PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
05 OCT 2020 6:15PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਲਗਾਤਾਰ ਦੋ ਹਫ਼ਤਿਆਂ ਤੱਕ ਐਕਟਿਵ ਮਾਮਲਿਆਂ ਦੀ ਸੰਖਿਆ 10 ਲੱਖ ਤੋਂ ਘੱਟ ਰਹੀ।
-
ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ 76,737 ਮਰੀਜ਼ ਠੀਕ ਹੋਏ ਜਦਕਿ 74,442 ਨਵੇਂ ਮਾਮਲੇ ਦਰਜ ਕੀਤੇ ਗਏ।
-
ਰਾਸ਼ਟਰੀ ਰਿਕਵਰੀ ਦਰ 84.34 ਪ੍ਰਤੀਸ਼ਤ ਹੈ।
-
ਭਾਰਤ ਵਿੱਚ ਐਕਟਿਵ ਕੇਸ 9,34,427 ਹਨ।
-
ਆਯੁਸ਼ ਸੈਕਟਰ ਦੇ ਉਭਰ ਰਹੇ ਆਈਟੀ ਅਧਾਰ ਵਾਲੇ ਆਯੁਸ਼ ਗ੍ਰਿੱਡ ਦਾ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਨਾਲ ਕਾਰਜਸ਼ੀਲ ਏਕੀਕਰਨ ਹੋਵੇਗਾ।
ਭਾਰਤ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ, ਪਿਛਲੇ ਲਗਾਤਾਰ ਦੋ ਹਫਤਿਆਂ ਤੋਂ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਘੱਟ 'ਤੇ ਬਰਕਰਾਰ
ਭਾਰਤ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ। ਪਿਛਲੇ ਲਗਾਤਾਰ 14 ਦਿਨਾਂ ਤੋਂ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਘੱਟ ਦੇ ਅੰਕੜੇ 'ਤੇ ਬਰਕਰਾਰ ਹਨ। ਅੱਜ ਦੋ ਹਫਤਿਆਂ ਤੋਂ, ਐਕਟਿਵ ਕੇਸ 10 ਲੱਖ ਤੋਂ ਹੇਠਾਂ ਬਣੇ ਹੋਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 76,737 ਮਰੀਜ ਸਿਹਤਯਾਬ ਹੋਏ ਹਨ ਜਦ ਕਿ 74,442 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਪਿਛਲੇ ਦਿਨਾਂ ਵਿੱਚ ਸਿਹਤਯਾਬ ਮਾਮਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵਧ ਗਈ ਹੈ। ਭਾਰਤ ਵਿੱਚ ਅੱਜ ਤੱਕ ਕੁੱਲ 55,86,703 ਸਿਹਤਯਾਬ ਮਾਮਲੇ ਦਰਜ ਕੀਤੇ ਗਏ ਹਨ। ਇੱਕ ਦਿਨ ਵਿੱਚ ਰਿਕਵਰੀ ਦੀ ਵੱਡੀ ਗਿਣਤੀ ਦੇ ਨਤੀਜੇ ਵਜੋਂ ਰਾਸ਼ਟਰੀ ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਹੋਇਆ ਹੈ, ਜੋ ਮੌਜੂਦਾ ਸਮੇਂ ਵਿੱਚ 84.34% ਹੈ। ਨਵੇਂ ਸਿਹਤਯਾਬ ਹੋਏ 75% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ। ਇਕੱਲੇ ਮਹਾਰਾਸ਼ਟਰ ਵਿੱਚ 15,000 ਤੋਂ ਵੱਧ ਮਰੀਜ ਠੀਕ ਹੋਏ ਹਨ, ਇਸ ਤੋਂ ਬਾਅਦ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ 7-7 ਹਜ਼ਾਰ ਤੋਂ ਵੱਧ ਮਰੀਜ ਸਿਹਤਯਾਬ ਹੋਏ ਹਨ। ਭਾਰਤ ਵਿੱਚ ਐਕਟਿਵ ਮਾਮਲੇ 9,34,427 ਹਨ। ਅੱਜ ਤੱਕ ਐਕਟਿਵ ਮਾਮਲੇ ਦੇਸ਼ ਦੇ ਪੌਜੇਟਿਵ ਕੇਸਾਂ ਦਾ ਸਿਰਫ 14.11% ਹਿੱਸਾ ਹਨ। ਇਨ੍ਹਾਂ ਦੇ ਹੌਲੀ-ਹੌਲੀ ਹੇਠਾਂ ਵੱਲ ਆਉਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ ਦਾ 77% ਹੈ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 74,442 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਦਾ 78% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੇਂਦਰਤ ਹੈ। ਮਹਾਰਾਸ਼ਟਰ ਵਿੱਚ 12,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਕਰਨਾਟਕ ਵਿੱਚ 10,000 ਤੋਂ ਵੱਧ ਕੇਸ ਮਿਲੇ ਹਨ। ਪਿਛਲੇ 24 ਘੰਟਿਆਂ ਦੌਰਾਨ 903 ਮੌਤਾਂ ਦਰਜ ਕੀਤੀਆਂ ਗਈਆਂ ਹਨ। 82% ਨਵੀਆਂ ਮੌਤਾਂ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਕੱਲ੍ਹ ਹੋਈਆਂ ਮੌਤਾਂ ਵਿਚੋਂ 36% (326 ਮੌਤਾਂ) ਮਹਾਰਾਸ਼ਟਰ ਵਿੱਚ ਹੋਈਆਂ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 67 ਮੌਤਾਂ ਦਰਜ ਕੀਤੀਆਂ ਗਈਆਂ ਹਨ।
https://pib.gov.in/PressReleseDetail.aspx?PRID=1661781
ਡਾ. ਹਰਸ਼ ਵਰਧਨ ਨੇ ਡਿਜੀਟਲ ਵਿਧੀ ਰਾਹੀਂ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ, ਪ੍ਰਯਾਗਰਾਜ ਦੇ ਸੁਪਰ ਸਪੈਸ਼ਲਿਟੀ ਬਲਾਕ ਦਾ ਇੱਕ ਸਮਰਪਤ ਕੋਵਿਡ ਹਸਪਤਾਲ ਵੱਜੋਂ ਉਦਘਾਟਨ ਕੀਤਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ, ਪ੍ਰਯਾਗਰਾਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ (ਐਸਐਸਬੀ) ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ। 220 ਬਿਸਤਰਿਆਂ ਵਾਲਾ ਇਹ ਬਲਾਕ ਕੋਵਿਡ ਹਸਪਤਾਲ (ਡੀਸੀਐਚ) ਦੇ ਰੂਪ ਵਿੱਚ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਸਥਾਪਤ ਕੀਤੀ ਗਈ ਪਹਿਲੀ ਖੇਤਰੀ ਸੰਤੁਲਤ ਕੋਵਿਡ ਟੈਸਟਿੰਗ ਰਣਨੀਤੀ ਨੂੰ ਅੱਗੇ ਵਧਾਉਣ ਵਾਲੀ ਉੱਚ ਸਮਰੱਥਾ ਵਾਲੀ ਕੋਬਾਸ 6800 ਮਸ਼ੀਨ ਦਾ ਵੀ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ। ਸੁਪਰ ਸਪੈਸ਼ਲਿਟੀ ਬਲਾਕ ਪ੍ਰਧਾਨ ਮੰਤਰੀ ਸਵਾਸਥ ਸੁਰਕਸ਼ਾ ਯੋਜਨਾ (ਪੀਐਮਐੱਸਐੱਸਵਾਈ) ਤਹਿਤ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। ਇਸ ਵਿੱਚ ਨਿਉਰੋਲੋਜੀ, ਨਿਉਰੋਸਰਜਰੀ, ਨੇਫਰੋਲੋਜੀ, ਯੂਰੋਲੋਜੀ, ਪਲਾਸਟਿਕ ਸਰਜਰੀ, ਐਂਡੋਕਰੀਨੋਲੋਜੀ, ਸਰਜੀਕਲ ਓਨਕੋਲੋਜੀ, ਕਾਰਡੀਓਥੋਰਾਸਿਕ ਅਤੇ ਨਾੜੀ ਸਰਜਰੀ ਦੇ ਵਿਭਾਗ ਹਨ। ਉੱਚ ਸਮਰੱਥਾ ਵਾਲੀ ਕੋਬਾਸ 6800 ਮਸ਼ੀਨ ਦੀ ਸ਼ੁਰੂਆਤ ਕਰਦਿਆਂ, ਡਾ ਹਰਸ਼ ਵਰਧਨ ਨੇ ਕਿਹਾ, “ਕੋਵਿਡ-19 ਦੇ ਛੇਤੀ ਪੀਸੀਆਰ ਟੈਸਟ ਲਈ ਕੋਬਾਸ 6800 ਇੱਕ ਪੂਰੀ ਤਰ੍ਹਾਂ ਨਾਲ ਸਵੈਚਾਲਤ, ਅਤਿ ਆਧੁਨਿਕ ਮਸ਼ੀਨ ਹੈ, ਜਿਸ ਨਾਲ 24 ਘੰਟਿਆਂ ਵਿੱਚ ਤਕਰੀਬਨ 1200 ਨਮੂਨਿਆਂ ਦੀ ਪੂਰੀ ਗੁਣਵੱਤਾ ਨਾਲ ਜਾਂਚ ਕਰਨੀ ਸੰਭਵ ਹੋ ਸਕੇਗੀ। ਕੋਬਾਸ 6800 ਮਸ਼ੀਨ ਹੋਰ ਜਰਾਸੀਮਾਂ, ਜਿਵੇਂ ਵਾਇਰਲ ਹੈਪੇਟਾਈਟਸ ਬੀ ਅਤੇ ਸੀ, ਐੱਚਆਈਵੀ, ਐਮਟੀਬੀ (ਦੋਵੇਂ ਰੀਫਾਮਪਿਸਿਨ) ਅਤੇ ਆਈਸੋਨੀਆਜ਼ਾਈਡ ਪ੍ਰਤੀਰੋਧਕ), ਪੈਪੀਲੋਮਾ, ਸਾਇਟੋਮੈਗਲੋਵਾਇਰਸ, ਕਲਾਮਾਈਡਿਆ, ਨੀਸੇਰੀਆ ਆਦਿ ਦਾ ਪਤਾ ਲਗਾ ਸਕਦੀ ਹੈ।” ਉਨ੍ਹਾਂ ਕਿਹਾ ਕਿ ਸੀਮਤ ਮਨੁੱਖੀ ਦਖਲ ਨਾਲ ਇਸਨੂੰ ਦੂਰ ਤੋਂ ਹੀ ਅਪਰੇਟ ਕੀਤਾ ਜਾ ਸਕਦਾ ਹੈ।
https://pib.gov.in/PressReleseDetail.aspx?PRID=1661723
ਡਾਕਟਰ ਹਰਸ਼ ਵਰਧਨ ਨੇ ਸੰਡੇ ਸੰਵਾਦ 4 ਦੌਰਾਨ ਸੋਸ਼ਲ ਮੀਤੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਸੰਡੇ ਸੰਵਾਦ ਦੇ ਚੌਥੇ ਐਪੀਸੋਡ ਵਿੱਚ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕੋਵਿਡ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ, ਕੋਵਿਡ ਮਹਾਮਾਰੀ ਦੇ ਮੱਦੇਨਜ਼ਰ 2025 ਤੱਕ ਟੀ ਬੀ ਦਾ ਖ਼ਾਤਮਾ ਤੇ ਭਾਰਤ ਵਿੱਚ ਸਕੂਲ ਖੋਲ੍ਹਣ ਬਾਰੇ ਵਿਸਿ਼ਆਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਵੈਕਸੀਨ ਬਣਨ ਦੀ ਤਰਜੀਹ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਸਿਹਤ ਮੰਤਰਾਲਾ ਇੱਕ ਫੋਰਮੈਟ ਤਿਆਰ ਕਰ ਰਿਹਾ ਹੈ , ਜਿਸ ਵਿੱਚ ਸੂਬੇ ਤਰਜੀਹ ਵਸੋਂ ਵਾਲੇ ਗਰੁੱਪਾਂ ਲਈ ਟੀਕਾ ਪ੍ਰਾਪਤ ਕਰਨ ਵਾਲਿਆਂ ਦੀਆਂ ਸੂਚੀਆਂ ਦੇਣਗੇ , ਖਾਸ ਤੌਰ ਤੇ ਕੋਵਿਡ 19 ਦੇ ਪ੍ਰਬੰਧਨ ਵਿੱਚ ਲੱਗੇ ਹੋਏ ਸਿਹਤ ਕਾਮਿਆਂ ਦੀਆਂ। ਇਸ ਕੰਮ ਨੂੰ ਮੁਕੰਮਲ ਕਰਨ ਲਈ ਅਕਤੂਬਰ ਦਾ ਅੰਤ ਟੀਚਾ ਮਿਥਿਆ ਗਿਆ ਹੈ। ਸੂਬਿਆਂ ਨੂੰ ਬਲਾਕ ਪੱਧਰ ਤੱਕ ਕੋਲਡ ਚੇਨ ਸਹੂਲਤਾਂ ਅਤੇ ਇਸ ਨਾਲ ਸੰਬੰਧਤ ਬੁਨਿਆਦੀ ਢਾਂਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵੀ ਸੇਧ ਦਿੱਤੀ ਗਈ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਕੋਵਿਡ-19 ਦੇ ਸਬੰਧ ਵਿੱਚ ਪ੍ਰਤੀਰੱਖਿਆ ਡੇਟਾ ‘ਤੇ ਵੀ ਨਜ਼ਰ ਰੱਖ ਰਹੀ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਟੀਕਾਕਰਨ ਦੇ ਬਾਅਦ ਵਿਕਸਿਤ ਹੋਣ ਵਾਲੀਆਂ ਘਟਨਾਵਾਂ ਆਮ ਹਨ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਦੇ ਬਾਅਦ ਹੋਣ ਵਾਲੀਆਂ ਪ੍ਰਤੀਕੂਲ ਘਟਨਾਵਾਂ ਵਿੱਚ ਸੂਈ ਲੱਗਣ ਵਾਲੀ ਜਗ੍ਹਾ ‘ਤੇ ਦਰਦ, ਹਲਕਾ ਬੁਖਾਰ ਅਤੇ ਲਾਲੀ, ਚਿੰਤਾ ਨਾਲ ਸੰਬਧਿਤ ਘਬਰਾਹਟ ਜਿਵੇਂ ਕੰਪਕਪੀ, ਬੇਹੋਸ਼ੀ ਆਦਿ ਸ਼ਾਮਿਲ ਹਨ। ਇਹ ਘਟਨਾਵਾਂ ਕਸ਼ਣਿਕ, ਆਤਮ- ਸੀਮਿਤ ਹਨ ਅਤੇ ਵੈਕਸੀਨ ਦੀ ਸੁਰੱਖਿਆਤਮਕ ਪ੍ਰਤਿਕਿਰਿਆ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ। ਇੱਕ ਸੰਬਧਿਤ ਸਵਾਲ ‘ਤੇ ਉਨ੍ਹਾਂ ਨੇ ਹਿਊਮਨ ਚੈਲੰਜ ਐਕਸਪੇਰੀਮੈਂਟ ਦੀਆਂ ਨੈਤਿਕ ਚਿੰਤਾਵਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਦੱਸਿਆ, “ਭਾਰਤ ਇਸ ਤਰ੍ਹਾਂ ਦਾ ਪ੍ਰਯੋਗ ਕਰਨ ਦੀ ਉਦੋਂ ਤੱਕ ਯੋਜਨਾ ਨਹੀਂ ਬਣਾ ਰਿਹਾ ਹੈ ਜਦੋਂ ਤੱਕ ਇਹ ਤਰੀਕਾ ਗਲੋਬਲ ਅਨੁਭਵ ਦੇ ਅਧਾਰ ‘ਤੇ ਇੱਕ ਸਥਾਈ ਲਾਭ ਸਾਬਤ ਨਾ ਹੋਵੇ।
https://pib.gov.in/PressReleseDetail.aspx?PRID=1661531
ਆਯੁਸ਼ ਸੈਕਟਰ ਦੇ ਉਭਰ ਰਹੇ ਆਈਟੀ ਆਧਾਰ ਵਾਲੇ ਆਯੁਸ਼ ਗ੍ਰਿੱਡ ਦਾ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਨਾਲ ਕਾਰਜਸ਼ੀਲ ਏਕੀਕਰਨ ਹੋਵੇਗਾ
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਕ ਦੀ ਪ੍ਰਧਾਨਗੀ ਹੇਠ ਹੁਣੇ ਜਿਹੇ ਹੋਈ ਇਕ ਉੱਚ ਪੱਧਰੀ ਮੀਟਿੰਗ ਵਿੱਚ ਆਯੁਸ਼ ਸੈਕਟਰ ਦੇ ਉਭਰ ਰਹੇ ਆਯੁਸ਼ ਗ੍ਰਿੱਡ ਦਾ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (ਐਨਡੀਐਚਐਮ) ਨਾਲ ਕਾਰਜਸ਼ੀਲ ਏਕੀਕਰਨ ਦਾ ਸਮਰਥਨ ਕੀਤਾ ਗਿਆ। ਆਯੁਸ਼ ਗ੍ਰਿੱਡ ਦੀ ਟੀਮ ਅਤੇ ਐਨਡੀਐਚਐਮ ਪਹਿਲਾਂ ਹੀ ਇਸ ਮੁੱਦੇ ਤੇ ਕਈ ਦੌਰ ਦੀ ਚਰਚਾ ਕਰ ਚੁੱਕੇ ਹਨ ਅਤੇ ਇਸ ਵਿੱਚ ਸ਼ਾਮਲ ਤੌਰ ਤਰੀਕਿਆਂ ਬਾਰੇ ਸਮਝ ਹਾਸਲ ਕਰ ਚੁੱਕੇ ਹਨ। ਇਹ ਏਕੀਕਰਨ ਲੋਕਾਂ ਲਈ ਉਨ੍ਹਾਂ ਦੀਆਂ ਸਿਹਤ ਜ਼ਰੂਰਤਾਂ ਲਈ ਵੱਖ ਵੱਖ ਵਿਕਲਪਾਂ ਲਈ ਲਾਭਦਾਇਕ ਹੋਵੇਗਾ। ਇਹ ਏਕੀਕਰਨ ਸਿਹਤ ਸੰਭਾਲ਼ ਦੇ ਆਯੁਸ਼ ਸ਼ਾਸਤਰਾਂ ਦੀ ਮੁੱਖ ਧਾਰਾ ਨੂੰ ਵੀ ਤੇਜ਼ ਕਰੇਗਾ। ਆਯੁਸ਼ ਦੇ ਸਕੱਤਰ ਨੇ ਆਯੁਸ਼ ਗ੍ਰਿੱਡ ਪ੍ਰੋਜੈਕਟ ਅਧੀਨ ਆਈਟੀ ਪਹਿਲਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ। ਇਹ ਦੇਖਿਆ ਗਿਆ ਕਿ ਪਿਛਲੇ ਦੋ ਸਾਲਾਂ ਵਿੱਚ ਆਯੁਸ਼ ਗ੍ਰਿੱਡ ਪ੍ਰੋਜੈਕਟ ਆਯੁਸ਼ ਸੈਕਟਰ ਵਿੱਚ ਡਿਜੀਟਲ ਪਾੜੇ ਨੂੰ ਪੂਰਾ ਕਰਨ ਵਿੱਚ ਅਤੇ ਵੱਖ-ਵੱਖ ਮਹਤਵਪੂਰਨ ਸਿਹਤ ਸੰਭਾਲ਼ ਆਈਟੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਫਲ ਰਿਹਾ ਹੈ। ਸਮੁੱਚੇ ਆਯੁਸ਼ ਸੈਕਟਰ ਦਾ ਡਿਜੀਟਲਾਈਜੇਸ਼ਨ ਹਰ ਪੱਧਰ 'ਤੇ ਸਿਹਤ ਦੇਖਭਾਲ ਦੀ ਸਪੁਰਦਗੀ ਦੇ ਖੇਤਰਾਂ ਵਿੱਚ ਇਸਦੇ ਪਰਿਵਰਤਨ ਦੀ ਅਗਵਾਈ ਕਰੇਗਾ, ਜਿਸ ਵਿੱਚ ਖੋਜ, ਸਿੱਖਿਆ, ਸਿਹਤ ਦੇ ਵੱਖ ਵੱਖ ਪ੍ਰੋਗਰਾਮਾਂ ਅਤੇ ਨਸ਼ੀਲੀਆਂ ਦਵਾਈਆਂ ਦੇ ਨਿਯਮ ਸ਼ਾਮਲ ਹਨ। ਇਹ ਦੇਸ਼ ਦੇ ਨਾਗਰਿਕਾਂ ਸਮੇਤ ਆਯੁਸ਼ ਦੇ ਸਾਰੇ ਹਿੱਸੇਦਾਰਾਂ ਲਈ ਲਾਭਕਾਰੀ ਹੋਵੇਗਾ ਅਤੇ ਬਦਲੇ ਵਿੱਚ ਸਿਹਤ ਸੇਵਾਵਾਂ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।
https://www.pib.gov.in/PressReleasePage.aspx?PRID=1660936
ਆਈਆਈਟੀ ਖੜਗਪੁਰ ਨੇ ਘਰ ਤੋਂ ਕੋਰੋਨਾ ਕੇਅਰ ਦੇ ਲਈ ਟੈਲੀਮੈਡੀਸਿਨ ਸ਼ੁਰੂ ਕੀਤਾ
ਦੁਨੀਆ ਦੇ ਸਾਹਮਣੇ ਕੋਰੋਨਾ ਦੁਆਰਾ ਪੈਦਾ ਕੀਤੀਆਂ ਗਈਆਂ ਚੁਣੌਤੀਆਂ ਨਾਲ ਸੰਘਰਸ਼ ਕਰਦੇ ਹੋਏ ਇੱਕ ਸਾਲ ਦਾ ਅੱਧਾ ਹਿੱਸਾ ਖਤਮ ਹੋ ਚੁੱਕਿਆ ਹੈ। ਸਮਾਂ ਬੀਤਣ ਨਾਲ ਅਤੇ ਅਜੇ ਤੱਕ ਵੈਕਸੀਨ ਉਪਲੱਬਧ ਨਾ ਹੋਣ ਦੀ ਵਜ੍ਹਾ ਨਾਲ ਸਿਹਤ ਵਿਵਸਥਾ ‘ਤੇ ਸਿਰਫ ਸਮਰੱਥਾ ਵਧਾਉਣ ਦਾ ਦਬਾਅ ਹੈ, ਜਦੋਂ ਕਿ ਸਿਹਤ ਕਰਮੀਆਂ ਲਈ ਸੰਕ੍ਰਮਣ ਦਾ ਜੋਖਮ ਲਗਾਤਾਰ ਬਣਿਆ ਹੋਇਆ ਹੈ। ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਆਈਆਈਟੀ ਖੜਗਪੁਰ ਵਿੱਚ ਕੰਪਿਊਟਰਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਖੋਜਕਾਰਾਂ ਨੇ ਇੱਕ ਟੈਲੀਮੈਡੀਸਿਨ ਸਿਸਟਮ, ਆਈਮੈਡੀਐਕਸ (iMediX) ਵਿਕਸਿਤ ਕੀਤਾ ਹੈ। ਇਹ ਪ੍ਰਣਾਲੀ (ਸਿਸਟਮ) ਹੋਮਕੇਅਰ (ਘਰ ਹੀ ਦੇਖਭਾਲ਼) ਨੂੰ ਹਸਪਤਾਲ ਦੀਆਂ ਸਿਹਤ ਸੇਵਾਵਾਂ ਨਾਲ ਜੋੜਦੀ ਹੈ। ਮਹਾਮਾਰੀ ਤੋਂ ਉਭਰਦੀਆਂ ਜ਼ਰੂਰਤਾਂ ਦੇ ਮੱਦੇਨਜਰ ਇਹ ਪ੍ਰਣਾਲੀ ਇੱਕ ਫਿਜੀਸ਼ੀਅਨ ਦੁਆਰਾ ਦੂਰ-ਦੁਰਾਡੇ ਸਲਾਹ-ਮਸ਼ਵਰਾ (ਰਿਮੋਟ ਕੰਸਲਟੇਸ਼ਨ) ਰਾਹੀਂ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਹੀ ਗੰਭੀਰ ਸਿਹਤ ਸੇਵਾਵਾਂ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਉਂਦੀ ਹੈ। ਇਸ ਦਾ ਕਿਸੇ ਵੀ ਚੰਗੇ ਇੰਟਰਨੈੱਟ ਬ੍ਰਾਓਜਰ ਅਤੇ ਮੋਬਾਈਲ ਡਿਵਾਇਸ ਰਾਹੀਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪ੍ਰਣਾਲੀ ਵਿੱਚ ਇੱਕ ਮਰੀਜ਼ ਆਪਣੀ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਤੋਂ ਸਾਇਨ-ਅੱਪ ਕਰਕੇ ਆਪਣਾ ਇੱਕ ਅਕਾਉਂਟ ਬਣਾ ਲੈਂਦਾ ਹੈ। ਫਿਰ ਮਰੀਜ਼ ਹਸਪਤਾਲ ਵਿੱਚ ਇੱਕ ਵਿਭਾਗ ਨੂੰ ਚੁਣ ਕੇ, ਆਪਣੀਆਂ ਮੁੱਖ ਸਮੱਸਿਆਵਾਂ ਦਰਜ ਕਰਕੇ ਅਤੇ ਸਕੈਨ ਕੀਤੇ ਗਏ ਸਾਰੇ ਜ਼ਰੂਰੀ ਮੈਡੀਕਲ ਰਿਕਾਰਡ ਨੂੰ ਅੱਪਲੋਡ ਕਰਕੇ ਸਲਾਹ-ਮਸ਼ਵਰੇ ਲਈ ਅਨੁਰੋਧ ਕਰ ਸਕਦਾ ਹੈ। ਹਸਪਤਾਲ ਪ੍ਰਸ਼ਾਸਨ ਉਸ ਦੇ ਅਨੁਰੋਧ ਦਾ ਮੁਲਾਂਕਣ ਕਰਦਾ ਹੈ ਅਤੇ ਇਸ ਲਈ ਇੱਕ ਡਾਕਟਰ ਨਿਯੁਕਤ ਕਰਦਾ ਹੈ। ਡਾਕਟਰ (ਸਿਸਟਮ ਵਿੱਚ) ਲੌਗਿਨ ਕਰਨ ਦੇ ਬਾਅਦ ਮਰੀਜ਼ ਨੂੰ ਸਲਾਹ-ਮਸ਼ਵਰਾ ਦੇਣ ਲਈ ਤਾਰੀਖ ਅਤੇ ਸਮਾਂ ਨੂੰ ਦਰਜ ਕਰਦਾ ਹੈ ਅਤੇ ਇਸ ਦੇ ਬਾਅਦ ਪ੍ਰਣਾਲੀ (ਸਿਸਟਮ) ਈਮੇਲ ਅਤੇ ਐੱਸਐੱਮਐੱਸ ਦੇ ਜ਼ਰੀਏ ਮਰੀਜ਼ ਨੂੰ ਸੂਚਨਾ ਭੇਜ ਦਿੰਦਾ ਹੈ। ਮਰੀਜ਼ਾਂ ਨਾਲ ਮਿਲਣ ਦੇ ਦਿਨ ਡਾਕਟਰ ਵੀਡੀਓ ਕਾਨਫਰੰਸਿੰਗ ਜ਼ਰੀਏ ਮਰੀਜ਼ ਨੂੰ ਸਲਾਹ-ਮਸ਼ਵਰਾ ਦਿੰਦਾ ਹੈ ਅਤੇ ਇੱਕ ਪਰਚੇ-ਤੇ ਲਿਖ ਕੇ ਸਲਾਹ ਵੀ ਦਿੰਦਾ ਹੈ, ਜਿਸ ਨੂੰ ਈਮੇਲ ਦੁਆਰਾ ਮਰੀਜ਼ ਨੂੰ ਭੇਜਿਆ ਜਾਂਦਾ ਹੈ। ਇਸ ਦੇ ਇਲਾਵਾ ਮਰੀਜ਼ ਵੀ ਆਪਣੇ ਖਾਤੇ ਨਾਲ ਪਰਚੇ ਨੂੰ ਡਾਊਨਲੋਡ ਕਰ ਸਕਦੇ ਹਨ।
https://www.pib.gov.in/PressReleasePage.aspx?PRID=1661053
ਸਾਡੀ ਸਰਕਾਰ ਵੱਲੋਂ ਵਿਗਿਆਨਕ ਡੇਟਾ ਸਾਂਝਾ ਕਰਨ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ : ਪ੍ਰੋ. ਆਸ਼ੂਤੋਸ਼ ਸ਼ਰਮਾ, ਐੱਸਟੀਐੱਸ ਫੋਰਮ ਵਿੱਚ ਡੀਐੱਸਟੀ ਸਕੱਤਰ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵਿੱਚ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਭਾਰਤ ਵੱਲੋਂ ਵਿਗਿਆਨਕ ਅੰਕੜਿਆਂ ਨੂੰ ਸਾਂਝਾ ਕਰਨ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨੂੰ ਰੇਖਾਂਕਿਤ ਕੀਤਾ ਜਿਵੇਂ ਕਿ ਭਾਰਤ ਦੇ ਰਾਸ਼ਟਰੀ ਡੇਟਾ ਸਾਂਝਾ ਕਰਨ ਅਤੇ ਪਹੁੰਚ ਨੀਤੀ (ਆਈਐੱਨਡੀਐੱਸਏਪੀ) ਅਤੇ ਇੱਕ ਖੁੱਲ੍ਹੇ ਸਰਕਾਰੀ ਡੇਟਾ ਪੋਰਟਲ ਤੋਂ ਸਪਸ਼ਟ ਹੈ। ਪ੍ਰੋ. ਸ਼ਰਮਾ ਨੇ 17ਵੇਂ ਸਲਾਨਾ ਵਿਗਿਆਨ ਟੈਕਨੋਲੋਜੀ ਅਤੇ ਸਮਾਜ (ਐੱਸਟੀਐੱਸ) ਫੋਰਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਬੰਧੀ ਮੰਤਰੀ ਪੱਧਰੀ ਸੰਮੇਲਨ ਵਿੱਚ ਇਹ ਗੱਲ ਕਹੀ। ਵਿਗਿਆਨ ਟੈਕਨੋਲੋਜੀ ਸਬੰਧੀ ਮੰਤਰੀ ਪੱਧਰੀ ਔਨਲਾਈਨ ਗੋਲਮੇਜ਼ ਸੰਮੇਲਨ ਦਾ ਆਯੋਜਨ 3 ਅਕਤੂਬਰ, 2020 ਨੂੰ ਕੀਤਾ ਗਿਆ ਸੀ । ਸੰਮੇਲਨ ਵਿੱਚ ਅੰਤਰਰਾਸ਼ਟਰੀ ਖੋਜ ਅਤੇ ਵਿਕਾਸ ਸਹਿਯੋਗ, ਸਮਾਜਿਕ ਵਿਗਿਆਨ ਅਤੇ ਮਾਨਵਤਾ ਅਤੇ ਖੁੱਲ੍ਹੇ ਵਿਗਿਆਨ ਦੀ ਭੂਮਿਕਾ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਦੁਨੀਆ ਭਰ ਦੇ ਲਗਭਗ 50 ਦੇਸ਼ਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਪ੍ਰਮੁੱਖਾਂ ਨੇ ਭਾਗ ਲਿਆ। ਇਸ ਵਿੱਚ ਕੋਵਿਡ-19 ਤੋਂ ਉਤਪੰਨ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਤੋਂ ਉਤਪੰਨ ਅਵਸਰਾਂ ਦਾ ਪਤਾ ਲਗਾਇਆ ਗਿਆ। ਪ੍ਰੋ. ਸ਼ਰਮਾ ਨੇ ਮੰਤਰੀਆਂ ਦੇ ਸੰਮੇਲਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ, ਸਮਾਜਿਕ ਵਿਗਿਆਨ ਅਤੇ ਖੁੱਲ੍ਹੇ ਵਿਗਿਆਨ ਵਿੱਚ ਭਾਰਤ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਟੀਕੇ ਟਰਾਇਲ ਦੇ ਉੱਨਤ ਪੜਾਵਾਂ ਵਿੱਚ ਅਤੇ ਭਾਰਤ ਦੀ ਮਾਨਵਤਾ ਦੇ ਇੱਕ ਵੱਡੇ ਹਿੱਸੇ ਨੂੰ ਟੀਕੇ ਦੀ ਸਪਲਾਈ ਕਰਨ ਦੀ ਸਮਰੱਥਾ ਹੈ ਇਸ ਮੰਚ ਨੇ ਮੌਜੂਦਾ ਮਹਾਮਾਰੀ ਦੀ ਸਥਿਤੀ ਨਾਲ ਲੜਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ’ਤੇ ਪ੍ਰਕਾਸ਼ ਪਾਇਆ ਅਤੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ, ਅਤਿ ਆਧੁਨਿਕ ਵਿਗਿਆਨ ਅਤੇ ਖੁੱਲ੍ਹੇ ਵਿਗਿਆਨ ਮੌਜੂਦਾ ਸੰਕਟ ਨੂੰ ਹੱਲ ਕਰਨ ਅਤੇ ਆਗਾਮੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਭਵਿੱਖ ਵਿੱਚ ਅਜਿਹੇ ਸੰਕਟ ਨਾਲ ਨਜਿੱਠਣ ਦੀ ਤਿਆਰੀ ਕੀਤੀ।
https://pib.gov.in/PressReleseDetail.aspx?PRID=1661597
ਪ੍ਰਧਾਨ ਮੰਤਰੀ ਵੱਲੋਂ ‘ਅਟਲ ਟਨਲ’ ਰਾਸ਼ਟਰ ਨੂੰ ਸਮਰਪਿਤ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਮਨਾਲੀ ਵਿਖੇ ਦੁਨੀਆ ’ਚ ਹਾਈਵੇਅ ਉੱਤੇ ਬਣੀ ਸਭ ਤੋਂ ਲੰਮੀ ਸੁਰੰਗ ‘ਅਟਲ ਟਨਲ’ ਉਸ ਦੇ ਦੱਖਣੀ ਪੋਰਟਲ ਤੋਂ ਰਾਸ਼ਟਰ ਨੂੰ ਸਮਰਪਿਤ ਕੀਤੀ। 9.02 ਕਿਲੋਮੀਟਰ ਲੰਮੀ ਇਹ ਸੁਰੰਗ ਮਨਾਲੀ ਨੂੰ ਲਾਹੌਲ–ਸਪਿਤੀ ਵਾਦੀ ਨਾਲ ਸਾਰਾ ਸਾਲ ਜੋੜ ਕੇ ਰੱਖੇਗੀ। ਪਹਿਲਾਂ ਇਹ ਵਾਦੀ ਹਰ ਸਾਲ ਭਾਰੀ ਬਰਫ਼ਬਾਰੀ ਕਾਰਣ ਲਗਭਗ 6 ਮਹੀਨਿਆਂ ਤੱਕ ਬਾਕੀ ਦੇਸ਼ ਤੋਂ ਕੱਟੀ ਰਹਿੰਦੀ ਸੀ। ਇਹ ਸੁਰੰਗ ਸਮੁੰਦਰੀ ਤਲ ਤੋਂ 3,000 ਮੀਟਰ (10,000 ਫ਼ੁੱਟ) ਦੀ ਉਚਾਈ ਉੱਤੇ ਹਿਮਾਲਾ ਪਰਬਤ ਦੇ ਪੀਰ ਪੰਜਾਲ ਪਹਾੜਾਂ ਉੱਤੇ ਅਤਿ–ਆਧੁਨਿਕ ਦਿਸ਼ਾ–ਨਿਰਦੇਸ਼ਾਂ ਨਾਲ ਤਿਆਰ ਕੀਤੀ ਗਈ ਹੈ। ਇਸ ਸੁਰੰਗ ਦੇ ਬਣਨ ਨਾਲ ਮਨਾਲੀ ਤੋਂ ਲੇਹ ਤੱਕ 46 ਕਿਲੋਮੀਟਰ ਦੀ ਦੂਰੀ ਘਟ ਗਈ ਹੈ, ਜਿਸ ਨੂੰ ਪਾਰ ਕਰਨ ਵਿੱਚ ਲਗਭਗ 4 ਤੋਂ 5 ਘੰਟੇ ਲੱਗ ਜਾਂਦੇ ਸਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਸੁਰੰਗ ਦੇ ਦੱਖਣੀ ਪੋਰਟਲ ਤੋਂ ਉੱਤਰੀ ਪੋਰਟਲ ਤੱਕ ਦੀ ਯਾਤਰਾ ਕੀਤੀ ਅਤੇ ਐਮਰਜੈਂਸੀ ਈਗ੍ਰੈੱਸ (ਬਾਹਰ ਨਿੱਕਲਣ ਵਾਲਾ ਰਾਹ) ਸੁਰੰਗ ਨੂੰ ਵੀ ਵੇਖਿਆ, ਜੋ ਇਸ ਮੁੱਖ ਸੁਰੰਗ ਦੇ ਅੰਦਰ ਹੀ ਬਣੀ ਹੋਈ ਹੈ। ਉਨ੍ਹਾਂ ਇਸ ਮੌਕੇ ਉਨ੍ਹਾਂ ਉਹ ਚਿੱਤਰ–ਪ੍ਰਦਰਸ਼ਨੀ ਵੀ ਵੇਖੀ, ਜਿਨ੍ਹਾਂ ਤੋਂ ਇਸ ‘ਅਟਲ ਟਨਲ ਦੇ ਬਣਨ’ ਦੀ ਕਹਾਣੀ ਪਤਾ ਲੱਗਦੀ ਹੈ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਿਕ ਕਰਾਰ ਦਿੱਤਾ ਕਿਉਂਕਿ ਇਸ ਨਾਲ ਨਾ ਕੇਵਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰ–ਦ੍ਰਿਸ਼ਟੀ ਨੂੰ ਬੂਰ ਪਿਆ ਹੈ, ਸਗੋਂ ਇਸ ਇਲਾਕੇ ਦੇ ਕਰੋੜਾਂ ਲੋਕਾਂ ਦੀ ਦਹਾਕਿਆਂ ਪੁਰਾਣੀ ਇੱਛਾ ਤੇ ਸੁਫ਼ਨਾ ਵੀ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਟਲ ਟਨਲ ਹਿਮਾਚਲ ਪ੍ਰਦੇਸ਼ ਦੇ ਵੱਡੇ ਹਿੱਸੇ ਦੇ ਨਾਲ–ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ–ਲੱਦਾਖ ਲਈ ਇੱਕ ਜੀਵਨ–ਰੇਖਾ ਬਣਨ ਜਾ ਰਹੀ ਹੈ ਅਤੇ ਇਸ ਨਾਲ ਮਨਾਲੀ ਤੋਂ ਕੇਲੌਂਗ ਵਿਚਾਲੇ ਦੀ 3–4 ਘੰਟਿਆਂ ਦੀ ਦੂਰੀ ਘਟੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ, ਬਾਗ਼ਬਾਨੀ ਮਾਹਿਰਾਂ ਤੇ ਨੌਜਵਾਨਾਂ ਲਈ ਹੁਣ ਰਾਜਧਾਨੀ ਦਿੱਲੀ ਤੇ ਹੋਰ ਬਾਜ਼ਾਰਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ।
https://www.pib.gov.in/PressReleasePage.aspx?PRID=1661260
ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਅਟਲ ਟਨਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1661793
ਪ੍ਰਧਾਨ ਮੰਤਰੀ ਨੇ ਆਈਸੀਸੀਆਰ ਦੁਆਰਾ ਆਯੋਜਿਤ ਟੈਕਸਟਾਈਲ ਪਰੰਪਰਾਵਾਂ 'ਤੇ ਅੰਤਰਰਾਸ਼ਟਰੀ ਵੈਬੀਨਾਰ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਆਈਸੀਸੀਆਰ ਦੁਆਰਾ ਆਯੋਜਿਤ ਟੈਕਸਟਾਈਲ ਪਰੰਪਰਾਵਾਂ ਬਾਰੇ ਇੱਕ ਅੰਤਰਰਾਸ਼ਟਰੀ ਵੈਬੀਨਾਰ ਨੂੰ ਸੰਬੋਧਿਤ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਟਾਈਲ ਸੈਕਟਰ ਵਿੱਚ ਕੋਈ ਵੀ ਸਾਡਾ ਇਤਿਹਾਸ, ਵਿਭਿੰਨਤਾ ਅਤੇ ਅਥਾਹ ਅਵਸਰ ਵੇਖ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਗਾਂਧੀ ਜੀ ਦੇ 150 ਵੇਂ ਜਨਮ ਦਿਵਸ ਸਮਾਰੋਹ ਦੇ ਸੰਦਰਭ ਵਿੱਚ ਆਯੋਜਿਤ ਕੀਤਾ ਗਿਆ ਹੈ। ਮਹਾਤਮਾ ਗਾਂਧੀ ਨੇ ਟੈਕਸਟਾਈਲ ਸੈਕਟਰ ਅਤੇ ਸਮਾਜਿਕ ਸਸ਼ਕਤੀਕਰਨ ਦੇ ਦਰਮਿਆਨ ਨੇੜਲਾ ਸੰਬੰਧ ਵੇਖਿਆ ਅਤੇ ਸਧਾਰਣ ਚਰਖੇ ਨੂੰ ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਇੱਕ ਮਹੱਤਵਪੂਰਨ ਪ੍ਰਤੀਕ ਵਿੱਚ ਬਦਲ ਦਿੱਤਾ। ਚਰਖੇ ਨੇ ਸਾਨੂੰ ਇਕ ਕੌਮ ਦੇ ਰੂਪ ਵਿੱਚ ਇੱਕ ਸੂਤਰ ਵਿੱਚ ਜੋੜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਟਾਈਲ ਸੈਕਟਰ ਇੱਕ ਮਹੱਤਵਪੂਰਨ ਖੇਤਰ ਹੈ ਜੋ ਆਤਮ ਨਿਰਭਰ ਭਾਰਤ ਜਾਂ ਸਵੈ-ਨਿਰਭਰ ਭਾਰਤ ਬਣਾਉਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ੇਸ਼ ਤੌਰ ‘ਤੇ ਕੌਸ਼ਲ ਅਪਗ੍ਰੇਡੇਸ਼ਨ, ਵਿੱਤੀ ਸਹਾਇਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਸੈਕਟਰ ਨੂੰ ਏਕੀਕ੍ਰਿਤ ਕਰਨ ਵੱਲ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੇ ਉਤਪਾਦ ਬਣਾਉਣਾ ਜਾਰੀ ਰੱਖਣ ਵਿੱਚ ਸਾਡੇ ਬੁਣਕਰਾਂ ਦੀ ਸਹਾਇਤਾ ਲਈ, ਅਸੀਂ ਗਲੋਬਲ ਸਰਬੋਤਮ ਅਭਿਆਸਾਂ ਅਤੇ ਆਪਣੇ ਵਧੀਆ ਅਭਿਆਸਾਂ ਨੂੰ ਵੀ ਸਿੱਖਣਾ ਚਾਹੁੰਦੇ ਹਾਂ। ਇਸ ਵੈਬੀਨਾਰ ਵਿੱਚ ਉੱਤਮ ਅਭਿਆਸਾਂ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਅਤੇ ਸਾਂਝੇ ਹੋਣਾ ਸਹਿਯੋਗ ਲਈ ਨਵੇਂ ਰਾਹ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਟੈਕਸਟਾਈਲ ਖੇਤਰ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਤਰ੍ਹਾਂ, ਇੱਕ ਜੀਵੰਤ ਟੈਕਸਟਾਈਲ ਸੈਕਟਰ ਮਹਿਲਾ ਸਸ਼ਕਤੀਕਰਨ ਦੀਆਂ ਕੋਸ਼ਿਸ਼ਾਂ ਵਿੱਚ ਤਾਕਤ ਵਧਾਏਗਾ। ਉਨ੍ਹਾਂ ਕਿਹਾ ਕਿ ਸਾਨੂੰ ਚੁਣੌਤੀਪੂਰਨ ਸਮੇਂ ਵਿੱਚ ਆਪਣੇ ਭਵਿੱਖ ਲਈ ਤਿਆਰੀ ਕਰਨ ਦੀ ਲੋੜ ਹੈ।
https://www.pib.gov.in/PressReleseDetail.aspx?PRID=1661376
ਆਈਸੀਸੀਆਰ ਅਤੇ ਯੂਪੀਆਈਡੀ ਦੁਆਰਾ ਆਯੋਜਿਤ ਵੈਬੀਨਾਰ ਵਿੱਚ ਭਾਰਤੀ ਟੈਕਸਟਾਈਲ ਪਰੰਪਰਾਵਾਂ ਬਾਰੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ
https://www.pib.gov.in/PressReleseDetail.aspx?PRID=1661385
ਪ੍ਰਧਾਨ ਮੰਤਰੀ ਵੱਲੋਂ ‘ਵੈਭਵ 2020’ ਸਿਖ਼ਰ ਸੰਮੇਲਨ ’ਚ ਉਦਘਾਟਨੀ ਸੰਬੋਧਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਦੇਸ਼ਾਂ ’ਚ ਵੱਸਦੇ ਅਤੇ ਰੈਜ਼ੀਡੈਂਟ ਭਾਰਤੀ ਖੋਜਕਾਰਾਂ ਤੇ ਅਕਾਦਮੀਸ਼ੀਅਨਾਂ ਦੇ ਵਿਸ਼ਵ–ਪੱਧਰੀ ਵਰਚੁਅਲ ਸਿਖ਼ਰ–ਸੰਮੇਲਨ ‘ਵੈਸ਼ਵਿਕ ਭਾਰਤੀਯਾ ਵੈਗਿਆਨਕ’ (ਵੈਭਵ – VAIBHAV) ਸਿਖ਼ਰ–ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ,‘ਸਮੇਂ ਦੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਨੌਜਵਾਨ ਵਿਗਿਆਨ ਵਿੱਚ ਦਿਲਚਸਪੀ ਲੈਣ। ਇਸ ਲਈ ਸਾਨੂੰ ਜ਼ਰੂਰ ਹੀ ਇਤਿਹਾਸ ਦੇ ਵਿਗਿਆਨ ਅਤੇ ਵਿਗਿਆਨ ਦੇ ਇਤਿਹਾਸ ਤੋਂ ਭਲੀਭਾਂਤ ਜਾਣੂ ਹੋਣਾ ਪਵੇਗਾ।’ ਉਨ੍ਹਾਂ ਕਿਹਾ,‘ਵੈਭਵ ਸਿਖ਼ਰ ਸੰਮੇਲਨ 2020 ਭਾਰਤ ਤੇ ਵਿਸ਼ਵ ਦੇ ਵਿਗਿਆਨ ਤੇ ਨਵਾਚਾਰ ਦੇ ਜਸ਼ਨ ਮਨਾਉਂਦਾ ਹੈ। ਮੈਂ ਇਸ ਨੂੰ ‘ਸੱਚਾ ਸੰਗਮ’ ਜਾਂ ‘ਮਹਾਨ ਦਿਮਾਗ਼ਾਂ ਦਾ ਸੁਮੇਲ’ ਕਹਾਂਗਾ, ਇਸ ਇਕੱਠ ਰਾਹੀਂ ਅਸੀਂ ਭਾਰਤ ਤੇ ਸਾਡੇ ਗ੍ਰਹਿ ਨੂੰ ਸਸ਼ੱਕਤ ਬਣਾਉਣ ਲਈ ਆਪਣੀ ਚਿਰ–ਸਥਾਈ ਨੇੜਤਾ ਕਾਇਮ ਕਰਨ ਲਈ ਬੈਠੇ ਹਾਂ।’ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਿਗਿਆਨਕ ਖੋਜ ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮ ਚੁੱਕੇ ਹਨ ਕਿਉਂਕਿ ਸਮਾਜਕ–ਆਰਥਿਕ ਤਬਦੀਲੀ ਲਿਆਉਣ ਦੇ ਉਸ ਦੇ ਜਤਨਾਂ ਵਿੱਚ ਵਿਗਿਆਨ ਇੱਕ ਧੁਰਾ ਹੈ। ਪ੍ਰਧਾਨ ਮੰਤਰੀ ਨੇ ਵੈਕਸੀਨਾਂ ਦੇ ਵਿਕਾਸ ਤੇ ਟੀਕਾਕਰਨ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਭਾਰਤ ਦੇ ਅਥਾਹ ਜਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵੈਕਸੀਨ ਦੇ ਉਤਪਾਦਨ ਵਿੱਚ ਲੰਮੀ ਚੁੱਪੀ ਟੁੱਟ ਗਈ ਹੈ। ਸਾਲ 2014 ’ਚ ਸਾਡੇ ਟੀਕਾਕਰਨ ਪ੍ਰੋਗਰਾਮ ਵੱਚ ਚਾਰ ਨਵੀਂਆਂ ਵੈਕਸੀਨਾਂ ਸ਼ਾਮਲ ਕੀਤੀਆਂ ਗਈਆਂ ਸਨ। ਸ਼੍ਰੀ ਨਰੇਂਦਰ ਮੋਦੀ ਨੇ ‘ਰਾਸ਼ਟਰੀ ਸਿੱਖਿਆ ਨੀਤੀ 2020’ ਦਾ ਜ਼ਿਕਰ ਕੀਤਾ, ਜੋ ਤਿੰਨ ਦਹਾਕਿਆਂ ਤੋਂ ਬਾਅਦ ਅਤੇ ਰਾਸ਼ਟਰ–ਪੱਧਰੀ ਵਿਸਤ੍ਰਿਤ ਸਲਾਹ–ਮਸ਼ਵਰਿਆਂ ਤੇ ਵਿਚਾਰ–ਵਟਾਂਦਰਿਆਂ ਪਿੱਛੋਂ ਲਿਆਂਦੀ ਗਈ ਸੀ। ਇਸ ਨੀਤੀ ਦਾ ਉਦੇਸ਼ ਵਿਗਿਆਨ ਪ੍ਰਤੀ ਉਤਸੁਕਤਾ ਵਿੱਚ ਵਾਧਾ ਕਰਨਾ ਹੈ ਅਤੇ ਇਹ ਵਿਗਿਆਨਕ ਖੋਜ ਨੂੰ ਬਹੁਤ ਜ਼ਿਆਦਾ ਲੋੜੀਂਦਾ ਹੁਲਾਰਾ ਦਿੰਦੀ ਹੈ। ਇਹ ਨੌਜਵਾਨਾਂ ਦੀ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਖੁੱਲ੍ਹਾ ਤੇ ਵਿਸ਼ਾਲ ਮਾਹੌਲ ਪ੍ਰਦਾਨ ਕਰਦੀ ਹੈ।
https://www.pib.gov.in/PressReleasePage.aspx?PRID=1661131
ਪ੍ਰਧਾਨ ਮੰਤਰੀ ਵੱਲੋਂ ‘ਵੈਸ਼ਵਿਕ ਭਾਰਤੀਯਾ ਵਿਗਿਆਨਿਕ’ (ਵੈਭਵ) ਸਿਖ਼ਰ–ਸੰਮੇਲਨ 2020 ’ਚ ਦਿੱਤੇ ਭਾਸ਼ਣ ਦਾ ਮੂਲ–ਪਾਠ
https://www.pib.gov.in/PressReleasePage.aspx?PRID=1661163
ਉਪ ਰਾਸ਼ਟਰਪਤੀ ਨੇ ਦੁਨੀਆ ਦੀਆਂ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਾਤਾਵਰਣ ਸਮੱਸਿਆਵਾਂ ਦੇ ਸਮਾਧਾਨ ਲਈ ਗਾਂਧੀਵਾਦੀ ਆਦਰਸ਼ਾਂ ਨੂੰ ਪੁਨਰਜੀਵਤ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਇੱਕ ਅਜਿਹੀ ਦੁਨੀਆ ਵਿੱਚ ਗਾਂਧੀਵਾਦੀ ਆਦਰਸ਼ਾਂ ਨੂੰ ਪੁਨਰਜੀਤ ਕਰਨ ਦਾ ਸੱਦਾ ਦਿੱਤਾ ਹੈ ਜੋ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਾਤਾਵਰਣ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਅੱਜ ਹੀਲਿੰਗ ਟੱਚ ਦੀ ਜ਼ਰੂਰਤ ਹੈ ਅਤੇ ਇਹ ਗਾਂਧੀਵਾਦੀ ਆਦਰਸ਼ ਸਾਨੂੰ ਦੇ ਸਕਦੇ ਹਨ। ਉਪ ਰਾਸ਼ਟਰਪਤੀ ਨੇ ਵਿਦੇਸ਼ ਮਾਮਲਿਆਂ ਦੀ ਭਾਰਤੀ ਪ੍ਰੀਸ਼ਦ (ਆਈਸੀਡਬਲਯੂ) ਵੱਲੋਂ ‘ਗਾਂਧੀ ਅਤੇ ਵਿਸ਼ਵ’ ਵਿਸ਼ੇ ’ਤੇ ਆਯੋਜਿਤ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਇੱਕ ਵੀਡਿਓ ਜ਼ਰੀਏ ਸਮਾਪਨ ਭਾਸ਼ਣ ਦਿੰਦੇ ਹੋਏ ਇਹ ਗੱਲ ਕਹੀ। ਗਾਂਧੀਵਾਦੀ ਮੁੱਲਾਂ ਦੀ ਪ੍ਰਸੰਗਿਕਤਾ ’ਤੇ ਪ੍ਰਕਾਸ਼ ਪਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਅਜਿਹੀ ਦੁਨੀਆ ਵਿੱਚ ਪਹਿਲਾਂ ਤੋਂ ਕਿਧਰੇ ਜ਼ਿਆਦਾ ਪ੍ਰਸੰਗਿਕ ਹੋ ਗਏ ਹਨ ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਜਾਰੀ ਕੋਵਿਡ-19 ਮਹਾਮਾਰੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਸਪੈਨਿਸ਼ ਫਲੂ ਦੌਰਾਨ 1918 ਵਿੱਚ ਦੁਨੀਆ ਨੇ ਇਸੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕੀਤਾ ਤਾਂ ਗਾਂਧੀ ਜੀ ਨੇ ਸਾਰੇ ਲੋਕਾਂ, ਵਿਸ਼ੇਸ਼ ਕਰਕੇ ਗਰੀਬਾਂ ਅਤੇ ਵੰਚਿਤਾਂ ਦੇ ਦਰਦ ਨੂੰ ਸਮਝਣ ਦੀ ਲੋੜ ਬਾਰੇ ਗੱਲ ਕਹੀ ਸੀ। ਗਰੀਬਾਂ ਪ੍ਰਤੀ ਹਮਦਰਦੀ ਨਹੀਂ ਸੰਵੇਦਨਾ ਦਾ ਸੱਦਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ਰੂਰਤਮੰਦਾਂ ਦੀ ਮਦਦ ਕਰਨ ਅਤੇ ਪ੍ਰੀਖਿਆ ਦੀ ਇਸ ਘੜੀ ਵਿੱਚ ਉਨ੍ਹਾਂ ਦੀਆਂ ਤਕਲੀਫ਼ਾਂ ਘੱਟ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਗਾਂਧੀ ਜੀ ਦੀ ਦਿੱਤੀ ਗਈ ਉਸ ਸਲਾਹ ਵੱਲ ਸਭ ਦਾ ਧਿਆਨ ਖਿੱਚਿਆ ਜਿਸ ਵਿੱਚ ਉਨ੍ਹਾਂ ਨੇ ਉਸ ਸਮੇਂ ਆਲਮੀ ਸਿਹਤ ਚੁਣੌਤੀ ਤੋਂ ਖੁਦ ਨੂੰ ਬਚਾਉਣ ਲਈ ਲਾਜ਼ਮੀ ਮਾਪਦੰਡਾਂ ਦਾ ਪਾਲਣ ਕਰਨ ਲਈ ਕਿਹਾ ਸੀ।
https://www.pib.gov.in/PressReleasePage.aspx?PRID=1661086
ਕੇਂਦਰੀ ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਫੁਲਬਾਗਾਨ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ
ਕੇਂਦਰੀ ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਯਾਨੀ 4 ਅਕਤੂਬਰ, 2020 ਨੂੰ ਪੂਰਵ-ਪੱਛਮ ਮੈਟਰੋ ਦੇ ਫੁਲਬਾਗਾਨ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ। ਸ਼੍ਰੀ ਗੋਇਲ ਨੇ ਵੀਡੀਓ ਲਿੰਕ ਦੇ ਜ਼ਰੀਏ ਫੁਲ ਬਾਗਾਨ ਦੇ ਨਵੇਂ ਸਟੇਸ਼ਨ ਤੋਂ ਪਹਿਲੀ ਟ੍ਰੇਨ ਨੂੰ ਰਵਾਨਾ ਕੀਤਾ। ਆਪਣੇ ਸੰਬੋਧਨ ਵਿੱਚ ਕੋਵਿਡ-19 ਮਹਾਮਾਰੀ ਦੇ ਵਿੱਚ ਫੁਲਬਾਗਾਨ ਸਟੇਸ਼ਨ ਦਾ ਕਾਰਜ ਪੂਰਾ ਕਰਨ ਦੇ ਲਈ ਕੀਤੀ ਗਈ ਵਾਧੂ ਪਹਿਲ ਦੇ ਲਈ ਸਭ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਾਲਟ ਲੇਕ ਸਟੇਡੀਅਮ ਤੋਂ ਲੈ ਕੇ ਫੁਲਬਾਗਾਨ (1.665 ਕਿਲੋਮੀਟਰ ਦੀ ਦੂਰੀ) ਤੱਕ ਮੈਟਰੋ ਦੇ ਵਿਸਤਾਰ ਨਾਲ ਰੋਜ਼ ਆਉਣ-ਜਾਣ ਵਾਲੇ ਲੋਕਾਂ ਨੂੰ ਸਿਆਲਦਾਹ ਸਟੇਸ਼ਨ ਦੇ ਨੇੜੇ ਹੋਣ ਕਾਰਨ ਕਾਫੀ ਮਦਦ ਮਿਲੇਗੀ। ਇਸ ਨੂੰ ਦੁਰਗਾ ਪੂਜਾ ਦਾ ਤੋਹਫਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਵਿੱਚ ਮੈਟਰੋ ਸਭ ਤੋਂ ਸੁਰੱਖਿਅਤ, ਸਭ ਤੋਂ ਸਾਫ਼ ਅਤੇ ਆਵਾਜਾਈ ਦੀ ਸਭ ਤੋਂ ਤੇਜ਼ ਵਿਵਸਥਾ ਹੈ।
https://pib.gov.in/PressReleseDetail.aspx?PRID=1661606
ਸ਼੍ਰੀ ਪੀਯੂਸ਼ ਗੋਇਲ ਨੇ ਹਿੰਦੁਸਤਾਨ ਚੈਂਬਰ ਆਵ੍ ਕਮਰਸ ਦੇ 74ਵੇਂ ਸਲਾਨਾ ਸੈਸ਼ਨ ਨੂੰ ਸੰਬੋਧਨ ਕੀਤਾ
ਕੇਂਦਰੀ ਵਣਜ ਅਤੇ ਉਦਯੋਗ ਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਹਿੰਦੁਸਤਾਨ ਚੈਂਬਰ ਆਵ੍ ਕਮਰਸ ਦੇ 74ਵੇਂ ਸਲਾਨਾ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੈਂਬਰ ਨੇ ਇਹ ਜੋ ਪਹਿਲ ਕੀਤੀ ਹੈ, ਉਹ ਸਪਸ਼ਟ ਰੂਪ ਨਾਲ ਉਸ ਸਦਭਾਵਨਾ ਨੂੰ ਦਿਖਾਉਂਦਾ ਹੈ, ਜਿਸ ਨੂੰ ਉਹ ਪੈਦਾ ਕਰਨ ਵਿੱਚ ਸਮਰੱਥ ਹੈ। ਚੈਂਬਰਸ ਨੇ ਸਰਕਾਰ ਦੀ ਚਿੰਤਾ ਵਾਲੇ ਖੇਤਰਾਂ ਅਤੇ ਜ਼ਮੀਨੀ ਸਮੱਸਿਆਵਾਂ ਨੂੰ ਪ੍ਰਗਟ ਕਰਨ ਅਤੇ ਕੋਵਿਡ ਦੇ ਖਿਲਾਫ਼ ਲੜਾਈ ਦੀ ਨਿਰਮਲਤਾ ਨੂੰ ਬਣਾਏ ਰੱਖਦੇ ਹੋਏ ਕਾਰੋਬਾਰ ਦੀਆਂ ਸਮੱਸਿਆਵਾਂ ਦੂਰ ਕਰਨ ਵਾਲੇ ਨਵੇਂ ਸਮਾਧਾਨ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਸਾਰੇ ਆਪਣੇ ਕਾਰੋਬਾਰ ਨੂੰ ਨਵੇਂ ਢਾਂਚੇ ਵਿੱਚ ਢਾਲਣ (ਰਿਫਰੇਮ) ਅਤੇ ਨਵੇਂ ਤਰੀਕੇ ਨਾਲ ਸੋਚਣ (ਰਿ-ਇਮੇਜਿਨ), ਸਰਕਾਰ ਦੇ ਕੰਮਕਾਜ ਦੇ ਢੰਗ ਨੂੰ ਨਵੇਂ ਸਿਰੇ ਨਾਲ ਬਣਾਉਣ (ਰਿ-ਇੰਜੀਨੀਅਰਿੰਗ) ਅਤੇ ਨੀਤੀਆਂ, ਕਾਨੂੰਨਾਂ ਅਤੇ ਪ੍ਰਕਿਰਿਆਵਾਂ ਨੂੰ ਸਮਸਾਮਾਇਕ (ਆਧੁਨਿਕ) ਬਣਾਉਣ ਲਈ ਉਨ੍ਹਾਂ ਵਿੱਚ ਬਦਲਾਅ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ। ਮੰਤਰੀ ਨੇ ਕਿਹਾ ਕਿ ਇਹ ਅਜਿਹਾ ਦੌਰ ਹੈ, ਜੋ ਭਾਰਤੀ ਕਾਰੋਬਾਰ ਦੇ ਅਸਲੀ ਲਚੀਲੇਪਨ ਨੂੰ ਪਰਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਕੇਵਲ ਪੂਰੀ ਦੁਨੀਆ ਭਰ ਵਿੱਚ ਪੀਪੀਈ, ਮਾਸਕ, ਵੈਂਟੀਲੇਟਰ ਅਤੇ ਦਵਾਈਆਂ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਬਣ ਗਏ ਹਾਂ, ਬਲਕਿ ਉਨ੍ਹਾਂ ਦਾ ਨਿਰਯਾਤ ਵੀ ਕਰ ਰਹੇ ਹਾਂ। ਇੱਥੋਂ ਤੱਕ ਕਿ ਬਹੁਤ ਸਖ਼ਤ ਲੌਕਡਾਉਨ ਦੌਰਾਨ ਵੀ ਸਾਡੇ ਨਿਰਯਾਤ ਰੁਕੇ ਨਹੀਂ, ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਇੱਕ ਭਰੋਸਮੰਦ ਸਾਂਝੀਦਾਰ ਹੈ। ਦੁਨੀਆ ਹੁਣ ਭਾਰਤ ਨੂੰ ਗਲੋਬਲ ਸਪਲਾਈ ਚੇਨ ਵਿੱਚ ਇੱਕ ਪਰਖੇ ਹੋਏ, ਭਰੋਸੇਮੰਦ ਸਾਂਝੀਦਾਰ ਦੇ ਰੂਪ ਵਿੱਚ ਦੇਖਦੀ ਹੈ।
https://www.pib.gov.in/PressReleasePage.aspx?PRID=1661390
ਕੋਵਿਡ-19 ਦੇ ਡਰ ਦੇ ਬਾਵਜੂਦ, ਖਾਦੀ ਇੰਡੀਆ ਦੇ ਕਨਾਟ ਪਲੇਸ ਸਥਿਤ ਪ੍ਰਮੁੱਖ ਵਿਕਰੀ ਕੇਂਦਰ ਨੇ ਗਾਂਧੀ ਜਯੰਤੀ ਦੇ ਮੌਕੇ ਅਤੇ 1.02 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ
ਇਸ ਗਾਂਧੀ ਜਯੰਤੀ ਤੇ ਖਾਦੀ ਪ੍ਰੇਮੀਆਂ ਦੇ ਖਾਦੀ ਪ੍ਰਤੀ ਪਿਆਰ ਅੱਗੇ ਕੋਵਿਡ-19 ਮਹਾਮਾਰੀ ਦਾ ਡਰ ਵੀ ਨਹੀਂ ਵਿਖਿਆ। ਮਹਾਮਾਰੀ ਖਾਦੀ ਪ੍ਰਤੀ ਲੋਕਾਂ ਦੇ ਵਧਦੇ ਰੁਝਾਨ ਅਤੇ ਉੱਚੀ ਭਾਵਨਾ ਨੂੰ ਖਾਦੀ ਦੀਆਂ ਵਸਤਾਂ ਖਰੀਦਣ ਤੋਂ ਨਹੀ ਰੋਕ ਸਕੀ। ਇਸ ਵਾਰ ਗਾਂਧੀ ਜਯੰਤੀ ਤੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਇੰਡੀਆ ਦੇ ਪ੍ਰਮੁੱਖ ਵਿਕਰੀ ਕੇਂਦਰ ਤੇ ਖਾਦੀ ਦੀ ਵਿਕਰੀ ਦੇ ਅੰਕੜੇ ਇੱਕ ਕਰੋੜ ਰੁੱਪਏ ਤੋਂ ਟੱਪ ਗਏ। ਸ਼ੁੱਕਰਵਾਰ (2 ਅਕਤੂਬਰ) ਨੂੰ ਖਾਦੀ ਦੀ ਸਮੁੱਚੀ ਵਿਕਰੀ 1,02,19,496 ਰੁਪਏ ਦਰਜ ਕੀਤੀ ਗਈ, ਜੋ ਮੌਜੂਦਾ ਕੋਰੋਨਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਬਹੁਤ ਜਿਆਦਾ ਅਤੇ ਮਹੱਤਵਪੂਰਨ ਹੈ।
https://pib.gov.in/PressReleseDetail.aspx?PRID=1661516
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਸਿਹਤ ਸੇਵਾ ਅਤੇ ਸੰਚਾਰ ’ਤੇ ਆਲਮੀ ਸੰਮੇਲਨ ਨੂੰ ਸੰਬੋਧਨ ਕੀਤਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਸਿਹਤ ਸੇਵਾ ਅਤੇ ਸੰਚਾਰ ’ਤੇ ਆਲਮੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ ਨੇ ਮੈਡੀਕਲ ਜਗਤ ਦਾ ਧਿਆਨ ਏਕੀਕ੍ਰਿਤ ਸਿਹਤ ਸੇਵਾ ’ਤੇ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦੁਨੀਆ ਭਰ ਦੇ ਡਾਕਟਰ ਮੈਡੀਕਲ ਵਿਵਸਥਾ ਦੀਆਂ ਵਿਭਿੰਨ ਪ੍ਰਣਾਲੀਆਂ ਵਿੱਚਕਾਰ ਜ਼ਿਆਦਾ ਤਾਲਮੇਲ ਦੀ ਤਲਾਸ਼ ਕਰ ਰਹੇ ਹਨ। ਇਸ ਆਲਮੀ ਸੰਮੇਲਨ ਵਿੱਚ ਵਿਭਿੰਨ ਦੇਸ਼ਾਂ ਦੇ ਮਾਹਿਰਾਂ ਨੇ ਭਾਗ ਲਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ, ਕੋਵਿਡ ਮਹਾਮਾਰੀ ਦੌਰਾਨ ਕਈ ਐਲੋਪੈਥਿਕ ਮੈਡੀਕਲ ਪੇਸ਼ੇਵਰ ਜੋ ਮੈਡੀਕਲ ਦੀਆਂ ਹੋਰ ਪ੍ਰਣਾਲੀਆਂ ਬਾਰੇ ਸ਼ੱਕ ਕਰਦੇ ਸਨ, ਉਨ੍ਹਾਂ ਨੇ ਆਯੁਰਵੈਦ ਅਤੇ ਹੋਮਿਓਪੈਥੀ ਦੀਆਂ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਵਿੱਚ ਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰ ਆਫ਼ਤ ਇੱਕ ਗੁਣ ਨਾਲ ਹੈ ਤਾਂ ਜਿੱਥੋਂ ਤੱਕ ਮੈਡੀਕਲ ਜਗਤ ਦਾ ਸਬੰਧ ਹੈ, ਮਹਾਮਾਰੀ ਨੇ ਮੈਡੀਕਲ ਪੱਧਤੀ ਦੀਆਂ ਸਾਰੀਆਂ ਵਿਭਿੰਨ ਪ੍ਰਣਾਲੀਆਂ ਨੂੰ ਇਕੱਠੇ ਕਰਨ ਅਤੇ ਜ਼ਿਆਦਾ ਤਾਲਮੇਲ ਨਾਲ ਇਸ ਮਹਾਮਾਰੀ ਨਾਲ ਨਜਿੱਠਣ ਦੇ ਉਪਾਅ ਖੋਜਣ ਲਈ ਪ੍ਰੇਰਿਤ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਇਆ ਕਿ ਜਦੋਂ ਤੋਂ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਨ੍ਹਾਂ ਨੇ ਮੈਡੀਕਲ ਪ੍ਰਬੰਧਨ ਦੀ ਸਵਦੇਸ਼ੀ ਪ੍ਰਣਾਲੀ ਦੇ ਗੁਣਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ।
https://www.pib.gov.in/PressReleseDetail.aspx?PRID=1661387
ਸਪੋਰਟਸ ਅਥਾਰਟੀ ਆਵ੍ ਇੰਡੀਆ ਨੇ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਵਾਲੇ ਉੱਚ-ਪ੍ਰਦਰਸ਼ਨ ਵਾਲੇ ਅਥਲੀਟਾਂ ਦੇ ਲਈ “ਗ੍ਰੈਜੂਏਟਡ ਰਿਟਰਨ ਟੂ ਪਲੇ” (ਜੀਆਰਟੀਪੀ) ਨਾਮਕ ਐੱਸਓਪੀ ਜਾਰੀ ਕੀਤੇ
ਸਪੋਰਟਸ ਅਥਾਰਟੀ ਆਵ੍ ਇੰਡੀਆ (ਐੱਸਏਆਈ) ਨੇ ਸਾਰੇ ਅਥਲੀਟਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂਐੱਸਏਆਈ ਕੇਂਦਰਾਂ ਵਿੱਚ ਸਿਖਲਾਈ ਲੈ ਰਹੇ ਅਤੇ ਕੋਵਿਡ-19 ਲਈ ਪਾਜ਼ਿਟਿਵ ਪਾਏ ਗਏਉੱਚ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਦੇ ਲਈ ਦਿਸ਼ਾ ਨਿਰਦੇਸ਼ (ਐੱਸਓਪੀ) ਜਾਰੀ ਕੀਤੇ ਹਨ| “ਗ੍ਰੈਜੂਏਟਡ ਰਿਟਰਨ ਟੂ ਪਲੇ” (ਜੀਆਰਟੀਪੀ) ਦੇ ਨਾਮ ਨਾਲ ਜਾਣੇ ਜਾਂਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤਸਾਰੇ ਐੱਸਏਆਈਅਧਿਕਾਰੀਆਂ ਅਤੇ ਕੇਂਦਰਾਂ ਨੂੰ ਕੋਵਿਡ-19 ਵਾਇਰਸ ਲਈ ਪਾਜ਼ਿਟਿਵ ਪਾਏ ਜਾਣ ਵਾਲੇ ਅਤੇ ਐੱਸਏਆਈਕੇਂਦਰਾਂ ਵਿੱਚ ਸਿਖਲਾਈ ਲੈ ਰਹੇ ਅਥਲੀਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਲਈ ਕਿਹਾ ਗਿਆ ਹੈ| ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਸਾਰੇ ਐੱਸਏਆਈਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਸਿਖਲਾਈ ਲੈਣ ਵਾਲੇ ਕੋਵਿਡ-19 ਵਾਇਰਸ ਲਈ ਪਾਜ਼ਿਟਿਵ ਪਾਏ ਜਾਣ ਵਾਲੇ ਅਥਲੀਟਾਂ ਨੂੰ ਲੈ ਕੇ ਜਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ| ਐੱਸਏਆਈਐਥਲੀਟਾਂ ਵਿੱਚ ਕੋਵਿਡ-19 ਦੀ ਲਾਗ ਦੇ ਕਲੀਨਿਕਲ ਮੁਲਾਂਕਣ ਅਤੇ ਐੱਸਓਪੀ ਦੇ ਅੰਤਰਗਤ ਦੱਸੇ ਗਏ ਦਿਸ਼ਾ-ਨਿਰਦੇਸ਼ਸੁਨਿਸ਼ਚਿਤ ਕਰਨ ਦੇ ਲਈ ਸਾਰੇ ਕੇਂਦਰਾਂ ’ਤੇ ਨਿਯੁਕਤੀ ਦੇ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਮਾਹਰਾਂ ਦੀ ਵੀ ਪਛਾਣ ਕਰ ਰਿਹਾ ਹੈ| ਇਸਤੋਂ ਇਲਾਵਾ, ਕੋਚਾਂ ਨੂੰ ਆਮ ਪ੍ਰਬਲਤਾ ਦੀ 50 ਫ਼ੀਸਦੀ ਸ਼ਰੀਰਕ ਗਤੀਵਿਧੀਆਂ ਦੀ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ| ਪਰ ਇਸਦੇ ਲਈ ਹੋਰ ਰੂਪ ਨਾਲ ਰੋਗੀ ਨੂੰ ਕੋਵਿਡ-19 ਦੇ ਸਵੈ-ਸੀਮਤ ਮਿਆਦ ਦੇ ਦੌਰਾਨ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਪਿਛਲੇ 7 ਦਿਨਾਂ ਤੋਂ ਲੱਛਣ ਨਹੀਂ ਹੋਣੇ ਚਾਹੀਦੇ|
https://www.pib.gov.in/PressReleasePage.aspx?PRID=1661278
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਕੇਰਲ: ਕੇਰਲ ਵਿੱਚ 15 ਦਿਨਾਂ ਵਿੱਚ ਚਾਰ ਜ਼ਿਲ੍ਹਿਆਂ ਵਿੱਚ 10,000 ਕੋਵਿਡ-19 ਕੇਸ ਮਿਲਣ ਕਾਰਨ ਚਿੰਤਾ ਵਧੀ ਹੈ ; ਤਿਰੂਵਨੰਤਪੁਰਮ, ਮਲਾਪਪੁਰਮ, ਕੋਜ਼ੀਕੋਡ ਅਤੇ ਏਰਨਾਕੂਲਮ ਵਿੱਚ ਰੋਜ਼ਾਨਾ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਸਟਾਫ ਮੈਂਬਰਾਂ ਦੀ ਮੁਅੱਤਲੀ ਵਿੱਚ ਸਰਕਾਰ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ, ਡਾਕਟਰੀ ਅਮਲੇ ਨੇ ਉਨ੍ਹਾਂ ਦੇ ਵਿਰੋਧ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਐਤਵਾਰ ਨੂੰ ਰਾਜ ਵਿੱਚ 4,851 ਮਰੀਜ ਠੀਕ ਹੋਏ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਇੱਕ ਦਿਨਾ ਅੰਕੜਾ ਹੈ, ਇੱਥੋਂ ਤੱਕ ਕਿ ਕੋਵਿਡ ਪ੍ਰਸਾਰ ਦੇ ਜਾਰੀ ਰਹਿੰਦਿਆਂ 8,553 ਤਾਜ਼ਾ ਮਾਮਲੇ ਸਾਹਮਣੇ ਆਏ ਹਨ।
-
ਤਮਿਲ ਨਾਡੂ: ਕੋਇੰਬਟੂਰ ਦੇ ਈਐੱਸਆਈ ਹਸਪਤਾਲ ਵਿਖੇ ਕਥਿਤ ਤੌਰ 'ਤੇ ਆਕਸੀਜਨ ਸਪਲਾਈ ਦੀ ਘਾਟ ਕਾਰਨ 10 ਕੋਵਿਡ-19 ਮਰੀਜ਼ਾਂ ਦੀ ਮੌਤ ਦੇ ਦੋਸ਼ਾਂ 'ਤੇ ਹਸਪਤਾਲ ਦੇ ਡੀਨ ਏ ਨਿਰਮਲਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਵਾਇਰਸ ਦੀ ਗੰਭੀਰਤਾ ਕਾਰਨ ਮੌਤਾਂ ਹੋਈਆਂ ਹਨ।ਰਾਜ ਦੇ ਸਰਕਾਰੀ ਡਾਕਟਰਾਂ ਨੇ ਕੇਂਦਰ ਸਰਕਾਰ ਦੇ ਡਾਕਟਰਾਂ ਦੀ ਤੁਲਨਾ ਵਿੱਚ ਤਨਖਾਹ ਵਾਧੇ ਦੀ ਆਪਣੀ ਮੰਗ ਨੂੰ ਮੁੜ ਦੁਹਰਾਇਆ ਹੈ। ਐਤਵਾਰ ਨੂੰ ਰਾਜ ਭਰ ਦੇ 300 ਤੋਂ ਵੱਧ ਕੇਂਦਰਾਂ ਵਿੱਚ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਲਈ 50,000 ਤੋਂ ਵੱਧ ਉਮੀਦਵਾਰ ਸ਼ਾਮਲ ਹੋਏ; ਇਹ ਪ੍ਰੀਖਿਆ ਅਸਲ ਵਿੱਚ 31 ਮਈ ਲਈ ਤੈਅ ਕੀਤੀ ਗਈ ਸੀ, ਪਰ ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।
-
ਕਰਨਾਟਕ: ਬੰਗਲੌਰ ਵਿੱਚ 4340 ਨਵੇਂ ਕੋਵਿਡ ਕੇਸਾਂ ਨਾਲ ਸ਼ਹਿਰ ਵਿੱਚ ਪੌਜੇਟਿਵ ਕੇਸਾਂ ਦੀ ਗਿਣਤੀ 2.5 ਲੱਖ ਦੇ ਪਾਰ ਹੋ ਗਈ ਹੈ। ਕਰਨਾਟਕ ਵਿੱਚ ਇੱਕ ਹਫ਼ਤੇ ਵਿੱਚ ਤੀਜੀ ਵਾਰ ਕੱਲ੍ਹ 10,000 ਤੋਂ ਵੱਧ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਇਲਾਜ ਅਧੀਨ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਕਰਨਾਟਕ ਵਿੱਚ ਸਭ ਤੋਂ ਵੱਧ ਹੈ, ਹਸਪਤਾਲਾਂ ਜਾਂ ਘਰਾਂ ਵਿੱਚ 1,15,574 ਕੋਵਿਡ-19-ਸਕਾਰਾਤਮਕ ਵਿਅਕਤੀ ਆਈਸੋਲੇਸ਼ਨ ਅਧੀਨ ਹਨ। ਮੈਸੂਰ ਦੇ ਸ਼ਾਹੀ ਪਰਿਵਾਰ ਨੇ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਪਰਿਵਾਰ ਦੇ ਮੈਂਬਰਾਂ, ਦਰਸ਼ਕਾਂ ਅਤੇ ਮੀਡੀਆ ਦੀ ਸ਼ਮੂਲੀਅਤ ਜਾਂ ਮੌਜੂਦਗੀ ਤੋਂ ਬਿਨਾਂ ਆਉਣ ਵਾਲੇ ਨਵਰਾਤਰੀ ਤਿਉਹਾਰਾਂ ਨੂੰ ਮਹਿਲ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ।
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਨੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਕੂਲ ਅਨਲੌਕ 5.0 ਦਿਸ਼ਾ ਨਿਰਦੇਸ਼ ਜਾਰੀ ਕੀਤੇ। 50 ਪ੍ਰਤੀਸ਼ਤ ਸੀਟਾਂ ਦੇ ਨਾਲ 15 ਅਕਤੂਬਰ ਤੋਂ ਥੀਏਟਰ ਖੋਲ੍ਹਣ ਦੀ ਆਗਿਆ ਦਿੱਤੀ ਹੈ ਅਤੇ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਸਵੀਮਿੰਗ ਪੂਲ ਅਤੇ ਮਨੋਰੰਜਨ ਪਾਰਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਆਗਿਆ ਨਾਲ ਸਕੂਲ ਵਿੱਚ ਦਾਖਲ ਕੀਤਾ ਜਾਵੇਗਾ ਅਤੇ ਜ਼ਿਆਦਾਤਰ ਔਨਲਾਈਨ ਕਲਾਸਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦੌਰਾਨ ਆਂਧਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਇੰਸ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਰਾਜ ਆਵ੍ਤ ਪ੍ਰਬੰਧਨ ਅਥਾਰਟੀ ਵੱਲੋਂ ਸਥਾਪਤ ‘ਕੋਵਿਡ ਚੇਤਾਵਨੀ ਟਰੈਕਿੰਗ ਪ੍ਰਣਾਲੀ ’ ਨੇ ਸਰਕਾਰ ਦੀ ਸਹਾਇਤਾ ਕੀਤੀ ਕਿਉਂਕਿ ਇਹ ਉੱਚ ਵਿਕਸਤ ਪ੍ਰਣਾਲੀ ਇੱਕ ਸਮੇਂ ਵਿੱਚ 25,000 ਲੋਕਾਂ ਦਾ ਟੈਬ ਰੱਖਣ ਦੇ ਸਮਰੱਥ ਹੈ।
-
• ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1335 ਨਵੇਂ ਮਾਮਲੇ, 2176 ਸਿਹਤਯਾਬ ਅਤੇ 08 ਮੌਤਾਂ ਹੋਈਆਂ; 1335 ਮਾਮਲਿਆਂ ਵਿਚੋਂ 291 ਕੇਸ ਜੀਐਚਐਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,00,611; ਐਕਟਿਵ ਕੇਸ: 27,052; ਮੌਤ: 1171; ਡਿਸਚਾਰਜ: 1,72, 388। ਹੈਦਰਾਬਾਦ ਦੀ ਟੀਕਾ ਨਿਰਮਾਤਾ ਭਾਰਤ ਬਾਇਓਟੈਕ ਨੇ ਆਪਣੇ ਨੋਵਲ ਕੋਰੋਨਾਵਾਇਰਸ ਟੀਕੇ ਕੋਵਾਕਸਿਨ ਦਾ ਐਲਾਨ ਕੀਤਾ ਹੈ ਜੋ ਮਨੁੱਖੀ ਅਜ਼ਮਾਇਸ਼ਾਂ ਲਈ ਪ੍ਰਵਾਨਿਤ ਹੈ, ਇਮਿਊਨ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਅਤੇ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਸਹਾਇਕ ਅਲਹਾਈਡਰੋਕਸਿਮ-2 ਦੀ ਵਰਤੋਂ ਕੀਤੀ ਜਾਵੇਗੀ। ਕੰਸਾਸ ਅਧਾਰਤ ਵੀਰੋਵੈਕਸ ਨਾਲ ਇਸ ਲਾਇਸੈਂਸ ਸਮਝੌਤੇ ਤਹਿਤ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, 4 ਲੱਖ ਤੋਂ ਵੱਧ ਰੈਸਟੋਰੈਂਟਾਂ, ਬਾਰਾਂ ਅਤੇ ਹੋਟਲਾਂ ਨੂੰ 50 ਪ੍ਰਤੀਸ਼ਤ ਸਮਰੱਥਾ ਦੇ ਨਾਲ 6 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੂੰ ਕੋਵਿਡ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਹੋਵੇਗੀ। ਲਗਭਗ 4 ਲੱਖ ਬਾਰਾਂ ਅਤੇ ਰੈਸਟੋਰੈਂਟਾਂ ਵਿਚੋਂ- 30-40% ਲਗਭਗ 14,000 ਇਕੱਲੇ ਮੁੰਬਈ ਵਿੱਚ ਖੋਲ੍ਹਣ ਦਾ ਫੈਸਲਾ ਕੀਤਾ ਹੈ, ਜਦਕਿ ਬਾਕੀਆਂ ਨੂੰ ਖੋਲ੍ਹਣ ਲਈ ਇੱਕ ਹਫ਼ਤੇ ਦਾ ਇੰਤਜ਼ਾਰ ਕੀਤਾ ਜਾਏਗਾ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਐਤਵਾਰ ਨੂੰ ਕਿਹਾ ਕਿ ਰਾਜ ਵਿੱਚ ਕੋਵਿਡ-19 ਦੀ ਰਿਕਵਰੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਲਾਜ ਦੇ ਪ੍ਰੋਟੋਕੋਲ ਵਿੱਚ ਤਬਦੀਲੀ ਕਾਰਨ ਮੌਤ ਦਰ ਘਟ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸ਼ਨੀਵਾਰ ਨੂੰ ਤਕਰੀਬਨ 14,000 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 19,000 ਤੋਂ ਵੱਧ ਮਰੀਜ਼ ਬਿਮਾਰੀ ਤੋਂ ਠੀਕ ਹੋਏ।
-
ਗੁਜਰਾਤ: ਕੋਵਿਡ-19 ਦੇ ਸੰਦਰਭ ਵਿੱਚ ਗੁਜਰਾਤ ਲਈ ਅੱਜ ਕਈ ਅੰਕੜਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ- 187 ਦਿਨਾਂ ਜਾਂ ਛੇ ਮਹੀਨਿਆਂ ਤੋਂ ਵੱਧ ਦੇ ਬਾਅਦ ਰੋਜ਼ਾਨਾ ਮੌਤ ਦੀ ਗਿਣਤੀ ਇੱਕ ਅੰਕ ਵਿੱਚ 9 'ਤੇ ਪਹੁੰਚ ਗਈ ਹੈ। ਰੋਜ਼ਾਨਾ 1,302 ਮਾਮਲਿਆਂ ਦੀ ਗਿਣਤੀ 26 ਦਿਨਾਂ ਵਿੱਚ ਸਭ ਤੋਂ ਘੱਟ ਸੀ। 49 ਦਿਨਾਂ ਦੌਰਾਨ ਰਾਜ ਵਿੱਚ ਸਭ ਤੋਂ ਘੱਟ 56,800 ਟੈਸਟ ਕੀਤੇ ਗਏ,ਜੋ ਇੱਕ ਦਿਨ ਵਿੱਚ ਸਭ ਤੋਂ ਘੱਟ ਹਨ। ਦੂਜੇ ਪਾਸੇ, ਗੁਜਰਾਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਸਭ ਤੋਂ ਉੱਚ ਪੱਧਰ 16,836 'ਤੇ ਪਹੁੰਚ ਗਈ।
-
ਰਾਜਸਥਾਨ: ਜੈਪੁਰ ਸ਼ਹਿਰ ਵਿੱਚ ਪਿਛਲੇ ਸੱਤ ਦਿਨਾਂ ਤੋਂ ਰੋਜ਼ਾਨਾ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਤੇ ਇਹ ਕੋਵਿਡ-19 ਦੇ ਸਭ ਤੋਂ ਭਿਆਨਕ ਪ੍ਰਕੋਪ ਦੀ ਮਾਰ ਝੱਲ ਰਿਹਾ ਹੈ। ਐਤਵਾਰ ਨੂੰ, 421 ਵਿਅਕਤੀਆਂ ਦੇ ਕੋਰੋਨਾ ਪੌਜੇਟਿਵ ਹੋਣ ਦੀ ਪੁਸ਼ਟੀ ਹੋਈ। 23,000 ਦੇ ਅੰਕੜੇ ਨੂੰ ਪਾਰ ਕਰਦਿਆਂ ਸ਼ਹਿਰ ਦਾ ਅੰਕੜਾ ਕੁੱਲ ਮਿਲਾ ਕੇ 23,179 'ਤੇ ਪਹੁੰਚ ਗਿਆ ਹੈ। ਪਿਛਲੇ ਸੱਤ ਦਿਨਾਂ ਵਿੱਚ, ਸ਼ਹਿਰ ਵਿੱਚ 2,965 ਮਾਮਲੇ ਸਾਹਮਣੇ ਆਏ ਹਨ, ਜੋ ਮਾਰਚ ਤੋਂ ਸ਼ਹਿਰ ਵਿੱਚ ਪਹਿਲੇ ਕੇਸ ਦੀ ਪੁਸ਼ਟੀ ਤੋਂ ਬਾਅਦ ਕੁੱਲ ਮਾਮਲਿਆਂ ਦਾ 13% ਕੇਸ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1,720 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 1.35 ਲੱਖ ਤੋਂ ਵੱਧ ਹੋ ਗਈ ਹੈ। 35 ਮਰੀਜ਼ਾਂ ਦੀ ਕੋਰੋਨਾ ਲਾਗ ਨਾਲ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,434 ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਮੌਜੂਦਾ ਸਮੇਂ 19 ਹਜ਼ਾਰ 372 ਐਕਟਿਵ ਕੇਸ ਹਨ। ਵਧੀਕ ਮੁੱਖ ਸਕੱਤਰ ਸਿਹਤ ਮੁਹੰਮਦ ਸੁਲੇਮਾਨ ਨੇ ਦੱਸਿਆ ਕਿ ਰਾਜ ਸਰਕਾਰ ਪ੍ਰਤੀ ਦਿਨ ਘੱਟੋ-ਘੱਟ 30 ਹਜ਼ਾਰ ਦਾ ਟੈਸਟ ਕਰਵਾਉਣ ਦਾ ਟੀਚਾ ਰੱਖ ਰਹੀ ਹੈ ਪਰ ਚੁਣੌਤੀ ਇਹ ਹੈ ਕਿ ਲੋਕ ਆਸਾਨੀ ਨਾਲ ਜਾਂਚ ਲਈ ਸਵੈ ਇੱਛਤ ਨਹੀਂ ਹੁੰਦੇ ਅਤੇ ਟੈਸਟ ਲਈ ਫੀਵਰ ਕਲੀਨਿਕ ਨੂੰ ਜਾਣਕਾਰੀ ਨਹੀਂ ਦਿੰਦੇ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, "ਕੋਰੋਨਾ ਇੰਟੈਂਸਿਵ ਕਮਿਊਨਿਟੀ ਸਰਵੇ ਮੁਹਿੰਮ" ਚੱਲ ਰਹੀ ਹੈ। ਇਸ ਮੁਹਿੰਮ ਤਹਿਤ 12 ਅਕਤੂਬਰ ਤੱਕ ਰਾਜ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਰੋਨਾ ਦੀ ਲਾਗ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਲਈ ਘਰ-ਘਰ ਜਾ ਕੇ ਇਕ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮਕਸਦ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਡੂੰਘਾ ਕਮਿਊਨਿਟੀ ਸਰਵੇਖਣ ਕਰਕੇ ਕੋਰੋਨਾ ਮਰੀਜਾਂ ਦੀ ਪਛਾਣ ਕਰਨਾ ਹੈ।
-
ਅਸਾਮ: ਅਸਾਮ ਵਿੱਚ ਕੱਲ੍ਹ 1,351 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ ਕੁੱਲ 1,52,124 ਮਰੀਜਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਮੌਜੂਦਾ ਸਮੇਂ ਐਕਟਿਵ ਮਰੀਜਾਂ ਦੀ ਗਿਣਤੀ 33,324 ਹੈ।
-
ਮਣੀਪੁਰ: ਮਣੀਪੁਰ ਵਿੱਚ 206 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਤਿੰਨ ਹੋਰ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਮ੍ਰਿਤਕਾਂ ਦੀ ਗਿਣਤੀ 74 ਹੋ ਗਈ। ਰਾਜ ਵਿੱਚ ਰਿਕਵਰੀ ਦਰ 77 ਪ੍ਰਤੀਸ਼ਤ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਮਾਮਲੇ 2209 ਹਨ, ਬੀਐੱਸਐੱਫ ਅਤੇ ਹਥਿਆਰਬੰਦ ਫ਼ੌਜਾਂ ਦੇ ਕੁੱਲ 127, ਹੋਰ ਕੁੱਲ ਮਾਮਲੇ 2,082 ਹਨ ਅਤੇ ਕੁੱਲ ਸਿਹਤਯਾਬ ਮਾਮਲਿਆਂ ਦੀ ਗਿਣਤੀ 4,393 ਹੈ।
-
ਮਿਜ਼ੋਰਮ: ਇੱਕ ਸਿਹਤ ਅਧਿਕਾਰੀ ਨੇ ਕਿਹਾ ਕਿ ਮਿਜ਼ੋਰਮ ਵਿੱਚ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ, ਕੁੱਲ ਕੇਸ 2,120 ਅਤੇ ਐਕਟਿਵ ਮਾਮਲੇ 313 ਹਨ। ਮਿਜ਼ੋਰਮ ਵਿੱਚ 85 ਪ੍ਰਤੀਸ਼ਤ ਤੋਂ ਵੱਧ ਦੀ ਸਿਹਤਯਾਬੀ ਦਰ ਦਰਜ ਕੀਤੀ ਗਈ, ਜੋ ਦੇਸ਼ ਜਾਂ ਦੁਨੀਆ ਦੀ ਦਰ ਨਾਲੋਂ ਵੱਧ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ ਕੁੱਲ 6,552 ਵਿਚੋਂ 3,101 ਮਾਮਲਿਆਂ ਦੇ ਨਾਲ ਸੁਰੱਖਿਆ ਬਲਾਂ ਵਿੱਚ ਕੇਸਾਂ ਦਾ ਅੰਕੜਾ ਸਿਖ਼ਰ 'ਤੇ ਹੈ ਜੋ ਕੇਸਾਂ ਦਾ 47% ਹੈ। ਪ੍ਰਵਾਸੀਆਂ ਅਤੇ ਪਛਾਣ ਕੀਤੇ ਸੰਪਰਕ 24% ਹਨ ਜਦ ਕਿ ਫਰੰਟਲਾਈਨ ਕਰਮਚਾਰੀ ਕੁੱਲ ਕੇਸਾਂ ਦਾ 5% ਬਣਦੇ ਹਨ। ਨਾਗਾਲੈਂਡ ਵਿੱਚ 123 ਨਵੇਂ ਕੇਸ ਮਿਲੇ ਹਨ, ਕੁੱਲ ਕੇਸ 6,552 ਹਨ, ਸਿਹਤਯਾਬ 5,258 ਅਤੇ ਐਕਟਿਵ ਕੇਸ 1,221 ਹਨ।
-
ਸਿੱਕਮ: ਦੋ ਹੋਰ ਕੋਵਿਡ ਮੌਤਾਂ ਨਾਲ ਸਿੱਕਮ ਵਿੱਚ ਮ੍ਰਿਤਕਾਂ ਦੀ ਗਿਣਤੀ 45 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸਿੱਕਮ ਵਿੱਚ ਕੋਵਿਡ-19 ਦੇ ਪੁਸ਼ਟੀ ਵਾਲੇ 43 ਕੇਸਾਂ ਨਾਲ ਕੁੱਲ ਗਿਣਤੀ 3,093 'ਤੇ ਪਹੁੰਚ ਗਈ ਹੈ। ਮੌਜੂਦਾ ਸਮੇਂ ਰਾਜ ਵਿੱਚ 649 ਐਕਟਿਵ ਕੇਸ ਹਨ।
ਫੈਕਟਚੈੱਕ
*******
ਵਾਈਬੀ
(Release ID: 1661931)
Visitor Counter : 261