ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਪ੍ਰਤੀ ਮਿਲੀਅਨ ਘੱਟੋ ਘੱਟ ਮਾਮਲਿਆਂ ਅਤੇ ਪ੍ਰਤੀ ਮਿਲੀਅਨ ਘੱਟੋ ਘੱਟ ਮੌਤਾਂ ਅਤੇ ਉੱਚ-ਜਾਂਚ ਵਾਲੇ ਦੇਸ਼ਾਂ ਵਿੱਚ ਨਿਰੰਤਰ ਸ਼ਾਮਿਲ ਹੈ

ਸੰਕਰਮਣ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਜਾਰੀ ਹੈ

ਪਿਛਲੇ 24 ਘੰਟਿਆਂ ਦੌਰਾਨ 55,342 ਨਵੇਂ ਕੇਸ ਸਾਹਮਣੇ ਆਏ

Posted On: 13 OCT 2020 12:32PM by PIB Chandigarh

ਕੇਂਦਰ ਸਰਕਾਰ ਦੇ ਨਾਲ-ਨਾਲ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੇਂਦਰਿਤ ਰਣਨੀਤੀਆਂ ਅਤੇ ਪ੍ਰਭਾਵਸ਼ਾਲੀ ਉਪਾਵਾਂ ਦੇ ਨਤੀਜੇ ਵਜੋਂ, ਭਾਰਤ ਨੇ ਪ੍ਰਤੀ ਮਿਲੀਅਨ ਵਿੱਚ ਘੱਟੋ ਘੱਟ ਮਾਮਲਿਆਂ, ਪ੍ਰਤੀ ਮਿਲੀਅਨ ਵਿੱਚ ਘੱਟੋ ਘੱਟ ਮੌਤਾਂ ਵਾਲੇ ਦੇਸ਼ਾਂ ਵਿੱਚ ਆਪਣੀ ਆਲਮੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ । 

ਜਦ ਕਿ ਪ੍ਰਤੀ ਮਿਲੀਅਨ ਮਾਮਲਿਆਂ ਵਿਚ ਆਲਮੀ ਅੰਕੜਾ 4,794 ਹੈ, ਭਾਰਤ ਵਿਚ ਇਹ 5,199 ਹੈ । ਬ੍ਰਿਟੇਨ, ਰੂਸ, ਦੱਖਣੀ ਅਫਰੀਕਾ, ਅਮਰੀਕਾ ਅਤੇ ਬ੍ਰਾਜ਼ੀਲ ਵਿੱਚ ਇਹ ਵੱਧ ਹੈ । 

http://static.pib.gov.in/WriteReadData/userfiles/image/image001ESII.jpg

ਭਾਰਤ ਵਿਚ ਪ੍ਰਤੀ ਮਿਲੀਅਨ ਮੌਤਾਂ ਦੇ 79 ਮਾਮਲੇ ਹਨ, ਜਦ ਕਿ ਵਿਸ਼ਵ ਵਿੱਚ ਔਸਤ 138 ਹੈ । 

http://static.pib.gov.in/WriteReadData/userfiles/image/image002XF4E.jpg

ਕੁੱਲ ਟੈਸਟਾਂ ਦੇ ਮਾਮਲੇ ਵਿਚ, ਭਾਰਤ ਚੋਟੀ ਦੇ ਦੇਸ਼ਾਂ ਵਿਚੋਂ ਇਕ ਹੈ । ਪਿਛਲੇ 24 ਘੰਟਿਆਂ ਵਿੱਚ 10,73,014 ਟੈਸਟਾਂ ਦੇ ਨਾਲ, ਟੈਸਟਾਂ ਦੀ ਕੁੱਲ ਗਿਣਤੀ 8.89 ਕਰੋੜ (8,89,45,107)ਹੋ ਗਈ ਹੈ ।

ਟੈਸਟਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੇ ਛੇਤੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਕਰਨ ਵਿਚ ਸਹਾਇਤਾ ਕੀਤੀ ਹੈ, ਜਿਸ ਨਾਲ ਵਧੇਰੇ ਲੋਕ ਸੰਕਰਮਣ ਮੁਕਤ ਹੋਏ ਹਨ ਅਤੇ ਮੌਤ ਦਰ ਘੱਟ ਹੋਈ ਹੈ । 

http://static.pib.gov.in/WriteReadData/userfiles/image/image003MVVB.jpg

ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ ਆਦਿ ਜਿਹੇ ਉੱਚ ਆਮਦਨੀ ਵਾਲੇ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰਨਾ ਸਹੀ ਨਹੀਂ ਕਿਉਂਕਿ ਉਹ ਇੱਕ ਸਮਾਨ ਪੱਧਰ 'ਤੇ ਨਹੀਂ ਹਨ । ਇਹ ਮੁੱਖ ਤੌਰ ਤੇ ਇਸਦੀ ਜਨਸੰਖਿਆ ਗਤੀ ਵਿਗਿਆਨ ਦੇ ਕਾਰਨ ਹੁੰਦਾ ਹੈ, ਨਤੀਜੇ ਵਜੋਂ ਸਰੋਤਾਂ ਦੀ ਵੰਡ ਹੁੰਦੀ ਹੈ । ਪ੍ਰਤੀ ਮਿਲੀਅਨ ਡਾਕਟਰਾਂ ਅਤੇ ਨਰਸਾਂ ਦੀ ਉਪਲਬਧਤਾ ਵਰਗੇ ਮਾਪਦੰਡਾਂ ਦੇ ਨਾਲ ਹੀ ਸਿਹਤ 'ਤੇ ਖਰਚ ਕੀਤੀ ਜਾਣ ਵਾਲੀ ਜੀਡੀਪੀ ਦਾ ਫ਼ੀਸਦ ਜਿਵੇਂ ਕਿ ਹੋਰਨਾਂ ਮਾਪਦੰਡਾਂ ਦੇ ਬਾਰੇ ਵਿੱਚ ਉੱਚ ਆਮਦਨੀ ਵਾਲੇ ਦੇਸ਼ਾਂ ਦੀ ਤੁਲਨਾ ਨਾਲ ਇੱਕ ਅਸੰਤੁਲਿਤ ਵਿਸ਼ਲੇਸ਼ਣ ਸਾਹਮਣੇ ਆਵੇਗਾ । ਵੱਡੇ ਪ੍ਰਸੰਗ ਦੇ ਮੱਦੇਨਜ਼ਰ, ਪਿਛਲੇ ਕਈ ਮਹੀਨਿਆਂ ਤੋਂ ਕੋਵਿਡ -19 ਦੇ ਪ੍ਰਬੰਧਨ ਵਿੱਚ ਭਾਰਤ ਦੀਆਂ ਟੀਚਾਗਤ ਰਣਨੀਤੀਆਂ ਅਤੇ ਜਨਤਕ ਸਿਹਤ ਪ੍ਰਤੀਕਰਮ ਨੇ ਉਤਸ਼ਾਹਜਨਕ ਨਤੀਜੇ ਦਿੱਤੇ ਹਨ । 

ਭਾਰਤ ਵਿੱਚ ਲਾਗ ਦੇ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 55,342 ਨਵੇਂ ਕੇਸ ਦਰਜ ਕੀਤੇ ਗਏ ਹਨ ।

ਕੇਂਦਰ ਦੀ ਵਿਆਪਕ / ਹਮਲਾਵਰ ਟੈਸਟਿੰਗ, ਤੇਜ਼ੀ ਨਾਲ ਟਰੈਕਿੰਗ ਅਤੇ ਨਿਗਰਾਨੀ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮਿਆਰੀ ਇਲਾਜ ਪ੍ਰੋਟੋਕਾਲਾਂ ਦੀ ਪਾਲਣਾ ਦੀ ਕੇਂਦਰ ਦੀ ਰਣਨੀਤੀ ਦੇ ਹਿੱਸੇ ਵਜੋਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਹਿਯੋਗੀ ਕਾਰਵਾਈ ਦੇ ਨਤੀਜੇ ਵਜੋਂ ਹਰ ਦਿਨ ਲਾਗ ਦੇ ਨਵੇਂ ਕੇਸਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ, ਇਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅਤੇ ਨਿੱਜੀ ਆਏਸਿਲੇਸ਼ਨ ਲਈ ਮੈਡੀਕਲ ਦੀ ਇਕ ਮਿਆਰੀ ਗੁਣਵੱਤਾ ਨੂੰ ਯਕੀਨੀ ਬਣਾਇਆ ਗਿਆ ਹੈ । 

ਪਿਛਲੇ ਪੰਜ ਹਫਤਿਆਂ ਤੋਂ, ਔਸਤਨ ਰੋਜ਼ਾਨਾ ਨਵੇਂ ਕੇਸਾਂ ਵਿੱਚ ਨਿਰੰਤਰ ਗਿਰਾਵਟ ਵੇਖੀ ਗਈ ਹੈ ।  ਰੋਜ਼ਾਨਾ ਨਵੇਂ ਕੇਸਾਂ ਦੀ ਹਫਤਾਵਾਰੀ ਔਸਤ ਸਤੰਬਰ ਦੇ ਦੂਜੇ ਹਫਤੇ ਵਿੱਚ 92,830 ਕੇਸਾਂ ਤੋਂ ਘਟ ਕੇ ਅਕਤੂਬਰ ਦੇ ਦੂਜੇ ਹਫ਼ਤੇ 70,114 ਕੇਸਾਂ ‘ਤੇ ਆ ਗਈ ।

ਭਾਰਤ ਵਿੱਚ ਸੰਕਰਮਿਤ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ । ਇਸ ਸਮੇਂ ਦੇਸ਼ ਵਿਚ ਕੁੱਲ ਸੰਕਰਮਿਤ ਮਾਮਲਿਆਂ ਵਿਚੋਂ ਸਿਰਫ 11.69 ਪ੍ਰਤੀਸ਼ਤ ਬਾਕੀ ਬਚੇ ਹਨ, ਜੋ ਕਿ 8,38,729 ਹਨ । ਸੰਕਰਮਿਤ ਮਾਮਲੇ ਵੀ ਲਗਾਤਾਰ ਪੰਜਵੇਂ ਦਿਨ 9 ਲੱਖ ਤੋਂ ਘੱਟ ਪਾਏ ਗਏ ।WhatsApp Image 2020-10-13 at 10.19.14 AM.jpeg

ਕੋਵਿਡ -19 ਲਾਗ ਦੇ 76 ਪ੍ਰਤੀਸ਼ਤ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ । ਕਰਨਾਟਕ ਨੇ ਸਭ ਤੋਂ ਵੱਧ ਨਵੇਂ ਕੇਸਾਂ ਨਾਲ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ । ਦੋਵਾਂ ਰਾਜਾਂ ਵਿਚ ਅਜੇ ਵੀ 7,000 ਤੋਂ ਵੱਧ ਨਵੇਂ ਕੇਸ ਹਨ । ਜਿਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਉਹ ਹਨ ਕਰਨਾਟਕ, ਕੇਰਲ, ਰਾਜਸਥਾਨ, ਪੱਛਮੀ ਬੰਗਾਲ ਅਤੇ ਛੱਤੀਸਗੜ ।

WhatsApp Image 2020-10-13 at 10.19.07 AM.jpeg

ਪਿਛਲੇ 24 ਘੰਟਿਆਂ ਵਿੱਚ, 77,760 ਮਰੀਜ਼ ਸਿਹਤਯਾਬ ਹੋਏ । ਇਸ ਦੇ ਨਾਲ ਹੀ , ਲਾਗ ਤੋਂ ਮੁਕਤ ਹੋ ਚੁੱਕੇ ਮਰੀਜ਼ਾਂ ਦੀ ਕੁੱਲ ਸੰਖਿਆ 62 ਲੱਖ (62,27,295) ਨੂੰ ਪਾਰ ਕਰ ਗਈ ਹੈ । ਰਾਸ਼ਟਰੀ ਰਿਕਵਰੀ ਦਰ ਵਿਚ ਨਿਰੰਤਰ ਵਾਧਾ ਵੀ ਰੋਜ਼ਾਨਾ ਦੀ ਸਿਹਤਯਾਬੀ ਦੀ ਇੱਕ ਵੱਡੀ ਸੰਖਿਆ ਨੂੰ ਦਰਸਾਉਂਦਾ ਹੈ, ਜੋ ਇਸ ਵੇਲੇ 86.78 ਪ੍ਰਤੀਸ਼ਤ ਹੈ । 

10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਲਾਗ ਤੋਂ ਮੁਕਤ ਹੋਏ ਮਰੀਜ਼ਾਂ ਦਾ 78 ਪ੍ਰਤੀਸ਼ਤ ਹੈ । 

ਮਹਾਰਾਸ਼ਟਰ ਵਿੱਚ, ਇੱਕ ਦਿਨ ਵਿੱਚ 15,000 ਤੋਂ ਵੱਧ ਮਰੀਜ਼ ਸੰਕਰਮਣ ਤੋਂ ਮੁਕਤ ਹੋਏ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 12,000 ਤੋਂ ਵੱਧ ਮਰੀਜ ਠੀਕ ਹੋਏ ਹਨ ।

WhatsApp Image 2020-10-13 at 10.20.38 AM.jpeg

ਪਿਛਲੇ 10 ਦਿਨਾਂ ਤੋਂ ਕੋਵਿਡ -19 ਕਾਰਨ ਹੋਈਆਂ ਮੌਤਾਂ 1000 ਤੋਂ ਘੱਟ ਰਹੀਆਂ ਹਨ । ਪਿਛਲੇ 24 ਘੰਟਿਆਂ ਵਿੱਚ 706 ਮੌਤਾਂ ਹੋਈਆਂ । ਇਨ੍ਹਾਂ ਵਿਚੋਂ ਲਗਭਗ 79 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ । 

ਮਹਾਰਾਸ਼ਟਰ ਵਿੱਚ ਮੌਤਾਂ ਦੇ 23 ਪ੍ਰਤੀਸ਼ਤ ਤੋਂ ਵੱਧ ਮਾਮਲੇ (165 ਮੌਤਾਂ) ਪਾਏ ਗਏ ਹਨ ।

WhatsApp Image 2020-10-13 at 10.19.12 AM.jpeg

                      ****

ਐਮਵੀ / ਐਸਜੇ



(Release ID: 1664075) Visitor Counter : 147