ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ, ਲਗਾਤਾਰ ਘੱਟ ਐਕਟਿਵ ਕੇਸਾਂ ਦਾ ਰੁਝਾਨ ਬਰਕਰਾਰ ਰੱਖ ਰਿਹਾ ਹੈ
ਐਕਟਿਵ ਕੇਸਾਂ ਦਾ ਭਾਰ ਤੀਜੇ ਦਿਨ 8 ਲੱਖ ਤੋਂ ਘੱਟ ਹੈ
ਰਾਸ਼ਟਰੀ ਪੋਜ਼ੀਟਿਵ ਦਰ ਲਗਾਤਾਰ ਚੌਥੇ ਦਿਨ 8% ਤੋਂ ਹੇਠਾਂ ਰਹੀ
Posted On:
19 OCT 2020 11:22AM by PIB Chandigarh
ਕੋਵਿਡ -19 ਵਿਰੁੱਧ ਆਪਣੀ ਲੜਾਈ ਵਿਚ ਭਾਰਤ ਨੇ ਇਕ ਹੋਰ ਮੀਲ ਪੱਥਰ ਨੂੰ ਪਾਰ ਕੀਤਾ ਹੈ। ਰਾਸ਼ਟਰੀ ਪੋਜ਼ੀਟਿਵ ਦਰ ਲਗਾਤਾਰ 8% ਤੋਂ ਹੇਠਾਂ ਆ ਗਈ ਹੈ । ਇਹ ਰੁਝਾਨ ਚਾਰ ਦਿਨਾਂ ਤੋਂ ਬਿਨਾਂ ਬਰੇਕ ਜਾਰੀ ਹੈ । ਕੁੱਲ ਪੋਜ਼ੀਟਿਵਟੀ ਦਰ ਹੁਣ 7.94% ਹੈ ਅਤੇ ਨਿਰੰਤਰ ਗਿਰਾਵਟ ਤੇ ਹੈ ।
ਇਹ, ਦੇਸ਼ ਵਿਆਪਕ ਟੈਸਟਿੰਗ ਦੇ ਇੱਕ ਉੱਚ ਪੱਧਰੀ ਰਾਹੀਂ ਲਿਆਂਦਾ ਗਿਆ ਹੈ । ਕੁੱਲ ਟੈਸਟ ਅੱਜ 9.5 ਕਰੋੜ ਨੂੰ ਪਾਰ ਕਰ ਗਏ ਹਨ।

ਜਿਵੇਂ ਸਬੂਤਾਂ ਤੋਂ ਪਤਾ ਚੱਲਿਆ ਹੈ, ਨਿਰੰਤਰ ਅਧਾਰ 'ਤੇ ਟੈਸਟਿੰਗ ਦੀ ਵਧੇਰੇ ਗਿਣਤੀ ਨੇ ਪੋਜ਼ੀਟਿਵ ਦਰ ਨੂੰ ਹੇਠਾਂ ਲਿਆਉਣ ਵਿਚ ਸਹਾਇਤਾ ਕੀਤੀ ਹੈ । ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਦਰ ਵਿੱਚ ਗਿਰਾਵਟ ਨੇ ਇਹ ਦਰਸਾਇਆ ਹੈ ਕਿ ਸੰਕਰਮਣ ਦੇ ਫੈਲਣ ਦੀ ਦਰ ਨੂੰ ਰੋਕਣ ਲਈ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਵਿਆਪਕ ਖੇਤਰਾਂ ਵਿੱਚ ਉੱਚ ਜਾਂਚ ਦੇ ਪੋਜ਼ੀਟਿਵ ਕੇਸਾਂ ਦੀ ਛੇਤੀ ਪਛਾਣ, ਕੁਸ਼ਲ ਨਿਗਰਾਨੀ ਅਤੇ ਟਰੇਸਿੰਗ ਦੁਆਰਾ ਛੇਤੀ ਟਰੈਕਿੰਗ, ਘਰਾਂ ਅਤੇ ਹਸਪਤਾਲਾਂ ਵਿੱਚ ਗੰਭੀਰ ਮਾਮਲਿਆਂ ਵਿੱਚ ਸਮੇਂ ਸਿਰ ਤੁਰੰਤ ਅਤੇ ਪ੍ਰਭਾਵਸ਼ਾਲੀ ਇਲਾਜ / ਸਹੂਲਤਾਂ ਵੱਲ ਅਗਵਾਈ ਹੁੰਦੀ ਹੈ। ਇਹ ਉਪਾਅ ਆਖਰਕਾਰ ਮੌਤ ਦਰ ਨੂੰ ਘਟਾਉਂਦੇ ਹਨ।

ਔਸਤਨ ਰੋਜ਼ਾਨਾ ਪੋਜ਼ੀਟਿਵ ਦਰ ਅਕਤੂਬਰ ਦੇ ਤੀਜੇ ਹਫ਼ਤੇ ਲਈ 6.13% ਹੈ । ਇਹ ਕੇਂਦਰ ਸਰਕਾਰ ਦੀ ਸਫਲ ਟੈਸਟ, ਟਰੈਕ, ਟ੍ਰੇਸ, ਟ੍ਰੀਟ ਅਤੇ ਤਕਨੀਕੀ ਰਣਨੀਤੀ ਦਾ ਨਤੀਜਾ ਹੈ ਜੋ ਪ੍ਰਭਾਵਸ਼ਾਲੀ ਢੰਗ ਨਾਲ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਅਪਣਾਈ ਜਾਂਦੀ ਹੈ ।

ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਰੁਝਾਨ ਦੀ ਰਿਪੋਰਟ ਜਾਰੀ ਹੈ। ਡੇਢ ਮਹੀਨੇ ਬਾਅਦ ਐਕਟਿਵ ਕੇਸ 8 ਲੱਖ ਦੇ ਹੇਠਾਂ ਆਉਣ ਤੋਂ ਬਾਅਦ ਤੀਜੇ ਦਿਨ ਵੀ, ਪ੍ਰਗਤੀਸ਼ੀਲ ਗਿਰਾਵਟ ਜਾਰੀ ਹੈ।
ਭਾਰਤ ਦਾ ਐਕਟਿਵ ਕੇਸਾਂ ਦਾ ਭਾਰ ਅੱਜ 7,72,055 ਹੈ ।
ਇਸ ਸਮੇਂ ਐਕਟਿਵ ਮਾਮਲੇ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 10.23% ਹਨ।
ਕੁੱਲ ਰਿਕਵਰ ਕੀਤੇ ਕੇਸ 66 ਲੱਖ ਤੋਂ ਵੱਧ (66,63,608) ਹਨ, ਜਿਸ ਨਾਲ ਹੁਣ ਐਕਟਿਵ ਕੇਸਾਂ ਨਾਲੋਂ ਅੰਤਰ ਵੀ ਜ਼ਿਆਦਾ ਹੋ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ 66,399 ਮਰੀਜ਼ ਠੀਕ ਹੋਏ ਹਨ ਅਤੇ ਛੁੱਟੀ ਪ੍ਰਾਪਤ ਕੀਤੀ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਕੇਸ 55,722 ਹਨ। ਰਾਸ਼ਟਰੀ ਰਿਕਵਰੀ ਦੀ ਦਰ 88.26% ਤੱਕ ਪਹੁੰਚ ਗਈ ਹੈ ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 79% ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਸਤ ਪ੍ਰਦੇਸ਼ ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਓਡੀਸ਼ਾ ਅਤੇ ਛੱਤੀਸਗੜ ਵਿੱਚ ਕੇਂਦਰਿਤ ਹੈ ।
ਇਕੱਲੇ ਮਹਾਰਾਸ਼ਟਰ ਨੇ 11,000 ਤੋਂ ਵੱਧ ਇੱਕ ਦਿਨ ਦੀ ਰਿਕਵਰੀ ਦੇ ਨਾਲ ਸਭ ਤੋਂ ਵੱਧ ਯੋਗਦਾਨ ਪਾਇਆ ਹੈ । ਇਸ ਤੋਂ ਬਾਅਦ ਕੇਰਲ ਅਤੇ ਕਰਨਾਟਕ ਵਿੱਚ 8,000 ਤੋਂ ਵੱਧ ਦੀ ਰਿਕਵਰੀ ਹੈ ।

ਪਿਛਲੇ 24 ਘੰਟਿਆਂ ਦੌਰਾਨ 55,722 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ ਹਨ ।
81% ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਨ- ਮਹਾਰਾਸ਼ਟਰ ਅਜੇ ਵੀ 9,000 ਤੋਂ ਵੱਧ ਕੇਸਾਂ ਦੇ ਨਾਲ ਬਹੁਤ ਸਾਰੇ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਾਲਾ ਰਾਜ ਰਿਹਾ ਹੈ ਅਤੇ ਇਸ ਤੋਂ ਬਾਅਦ ਕੇਰਲਾ ਅਤੇ ਕਰਨਾਟਕ ਵਿੱਚ 7,000 ਤੋਂ ਵੱਧ ਕੇਸ ਹੋਏ ਹਨ।

ਪਿਛਲੇ 24 ਘੰਟਿਆਂ ਦੌਰਾਨ 579 ਮੌਤਾਂ ਹੋਈਆਂ ਹਨ। 90 ਦਿਨਾਂ ਤੋਂ ਬਾਅਦ, ਰੋਜ਼ਾਨਾ ਦਰਜ ਕੀਤੀਆਂ ਮੌਤਾਂ 600 ਤੋਂ ਘੱਟ ਹਨ ।
ਇਹਨਾਂ ਵਿੱਚੋਂ, ਲਗਭਗ 83% ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੇਂਦਰਿਤ ਹਨ I
ਰਿਪੋਰਟ ਕੀਤੀ ਗਈਆਂ 25% ਤੋਂ ਵੱਧ ਨਵੀਂਆਂ ਮੌਤਾਂ ਮਹਾਰਾਸ਼ਟਰ ਦੀਆਂ ਹਨ (150 ਮੌਤਾਂ)।
****
ਐਮਵੀ / ਐਸਜੇ
(Release ID: 1665882)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam