ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਵ੍ ਇੰਡੀਆ (ਐੱਨਆਰਏਆਈ) ਸਾਂਝੇ ਤੌਰ 'ਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਲੈਣਗੇ ਕਿ ਨੈਸ਼ਨਲ ਸ਼ੂਟਿੰਗ ਕੈਂਪ ਇੱਕ ਸੁਰੱਖਿਅਤ ਵਾਤਾਵਰਣ (ਬਾਇਓ-ਬੱਬਲ) ਵਿੱਚ ਅੱਗੇ ਵਧੇ

Posted On: 13 OCT 2020 1:17PM by PIB Chandigarh

ਜਿਵੇਂ ਕਿ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਸੀ, ਕੋਰ ਓਲੰਪਿਕ ਨਿਸ਼ਾਨੇਬਾਜ਼ਾਂ ਲਈ ਨੈਸ਼ਨਲ ਸ਼ੂਟਿੰਗ ਕੈਂਪ, ਦੋ ਮਹੀਨਿਆਂ (15 ਅਕਤੂਬਰ ਤੋਂ 17 ਦਸੰਬਰ) ਦੀ ਅਵਧੀ ਲਈ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਆਯੋਜਿਤ ਕੀਤਾ ਜਾਵੇਗਾ। ਇੱਕ ਸੁਰੱਖਿਅਤ ਮਾਹੌਲ(ਬਾਇਓ-ਬੱਬਲ), ਜਿੱਥੇ ਕਿ  ਅਥਲੀਟ ਸੁਰੱਖਿਅਤ ਢੰਗ ਨਾਲ ਸਿਖਲਾਈ ਲੈ ਸਕਣ, ਨੂੰ ਬਰਕਰਾਰ ਰੱਖਣ ਲਈ, ਅਤੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰਸ (ਐੱਸਓਪੀਜ਼) ਨੂੰ ਅਪਣਾਉਣ ਦੀ ਜ਼ਿੰਮੇਵਾਰੀ ਸਪੋਰਟਸ ਅਥਾਰਿਟੀ ਆਵ੍ ਇੰਡੀਆ ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਵ੍ ਇੰਡੀਆ ਦੁਆਰਾ ਸਾਂਝੇ ਤੌਰ ਤੇ ਉਠਾਈ ਜਾਏਗੀ।

 

ਸ਼ੂਟਿੰਗ  ਰੇਂਜ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ  ਡਾ: ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਪ੍ਰਸ਼ਾਸਕ ਦੀ ਹੈ। ਸੁਰੱਖਿਆ ਨੂੰ ਬਰਕਰਾਰ ਰੱਖਣ ਲਈ, ਕੈਂਪਰਸ ਅਤੇ ਰੇਂਜ ਕਰਮਚਾਰੀਆਂ ਦਰਮਿਆਨ ਸੰਪਰਕ ਘੱਟ ਰੱਖਣ ਦੇ ਮੱਦੇ ਨਜ਼ਰ ਜੋਖਮ ਸ਼੍ਰੇਣੀ ਦੀ ਪ੍ਰਕਿਰਤੀ ਦੇ ਅਧਾਰ ਤੇ ਪਰਿਸਰ ਜ਼ੋਨਿੰਗ ਨੂੰ ਹਰੇ, ਸੰਤਰੀ, ਪੀਲੇ ਅਤੇ ਲਾਲ ਜ਼ੋਨਸ ਵਿੱਚ ਯੋਜਨਾਬੱਧ ਕੀਤਾ ਗਿਆ ਹੈ।

 

ਐੱਨਆਰਏਆਈ ਵੈਨਿਊ ਦੇ ਨੇੜੇ ਇੱਕ ਹੋਟਲ ਵਿੱਚ ਬੋਰਡਿੰਗ ਅਤੇ ਰਹਿਣ ਦੀ ਵਿਵਸਥਾ ਕਰੇਗੀ, ਜਿਸ ਲਈ ਮੌਜੂਦਾ ਨਿਯਮਾਂ ਦੇ ਅਨੁਸਾਰ ਐੱਸਏਆਈ ਸਹਾਇਤਾ ਪ੍ਰਦਾਨ ਕਰੇਗੀ। ਹੋਟਲ ਤੋਂ ਸ਼ੂਟਿੰਗ ਰੇਂਜ ਵਿੱਚ ਦਾਖਲ ਹੋਣ ਤੱਕ, ਐੱਨਆਰਏਆਈ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੱਕ ਸੁਰੱਖਿਅਤ ਬਾਇਓ-ਬੱਬਲ ਬਰਕਰਾਰ ਰੱਖਣ ਲਈ ਐੱਸਓਪੀ ਨੂੰ ਬਣਾਈ ਰੱਖੇ। ਐੱਨਆਰਏਆਈ ਨੇ ਕੁਆਰੰਟੀਨ ਪ੍ਰਕਿਰਿਆ ਤਿਆਰ ਕੀਤੀ ਹੈ ਜਿਸ ਅਨੁਸਾਰ ਦਿੱਲੀ-ਐੱਨਸੀਆਰ ਦੇ ਬਾਹਰੋਂ ਆਉਣ ਵਾਲੇ ਸ਼ੂਟਰਾਂ / ਕੋਚਾਂ ਨੂੰ ਹੋਟਲ ਵਿੱਚ 7 ਦਿਨਾਂ ਦੀ ਅਵਧੀ ਲਈ ਕੁਆਰੰਟੀਨ ਕੀਤਾ ਜਾਵੇਗਾ। ਨਿਸ਼ਾਨੇਬਾਜ਼ / ਕੋਚ ਜੋ ਕਿ ਦਿੱਲੀ-ਐੱਨਸੀਆਰ ਵਿੱਚ ਰਹਿੰਦੇ ਹਨ, ਨੂੰ ਉਨ੍ਹਾਂ ਦੇ ਠਹਿਰਨ ਵਾਲੇ ਸਥਾਨ ਤੇ ਹੀ ਖੁਦ ਨੂੰ 7 ਦਿਨਾਂ ਦੇ ਅਰਸੇ ਲਈ ਕੁਆਰੰਟੀਨ/ਸੈਲਫ ਆਈਸੋਲੇਟ ਕਰਨਾ ਪਏਗਾ, ਜਿਸ ਤੋਂ ਬਾਅਦ ਉਹ ਹੋਟਲ ਵਿੱਚ ਹੋਰ ਕੈਂਪਰਾਂ ਨਾਲ ਕੈਂਪ ਦੀ ਪੂਰੀ ਅਵਧੀ ਲਈ ਸ਼ਾਮਲ ਹੋ ਜਾਣਗੇ।

 

ਐੱਨਆਰਏਆਈ ਦੇ ਸਕੱਤਰ ਰਾਜੀਵ ਭਾਟੀਆ ਨੇ ਕਿਹਾ, “ਐੱਸਏਆਈ ਦੁਆਰਾ ਜਾਰੀ ਐੱਸਓਪੀਜ਼ ਰਾਹੀਂ ਸਥਾਪਤ ਸੁਰੱਖਿਆ ਨਿਯਮ ਬੜੇ ਵਿਸਤ੍ਰਿਤ ਹਨ, ਇਹ ਪਹਿਲਾ ਰਾਸ਼ਟਰੀ ਕੈਂਪ ਹੋਵੇਗਾ ਜੋ ਮਾਰਚ ਮਹੀਨੇ ਤੋਂ ਦੇਸ਼ ਭਰ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਲਗਾਇਆ ਜਾਵੇਗਾ ਅਤੇ ਇੱਥੇ ਸ਼ੂਟਰਸ ਲਈ ਸਮੁੱਚੇ ਉਪਰਾਲੇ ਕੀਤੇ ਗਏ ਹਨ ਤਾਕਿ ਉਹ ਇੱਕ ਸੁਰੱਖਿਅਤ ਅਤੇ ਸੁਖਦ ਵਾਤਾਵਰਣ ਵਿੱਚ ਪ੍ਰਦਰਸ਼ਨ ਕਰ ਸਕਣ"

 

ਸਾਰੇ ਨਿਸ਼ਾਨੇਬਾਜ਼ਾਂ ਅਤੇ ਕੋਚਾਂ ਦਾ ਕੋਵਿਡ -19 ਟੈਸਟ ਕਰਵਾਉਣਾ ਲਾਜ਼ਮੀ ਹੈ ਜੋ ਕਿ ਹੋਟਲ ਵਿਖੇ ਹੀ ਕਰਵਾਇਆ ਜਾਵੇਗਾ ਅਤੇ ਇਸ ਦੀ ਵਿਵਸਥਾ ਐੱਨਆਰਏਆਈ ਦੁਆਰਾ  ਕੀਤੀ ਜਾਵੇਗੀ।

 

*******

 

ਐੱਨਬੀ / ਓਏ



(Release ID: 1664065) Visitor Counter : 145