ਪ੍ਰਧਾਨ ਮੰਤਰੀ ਦਫਤਰ

ਸਵਾਮਿਤਵ ਯੋਜਨਾ ਤਹਿਤ ਪ੍ਰਾਪਰਟੀ ਕਾਰਡ ਦੀ ਫ਼ਿਜ਼ੀਕਲ ਡਿਸਟ੍ਰੀਬਿਊਸ਼ਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 OCT 2020 5:46PM by PIB Chandigarh

ਅੱਜ ਜਿਨ੍ਹਾਂ ਇੱਕ ਲੱਖ ਲੋਕਾਂ ਨੂੰ ਆਪਣੇ ਘਰਾਂ ਦਾ ਸਵਾਮਿਤਵ ਪੱਤਰ ਜਾਂ ਪ੍ਰਾਪਰਟੀ ਕਾਰਡ ਮਿਲਿਆ ਹੈ, ਜਿਨ੍ਹਾਂ ਨੇ ਆਪਣਾ ਕਾਰਡ ਡਾਊਨਲੋਡ ਕੀਤਾ ਹੈ, ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ  ਅੱਜ ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਬੈਠੋਗੇ, ਸ਼ਾਮ ਨੂੰ ਜਦੋਂ ਖਾਣਾ ਖਾਂਦੇ ਹੋਵੋਗੇ... ਤਾਂ ਮੈਨੂੰ ਪਤਾ ਹੈ‍ ਕਿ ਪਹਿਲਾਂ ਕਦੇ ਇਤਨੀ ਖੁਸ਼ੀ ਨਹੀਂ ਹੁੰਦੀ ਹੋਵੇਗੀ ਜਿਤਨੀ ਅੱਜ ਤੁਹਾਨੂੰ ਹੋਵੋਗੀ ਤੁਸੀਂ ਆਪਣੇ ਬੱਚਿਆਂ ਨੂੰ ਮਾਣ ਨਾਲ ਦੱਸ ਸਕੋਗੇ ਕਿ ਦੇਖੋ ਹੁਣ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਇਹ ਤੁਹਾਡੀ ਪ੍ਰਾਪਰਟੀ ਹੈ, ਤੁਹਾਨੂੰ ਇਹ ਵਿਰਾਸਤ ਵਿੱਚ ਮਿਲੇਗੀ ਸਾਡੇ ਪੂਰਵਜਾਂ ਨੇ ਜੋ ਦਿੱਤਾ ਸੀ ਕਾਗਜ਼ ਨਹੀਂ ਸਨ, ਅੱਜ ਕਾਗਜ਼ ਮਿਲਣ ਨਾਲ ਸਾਡੀ ਤਾਕਤ ਵਧ ਗਈ ਅੱਜ ਦੀ ਸ਼ਾਮ ਤੁਹਾਡੇ ਲਈ ਬਹੁਤ ਖੁਸ਼ੀਆਂ ਦੀ ਸ਼ਾਮ ਹੈ, ਨਵੇਂ-ਨਵੇਂ ਸੁਪਨੇ ਬੁਣਨ ਦੀ ਸ਼ਾਮ ਹੈ ਅਤੇ ਨਵੇਂ-ਨਵੇਂ ਸੁਪਨੇ ਦੇ ਵਿਸ਼ੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਕਰਨ ਦੀ ਸ਼ਾਮ ਹੈ। ਇਸ ਲਈ ਅੱਜ ਜੋ ਅਧਿਕਾਰ ਮਿਲਿਆ ਹੈ ਮੇਰੀ ਬਹੁਤ ਵਧਾਈ ਹੈ ਤੁਹਾਨੂੰ

 

ਇਹ ਅਧਿਕਾਰ ਇੱਕ ਤਰ੍ਹਾਂ ਨਾਲ ਕਾਨੂੰਨੀ ਦਸਤਾਵੇਜ਼ ਹੈ। ਤੁਹਾਡਾ ਘਰ ਤੁਹਾਡਾ ਹੀ ਹੈ, ਤੁਹਾਡੇ ਘਰ ਵਿੱਚ ਤੁਸੀਂ ਹੀ ਰਹੋਗੇ ਤੁਹਾਡੇ ਘਰ ਦੀ ਕੀ ਵਰਤੋਂ ਕਰਨੀ ਹੈ, ਇਸ ਦਾ ਫ਼ੈਸਲਾ ਤੁਸੀਂ ਹੀ ਕਰੋਗੇ   ਨਾ ਸਰਕਾਰ ਕੁਝ ਦਖਲ ਕਰ ਸਕਦੀ ਹੈ ਨਾ ਆਂਢ-ਗੁਆਂਢ ਦੇ ਲੋਕ

 

ਇਹ ਯੋਜਨਾ ਸਾਡੇ ਦੇਸ਼ ਦੇ ਪਿੰਡਾਂ ਵਿੱਚ ਇਤਿਹਾਸਿਕ ਪਰਿਵਰਤਨ ਲਿਆਉਣ ਵਾਲੀ ਹੈ। ਅਸੀਂ ਸਾਰੇ ਇਸ ਦੇ ਸਾਖੀ ਬਣ ਰਹੇ ਹਾਂ

 

ਅੱਜ ਇਸ ਪ੍ਰੋਗਰਾਮ ਵਿੱਚ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ ਹਨਹਰਿਆਣਾ ਦੇ ਮੁੱਖ‍ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਹਨ, ਡਿਪਟੀ  ਸੀਐੱਮ ਸ਼੍ਰੀ ਦੁਸ਼ਯੰਤ ਚੌਟਾਲਾ ਜੀ  ਹਨ, ਉੱਤ‍ਰਾਖੰਡ ਦੇ ਮੁੱਖ‍ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਜੀ ਹਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ ਹਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ ਹਨਵਿਭਿੰਨ‍ ਰਾਜਾਂ ਦੇ ਮੰਤਰੀਗਣ ਵੀ ਹਨ, ਸਵਾਮਿਤ‍ਵ ਯੋਜਨਾ ਦੇ ਹੋਰ ਲਾਭਾਰਥੀ ਸਾਥੀ ਵੀ ਅੱਜ ਸਾਡੇ ਦਰਮਿਆਨ ਮੌਜੂਦ ਹਨ ਅਤੇ ਜਿਵੇਂ ਨਰੇਂਦਰ ਸਿੰਘ ਜੀ ਦੱਸ ਰਹੇ ਸਨ .. ਸਵਾ ਕਰੋੜ ਤੋਂ ਜ਼ਿਆਦਾ ਲੋਕ, ਉਨ੍ਹਾਂ ਨੇ ਰਜਿਸਟ੍ਰੀ ਕਰਵਾਈ ਹੈ ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹਨ ਯਾਨੀ ਅੱਜ ਵਰਚੁਅਲ ਇਸ ਮੀਟਿੰਗ ਵਿੱਚ ਪਿੰਡ ਦੇ ਇਤਨੇ ਲੋਕਾਂ ਦਾ ਜੁੜਨਾ, ਇਹ ਸਵਾਮਿਤ‍ਵ ਯੋਜਨਾ ਦਾ ਕਿਤਨਾ ਆਕਰਸ਼ਣ ਹੈਕਿਤਨੀ ਤਾਕਤ ਹੈ ਅਤੇ ਕਿਤਨਾ ਮਹੱਤਵਰਪੂਰਨ ਹੈ, ਇਸ ਦਾ ਸਬੂਤ ਹੈ।

 

ਆਤਮਨਿਰਭਰ ਭਾਰਤ ਅਭਿਯਾਨ ਵਿੱਚ ਅੱਜ ਦੇਸ਼ ਨੇ ਇੱਕ ਹੋਰ ਵੱਡਾ ਕਦਮ ਉਠਾ ਦਿੱਤਾ ਹੈ।  ਸਵਾਮਿਤਵ ਯੋਜਨਾ, ਪਿੰਡ ਵਿੱਚ ਰਹਿਣ ਵਾਲੇ ਸਾਡੇ ਭਾਈ-ਭੈਣਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਬਹੁਤ ਮਦਦ ਕਰਨ ਵਾਲੀ ਹੈ। ਅੱਜ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਕਾਨੂੰਨੀ ਕਾਗਜ਼ ਸੌਂਪੇ ਗਏ ਹਨ  ਅਗਲੇ ਤਿੰਨ-ਚਾਰ ਸਾਲ ਵਿੱਚ ਦੇਸ਼ ਦੇ ਹਰ ਪਿੰਡ ਵਿੱਚ, ਹਰ ਘਰ ਨੂੰ ਇਸ ਤਰ੍ਹਾਂ ਦੇ ਪ੍ਰਾਪਰਟੀ ਕਾਰਡ ਦੇਣ ਦਾ ਪ੍ਰਯਤਨ ਕੀਤਾ ਜਾਵੇਗਾ

 

ਅਤੇ ਸਾਥੀਓ, ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਤਨਾ ਵਿਰਾਟ ਕੰਮ ਇੱਕ ਅਜਿਹੇ ਦਿਨ ਹੋ ਰਿਹਾ ਹੈ... ਇਹ ਦਿਵਸ ਬਹੁਤ ਮਹੱਤਵਪੂਰਨ ਹੈ। ਅੱਜ ਦੇ ਦਿਵਸ ਦਾ ਹਿੰਦੁਸਤਾਹਨ ਦੇ ਇਤਿਹਾਸ ਵਿੱਚ ਵੀ ਬਹੁਤ ਵੱਡਾ ਮਹੱਤ‍ਵ ਹੈ। ਅਤੇ ਉਹ ਹੈ ਅੱਜ ਦੇਸ਼ ਦੇ ਦੋ-ਦੋ ਮਹਾਨ ਸਪੂਤਾਂ ਦੀ ਜਨਮ ਜਯੰਤੀ ਹੈ। ਇੱਕ ਭਾਰਤ ਰਤਨ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਅਤੇ ਦੂਜੇ ਭਾਰਤ ਰਤਨ ਨਾਨਾਜੀ ਦੇਸ਼ਮੁਖ ਇਨ੍ਹਾਂ ਦੋਹਾਂ ਮਹਾਪੁਰਖਾਂ ਦਾ ਸਿਰਫ਼ ਜਨਮ ਦਿਨ ਹੀ ਇੱਕ ਤਾਰੀਖ ਨੂੰ ਨਹੀਂ ਪੈਂਦਾ, ਬਲਕਿ ਇਹ ਦੋਨੋਂ ਮਹਾਪੁਰਖ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼, ਦੇਸ਼ ਵਿੱਚ ਇਮਾਨਦਾਰੀ ਲਈ, ਦੇਸ਼ ਵਿੱਚ ਗ਼ਰੀਬਾਂ ਦਾ, ਪਿੰਡ ਦਾ ਕਲਿਆਣ ਹੋਵੇ, ਇਸ ਦੇ ਲਈ ਦੋਹਾਂ ਦੀ ਸੋਚ ਇੱਕ ਸੀ ... ਦੋਹਾਂ ਦੇ ਆਦਰਸ਼ ਇੱਕ ਸਨ ... ਦੋਹਾਂ ਦੇ ਪ੍ਰਯਤਨ ਇੱਕ ਸਨ

 

ਜੈਪ੍ਰਕਾਸ਼ ਬਾਬੂ ਨੇ ਜਦੋਂ ਸੰਪੂਰਨ ਕ੍ਰਾਂਤੀ ਦਾ ਐਲਾਨ ਕੀਤਾ, ਬਿਹਾਰ ਦੀ ਧਰਤੀ ਤੋਂ ਜੋ ਆਵਾਜ਼ ਉੱਠੀ, ਜੋ ਸੁਪਨੇ ਜੈਪ੍ਰਕਾਸ਼ ਜੀ ਨੇ ਦੇਖੇ ਸਨ... ਜਿਨ੍ਹਾਂ ਸੁਪਨਿਆਂ ਦੀ ਢਾਲ ਬਣ ਕੇ ਨਾਨਾਜੀ ਦੇਸ਼ਮੁਖ ਨੇ ਕੰਮ ਕੀਤਾ ਜਦੋਂ ਨਾਨਾਜੀ ਨੇ ਪਿੰਡਾਂ ਦੇ ਵਿਕਾਸ ਲਈ ਆਪਣੇ ਕਾਰਜਾਂ ਦਾ ਵਿਸਤਾਰ ਕੀਤਾ, ਤਾਂ ਨਾਨਾਜੀ ਦੀ ਪ੍ਰੇਰਣਾ ਜੈਪ੍ਰਕਾਸ਼ ਬਾਬੂ ਰਹੇ

 

ਹੁਣ ਦੇਖੋ ਕਿਤਨਾ ਵੱਡਾ ਅਦਭੁਤ ਸਹਿਯੋਗ ਹੈ ਗਾਓਂ (ਪਿੰਡ) ਅਤੇ ਗ਼ਰੀਬ ਦੀ ਆਵਾਜ਼ ਨੂੰ ਬੁਲੰਦ ਕਰਨਾ, ਜੈਪ੍ਰਕਾਸ਼ ਬਾਬੂ ਅਤੇ ਨਾਨਾਜੀ ਦੇ ਜੀਵਨ ਦਾ ਸਾਂਝਾ ਸੰਕਲਪ ਰਿਹਾ ਹੈ।

 

ਮੈਂ ਕਿਤੇ ਪੜ੍ਹਿਆ ਸੀ ਕਿ ਜਦੋਂ ਡਾਕਟਰ ਕਲਾਮ, ਚਿਤ੍ਰਕੂਟ ਵਿੱਚ ਨਾਨਾਜੀ ਦੇਸ਼ਮੁਖ ਨੂੰ ਮਿਲੇ ਤਾਂ ਨਾਨਾਜੀ ਨੇ ਉਨ੍ਹਾਂ ਨੂੰ ਦੱਸਿਆ‍ ਕਿ ਸਾਡੇ ਇੱਥੇ ਆਸ-ਪਾਸ ਦੇ ਦਰਜਨਾਂ ਪਿੰਡ, ਮੁਕੱਦਮਿਆਂ ਤੋਂ ਪੂਰੀ ਤਰ੍ਹਾਂ ਮੁਕਤ ਹਨ ਯਾਨੀ ਕੋਈ ਕੋਰਟ-ਕਚਹਿਰੀ ਨਹੀਂ ਹੈ- ਕਿਸੇ ਦੇ ਖ਼ਿਲਾਫ਼ ਕੋਈ ਐੱਫਆਈਆਰ ਨਹੀਂ ਹੈ। ਨਾਨਾਜੀ ਕਹਿੰਦੇ ਸਨ ਕਿ ਜਦੋਂ ਪਿੰਡ ਦੇ ਲੋਕ ਵਿਵਾਦਾਂ ਵਿੱਚ ਫਸੇ ਰਹਿਣਗੇ ਤਾਂ ਨਾ ਆਪਣਾ ਵਿਕਾਸ ਕਰ ਸਕਣਗੇ ਅਤੇ ਨਾ ਹੀ ਸਮਾਜ ਦਾ ਮੈਨੂੰ ਵਿਸ਼ਵਾਸ ਹੈ, ਸਵਾਮਿਤ‍ਵ ਯੋਜਨਾ ਵੀ ਸਾਡੇ ਪਿੰਡਾਂ ਵਿੱਚ ਅਨੇਕ ਵਿਵਾਦਾਂ ਨੂੰ ਸਮਾਪਤ ਕਰਨ ਦਾ ਬਹੁਤ ਵੱਡਾ ਮਾਧਿਅਮ ਬਣੇਗੀ

ਸਾਥੀਓ, ਪੂਰੇ ਵਿਸ਼‍ਵ ਵਿੱਚ ਵੱਡੇ-ਵੱਡੇ ਐਕਸਪਰਟਸ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਹਨ ਕਿ ਜ਼ਮੀਨ ਅਤੇ ਘਰ ਦੇ ਮਾਲਿਕਾਨਾ ਹੱਕ ਦੀ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਜਦੋਂ ਸੰਪਤੀ ਦਾ ਰਿਕਾਰਡ ਹੁੰਦਾ ਹੈ, ਜਦੋਂ ਸੰਪਤੀ ਤੇ ਅਧਿਕਾਰ ਮਿਲਦਾ ਹੈ ਤਾਂ ਸੰਪਤੀ ਵੀ ਸੁਰੱਖਿਅਤ ਰਹਿੰਦੀ ਹੈ ਅਤੇ ਨਾਗਰਿਕ ਦਾ ਜੀਵਨ ਵੀ ਸੁਰੱਖਿਅਤ ਰਹਿੰਦਾ ਹੈ ਅਤੇ ਨਾਗਰਿਕ ਵਿੱਚ ਆਤਮਵਿਸ਼ਵਾਸ ਅਨੇਕ ਗੁਣਾ ਵਧਦਾ ਹੈ। ਜਦੋਂ ਸੰਪਤੀ  ਦਾ ਰਿਕਾਰਡ ਹੁੰਦਾ ਹੈ ਤਾਂ ਨਿਵੇਸ਼  ਦੇ ਲਈ, ਨਵੇਂ-ਨਵੇਂ ਸਾਹਸ ਕਰਨ ਦੇ ਲਈ, ਆਰਥਿਕ ਉਪਾਰਜਨ ਦੀ ਨਵੀਂ ਯੋਜਨਾ ਬਣਾਉਣ ਲਈ ਬਹੁਤ ਸਾਰੇ ਰਸਤੇ ਖੁੱਲ੍ਹਦੇ ਹਨ

ਸੰਪਤੀ ਦਾ ਰਿਕਾਰਡ ਹੋਣ ਤੇ ਬੈਂਕ ਤੋਂ ਕਰਜ਼ ਅਸਾਨੀ ਨਾਲ ਮਿਲਦਾ ਹੈਰੋਜਗਾਰ-ਸਵੈਰੋਜਗਾਰ ਦੇ ਰਸਤੇ ਬਣਦੇ ਹਨ ਲੇਕਿਨ ਮੁਸ਼ਕਿਲ ਇਹ ਹੈ‍ ਕਿ ਅੱਜ ਦੁਨੀਆ ਵਿੱਚ ਇੱਕ-ਤਿਹਾਈ ਆਬਾਦੀ ਦੇ ਪਾਸ ਹੀ ਕਾਨੂੰਨੀ ਰੂਪ ਨਾਲ ਆਪਣੀ ਸੰਪਤੀ ਦਾ ਰਿਕਾਰਡ ਹੈ। ਪੂਰੀ ਦੁਨੀਆ ਵਿੱਚ ਦੋ-ਤਿਹਾਈ ਲੋਕਾਂ ਦੇ ਪਾਸ ਇਹ ਨਹੀਂ ਹੈ। ਅਜਿਹੇ ਵਿੱਚ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਲਈ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਪਾਸ ਉਨ੍ਹਾਂ ਦੀ ਸੰਪਤੀ ਦਾ ਸਹੀ ਰਿਕਾਰਡ ਹੋਵੇ ਅਤੇ ਜਿਨ੍ਹਾਂ ਦੇ ਨਸੀਬ ਵਿੱਚ ਬੁਢਾਪਾ ਆ ਗਿਆ ਹੈ, ਪੜ੍ਹੇ-ਲਿਖੇ ਨਹੀਂ ਹਨ, ਬੜੀ ਮੁਸ਼ਕਿਲ ਨਾਲ ਜੀਵਨ ਗੁਜਾਰਿਆ ਹੈ ਲੇਕਿਨ ਹੁਣ ਇਹ ਆਉਣ ਦੇ ਬਾਅਦ ਇੱਕ ਨਵੀਂ ਵਿਸ਼ਵਾਸ ਵਾਲੀ ਜ਼ਿੰਦਗੀ ਉਨ੍ਹਾਂ ਦੀ ਸ਼ੁਰੂ ਹੋ ਰਹੀ ਹੈ।

ਸਵਾਮਿਤ‍ਵ ਯੋਜਨਾ ਅਤੇ ਇਸ ਦੇ ਤਹਿਤ ਮਿਲਣ ਵਾਲਾ ਪ੍ਰਾਪਰਟੀ ਕਾਰਡ ਇਸ ਦਿਸ਼ਾ ਵਿੱਚ, ਇਸੇ  ਸੋਚ ਦੇ  ਨਾਲ ਪੀੜਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ, ਪਿੰਡ ਵਿੱਚ ਰਹਿੰਦਾ ਹੋਵੇ ... ਉਨ੍ਹਾਂ ਦੀ ਭਲਾਈ ਦੇ ਲਈ ਇਤਨਾ ਬੜਾ ਕਦਮ ਉਠਾਇਆ ਗਿਆ ਹੈ।

ਪ੍ਰਾਪਰਟੀ ਕਾਰਡ, ਪਿੰਡ ਦੇ ਲੋਕਾਂ ਨੂੰ ਬਿਨਾ ਕਿਸੇ ਵਿਵਾਦ ਦੇ ਪ੍ਰਾਪਰਟੀ ਖਰੀਦਣ ਅਤੇ ਵੇਚਣ ਦਾ ਰਸਤਾ ਸਾਫ਼ ਕਰੇਗਾ ਪ੍ਰਾਪਰਟੀ ਕਾਰਡ ਮਿਲਣ ਦੇ ਬਾਅਦ ਪਿੰਡ ਦੇ ਲੋਕ ਆਪਣੇ ਘਰ ਤੇ ਕਬਜ਼ੇ ਦੀ ਜੋ ਸ਼ੰਕਾ ਰਹਿੰਦੀ ਸੀ, ਉਸ ਤੋਂ ਮੁਕਤ ਹੋ ਜਾਣਗੇ ਕੋਈ ਆ ਕੇ ਆਪਣਾ ਹੱਕ ਜਤਾਏਗਾ ... ਝੂਠੇ ਕਾਗਜ਼ ਦੇ ਜਾਵੇਗਾ ... ਲੈ ਜਾਵੇਗਾ ... ਸਭ ਬੰਦ ਪ੍ਰਾਪਰਟੀ ਕਾਰਡ ਮਿਲਣ ਦੇ ਬਾਅਦ ਪਿੰਡ ਦੇ ਘਰਾਂ ਤੇ ਵੀ ਬੈਂਕ ਤੋਂ ਅਸਾਨ ਲੋਨ ਮਿਲ ਜਾਵੇਗਾ

ਸਾਥੀਓ, ਅੱਜ ਪਿੰਡ ਦੇ ਸਾਡੇ ਕਿਤਨੇ ਹੀ ਨੌਜਵਾਨ ਹਨ ਜੋ ਆਪਣੇ ਦਮ ਤੇ ਕੁਝ ਕਰਨਾ ਚਾਹੁੰਦੇ ਹਨ  ਆਤਮਵਿਸ਼‍ਵਾਸ ਨਾਲ ਆਤਮਨਿਰਭਰ ਬਣਨਾ ਚਾਹੁੰਦੇ ਹਨ ਲੇਕਿਨ ਘਰ ਹੁੰਦੇ ਹੋਏ ਵੀ, ਜ਼ਮੀਨ ਦਾ ਟੁਕੜਾ ਆਪਣੇ ਪਾਸ ਹੁੰਦੇ ਹੋਏ ਵੀ ਕਾਗਜ਼ ਨਹੀਂ ਸਨ, ਸਰਕਾਰੀ ਕੋਈ ਦਸਤਾਵੇਜ਼ ਨਹੀਂ ਸਨ।  ਦੁਨੀਆ ਵਿੱਚ ਕੋਈ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਉਨ੍ਹਾਂ ਨੂੰ ਕੁਝ ਮਿਲਦਾ ਨਹੀਂ ਸੀ  ਹੁਣ ਉਨ੍ਹਾਂ ਲਈ ਕਰਜ਼ ਪ੍ਰਾਪਤ ਕਰਨ ਦਾ, ਹੱਕ  ਦੇ ਨਾਲ ਮੰਗਣ ਦਾ ਇਹ ਕਾਗਜ਼ ਉਨ੍ਹਾਂ ਦੇ ਹੱਥ ਵਿੱਚ ਆਇਆ ਹੈ। ਹੁਣ ਸਵਾਮਿਤ‍ਵ ਯੋਜਨਾ ਦੇ ਤਹਿਤ ਬਣਿਆ ਪ੍ਰਾਪਰਟੀ ਕਾਰਡ ਦਿਖਾ ਕੇ, ਬੈਂਕਾਂ ਤੋਂ ਬਹੁਤ ਅਸਾਨੀ ਨਾਲ ਕਰਜ਼ ਮਿਲਣਾ ਸੁਨਿਸ਼ਚਿਤ ਹੋਇਆ ਹੈ।

 

ਸਾਥੀਓ, ਇਸ ਸੁਵਾਮਿਤਵ ਪੱਤਰ ਦਾ ਇੱਕ ਹੋਰ ਲਾਭ ਪਿੰਡ ਵਿੱਚ ਨਵੀਆਂ ਵਿਵਸਥਾਵਾਂ ਦੇ ਨਿਰਮਾਣ ਨੂੰ ਲੈ ਕੇ ਹੋਣ ਵਾਲਾ ਹੈ। ਡ੍ਰੋਨ ਜਿਹੀ ਨਵੀਂ ਟੈਕਨੋਲੋਜੀ ਨਾਲ ਜਿਸ ਪ੍ਰਕਾਰ ਮੈਪਿੰਗ ਅਤੇ ਸਰਵੇ ਕੀਤਾ ਜਾ ਰਿਹਾ ਹੈ ਉਸ ਨਾਲ ਹਰ ਪਿੰਡ ਦਾ ਸਟੀਕ ਲੈਂਡ ਰਿਕਾਰਡ ਵੀ ਬਣ ਸਕੇਗਾ। ਅਤੇ ਮੈਂ ਜਦੋਂ ਅਫਸਰਾਂ ਨਾਲ ਗੱਲ ਕਰ ਰਿਹਾ ਸਾਂ... ਜਦੋਂ ਪ੍ਰੋਜੈਕਟ ਸ਼ੁਰੂ ਹੋਇਆ... ਤਾਂ ਮੈਨੂੰ ਅਫਸਰਾਂ ਨੇ ਦੱਸਿਆ ਕਿ ਪਿੰਡ ਦੇ ਅੰਦਰ ਅਸੀਂ ਜਦੋਂ ਪ੍ਰਾਪਰਟੀ ਦੇ ਲਈ ਡ੍ਰੋਨ ਚਲਾਉਂਦੇ ਹਾਂ ਤਾਂ ਪਿੰਡ ਵਾਲਿਆਂ ਦਾ ਆਪਣੀ ਜ਼ਮੀਨ 'ਤੇ ਤਾਂ ਇੰਟ੍ਰੈਸਟ ਹੋਣਾ ਬਹੁਤ ਸੁਭਾਵਿਕ ਹੈ...ਲੇਕਿਨ ਸਭ ਦੀ ਇੱਛਾ ਰਹਿੰਦੀ ਸੀ ਕਿ ਡ੍ਰੋਨ ਨਾਲ ਸਾਨੂੰ ਸਾਡਾ ਉੱਪਰ ਤੋਂ ਸਾਡੇ ਪਿੰਡ ਨੂੰ ਸਾਨੂੰ ਦਿਖਾਓ, ਸਾਡਾ ਪਿੰਡ ਕਿਹੋ ਜਿਹਾ ਦਿਖਦਾ ਹੈ, ਸਾਡਾ ਪਿੰਡ ਕਿੰਨਾ ਸੁੰਦਰ ਹੈ, ਅਤੇ ਸਾਡੇ ਉਹ ਅਫਸਰ ਕਹਿੰਦੇ ਸਨ ਕਿ ਸਾਨੂੰ ਥੋੜ੍ਹਾ ਸਮਾਂ ਤਾਂ ਸਭ ਨੂੰ ਉਨ੍ਹਾਂ ਪਿੰਡ ਵਾਲਿਆਂ ਨੂੰ ਉਨ੍ਹਾਂ ਦਾ ਪਿੰਡ ਉੱਪਰ ਤੋਂ ਦਿਖਾਉਣਾ ... compulsory ਹੋ ਗਿਆ ਸੀ। ਪਿੰਡ ਦੇ ਪ੍ਰਤੀ ਪ੍ਰੇਮ ਜਾਗ ਜਾਂਦਾ ਸੀ।

 

ਭਾਈਓ, ਭੈਣੋ, ਹੁਣ ਤੱਕ ਬਹੁਤੇ ਪਿੰਡਾਂ ਵਿੱਚ ਸਕੂਲ, ਹਸਪਤਾਲ, ਬਜ਼ਾਰ ਜਾਂ ਦੂਸਰੀਆਂ ਜਨਤਕ ਸੁਵਿਧਾਵਾਂ ਕਿੱਥੇ ਕਰਨੀਆਂਕਿਵੇਂ ਕਰਨੀਆਂਸੁਵਿਧਾਵਾਂ ਕਿੱਥੇ ਹੋਣਗੀਆਂਜ਼ਮੀਨ ਕਿੱਥੇ ਹੈਕੋਈ ਹਿਸਾਬ ਨਹੀਂ ਸੀ। ਜਿੱਥੇ ਮਰਜ਼ੀ ਪਵੇਜੋ ਬਾਬੂ ਉੱਥੇ ਬੈਠਾ ਹੋਵੇਗਾਜਾਂ ਜੋ ਪਿੰਡ ਦਾ ਪ੍ਰਧਾਨ ਹੋਵੇਗਾ, ਅਤੇ ਜੋ ਕੋਈ ਜਰਾ ਦਮਦਾਰ ਆਦਮੀ ਹੋਵੇਗਾਉਹ ਚਾਹੇ ਕਰਵਾ ਲੈਂਦਾ ਹੋਵੇਗਾ। ਹੁਣ ਸਾਰਾ ਕਾਗਜ਼ ਦੇ ਉੱਪਰ ਨਕਸ਼ਾ ਤਿਆਰ ਹੈ ... ਹੁਣ ਕਿਹੜੀ ਚੀਜ਼ ਕਿੱਥੇ ਬਣੇਗੀ ਬੜੇ ਅਰਾਮ ਨਾਲ ਤੈਅ ਹੋਵੇਗਾ ... ਵਿਵਾਦ ਵੀ ਨਹੀਂ ਹੋਵੇਗਾ ... ਅਤੇ ਸਟੀਕ ਲੈਂਡ ਰਿਕਾਰਡ ਹੋਣ ਨਾਲ ਪਿੰਡ ਦੇ ਵਿਕਾਸ ਨਾਲ ਜੁੜੇ ਸਾਰੇ ਕੰਮ ਬੜੀ ਅਸਾਨੀ ਨਾਲ ਹੋਣਗੇ।

 

ਸਾਥੀਓ, ਬੀਤੇ 6 ਸਾਲਾਂ ਤੋਂ ਸਾਡੇ ਪੰਚਾਇਤੀ ਰਾਜ ਸਿਸਟਮ ਨੂੰ ਸਸ਼ਕਤ ਕਰਨ ਦੇ ਲਈ ਕਈ ਯਤਨ ਚਲ ਰਹੇ ਹਨ, ਅਤੇ ਉਨ੍ਹਾਂ ਨੂੰ ਵੀ ਸਵਾਮਿਤਵ ਯੋਜਨਾ ਮਜ਼ਬੂਤ ਕਰੇਗੀ। ਕਈ ਯੋਜਨਾਵਾਂ ਦੀ ਪਲੈਨਿੰਗ ਨੂੰ ਲੈ ਕੇ ਉਨ੍ਹਾਂ ਦੇ ਅਮਲ ਅਤੇ ਰੱਖ-ਰਖਾਅ ਦੀ ਜ਼ਿੰਮੇਦਾਰੀ ਗ੍ਰਾਮ ਪੰਚਾਇਤਾਂ ਦੇ ਹੀ ਪਾਸ ਹੈ। ਹੁਣ ਪਿੰਡ ਦੇ ਲੋਕ ਖ਼ੁਦ ਤੈਅ ਕਰ ਰਹੇ ਹਨ ਕਿ ਉੱਥੋਂ ਦੇ ਵਿਕਾਸ ਦੇ ਲਈ ਕੀ ਜ਼ਰੂਰੀ ਹੈ ਅਤੇ ਉੱਥੇ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਿਵੇਂ ਕਰਨਾ ਹੈ।

 

ਪੰਚਾਇਤਾਂ ਦੇ ਕੰਮਕਾਜ ਨੂੰ ਵੀ ਹੁਣ ਔਨਲਾਈਨ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਪੰਚਾਇਤ ਵਿਕਾਸ ਦੇ ਜੋ ਵੀ ਕੰਮ ਕਰਦੀ ਹੈ ਉਸ ਨੂੰ Geo tagging ਨੂੰ ਲਾਜ਼ਮੀ ਕਰ ਦਿੱਤਾ ਹੈ। ਜੇਕਰ ਖੂਹ ਬਣਾਇਆ ਹੈ ਤਾਂ ਔਨਲਾਈਨ ਇੱਥੇ ਮੇਰੇ ਔਫਿਸ ਤੱਕ ਪਤਾ ਚਲ ਸਕਦਾ ਹੈ ਕਿ ਕਿਸ ਕੋਨੇ ਵਿੱਚ ਕੈਸਾ ਖੂਹ ਬਣਿਆ ਹੈ। ਇਹ ਟੈਕਨੋਲੋਜੀ ਦੀ ਕਿਰਪਾ ਹੈ। ਅਤੇ ਇਹ compulsory ਹੈ। ਸ਼ੌਚਾਲਯ ਬਣਿਆ ਹੈ, ਤਾਂ Geo tagging ਹੋਵੇਗਾ। ਸਕੂਲ ਬਣਿਆ ਹੈ ਤਾਂ Geo tagging ਹੋਵੇਗਾ। ਪਾਣੀ ਦੇ ਲਈ ਛੋਟਾ ਜਿਹਾ ਬੰਨ੍ਹ ਬਣਿਆ ਹੈ ਤਾਂ Geo tagging ਹੋਵੇਗਾ। ਇਸ ਦੇ ਕਾਰਨ ਰੁਪਏ-ਪੈਸੇ ਗਾਇਬ ਹੋਣ ਵਾਲਾ ਕੰਮ ਬੰਦ, ਦਿਖਾਉਣਾ ਪਵੇਗਾ ਅਤੇ ਦੇਖਿਆ ਜਾ ਸਕਦਾ ਹੈ।

 

ਸਾਥੀਓ, ਸਵਾਮਿਤਵ ਯੋਜਨਾ ਨਾਲ ਸਾਡੀਆਂ ਗ੍ਰਾਮ ਪੰਚਾਇਤਾਂ ਦੇ ਲਈ ਵੀ ਨਗਰ ਪਾਲਿਕਾਵਾਂ ਅਤੇ ਨਗਰ-ਨਿਗਮਾਂ ਦੀ ਤਰ੍ਹਾਂ ਵਿਵਸਥਿਤ ਤਰੀਕੇ ਨਾਲ ਪਿੰਡ ਦੀ ਮੈਨੇਜਮੈਂਟ ਅਸਾਨ ਹੋਵੇਗੀਉਹ ਪਿੰਡ ਦੀਆਂ ਸੁਵਿਧਾਵਾਂ ਦੇ ਲਈ ਸਰਕਾਰ ਤੋਂ ਮਿਲ ਰਹੀ ਮਦਦ ਦੇ ਨਾਲ-ਨਾਲ, ਪਿੰਡ ਵਿੱਚ ਹੀ ਸੰਸਾਧਨ ਵੀ ਜੁਟਾ ਸਕਣਗੀਆਂ। ਇੱਕ ਪ੍ਰਕਾਰ ਨਾਲ ਪਿੰਡ ਵਿੱਚ ਰਹਿਣ ਵਾਲਿਆਂ ਨੂੰ ਮਿਲ ਰਹੇ ਦਸਤਾਵੇਜ਼ ਗ੍ਰਾਮ ਪੰਚਾਇਤਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਬਹੁਤ ਮਦਦ ਕਰਨਗੇ।

 

ਸਾਥੀਓ, ਸਾਡੇ ਇੱਥੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ, ਲੇਕਿਨ ਸਚਾਈ ਇਹ ਹੈ ਕਿ ਭਾਰਤ ਦੇ ਪਿੰਡਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ ਸੀ। ਪਖਾਨਿਆਂ ਦੀ ਦਿੱਕਤ ਸਭ ਤੋਂ ਜ਼ਿਆਦਾ ਕਿੱਥੇ ਸੀ? ਪਿੰਡ ਵਿੱਚ ਸੀ। ਬਿਜਲੀ ਦੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਕਿੱਥੇ ਸੀ? ਪਿੰਡ ਵਿੱਚ ਸੀ। ਹਨੇਰੇ ਵਿੱਚ ਗੁਜਾਰਾ ਕਿਸ ਨੂੰ ਕਰਨਾ ਪੈਂਦਾ ਸੀ-ਪਿੰਡ ਵਾਲਿਆਂ ਨੂੰ। ਲੱਕੜੀ ਦੇ ਚੁੱਲ੍ਹੇ .. ਧੂੰਏਂ ਵਿੱਚ ਖਾਣਾ ਪਕਾਉਣ ਦੀ ਮਜਬੂਰੀ ਕਿੱਥੇ ਸੀ? ਪਿੰਡ ਵਿੱਚ ਸੀ….ਬੈਂਕਿੰਗ ਵਿਵਸਥਾ ਦੀ ਸਭ ਤੋਂ ਜ਼ਿਆਦਾ ਦੂਰੀ ਕਿਸ ਨੂੰ ਸੀ? ਪਿੰਡ ਵਾਲਿਆਂ ਨੂੰ ਸੀ।

 

ਸਾਥੀਓ, ਇਤਨੇ ਵਰ੍ਹਿਆਂ ਤੱਕ ਜੋ ਲੋਕ ਸੱਤਾ ਵਿੱਚ ਰਹੇ, ਉਨ੍ਹਾਂ ਨੇ ਗੱਲਾਂ ਤਾਂ ਬੜੀਆਂ-ਬੜੀਆਂ ਕੀਤੀਆਂ, ਉਨ੍ਹਾਂ ਨੇ ਪਿੰਡ ਅਤੇ ਪਿੰਡ ਦੇ ਗ਼ਰੀਬ ਨੂੰ ਅਜਿਹੀਆਂ ਹੀ ਮੁਸੀਬਤਾਂ ਨਾਲ ਛੱਡ ਦਿੱਤਾ ਸੀ। ਮੈਂ ਐਸਾ ਨਹੀਂ ਕਰ ਸਕਦਾ... ਤੁਹਾਡੇ ਅਸ਼ੀਰਵਾਦ ਨਾਲ ਜਿੰਨਾ ਵੀ ਬਣ ਸਕੇਗਾ ਮੈਨੂੰ ਕਰਨਾ ਹੈ.. ਤੁਹਾਡੇ ਲਈ ਕਰਨਾ ਹੈ... ਪਿੰਡ ਦੇ ਲਈ ਕਰਨਾ ਹੈ... ਗ਼ਰੀਬ ਦੇ ਲਈ ਕਰਨਾ ਹੈ। ਪੀੜਤ, ਸ਼ੋਸ਼ਿਤ, ਵੰਚਿਤ ਦੇ ਲਈ ਕਰਨਾ ਹੈ... ਤਾਕਿ ਉਨ੍ਹਾਂ ਨੂੰ ਕਿਸੇ ਦੇ ਉੱਪਰ ਨਿਰਭਰ ਨਾ ਰਹਿਣਾ ਪਵੇ, ਦੂਸਰਿਆਂ ਦੀ ਇੱਛਾ ਦੇ ਉਹ ਗੁਲਾਮ ਨਹੀਂ ਹੋਣੇ ਚਾਹੀਦੇ।

 

ਲੇਕਿਨ ਸਾਥੀਓ, ਪਿਛਲੇ 6 ਵਰ੍ਹਿਆਂ ਵਿੱਚ ਐਸੀ ਹਰ ਪੁਰਾਣੀ ਕਮੀ ਨੂੰ ਦੂਰ ਕਰਨ ਦੇ ਲਈ ਇੱਕ ਦੇ ਬਾਅਦ ਇੱਕ ਕੰਮ ਨੂੰ ਸ਼ੁਰੂ ਕੀਤਾ ਅਤੇ ਪਿੰਡ ਤੱਕ ਲੈ ਗਏ, ਗ਼ਰੀਬ ਦੇ ਘਰ ਤੱਕ ਲੈ ਗਏ। ਅੱਜ ਦੇਸ਼ ਵਿੱਚ ਬਿਨਾ ਕਿਸੇ ਭੇਦਭਾਵ, ਸਭ ਦਾ ਵਿਕਾਸ ਹੋ ਰਿਹਾ ਹੈ, ਪੂਰੀ ਪਾਰਦਰਸ਼ਤਾ ਦੇ ਨਾਲ ਸਾਰਿਆਂ ਨੂੰ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।

 

ਅਗਰ ਸਵਾਮਿਤਵ ਜਿਹੀ ਯੋਜਨਾ ਵੀ ਪਹਿਲਾਂ ਬਣ ਸਕਦੀ .. ਠੀਕ ਹੈ ਉਸ ਸਮੇਂ ਡ੍ਰੋਨ ਨਹੀਂ ਹੋਵੇਗਾ... ਲੇਕਿਨ ਪਿੰਡ ਦੇ ਨਾਲ ਮਿਲ-ਬੈਠ ਕੇ ਰਸਤੇ ਤਾਂ ਕੱਢੇ ਜਾ ਸਕਦੇ ਸਨ... ਲੇਕਿਨ ਅਜਿਹਾ ਨਹੀਂ ਹੋਇਆ। ਅਗਰ ਇਹ ਹੋ ਜਾਂਦਾ ਨਾ ਵਿਚੋਲੇ ਹੁੰਦੇ, ਨਾ ਰਿਸ਼ਵਤਖੋਰੀ ਹੁੰਦੀ, ਨਾ ਇਹ ਦਲਾਲ ਹੁੰਦੇ, ਨਾ ਇਹ ਮਜਬੂਰੀ ਹੁੰਦੀ। ਹੁਣ ਜੋ ਯੋਜਨਾ ਬਣੀ ਹੈ ਉਸ ਦੀ ਤਾਕਤ ਟੈਕਨੋਲੋਜੀ ਹੈ-ਡ੍ਰੋਨ ਹਨਪਹਿਲਾਂ ਜ਼ਮੀਨ ਦੀ ਮੈਪਿੰਗ 'ਤੇ ਦਲਾਲਾਂ ਦੀ ਨਜ਼ਰ ਹਾਵੀ ਹੁੰਦੇ ਸੀ, ਹੁਣ ਡ੍ਰੋਨ ਦੀ ਨਜ਼ਰ ਨਾਲ ਮੈਪਿੰਗ ਹੋ ਰਹੀ ਹੈ। ਜੋ ਡ੍ਰੋਨ ਨੇ ਦੇਖਿਆ ਉਹੀ ਕਾਗਜ਼ 'ਤੇ ਦਰਜ ਹੋ ਰਿਹਾ ਹੈ।

 

ਸਾਥੀਓ, ਭਾਰਤ ਦੇ ਪਿੰਡਾਂ ਦੇ ਲਈ, ਪਿੰਡ ਵਿੱਚ ਰਹਿਣ ਵਾਲਿਆਂ ਦੇ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ਵਿੱਚ ਕੀਤਾ ਗਿਆ ਹੈ, ਉਤਨਾ ਆਜ਼ਾਦੀ ਦੇ 6 ਦਹਾਕਿਆਂ ਵਿੱਚ ਵੀ ਨਹੀਂ ਹੋਇਆ। 6 ਦਹਾਕਿਆਂ ਤੱਕ ਪਿੰਡ ਦੇ ਕਰੋੜਾਂ ਲੋਕ ਬੈਂਕ ਖਾਤਿਆਂ ਤੋਂ ਵੰਚਿਤ ਸਨ। ਇਹ ਖਾਤੇ ਹੁਣ ਜਾ ਕੇ ਖੁੱਲ੍ਹੇ ਹਨ। 6 ਦਹਾਕਿਆਂ ਤੱਕ ਪਿੰਡ ਦੇ ਕਰੋੜਾਂ ਲੋਕਾਂ ਦੇ ਘਰ ਬਿਜਲੀ ਦਾ ਕਨੈਕਸ਼ਨ ਨਹੀਂ ਸੀ। ਅੱਜ ਹਰ ਘਰ ਤੱਕ ਬਿਜਲੀ ਪਹੁੰਚ ਚੁੱਕੀ ਹੈ। 6 ਦਹਾਕਿਆਂ ਤੱਕ, ਪਿੰਡ ਦੇ ਕਰੋੜਾਂ ਪਰਿਵਾਰ ਪਖਾਨੇ ਤੋਂ ਵੰਚਿਤ ਸਨਅੱਜ ਘਰ-ਘਰ ਵਿੱਚ ਪਖਾਨੇ ਵੀ ਬਣ ਗਏ ਹਨ।

 

ਸਾਥੀਓ, ਦਹਾਕਿਆਂ ਤੱਕ ਪਿੰਡ ਦਾ ਗ਼ਰੀਬ ਗੈਸ ਕਨੈਕਸ਼ਨ ਦੇ ਲਈ ਸੋਚ ਵੀ ਨਹੀਂ ਸਕਦਾ ਸੀ। ਅੱਜ ਗ਼ਰੀਬ ਦੇ ਘਰ ਵੀ ਗੈਸ ਕਨੈਕਸ਼ਨ ਪਹੁੰਚ ਗਿਆ ਹੈ। ਦਹਾਕਿਆਂ ਤੱਕ ਪਿੰਡ ਦੇ ਕਰੋੜਾਂ ਪਰਿਵਾਰਾਂ ਦੇ ਪਾਸ ਆਪਣਾ ਘਰ ਨਹੀਂ ਸੀ। ਅੱਜ ਕਰੀਬ 2 ਕਰੋੜ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲ ਚੁੱਕੇ ਹਨ ਅਤੇ ਆਉਣ ਵਾਲੇ ਬਹੁਤ ਹੀ ਘੱਟ ਸਮੇਂ ਵਿੱਚ ਜੋ ਬਚੇ ਹੋਏ ਹਨ, ਉਨ੍ਹਾਂ ਨੂੰ ਵੀ ਪੱਕੇ ਘਰ ਮਿਲਣ, ਇਸ ਦੇ ਲਈ ਮੈਂ ਜੀ-ਜਾਨ ਨਾਲ ਲਗਿਆ ਹਾਂ। ਦਹਾਕਿਆਂ ਤੱਕ ਪਿੰਡ ਦੇ ਘਰਾਂ ਵਿੱਚ ਪਾਈਪ ਨਾਲ ਪਾਣੀਕੋਈ ਸੋਚ ਨਹੀਂ ਸਕਦਾ ਸੀਤਿੰਨ-ਤਿੰਨ ਕਿਲੋਮੀਟਰ ਤੱਕ ਸਾਡੀਆਂ ਮਾਤਾਵਾਂ-ਭੈਣਾਂ ਨੂੰ ਸਿਰ 'ਤੇ ਇੰਨਾ ਬੋਝ ਉਠਾ ਕੇ ਪਾਣੀ ਲੈਣ ਜਾਣਾ ਪੈਂਦਾ ਸੀ। ਹੁਣ ਹਰ ਘਰ ਵਿੱਚ ਪਾਣੀ ਪਹੁੰਚਿਆ ਹੈ। ਅੱਜ ਦੇਸ਼ ਦੇ ਅਜਿਹੇ 15 ਕਰੋੜ ਘਰਾਂ ਤੱਕ ਪਾਈਪ ਨਾਲ ਪੀਣ ਦਾ ਪਾਣੀ ਪਹੁੰਚਾਉਣ ਦੇ ਲਈ ਜਲ-ਜੀਵਨ ਮਿਸ਼ਨ ਚਲਾਇਆ ਜਾ ਰਿਹਾ ਹੈ।

 

ਦੇਸ਼ ਦੇ ਹਰ ਪਿੰਡ ਤੱਕ ਔਪਟੀਕਲ ਫਾਈਬਰ ਪਹੁੰਚਾਉਣ ਦਾ ਵੀ ਇੱਕ ਬਹੁਤ ਵੱਡਾ ਅਭਿਯਾਨ ਤੇਜ਼ੀ ਨਾਲ ਜਾਰੀ ਹੈ ਪਹਿਲਾਂ ਲੋਕ ਕਹਿੰਦੇ ਸਨ ਬਿਜਲੀ ਆਉਂਦੀ-ਜਾਂਦੀ ਹੈ .......... ਹੁਣ ਲੋਕ ਸ਼ਿਕਾਇਤ ਕਰਦੇ ਹਨ ਮੋਬਾਈਲ ਫੋਨ ਵਿੱਚ ਕਨੈਕਸ਼ਨ ਆਉਂਦਾ ਹੈ ਜਾਂਦਾ ਹੈ  ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਔਪਟੀਕਲ ਫਾਈਬਰ ਵਿੱਚ ਹੈ।

 

ਸਾਥੀਓਜਿੱਥੇ ਅਭਾਵ ਹੁੰਦਾ ਹੈ,  ਉੱਥੇ ਅਜਿਹੀਆਂ-ਅਜਿਹੀਆਂ ਤਾਕਤਾਂ ਦਾ ਪ੍ਰਭਾਵ ਅਤੇ ਅਜਿਹੀਆਂ-ਅਜਿਹੀਆਂ ਤਾਕਤਾਂ ਦਾ ਦਬਾਅ ਪਰੇਸ਼ਾਨ ਕਰਕੇ ਰੱਖ ਦਿੰਦਾ ਹੈ।  ਅੱਜ ਪਿੰਡ ਅਤੇ ਗ਼ਰੀਬ ਨੂੰ ਅਭਾਵ ਵਿੱਚ ਰੱਖਣਾ ਕੁਝ ਲੋਕਾਂ ਦੀ ਰਾਜਨੀਤੀ ਦਾ ਅਧਾਰ ਰਿਹਾ ਹੈ-ਇਹ ਇਤਿਹਾਸ ਦੱਸਦਾ ਹੈ  ਅਸੀਂ ਗ਼ਰੀਬ ਨੂੰ ਅਭਾਵਾਂ ਤੋਂ ਮੁਕਤੀ ਦਾ ਅਭਿਯਾਨ ਚਲਾਇਆ ਹੈ।

 

ਭਾਈਓ-ਭੈਣੋਂ,  ਅਜਿਹੇ ਲੋਕਾਂ ਨੂੰ ਲਗਦਾ ਹੈ‍ ਕਿ ਅਗਰ ਪਿੰਡਗ਼ਰੀਬ,  ਕਿਸਾਨਆਦਿਵਾਸੀ ਸਸ਼ਕਤ ਹੋ ਗਏ ਤਾਂ ਉਨ੍ਹਾਂ ਨੂੰ ਕੌਣ ਪੁੱਛੇਗਾ,  ਉਨ੍ਹਾਂ ਦੀ ਦੁਕਾਨ ਨਹੀਂ ਚਲੇਗੀਕੌਣ ਉਨ੍ਹਾਂ ਦੇ  ਹੱਥ-ਪੈਰ ਪਕੜੇਗਾਕੌਣ ਉਨ੍ਹਾਂ ਦੇ  ਸਾਹਮਣੇ ਆ ਕੇ ਝੁਕੇਗਾਇਸ ਲਈ ਉਨ੍ਹਾਂ ਦਾ ਇਹੀ ਰਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਬਣੀਆਂ ਦੀਆਂ ਬਣੀਆਂ ਰਹਿਣਲੋਕਾਂ ਦੀਆਂ ਸਮੱਸਿਆਵਾਂ ਬਣੀਆਂ ਦੀਆਂ ਬਣੀਆਂ ਰਹਿਣ ਤਾਕਿ ਉਨ੍ਹਾਂ ਦਾ ਕੰਮ ਚਲਦਾ ਰਹੇ। ਇਸ ਲਈ ਕੰਮ ਨੂੰ ਅਟਕਾਉਣਾਲਟਕਾਉਣਾ,  ਭਟਕਾਉਣਾ ਇਹੀ ਉਨ੍ਹਾਂ ਦੀ ਆਦਤ ਹੋ ਗਈ ਸੀ। 

 

ਅੱਜਕੱਲ੍ਹ ਇਨ੍ਹਾਂ ਲੋਕਾਂ ਨੂੰ ਖੇਤੀ ਨਾਲ ਜੁੜੇ ਜੋ ਇਤਿਹਾਸਿਕ ਸੁਧਾਰ ਕੀਤੇ ਗਏ ਹਨਉਨ੍ਹਾਂ ਤੋਂ ਵੀ ਦਿੱਕਤ ਹੋ ਰਹੀ ਹੈ।  ਉਹ ਲੋਕ ਬੌਖਲਾਏ ਹੋਏ ਹਨ।  ਇਹ ਬੌਖਲਾਹਟ ਕਿਸਾਨਾਂ ਦੇ ਲਈ ਨਹੀਂ ਹੈਹੁਣ ਦੇਸ਼ ਸਮਝਣ ਲਗਿਆ ਹੈ ਨਾ ਇਸ ਦੀ ਪਰੇਸ਼ਾਨੀ ਹੈ।  ਪੀੜ੍ਹੀ ਦਰ ਪੀੜ੍ਹੀ,   ਵਿਚੋਲਿਆਂ,  ਘੂਸਖੋਰਾਂ,  ਦਲਾਲਾਂ ਦਾ ਤੰਤਰ ਖੜ੍ਹਾ ਕਰਕੇ ਜੋ ਇੱਕ ਪ੍ਰਕਾਰ ਨਾਲ ਮਾਇਆ ਜਾਲ ਬਣਾ ਕੇ ਰੱਖ ਦਿੱਤਾ ਸੀ।  ਦੇਸ਼ ਦੇ ਲੋਕਾਂ ਨੇ ਇਨ੍ਹਾਂ ਦੇ ਮਾਇਆ ਜਾਲ ਨੂੰਇਨ੍ਹਾਂ  ਦੇ ਮਨਸੂਬਿਆਂ ਨੂੰ ਢਹਾਉਣਾ ਸ਼ੁਰੂ ਕਰ ਦਿੱਤਾ ਹੈ

 

ਕਰੋੜਾਂ ਭਾਰਤੀਆਂ ਦੀਆਂ ਭੁਜਾਵਾਂ ਜਿੱਥੇ ਇੱਕ ਤਰਫ ਭਾਰਤ  ਦੇ ਨਵਨਿਰਮਾਣ ਵਿੱਚ ਜੁਟੀਆਂ ਹਨਉੱਥੇ ਅਜਿਹੇ ਲੋਕਾਂ ਦੀ ਸਚਾਈ ਵੀ ਉਜਾਗਰ ਹੋ ਰਹੀ ਹੈ। ਦੇਸ਼ ਨੂੰ ਲੁੱਟਣ ਵਿੱਚ ਲਗੇ ਰਹੇ ਲੋਕਾਂ ਨੂੰ ਦੇਸ਼ ਹੁਣ ਪਹਿਚਾਣਨ ਲਗਿਆ ਹੈ। ਇਸ ਲਈ ਹੀ ਇਹ ਲੋਕ ਅੱਜਕੱਲ੍ਹ ਹਰ ਗੱਲ ਦਾ ਵਿਰੋਧ ਕਰ ਰਹੇ ਹਨ।  ਇਨ੍ਹਾਂ ਨੂੰ ਨਾ  ਗ਼ਰੀਬ ਦੀ ਚਿੰਤਾ ਹੈਨਾ  ਪਿੰਡ ਦੀ ਚਿੰਤਾ ਹੈਨਾ ਦੇਸ਼ ਦੀ ਚਿੰਤਾ ਹੈ।  ਉਨ੍ਹਾਂ ਨੂੰ ਹਰ ਅੱਛੇ ਕੰਮ ਤੋਂ ਪਰੇਸ਼ਾਨੀ ਹੋ ਰਹੀ ਹੈ।  ਇਹ ਲੋਕ ਦੇਸ਼  ਦੇ ਵਿਕਾਸ ਨੂੰ ਰੋਕਣਾ ਚਾਹੁੰਦੇ ਹਨ।  ਇਹ ਲੋਕ ਨਹੀਂ ਚਾਹੁੰਦੇ ਹਨ ਕਿ ਸਾਡੇ ਪਿੰਡਗ਼ਰੀਬ,  ਸਾਡੇ ਕਿਸਾਨਸਾਡੇ ਸ਼੍ਰਮਿਕ ਭਾਈ-ਭੈਣ ਵੀ ਆਤਮਨਿਰਭਰ ਬਣਨਅੱਜ ਅਸੀਂ ਡੇਢ  ਗੁਣਾ MSP ਕਰਕੇ ਦਿਖਾਇਆ ਹੈ,  ਉਹ ਨਹੀਂ ਕਰ ਸਕੇ ਸਨ

 

ਛੋਟੇ ਕਿਸਾਨਾਂਪਸ਼ੂਪਾਲਕਾਂ,  ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਮਿਲਣ ਨਾਲ ਜਿਨ੍ਹਾਂ ਦੀ ਕਾਲ਼ੀ ਕਮਾਈ ਦਾ ਰਸਤਾ  ਬੰਦ ਹੋ ਗਿਆ ਹੈ,  ਉਨ੍ਹਾਂ ਨੂੰ ਅੱਜ ਸਮੱਸਿਆ ਹੋ ਰਹੀ ਹੈ।  ਯੂਰੀਆ ਦੀ ਨਿੰਮ ਕੋਟਿੰਗ ਨਾਲ ਜਿਨ੍ਹਾਂ  ਦੇ ਗ਼ੈਰ-ਕਾਨੂੰਨੀ ਤੌਰ-ਤਰੀਕੇ ਬੰਦ ਹੋ ਗਏਦਿੱਕਤ ਉਨ੍ਹਾਂ ਨੂੰ ਹੋ ਰਹੀ ਹੈ।  ਕਿਸਾਨਾਂ  ਦੇ ਬੈਂਕ ਖਾਤਿਆਂ  ਵਿੱਚ ਸਿੱਧਾ ਪੈਸਾ ਪਹੁੰਚਣ ਨਾਲ ਜਿਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈਉਹ ਅੱਜ ਬੇਚੈਨ ਹਨ।  ਕਿਸਾਨ ਅਤੇ ਖੇਤ ਮਜ਼ਦੂਰ ਨੂੰ ਮਿਲ ਰਹੀਆਂ ਬੀਮਾਪੈਂਸ਼ਨ ਜਿਹੀਆਂ ਸੁਵਿਧਾਵਾਂ ਤੋਂ ਜਿਨ੍ਹਾਂ ਨੂੰ ਪਰੇਸ਼ਾਨੀ ਹੈਉਹ ਅੱਜ ਖੇਤੀਬਾੜੀ ਸੁਧਾਰਾਂ ਦੇ ਵਿਰੋਧ ਕਰ ਰਹੇ ਹਨ। ਲੇਕਿਨ ਕਿਸਾਨ ਉਨ੍ਹਾਂ ਨਾਲ ਜਾਣ ਲਈ ਤਿਆਰ ਨਹੀਂਕਿਸਾਨ ਉਨ੍ਹਾਂ ਨੂੰ ਪਹਿਚਾਣ ਗਿਆ ਹੈ।

 

ਸਾਥੀਓ,   ਦਲਾਲਾਂ,   ਵਿਚੋਲਿਆਂ,  ਘੂਸਖੋਰਾਂ,  ਕਮਿਸ਼ਨਬਾਜ਼ਾਂ ਦੇ ਦਮ ਤੇ ਰਾਜਨੀਤੀ ਕਰਨ ਵਾਲੇ ਕਿਤਨਾ ਵੀ ਚਾਹੁਣਕਿਤਨੇ ਹੀ ਸੁਪਨੇ ਦੇਖ ਲੈਣਕਿਤਨਾ ਹੀ ਝੂਠ ਫੈਲਾ ਲੈਣਲੇਕਿਨ ਦੇਸ਼ ਰੁਕਣ ਵਾਲਾ ਨਹੀਂ ਹੈ।  ਦੇਸ਼ ਨੇ ਠਾਨ ਲਿਆ ਹੈ ਕਿ ਪਿੰਡ ਅਤੇ ਗ਼ਰੀਬ ਨੂੰ ਆਤਮਨਿਰਭਰ ਬਣਾਉਣਾ,  ਭਾਰਤ  ਦੀ ਤਾਕਤ ਦੀ ਪਹਿਚਾਣ ਬਣਾਉਣਾ ਹੈ

 

ਇਸ ਸੰਕਲਪ ਦੀ ਸਿੱਧੀ ਲਈ ਸਵਾਮਿਤਵ ਯੋਜਨਾ ਦੀ ਭੂਮਿਕਾ ਵੀ ਬਹੁਤ ਵੱਡੀ ਹੈ। ਅਤੇ ਇਸ ਲਈ ਅੱਜ ਜਿਨ੍ਹਾਂ ਇੱਕ ਲੱਖ ਪਰਿਵਾਰਾਂ ਨੂੰ ਇਤਨੇ ਘੱਟ ਸਮੇਂ ਵਿੱਚ ਸਵਾਮਿਤਵ ਯੋਜਨਾ ਦਾ ਲਾਭ ਮਿਲ ਚੁੱਕਿਆ ਹੈ। ਅਤੇ ਮੈਂ ਅੱਜ ਵਿਸ਼ੇਸ਼ ਰੂਪ ਨਾਲ ਨਰੇਂਦਰ ਸਿੰਘ  ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਵਧਾਈ ਦੇਵਾਂਗਾ।  ਉਨ੍ਹਾਂ ਨੂੰ ਵੀ ਵਧਾਈ ਦੇਵਾਂਗਾ ਜਿਨ੍ਹਾਂ ਨੇ ਇਤਨੇ ਘੱਟ ਸਮੇਂ ਵਿੱਚ ਇਤਨਾ ਵੱਡਾ ਕੰਮ ਕੀਤਾ ਹੈ।  ਕੰਮ ਛੋਟਾ ਨਹੀਂ ਹੈਪਿੰਡ-ਪਿੰਡ ਜਾਣਾ ਅਤੇ ਉਹ ਵੀ ਇਸ ਲੌਕਡਾਊਨ ਦੇ ਸਮੇਂ ਜਾਣਾ ਅਤੇ ਇਤਨਾ ਵੱਡਾ ਕੰਮ ਕਰਨਾ।  ਇਨ੍ਹਾਂ ਲੋਕਾਂ ਦਾ ਜਿਤਨਾ ਅਭਿਨੰਦਨ ਕਰੀਏ ਉਤਨਾ ਘੱਟ ਹੈ।  

 

ਅਤੇ ਮੈਨੂੰ ਵਿਸ਼ਵਾਸ ਹੈ ਜੋ ਸਾਡੇ ਇਸ ਸਰਕਾਰ ਦੇ ਛੋਟੇ ਵੱਡੇ ਸਭ ਮੁਲਾਜਿਮਾਂ ਨੇ ਜੋ ਕੰਮ ਕੀਤਾ ਹੈਮੈਨੂੰ ਨਹੀਂ ਲਗਦਾ ਕਿ ਚਾਰ ਸਾਲ ਇੰਤਜਾਰ ਕਰਨਾ ਪਵੇਗਾ। ਅਗਰ ਉਹ ਚਾਹੁਣਗੇ ਤਾਂ ਪੂਰੇ ਦੇਸ਼ ਨੂੰ ਇਸ ਤੋਂ ਵੀ ਪਹਿਲਾਂ ਸ਼ਾਇਦ  ਦੇ ਸਕਦੇ ਹਨ।   ਕਿਉਂਕਿ ਇਤਨਾ ਇਤਨਾ ਵੱਡਾ ਕੰਮਅਤੇ ਜਦੋਂ ਮੈਂ ਅਪ੍ਰੈਲ ਵਿੱਚ ਇਸ ਦੀ ਗੱਲ ਕਹੀ ਉਦੋਂ ਮੈਨੂੰ ਲਗਦਾ ਸੀ ਕਿ ਮੈਂ ਥੋੜ੍ਹਾ ਜ਼ਿਆਦਾ ਹੀ ਕਹਿ ਰਿਹਾ ਹਾਂ।  ਮੈਂ ਦੇਖਿਆ,  ਮੈਂ ਕਿਹਾ ਉਸ ਤੋਂ ਵੀ ਜ਼ਿਆਦਾ ਕਰ ਦਿੱਤਾ  ਅਤੇ ਇਸ ਲਈ ਇਹ ਪੂਰੀ ਟੀਮ ਨਰੇਂਦਰ ਸਿੰਘ ਜੀ ਅਤੇ ਉਨ੍ਹਾਂ ਦੇ ਵਿਭਾਗ  ਦੇ ਸਭ ਲੋਕ ਬਹੁਤ-ਬਹੁਤ ਵਧਾਈ ਦੇ ਪਾਤਰ ਹਨ।  ਅਤੇ ਨਾਲ-ਨਾਲ ਅੱਜ ਜਿਨ੍ਹਾਂ ਨੂੰ ਇਹ ਲਾਭ ਮਿਲਿਆ ਹੈ ਉਨ੍ਹਾਂ ਪਰਿਵਾਰਾਂ  ਦਾ ਤਾਂ ਇੱਕ ਸਵਾਮਿਤ‍ਵ ਜਗ ਗਿਆ ਹੈ,  ਆਤਮਵਿਸ਼ਵਾਸ ਜਗ ਗਿਆ ਹੈਤੁਹਾਡੇ ਚਿਹਰੇ ਦੀ ਖੁਸ਼ੀ ਮੇਰੇ ਲਈ ਸਭ ਤੋਂ ਅਧਿਕ ਖੁਸ਼ੀ ਹੁੰਦੀ ਹੈਤੁਹਾਡਾ ਆਨੰਦ  ਮੇਰੇ ਆਨੰਦ ਦਾ ਕਾਰਨ ਹੁੰਦਾ ਹੈ  ਤੁਹਾਡੇ ਜੀਵਨ ਵਿੱਚ ਭਵਿੱਖ ਦੇ ਸੁਪਨੇ ਸਜਾਉਣ ਦਾ ਜੋ ਅਵਸਰ ਪੈਦਾ ਹੋਇਆ ਹੈ ਉਹ ਮੇਰੇ ਸੁਪਨਿਆਂ ਨੂੰ ਸਾਕਾਰ ਕਰਦਾ ਹੋਇਆ ਮੈਨੂੰ ਦਿਖਾਈ  ਦੇ ਰਿਹਾ ਹੈ 

 

ਅਤੇ ਇਸ ਲਈ ਭਾਈਓ-ਭੈਣੋਂ ਜਿਤਨੇ ਖੁਸ਼ ਤੁਸੀਂ ਹੋ ਉਸ ਤੋਂ ਜ਼ਿਆਦਾ ਖੁਸ਼ ਮੈਂ ਹਾਂ ਕਿਉਂਕਿ ਅੱਜ ਮੇਰੇ ਇੱਕ ਲੱਖ ਪਰਿਵਾਰ ਆਤਮਵਿਸ਼ਵਾਸ ਨਾਲ,  ਆਤਮਸਨਮਾਨ‍ ਨਾਲ ਆਪਣੀ ਸੰਪਤੀ ਦੇ ਕਾਗਜ਼ ਦੇ ਨਾਲ ਦੁਨੀਆ ਦੇ ਸਾਹਮਣੇ ਵਿਸ਼ਵਾਸ ਨਾਲ ਖੜ੍ਹੇ ਹੋਏ ਹਨ।  ਇਹ ਬਹੁਤ ਉੱਤਮ ਅਵਸਰ ਹੈ।  ਅਤੇ ਉਹ ਵੀ ਜੇਪੀ  ਦੇ ਜਨਮ ਦਿਨ ਤੇ ਹੈ,  ਨਾਨਾ ਜੀ  ਦੇ ਜਨਮ ਦਿਨ ਤੇ ਹੈ  ਇਸ ਤੋਂ ਬੜਾ ਆਨੰਦ ਹੋਰ ਕੀ ਹੋ ਸਕਦਾ ਹੈ

 

ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਲੇਕਿਨ ਨਾਲ-ਨਾਲ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਅਸੀਂ ਅਭਿਯਾਨ ਚਲਾ ਰਹੇ ਹਾਂ।  ਇਸ ਕੋਰੋਨਾ ਕਾਲਖੰਡ ਵਿੱਚ ਮਾਸਕ ਪਹਿਨਣ ਲਈ,  ਦੋ ਗਜ ਦੂਰੀ ਰੱਖਣ ਲਈ,  ਵਾਰ-ਵਾਰ ਹੱਥ ਸਾਬਣ ਨਾਲ ਧੋਣ  ਲਈ ........ ਅਤੇ ਤੁਸੀਂ ਵੀ ਬਿਮਾਰ ਨਾ ਹੋਵੋਂਤੁਹਾਡਾ ਪਰਿਵਾਰ ਵੀ ਕੋਈ ਬਿਮਾਰ ਨਾ ਹੋਵੇਤੁਹਾਡੇ ਪਿੰਡ ਵਿੱਚ ਵੀ ਕੋਈ ਬਿਮਾਰੀ ਨਾ ਵੜੇਇਸ ਲਈ ਅਸੀਂ ਸਾਰਿਆਂ ਨੇ ਚਿੰਤਾ ਕਰਨੀ ਹੈ ਅਤੇ ਅਸੀਂ ਜਾਣਦੇ ਹਾਂ ਇਹ ਅਜਿਹੀ ਬਿਮਾਰੀ ਹੈ ਜਿਸ ਦੀ ਦੁਨੀਆ ਵਿੱਚ ਕੋਈ ਦਵਾਈ ਨਹੀਂ ਬਣੀ।     

 

ਤੁਸੀਂ ਮੇਰੇ ਪਰਿਵਾਰਜਨ ਹੋ.... ਅਤੇ ਇਸ ਲਈ ਤਾਕੀਦ ਨਾਲ ਤੁਹਾਨੂੰ ਕਹਿੰਦਾ ਹਾਂ ਜਦੋਂ ਤੱਕ ਦਵਾਈ ਨਹੀਂਤਦ ਤੱਕ ਢਿਲਾਈ ਨਹੀਂ’,  ਇਸ ਮੰਤਰ ਨੂੰ ਨਾ ਭੁੱਲਣਾ ਅਤੇ ਪੂਰੀ ਤਰ੍ਹਾਂ ਚਿੰਤਾ ਕਰੋ।  ਇਸੇ ਇੱਕ ਵਿਸ਼ਵਾਸ ਦੇ ਨਾਲ ਮੈਂ ਫਿਰ ਇੱਕ ਵਾਰ ਅੱਜ ਬਹੁਤ ਹੀ ਆਨੰਦਦਾਈ ਪਲਸੁਖਦ ਪਲਸੁਪਨਿਆਂ  ਦੇ ਪਲ,  ਸੰਕਲਪ ਦੇ ਪਲ,  ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ 

 

ਬਹੁਤ-ਬਹੁਤ ਧੰਨਵਾਦ !

 

                                                *****

 

ਵੀਆਰਆਰਕੇ/ਕੇਪੀ



(Release ID: 1663609) Visitor Counter : 329