ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ, ਕੱਲ੍ਹ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਸ਼੍ਰੀਮਤੀ ਵਿਜਯਾ ਰਾਜੇ ਸਿੰਧੀਆ ਦੇ ਸਨਮਾਨ ਵਿੱਚ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ

Posted On: 11 OCT 2020 3:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਅਕਤੂਬਰ, 2020 ਨੂੰ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਸ਼੍ਰੀਮਤੀ ਵਿਜਯਾ ਰਾਜੇ ਸਿੰਧੀਆ ਦੇ ਸਨਮਾਨ ਵਿੱਚ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ।  ਸ਼੍ਰੀਮਤੀ ਵਿਜਯਾ ਰਾਜੇ ਸਿੰਧੀਆ ਨੂੰ ਜਨਤਾ ਦਰਮਿਆਨ ਗਵਾਲੀਅਰ ਦੀ ਰਾਜਮਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਸਿੱਕਾ ਵਿਜਯਾ ਰਾਜੇ ਸਿੰਧੀਆ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਸਬੰਧ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਜਨਮ ਸ਼ਤਾਬਦੀ ਉਤਸਵ ਦੇ ਕ੍ਰਮ ਵਿੱਚ ਇਸ ਵਿਸ਼ੇਸ਼ ਯਾਦਗਾਰੀ ਸਿੱਕੇ ਦੀ ਪਰਿਕਲਪਨਾ ਵਿੱਤ ਮੰਤਰਾਲੇ ਦੁਆਰਾ ਕੀਤੀ ਗਈ ਹੈ। ਇਹ ਸਿੱਕਾ ਕੱਲ੍ਹ ਉਨ੍ਹਾਂ ਦੇ ਜਨਮ ਦਿਵਸ ਦੇ ਅਵਸਰ ਤੇ ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤਾ ਜਾਵੇਗਾ। ਵਰਚੁਅਲ ਤੌਰ ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਸਿੰਧੀਆ ਦੇ ਪਰਿਵਾਰਿਕ ਮੈਬਰਾਂ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਤੋਂ ਕਈ ਹੋਰ ਪਤਵੰਤੇ ਹਿੱਸਾ ਲੈਣਗੇ।

 

*****

ਐੱਨਬੀ/ਏਕੇਜੇ/ਓਏ


(Release ID: 1663570) Visitor Counter : 110