ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮਾਣਯੋਗ ਪ੍ਰਧਾਨ ਮੰਤਰੀ ਕੋਵਿਡ–19 ਦੇ ਵਾਜਬ ਵਿਵਹਾਰ ਲਈ ਜਨ–ਅੰਦੋਲਨ ਦੀ ਸ਼ੁਰੂਆਤ ਕਰਨਗੇ

Posted On: 07 OCT 2020 7:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 8 ਅਕਤੂਬਰ, 2020 ਨੂੰ ਕੋਵਿਡ–19 ਦੇ ਵਾਜਬ ਵਿਵਹਾਰ ਲਈ ਜਨਅੰਦੋਲਨ ਬਾਰੇ ਇੱਕ ਟਵੀਟ ਜ਼ਰੀਏ ਇੱਕ ਮੁਹਿੰਮ ਦੀ ਸ਼ੁਰੂਆਤ ਕਰਨਗੇ।

 

ਇਸ ਮੁਹਿੰਮ ਦੀ ਸ਼ੁਰੂਆਤ ਆਉਣ ਵਾਲੇ ਤਿਉਹਾਰਾਂ, ਸਰਦੀ ਦੇ ਮੌਸਮ ਅਤੇ ਅਰਥਵਿਵਸਥਾ ਦੇ ਖੁੱਲ੍ਹਣ ਦੇ ਮੱਦੇਨਜ਼ਰ ਕੀਤੀ ਜਾਵੇਗੀ।

 

ਇਸ ਮੁਹਿੰਮ ਦੀ ਸ਼ੁਰੂਆਤ ਜਨਅੰਦੋਲਨ (ਲੋਕਾਂ ਦੀ ਸ਼ਮੂਲੀਅਤ) ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੀਤੀ ਜਾਵੇਗੀ। ਇਹ ਬਹੁਤ ਘੱਟ ਖ਼ਰਚੇ ਵਾਲੀ ਪਰ ਬਹੁਤ ਤੀਖਣ ਕਿਸਮ ਦੀ ਮੁਹਿੰਮ ਹੋਵੇਗੀ, ਜਿਸ ਦੇ ਪ੍ਰਮੁੱਖ ਸੰਦੇਸ਼ ਮਾਸਕ ਪਹਿਨਣ, ਸਰੀਰਕਦੂਰੀ ਬਣਾ ਕੇ ਰੱਖਣ, ਹੱਥ ਸਾਫ਼ ਰੱਖਣਾਹੋਣਗੇ।

 

ਸਭਨਾਂ ਵੱਲੋਂ ਇੱਕ ਕੋਵਿਡ–19 ਸੰਕਲਪ ਲਿਆ ਜਾਵੇਗਾ। ਕੇਂਦਰ ਸਰਕਾਰ ਦੇ ਮੰਤਰਾਲਿਆਂ / ਵਿਭਾਗਾਂ ਤੇ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਮਨਲਿਖਤ ਮੁੱਖਅੰਸ਼ਾਂ ਨਾਲ ਇੱਕ ਸਹਿਕਾਰੀ ਕਾਰਜਯੋਜਨਾ ਲਾਗੂ ਕੀਤੀ ਜਾਵੇਗੀ:

 

  • ਵਧੇਰੇ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਉਸ ਖੇਤਰ ਵਿਸ਼ੇਸ਼ ਦੇ ਹਿਸਾਬ ਨਾਲ ਸੰਦੇਸ਼

 

  • ਸਾਦੇ ਅਤੇ ਅਸਾਨੀ ਨਾਲ ਸਮਝ ਆਉਣ ਵਾਲੇ ਸੰਦੇਸ਼ ਹਰੇਕ ਨਾਗਰਿਕ ਤੱਕ ਪੁੱਜਣ

 

  • ਸਾਰੇ ਮੀਡੀਆ ਮੰਚਾਂ ਦੀ ਵਰਤੋਂ ਕਰਦਿਆਂ ਸਮੁੱਚੇ ਦੇਸ਼ ਵਿੱਚ ਪਸਾਰ

 

  • ਜਨਤਕ ਸਥਾਨਾਂ ਉੱਤੇ ਬੈਨਰਸ ਤੇ ਪੋਸਟਰਸ; ਜਿਨ੍ਹਾਂ ਵਿੱਚ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਕਾਮੇ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਉੱਤੇ ਟੇਕ

 

  • ਸਰਕਾਰੀ ਪਰਿਸਰਾਂ ਵਿੱਚ ਹੋਰਡਿੰਗਸ / ਕੰਧਚਿੱਤਰ / ਇਲੈਕਟ੍ਰੌਨਿਕ ਪ੍ਰਦਰਸ਼ਨੀ ਬੋਰਡ

 

  • ਸਥਾਨਕ ਤੇ ਰਾਸ਼ਟਰੀ ਪ੍ਰਭਾਵਕਾਰੀ ਵਿਅਕਤੀਆਂ ਦੀ ਸੰਦੇਸ਼ ਘਰਾਂ ਤੱਕ ਪਹੁੰਚਾਉਣ ਵਿੱਚ ਸ਼ਮੂਲੀਅਤ

 

  • ਨਿਯਮਿਤ ਜਾਗਰੂਕਤਾ ਪੈਦਾ ਕਰਨ ਲਈ ਮੋਬਾਈਲ ਵੈਨਾਂ ਚਲਾਉਣਾ

 

  • ਜਾਗਰੂਕਤਾ ਬਾਰੇ ਆਡੀਓ ਸੰਦੇਸ਼; ਪੈਂਫਲੈਟਸ / ਬਰੋਸ਼ਰਸ

 

  • ਕੋਵਿਡ ਸੰਦੇਸ਼ ਦੇਣ ਲਈ ਸਥਾਨਕ ਕੇਬਲ ਅਪਰੇਟਰਾਂ ਦੀ ਮਦਦ ਲੈਦਾ

 

  • ਪ੍ਰਭਾਵਸ਼ਾਲੀ ਪਹੁੰਚ ਤੇ ਅਸਰ ਲਈ ਸਾਰੇ ਮੰਚਾਂ ਤੇ ਮੀਡੀਆ ਮੁਹਿੰਮ ਦਾ ਤਾਲਮੇਲ

 

 

******

 

ਸੌਰਭ ਸਿੰਘ


(Release ID: 1662545) Visitor Counter : 285