀਕਲ, ਫਰੰਟ ਲਾਈਨ ਵਰਕਰਾਂ ਅਤੇ ਹੋਰ ਸਾਰੇ ਕੋਵੀਡ -19 ਯੋਧਿਆਂ ਦੀ ਨਿਸਵਾਰਥ ਸੇਵਾ ਅਤੇ ਸਮਰਪਣ ਦੀ ਵੀ ਹੈ।

C:\Users\dell\Desktop\image0034X5Y.jpg

ਐਕਟਿਵ ਕੇਸਾਂ ਵਿਚ ਲਗਾਤਾਰ ਗਿਰਾਵਟ ਹੋ ਰਹੀ, ਰਿਕਵਰੀ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਦੇਸ਼ ਵਿੱਚ 67 ਲੱਖ (67,33,328) ਨੂੰ ਪਾਰ ਕਰ ਗਏ ਹਨ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਫਰਕ ਵਧ ਕੇ 59,84,790 ਤੇ ਖੜ੍ਹਾ ਹੈ।

ਪਿਛਲੇ 24 ਘੰਟਿਆਂ ਦੌਰਾਨ 69,720 ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ ਹੋਰ ਵਧ ਕੇ 88.63% ਹੋ ਗਈ ਹੈ ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 78% ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

Maharashtra continues to lead with more than 15,000 single day recoveries followed by Karnataka with more than 8,000 recoveries.

ਮਹਾਰਾਸ਼ਟਰ  ਇਕ ਦਿਨ  ਵਿੱਚ 15,000 ਤੋਂ ਵੱਧ  ਦੀ ਰਿਕਵਰੀ ਦੇ  ਨਾਲ ਅੱਗੇ ਚੱਲ ਰਿਹਾ ਹੈ,  ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਰੋਜ਼ਾਨਾ ਦੀ ਰਿਕਵਰੀ ਹੈ।

 

C:\Users\dell\Desktop\image004CKWJ.jpg

 

75% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤਰ ਪ੍ਰਦੇਸ਼ਾਂ ਦੇ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱ C:\Users\dell\Desktop\image005V6NS.jpg ਚ ਮਹਾਰਾਸ਼ਟਰ, ਕਰਨਾਟਕ ਅਤੇ ਕੇਰਲਾ 5000 ਤੋਂ ਵੱਧ ਦਾ ਯੋਗਦਾਨ ਪਾ ਰਹੇ ਹਨ।

 

ਪਿਛਲੇ 24 ਘੰਟਿਆਂ ਦੌਰਾਨ 587 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ, ਲਗਾਤਾਰ ਦੂਜੇ ਦਿਨ ਮੌਤਾਂ ਦੀ ਗਿਣਤੀ 600 ਤੋਂ ਘੱਟ ਦਰਜ਼ ਹੋਈ ਹੈ।

ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ (125 ਮੌਤਾਂ)।

C:\Users\dell\Desktop\image006JEJE.jpg

ਭਾਰਤ ਇਕਲੌਤਾ ਦੇਸ਼ ਹੈ ਜਿਸ ਵਿਚ ਸਭ ਤੋਂ ਵੱਧ ਰਿਕਵਰੀ ਹੋਈ ਹੈ ਅਤੇ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਮੌਤ ਦਰਾਂ ਵਿਚ ਜਾਰੀ ਹੈ। ਅੱਜ ਇਹ ਅੰਕੜਾ 1.52% ਤੇ ਖੜਾ ਹੈ I ਇਹ ਸਿੱਧੇ ਤੌਰ 'ਤੇ ਐਕਟਿਵ ਮਾਮਲਿਆਂ ਵਿਚ ਇਕਸਾਰ ਗਿਰਾਵਟ ਦਾ ਹੀ ਨਤੀਜਾ ਹੈ।

**

ਐਮਵੀ / ਐਸਜੇ


(Release ID: 1666106) Visitor Counter : 229