ਰੱਖਿਆ ਮੰਤਰਾਲਾ

ਭਾਰਤੀ ਫੌਜ ਨੇ ਪੂਰਬੀ ਲੱਦਾਖ ਦੇ ਡੈਮ ਚੌਕ ਖੇਤਰ ਵਿੱਚ ਇਕ ਚੀਨੀ ਸੈਨਿਕ ਨੂੰ ਗ੍ਰਿਫਤਾਰ ਕੀਤਾ ਹੈ ।

Posted On: 19 OCT 2020 3:23PM by PIB Chandigarh

ਪੀ.ਐਲ.. ਦਾ ਇਕ ਸਿਪਾਹੀ ਜਿਸ ਦੀ ਪਛਾਣ ਕਾਰਪੋਰਲ ਵੈਂਗ ਯਾਲਾਂਗ ਵਜੋਂ ਹੋਈ ਹੈ, ਨੂੰ 19 ਅਕਤੂਬਰ 2020 ਨੂੰ ਪੂਰਬੀ ਲੱਦਾਖ ਦੇ ਡੈਮ ਚੌਕ ਖੇਤਰ ਵਿਚ ਭਾਰਤੀ ਫੌਜ ਨੇ ਗ੍ਰਿਫਤਾਰ ਕਰ ਲਿਆ ਸੀ ਜਦੋ ਉਹ ਐਲ..ਸੀ. ਤੋਂ ਭਟਕ ਗਿਆ ਸੀ


ਪੀ.ਐਲ. ਦੇ ਸਿਪਾਹੀ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਿਸ ਵਿਚ ਆਕਸੀਜ਼ਨ, ਭੋਜਨ ਤੇ ਗਰਮ ਕੱਪੜੇ ਸ਼ਾਮਲ ਹਨ ਅਤੇ ਇਹ ਉਸ ਨੂੰ ਬੇਹੱਦ ਉਚੇ ਪਹਾੜੀ ਅਤੇ ਕਠਿਨ ਮੌਸਮੀ ਹਾਲਤਾਂ ਤੋਂ ਬਚਾਉਣ ਲਈ ਦਿੱਤੇ ਗਏ ਹਨ


ਪੀ.ਐਲ.. ਦੇ ਸਿਪਾਹੀ ਦੇ ਲਾਪਤਾ ਹੋਣ ਤੋਂ ਬਾਦ ਇਸ ਦਾ ਥਹੁ ਪਤਾ ਲਾਉਣ ਲਈ ਇਕ ਬੇਨਤੀ ਪ੍ਰਾਪਤ ਕੀਤੀ ਗਈ ਹੈ
ਪ੍ਰੋਟੋਕੋਲ ਦੇ ਸਥਾਪਿਤ ਨਿਯਮਾਂ ਅਨੁਸਾਰ, ਉਸ ਨੂੰ ਰਸਮੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਦ ਚੂਸ਼ਲ-ਮਾਲਡੋ ਮੀਟਿੰਗ ਪੁਆਇੰਟ ਤੇ ਚੀਨੀ ਅਧਿਕਾਰੀਆਂ ਨੂੰ ਵਾਪਿਸ ਕੀਤਾ ਜਾਵੇਗਾ


../ਵੀ.ਵਾਈ./ਕੇ.ਵੀ.
 


(Release ID: 1665880)