ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਿਛਲੇ ਛੇ ਸਾਲਾਂ ਵਿੱਚ ਮੋਦੀ ਸਰਕਾਰ ਦੁਆਰਾ ਫ਼ਸਲਾਂ ਦੇ ਨਿਊਨਤਮ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ: ਡਾ. ਜਿਤੇਂਦਰ ਸਿੰਘ

Posted On: 06 OCT 2020 5:22PM by PIB Chandigarh

ਵਿਰੋਧੀ ਧਿਰ ਦੇ ਉਸ ਦੋਸ਼ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫ਼ਸਲਾਂ ਤੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੀ ਵਿਵਸਥਾ ਨੂੰ ਸਮਾਪਤ ਕਰਨਾ ਚਾਹੁੰਦੇ ਹਨ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਅੰਕੜਿਆਂ ਅਤੇ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਕਿਹਾ ਜਾ ਰਿਹਾ ਹੈ ਉਹ ਅਸਲ ਹਾਲਤ ਦੇ ਉਲਟ ਹੈ ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਪਿਛਲੇ ਛੇ ਸਾਲਾਂ ਵਿੱਚ, ਮੋਦੀ ਸਰਕਾਰ ਦੁਆਰਾ ਫ਼ਸਲਾਂ ਤੇ ਨਿਊਨਤਮ ਸਮਰਥਨ ਮੁੱਲ ਨੂੰ ਸਭ ਤੋਂ ਵੱਧ ਵਧਾਇਆ ਗਿਆ ਹੈ।

 

ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿੱਚ ਬਲਾਕ ਨਾਗਰੀ ਦੇ ਕਿਸਾਨਾਂ, ਸਰਪੰਚਾਂ, ਪੰਚਾਂ ਅਤੇ ਸਥਾਨਕ ਕਾਰਕੁਨਾਂ ਦੇ ਨਾਲ ਗੱਲਬਾਤ ਵਿੱਚ ਕਿਹਾ ਕਿ ਵਿਰੋਧੀ ਧਿਰ ਦੇ ਕੋਲ ਆਪਣੀ ਅਲੋਚਨਾ ਨੂੰ ਸਾਬਤ ਕਰਨ ਲਈ ਕੋਈ ਤੱਥ ਜਾਂ ਅੰਕੜੇ ਨਹੀਂ ਹਨ ਅਤੇ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਏ ਗਏ ਇਤਿਹਾਸਿਕ ਫ਼ੈਸਲੇ ਨੂੰ ਬਦਨਾਮ ਕਰਨ ਦੇ ਲਈ ਪੂਰੀ ਤਰ੍ਹਾਂ ਰਾਜਨੀਤਕ ਬਿਆਨਬਾਜ਼ੀ ਵਿੱਚ ਉਲਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਵਜਨਕ ਪੱਧਰ ਤੇ ਉਨ੍ਹਾਂ ਦੇ ਕੂੜ੍ਹ ਪ੍ਰਚਾਰ ਅਭਿਯਾਨ ਨਾਲ ਲੜਨ ਅਤੇ ਆਮ ਕਿਸਾਨਾਂ ਅਤੇ ਆਮ ਲੋਕਾਂ ਤੱਕ ਤੱਥਾਂ ਅਤੇ ਅੰਕੜਿਆਂ ਦੇ ਨਾਲ ਪਹੁੰਚਣ ਦੀ ਜ਼ਰੂਰਤ ਹੈ, ਜਿਸ ਦੀ ਪੁਸ਼ਟੀ ਕਿਸੇ ਦੁਆਰਾ ਵੀ ਕੀਤੀ ਜਾ ਸਕਦੀ ਹੈ।

 

https://ci5.googleusercontent.com/proxy/lqyabU52WlChFpA7tTAndtEjm9JZaxzHJTkZ0DzO6Mc185KSQ8B2eamZOE-7BQwSUJBXi0MTHTyFiH2u9YDayWi16G82dUdR5UqQzhFVZ4-0VUjMuBvtFkADxg=s0-d-e1-ft#https://static.pib.gov.in/WriteReadData/userfiles/image/image001LK8V.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਦਾਹਰਣ ਦੇ ਲਈ, ਝੋਨੇ ਦੇ ਲਈ ਪ੍ਰਤੀ ਕੁਇੰਟਲ ਐੱਮਐੱਸਪੀ ਦਰ 2015-16 ਵਿੱਚ 1410 ਰੁਪਏ ਸੀ, ਜੋ ਸਾਲ 2016-17 ਵਿੱਚ ਵਧ ਕੇ 1470 ਰੁਪਏ ਕਰ ਦਿੱਤੀ ਗਈ ਸੀ, ਅਤੇ 2017-18 ਵਿੱਚ, ਇਸਨੂੰ ਵਧਾ ਕੇ 1550 ਰੁਪਏ ਕੀਤਾ ਗਿਆ 2018-19 ਵਿੱਚ ਇਹ ਵਧਾ ਕੇ 1750 ਰੁਪਏ ਅਤੇ 2019-20 ਵਿੱਚ ਵਧਾ ਕੇ 1815 ਰੁਪਏ ਕਰ ਦਿੱਤਾ ਸੀ ਅਤੇ ਅੱਗੇ 2020-21 ਵਿੱਚ ਹੋਰ ਵੀ ਵਧਾ ਕੇ 1868 ਰੁਪਏ ਕੀਤਾ ਗਿਆ ਹੈ

 

 

ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, 2015-16 ਵਿੱਚ ਕਣਕ ਤੇ ਪ੍ਰਤੀ ਕੁਇੰਟਲ ਐੱਮਐੱਸਪੀ 1525 ਰੁਪਏ ਸੀ। ਜੋ 2016-17 ਵਿੱਚ 1625 ਰੁਪਏ, 2017-18 ਵਿੱਚ 1735 ਰੁਪਏ, 2018-19 ਵਿੱਚ 1840 ਰੁਪਏ ਅਤੇ 2019-20 ਵਿੱਚ 1925 ਰੁਪਏ ਸੀ ਮੂੰਗਫਲੀ ਤੇ ਪ੍ਰਤੀ ਕੁਇੰਟਲ ਐੱਮਐੱਸਪੀ ਸਾਲ 2015-16 ਵਿੱਚ 4030 ਰੁਪਏ, 2016-17 ਵਿੱਚ 4220 ਰੁਪਏ, 2017-18 ਵਿੱਚ 4450 ਰੁਪਏ, 2018-19 ਵਿੱਚ 4890 ਰੁਪਏ, 2019-20 ਵਿੱਚ 5090 ਰੁਪਏ ਅਤੇ ਮੌਜੂਦਾ ਸਾਲ 2020-21 ਵਿੱਚ 5,275 ਰੁਪਏ ਹੈ ਉਨ੍ਹਾਂ ਨੇ ਕਿਹਾ ਕਿ ਇਸਦੀ ਸੂਚੀ ਲੰਬੀ ਹੈ, ਪਰ ਇਸੇ ਤਰ੍ਹਾਂ ਦਾ ਸੰਕੇਤ ਹੋਰ ਵਸਤੂਆਂ ਜਿਵੇਂ ਕਿ ਸੋਇਆਬੀਨ, ਚਨਾ ਆਦਿ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਦਾ ਵਰਤਾਰਾ ਦੇਖਿਆ ਜਾ ਸਕਦਾ ਹੈ।

 

 

ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਮੌਜੂਦਾ ਐੱਨਡੀਏ ਸ਼ਾਸਨ ਦੀ ਤੁਲਨਾ ਵਿੱਚ ਯੂਪੀਏ ਸ਼ਾਸਨ ਦੇ ਦੌਰਾਨ ਖ਼ਰੀਦ ਘੱਟ ਕਿਉਂ ਸੀ। ਇੱਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, ਜਦੋਂਕਿ ਯੂਪੀਏ ਸ਼ਾਸਨ ਦੌਰਾਨ 2009 ਤੋਂ 2014 ਤੱਕ ਕਣਕ ਦੀ ਖ਼ਰੀਦ 1,395 ਲੱਖ ਮੀਟ੍ਰਿਕ ਟਨ ਸੀ, ਬਾਅਦ ਵਿੱਚ 2014-19 ਦੇ ਦੌਰਾਨ ਐੱਨਡੀਏ-1 ਦੇ ਸ਼ਾਸਨ ਦੇ ਦੌਰਾਨ ਇਹ ਵਧ ਕੇ 1,457 ਲੱਖ ਮੀਟ੍ਰਿਕ ਟਨ ਹੋ ਗਈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਚਾਈ ਸਾਡੇ ਪੱਖ ਵਿੱਚ ਹੈ, ਅਤੇ ਸਾਨੂੰ ਪੂਰੀ ਮਜ਼ਬੂਤੀ ਅਤੇ ਨੈਤਿਕ ਤਾਕਤ ਦੇ ਨਾਲ ਵਿਰੋਧੀ ਮਨਸੂਬੇ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

 

 

ਗੱਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸਰਪੰਚ ਤਾਰਾ ਚੰਦ, ਪੰਚ ਕੁਲਭੂਸ਼ਣ ਸਿੰਘ, ਕਿਸਾਨਾਂ ਵਿੱਚ ਤਾਰਾ ਚੰਦ, ਸੈਣੀ ਅਤੇ ਚਤਰ ਸਿੰਘ, ਯੁਵਾ ਨੇਤਾ ਗੌਰਵ ਸ਼ਰਮਾ ਅਤੇ ਹੋਰ ਸ਼ਾਮਲ ਸਨ। ਪ੍ਰੋਗਰਾਮ ਦਾ ਸੰਚਾਲਨ ਲੋਕ ਸਭਾ ਖੇਤਰ ਦੇ ਹਲਕਾ ਇੰਚਾਰਜ ਸੰਜੀਵ ਸ਼ਰਮਾ ਦੇ ਨਾਲ-ਨਾਲ ਕਠੂਆ ਦੇ ਭਾਜਪਾ ਦੇ ਪ੍ਰਧਾਨ ਰਘੂਨੰਦਨ ਸਿੰਘ ਅਤੇ ਕਾਰਜਕਾਰੀ ਮੈਂਬਰ ਜਨਕ ਭਾਰਤੀ ਨੇ ਕੀਤਾ।

 

 

<> <> <> <> <> <> <>

 

 

 

ਐੱਸਐੱਨਸੀ



(Release ID: 1662203) Visitor Counter : 95