ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਬੀਐਸ VI ਦਾ ਪ੍ਰਚਲਨ ਇਕ ਕ੍ਰਾਂਤੀਕਾਰੀ ਕਦਮ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
18 OCT 2020 7:10PM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਅੱਜ ਆਪਣੀ ਫੇਸਬੁੱਕ ਤੇ ਲਾਈਵ ਹੁੰਦਿਆਂ ਗੱਲਬਾਤ ਕੀਤੀ ਅਤੇ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਬੋਲਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਮੁੱਦੇ ਨਾਲ ਨਜਿੱਠਣ ਲਈ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੇ ਕੇਂਦਰੀ ਮੰਤਰੀ ਨਾਲ ਆਪਣੇ ਸਵਾਲ ਭੇਜ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੈਸ਼ ਟੈਗ #ਆਸਕ ਪ੍ਰਕਾਸ਼ ਜਾਵਡੇਕਰ ਤੇ ਸੁਝਾਅ ਵੀ ਦਿੱਤੇ।
ਸ਼੍ਰੀ ਜਾਵਡੇਕਰ ਨੇ ਆਪਣੀ ਗੱਲਬਾਤ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਕ ਸਮੁੱਚੇ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ ਸੀ ਅਤੇ ਇਸ ਦ੍ਰਿਸ਼ਟੀਕੋਣ ਨੂੰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਸੀਏਪੀ) ਰਾਹੀਂ ਵਾਤਾਵਰਣ ਮੰਤਰਾਲਾ ਵਲੋਂ ਦੇਸ਼ ਦੇ 122 ਸ਼ਹਿਰਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਐਨਸੀਏਪੀ ਦਾ ਟੀਚਾ ਦੇਸ਼ ਭਰ ਵਿਚ 2024 ਤੱਕ ਪੀਐਮ-10 ਅਤੇ ਪੀਐਮ-2.5 ਵਿਚ 20 ਤੋਂ 30 ਫੀਸਦੀ ਤੱਕ ਦੀ ਕਮੀ ਕਰਨ ਦਾ ਟੀਚਾ ਹਾਸਿਲ ਕਰਨ ਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਮੁੱਚਾ ਵਿਸ਼ਵ ਹਵਾ ਪ੍ਰਦੂਸ਼ਣ ਦੇ ਮੁੱਦੇ ਦਾ ਟਾਕਰਾ ਕਰ ਰਿਹਾ ਹੈ। ਹਵਾ ਪ੍ਰਦੂਸ਼ਣ ਦੇ ਕਾਰਣਾਂ ਤੇ ਗੱਲਬਾਤ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਭਾਰਤ ਨੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਣਾਂ ਵਿਚ ਵਾਹਨਾਂ ਤੋਂ ਉੱਠਣ ਵਾਲਾ ਧੂੰਆਂ, ਉਦਯੋਗਾਂ ਦਾ ਧੂੰਆਂ, ਉਸਾਰੀ ਅਤੇ ਢਾਹੀਆਂ ਜਾਣ ਵਾਲੀਆਂ ਥਾਵਾਂ ਤੋਂ ਉੱਡਣ ਵਾਲਾ ਘੱਟਾ, ਬਾਇਓਮਾਸ ਦਾ ਜਲਨਾ, ਕਚਰੇ ਦਾ ਕਮਜ਼ੋਰ ਪ੍ਰਬੰਧਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਸਾੜਨਾ ਸ਼ਾਮਲ ਹੈ। ਉੱਤਰੀ ਭਾਰਤ ਵਿਚ ਸਰਦੀਆਂ ਦੇ ਮੌਸਮ ਦੌਰਾਨ ਪ੍ਰਦੂਸ਼ਣ ਉਸ ਵੇਲੇ ਹੋਰ ਜ਼ਿਆਦਾ ਵਧ ਜਾਂਦਾ ਹੈ ਜਦੋਂ ਇਨ੍ਹਾਂ ਕਾਰਣਾਂ ਵਿਚ ਭੂਗੋਲਿਕ ਅਤੇ ਮੌਸਮੀ ਕਾਰਣ ਸ਼ਾਮਿਲ ਹੋ ਜਾਂਦੇ ਹਨ।
ਕੇਂਦਰੀ ਮੰਤਰੀ ਨੇ ਫੇਸਬੁੱਕ ਦਰਸ਼ਕਾਂ ਨੂੰ ਕੇਂਦਰ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਾਗੂ ਕੀਤੇ ਗਏ ਕਈ ਕਦਮਾਂ ਬਾਰੇ ਵਿੱਚ ਵੀ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ 2016 ਵਿਚ 106 ਦੇ ਮੁਕਾਬਲੇ 2020 ਵਿੱਚ "ਚੰਗੀ" ਹਵਾ ਦੇ ਦਿਨਾਂ ਦੀ ਗਿਣਤੀ 218 ਹੋ ਗਈ ਹੈ ਅਤੇ ਖਰਾਬ ਮਿਆਰ ਵਾਲੀ ਹਵਾ ਦੇ ਦਿਨਾਂ ਵਿਚ ਜੋ 2016 ਵਿਚ 156 ਦਿਨ ਸਨ ਦੇ ਮੁਕਾਬਲੇ 2020 ਵਿਚ 1 ਜਨਵਰੀ ਤੋਂ 30 ਸਤੰਬਰ ਦੌਰਾਨ ਇਨ੍ਹਾਂ ਦਿਨਾਂ ਦੀ ਗਿਣਤੀ 56 ਰਹੀ ਗਈ ਹੈ।
ਅਪ੍ਰੈਲ 2020 ਤੋਂ ਦੇਸ਼ ਭਰ ਵਿੱਚ ਬੀਐਸ-VI ਦੀ ਪਾਲਣਾ ਵਾਲੇ ਸਟੈਂਡਰਡ ਵਾਹਨਾਂ ਨੂੰ ਪੇਸ਼ ਕੀਤੇ ਜਾਣ ਮੋਟਰ ਗੱਡੀਆਂ ਦੀ ਆਵਾਜਾਈ ਵਿੱਚ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਨੂੰ ਇੱਕ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ। ਕੇਂਦਰੀ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬੀਐਸ-VI ਵਾਹਨਾਂ ਨੇ ਗੱਡੀਆਂ ਦੇ ਧੂੰਏ ਕਾਰਣ ਪੈਦਾ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਲਿਆਉਣ ਵਿੱਚ ਮਦਦ ਕੀਤੀ ਹੈ। ਬੀਐਸ-VI ਈਂਧਨ ਨੇ ਡੀਜ਼ਲ ਕਾਰਾਂ ਵਿਚ ਧੂੰਏ ਦਾ ਪ੍ਰਦੂਸ਼ਣ 70 ਫੀਸਦੀ ਅਤੇ ਪੈਟਰੋਲ ਕਾਰਾਂ ਵਿਚ 25 ਫੀਸਦੀ ਤੱਕ ਧੂੰਏ ਦਾ ਪ੍ਰਦੂਸ਼ਣ ਘੱਟ ਕੀਤਾ ਹੈ ਅਤੇ ਪਾਰਟੀਕੁਲੇਟ ਮੈਟਰ (ਪੀਐਮ) 80 ਫੀਸਦੀ ਤੱਕ ਘਟਾਇਆ ਹੈ।
ਈਸਟਰਨ ਅਤੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸ ਦੇ ਸੰਚਾਲਨ ਨਾਲ ਦਿੱਲੀ ਤੋਂ ਮੁੜਨ ਵਾਲੀ ਆਵਾਜਾਈ ਵਿਚ ਭੀੜ ਭੜੱਕਾ ਘਟਿਆ ਹੈ। ਕੇਂਦਰੀ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਵਾਹਨਾਂ ਦੇ ਇਸਤੇਮਾਲ ਨੂੰ ਘੱਟ ਕਰਨ ਅਤੇ ਆਵਾਜਾਈ ਦੇ ਮੈਟਰੋ ਅਤੇ ਹੋਰ ਜਨਤਕ ਸਾਧਨਾਂ ਦੀ ਵਰਤੋਂ ਕਰਨ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਵਾਜਾਈ ਦੇ ਸਾਫ ਸੁਥਰੇ ਸਾਧਨਾਂ ਨੂੰ ਅਪਣਾਉਣ। ਸ਼੍ਰੀ ਜਾਵਡੇਕਰ ਨੇ ਕਿਹਾ ਕਿ ਮੈਟਰੋ ਦੇ ਵਿਸਥਾਰ ਨੇ ਭੀੜ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਬਹੁਤ ਜ਼ਿਆਦਾ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੈਟਰੋ ਦੇ 5 ਹੋਰ ਸਟੇਸ਼ਨਾਂ ਤੱਕ ਵਿਸਥਾਰ ਅਤੇ ਕੋਚਾਂ ਦੇ ਵਾਧੇ ਨਾਲ 5 ਲੱਖ ਵਾਹਨਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਵਿਚ ਮਦਦ ਮਿਲੀ ਹੈ।
ਕੇਂਦਰੀ ਮੰਤਰੀ ਨੇ ਉਦਯੋਗਿਕ ਧੂੰਏ ਨੂੰ ਘੱਟ ਕਰਨ ਦੇ ਕਦਮਾਂ ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਵਿੱਚ ਬਦਰਪੁਰ ਅਤੇ ਸੋਨੀਪਤ ਦੇ ਥਰਮਲ ਪਾਵਰ ਪਲਾਂਟਾਂ ਨੂੰ ਬੰਦ ਕੀਤਾ ਜਾਣਾ, ਇੱਟਾਂ ਦੇ ਭੱਠਿਆਂ ਦੀ ਕਾਰਜਪ੍ਰਣਾਲੀ ਵਿਚ ਜ਼ਿਗ-ਜ਼ੈਗ ਟੈਕਨੋਲੋਜੀਆਂ ਦੀ ਤਬਦੀਲੀ, 2800 ਉਦਯੋਗਾਂ ਦੇ ਪੀ ਐਨ ਜੀ ਈਂਧਨ ਦੀ ਵਰਤੋਂ ਵੱਲ ਜਾਣ ਅਤੇ ਪੈੱਟਕੋਕ ਅਤੇ ਫਰਨੇਸ ਆਇਲ ਤੇ ਪਾਬੰਦੀ ਆਦਿ ਦੇ ਕਦਮ ਸ਼ਮਾਲ ਹਨ।
ਕੇਂਦਰੀ ਮੰਤਰੀ ਨੇ ਦਰਸ਼ਕਾਂ ਨੂੰ ਸੀਪੀਸੀਬੀ'ਜ਼ ਦੀ ਸਮੀਰ ਐਪ ਨੂੰ ਅਪਣਾਉਣ ਬਾਰੇ ਅਪੀਲ ਕਰਦਿਆਂ ਕਿਹਾ ਕਿ ਹਰੇਕ ਨੂੰ ਇਸ ਐਪ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦੂਸ਼ਿਤ ਖੇਤਰਾਂ ਬਾਰੇ ਮੁਕੰਮਲ ਜਾਣਕਾਰੀ ਦੇਂਦੀ ਹੈ। ਇਹ ਉਨ੍ਹਾਂ ਖੇਤਰਾਂ ਦੀ ਲਾਲ ਨਿਸ਼ਾਨ ਨਾਲ ਪਛਾਣ ਕਰਦੀ ਹੈ ਜੋ ਬਹੁਤ ਜ਼ਿਆਦਾ ਪ੍ਰਦੂਸ਼ਿਤ ਹਨ।
----------------------------------
ਜੀਕੇ
(Release ID: 1665718)
Visitor Counter : 322