ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਤੈਰਾਕੀ ਖੇਡ ਜਗਤ ਨੇ ਖੇਡ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਸਪੋਰਟਸ-ਸਪੈਸ਼ਲ ਐੱਸਓਪੀ (SOP) ਨਾਲ ਓਲੰਪਿਕ ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਦਾ ਸਵਾਗਤ ਕੀਤਾ

Posted On: 10 OCT 2020 5:56PM by PIB Chandigarh

ਭਾਰਤੀ ਤੈਰਾਕੀ ਖੇਡ ਜਗਤ ਨੇ ਦੇਸ਼ ਭਰ ਵਿੱਚ ਤੈਰਾਕੀ ਪੂਲ ਦੁਬਾਰਾ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।  ਸ਼ੁੱਕਰਵਾਰ ਨੂੰ, ਖੇਡ ਮੰਤਰਾਲੇ ਨੇ ਪ੍ਰਤੀਯੋਗੀ ਤੈਰਾਕਾਂ ਲਈ ਤੈਰਾਕੀ ਦੇ ਤਲਾਬਾਂ ਦੀ ਵਰਤੋਂ ਸਬੰਧੀ ਰੂਪ ਰੇਖਾ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ। 30 ਸਤੰਬਰ ਨੂੰ ਦਿੱਤੇ ਆਪਣੇ ਆਦੇਸ਼ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ, ਬਾਕੀ ਦੇ ਤੈਰਾਕੀ ਤਲਾਬ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ।

 

 

6 ਭਾਰਤੀ ਤੈਰਾਕਾਂ ਵਿਚੋਂ ਇਕ ਵਿਰਧਾਵਲ ਖੱਡੇ ਜਿਸ ਨੇ ਓਲੰਪਿਕ ਯੋਗਤਾ ਬੀ ਦਾ ਅੰਕ ਪ੍ਰਾਪਤ ਕੀਤਾ ਹੋਇਆ ਹੈ ਅਤੇ ਜਿਸ ਨੇ 2008 ਦੇ ਓਲੰਪਿਕ ਵਿੱਚ ਹਿੱਸਾ ਲਿਆ ਸੀ, ਇਸ ਫੈਸਲੇ ਤੋਂ ਬਹੁਤ ਖੁਸ਼ ਹੈ ਕਿ, “ਇਹ ਬਹੁਤ ਵਧੀਆ ਫੈਸਲਾ ਹੈ। ਮੈਨੂੰ ਖੁਸ਼ੀ ਹੈ ਕਿ ਤੈਰਾਕਾਂ ਨੂੰ ਜਲਦੀ ਹੀ ਦੁਬਾਰਾ ਪੂਰੇ ਫਾਰਮ ਅਤੇ ਗਤੀ ਵਿੱਚ ਵਾਪਸ ਆਉਣ ਦਾ ਮੌਕਾ ਮਿਲੇਗਾ। ਮੈਨੂੰ ਉਮੀਦ ਹੈ ਕਿ ਰਾਜ ਸਰਕਾਰਾਂ ਜਲਦੀ ਤੋਂ ਜਲਦੀ ਕੇਂਦਰ ਵੱਲੋਂ ਲਏ ਗਏ ਫੈਸਲੇ ਦਾ ਪੂਰਾ ਸਮਰਥਨ ਕਰਨ ਦਾ ਫੈਸਲਾ ਲੈਂਣਗੀਆਂ ਅਤੇ 100 ਪ੍ਰਤੀਸ਼ਤ ਪ੍ਰਤੀਯੋਗੀ ਤੈਰਾਕ ਮੁੜ ਟ੍ਰੇਨਿੰਗ ਸ਼ੁਰੂ ਕਰ ਸਕਣਗੇ।

 

 

ਅਗਸਤ ਵਿੱਚ ਸਪੋਰਟਸ ਅਥਾਰਿਟੀ ਆਵ੍ ਇੰਡੀਆ (SAI) ਨੇ ਦੁਬਈ ਵਿੱਚ ਦੋ ਮਹੀਨਿਆਂ ਦੇ ਟ੍ਰੇਨਿੰਗ ਕੈਂਪ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਤੈਰਾਕ ਸ੍ਰੀਹਰੀ ਨਟਰਾਜ ਅਤੇ ਕੁਸ਼ਗਰਾ ਰਾਵਤ ਸ਼ਾਮਲ ਹੋਏ, ਦੋਵਾਂ ਨੇ ਬੀ ਯੋਗਤਾ ਪ੍ਰਾਪਤ ਕੀਤੀ ਹੋਈ ਹੈ। ਇਸੇ ਤਰ੍ਹਾਂ ਸਾਜਨ ਪ੍ਰਕਾਸ਼ ਨੇ ਵੀ ਹਾਸਲ ਕੀਤੀ ਹੈ। ਭਾਵੇਂ ਨਟਰਾਜ ਨੇ ਦੁਬਈ ਵਿੱਚਟ੍ਰੇਨਿੰਗ ਲਈ ਸੀ, ਪਰ ਉਹ ਇਕ ਵਾਰ ਫਿਰ ਭਾਰਤ ਵਿੱਚਟ੍ਰੇਨਿੰਗ ਲੈਣ ਤੇ ਖੁਸ਼ ਹੈ, “ਮੈਂਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਵਿੱਚ ਤੈਰਾਕੀ ਤਲਾਬ ਖੁੱਲ੍ਹ ਰਹੇ ਹਨ, ਘਰ ਵਿੱਚ ਰਹਿ ਕੇ ਟ੍ਰੇਨਿੰਗ ਲੈ  ਸਕਣ ਨਾਲ ਮੈਨੂੰ ਬਹੁਤ ਜ਼ਿਆਦਾ ਬਿਹਤਰ ਮਹਿਸੂਸ ਹੁੰਦਾ ਹੈ ਕਿਉਂਕਿ ਇੱਥੇ ਮੇਰੇ ਨਾਲ ਮੇਰਾ ਪੂਰਾ ਸਮਰਥਕ ਸਟਾਫ ਉਪਲਬਧ ਹੈ ਅਤੇ ਟ੍ਰੇਨਿੰਗ ਕ੍ਰਮ ਨੂੰ ਵੱਧ ਤੋਂ ਵੱਧ ਦਕਸ਼ਤਾ ਲਈ ਤਿਆਰ ਕੀਤਾ ਜਾ ਸਕਦਾ ਹੈ।"

 

 

ਕੋਵਿਡ-19 ਮਹਾਮਾਰੀ ਦੇ ਕਾਰਨ ਹੋਈ ਦੇਰੀ ਦੇ ਬਾਵਜੂਦ, ਮੁਲਤਵੀ ਹੋਏ ਉਲੰਪਿਕਸ ਕਰਕੇ ਭਾਰਤੀ ਤੈਰਾਕਾਂ ਨੂੰ ਮਦਦ ਮਿਲ ਸਕਦੀ ਹੈ। ਦ੍ਰੋਣਾਚਾਰੀਆ ਪੁਰਸਕਾਰ ਅਵਾਰਡੀ ਕੋਚ ਨਿਹਾਰ ਅਮੀਨ ਨੇ ਕਿਹਾ ਹੈ ਕਿ ਟ੍ਰੇਨਿੰਗ ਦਾ ਦੁਬਾਰਾ ਸ਼ੁਰੂ ਕੀਤਾ ਜਾਣਾ ਇਸ ਸੰਬੰਧ ਵਿੱਚ ਇਕ ਸਕਾਰਾਤਮਕ ਕਦਮ ਹੈ, “ਮੈਨੂੰ ਇਸ ਖ਼ਬਰ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਡੇ ਤੈਰਾਕਾਂ ਨੂੰ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਮਹਾਮਾਰੀ ਦੇ ਕਾਰਨ ਸਾਡੇ ਸਾਰੇ ਤੈਰਾਕਾਂ ਨੂੰ ਇੱਕ ਝਟਕਾ ਲੱਗਿਆ ਹੈ ਅਤੇ ਓਲੰਪਿਕਸ ਦੀ ਰੀਸ਼ੈਡਿਊਂਲਿੰਗ ਨਾਲ ਸਾਡੇ ਤੈਰਾਕਾਂ ਨੂੰ ਮੁੜ ਫਾਰਮ ਵਿੱਚ ਆਉਣ ਲਈ ਮਦਦ ਮਿਲੇਗੀ। ਮੈਂ ਬਹੁਤ ਆਸ਼ਾਵਾਦੀ ਹਾਂ ਕਿ ਸਾਡੇ ਓਲੰਪਿਕ ਬੀ ਕੁਆਲੀਫਾਇਰ, ਏ ਕੁਆਲੀਫਾਇੰਗ ਦਾ ਸਮਾਂ ਹਾਸਲ ਕਰਨ ਲਈ ਬਹੁਤ ਸਖਤ ਮਿਹਨਤ ਕਰਨਗੇ ਅਤੇ ਦੇਸ਼ ਭਰ ਦੇ ਸਾਡੇ ਤੈਰਾਕ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਤ ਹਨ।

 

 

ਸਵਿਮਿੰਗ ਫੈਡ੍ਰੇਸ਼ਨ ਆਵ੍ ਇੰਡੀਆ ਨੇ ਵੀ ਇਸ ਫੈਸਲੇ ਅਤੇ ਤੈਰਾਕੀ ਮੁੜ ਸ਼ੁਰੂ ਕਰਨ ਲਈ ਬਣਾਏ ਗਏ ਐੱਸਓਪੀਜ਼ (SOPs) ਦਾ ਸਵਾਗਤ ਕੀਤਾ ਹੈ। ਸੱਕਤਰ ਜਨਰਲ ਮੋਨਲ ਚੋਕਸ਼ੀ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਸਰਕਾਰ ਨੇ ਮੁਕਾਬਲੇ ਵਾਲੀ ਤੈਰਾਕੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ।  MYAS ਦਾ ਐੱਸਓਪੀ (SOP) ਦਸਤਾਵੇਜ਼ ਇੱਕ ਵਿਆਪਕ ਅਤੇ ਚੰਗੀ ਤਰ੍ਹਾਂ ਸੋਚ ਵਿਚਾਰ ਨਾਲ ਬਣਾਇਆ ਹੋਇਆ ਦਸਤਾਵੇਜ਼ ਹੈ। ਸਾਡੇ ਅਥਲੀਟਾਂ ਦੀ ਸੁਰੱਖਿਆ ਲਈ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨੂੰ ਪ੍ਰਚਾਰਿਤ ਕਰਨਾ ਸਾਡੀ ਪਹਿਲ ਹੋਵੇਗੀ।

 

 

 

                          *********

 

 

ਐੱਨਬੀ / ਓਏ



(Release ID: 1663449) Visitor Counter : 154