ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਆਪਣੀਆਂ ਕੋਸ਼ਿਸ਼ਾਂ ਦੇ ਸ਼ਾਨਦਾਰ ਨਤੀਜਿਆਂ ਨੂੰ ਵੇਖਦਿਆਂ ਐਮਐਸਐਮਈ ਮੰਤਰਾਲਾ ਨੇ ਬੇਨਤੀ ਘੇਰਾ ਵਧਾਉਂਦਿਆਂ ਇੰਡੀਆ ਆਈਐਨਸੀ ਨੂੰ ਐਮਐਸਐਮਈਜ਼ ਲਈ ਅਦਾਇਗੀਆਂ ਕਰਨ ਲਈ ਆਖਿਆ; ਐਮਐਸਐਮਈ ਦੇ ਬਕਾਇਆਂ ਦੀ ਅਦਾਇਗੀ ਲਈ 2800 ਤੋਂ ਵੱਧ ਕਾਰਪੋਰੇਟਾਂ ਨੂੰ ਲਿਖਿਆ

ਐਮਐਸਐਮਈ ਮੰਤਰਾਲਾ ਵੱਲੋਂ ਕੇਂਦਰੀ ਮੰਤਰਾਲਿਆਂ, ਸੀਪੀਐਸਈ'ਜ਼ 'ਤੇ ਰਾਜ ਸਰਕਾਰਾਂ ਅਤੇ ਭਾਰਤ ਦੇ 500 ਚੋਟੀ ਦੇ ਕਾਰਪੋਰੇਟਾਂ ਨਾਲ ਪਿਛਲੇ ਮਹੀਨੇ ਸਿੱਧੇ ਸੰਚਾਰ ਨਾਲ ਕੀਤੇ ਗਏ ਇੱਕ ਜਬਰਦਸਤ ਫਾਲੋ-ਅਪ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ
ਸੀਪੀਐਸਈ'ਜ਼ ਵੱਲੋਂ ਸਤੰਬਰ, 2020 ਵਿਚ ਐਮਐਸਐਮਈ'ਜ਼ ਨੂੰ ਇਕ ਮਹੀਨੇ ਵਿਚ ਸਭ ਤੋਂ ਵੱਡੀ 3700 ਕਰੋੜ ਰੁਪਏ ਦੀ ਅਦਾਇਗੀ ਨਾਲ ਪਿਛਲੇ 5 ਮਹੀਨਿਆਂ ਵਿਚ 13,400 ਕਰੋੜ ਰੁਪਏ ਦੀ ਕੁਲ ਅਦਾਇਗੀ ਹੋਈ

Posted On: 19 OCT 2020 9:56AM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐਮਐਸਐਮਈਜ਼) ਮੰਤਰਾਲਾ ਨੇ ਆਪਣੀਆਂ ਕੋਸ਼ਿਸ਼ਾਂ ਦੇ ਸ਼ਾਨਦਾਰ ਨਤੀਜਿਆਂ ਨੂੰ ਵੇਖਦਿਆਂ ਐਮਐਸਐਮਈ।ਜ਼ ਨੂੰ ਉਨ੍ਹਾਂ ਦੇ ਬਕਾਇਆ ਦੀ ਅਦਾਇਗੀ ਲਈ ਆਪਣੀ ਬੇਨਤੀ ਦਾ ਘੇਰਾ ਵਧਾਉਂਦਿਆਂ ਇੰਡੀਆ ਆਈਐਨਸੀ ਨੂੰ ਇਨ੍ਹਾਂ ਉੱਦਮਾਂ ਵਲੋਂ ਦਿੱਤੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਦੇ ਬਕਾਏ ਦੀ ਅਦਾਇਗੀ ਕਰਨ ਲਈ ਕਿਹਾ ਹੈ

 

ਐਮਐਸਐਮਈ ਮੰਤਰਾਲਾ ਨੇ ਹੁਣ ਇਸੇ ਹੀ ਮਹੀਨੇ ਵਿਚ 2800 ਤੋਂ ਵੱਧ ਚੋਟੀ ਦੇ ਕਾਰਪੋਰੇਟਾਂ ਦੇ ਪ੍ਰਬੰਧਨਾਂ ਨੂੰ ਉਨ੍ਹਾਂ ਦੇ ਨਾਂ ਤੇ ਚਿੱਠੀ ਲਿਖ ਕੇ ਇਨ੍ਹਾਂ ਅਦਾਰਿਆਂ ਦੀ ਬਕਾਇਆ ਦੀ ਅਦਾਇਗੀ ਕਰਨ ਲਈ ਕਿਹਾ ਹੈ

 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਐਮਐਸਐਮਈ ਮੰਤਰਾਲਾ ਨੇ ਐਮਐਸਐਮਈ'ਜ਼ ਦੇ ਬਕਾਇਆ ਭੁਗਤਾਨਾਂ ਬਾਰੇ ਭਾਰਤ ਦੇ ਚੋਟੀ ਦੇ 500 ਕਾਰਪੋਰੇਟਾਂ ਨੂੰ ਲਿਖਿਆ ਸੀ ਮੰਤਰਾਲਾ ਨੇ ਕਿਹਾ ਕਿ ਭਾਰਤ ਦੇ ਕਾਰਪੋਰੇਟਾਂ ਵਲੋਂ ਇਸ ਮਾਮਲੇ ਵਿਚ ਚੰਗਾ ਹੁੰਗਾਰਾ ਵੇਖਣ ਨੂੰ ਮਿਲਿਆ ਹੈ ਪਿਛਲੇ 5 ਮਹੀਨਿਆਂ ਵਿਚੋਂ ਐਮਐਸਐਮਈਜ਼ ਨੂੰ ਸਭ ਤੋਂ ਵੱਧ ਅਦਾਇਗੀਆਂ ਸਤੰਬਰ, 2020 ਦੇ ਮਹੀਨੇ ਵਿਚ ਹੋਈਆਂ ਹਨ ਸਿਰਫ ਏਨਾ ਹੀ ਨਹੀਂ ਹੈ ਬਲਕਿ ਉਸ ਸਮੇਂ ਦੇ ਅਰਸੇ ਦੌਰਾਨ ਇਥੋਂ ਤੱਕ ਕਿ ਖਰੀਦ ਅਤੇ ਲੈਣ-ਦੇਣ ਵੀ ਸਤੰਬਰ ਮਹੀਨੇ ਵਿਚ ਸਭ ਤੋਂ ਵੱਧ ਵਿਖਾਈ ਦਿੱਤਾ ਹੈ ਐਮਐਸਐਮਈ ਮੰਤਰਾਲਾ ਨੇ ਸੂਚਿਤ ਕੀਤਾ ਹੈ ਕਿ ਕੇਂਦਰੀ ਜਨਤਕ ਸੈਕਟਰ ਉੱਦਮਾਂ (ਸੀਪੀਐਸਈ'ਜ਼) ਵਲੋਂ ਇਕੱਲਿਆਂ ਹੀ 13,400 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਇਸ ਭੁਗਤਾਨ ਵਿਚੋਂ 3700 ਕਰੋੜ ਰੁਪਏ ਦਾ ਭੁਗਤਾਨ ਸਿਰਫ ਸਤੰਬਰ ਮਹੀਨੇ ਵਿਚ ਹੀ ਕੀਤਾ ਗਿਆ ਹੈ ਮੰਤਰਾਲਾ ਨੇ ਇਸ ਲਈ ਦੇਸ਼ ਦੇ ਕਾਰਪੋਰੇਟ ਸੈਕਟਰ ਦੀ ਸ਼ਲਾਘਾ ਕੀਤੀ ਹੈ

 

ਐਮਐਸਐਮਈ ਮੰਤਰਾਲਾ ਨੇ ਆਪਣੀ ਪੱਧਰ ਤੇ ਦੇਸ਼ ਦੇ ਐਮਐਸਐਮਈ'ਜ਼ ਨੂੰ ਵੱਖ-ਵੱਖ ਖਰੀਦਦਾਰਾਂ ਤੋਂ ਉਨ੍ਹਾਂ ਦੇ ਬਕਾਏ ਨੂੰ ਜਾਰੀ ਕਰਵਾਉਣ ਲਈ ਸਹਾਇਤਾ ਕਰਨ ਦੇ ਮੰਤਵ ਨਾਲ ਨਿੱਜੀ ਤੌਰ ਤੇ ਮਾਮਲੇ ਨੂੰ ਉਠਾਇਆ ਅਤੇ ਡਿਜੀਟਲ ਦਖਲਅੰਦਾਜ਼ੀ ਸਮੇਤ ਨਿਰੰਤਰ ਅਤੇ ਅਣਥੱਕ ਕੋਸ਼ਿਸ਼ਾ ਕੀਤੀਆਂ ਹਨ

 

ਆਪਣੇ ਨਵੀਨਤਮ ਸੰਚਾਰ ਵਿਚ ਰਾਸ਼ਟਰ ਦੇ ਸਭ ਤੋਂ ਵੱਡੇ ਕਾਰਪੋਰੇਟ ਭਾਈਚਾਰੇ ਨੂੰ ਐਮਐਸਐਮਈ ਮੰਤਰਾਲਾ ਨੇ ਹੁਣ ਅਜਿਹੀਆਂ ਅਦਾਇਗੀਆਂ ਕਰਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਹੈ ਕਿ ਇਸ ਨਾਲ ਆਉਣ ਵਾਲੇ ਤਿਉਹਾਰੀ ਸੀਜ਼ਨ ਵਿਚ ਛੋਟੇ ਉੱਦਮੀਆਂ ਨੂੰ ਕਾਰੋਬਾਰ ਦਾ ਮੌਕਾ ਉਪਲਬਧ ਕਰਵਾਉਣ ਵਿਚ ਸਹਾਇਤਾ ਮਿਲੇਗੀ ਮੰਤਰਾਲਾ ਦਾ ਕਹਿਣਾ ਹੈ ਕਿ ਜੇਕਰ ਐਮਐਸਐਮਈ'ਜ਼ ਦਾ ਨਕਦੀ ਪ੍ਰਵਾਹ ਬਿਹਤਰ ਹੁੰਦਾ ਹੈ ਤਾਂ ਉਹ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਰਾਹੀਂ ਕਮਾਈ ਦਾ ਬਿਹਤਰ ਮੌਕਾ ਹਾਸਿਲ ਕਰ ਸਕਣਗੇ ਅਤੇ ਤਿਉਹਾਰੀ ਸੀਜ਼ਨ ਦਾ ਲਾਭ ਉਠਾ ਸਕਣਗੇ ਅਸਲ ਵਿਚ ਐਮਐਸਐਮਈ'ਜ਼ ਵਿਚੋਂ ਕੁਝ ਉੱਦਮ ਆਪਣੇ ਪੂਰੇ ਸਾਲ ਲਈ ਅਜਿਹੇ ਸਮੇਂ ਦੀ ਉਡੀਕ ਵਿਚ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਪੂਰੇ ਸਾਲ ਲਈ ਕਮਾਈ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਸਮੇਂ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੀਆਂ ਸਮੇਂ ਸਿਰ ਅਦਾਇਗੀਆਂ ਇਸ ਤਿਉਹਾਰੀ ਸੀਜ਼ਨ ਵਿਚ ਨਾ ਸਿਰਫ ਉਨ੍ਹਾਂ ਦੀ ਸਹਾਇਤਾ ਕਰਨਗੀਆਂ ਬਲਕਿ ਉਨ੍ਹਾਂ ਆਸ਼ਰਤਾਂ ਦੀ ਵੀ ਮਦਦ ਕਰਨਗੀਆਂ ਅਤੇ ਕਈਆਂ ਨੂੰ ਪੂਰੇ ਸਾਲ ਲਈ ਸਥਿਰ ਕਰਨਗੀਆਂ। ਇਸ ਲਈ ਮੰਤਰਾਲਾ ਨੇ ਕਾਰਪੋਰੇਟਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤਰਜੀਹੀ ਤੌਰ ਤੇ ਮੌਜੂਦਾ ਮਹੀਨੇ ਵਿਚ ਜਿੰਨੀ ਜਲਦੀ ਤੋਂ ਜਲਦੀ ਸੰਭਵ ਹੋ ਸਕੇ ਐਮਐਸਐਮਈ'ਜ਼ ਨੂੰ ਉਨ੍ਹਾਂ ਦੇ ਬਕਾਇਆ ਦਾ ਭੁਗਤਾਨ ਕਰਨ

 

ਇਸ ਤੋਂ ਇਲਾਵਾ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਨੇ ਐਮਐਸਐਮਈ ਭੁਗਤਾਨਾਂ ਸੰਬੰਧੀ ਕਾਰਪੋਰੇਟ ਇੰਡੀਆ ਦਾ ਮਹੱਤਵਪੂਰਨ ਪ੍ਰਸ਼ਾਸਕੀ, ਕਾਨੂੰਨੀ ਅਤੇ ਫਿਨਟੈੱਕ ਆਧਾਰਤ ਵਿਵਸਥਾਵਾਂ ਵੱਲ ਵੀ ਧਿਆਨ ਖਿੱਚਿਆ ਹੈ ਇਸ ਦਾ ਕਹਿਣਾ ਹੈ ;

 

(ਉ) ਇਹ ਇਕ ਆਦਰਸ਼ ਵਿਚਾਰ ਹੋਵੇਗਾ ਕਿ ਅਦਾਇਗੀਆਂ ਨਿਰਧਾਰਤ ਸਮੇਂ ਵਿਚ ਕੀਤੀਆਂ ਜਾਣ ਹਾਲਾਂਕਿ ਐਮਐਸਐਮਈ'ਜ਼ ਦੀਆਂ ਨਕਦ ਪ੍ਰਵਾਹ ਦੀਆਂ ਸਮੱਸਿਆਵਾਂ (ਜੇਕਰ ਕੈਸ਼ ਫ਼ਲੋ ਦੀ ਅਣਹੋਂਦ ਹੋਵੇ) ਦੇ ਹੱਲ ਲਈ ਭਾਰਤੀ ਰਿਜ਼ਰਵ ਬੈਂਕ ਵਲੋਂ ਟਰੈੱਡਜ਼ (ਟੀਆਰਈਡੀਐਸ) ਨਾਮ ਦੀ ਇਕ ਬਿੱਲ ਕਟੌਤੀ (ਬਿੱਲ ਡਿਸਕਾਊਂਟਿੰਗ) ਵਿਧੀ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਉਨ੍ਹਾਂ ਕੰਪਨੀਆਂ ਲਈ ਇਕ ਪਲੇਟਫਾਰਮ ਵਿਚ ਸ਼ਾਮਿਲ ਹੋਣ ਲਈ ਸਾਰੀਆਂ ਹੀ ਸੀਪੀਐਸਈ'ਜ਼ ਅਤੇ ਕੰਪਨੀਆਂ ਲਈ ਲਾਜ਼ਮੀ ਹੋਵੇਗਾ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 500 ਕਰੋੜ ਰੁਪਏ ਤੋਂ ਵੱਧ ਹੈ ਹਾਲਾਂਕਿ, ਬਹੁਤ ਸਾਰੀਆਂ ਕੰਪਨੀਆਂ ਵਲੋਂ ਅਜੇ ਇਸ ਵਿਚ ਸ਼ਾਮਿਲ ਹੋਣ ਦਾ ਜਾਂ ਲੈਣ-ਦੇਣ ਕੀਤਾ ਜਾਣਾ ਬਾਕੀ ਹੈ ਕਾਰਪੋਰੇਟਾਂ ਨੂੰ ਇਹ ਚੈੱਕ ਕਰਨ ਲਈ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦਾ ਗਰੁੱਪ ਜਾਂ ਕੰਪਨੀ ਟਰੈੱਡਜ਼ ਪਲੇਟਫਾਰਮ ਵਿੱਚ ਸ਼ਾਮਿਲ ਹੋਈ ਹੈ ਜਾਂ ਨਹੀਂ ਅਤੇ ਲੈਣ-ਦੇਣ ਕਰ ਰਹੀ ਹੈ

 

(ਅ) ਇਹ ਐਮਐਸਐਮਈ ਵਿਕਾਸ ਐਕਟ, 2006 ਅਧੀਨ ਕਾਨੂੰਨੀ ਵਿਵਸਥਾ ਬਾਰੇ ਵੀ ਕਾਰਪੋਰੇਟਾਂ ਨੂੰ ਯਾਦ ਦਿਵਾਉਂਦੀ ਹੈ ਕਿ ਐਮਐਸਐਮਈ'ਜ਼ ਨੂੰ 45 ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾਣੀ ਲਾਜ਼ਮੀ ਹੈ ਸੰਬੰਧਤ ਨਿਯਮਾਂ ਅਨੁਸਾਰ ਕਾਰਪੋਰੇਟ ਇਕਾਈਆਂ ਨੂੰ ਐਮਐਸਐਮਈ'ਜ਼ ਦੇ ਬਕਾਇਆ ਦੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲਾ ਕੋਲ ਅਰਧ-ਸਾਲਾਨਾ ਰਿਟਰਨਾਂ ਦਾਖ਼ਲ ਕਰਨੀਆਂ ਚਾਹੀਦੀਆਂ ਹਨ ਬਹੁਤ ਸਾਰੇ ਮਾਮਲਿਆਂ ਵਿਚ ਇਹ ਵੀ ਨਹੀਂ ਕੀਤਾ ਜਾ ਰਿਹਾ ਹੈ ਮੰਤਰਾਲਾ ਨੇ ਕਾਰਪੋਰੇਟਾਂ ਨੂੰ ਬੇਨਤੀ ਕਰਦਿਆਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਵੀ ਦਿਵਾਇਆ ਹੈ ਕਿ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ।

 

ਇਹ ਦੁਹਰਾਉਂਦਿਆਂ ਕਿ ਸਰਕਾਰ ਇਸ ਗੱਲ ਲਈ ਬਹੁਤ ਜਿਆਦਾ ਉਤਸੁਕ ਹੈ ਕਿ ਐਮਐਸਐਮਈ'ਜ਼ ਨੂੰ ਉਨ੍ਹਾਂ ਦੀਆਂ ਅਦਾਇਗੀਆਂ ਦੀ ਪ੍ਰਾਪਤੀ ਸਮੇਂ ਸਿਰ ਹੋਵੇ। ਮੰਤਰਾਲਾ ਨੇ ਇਸ ਸੰਬੰਧ ਵਿਚ ਆਤਮ ਨਿਰਭਰ ਭਾਰਤ ਪੈਕੇਜ ਦੇ ਐਲਾਨ ਬਾਰੇ ਵੀ ਕਾਰਪੋਰੇਟਾਂ ਦਾ ਧਿਆਨ ਖਿੱਚਿਆ ਹੈ ਮੰਤਰਾਲਾ ਇਹ ਵੀ ਮਹਿਸੂਸ ਕਰਦਾ ਹੈ ਕਿ ਇਸ ਸਮੇਂ ਦੌਰਾਨ ਐਮਐਸਐਮਈ'ਜ਼ ਨੂੰ ਅਦਾਇਗੀ ਦਾ ਇਕ ਛੋਟਾ ਜਿਹਾ ਤੋਹਫਾ ਉਨ੍ਹਾਂ ਨੂੰ ਬਹੁਤ ਅੱਗੇ ਲਿਜਾ ਸਕਦਾ ਹੈ ਅਤੇ ਲੱਖਾੰ ਘਰਾਂ ਅਤੇ ਕਰੋੜਾਂ ਚਿਹਰਿਆਂ ਤੇ ਮੁਸਕਾਨ ਤੇ ਚਮਕ ਲਿਆ ਸਕਦਾ ਹੈ

----------------------------------

ਐਨਬੀ/ ਆਰਸੀਜੇ/ ਆਰਐਨਐਮ/ ਆਈਏ



(Release ID: 1665875) Visitor Counter : 161