ਰੱਖਿਆ ਮੰਤਰਾਲਾ

ਭਾਰਤ-ਕਜ਼ਾਕਿਸਤਾਨ ਰੱਖਿਆ ਸਹਿਯੋਗ: ਵੈਬਿਨਾਰ ਅਤੇ ਐਕਸਪੋ ਆਯੋਜਿਤ

Posted On: 16 OCT 2020 10:08AM by PIB Chandigarh

ਭਾਰਤ ਅਤੇ ਕਜ਼ਾਕਿਸਤਾਨ ਵਿਚਾਲੇ ਇਕ ਵੈਬਿਨਾਰ 15 ਅਕਤੂਬਰ, 2020 ਨੂੰ ਹੋਇਆ ਸੀ। ਵੈਬਿਨਾਰ ਦਾ ਅਸਲ ਥੀਮ "ਮੇਕ ਇਨ ਇੰਡੀਆ ਫਾਰ ਦਿ ਵਰਲਡ, ਇੰਡੀਆ - ਕਜ਼ਾਕਿਸਤਾਨ ਰੱਖਿਆ ਸਹਿਯੋਗ: ਵੈਬਿਨਾਰ ਅਤੇ ਐਕਸਪੋ" ਸੀ ਇਸ ਦਾ ਆਯੋਜਨ ਰੱਖਿਆ ਮੰਤਰਾਲਾ ਦੇ ਰੱਖਿਆ ਉਤਪਾਦਨ ਵਿਭਾਗ ਨੇ ਫਿੱਕੀ ਰਾਹੀਂ ਕੀਤਾ ਸੀ

ਇਹ ਵੈਬਿਨਾਰ, ਵੈਬਿਨਾਰਾਂ ਦੀ ਇੱਕ ਲੜੀ ਦਾ ਹਿੱਸਾ ਹੈ ਜੋ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਬਰਾਮਦ ਨੂੰ ਉਤਸ਼ਾਹਤ ਕਰਨ ਅਤੇ 5 ਬਿਲੀਅਨ ਡਾਲਰ ਦੇ ਰੱਖਿਆ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਲਈ ਸਹਾਇਕ ਦੇਸ਼ਾਂ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ

ਦੋਵਾਂ ਦੇਸ਼ਾਂ ਦੇ ਰਾਜਦੂਤ ਅਤੇ ਦੋਵਾਂ ਪਾਸਿਆਂ ਦੇ ਰੱਖਿਆ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੈਬਿਨਾਰ ਵਿਚ ਸ਼ਾਮਲ ਹੋਏ ਅਤੇ ਉਹਨਾਂ ਨਾ ਸਿਰਫ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਬਾਰੇ, ਬਲਕਿ ਇਕ ਦੂਜੇ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵੀ ਮੌਕਿਆਂ ਦਾ ਲਾਭ ਲੈਣ ਦੀ ਜ਼ਰੂਰਤ ਬਾਰੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ

ਵੱਖ-ਵੱਖ ਭਾਰਤੀ ਕੰਪਨੀਆਂ ਜਿਵੇਂ ਕਿ ਐਲ ਐਂਡ ਟੀ ਡਿਫੈਂਸ, ਅਸ਼ੋਕ ਲੇਲੈਂਡ ਲਿਮਟਿਡ, ਭਾਰਤ ਫੋਰਜ, ਜ਼ੈਨ ਟੈਕਨੋਲੋਜੀ, ਐਲਕਾਮ ਇਨੋਵੇਸ਼ਨ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ, ਅਲਫ਼ਾ ਡਿਜ਼ਾਈਨ ਟੈਕਨੋਲੋਜੀ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੁਆਰਾ ਸਿਖਲਾਈ ਤੋਪਖਾਨਾ ਸਿਸਟਮ, ਰਾਡਾਰ, ਸੁਰੱਖਿਅਤ ਵਾਹਨ, ਮਿਜ਼ਾਈਲਾਂ ਅਤੇ ਹਵਾਈ ਰੱਖਿਆ ਉਪਕਰਣ, ਸਿਖਲਾਈ ਸਮਾਧਾਨ ਆਦਿ ਵਰਗੇ ਵੱਡੇ ਪਲੇਟਫਾਰਮਾਂ / ਡਿਵਾਈਸਿਸ ਦੇ ਅਧਾਰ ਤੇ ਕੰਪਨੀ ਅਤੇ ਉਤਪਾਦਾਂ ਦੀ ਪੇਸ਼ਕਾਰੀ ਇਸ ਵੈਬਿਨਾਰ ਵਿੱਚ ਕੀਤੀ ਗਈ ਸੀ . ਬੀਈਐਲ ਨੇ ਕਜ਼ਾਕਿਸਤਾਨ ਵਿੱਚ ਇੱਕ ਪ੍ਰਤੀਨਿਧੀ ਦਫਤਰ ਖੋਲ੍ਹਣ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ

ਵੈਬਿਨਾਰ ਵਿੱਚ 350 ਤੋਂ ਵੱਧ ਭਾਗੀਦਾਰ ਅਤੇ 39 ਵਰਚੁਅਲ ਪ੍ਰਦਰਸ਼ਨੀ ਸਟਾਲ ਸ਼ਾਮਲ ਕੀਤੇ ਗਏ, ਜਿਸ ਵਿੱਚ ਐਕਸਪੋ ਵਿੱਚ ਸਥਾਪਤ ਕਜ਼ਾਕ ਕੰਪਨੀਆਂ ਦੇ 7 ਸਟਾਲਾ ਸ਼ਾਮਲ ਸਨ

*************

ਏਬੀਬੀ / ਨਾਮਪੀ / ਰਾਜੀਬ(Release ID: 1665159) Visitor Counter : 178