ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

22 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵ ਰਿਪੋਰਟ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ

17 ਵੇਂ ਦਿਨ, ਕੋਵਿਡ ਇਲਾਜ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਘੱਟ ਬਣੀ ਹੋੲ ਹੈ।

Posted On: 08 OCT 2020 11:20AM by PIB Chandigarh

ਜਨਵਰੀ 2020 ਤੋਂ ਭਾਰਤ ਨੇ ਕੋਵਿਡ -19 ਟੈਸਟਿੰਗ ਬੁਨਿਆਦੀ ਢਾਂਚੇ ਵਿੱਚ ਭਾਰੀ ਵਾਧਾ ਦਰਸਾਇਆ ਹੈ ਦੇਸ਼ ਵਿੱਚ ਟੈਸਟਿੰਗ ਦੀ ਸਮਰੱਥਾ ਕਈ ਗੁਣਾ ਵਧੀ ਹੈ ਇਸ ਵੇਲੇ ਹਰ ਦਿਨ 15 ਲੱਖ ਤੋਂ ਵੱਧ ਟੈਸਟ ਕੀਤੇ ਜਾਂਦੇ ਹਨ

 

 

ਭਾਰਤ ਨੇ 140 ਟੈਸਟਾਂ / ਦਿਨ / ਮਿਲੀਅਨ ਦੀ ਆਬਾਦੀ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਨੂੰ ਪੂਰਾ ਕਰਨ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈਕੋਵਿਡ -19 ਦੇ ਪ੍ਰਸੰਗ ਵਿੱਚ ਜਨ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਵਿਵਸਥਿਤ ਕਰਨ ਲਈ ਜਨਤਕ ਸਿਹਤ ਦੇ ਮਾਪਦੰਡਬਾਰੇ ਇਸ ਦੇ ਗਾਈਡੈਂਸ ਨੋਟ ਵਿੱਚ,ਵਿਸ਼ਵ ਸਿਹਤ ਸੰਗਠਨ ਨੇ ਸ਼ੱਕੀ ਮਾਮਲਿਆਂ ਦੀ ਵਿਆਪਕ ਨਿਗਰਾਨੀ ਲਈ ਇਸ ਰਣਨੀਤੀ ਤਹਿਤ ਕੰਮ ਕਰਨ ਸਲਾਹ ਦਿੱਤੀ ਹੈ

 

ਪ੍ਰਾਪਤੀਆਂ ਦੀ ਇਕ ਹੋਰ ਕਤਾਰ ਵਿਚ, 35 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਟੈਸਟਿੰਗ ਸੰਬੰਧਿਤ ਸਲਾਹ ਕੀਤੀ ਗਈ ਗਿਣਤੀ ਨੂੰ ਪਾਰ ਕਰ ਦਿੱਤਾ ਹੈ ਪ੍ਰਤੀ ਮਿਲੀਅਨ ਅਬਾਦੀ ਵਿਚ ਪ੍ਰਤੀ ਦਿਨ ਟੈਸਟਾਂ ਦੀ ਰਾਸ਼ਟਰੀ ਅੋਸਤ 865 ਹੈ

 

https://static.pib.gov.in/WriteReadData/userfiles/image/image001EHVO.jpg

 

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਭਗ 12 ਲੱਖ ਟੈਸਟ ਕੀਤੇ ਗਏ ਹਨ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 11,94,321 ਟੈਸਟਾਂ ਦੇ ਨਾਲ, ਦੇਸ਼ ਵਿੱਚ ਹੋਏ ਕੁੱਲ ਟੈਸਟਾਂ ਦੀ ਗਿਣਤੀ 8.34 ਕਰੋੜ (8,34,65,975) ਨੂੰ ਪਾਰ ਕਰ ਗਈ ਹੈ

ਜਿਵੇਂ ਸਬੂਤ ਤੋਂ ਪਤਾ ਚੱਲਿਆ ਹੈ, ਨਿਰੰਤਰ ਅਧਾਰ 'ਤੇ ਟੈਸਟਿੰਗ ਦੀ ਵਧੇਰੇ ਗਿਣਤੀ ਨਾਲ ਕੋਵਿਡ ਪੋਜ਼ੀਟਿਵ ਕੇਸਾਂ ਦੀ ਦਰ ਨੂੰ ਹੇਠਾਂ ਲਿਆਉਣ ਵਿਚ ਸਹਾਇਤਾ ਮਿਲੀ ਹੈ ਰਾਸ਼ਟਰੀ ਪੱਧਰ ' ਤੇ ਕੁੱਲ ਪੋਜ਼ੀਟਿਵ ਕੇਸਾਂ ਦੀ ਦਰ ਵਿੱਚ ਇਹ ਤੇਜ਼ੀ ਨਾਲ ਗਿਰਾਵਟ ਨੂੰ ਦਰਜ ਕਰਵਾਉਣ ਵਿੱਚ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਲਾਗ ਦੇ ਫੈਲਣ ਦੀ ਦਰ ਨੂੰ ਘਟ ਕਰਨ ਵਿੱਚ ਸਹਾਇਕ ਸਾਬਤ ਹੋ ਰਿਹਾ ਹੈ

 

ਵਿਆਪਕ ਖੇਤਰਾਂ ਵਿੱਚ ਉੱਚ ਜਾਂਚ ਨਾਲ ਪੋਜ਼ੀਟਿਵ ਕੇਸਾਂ ਦੀ ਛੇਤੀ ਪਛਾਣ, ਕੁਸ਼ਲ ਨਿਗਰਾਨੀ ਅਤੇ ਟਰੇਸਿੰਗ ਰਾਹੀਂ ਤੁਰੰਤ ਟਰੈਕਿੰਗ, ਅਤੇ ਘਰਾਂ ਵਿੱਚ ਇਕਾਂਤਵਾਸ ਦੀ ਸਹੂਲਤ ਅਤੇ ਹਸਪਤਾਲਾਂ ਵਿੱਚ ਗੰਭੀਰ ਮਾਮਲਿਆਂ ਵਿੱਚ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਦੀ ਸਹੂਲਤ ਸੰਭਵ ਹੁੰਦੀ ਹੈ, ਅਜਿਹੇ ਉਪਾਅ ਆਖਰਕਾਰ ਮੌਤ ਦਰ ਨੂੰ ਘਟਾਉਂਦੇ ਹਨ

 

https://static.pib.gov.in/WriteReadData/userfiles/image/image002ADAW.jpg

 

7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੋਜ਼ੀਟਿਵ ਕੇਸਾਂ ਦੀ ਦਰ 5% ਤੋਂ ਘੱਟ ਦਰਜ ਕੀਤੀ ਗਈ ਹੈ

 

ਇਹ ਕੇਂਦਰ ਸਰਕਾਰ ਦੀ ਸਫਲ ਟੈਸਟ, ਟ੍ਰੇਸ, ਟਰੈਕ, ਟਰੀਟ ਅਤੇ ਤਕਨਾਲੋਜ਼ੀ ਰਣਨੀਤੀ ਦਾ ਹੀ ਨਤੀਜਾ ਹੈ ਜੋ ਪ੍ਰਭਾਵਸ਼ਾਲੀ ਢੰਗ ਨਾਲ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਅਪਣਾਇਆ ਹੈ

https://static.pib.gov.in/WriteReadData/userfiles/image/image003D709.jpg

 

 

22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ ਕੁੱਲ ਪੋਜੀਵਿਟ ਦਰ 8.19% ਹੈ ਅਤੇ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ

https://static.pib.gov.in/WriteReadData/userfiles/image/image004EOII.jpg

 

 

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਸਿਹਤਯਾਬੀ ਦੇ ਮਾਮਲੇ ਦਰਜ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਰਹੇ ਹਨ, ਪਿਛਲੇ 24 ਘੰਟਿਆਂ ਦੌਰਾਨ 83,011 ਇਕ ਦਿਨ ਦੀ ਸਿਹਤਯਾਬੀ ਦਰਜ ਕੀਤੀ ਗਈ ਹੈ ਜਦੋਂ ਕਿ 78,524 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ਸਿਹਤਯਾਬੀ ਵਾਲੇ ਕੇਸ 58,27,704 ਹੋ ਗਏ ਹਨ ਸਿਹਤਯਾਬੀ ਵਾਲੇ ਕੁੱਲ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 49 ਲੱਖ (49,25,279) ਨੂੰ ਪਾਰ ਕਰ ਗਿਆ ਹੈ

 

ਐਕਟਿਵ ਕੇਸ ਲਗਾਤਾਰ 17 ਵੇਂ ਦਿਨ 10 ਲੱਖ ਤੋਂ ਘੱਟ ਦਰਜ ਹੋਏ ਹਨ ਇਸ ਸਮੇਂ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 13.20% ਹਨ ਅਤੇ ਦੇਸ਼ ਵਿੱਚ ਇਸ ਵੇਲੇ 9,02,425 ਲੋਕ ਇਲਾਜ ਪ੍ਰਾਪਤ ਕਰ ਰਹੇ ਹਨ

 

ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚਲੇ ਲਗਾਤਾਰ ਵਾਧੇ ਨੇ ਰਾਸ਼ਟਰੀ ਰਿਕਵਰੀ ਰੇਟ ਨੂੰ ਅੱਗੇ ਵਧਾ ਕੇ 85.25% ਕਰਨ ਵਿਚ ਸਹਾਇਤਾ ਕੀਤੀ ਹੈ

ਨਵੇਂ ਹਿਕਵਰ ਕੀਤੇ ਗਏ 75% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਮੰਨੇ ਜਾ ਰਹੇ ਹਨ ਇਕੱਲੇ ਮਹਾਰਾਸ਼ਟਰ ਨੇ ਇਕ ਦਿਨ ਵਿੱਚ 16,000 ਤੋਂ ਵੱਧ ਦੀ ਗਿਣਤੀ ਨਾਲ ਤੋਂ ਨਾਲ ਦੇਸ਼ ਦੀ ਕੁੱਲ ਰਿਕਵਰੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ

https://static.pib.gov.in/WriteReadData/userfiles/image/image005XV6O.jpg

 

ਪਿਛਲੇ 24 ਘੰਟਿਆਂ ਵਿੱਚ 78,524 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ

 

ਨਵੇਂ ਕੇਸਾਂ ਵਿਚੋਂ 79% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ ਮਹਾਰਾਸ਼ਟਰ ਵਿੱਚ ਅਜੇ ਵੀ 14,000 ਤੋਂ ਵੀ ਵੱਧ ਪੁਸ਼ਟੀ ਵਾਲੇ ਕੇਸਾਂ ਦੇ ਨਾਲ ਬਹੁਤ ਸਾਰੇ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਾਲੇ ਰਾਜਾਂ ਵਿੱਚੋਂ ਮੋਢੀ ਸੂਬਾ ਬਣਿਆ ਹੋਇਆ ਹੈ, ਇਸ ਤੋਂ ਬਾਅਦ ਕਰਨਾਟਕ ਦਾ ਨਾਮ ਹੈ ਜਿਸ ਵਿੱਚ 11,000 ਦੇ ਕਰੀਬ ਨਵੇਂ ਕੇਸ ਦਰਜ ਹੋਏ ਹਨ

 

https://static.pib.gov.in/WriteReadData/userfiles/image/image006HKMN.jpg

 

ਪਿਛਲੇ 24 ਘੰਟਿਆਂ ਵਿੱਚ, 971 ਲੋਕਾਂ ਦੀ ਮੌਤ ਹੋ ਗਈ ਹੈ

 

ਇਨ੍ਹਾਂ ਵਿਚੋਂ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਦਿੱਲੀ, ਆਂਧਰਾ ਪ੍ਰਦੇਸ਼, ਪੰਜਾਬ, ਛੱਤੀਸਗੜ ਅਤੇ ਮੱਧ ਪ੍ਰਦੇਸ਼ ਅਜਿਹੇ ਦਸ ਸੂਬੇ/ ਕੇਂਦਰ ਸ਼ਾਸਤ ਪ੍ਰਦੇਸ਼ ਹਨ ਜਿਥੋਂ ਲਗਭਗ 82% ਮੌਤਾਂ ਦੀ ਪੁਸ਼ਟੀ ਹੋਈ ਹੈ

36% ਤੋਂ ਵੱਧ ਨਵੀਆਂ ਮੌਤਾਂ ਮਹਾਂਰਾਸ਼ਟਰ (5 355 ਮੌਤਾਂ) ਵਿੱਚ ਦਰਜ ਹੋਈਆਂ ਹਨ   https://static.pib.gov.in/WriteReadData/userfiles/image/image0079CTF.jpg

  **

ਐਮਵੀ / ਐਸਜੇ


(Release ID: 1662875) Visitor Counter : 199