ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ

ਏ ਪੀ ਐੱਫ ਪੀ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਲਾਭਪਾਤਰੀਆਂ ਲਈ ਚਲਾਇਆ ਗਿਆ ਸਭ ਤੋਂ ਵੱਡਾ ਸਮਰੱਥਾ ਵਿਕਾਸ ਪ੍ਰੋਗਰਾਮ ਹੈ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"

Posted On: 16 OCT 2020 2:30PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਭਾਰਤ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਵੱਕਾਰੀ ਆਸੀਆਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ( ਪੀ ਐੱਫ ਪੀ) ਲਈ ਆਸੀਯਾਨ ਦੇ ਮੈਂਬਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੂੰ ਦੇਸ਼ ਦੀਆਂ ਪ੍ਰਮੁੱਖ ਤਕਨੀਕੀ ਸੰਸਥਾਵਾਂ ਆਈ ਆਈ ਟੀਸ ਵਿੱਚ ਚੁਣੇ ਜਾਣ ਤੇ ਵਧਾਈ ਦਿੱਤੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਇਸ ਮੌਕੇ ਗੈਸਟ ਆਫ ਆਨਰ ਸਨ ਰਾਜਦੂਤਾਂ ਤੇ ਆਸੀਆਨ ਮੈਂਬਰ ਦੇਸ਼ਾਂ ਦੇ ਪ੍ਰਤੀਨਿਧਾਂ , ਸਕੱਤਰ ਉੱਚ ਸਿੱਖਿਆ , ਸ਼੍ਰੀ ਅਮਿਤ ਖਰੇ , ਸਕੱਤਰ (ਪੂਰਬ) , ਐੱਮ , ਮਿਸ ਰੀਵਾ ਗਾਂਗੁਲੀ ਦਾਸ , ਡਾਇਰੈਕਟਰ , ਆਈ ਆਈ ਟੀ ਦਿੱਲੀ , ਪ੍ਰੋਫੈਸਰ ਵੀ ਰਾਮ ਗੋਪਾਲ ਰਾਓ ਅਤੇ ਮਾਣਯੋਗ ਆਈ ਆਈ ਟੀਸ ਦੇ ਆਸੀਯਾਨ ਕੋਆਰਡੀਨੇਟਰ , ਆਈ ਆਈ ਟੀਸ ਦੇ ਡਾਇਰੈਕਟਰਸ ਅਤੇ ਚੁਣੇ ਹੋਏ ਵਿਦਿਆਰਥੀਆਂ ਨੇ ਇਸ ਮੌਕੇ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਈ
ਆਸੀਯਾਨ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸੀਯਾਨ ਮੈਂਬਰ ਦੇਸ਼ਾਂ ਵਿਚਾਲੇ ਅਕਾਦਮਿਕ ਤੇ ਖੋਜ ਗਠਜੋੜ ਨਾਲ ਦੋਨਾਂ ਖੇਤਰਾਂ ਨੂੰ ਲਾਭ ਪਹੁੰਚੇਗਾ ਉਹਨਾਂ ਕਿਹਾ ਇਹ  ਸੱਭਿਆਚਾਰ , ਵਣਜ ਅਤੇ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ ਉਹਨਾਂ ਹੋਰ ਕਿਹਾ ਪੀ ਐੱਫ ਪੀ ਭਾਰਤ ਅਤੇ ਆਸੀਯਾਨ ਮੈਂਬਰ ਦੇਸ਼ਾਂ ਦੇ ਵਿਗਿਆਨੀਆਂ , ਖੋਜਾਰਥੀਆਂ , ਅਕੈਡਮੀਸ਼ੀਅਨਾਂ ਲਈ ਤਕਨਾਲੋਜੀ ਅਤੇ ਖੋਜ ਵਿੱਚ ਮਿਲ ਕੇ ਕੰਮ ਕਰਨ ਲਈ ਕਈ ਦਰਵਾਜ਼ੇ ਖੋਲ੍ਹੇਗਾ ਉਹਨਾਂ ਵੱਲੋਂ ਖੋਜਾਂ ਅਤੇ ਕਾਢਾਂ ਵਿਸ਼ਵ ਵਿੱਚ ਮਨੁੱਖਤਾ ਤੇ ਭਲੇ ਲਈ ਵਰਤੀਆਂ ਜਾਣਗੀਆਂ  
ਮੰਤਰੀ ਨੇ ਹੋਰ ਕਿਹਾ ਕਿ ਮੌਜੂਦਾ ਮਹਾਮਾਰੀ ਕਾਰਨ ਵਿਸ਼ਵ ਦੀ ਰਫ਼ਤਾਰ ਹੌਲੀ ਹੋ ਗਈ ਹੈ ਮੰਤਰੀ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਈ ਆਈ ਟੀਸ ਸੰਸਥਾਵਾਂ ਕਦੇ ਵੀ ਰੁਕੀਆਂ ਨਹੀਂ ਅਤੇ ਇਸ ਮਹਾਮਾਰੀ ਦੌਰਾਨ ਉਹਨਾਂ ਨੇ ਆਪਣੀਆਂ ਕੀਮਤੀ ਖੋਜਾਂ ਅਤੇ ਕਾਢਾਂ ਨਾਲ ਦੇਸ਼ ਦੀ ਸਹਾਇਤਾ ਕਰਦਿਆਂ ਨਵੀਂਆਂ ਸਫ਼ਲਤਾ ਕਹਾਣੀਆਂ ਕਾਇਮ ਕੀਤੀਆਂ ਹਨ ਆਸੀਯਾਨ ਮੈਂਬਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਆਈ ਆਈ ਟੀ ਸੰਸਥਾਵਾਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ , ਜੋ ਮਿਆਰੀ ਵਿਸ਼ਵੀ ਸੰਸਥਾਵਾਂ ਹਨ ਮੰਤਰੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਖੋਜ ਕੰਮਾਂ ਲਈ  ਸ਼ੁੱਭ ਇੱਛਾਵਾਂ ਦਿੱਤੀਆਂ ਹਨ ਮੰਤਰੀ ਨੇ ਪ੍ਰਮੁੱਖ ਤੌਰ ਤੇ ਇਹ ਉਜਾਗਰ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਆਸੀਯਾਨ ਮੈਂਬਰ ਮੁਲਕਾਂ ਦੇ ਨੇਤਾਵਾਂ ਦੀ ਹਾਜ਼ਰੀ ਵਿੱਚ 25 ਜਨਵਰੀ 2018 ਨੂੰ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਉਹਨਾਂ ਜਾਣਕਾਰੀ ਦਿੱਤੀ ਕਿ ਪੀ ਐੱਫ ਪੀ ਤਹਿਤ ਕੇਵਲ ਆਸੀਯਾਨ ਨਾਗਰਿਕਾਂ ਨੂੰ ਇੱਕ ਹਜ਼ਾਰ ਫੈਲੋਸਿ਼ੱਪਸ ਮੁਹੱਈਆ  ਕੀਤੀਆਂ ਜਾਣਗੀਆਂ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੀ ਐੱਫ ਪੀ ਵਿਦੇਸ਼ੀ ਲਾਭਪਾਤਰੀਆਂ ਲਈ ਭਾਰਤ ਸਰਕਾਰ ਵੱਲੋਂ ਚਲਾਇਆ ਗਿਆ ਸਭ ਤੋਂ ਵੱਡਾ ਸਮਰੱਥਾ ਵਿਕਾਸ ਪ੍ਰੋਗਰਾਮ ਹੈ ਉਹਨਾਂ ਹੋਰ ਕਿਹਾ, ਆਸੀਯਾਨ ਪੀ ਐੱਚ ਡੀ ਫੈਲੋਅਸ ਨੂੰ ਉਹਨਾਂ ਮਾਣਯੋਗ ਆਈ ਆਈ ਟੀ ਸੰਸਥਾਵਾਂ ਵਿੱਚ ਅਲੂਮਨੀ ਵਜੋਂ ਮਾਨਤਾ ਦਿੱਤੀ ਜਾਵੇਗੀ , ਜਿੱਥੋਂ ਉਹ ਆਪਣੀਆਂ ਪੀ ਐੱਚ ਡੀਆਂ ਮੁਕੰਮਲ ਕਰਨਗੇ   
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਵੱਲੋਂ ਅਪਣਾਏ ਜਾ ਰਹੇ ਅਤੇ ਅੱਗੇ ਵਧਾਏ ਜਾ ਰਹੇ ਸੱਭਿਆਚਾਰ "ਸਰਵੈ ਭਵਨਤੂ ਸੁਖੀਨਾ" ਦੇ ਨਾਲ ਨਾਲ "ਅਤਿਥੀ ਦੇਵੋ ਭਵ ਅਤੇ ਵਸੂਦੇਵ ਕੁਟੁੰਬਕਮ" ਦਾ ਪ੍ਰਤੀਕ ਹੈ ਉਹਨਾਂ ਕਿਹਾ ਕਿ ਅਸੀਂ ਵਿਸ਼ਵ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੁੰਦੇ ਹਾਂ ਉਹਨਾਂ ਹੋਰ ਕਿਹਾ ਕਿ ਵਿਸ਼ਵੀ ਦਿਮਾਗੀ ਸੋਚ ਅਤੇ ਪਹੁੰਚ ਲਈ ਅਸੀਂ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਹੱਬ ਬਣਾਉਣ ਲਈ ਵਚਨਬੱਧ ਹਾਂ ਉਹਨਾਂ ਹੋਰ ਕਿਹਾ ਪੀ ਐੱਫ ਪੀ ਪ੍ਰੋਗਰਾਮ ਸਿੱਖਿਆ ਦੇ ਅੰਤਰਰਾਸ਼ਟਰੀ ਕਰਨ ਦੀ ਦਿਸ਼ਾ ਵੱਲ ਸਾਕਰਾਤਮਕ ਕਦਮ ਹੈ
ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਸਾਡੇ ਦੱਖਣੀ ਪੂਰਬੀ ਆਸੀਯਾਨ ਦੇਸ਼ਾਂ ਨਾਲ ਬਹੁਤ ਪੁਰਾਣੇ ਰਿਸ਼ਤੇ ਹਨ ਆਸੀਯਾਨ ਦੇਸ਼ਾਂ ਦੇ ਸੱਭਿਆਚਾਰਕ ਸੰਦਰਭ ਵਿੱਚ ਸਾਡੇ ਕਲਾਸਿਕ ਐਪਿੱਕ ਰਮਾਇਣ ਦਾ ਅਸਰ ਬਹੁਤ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ ਭਗਵਾਨ ਬੁੱਧ ਦੇ ਸੁਨੇਹੇ ਰਾਹੀਂ ਸਾਡੇ ਰਿਸ਼ਤਿਆਂ ਦੀਆਂ ਜੜ੍ਹਾਂ ਹੋਰ ਵਧੀਆਂ ਫੁੱਲੀਆਂ ਹਨ ਅਸੀਂ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਕ ਬੰਧਨ ਹਾਂ ਉਹਨਾਂ ਹੋਰ ਕਿਹਾ ਕਿ ਆਸੀਯਾਨ ਵਿਦਿਆਰਥੀਆਂ ਲਈ ਭਾਰਤ ਵਿੱਚ ਸ਼ੁਰੂ ਹੋਣ ਵਾਲੀ ਅਕਾਦਮਿਕ ਖੋਜ ਯਾਤਰਾ ਸਾਡੇ ਬੰਧਨਾਂ ਨੂੰ ਹੋਰ ਮਜ਼ਬੂਤ ਕਰੇਗੀ ਸਾਂਝੇ ਯਤਨਾਂ ਨਾਲ ਕੀਤੀਆਂ ਖੋਜਾਂ ਅਤੇ ਕਾਢਾਂ ਸਾਡੇ ਸਾਰਿਆਂ ਲਈ ਫਾਇਦੇਮੰਦ ਹੋਣਗੀਆਂ  
ਸ਼੍ਰੀ ਧੋਤ੍ਰੇ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਿਸ਼ਵ ਅਜੇ ਵੀ ਕੋਵਿਡ 19 ਖਿਲਾਫ ਲੜਾਈ ਲੜ ਰਿਹਾ ਹੈ , ਸਾਡੀਆਂ ਖੋਜ ਸੰਸਥਾਵਾਂ ਨੇ ਕੋਰੋਨਾ ਖਿਲਾਫ ਲੜਾਈ ਲਈ ਘੱਟ ਲਾਗਤ ਵਾਲੇ ਵੈਂਟੀਲੇਟਰਸ , ਟੈਸਟਿੰਗ ਕਿੱਟਸ ਅਤੇ ਮਾਸਕਾਂ ਨੂੰ ਵਿਕਸਿਤ ਕਰਕੇ ਸਹਿਯੋਗ ਦਿੱਤਾ ਹੈ ਉਹਨਾਂ ਨੇ ਆਈ ਆਈ ਟੀ ਦੇ ਵਧੀਆ ਵਿਗਿਆਨੀਆਂ ਅਤੇ ਅਕੈਡਮੀਸਿ਼ਅਨਾਂ ਦੀ ਨਿਗਰਾਨੀ ਤਹਿਤ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਇਸ ਫੈਲੋਸਿ਼ੱਪ ਪ੍ਰੋਗਰਾਮ ਲਈ ਉਹਨਾਂ ਦੀ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਖੋਜਾਂ ਅਤੇ ਕਾਢਾਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ
ਸ਼੍ਰੀ ਖਰੇ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਨਵੀਂ ਸਿੱਖਿਆ ਨੀਤੀ 2020 ਭਾਰਤ ਦੇ ਸਿੱਖਿਆ ਢਾਂਚੇ ਵਿੱਚ ਵੱਡਾ ਬਦਲਾਅ ਲਿਆਵੇਗੀ ਰਾਸ਼ਟਰੀ ਸਿੱਖਿਆ ਨੀਤੀ ਉੱਚ ਸਿੱਖਿਆ ਵਿੱਚ ਖੋਜ ਅਤੇ ਕਾਢਾਂ ਅਤੇ ਸਿੱਖਿਆ ਦੇ ਅੰਤਰਰਾਸ਼ਟਰੀ ਕਰਨ ਨੂੰ ਉਤਸ਼ਾਹਿਤ ਕਰਦੀ ਹੈ ਇਸ ਨੀਤੀ ਨੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਲਈ ਪਹੁੰਚ ਦਿੱਤੀ ਹੈ ਅਤੇ ਭਾਰਤ ਵੱਲੋਂ ਵਿਦੇਸ਼ਾਂ ਵਿੱਚ ਕੈਂਪਸ ਸਥਾਪਿਤ ਕੀਤੇ ਜਾਣਗੇ , ਜੋ ਭਾਰਤ ਨੂੰ ਇੱਕ ਵਿਸ਼ਵ ਗਿਆਨ ਸ਼ਕਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਇੱਕ ਸਾਧਨ ਹੋਵੇਗਾ ਸ਼੍ਰੀ ਖਰੇ ਨੇ ਜਾਣਕਾਰੀ ਦਿੱਤੀ ਕਿ ਮੰਤਰਾਲੇ ਦੀ ਪਹਿਲ ਸਕੀਮ ਫਾਰ ਪ੍ਰਮੋਸ਼ਨ ਆਫ ਅਕੈਡਮਿਕ ਅਤੇ ਸਰਚ ਕੋਲਾਬੋਰੇਸ਼ਨ ਭਾਰਤ ਦੀਆਂ ਅੱਵਲ ਦਰਜੇ ਦੀਆਂ ਭਾਰਤੀ ਸੰਸਥਾਵਾਂ ਅਤੇ ਵਿਸ਼ਵ ਪੱਧਰ ਦੀਆਂ ਵਿਦੇਸ਼ੀ ਸੰਸਥਾਵਾਂ ਨੂੰ ਮਿਲੇ ਕੇ ਖੋਜ ਕਰਨ ਲਈ ਉਤਸ਼ਾਹਿਤ ਕਰੇਗੀ ਉਹਨਾਂ ਹੋਰ ਕਿਹਾ ਨੈਸ਼ਨਲ ਰਿਸਰਚ ਫਾਉਂਡੇਸ਼ਨ ਇੱਕ ਅਜਿਹਾ ਕਦਮ ਹੈ , ਜੋ ਖੋਜ ਅਤੇ ਤਕਨਾਲੋਜੀ ਵਿਕਾਸ ਅਤੇ ਤਕਨਾਲੋਜੀ ਦੀਆਂ ਅਗਵਾਈ ਵਾਲੀਆਂ ਕਾਢਾਂ ਅਤੇ ਨਵੇਂ ਭਾਰਤ ਦੀ ਦ੍ਰਿਸ਼ਟੀ ਨੂੰ ਪੂਰਾ ਕਰਕੇ ਇੱਕ ਅਸਾਧਾਰਣ ਦਿਸ਼ਾ ਮੁਹੱਈਆ ਕਰੇਗਾ ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ
ਹਿਜ਼ ਐਕਸੇਲੈਂਸੀ ਰਿਪਬਲਿਕ ਆਫ ਇੰਡੋਨੇਸ਼ੀਆ ਦੇ ਰਾਜਦੂਤ ਸਿਧਾਰਤੋ ਇਰੇਜ਼ਾ ਸੁਰਯੌਡਿਪੋਰੋ ਨੇ ਕਿਹਾ ,"ਕਿ ਇਹ ਭਾਰਤ ਅਤੇ ਆਸੀਆਨ ਦੇਸ਼ਾਂ ਵਿਚਾਲੇ ਸਿੱਖਿਆ ਸਹਿਯੋਗ ਵਿਚਲੇ ਖਲਾਅ ਨੂੰ ਪੂਰਾ ਕਰਨ ਲਈ ਬਹੁਤ ਵਧੀਆ ਪਹਿਲ ਹੈ ਇਹ ਆਸੀਆਨ ਦੇਸ਼ਾਂ ਅਤੇ ਭਾਰਤ ਵਿਚਾਲੇ ਹੋਰ ਨੇੜਲੀ ਸਾਂਝੇਦਾਰੀ ਕਾਇਮ ਕਰਨ ਅਤੇ ਆਈ ਆਰ 4.0 ਵਿੱਚ ਸਾਡੇ ਸਾਂਝੇ ਡਿਜ਼ੀਟਲ ਪਰਿਵਰਤਣ ਅਤੇ ਸਿੱਖਿਆ ਅਤੇ ਆਸੀਆਨ ਆਈ ਟੀ ਸਮਰੱਥਾ ਦੀ ਅੱਪਸਕਿਲਿੰਗ ਲਈ ਭਾਰਤ ਦਾ ਯੋਗਦਾਨ ਹੋਵੇਗਾ"
ਰਿਪਬਲਿਕ ਆਫ ਮਯਾਂਮਾਰ ਮੋਏ ਕਿਆ ਉਂਗ ਨੇ ਕਿਹਾ , "ਇਹ ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਕੇਵਲ ਆਸੀਆਨ ਵਿਦਿਆਰਥੀਆਂ ਨੂੰ ਭਾਰਤ ਵਿੱਚ ਉੱਚ ਸਿੱਖਿਆ ਲੈਣ ਲਈ ਹੀ ਮੌਕਾ ਮੁਹੱਈਆ ਨਹੀਂ ਕਰਦਾ ਬਲਕਿ ਭਾਰਤ ਅਤੇ ਆਸੀਯਾਨ ਦੇਸ਼ਾਂ ਵਿਚਾਲੇ ਸਿੱਖਿਆ ਅਤੇ ਸੱਭਿਆਚਾਰਕ ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਵੀ ਮੁਹੱਈਆ ਕਰਦਾ ਹੈ"
ਫਿਲੀਪੀਨਜ਼ ਦੇ ਰਾਜਦੂਤ ਰਾਮੋਨ ਐੱਸ ਭਗਤ ਸਿੰਗ , ਜੂਨੀਅਰ ਨੇ ਆਪਣੇ ਰਾਸ਼ਟਰੀ ਹੀਰੋ ਡਾਕਟਰ ਜੋਸ ਪੀ ਰਿਜ਼ਾਲ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਡੀ ਪਿਤਾ ਭੂਮੀ ਲਈ ਨੌਜਵਾਨ ਪਾਸ ਹਨ ਉਹਨਾਂ ਕਿਹਾ ਨੌਜਵਾਨਾਂ ਲਈ ਮਿਆਰੀ ਸਿੱਖਿਆ ਮੁਹੱਈਆ ਕਰਨਾ ਇਸ ਆਸ ਨੂੰ ਹੋਰ ਮਜ਼ਬੂਤ ਕਰਨ ਲਈ ਮਹਾਨ ਰਸਤਾ ਹੈ
ਵਿਅਤਨਾਮ ਦੇ ਰਾਜਦੂਤ ਫਾਮ ਸਾਨ੍ਹ ਚਾਓ ਨੇ ਕਿਹਾ,"ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਭਾਰਤ ਦੇ ਆਸੀਯਾਨ ਬੌਧਿਕਤਾ ਮਜ਼ਬੂਤੀ ਲਈ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਹੈ , ਕਿਉਂਕਿ ਇਹ ਪ੍ਰੋਗਰਾਮ ਆਸੀਯਾਨ ਦੇ ਪ੍ਰਮੁੱਖ ਤਕਨੀਕੀ ਇੰਜੀਨੀਅਰਾਂ ਨੂੰ ਪ੍ਰਸਿੱਧ ਭਾਰਤੀ ਤਕਨੀਕੀ ਸੰਸਥਾਵਾਂ ਵਿੱਚ ਸਿਖਲਾਈ ਲੈਣ ਲਈ ਸਹਾਇਤਾ ਕਰਦਾ ਹੈ"
ਸ਼੍ਰੀ ਥੀਰਾਪੱਥ ਮੌਂਗਕੋਲ ਨਾਵਿਨ , ਚਾਰਜ ਡੀਅਫੇਅਰਸ , ਰਾਇਲ ਥਾਈ ਅੰਬੈਸੀ , ਨੇ ਕਿਹਾ ,"ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਆਸੀਯਾਨ ਅਤੇ ਭਾਰਤੀ ਸਬੰਧਾਂ ਦੇ ਸਮਾਜਿਕ ਸੱਭਿਆਚਾਰਕ ਥੰਮ੍ਹ ਤਹਿਤ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਮੌਕਾ ਮੁਹੱਈਆ ਕਰਦਾ ਹੈ ਅਤੇ ਇਹ ਮਨੁੱਖੀ ਸਰੋਤ ਵਿਕਾਸ ਅਤੇ ਲੋਕਾਂ ਤੋਂ ਲੋਕਾਂ ਤੱਕ ਸਬੰਧਾਂ ਵਿੱਚ ਵਾਧਾ ਹੈ"
ਪੀ ਐੱਫ ਪੀ ਤੇ ਵਿਚਾਰ ਪੇਸ਼ ਕਰਦਿਆਂ ਸਿਮੋਨ ਵੋਂਗ , ਹਾਈ ਕਮਿਸ਼ਨਰ , ਸਿੰਗਾਪੁਰ ਨੇ ਕਿਹਾ ,"ਆਸੀਯਾਨ ਦੇਸ਼ਾਂ ਅਤੇ ਭਾਰਤ ਦੇ ਪ੍ਰਤੀਭਾਸ਼ਾਲੀ ਨੌਜਵਾਨਾਂ ਨੂੰ ਇਕੱਠੇ ਕਰਕੇ ਨੇੜੇ ਲਿਆਉਣ ਨਾਲ ਆਸੀਯਾਨ ਪੀ ਐੱਚ ਡੀ ਫੈਲੋਸਿ਼ੱਪ ਪ੍ਰੋਗਰਾਮ ਸ਼ਾਨਦਾਰ ਆਸੀਯਾਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਸਾਡੇ ਇਤਿਹਾਸਕ ਲੋਕਾਂ ਤੋਂ ਲੋਕਾਂ ਨਾਲ ਸਬੰਧਾਂ ਨੂੰ ਹੋਰ ਵਧਣ ਫੁੱਲਣ ਲਈ ਸੁਨਿਸ਼ਚਿਤ ਕਰੇਗਾ ਮੈਂ ਭਾਰਤ ਸਰਕਾਰ ਦੀ ਇਸ ਦਰਿਆਦਿਲੀ ਲਈ ਧੰਨਵਾਦ ਕਰਦਾ ਹਾਂ ਅਤੇ ਸਾਰੇ ਆਸੀਯਾਨ ਪੀ ਐੱਚ ਡੀ ਫੈਲੋਅਰਸ ਨੂੰ ਉਹਨਾਂ ਦੀ ਪ੍ਰਾਪਤੀ ਲਈ ਵਧਾਈ ਦਿੰਦਾ ਹਾਂ"
ਪ੍ਰੋਫੈਸਰ ਵੀ ਰਾਮ ਗੋਪਾਲ ਰਾਓ , ਡਾਇਰੈਕਟਰ ਆਈ ਆਈ ਟੀ ਦਿੱਲੀ ਨੇ ਕਿਹਾ ਕਿ ਆਸੀਯਾਨ ਪੀ ਐੱਚ ਡੀ ਪ੍ਰੋਗਰਾਮ ਖੇਤਰ ਵਿੱਚ ਗੇਮ ਚੇਂਜਰ ਹੋ ਸਕਦਾ ਹੈ ਇਹ ਆਸੀਯਾਨ ਵਿਦਿਆਰਥੀਆਂ ਨੂੰ ਭਾਰਤ ਦੀਆਂ ਸਭ ਤੋਂ ਮਿਆਰੀ ਤੇ ਸ਼ਾਨਦਾਰ ਸੰਸਥਾਵਾਂ ਵਿੱਚ ਪੜ੍ਹਨ ਅਤੇ ਵਧੀਆ ਦਿਮਾਗਾਂ ਤੋਂ ਸਿੱਖਣ ਲਈ ਉਤਸ਼ਾਹਿਤ ਕਰੇਗਾ ਇਸ ਨਾਲ ਸਾਡੀਆਂ ਅਕਾਦਮਿਕ ਸੰਸਥਾਵਾਂ ਵਿੱਚ ਸੱਭਿਆਚਾਰਕ ਵਿਭਿੰਨਤਾ ਦੀ ਵੱਡੀ ਲੋੜ ਵੀ ਪੂਰੀ ਕਰੇਗਾ ਅਤੇ ਇਹ ਭਾਰਤ ਦੀ ਉੱਤਰ ਵੱਲ ਵੇਖੋ ਨੀਤੀ ਦੀ ਸੇਧ ਵਿੱਚ ਹੈ ਅਤੇ ਇਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰਿਆਂ ਲਈ ਜਿੱਤਜਿੱਤ ਹੈ
 

ਐੱਮ ਸੀ / ਕੇ ਜੇ / ਕੇ
 


(Release ID: 1665166) Visitor Counter : 151