ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਐੱਨਐੱਮਡੀਸੀ ਲਿਮਿਟਿਡ ਤੋਂ ਨਾਗਰਨਾਰ ਸਟੀਲ ਪਲਾਂਟ ਨੂੰ ਅਲੱਗ ਕਰਨ ਅਤੇ ਅਲੱਗ ਕੀਤੀ ਗਈ ਕੰਪਨੀ ਦੇ ਰਣਨੀਤਕ ਵਿਨਿਵੇਸ਼ ਨੂੰ ਪ੍ਰਵਾਨਗੀ ਦਿੱਤੀ

Posted On: 14 OCT 2020 4:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਨੇ  ਰਾਸ਼ਟਰੀ ਖਣਿਜ ਵਿਕਾਸ ਕਾਰਪੋਰੇਸ਼ਨ (ਐੱਨਐੱਮਡੀਸੀ) ਲਿਮਿਟਿਡ ਤੋਂ ਨਾਗਰਨਾਰ ਸਟੀਲ ਪਲਾਂਟ (ਐੱਨਐੱਸਪੀ) ਨੂੰ ਅਲੱਗ ਕਰਨ ਅਤੇ ਅਲੱਗ ਕੀਤੀ ਗਈ ਕੰਪਨੀ ਵਿੱਚ ਨਿਹਿਤ ਭਾਰਤ ਸਰਕਾਰ ਦੀ ਪੂਰੀ ਹਿੱਸੇਦਾਰੀ ਨੂੰ  ਇੱਕ ਰਣਨੀਤਕ ਖਰੀਦਦਾਰ ਦੇ ਲਈ ਵਿਕਰੀ ਦੁਆਰਾ ਇਸ ਦੇ ਰਣਨੀਤਕ ਵਿਨਿਵੇਸ਼ ਨੂੰ ਆਪਣੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।

 

ਨਾਗਰਨਾਰ ਸਟੀਲ ਪਲਾਂਟ ਛੱਤੀਸਗੜ੍ਹ ਵਿੱਚ ਬਸਤਰ  ਜ਼ਿਲ੍ਹੇ ਦੇ ਨਾਗਰਨਾਰ ਵਿੱਖੇ ਐੱਨਐੱਮਡੀਸੀ ਦੁਆਰਾ ਸਥਾਪਿਤ ਤਿੰਨ ਮਿਲੀਅਨ ਸਲਾਨਾ ਸਮਰੱਥਾ ਵਾਲਾ ਇੱਕ ਇੰਟੈਗ੍ਰੇਟਡ ਸਟੀਲ ਪਲਾਂਟ ਹੈ। ਇਹ ਪਲਾਂਟ 1980 ਏਕੜ ਖੇਤਰ ਵਿੱਚ ਫੈਲਿਆ ਹੈ ਅਤੇ ਇਸ ਦੀ ਸੰਸ਼ੋਧਿਤ ਲਾਗਤ 23,140 ਕਰੋੜ ਰੁਪਏ (14.07.2020 ਦੇ ਅਨੁਸਾਰ) ਹੈ। ਉਪਰੋਕਤ ਮਿਤੀ ਤੇ ਐੱਨਐੱਮਡੀਸੀ ਨੇ ਇਸ ਪ੍ਰੋਜੈਕਟ ਉੱਤੇ 17,186 ਕਰੋੜ ਰੁਪਏ ਨਿਵੇਸ਼ ਕੀਤੇ ਹਨ, ਜਿਸ ਵਿੱਚੋਂ 16,662 ਕਰੋੜ ਰੁਪਏ ਐੱਨਐੱਮਡੀਸੀ ਦੀ ਆਪਣੀ ਲਾਗਤ ਤੋਂ ਅਤੇ 524 ਕਰੋੜ ਰੁਪਏ ਬੌਂਡ ਬਜ਼ਾਰ ਤੋਂ ਜੁਟਾਏ ਗਏ ਹਨ।

 

ਇਸ ਪ੍ਰਵਾਨਗੀ ਦੇ ਨਾਲ, ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਨੇ ਐੱਨਐੱਮਡੀਸੀ ਦੀ ਇੱਕ ਇਕਾਈ ਦੇ ਰੂਪ ਵਿੱਚ ਨਾਗਰਨਾਰ ਸਟੀਲ ਪਲਾਂਟ ਵਿੱਚ ਨਿਵੇਸ਼ ਲਈ 27 ਅਕਤੂਬਰ, 2016 ਨੂੰ ਲਏ ਗਏ ਆਪਣੇ ਪਹਿਲੇ ਫੈਸਲੇ ਵਿੱਚ ਵੀ ਸੰਸ਼ੋਧਨ ਕੀਤਾ ਹੈ।

 

ਐੱਨਐੱਸਪੀ ਨੂੰ ਇਸ ਦੇ ਵਿਨਿਵੇਸ਼ ਤੋਂ ਪਹਿਲਾਂ, ਇੱਕ ਅਲੱਗ ਕੰਪਨੀ ਦੇ ਰੂਪ ਵਿੱਚ ਅਲੱਗ ਕਰਨ ਦੇ ਪ੍ਰਸਤਾਵ ਦੇ ਨਿਮਨਲਿਖਿਤ ਫਾਇਦੇ ਹਨ: -

 

i.        ਇਸ ਦੇ ਅਲੱਗ ਹੋਣ ਨਾਲ, ਐੱਨਐੱਮਡੀਸੀ ਮਾਈਨਿੰਗ ਦੀਆਂ ਆਪਣੀਆਂ ਮੁੱਖ ਗਤੀਵਿਧੀਆਂ 'ਤੇ ਧਿਆਨ ਕੇਂਦ੍ਰਿਤ ਕਰ ਸਕਦਾ ਹੈ।

 

ii.       ਅਲੱਗ ਹੋਣ ਦੇ ਬਾਅਦ, ਐੱਨਐੱਸਪੀ ਇੱਕ ਅਲੱਗ ਕੰਪਨੀ ਹੋਵੇਗੀ ਤੇ ਐੱਨਐੱਮਡੀਸੀ ਅਤੇ ਐੱਨਐੱਸਪੀ ਦੇ ਪ੍ਰਬੰਧਨ ਆਪਣੇ ਸਬੰਧਿਤ ਸੰਚਾਲਨਾਂ ਅਤੇ ਵਿੱਤੀ ਕਾਰਗੁਜ਼ਾਰੀ ਦੇ ਲਈ ਜਵਾਬਦੇਹ ਹੋਣਗੇ। ਐੱਨਐੱਮਡੀਸੀ ਦੇ ਸ਼ੇਅਰ ਧਾਰਕ ਆਪਣੇ ਸ਼ੇਅਰਾਂ ਦੇ ਅਨੁਪਾਤ ਵਿੱਚ ਅਲੱਗ ਕੀਤੀ ਗਈ ਕੰਪਨੀ (ਐੱਨਐੱਸਪੀ) ਦੇ ਵੀ ਸ਼ੇਅਰ ਧਾਰਕ ਹੋਣਗੇ।

 

iii.      ਅਲੱਗ ਹੋਣ ਦੇ ਬਾਅਦ, ਨਿਵੇਸ਼ਕ ਐੱਨਐੱਮਡੀਸੀ ਅਤੇ ਐੱਨਐੱਸਪੀ ਦੇ ਸੰਚਾਲਨਾਂ ਅਤੇ ਮੁਦਰਾ ਪ੍ਰਵਾਹ ਨੂੰ ਬਿਹਤਰ ਢੰਗ ਨਾਲ ਦੇਖ ਸਕਣਗੇ।

 

iv.      ਪੂੰਜੀਗਤ ਪ੍ਰਾਪਤੀਆਂ ਦੀ ਦ੍ਰਿਸ਼ਟੀ ਤੋਂ ਇਸ ਦੇ ਅਲਗਾਵ ਦਾ ਟੈਕਸ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੋਵੇਗਾ।

 

ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਦੇ ਅਨੁਸਾਰ, ਅਲੱਗ ਹੋਣ ਅਤੇ ਵਿਨਿਵੇਸ਼ ਦੀ ਪ੍ਰਕਿਰਿਆ ਇੱਕਠੇ ਸ਼ੁਰੂ ਕੀਤੀ ਜਾਵੇਗੀ ਅਤੇ ਅਲੱਗ ਕੀਤੀ ਗਈ ਕੰਪਨੀ (ਐੱਨਐੱਸਪੀ) ਦੇ ਵਿਨਿਵੇਸ਼ ਦਾ ਕਾਰਜ ਸਤੰਬਰ 2021 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

 

ਐੱਨਐੱਮਡੀਸੀ ਇਸਪਾਤ ਮੰਤਰਾਲੇ ਦੇ ਤਹਿਤ ਇੱਕ ਸੂਚੀਬੱਧ ਸੈਂਟਰਲ ਪਬਲਿਕ ਸੈਕਟਰ ਉੱਦਮ ਹੈ ਅਤੇ ਇਸ ਕੰਪਨੀ ਵਿੱਚ ਭਾਰਤ ਸਰਕਾਰ ਦੀ 69.65 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ।

 

*****

 

ਕੇਐੱਸਡੀ


(Release ID: 1664476) Visitor Counter : 171