ਮੰਤਰੀ ਮੰਡਲ
ਕੈਬਨਿਟ ਨੇ ਜੂਲੌਜਿਕਲ ਸਰਵੇ ਆਵ੍ ਇੰਡੀਆ ਅਤੇ ਇੱਕ ਕੈਨੇਡੀਅਨ ਨੌਟ ਫਾਰ ਪ੍ਰੌਫਿਟ ਕਾਰਪੋਰੇਸ਼ਨ, ਇੰਟਰਨੈਸ਼ਨਲ ਬਾਰਕੋਡ ਆਵ੍ ਲਾਈਫ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
07 OCT 2020 4:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਤਹਿਤ ਆਉਣ ਵਾਲੇ ਜੂਲੌਜੀਕਲ ਸਰਵੇ ਆਵ੍ ਇੰਡੀਆ (ਜ਼ੈੱਡਐੱਸਆਈ) ਅਤੇ ਕੈਨੇਡੀਅਨ ਨੌਟ ਫਾਰ ਪ੍ਰੌਫਿਟ ਕਾਰਪੋਰੇਸ਼ਨ, ਇੰਟਰਨੈਸ਼ਨਲ ਬਾਰਕੋਡ ਆਵ੍ ਲਾਈਫ (ਆਈਬੀਓਐੱਲ) ਦਰਮਿਆਨ ਜੂਨ 2020 ਨੂੰ ਦਸਤਖਤ ਹੋਏ ਇੱਕ ਸਹਿਮਤੀ ਪੱਤਰ (ਐੱਮਓਯੂ) ਬਾਰੇ ਜਾਣਕਾਰੀ ਦਿੱਤੀ ਗਈ।
ਜ਼ੈੱਡਐੱਸਆਈ ਅਤੇ ਆਈਬੀਓਐੱਲ ਡੀਐੱਨਏ ਬਾਰਕੋਡਿੰਗ ਵਿੱਚ ਅੱਗੇ ਦੇ ਯਤਨਾਂ ਲਈ ਇਕੱਠੇ ਹੋਏ ਹਨ। ਡੀਐੱਨਏ ਬਾਰਕੋਡਿੰਗ ਮਾਨਕੀਕ੍ਰਿਤ (standardized) ਜੀਨ ਖੇਤਰਾਂ ਦੇ ਇੱਕ ਛੋਟੇ ਖੰਡ ਨੂੰ ਕ੍ਰਮਬੱਧ ਕਰਕੇ ਅਤੇ ਸੰਦਰਭ ਅਨੁਕ੍ਰਮ ਦੇ ਲਈ ਵਿਅਕਤੀਗਤ ਅਨੁਕ੍ਰਮਾਂ ਦੀ ਤੁਲਨਾ ਕਰਕੇ ਪ੍ਰਜਾਤੀਆਂ ਦੀ ਤੇਜ਼ੀ ਅਤੇ ਸਹੀ ਪਹਿਚਾਣ ਕਰਨ ਦੀ ਇੱਕ ਪੱਧਤੀ ਹੈ। ਆਈਬੀਓਐੱਲ ਇੱਕ ਖੋਜ ਸਹਿਯੋਗ ਹੈ ਜਿਸ ਵਿੱਚ ਰਾਸ਼ਟਰ ਸ਼ਾਮਲ ਹਨ ਜਿਨ੍ਹਾਂ ਨੇ ਆਲਮੀ ਸੰਦਰਭ ਡੇਟਾਬੇਸ ਦੇ ਵਿਸਤਾਰ, ਸੂਚਨਾ ਵਿਗਿਆਨ ਪਲੈਟਫਾਰਮਾਂ ਦੇ ਵਿਕਾਸ ਨੂੰ ਸਮਰੱਥ ਕਰਨ ਦੇ ਲਈ ਮਨੁੱਖੀ ਅਤੇ ਵਿਤੀ ਸੰਸਾਧਨ ਦੋਹਾਂ ਨੂੰ ਪ੍ਰਤੀਬੱਧ ਕੀਤਾ ਹੈ ਅਤੇ / ਜਾਂ ਵਿਸ਼ਲੇਸ਼ਣਾਤਮਕ ਪ੍ਰੋਟੋਕੋਲ ਨੂੰ ਸੰਦਰਭ ਲਾਇਬ੍ਰੇਰੀ ਦੀ ਉਪਯੋਗ ਸੂਚੀ, ਮੁੱਲਾਂਕਣ ਅਤੇ ਜੈਵ ਵਿਵਿਧਤਾ ਦਾ ਵਰਨਣ ਕਰਨ ਦੇ ਲਈ ਜ਼ਰੂਰੀ ਹੈ। ਇਸ ਸਹਿਮਤੀ ਪੱਤਰ ਨਾਲ ਜ਼ੈੱਡਐੱਸਆਈ ਬਾਇਓਸਾਨ ਅਤੇ ਪਲੈਨੇਟਰੀ ਬਾਇਓਡਾਇਵਰਸਿਟੀ ਮਿਸ਼ਨ ਜਿਹੇ ਆਲਮੀ ਪੱਧਰ ‘ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਿੱਚ ਸਮਰੱਥ ਹੋ ਸਕੇਗਾ।
*****
ਵੀਆਰਆਰਕੇ
(Release ID: 1662436)
Visitor Counter : 186
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam