ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲਾ ਨੇ ਕੇਂਦਰੀ ਸੈਕਟਰ ਸਕੀਮ ‘ਕਲਾ ਸੰਸਕ੍ਰਿਤੀ ਵਿਕਾਸ ਯੋਜਨਾ’ (ਕੇਐਸਵੀਵਾਈ) ਦੇ ਵੱਖ ਵੱਖ ਸਕੀਮ ਕੰਪੋਨੈਂਟਾ ਅਧੀਨ ਵਰਚੁਅਲ/ਆਨਲਾਈਨ ਵਿਧੀ ਨਾਲ ਸਭਿਆਚਾਰਕ ਸਮਾਗਮਾਂ/ਗਤੀਵਿਧੀਆਂ ਦੇ ਆਯੋਜਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ

ਇਹ ਦਿਸ਼ਾ ਨਿਰਦੇਸ਼ ਕਲਾਕਾਰਾਂ ਨੂੰ ਵਰਚੁਅਲ ਵਿਧੀ ਵਿਚ ਮੌਜੂਦਾ ਸੰਕਟ 'ਤੇ ਕਾਬੂ ਪਾਉਣ ਲਈ ਨਿਰੰਤਰ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਉਣਗੇ ਅਤੇ ਉਹ ਇਨ੍ਹਾਂ ਸਕੀਮਾਂ ਅਧੀਨ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ

Posted On: 16 OCT 2020 11:25AM by PIB Chandigarh

ਕੋਵਿਡ ਫੈਲਣ ਨਾਲ ਕਲਾ ਅਤੇ ਸੱਭਿਆਚਾਰਕ ਖੇਤਰ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ, ਜਿਸ ਨਾਲ ਵਿਅਕਤੀਗਤ ਪ੍ਰਦਰਸ਼ਨਾਂ, ਸਮਾਗਮਾਂ ਅਤੇ ਕਾਰਗੁਜ਼ਾਰੀਆਂ ਨੂੰ ਜਾਂ ਤਾਂ ਰੱਦ ਕਰਨਾ ਪਿਆ ਜਾਂ ਫਿਰ ਮੁਲਤਵੀ ਕਰਨਾ ਪਿਆਹਾਲਾਂਕਿ ਸੱਭਿਆਚਾਰ ਮੰਤਰਾਲਾ ਦੇ ਕਲਾਕਾਰਾਂ ਅਤੇ ਸੰਸਥਾਵਾਂ ਵੱਲੋਂ ਇਸ ਮਹਾਮਾਰੀ ਦੌਰਾਨ ਡਿਜੀਟਲ ਪਲੇਟਫਾਰਮ ਤੇ ਪ੍ਰੋਗਰਾਮਾਂ ਦੇ ਉਪਯੁਕਤ ਦਸਤਾਵੇਜ਼ਾਂ ਰਾਹੀਂ ਵਿਕਲਪਿਕ ਜਾਂ ਵਾਧੂ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ ਪਰ ਕਲਾ ਸੰਸਕ੍ਰਿਤੀ ਵਿਕਾਸ ਯੋਜਨਾ (ਕੇਐਸਵੀਵਾਈ) ਅਧੀਨ ਸੱਭਿਆਚਾਰ ਮੰਤਰਾਲਾ ਨੇ (ਪ੍ਰਫਾਰਮਿੰਗ ਆਰਟਸ ਬਿਊਰੋ) ਨਾਲ ਕਈ ਸਕੀਮਾਂ ਲਾਗੂ ਕੀਤੀਆਂ ਜਿਨ੍ਹਾਂ ਲਈ ਪ੍ਰੋਗਰਾਮ/ਗਤੀਵਿਧੀਆਂ ਆਯੋਜਿਤ ਕਰਨ ਲਈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਣ, ਵਾਸਤੇ ਗ੍ਰਾਂਟਾਂ ਮਨਜ਼ੂਰ/ ਪ੍ਰਵਾਨ ਕੀਤੀਆਂ ਗਈਆਂ

 

 

(ਉ) ਹਾਲਾਂਕਿ ਹਾਲ ਹੀ ਵਿੱਚ ਸੀਮਿਤ ਦਰਸ਼ਕਾਂ ਨਾਲ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ, ਸਭਿਆਚਾਰ ਮੰਤਰਾਲੇ ਨੇ ਕਲਾਕਾਰਾਂ/ ਸੰਗਠਨਾਂ, ਜਿਨ੍ਹਾਂ ਨੂੰ ਪਹਿਲਾਂ ਹੀ ਕਲਾ ਸੰਸਕ੍ਰਿਤੀ ਵਿਕਾਸ ਯੋਜਨਾ (ਕੇਐਸਵੀਵਾਈ) ਅਧੀਨ ਦੇ ਵੱਖ ਵੱਖ ਸਕੀਮ ਕੰਪੋਨੈਂਟਾਂ ਲਈ ਪਹਿਲਾਂ ਹੀ ਗ੍ਰਾਂਟ ਮਨਜ਼ੂਰ ਕੀਤੀ ਜਾ ਚੁੱਕੀ ਹੈ ਇਹ ਦਿਸ਼ਾ ਨਿਰਦੇਸ਼ ਉਨ੍ਹਾਂ ਦੀ ਮਦਦ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਵਰਚੁਅਲ ਵਿਧੀ ਨਾਲ ਸਮਾਗਮ ਸੰਚਾਲਤ ਕਰ ਸਕਣ ਇਹ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਅਧੀਨ ਭਾਵੇਂ ਉਹ ਨਿੱਜੀ ਰੂਪ ਵਿਚ ਸਟੇਜ ਪ੍ਰੋਗਰਾਮ ਕਰਨ ਦੇ ਯੋਗ ਨਾ ਵੀ ਹਣ, ਇਹ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਅਤੇ ਇਹ ਮੌਜੂਦਾ ਸੰਕਟ ਤੇ ਕਾਬੂ ਪਾਉਣ ਲਈ ਲਗਾਤਾਰ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਉਣਗੇ

 

(ਅ) ਕੇਐਸਵੀਵਾਈ ਸਕੀਮਾਂ ਅਧੀਨ ਕਲਾਕਾਰਾਂ/ ਸੰਗਠਨਾਂ, ਜਿਨ੍ਹਾਂ ਨੂੰ ਪਹਿਲਾਂ ਹੀ ਗ੍ਰਾਂਟ ਮਨਜ਼ੂਰ ਦਿੱਤੀ ਜਾ ਚੁੱਕੀ ਹੈ, ਉਨ੍ਹਾਂ ਦੇ ਵੱਖ ਵੱਖ ਕੰਪੋਨੈਂਟਾਂ ਜਿਵੇਂ ਕਿ ਕਲਾ ਅਤੇ ਸ਼ਿਲਪਕਾਰੀ ਆਦਿ ਨੂੰ ਵਰਚੁਅਲ ਵਰਕਸ਼ਾਪਾਂ ਲਈ ਉਤਸ਼ਾਹਤ ਕੀਤਾ ਜਾਵੇਗਾ ਲੈਕਚਰ ਕਮ ਡਿਮਾਂਸਟ੍ਰੇਸ਼ਨਜ਼, ਵੈਬੀਨਾਰਜ਼, ਆਨਲਾਈਨ ਪ੍ਰੋਗਰਾਮਜ਼ ਅਤੇ ਮੇਲੇ ਵਰਚੁਅਲ ਵਿਧੀ ਰਾਹੀਂ ਸੋਸ਼ਲ ਮੀਡੀਆ, ਜਿਵੇਂ ਕਿ ਫੇਸਬੁੱਕ, ਯੂ-ਟਿਊਬ ਆਦਿ ਤੇ ਹੈਂਡਲ ਕੀਤੇ ਜਾਣਗੇ (ਯੋਜਨਾ ਅਨੁਸਾਰ ਵੇਰਵੇ ਅਨੈਕਸਚਰ ਵਿਚ ਦਿੱਤੇ ਗਏ ਹਨ)

 

(ੲ) ਸਕੀਮ/ ਸਕੀਮ ਦੇ ਕੰਪੋਨੈਂਟਾਂ ਅਧੀਨ ਆਉਣ ਵਾਲੀਆਂ ਗਤੀਵਿਧੀਆਂ ਨਾਲ ਸੰਬੰਧਤ ਦਸਤਾਵੇਜ਼, ਹਾਰਡ ਕਾਪੀਆਂ ਦਾਖ਼ਲ ਕਰਨ ਸਮੇਂ ਜਾਰੀ ਕੀਤੇ ਜਾਣਗੇ ਅਤੇ ਉਸੇ ਦੀਆਂ ਸਾਫਟ ਕਾਪੀਆਂ ਗਰਾਂਟ ਜਾਰੀ ਕਰਨ ਲਈ ਸਵੀਕਾਰਨਯੋਗ ਹੋਣਗੀਆਂ

 

(ਸ) ਸੰਸਥਾਵਾਂ ਜੋ ਵਰਚੁਅਲ ਵਿਧੀ ਰਾਹੀਂ ਸਮਾਗਮ ਸੰਚਾਲਤ ਕਰ ਰਹੀਆਂ ਹਨ, ਨੂੰ ਸਮਾਗਮ ਦੇ ਪ੍ਰਮਾਣ ਜਮ੍ਹਾਂ ਕਰਾਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ ਜਿਵੇਂ ਕਿ ਅਖਬਾਰਾਂ ਦੀ ਕਟਿੰਗ ਪਰ ਲਾਜ਼ਮੀ ਤੌਰ ਤੇ ਉਨ੍ਹਾਂ ਨੂੰ ਵਰਚੁਅਲ ਸਮਾਗਮਾਂ/ਗਤੀਵਿਧੀਆਂ ਦੇ ਵੇਰਵਿਆਂ ਦੇ ਲਿੰਕ/ ਰਿਕਾਰਡਿੰਗਾਂ ਲਾਜ਼ਮੀ ਤੌਰ ਤੇ ਜਮ੍ਹਾਂ ਕਰਨੀਆਂ ਚਾਹੀਦੀਆਂ ਹਨ ਡਿਜੀਟਲ ਦਰਸ਼ਕਾਂ ਦੀ ਗਿਣਤੀ ਦੇ ਹਿਸਾਬ ਨਾਲ ਪ੍ਰੋਗਰਾਮ ਨੂੰ ਵੀ ਦਰਸਾਇਆ ਜਾਣਾ ਚਾਹੀਦਾ ਹੈ

 

ਵਰਚੁਅਲ ਪ੍ਰੋਗਰਾਮ ਰਾਹੀਂ ਸੰਚਾਲਤ ਕੀਤੇ ਗਏ ਪ੍ਰੋਗਰਾਮ ਦੇ ਸੰਦਰਭ ਵਿਚ ਉਪਯੋਗਤਾ ਸਰਟੀਫਿਕੇਟ (ਯੂਸੀ) ਵਿਚ ਦਰਸਾਏ ਗਏ ਕੰਮਾਂ ਤੇ ਹੋਏ ਖਰਚੇ ਨਿਆਂਯੁਕਤ ਹੋਣੇ ਚਾਹੀਦੇ ਹਨ

 

ਜੀਐਫਆਰ ਦੀਆਂ ਵਿਵਸਥਾਵਾਂ ਅਨੁਸਾਰ

 

(ਉ) ਉਪਯੋਗਤਾ ਸਰਟੀਫਿਕੇਟ ਨੂੰ ਲਾਜ਼ਮੀ ਤੌਰ ਤੇ ਜੀਐਸਆਰ 12-ਏ ਪ੍ਰਫਾਰਮੇ ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ -

 

(ਅ) ਕਾਰਜਕੁਸ਼ਲਤਾ/ ਟੀਚੇ ਜੋ ਨਿਰਧਾਰਤ ਕੀਤੇ ਗਏ ਅਤੇ ਹਾਸਿਲ ਕੀਤੇ ਗਏ, ਦਾ ਸਾਲ ਦਾ ਬਿਆਨ ਜਿਸ ਦੌਰਾਨ ਫੰਡ ਦੀ ਵਰਤੋਂ ਹੋਈ, ਦਾ ਨਤੀਜਾ ਜੀਐਫਆਰ 12-ਏ ਪ੍ਰੋਫਾਰਮੇ ਅਨੁਸਾਰ ਹੋਣਾ ਚਾਹੀਦਾ ਹੈ

 

(ੲ) ਫੰਡ ਦੀ ਵਰਤੋਂ ਜਿਸ ਦੇ ਨਤੀਜੇ ਵਜੋਂ ਅਤੇ ਗ੍ਰਾਂਟੀ ਸੰਸਥਾ/ਏਜੰਸੀ ਵਲੋਂ ਜੀਆਈਏ ਰਾਹੀਂ ਹਾਸਿਲ ਕੀਤੀ ਗਈ ਵੱਖ ਵੱਖ ਸਕੀਮਾਂ ਦੇ ਵੇਰਵਿਆਂ ਅਨੁਸਾਰ ਜੀਐਫਆਰ 12 – ਏ ਦੇ ਪ੍ਰੋਫਾਰਮੇ ਵਿਚ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਪ੍ਰੋਗਰਾਮ ਡਵੀਜ਼ਨ ਵਲੋਂ ਤਿਆਰ ਕੀਤੇ ਗਏ ਅਨੈਕਸ਼ਚਰ ਦੇ ਫਾਰਮੈਟ ਵਿੱਚ ਹੈ।

 

ਅਨੈਕਸ਼ਚਰ

(1) ਰੈਪਰਟਰੀ ਗਰਾਂਟ - ਰੈਪਰਟਰੀ ਗਰਾਂਟ ਅਧੀਨ ਆਪਣੇ ਸੰਬੰਧਤ ਉਸਤਾਦਾਂ ਵਲੋਂ ਕਲਾਕਾਰਾਂ ਦੀ ਸਿਖਲਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਦਰਸ਼ਨ ਆਨਲਾਈਨ ਆਯੋਜਿਤ ਕੀਤਾ ਜਾ ਸਕਦਾ ਹੈ ਉਪਯੋਗਤਾ ਸਰਟੀਫਿਕੇਚਟ (ਯੂਸੀ) ਦਾ ਉਦੇਸ਼ ਕਿਰਾਏ ਲਈ ਪ੍ਰਤਿਨਿਧ ਗਰਾਂਟ ਨਾਲ ਸੰਬੰਧਤ ਵੱਖ-ਵੱਖ ਗਤੀਵਿਧੀਆਂ ਕਰਨ ਲਈ ਕਲਾਕਾਰਾਂ ਨੂੰ ਹਾਲ, ਕਾਸਟਿਊਮ, ਲਾਈਟ, ਡਿਜ਼ਾਈਨ, ਕਲਾਕਾਰਾਂ ਨੂੰ ਮਿਹਨਤਾਨਾ ਜੋ ਉਨ੍ਹਾਂ ਦੀ ਵੱਖ-ਵੱਖ ਗਤੀਵਿਧੀ ਦੇ ਪ੍ਰਦਰਸ਼ਨ ਲਈ ਹੋਵੇਗਾ ਅਤੇ ਰੈਪਰਟਰੀ ਗਰਾਂਟ ਨਾਲ ਸੰਬੰਧਤ ਹੋਵੇਗਾ, ਲਈ ਗਰਾਂਟ ਮਨਜੂਰ ਅਤੇ ਜਾਰੀ ਕੀਤੀ ਜਾਵੇਗੀ

 

(2) ਰਾਸ਼ਟਰੀ ਮੌਜੂਦਗੀ - ਰਾਸ਼ਟਰੀ ਪੱਧਰ ਤੇ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਰਾਸ਼ਟਰੀ ਪੱਧਰ ਤੇ ਸੱਭਿਆਚਾਰਕ ਪ੍ਰੋਗਰਾਮ, ਮੇਲੇ, ਸੈਮੀਨਾਰਜ਼ ਆਦਿ ਆਨਲਾਈਨ ਆਯੋਜਿਤ ਕੀਤੇ ਜਾ ਸਕਦੇ ਹਨ ਉਪਯੋਗਤਾ ਸਰਟੀਫਿਕੇਟ (ਯੂਸੀ) ਦੇ ਉਦੇਸ਼ ਲਈ , ਕਲਾਕਾਰਾਂ ਦੇ ਮਿਹਨਤਾਨੇ, ਉਪਕਰਣਾਂ ਆਦਿ ਦੇ ਖਰੀਦ ਬਿੱਲ ਆਦਿ ਜੋ ਕਿ ਸਕੀਮਾਂ ਦੇ ਕੰਪੋਨੈਂਟਾਂ ਦੇ ਸੰਚਾਲਨ ਨਾਲ ਜੁਡ਼ੀਆਂ ਗਤੀਵਿਧੀਆਂ ਦੇ ਖਰਚਿਆਂ ਦੇ ਹੋਣ, ਲਈ ਗਰਾਂਟ ਜਾਰੀ ਕੀਤੀ ਜਾਵੇਗੀ ਜੋ ਸਕੀਮ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਵੀਕਾਰ ਕੀਤੀ ਅਤੇ ਜਾਰੀ ਕੀਤੀ ਜਾਵੇਗੀ

 

(3) ਸੀਐਫਪੀਜੀਐਸ - ਕਲਚਰਲ ਫੰਕਸ਼ਨ ਐਂਡ ਪ੍ਰੋਡਕਸ਼ਨ ਗਰਾਂਟ (ਸੀਐਫਪੀਜੀ) ਅਧੀਨ ਸੈਮੀਨਾਰਾਂ, ਕਾਨਫਰੈਂਸਾਂ, ਖੋਜ, ਵਰਕਸ਼ਾਪਾਂ, ਮੇਲਿਆਂ, ਪ੍ਰਦਰਸ਼ਨੀਆਂ, ਸਿੰਪੋਜ਼ੀਆ, ਡਾਂਸ ਨਿਰਮਾਣ, ਡਰਾਮਾ ਥੀਏਟਰ, ਸੰਗੀਤ ਆਦਿ ਅਤੇ ਭਾਰਤੀ ਸੱਭਿਆਚਾਰ ਦੇ ਵੱਖ ਵੱਖ ਪਹਿਲੂਆਂ ਤੇ ਛੋਟੇ ਛੋਟੇ ਖੋਜ ਪ੍ਰੋਜੈਕਟਾਂ ਨੂੰ ਵੀ ਆਨਲਾਈਨ ਆਯੋਜਿਤ ਕੀਤਾ ਜਾ ਸਕਦਾ ਹੈ ਉਪਯੋਗਤਾ ਸਰਟੀਫਿਕੇਟ (ਯੂਸੀ) ਦਾ ਉਦੇਸ਼ ਕਿਰਾਏ ਤੇ ਲਏ ਗਏ ਹਾਲਾਂ ਅਤੇ ਥੀਏਟਰਾਂ ਦੇ ਕਿਰਾਇਆਂ ਦੀਆਂ ਰਸੀਦਾਂ, ਕਲਾਕਾਰਾਂ ਦੇ ਮਿਹਨਤਾਨੇ, ਉਪਕਰਣਾਂ ਦੇ ਖਰੀਦ ਬਿੱਲ ਅਤੇ ਸਕੀਮਾਂ ਦੇ ਕੰਪੋਨੈਂਟਾਂ ਨਾਲ ਜੁਡ਼ੀਆਂ ਹੋਰ ਵੱਖ-ਵੱਖ ਕਾਰਗੁਜ਼ਾਰੀ ਗਤੀਵਿਧੀਆਂ ਲਈ ਕੀਤੇ ਗਏ ਖਰਚੇ ਸਕੀਮ ਦਿਸ਼ਾ ਨਿਰਦੇਸ਼ਾਂ ਅਧੀਨ ਕਵਰ ਕੀਤੇ ਜਾਣਗੇ ਅਤੇ ਗਰਾਂਟ ਸਵੀਕਾਰ ਅਤੇ ਜਾਰੀ ਕੀਤੀ ਜਾਵੇਗੀ

 

(4) ਹਿਮਾਲੀਅਨ ਵਿਰਾਸਤ - ਹਿਮਾਲੀਆ ਦੇ ਸੱਭਿਆਚਾਰ ਦੀ ਵਿਰਾਸਤ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਵਿੱਤੀ ਸਹਾਇਤਾ, ਅਧਿਐਨ ਅਤੇ ਖੋਜ, ਸਾਂਭ ਸੰਭਾਲ ਅਤੇ ਦਸਤਾਵੇਜ਼, ਆਡੀਓ ਵਿਜ਼ੁਅਲ ਪ੍ਰੋਗਰਾਮਾਂ ਰਾਹੀਂ ਪ੍ਰਚਾਰ ਅਤੇ ਪ੍ਰਸਾਰ, ਰਵਾਇਤੀ ਸਿਖਲਾਈ ਅਤੇ ਫੋਲਡ ਆਰਟ ਦੇ ਪ੍ਰੋਗਰਾਮ ਵੀ ਆਨਲਾਈਨ ਆਯੋਜਿਤ ਕੀਤੇ ਜਾ ਸਕਦੇ ਹਨ ਉਪਯੋਗਤਾ ਸਰਟੀਫਿਕੇਟ (ਯੂਸੀ) ਲਈ ਹਿਮਾਲੀਅਨ ਸਕੀਮ ਦੇ ਇਨ੍ਹਾਂ ਕੰਪੋਨੈਂਟਾਂ ਨਾਲ ਜੁਡ਼ੀਆਂ ਗਤੀਵਿਧੀਆਂ ਲਈ ਗਰਾਂਟ ਸਵੀਕਾਰ ਅਤੇ ਜਾਰੀ ਕੀਤੀ ਜਾਵੇਗੀ

 

(5) ਬੋਧੀ/ ਤਿੱਬਤੀ - ਬੋਧੀ / ਤਿੱਬਤੀ ਕਲਾ ਦੇ ਵਿਕਾਸ ਲਈ ਵਿੱਤੀ ਸਹਾਇਤਾ ਖੋਜ ਪ੍ਰੋਜੈਕਟ, ਕਿਤਾਬਾਂ ਦੀ ਖਰੀਦ, ਦਸਤਾਵੇਜ਼ ਅਤੇ ਇਨ੍ਹਾਂ ਦਾ ਸੂਚੀਕਰਣ, ਬੋਧੀ ਭਿਕਸ਼ੂਆਂ ਨੂੰ ਵਜ਼ੀਫੇ ਦੇਣਾ, ਵਿਸ਼ੇਸ਼ ਕੋਰਸ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਨਾ, ਆਡੀਓ ਵਿਜ਼ੁਅਲ ਰਿਕਾਰਡਿੰਗ / ਦਸਤਾਵੇਜ਼, ਸੂਚਨਾ ਟੈਕਨੋਲੋਜੀ ਦੀ ਅਪਗ੍ਰੇਡਿਡ ਟ੍ਰੇਨਿੰਗ ਲਈ ਮੱਠਾਂ ਨੂੰ ਸਹਾਇਤਾ, ਅਧਿਆਪਕਾਂ ਨੂੰ ਤਨਖਾਹ ਆਦਿ ਵੀ ਆਨਲਾਈਨ ਦਿੱਤੀ ਜਾ ਸਕਦੀ ਹੈ ਉਪਯੋਗਤਾ ਸਰਟੀਫਿਕੇਟ (ਯੂਸੀ) ਬੋਧੀ ਸਕੀਮਾਂ ਦੇ ਇਨ੍ਹਾਂ ਕੰਪੋਨੈਂਟਾਂ ਨਾਲ ਜੁਡ਼ੀਆਂ ਗਤੀਵਿਧੀਆਂ ਲਈ ਸਵੀਕਾਰ ਅਤੇ ਜਾਰੀ ਕੀਤੀ ਜਾਵੇਗੀ

 

(6) ਵਜ਼ੀਫੇ / ਫੈਲੋਸ਼ਿਪ - ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਕਾਲਰਸ਼ਿਪ ਅਤੇ ਫੈਲੋਸ਼ਿਪ ਸਕੀਮ ਅਧੀਨ ਭਾਰਤੀ ਸ਼ਾਸਤਰੀ ਸੰਗੀਤ, ਭਾਰਤੀ ਸ਼ਾਸਤਰੀ ਨ੍ਰਿਤ, ਥੀਏਟਰ, ਮਾਈਮ, ਵਿਜ਼ੁਅਲ ਆਰਟ, ਲੋਕ ਕਲਾ ਅਤੇ ਨ੍ਰਿਤ, ਰਵਾਇਤੀ ਅਤੇ ਸਵਦੇਸ਼ੀ ਕਲਾ ਅਤੇ ਹਲਕੇ ਸ਼ਾਸਤਰੀ ਸੰਗੀਤ ਅਤੇ ਖੋਜ ਕੰਮ ਵੀ ਆਨਲਾਈਨ ਆਯੋਜਿਤ ਕੀਤੇ ਜਾ ਸਕਦੇ ਹਨ ਅਤੇ ਰਿਪੋਰਟ ਸਾਫਟ ਵਿਧੀ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ

-------------------------------

ਐਨਬੀ / ਏਕੇਜੇ/ ਓਏ(Release ID: 1665164) Visitor Counter : 291