PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 09 OCT 2020 6:28PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002H4UQ.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਇੱਕ ਮਹੀਨੇ ਦੇ ਬਾਅਦ ਪਹਿਲੀ ਵਾਰ ਐਕਟਿਵ ਕੇਸਾਂ ਦੀ ਸੰਖਿਆ ਨੌਂ ਲੱਖ ਦੇ ਹੇਠਾ।

  • ਲਗਾਤਾਰ ਤੀਜੇ ਹਫ਼ਤੇ ਪੁਸ਼ਟੀ  ਦੇ ਨਵੇਂ ਕੇਸਾਂ ਦੀ ਤੁਲਨਾ ਵਿੱਚ ਨਵੀਂ ਰਿਕਵਰੀ ਅਧਿਕ।

  • ਪਿਛਲੇ 24 ਘੰਟਿਆਂ ਵਿੱਚ 78,365 ਮਰੀਜ਼ ਠੀਕ ਹੋਏ ਹਨ ਜਦਕਿ 70,496 ਨਵੇਂ ਕੇਸ ਸਾਹਮਣੇ ਆਏ ਹਨ।

  • ਰਿਕਵਰੀ ਦਰ ਸੁਧਰ ਕੇ 85.52 ਪ੍ਰਤੀਸ਼ਤ ਹੋ ਗਈ ਹੈ।

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image0050W8D.jpg

Image

 

 

ਭਾਰਤ ਵਿੱਚ ਐਕਟਿਵ ਕੇਸਾਂ ਦੇ ਲਗਾਤਾਰ ਘੱਟਣ ਦਾ ਟ੍ਰੇਂਡ ਜਾਰੀ; ਇੱਕ ਮਹੀਨੇ ਦੇ ਬਾਅਦ ਪਹਿਲੀ ਵਾਰ ਐਕਟਿਵ ਕੇਸਾਂ ਦੀ ਸੰਖਿਆ ਨੌਂ ਲੱਖ ਦੇ ਹੇਠਾ; ਲਗਾਤਾਰ ਤੀਜੇ ਹਫ਼ਤੇ ਪੁਸ਼ਟੀ  ਦੇ ਨਵੇਂ ਕੇਸਾਂ ਦੀ ਤੁਲਨਾ ਵਿੱਚ ਨਵੀਂ ਰਿਕਵਰੀ ਅਧਿਕ;

ਭਾਰਤ ਵਿੱਚ ਐਕਟਿਵ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਾ ਟ੍ਰੇਂਡ ਬਰਕਰਾਰ ਹੈ।  ਇੱਕ ਮਹੀਨੇ  ਦੇ ਬਾਅਦ ਪਹਿਲੀ ਵਾਰ,  ਐਕਟਿਵ ਕੇਸਾਂ ਦੀ ਸੰਖਿਆ ਨੌਂ ਲੱਖ ਤੋਂ ਹੇਠਾਂ ਦਰਜ ਕੀਤੀ ਗਈ ਹੈ।  ਭਾਰਤ ਵਿੱਚ 9 ਸਤੰਬਰ ਨੂੰ 8.97 ਲੱਖ ਐਕਟਿਵ ਕੇਸ ਦਰਜ ਕੀਤੇ ਗਏ ਸਨ ਅਤੇ ਅੱਜ ਇਹ 8.93 ਲੱਖ ਦਰਜ ਕੀਤੇ ਗਏ। 

ਇਸ ਸਮੇਂ ਐਕਟਿਵ ਮਾਮਲੇ 8,93,592 ਹੈ ਅਤੇ ਇਹ ਦੇਸ਼ ਦੇ ਕੁੱਲ ਸਕਾਰਾਤਮਕ ਕੇਸਾਂ ਦਾ ਕੇਵਲ 12.94% ਹੈ ਜੋ ਕੁੱਲ ਕੇਸਾਂ ਦੇ ਸਥਿਰ ਡਿੱਗਣ ਦਾ ਪ੍ਰਤੀਸ਼ਤ ਪ੍ਰਦਰਸ਼ਿਤ ਕਰਦਾ ਹੈ।

ਰਿਕਵਰੀ ਕੇਸਾਂ ਦੇ ਵਧਦੇ ਪ੍ਰਤੀਸ਼ਤ ਦਾ ਕਾਰਨ ਐਕਟਿਵ ਕੇਸਾਂ ਦੇ ਪ੍ਰਤੀਸ਼ਤ ਦਾ ਘੱਟਦਾ ਟ੍ਰੇਂਡ ਹੈ।  ਰਿਕਵਰੀ ਦੇ ਕੁੱਲ ਮਾਮਲੇ 59,06,069 ਹੈ।  ਰਿਕਵਰੀ ਕੇਸਾਂ ਅਤੇ ਐਕਟਿਵ ਕੇਸਾਂ ਦਾ ਅੰਤਰ 50 ਲੱਖ  (50,12,477) ਨੂੰ ਪਾਰ ਕਰ ਗਿਆ ਹੈ। 

ਰਿਕਵਰੀ ਦੀ ਵਧਦੀ ਸੰਖਿਆ ਦੇ ਨਾਲ,  ਇਹ ਅੰਤਰ ਲਗਾਤਾਰ ਵੱਡਾ ਹੋ ਰਿਹਾ ਹੈ। 

ਰਿਕਵਰੀ ਦੀ ਅਧਿਕ ਸੰਖਿਆ ਕਾਰਨ ਰਾਸ਼ਟਰੀ ਰਿਕਵਰੀ ਦਰ ਵਧ ਕੇ 85.52% ਹੋ ਗਈ ਹੈ।  ਪਿਛਲੇ 24 ਘੰਟਿਆਂ ਵਿੱਚ 78,365 ਦੀ ਰਿਕਵਰੀ ਹੋਈ ਹੈ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਹੈ,  ਜਦੋਕਿ ਨਵੇਂ ਪੁਸ਼ਟ ਕੇਸਾਂ ਦੀ ਸੰਖਿਆ 70, 496 ਹੈ।

ਰਿਕਵਰੀ ਦੇ ਨਵੇਂ ਕੇਸਾਂ ਵਿੱਚੋਂ 75% ਮਾਮਲੇ ਮਹਾਰਾਸ਼ਟਰ,  ਕਰਨਾਟਕ,  ਕੇਰਲ,  ਆਂਧਰ  ਪ੍ਰਦੇਸ਼,  ਤਮਿਲ ਨਾਡੂ,  ਉੱਤਰ ਪ੍ਰਦੇਸ਼,  ਓਡੀਸ਼ਾ,  ਪੱਛਮ ਬੰਗਾਲ,  ਦਿੱਲੀ ਅਤੇ ਮੱਧ ਪ੍ਰਦੇਸ਼ ਜਿਹੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। 

ਮਹਾਰਾਸ਼ਟਰ ਵਿੱਚ ਇਕੱਲੇ ਇੱਕ ਦਿਨ ਵਿੱਚ ਸਭ ਤੋਂ ਅਧਿਕ 15,000 ਤੋਂ ਅਧਿਕ ਲੋਕ ਠੀਕ ਹੋਏ ਹਨ।

ਨਵੇਂ ਕੇਸਾਂ ਵਿੱਚੋਂ 78% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। 

ਮਹਾਰਾਸ਼ਟਰ ਵਿੱਚ ਲਗਾਤਾਰ ਅਜਿਹਾ ਰਾਜ ਬਣਿਆ ਹੋਇਆ ਹੈ ਜਿੱਥੇ ਨਵੇਂ ਕੇਸਾਂ ਦੀ ਸੰਖਿਆ ਸਭ ਤੋਂ ਅਧਿਕ 13,000 ਤੋਂ ਅਧਿਕ ਦਰਜ ਕੀਤੀ ਗਈ ਹੈ।  ਇਸ ਦੇ ਬਾਅਦ ਕਰਨਾਟਕ ਵਿੱਚ ਸਭ ਤੋਂ ਅਧਿਕ 10,000 ਕੇਸ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ ਵਿੱਚ 70,496 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 964 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਰੀਬ 82% ਮਾਮਲੇ ਦਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। ਨਵੀਆਂ ਮੌਤਾਂ ਵਿੱਚੋਂ ਸਭ ਤੋਂ ਅਧਿਕ 37% ਤੋਂ ਅਧਿਕ ਮੌਤ ਮਹਾਰਾਸ਼ਟਰ  (358 ਮੌਤਾਂ)  ਵਿੱਚ ਹੋਈ ਹੈ।

 

https://pib.gov.in/PressReleseDetail.aspx?PRID=1662857 

 

ਪ੍ਰਧਾਨ ਮੰਤਰੀ ਨੇ ਆਈਐੱਫਐੱਸ ਦਿਵਸ ਦੇ ਅਵਸਰ 'ਤੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਐੱਫਐੱਸ ਦਿਵਸ ਦੇ ਅਵਸਰ 'ਤੇ ਭਾਰਤੀ ਵਿਦੇਸ਼ ਸੇਵਾ ਦੇ ਸਾਰੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਆਈਐੱਫਐੱਸ ਦਿਵਸ 'ਤੇ ਭਾਰਤੀ ਵਿਦੇਸ਼ ਸੇਵਾ ਦੇ ਸਾਰੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ। ਰਾਸ਼ਟਰ ਦੀ ਸੇਵਾ ਕਰਨ ਅਤੇ ਵਿਸ਼ਵ ਪੱਧਰ ‘ਤੇ ਰਾਸ਼ਟਰੀ ਹਿਤਾਂ ਨੂੰ ਅੱਗੇ ਵਧਾਉਣ ਵਿੱਚ ਇਨ੍ਹਾਂ ਦਾ ਕੰਮ ਸ਼ਲਾਘਾਯੋਗ ਹੈ। ਵੰਦੇ ਭਾਰਤ ਮਿਸ਼ਨ ਅਤੇ ਆਪਣੇ ਨਾਗਰਿਕਾਂ ਤੇ ਹੋਰ ਰਾਸ਼ਟਰਾਂ ਨੂੰ ਕੋਵਿਡ ਨਾਲ ਸਬੰਧਿਤ ਸਹਾਇਤਾ ਉਪਲਬਧ ਕਰਵਾਉਣ ਵਿੱਚ ਇਨ੍ਹਾਂ ਦੇ ਯਤਨ ਜ਼ਿਕਰਯੋਗ ਹਨ।

https://pib.gov.in/PressReleseDetail.aspx?PRID=1662857 

 

ਇੱਕ ਇਤਿਹਾਸਿਕ ਘਟਨਾ ’ਚ, ਪ੍ਰਧਾਨ ਮੰਤਰੀ 11 ਅਕਤੂਬਰ ਨੂੰ ‘ਸਵਾਮੀਤਵ ਸਕੀਮ’ ਤਹਿਤ ਪ੍ਰਾਪਰਟੀ–ਕਾਰਡਾਂ ਦੀ ਭੌਤਿਕ ਵੰਡ ਦੀ ਸ਼ੁਰੂਆਤ ਕਰਨਗੇ

ਗ੍ਰਾਮੀਣ ਭਾਰਤ ਦੀ ਕਾਇਆਕਲਪ ਕਰਨ ਤੇ ਕਰੋੜਾਂ ਭਾਰਤੀਆਂ ਨੂੰ ਸਸ਼ਕਤ ਬਣਾਉਣ ਦੇ ਇਤਿਹਾਸਿਕ ਕਦਮ ਵਜੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 11 ਅਕਤੂਬਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਸਵਾਮੀਤਵ ਸਕੀਮ’ ਤਹਿਤ ‘ਪ੍ਰਾਪਰਟੀ–ਕਾਰਡਾਂ’ ਦੀ ਭੌਤਿਕ ਵੰਡ ਦੀ ਸ਼ੁਰੂਆਤ ਕਰਨਗੇ। ਇਸ ਸ਼ੁਰੂਆਤ ਨਾਲ ਲਗਭਗ ਇੱਕ ਲੱਖ ਸੰਪਤੀ ਮਾਲਕ ਉਸ ਐੱਸਐੱਮਐੱਸ (SMS) ਲਿੰਕ ਜ਼ਰੀਏ ਆਪਣੇ ਪ੍ਰਾਪਰਟੀ–ਕਾਰਡ ਡਾਊਨਲੋਡ ਕਰਨ ਦੇ ਯੋਗ ਹੋਣਗੇ ਜੋ ਉਨ੍ਹਾਂ ਦੇ ਮੋਬਾਈਲ ਫ਼ੋਨਾਂ ‘ਤੇ ਡਿਲਿਵਰ ਕੀਤਾ ਜਾਵੇਗਾ। ਇਸ ਤੋਂ ਬਾਅਦ ਸਬੰਧਿਤ ਰਾਜ ਸਰਕਾਰਾਂ ਦੁਆਰਾ ‘ਪ੍ਰਾਪਰਟੀ ਕਾਰਡਾਂ’ ਦੀ ਭੌਤਿਕ ਵੰਡ ਕੀਤੀ ਜਾਵੇਗੀ। ਇਹ ਲਾਭਾਰਥੀ– ਉੱਤਰ ਪ੍ਰਦੇਸ਼ ਤੋਂ 346, ਹਰਿਆਣਾ ਤੋਂ 221, ਮਹਾਰਾਸ਼ਟਰ ਤੋਂ 100, ਮੱਧ ਪ੍ਰਦੇਸ਼ ਤੋਂ 44, ਉੱਤਰਾਖੰਡ ਤੋਂ 50 ਅਤੇ ਕਰਨਾਟਕ ਤੋਂ 2 – ਇਨ੍ਹਾਂ ਛੇ ਰਾਜਾਂ ਦੇ 763 ਪਿੰਡਾਂ ਤੋਂ ਹਨ। ਮਹਾਰਾਸ਼ਟਰ ਨੂੰ ਛੱਡ ਕੇ ਇਨ੍ਹਾਂ ਸਾਰੇ ਰਾਜਾਂ ਦੇ ਲਾਭਾਰਥੀਆਂ ਨੂੰ ਪ੍ਰਾਪਰਟੀ–ਕਾਰਡਾਂ ਦੀਆਂ ਅਸਲ ਕਾਪੀਆਂ ਇੱਕ ਦਿਨ ਦੇ ਅੰਦਰ ਹਾਸਲ ਕਰਨਗੇ – ਮਹਾਰਾਸ਼ਟਰ ਵਿੱਚ ਪ੍ਰਾਪਰਟੀ–ਕਾਰਡ ਦੀ ਉਚਿਤ ਲਾਗਤ ਉਗਰਾਹੁਣ ਦੀ ਪ੍ਰਣਾਲੀ ਹੈ, ਇਸ ਲਈ ਉੱਥੇ ਇੱਕ ਮਹੀਨੇ ਦਾ ਸਮਾਂ ਲਗੇਗਾ। ਇਹ ਕਦਮ ਪਿੰਡਾਂ ਦੇ ਵਾਸੀਆਂ ਦੁਆਰਾ ਕਰਜ਼ੇ ਤ ਹੋਰ ਵਿੱਤੀ ਲਾਭ ਲੈਣ ਲਈ ਜਾਇਦਾਦ ਨੂੰ ਇੱਕ ਵਿੱਤੀ ਸੰਪਤੀ ਵਜੋਂ ਵਰਤਣ ਲਈ ਰਾਹ ਪੱਧਰਾ ਕਰੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਟੈਕਨੋਲੋਜੀ ਦੇ ਬੇਹੱਦ ਆਧੁਨਿਕ ਸਾਧਨਾਂ ਦੀ ਵਰਤੋਂ ਕਰਦਿਆਂ ਇੰਨੇ ਵੱਡੇ ਪੱਧਰ ‘ਤੇ ਗ੍ਰਾਮੀਣ ਸੰਪਤੀ ਦੇ ਕਰੋੜਾਂ ਮਾਲਕਾਂ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਅਭਿਆਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਸ ਸਮਾਰੋਹ ਦੌਰਾਨ ਕੁਝ ਲਾਭਾਰਥੀਆਂ ਨਾਲ ਗੱਲਬਾਤ ਵੀ ਕਰਨਗੇ। ਇਸ ਮੌਕੇ ਪੰਚਾਇਤੀ ਰਾਜ ਬਾਰੇ ਕੇਂਦਰੀ ਮੰਤਰੀ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ।

https://pib.gov.in/PressReleseDetail.aspx?PRID=1663022 

 

ਪ੍ਰਧਾਨ ਮੰਤਰੀ ਨੇ ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ’ਚ ਮੁੱਖ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ’ਚ ਮੁੱਖ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਿਨਾ ਕਿਸੇ ਵਿਵਾਦ ਦੇ ਇਕਲੌਤਾ ਅਜਿਹਾ ਦੇਸ਼ ਹੈ ਜੋ ਸਿਆਸੀ ਸਥਿਰਤਾ, ਨਿਵੇਸ਼ ਤੇ ਵਪਾਰ–ਪੱਖੀ ਨੀਤੀਆਂ, ਸ਼ਾਸਨ ਵਿੱਚ ਪਾਰਦਰਸ਼ਤਾ, ਹੁਨਰਮੰਦ ਪ੍ਰਤਿਭਾ ਦਾ ਪੂਲ ਤੇ ਇੱਕ ਵਿਸ਼ਾਲ ਬਜ਼ਾਰ ਜਿਹੇ ਨਿਵੇਸ਼ ਦੇ ਆਪਣੇ ਸਾਰੇ ਮਾਪਦੰਡਾਂ ਵਿੱਚ ਚਮਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਗਤ ਨਿਵੇਸ਼ਕਾਂ, ਨਿਰਮਾਤਾਵਾਂ, ਇਨੋਵੇਸ਼ਨ ਈਕੋਸਿਸਟਮਸ ਦੇ ਸਮਰਥਕਾਂ ਤੇ ਬੁਨਿਆਦੀ ਢਾਂਚਾ ਕੰਪਨੀਆਂ ਸਮੇਤ ਹਰੇਕ ਲਈ ਇੱਕ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤ ਨੇ ਲਚਕਤਾ ਵਿਖਾਈ ਅਤੇ ਨਿਰਮਾਣ, ਸਪਲਾਈ–ਲੜੀਆਂ ਆਦਿ ਨਾਲ ਸਬੰਧਿਤ ਵਿਭਿੰਨ ਪ੍ਰਕਾਰ ਦੀਆਂ ਸਮੱਸਿਆਵਾਂ ‘ਤੇ ਕਾਬੂ ਪਾਉਣ ਲਈ ਸਮਾਧਾਨਾਂ ਦੀ ਧਰਤੀ ਵਜੋਂ ਉੱਭਰਿਆ। ਉਨ੍ਹਾਂ ਇਹ ਵੀ ਕਿਹਾ ਕਿ ਲੌਜਿਸਟਿਕਸ ਵਿੱਚ ਵਿਘਨ ਦੇ ਬਾਵਜੂਦ ਕੁਝ ਹੀ ਦਿਨਾਂ ਅੰਦਰ 40 ਕਰੋੜ ਕਿਸਾਨਾਂ, ਔਰਤਾਂ, ਗ਼ਰੀਬਾਂ ਤੇ ਲੋੜਵੰਦ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਧਨ ਸਿੱਧਾ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਮਹਾਮਾਰੀ ਕਾਰਨ ਪਏ ਵਿਘਨ ‘ਤੇ ਕਾਬੂ ਪਾਉਣ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਗਿਣਵਾਉਂਦਿਆਂ ਜ਼ੋਰ ਦਿੱਤਾ ਕਿ ਇਸ ਤੋਂ ਸ਼ਾਸਨ ਦੇ ਢਾਂਚਿਆਂ ਤੇ ਪ੍ਰਣਾਲੀਆਂ ਦੀ ਤਾਕਤ ਦਾ ਪਤਾ ਲੱਗਦਾ ਹੈ ਜੋ ਪਿਛਲੇ ਕੁਝ ਸਾਲਾਂ ਦੌਰਾਨ ਤਿਆਰ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਮੁੱਚੇ ਦੇਸ਼ ਵਿੱਚ ਸਖ਼ਤੀ ਨਾਲ ਲੌਕਡਾਊਨ ਲੱਗਾ ਹੋਇਆ ਸੀ, ਤਦ ਭਾਰਤ ਲਗਭਗ 150 ਦੇਸ਼ਾਂ ਵਿੱਚ ਦਵਾਈਆਂ ਮੁਹੱਈਆ ਕਰਵਾ ਰਿਹਾ ਸੀ ਤੇ ਇਸ ਨੇ ਵਿਸ਼ਵ ਲਈ ਫ਼ਾਰਮੇਸੀ ਦੀ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਰ੍ਹੇ ਮਾਰਚ–ਜੂਨ ਮਹੀਨਿਆਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਉਤਪਾਦਾਂ ਦੀਆਂ ਬਰਾਮਦਾਂ ਵਿੱਚ 23% ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ, ਭਾਰਤ ਵਿੱਚ ਕਿਸੇ ਪੀਪੀਈ (PPE) ਕਿੱਟਸ ਦਾ ਨਿਰਮਾਣ ਨਹੀਂ ਹੁੰਦਾ ਸੀ ਪਰ ਅੱਜ ਭਾਰਤ ਹਰ ਮਹੀਨੇ ਨਾ ਸਿਰਫ਼ ਕਰੋੜਾਂ PPE ਕਿਟਸ ਦਾ ਨਿਰਮਾਣ ਕਰ ਰਿਹਾ ਹੈ, ਬਲਕਿ ਇਹ ਉਨ੍ਹਾਂ ਨੂੰ ਬਰਾਮਦ ਵੀ ਕਰ ਰਿਹਾ ਹੈ। ਉਨ੍ਹਾਂ ਉਤਪਾਦਨ ’ਚ ਵਾਧਾ ਕਰਨ ਅਤੇ ਕੋਵਿਡ–19 ਲਈ ਵੈਕਸੀਨ ਉਤਪਾਦਨ ’ਚ ਸਮੁੱਚੇ ਵਿਸ਼ਵ ਦੀ ਮਦਦ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।

https://pib.gov.in/PressReleseDetail.aspx?PRID=1662857 

 

ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ਸਮੇਂ ਪ੍ਰਧਾਨ ਮੰਤਰੀ ਦਾ ਮੁੱਖ ਭਾਸ਼ਣ

https://pib.gov.in/PressReleseDetail.aspx?PRID=1663022 

 

ਚੋਣ ਕਮਿਸ਼ਨ ਨੇ ਰਾਜਨੀਤਕ ਦਲਾਂ ਦੀ ਰਜਿਸਟ੍ਰੇਸ਼ਨ ਲਈ ਜਨਤਕ ਨੋਟਿਸ ਸਮਾਂ ਮਿਆਦ ਵਿੱਚ ਛੂਟ ਦਿੱਤੀ

ਚੋਣ ਕਮਿਸ਼ਨ ਨੇ ਉਨ੍ਹਾਂ ਰਾਜਨੀਤਕ ਦਲਾਂ ਲਈ ਨੋਟਿਸ ਦੀ ਮਿਆਦ 30 ਦਿਨ ਤੋਂ ਘਟਾ ਕੇ 7 ਦਿਨ ਕਰਨ ਦੀ ਛੋਟ ਦਿੱਤੀ ਹੈ,  ਜਿਨ੍ਹਾਂ ਨੇ ਆਪਣਾ ਜਨਤਕ ਨੋਟਿਸ 07.10.2020 ਨੂੰ ਜਾਂ ਇਸ ਤੋਂ ਪਹਿਲਾਂ ਪ੍ਰਕਾਸ਼ਿਤ ਕਰਵਾ ਦਿੱਤਾ ਹੈ।  ਜਿਨ੍ਹਾਂ ਰਾਜਨੀਤਕ ਦਲਾਂ ਨੇ ਆਪਣਾ ਜਨਤਕ ਨੋਟਿਸ 07.10.2020 ਤੋਂ ਪਹਿਲਾਂ 7 ਦਿਨ ਤੋਂ ਘੱਟ ਮਿਆਦ ਵਿੱਚ ਪਹਿਲਾਂ ਹੀ ਪ੍ਰਕਾਸ਼ਿਤ ਕਰਵਾ ਦਿੱਤਾ ਹੈ,  ਉਨ੍ਹਾਂ ਨੂੰ ਸ਼ਾਮਿਲ ਕਰਦੇ ਹੋਏ ਸਾਰੇ ਰਾਜਨੀਤਕ ਦਲਾਂ ਦੇ ਇੰਤਰਾਜ਼,  ਜੇਕਰ ਕੋਈ ਹੈ,  ਉਸ ਨੂੰ ਮੂਲ ਰੂਪ ਨਾਲ ਉਪਲਬ‍ਧ ਕਰਵਾਈ ਗਈ 30 ਦਿਨ ਦੀ ਮਿਆਦ ਦੇ ਅੰਤਿਮ ਦਿਨ ਤੱਕ ਜਾਂ 10 ਅਕਤੂਬਰ,  2020 ਨੂੰ ਸ਼ਾਮ 5.30 ਵਜੇ ਤੱਕ,  ਇਨ੍ਹਾਂ ਵਿੱਚ ਜੋ ਵੀ ਪਹਿਲਾਂ ਹੋਵੇ,  ਪ੍ਰਸ‍ਤੁਤ ਕੀਤਾ ਜਾ ਸਕਦਾ ਹੈ। 

ਹਾਲਾਂਕਿ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਐਲਾਨ 25 ਸਤੰਬਰ,  2020 ਨੂੰ ਕਰ ਦਿੱਤਾ ਸੀ,  ਇਸ ਲਈ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੋਵਿਡ- 19  ਕਾਰਨ ਪ੍ਰਚਲਿਤ ਪ੍ਰਤੀਬੰਧਾਂ ਤੋਂ ਅਵਿਵਸਥਾ ਹੋਈ ਅਤੇ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਜਮ੍ਹਾਂ ਕਰਨ ਵਿੱਚ ਦੇਰੀ ਹੋਈ। ਇਸ ਕਾਰਨ ਇੱਕ ਰਾਜਨੀਤਕ ਦਲ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਦੇ ਕਾਰਜ ਵਿੱਚ ਦੇਰੀ ਹੋਈ।  ਇਸ ਲਈ,  ਇਸ ਮਾਮਲੇ  ਦੇ ਸਾਰੇ ਪਹਿਲੂਆਂ ‘ਤੇ ਗੌਰ ਕਰਨ  ਦੇ ਬਾਅਦ ਕਮਿਸ਼ਨ ਨੇ ਜਨਤਕ ਨੋਟਿਸ ਸਮਾਂ ਮਿਆਦ ਵਿੱਚ ਛੋਟ ਦਿੱਤੀ ਹੈ।  ਇਹ ਛੋਟ ਬਿਹਾਰ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਤੀਜੇ ਪੜਾਅ ਲਈ ਨਾਮਾਂਕਣ ਦੀ ਅੰਤਿਮ ਮਿਤੀ ਯਾਨੀ 20 ਅਕਤੂਬਰ,  2020 ਤੱਕ ਲਾਗੂ ਰਹੇਗੀ।

https://pib.gov.in/PressReleseDetail.aspx?PRID=1662963 

 

ਵਿਵਸਥਾ ਨਾਲ ਸੰਤੁਸ਼ਟ, ਪੋਸਟ ਲੌਕਡਾਊਨ ਪ੍ਰੈਕਟਿਸ ਲਈ ਵਾਪਸ ਆਉਣ ਦੇ ਬਾਅਦ ਮੋਮੈਟਮ ਦੀ ਭਾਲ ਕਰ ਰਹੇ ਭਾਰਤੀ ਤੀਰਅੰਦਾਜ਼ 

ਭਾਰਤ ਦੇ ਓਲੰਪਿਕ ਨੌਨਿਹਾਲਾਂ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਰਕੇ ਬੰਦ ਰਹੀਆਂ ਖੇਡ ਸੁਵਿਧਾਵਾਂ ਦੇਸ਼ ਭਰ ਵਿੱਚ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ। ਭਾਰਤ ਦੇ ਪੁਰਸ਼ ਅਤੇ ਮਹਿਲਾ ਰਿਕਰਵ ਤੀਰਅੰਦਾਜ਼ ਪੁਣੇ ਦੇ ਆਰਮੀ ਸਪੋਰਟਸ ਇੰਸਟੀਟਿਊਟ ਵਿਖੇ ਟ੍ਰੇਨਿੰਗ ਲੈ ਰਹੇ ਹਨ। ਤੀਰਅੰਦਾਜ਼ੀ ਟੀਮ ਲਈ ਕੈਂਪ 25 ਅਗਸਤ ਨੂੰ ਸ਼ੁਰੂ ਹੋਇਆ ਸੀ ਅਤੇ ਤੀਰਅੰਦਾਜ਼ ਦੁਬਾਰਾ ਟ੍ਰੇਨਿੰਗ ਲਈ ਵਾਪਸ ਆ ਕੇ ਬਹੁਤ ਖੁਸ਼ ਹਨ। 

https://pib.gov.in/PressReleseDetail.aspx?PRID=1663086 

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸਾਲ 2020-21 ਦੇ ਪਹਿਲੇ ਛੇ ਮਹੀਨਿਆਂ ਵਿੱਚ 3951 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ;  ਕੋਵਿਡ -19 ਦੀਆਂ ਕਠਿਨਾਈਆਂ ਦੇ ਬਾਵਜੂਦ ਪ੍ਰਤੀ ਦਿਨ ਸੜਕ ਨਿਰਮਾਣ ਦੀ 21.60 ਕਿਲੋਮੀਟਰ ਦਰ ਪ੍ਰਾਪਤ ਕੀਤੀ ਗਈ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਵਿੱਤ ਵਰ੍ਹੇ (ਅਪ੍ਰੈਲ-ਸਤੰਬਰ ਦੀ ਮਿਆਦ) ਦੇ ਪਹਿਲੇ ਛੇ ਮਹੀਨਿਆਂ ਦੇ ਦੌਰਾਨ 3951 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਮੰਤਰਾਲੇ ਨੇ ਕੋਵਿਡ-19 ਦੇ ਕਾਰਨ ਹੋਈਆਂ ਕਠਿਨਾਈਆਂ ਦੇ ਬਾਵਜੂਦ ਰੋਜ਼ਾਨਾ 21.60 ਕਿਲੋਮੀਟਰ ਸੜਕ ਨਿਰਮਾਣ ਦੀ ਗਤੀ ਪ੍ਰਾਪਤ ਕੀਤੀ ਹੈ। ਮੰਤਰਾਲੇ ਨੇ ਇਸ ਵਿੱਤ ਵਰ੍ਹੇ ਦੌਰਾਨ 11,000 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਦਾ ਮਹੱਤਵਪੂਰਨ ਟੀਚਾ ਨਿਰਧਾਰਿਤ ਕੀਤਾ ਹੈ।

https://pib.gov.in/PressReleseDetail.aspx?PRID=1662857 

 

ਕੇਂਦਰੀ ਕਿਰਤ ਮੰਤਰੀ ਨੇ ਲੇਬਰ ਬਿਓਰੋ ਸਰਵੇਖਣਾਂ ‘ਤੇ ਮਾਹਿਰ ਗਰੁੱਪ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ

ਕਿਰਤ ਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਲੇਬਰ ਬਿਓਰੋ ਸਰਵੇਖਣ ‘ਤੇ ਮਾਹਰ ਗੁਰੱਪ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ। ਸਰਕਾਰ ਨੇ ਪ੍ਰਵਾਸਨ,  ਪੇਸ਼ੇਵਰ ਸੰਸਥਾਵਾਂ,  ਘਰੇਲੂ ਮਜ਼ਦੂਰਾਂ ‘ਤੇ ਸਰਵੇਖਣ ਅਤੇ ਹੋਰ ਸਰਵੇਖਣਾਂ ਦੇ ਸੰਬਧ ਵਿੱਚ ਲੇਬਰ ਬਿਓਰੋ ਨੂੰ ਟੈਕਨੀਕਲ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਤਿੰਨ ਸਾਲ ਦੀ ਮਿਆਦ ਲਈ ਇਸ ਦਾ ਗਠਨ ਕੀਤਾ ਹੈ। ਇਸ ਮਹਾਮਾਰੀ  ਦੇ ਦੌਰ ਵਿੱਚ ਪ੍ਰਵਾਸੀ ਵਰਕਰਾਂ ਦੇ ਸਾਹਮਣੇ ਆਈਆਂ ਮੁਸ਼ਕਲਾਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਮਾਰੀ  ਦੇ ਸੰਦਰਭ ਵਿੱਚ ਇਨ੍ਹਾਂ ਵਰਕਰਾਂ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਦੇ ਸੰਬਧ ਵਿੱਚ ਭਰੋਸੇਯੋਗ ਡੇਟਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਹ ਡੇਟਾਬੇਸ ਸਰਕਾਰ ਲਈ ਉਨ੍ਹਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਲਈ ਵਿਵਹਾਰਿਕ ਸਮਾਧਾਨ ਲੱਭਣ ਅਤੇ ਉਨ੍ਹਾਂ ਲਈ ਰੋਜ਼ਗਾਰ ਅਵਸਰ ਪੈਦਾ ਕਰਨ ਦੀ ਯੋਜਨਾ ਬਣਾਉਣ ਵਿੱਚ ਸਹਾਇਕ ਹੋਵੇਗਾ।

https://pib.gov.in/PressReleseDetail.aspx?PRID=1663173 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

 

  • ਕੇਰਲ: ਕੋਵਿਡ-19 ਦੀ ਪਾਜ਼ਿਟਿਵ ਦਰ ਦੀ ਅਚਾਨਕ ਗਿਰਾਵਟ (14% ਤੋਂ 8%) ਹੋ ਜਾਣ ਨਾਲ ਰਾਜ ਦੇ ਸਿਹਤ ਖੇਤਰ ਵਿੱਚ ਬਹਿਸ ਛਿੜ ਗਈ ਹੈ। ਸਿਹਤ ਮਾਹਰਾਂ ਦਾ ਵਿਚਾਰ ਹੈ ਕਿ ਕੋਵਿਡ ਪਾਜ਼ਿਟਿਵ ਅੰਕੜਿਆਂ ਦੇ ਇੱਕ ਹਫ਼ਤੇ ਦੇ ਨਿਰੀਖਣ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ। ਰਾਜ ਸਰਕਾਰ ਵੀ ਇਸ ਗੱਲ ਦੀ ਰਾਏ ਰੱਖਦੀ ਹੈ ਕਿ ਲੰਬੇ ਸਮੇਂ ਤੋਂ ਪਾਜ਼ਿਟਿਵ ਦਰ ਦੇ ਇੰਨਾ ਵੱਧ ਰਹਿਣ ਤੋਂ ਬਾਅਦ ਅਚਾਨਕ ਘਟਣ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਦਿਨ ਦਾ ਵਰਤਾਰਾ ਵੀ ਹੋ ਸਕਦਾ ਹੈ। ਇਸਨੇ ਸਾਰੇ ਜ਼ਿਲ੍ਹਿਆਂ ਨੂੰ ਪਾਜ਼ਿਟਿਵ ਦਰ ਨੂੰ 10% ਤੋਂ ਹੇਠਾਂ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਰਾਜ ਵਿੱਚ ਅੱਜ ਤਿੰਨ ਹੋਰ ਮੌਤਾਂ ਹੋਈਆਂ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 933 ਹੋ ਗਈ ਹੈ। ਪਿਛਲੇ ਦਿਨ 10,000 ਤੋਂ ਵੱਧ ਕੋਵਿਡ ਕੇਸਾਂ ਦੇ ਆਉਣ ਤੋਂ ਇੱਕ ਦਿਨ ਬਾਅਦ ਰਾਜ ਵਿੱਚ ਕੱਲ ਕੋਵਿਡ ਦੇ ਕੇਸਾਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ, ਕੱਲ 5445 ਕੇਸ ਆਏ ਅਤੇ 7003 ਰਿਕਵਰ ਹੋਏ, ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰਡ ਕੇਸ ਹਨ। ਇਸ ਸਮੇਂ ਰਾਜ ਭਰ ਵਿੱਚ 90,579 ਮਰੀਜ਼ ਇਲਾਜ ਅਧੀਨ ਹਨ ਅਤੇ 2.71 ਲੱਖ ਲੋਕ ਨਿਗਰਾਨੀ ਅਧੀਨ ਹਨ।

  • ਤਮਿਲ ਨਾਡੂ: ਮਹਾਮਾਰੀ ਦੇ ਫੈਲਣ ਤੋਂ ਬਾਅਦ ਉਦਯੋਗਾਂ ਦੇ ਬੰਦ ਹੋਣ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ ਦੋ ਲੱਖ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਚਲੇ ਗਏ ਸਨ, ਜਿਨ੍ਹਾਂ ਵਿੱਚੋਂ ਕੋਇੰਬਟੂਰ ਜ਼ਿਲ੍ਹੇ ਵਿੱਚ ਪਿਛਲੇ ਇੱਕ ਮਹੀਨੇ ਵਿੱਚ 47,000 ਵਾਪਸ ਪਰਤ ਆਏ ਹਨ। ਸਲੇਮ ਦੇ ਬੇਲੂਰ ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਕਾਰਨ ਉਨ੍ਹਾਂ ਨੇ ਵੀਰਵਾਰ ਨੂੰ ਇੱਥੇ ਆਪਣੇ ਖੇਤਰ ਵਿੱਚ ਸੈਲਫ਼-ਲੌਕਡਾਊਨ ਲਗਾਇਆ ਹੈ। ਤਮਿਲ ਨਾਡੂ ਦੀ ਈ-ਗਵਰਨੈਂਸ ਏਜੰਸੀ (ਟੀਐੱਨਜੀਜੀਏ) ਨੇ ਸ਼ੁੱਕਰਵਾਰ ਨੂੰ ਸਰਕਾਰ ਵੱਲੋਂ ਤਮਿਲ ਵਿੱਚ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਵਿੱਚ ਸਹਾਇਤਾ ਲਈ ਸਰਕਾਰ ਵੱਲੋਂ ਪਹਿਲਾ ਵੌਇਸ ਯੂਜਰ ਇੰਟਰਫੇਸ (ਵੀਯੂਆਈ) ਵਿਕਸਤ ਕਰਨ ਦੀ ਇੱਛਾ ਜਤਾਈ ਹੈ।

  • ਕਰਨਾਟਕ: ਬੰਗਲੌਰ ਸ਼ਹਿਰੀ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ 5121 ਕੇਸ ਦੇਖਣ ਨੂੰ ਮਿਲੇ। 12 ਜ਼ਿਲ੍ਹਿਆਂ ਵਿੱਚ ਐਕਟਿਵ ਕੇਸ ਘਟ ਰਹੇ ਹਨ ਜਦਕਿ ਹੋਰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੇਸ ਲਗਾਤਾਰ ਵੱਧਦੇ ਨਜਰ ਆ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਸਿਧਾਰਮੱਈਆ ਨੇ ਸਿੱਖਿਆ ਮੰਤਰੀ ਐੱਸ. ਸੁਰੇਸ਼ ਕੁਮਾਰ ਨੂੰ ਪੱਤਰ ਲਿਖਿਆ ਅਤੇ ਕੋਵਿਡ ਹਾਲਾਤ ਕਾਬੂ ਵਿੱਚ ਆਉਣ ਤੱਕ ਸਕੂਲ ਨਾ ਖੋਲ੍ਹਣ ਦੀ ਅਪੀਲ ਕੀਤੀ। ਇਸ ਦੌਰਾਨ ਕਰਨਾਟਕ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਪ੍ਰਾਇਮਰੀ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਸਿਫਾਰਸ਼ ਕੀਤੀ ਹੈ ਕਿ ਕੋਵਿਡ ਕਾਰਨ ਇਸ ਅਕਾਦਮਿਕ ਸਾਲ ਵਿੱਚ ਕੋਈ ਪ੍ਰੀਖਿਆ ਨਹੀਂ ਲਈ ਜਾਣੀ ਚਾਹੀਦੀ।

  • ਆਂਧਰ ਪ੍ਰਦੇਸ਼: ਸਰਕਾਰ ਅਤੇ ਪੀਐੱਸਯੂ ਦੇ ਕਈ ਦਫ਼ਤਰਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮੁੱਖ ਸੰਦੇਸ਼ਾਂ - ਮਾਸਕ ਪਹਿਨਣਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਨੂੰ ਬਰਕਰਾਰ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ ਹੈ। ਟੀਡੀਪੀ ਦੇ ਪ੍ਰਧਾਨ ਐੱਨ ਚੰਦਰਬਾਬੂ ਨਾਇਡੂ ਨੇ ਇੱਕ ਬਿਆਨ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਰਾਜ ਵੱਲੋਂ ਬਚਾਅ ਦੇ ਉਪਰਾਲੇ ਕਰਨ ਅਤੇ ਹੋਰ ਗੰਭੀਰ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਕੋਵਿਡ ਦੀ ਆਉਣ ਵਾਲੀ ਦੂਜੀ ਲਹਿਰ ਦਾ ਖ਼ਤਰਾ ਹੈ। ਵਾਈਐੱਸਆਰ ਕਾਂਗਰਸ ਪਾਰਟੀ ਦੇ ਤਿਰੂਪਤੀ ਤੋਂ ਵਿਧਾਇਕ ਭੂਮਾਨਾ ਕਰੁਣਾਕਰ ਰੈਡੀ ਪਿਛਲੇ ਡੇਢ ਮਹੀਨੇ ਵਿੱਚ ਦੂਜੀ ਵਾਰ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਆਏ ਹਨ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1891 ਨਵੇਂ ਕੇਸ ਆਏ, 1878 ਦੀ ਰਿਕਵਰੀ ਹੋਈ ਅਤੇ 7 ਮੌਤਾਂ ਹੋਈਆਂ; 1891 ਕੇਸਾਂ ਵਿੱਚੋਂ 285 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,08,535; ਐਕਟਿਵ ਕੇਸ: 26,374; ਮੌਤਾਂ: 1208; ਡਿਸਚਾਰਜ: 1,80,953। ਇੱਕ ਮਹੱਤਵਪੂਰਣ ਕਦਮ ਅਨੁਸਾਰ ਸਰਕਾਰੀ ਹਸਪਤਾਲਾਂ ਵਿੱਚ ਅੰਗਾਂ ਦੀ ਟ੍ਰਾਂਸਪਲਾਂਟੇਸ਼ਨ ਮੁਫ਼ਤ ਕੀਤੀ ਜਾਵੇਗੀ। ਇਨ੍ਹਾਂ ਨਾਜ਼ੁਕ ਪ੍ਰਕਿਰਿਆਵਾਂ ਨੂੰ ਹੁਣ ਅਰੋਗਿਆਸਰੀ ਸਿਹਤ ਯੋਜਨਾ ਦੇ ਅਧੀਨ ਲਿਆਂਦਾ ਜਾਵੇਗਾ।

  • ਮਹਾਰਾਸ਼ਟਰ: ਇੱਕ ਵਿਲੱਖਣ ਸਾਂਝ ਵਿੱਚ, ਬ੍ਰਿਹਾਨ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਅਤੇ ਗੂਗਲ ਨੇ ਗੂਗਲ ਨਕਸ਼ੇ ’ਤੇ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨ ਨੂੰ ਚਿੰਨ੍ਹਿਤ ਕਰਨ ਲਈ ਸਹਿਯੋਗ ਕੀਤਾ ਹੈ। ਗੂਗਲ ਨਕਸ਼ੇ ’ਤੇ ਸਿਰਫ ਇੱਕ ਕਲਿੱਕ ਨਾਲ ਇਸ ਜਾਣਕਾਰੀ ਦੀ ਉਪਲਬਧਤਾ ਮੁੰਬਈ ਵਾਲਿਆਂ ਲਈ ਪਹੁੰਚ ਨੂੰ ਹੋਰ ਅਸਾਨ ਬਣਾ ਦੇਵੇਗੀ। ਕੋਵਿਡ-19 ਉੱਤੇ ਜਾਗਰੂਕਤਾ ਮੁਹਿੰਮ ਦੇ ਨਾਲ ਇੱਕ ਜਨ ਅੰਦੋਲਨ ਦੀ ਸ਼ਕਲ ਲੈਂਦਿਆਂ, ਕਾਲੇ ਅਤੇ ਪੀਲੇ ਰੰਗ ਦੀਆਂ ਟੈਕਸੀਆਂ ਚਲਾਉਣ ਵਾਲੇ ਵੀ ਇਸ ਲਹਿਰ ਦਾ ਹਿੱਸਾ ਬਣ ਗਏ ਹਨ। ਟੈਕਸੀਆਂ ਵਿੱਚ ਜਾਣਕਾਰੀ ਦੇਣ ਵਾਲੇ ਪਰਚੇ ਚਿਪਕਾਏ ਗਏ ਹਨ ਤਾਂ ਜੋ ਲੋਕਾਂ ਨੂੰ ਕੋਵਿਡ-19 ਦੀ ਲਾਗ ਨੂੰ ਰੋਕਣ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਬਾਰੇ ਜਾਗਰੂਕ ਕੀਤਾ ਜਾ ਸਕੇ।

  • ਗੁਜਰਾਤ: ਗੁਜਰਾਤ ਵਿੱਚ ਰਾਜ ਸਰਕਾਰ ਨੇ ਨਿਜੀ ਪ੍ਰਯੋਗਸ਼ਾਲਾਵਾਂ ਨੂੰ ਰੈਪਿਡ ਐਂਟੀਬਾਡੀ ਟੈਸਟ ਕਰਨ ਦੀ ਮਨਜੂਰੀ ਦੇਣ ਦਾ ਫੈਸਲਾ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਜ਼ਿਲ੍ਹਿਆਂ ਜਾਂ ਨਗਰ ਨਿਗਮਾਂ ਦੇ ਮੁੱਖ ਸਿਹਤ ਅਧਿਕਾਰੀ ਕੁਝ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਨਿਜੀ ਪ੍ਰਯੋਗਸ਼ਾਲਾਵਾਂ ਨੂੰ ਇਹ ਮਨਜੂਰੀ ਦੇਣਗੇ। ਗੁਜਰਾਤ ਸਰਕਾਰ ਨੇ ਨਿਜੀ ਪ੍ਰਯੋਗਸ਼ਾਲਾਵਾਂ ਨੂੰ ਈਐੱਲਆਈਐੱਸਏ ਅਤੇ ਸੀਐੱਲਆਈਏ ਐਂਟੀਬਾਡੀ ਟੈਸਟ ਕਰਨ ਦੀ ਮਨਜੂਰੀ ਦੇਣ ਦਾ ਫੈਸਲਾ ਵੀ ਕੀਤਾ ਹੈ। ਗੁਜਰਾਤ ਵਿੱਚ ਕੋਵਿਡ ਦੇ ਐਕਟਿਵ ਕੇਸ 16,487 ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਰਾਜ ਸਰਕਾਰ ਨੇ ਵੀ ਰਾਜਸੀ ਰੈਲੀਆਂ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਉੱਪਰ ਲੱਗੀ ਰੋਕ ਵਿੱਚ ਢਿੱਲ ਦਿੱਤੀ ਹੈ। ਹਾਲਾਂਕਿ, ਪ੍ਰਬੰਧਕਾਂ ਲਈ ਢੁਕਵੀਂ ਸਰੀਰਕ ਦੂਰੀ ਰੱਖਣਾ ਲਾਜ਼ਮੀ ਹੋਵੇਗਾ।

  • ਛੱਤੀਸਗੜ੍ਹ: ਛੱਤੀਸਗੜ੍ਹ ਦੀ ਸਰਕਾਰ ਨੇ ਦੂਜੇ ਰਾਜਾਂ ਤੋਂ ਛੱਤੀਸਗੜ੍ਹ ਆਉਣ ਵਾਲੇ ਵਿਅਕਤੀਆਂ ਲਈ ਕੁਆਰੰਟੀਨ ਦੀ ਜ਼ਿੰਮੇਵਾਰੀ ਖ਼ਤਮ ਕਰ ਦਿੱਤੀ ਹੈ। ਰਾਜ ਸਰਕਾਰ ਨੇ ਰਾਜ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਕੂਲ ਨਾ ਖੋਲ੍ਹਣ ਦਾ ਫੈਸਲਾ ਵੀ ਕੀਤਾ ਹੈ। ਇਹ ਫੈਸਲਾ ਵੀਰਵਾਰ ਨੂੰ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ ਹੈ। ਮੰਤਰੀ ਮੰਡਲ ਨੇ ਇਹ ਵੀ ਫੈਸਲਾ ਲਿਆ ਹੈ ਕਿ ਹਰ ਸਾਲ 1 ਨਵੰਬਰ ਨੂੰ ਛੱਤੀਸਗੜ੍ਹ ਦੇ ਸਥਾਪਨਾ ਦਿਵਸ ਵਜੋਂ ਮਨਾਏ ਜਾਣ ਵਾਲੇ ਵੱਡੇ ਸਮਾਗਮ ਇਸ ਸਾਲ ਨਹੀਂ ਹੋਣਗੇ।

  • ਅਸਾਮ: ਅਸਾਮ ਵਿੱਚ, ਕੱਲ 1188 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ 2198 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 191397, ਐਕਟਿਵ ਕੇਸ 30767 ਅਤੇ ਮੌਤਾਂ 794 ਹਨ।

  • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 2369 ਹਨ ਅਤੇ ਰਿਕਵਰਡ ਕੇਸ 4832 ਹਨ।

  • ਨਾਗਾਲੈਂਡ: ਨਾਗਾਲੈਂਡ ਵਿੱਚ 21 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਇਆ ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image007C69N.jpg

 

 

 

 

 

 

 

 

 

https://static.pib.gov.in/WriteReadData/userfiles/image/image0095F8O.jpg

 

 ****

 

  

ਵਾਈਬੀ



(Release ID: 1663316) Visitor Counter : 216