ਜਹਾਜ਼ਰਾਨੀ ਮੰਤਰਾਲਾ

ਭਾਰਤ ਅਤੇ ਚਾਬਹਾਰ ਬੰਦਰਗਾਹ, ਇਰਾਨ ਦਰਮਿਆਨ ਕਾਰਗੋ ਦੀ ਆਵਾਜਾਈ ਲਈ 40 ਪ੍ਰਤੀਸ਼ਤ ਦੀ ਛੂਟ ਇੱਕ ਸਾਲ ਲਈ ਵਧਾ ਦਿੱਤੀ ਗਈ

ਜੇਐੱਨਪੀਟੀ ਅਤੇ ਦੀਨਦਿਆਲ ਪੋਰਟਾਂ ਤੋਂ ਸ਼ਾਹਿਦ ਬਹਿਸ਼ਤੀ ਪੋਰਟ, ਇਰਾਨ ਦਰਮਿਆਨ ਆਉਣ-ਜਾਣ ਵਾਲੇ ਕਾਰਗੋ ‘ਤੇ ਇਹ ਛੂਟ ਲਾਗੂ

Posted On: 16 OCT 2020 3:32PM by PIB Chandigarh

 ਜਹਾਜ਼ਰਾਨੀ ਮੰਤਰਾਲੇ ਨੇ ਜਵਾਹਰ ਲਾਲ ਨਹਿਰੂ ਬੰਦਰਗਾਹ ਅਤੇ ਦੀਨਦਿਆਲ ਬੰਦਰਗਾਹ ਤੋਂ ਸ਼ਾਹਿਦ ਬਹਿਸ਼ਤੀ ਬੰਦਰਗਾਹ, ਚਾਬਹਾਰ, ਇਰਾਨ ਦਰਮਿਆਨ ਦੇ ਸਸੁੰਦਰੀ ਕੰਢਿਆਂ 'ਤੇ ਮਾਲ ਦੀ ਆਵਾਜਾਈ ਅਤੇ ਸਮੁੰਦਰੀ ਜ਼ਹਾਜ਼ਾਂ ਨਾਲ ਜੁੜੇ ਖ਼ਰਚਿਆਂ ਲਈ ਗਾਹਕਾਂ ਲਈ 40 ਪ੍ਰਤੀਸ਼ਤ ਛੂਟ ਦੀ ਮੌਜੂਦਾ ਰਿਆਇਤੀ ਦਰ ਇੱਕ ਸਾਲ ਹੋਰ ਦੀ ਮਿਆਦ ਲਈ ਵਧਾ ਦਿੱਤੀ ਹੈ।

 ਰਿਆਇਤੀ ਵੈਸਲ ਸਬੰਧਿਤ ਚਾਰਜਜ਼ (ਵੀਆਰਸੀ) ਦੀ ਲੇਵੀ ਨੂੰ ਸ਼ਾਹਿਦ ਬਹਿਸ਼ਤੀ ਪੋਰਟ ਲਈ ਘੱਟੋ-ਘੱਟ 50 ਟੀਈਯੂਜ਼ ਜਾਂ 5000 ਮੀਟ੍ਰਿਕ ਟਨ ਮਾਲ ਲੋਡਿੰਗ ਦੀ ਸ਼ਰਤ ਤਹਿਤ, ਅਨੁਪਾਤ ਅਨੁਸਾਰ ਲਾਗੂ ਕੀਤਾ ਜਾਣਾ ਹੈ।

 ਇੰਡੀਅਨ ਪੋਰਟਸ ਗਲੋਬਲ ਲਿਮਿਟਿਡ ਦੇ ਨਾਲ ਤਾਲਮੇਲ ਵਿੱਚ ਪੋਰਟ ਸਾਂਝੇ ਤੌਰ ਤੇ ਇੱਕ ਸਟੈਂਡਰਡ ਅਪਰੇਟਿੰਗ ਪ੍ਰਕਿਰਿਆ (ਐੱਸਓਪੀ) ਤਿਆਰ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚਾਬਹਾਰ ਬੰਦਰਗਾਹ ਦੇ ਸ਼ਾਹਿਦ ਬਹਿਸ਼ਟੀ ਟਰਮੀਨਲ ਵਿਖੇ ਅਸਲ ਵਿੱਚ ਉਤਾਰੇ ਗਏ ਜਾਂ ਲੋਡ ਕੀਤੇ ਗਏ ਮਾਲ ਨੂੰ ਛੂਟ ਦਿੱਤੀ ਜਾਵੇ।

ਛੋਟ ਦੀ ਮਿਆਦ ਵਿੱਚ ਵਾਧੇ ਦਾ ਉਦੇਸ਼ ਇਰਾਨ ਦੇ ਚਾਬਹਾਰ ਦੇ ਸ਼ਾਹਿਦ ਬਹਿਸ਼ਤੀ ਪੋਰਟ ਜ਼ਰੀਏ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਜਵਾਹਰ ਲਾਲ ਨਹਿਰੂ ਬੰਦਰਗਾਹ ਤੇ ਦੀਨਦਿਆਲ ਪੋਰਟ ਅਤੇ ਸ਼ਾਹਿਦ ਬਹਿਸ਼ਤੀ ਬੰਦਰਗਾਹ ਦਰਮਿਆਨ ਸਮੁੰਦਰੀ ਰਸਤਿਓਂ ਮਾਲ ਦੀ ਆਵਾਜਾਈ ਨੂੰ ਹੁਲਾਰਾ ਮਿਲੇਗਾ।

********

ਵਾਈਬੀ / ਏਪੀ


(Release ID: 1665201) Visitor Counter : 237