ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਇੱਕ ਮੈਗਾ ਵਰਚੁਅਲ ਸਮਿਟ ਰੇਜ਼ (RAISE) 2020 ਦਾ ਉਦਘਾਟਨ ਕੀਤਾ

ਭਾਰਤ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਦੀ ਗਲੋਬਲ ਹੱਬ ਬਣੇਗਾ: ਪ੍ਰਧਾਨ ਮੰਤਰੀ


‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਰਾਸ਼ਟਰੀ ਪ੍ਰੋਗਰਾਮ ਦੀ ਵਰਤੋਂ ਸਮਾਜ ਦੇ ਮਸਲੇ ਹੱਲ ਕਰਨ ਲਈ ਕੀਤੀ ਜਾਵੇਗੀ: ਪ੍ਰਧਾਨ ਮੰਤਰੀ

Posted On: 05 OCT 2020 8:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਬਾਰੇ ਇੱਕ ਮੈਗਾ ਵਰਚੁਅਲ ਸਮਿਟ ਰੇਜ਼ (RAISE) 2020ਦਾ ਉਦਘਾਟਨ ਕੀਤਾ। ਰੇਜ਼ 2020 ਵਿਚਾਰਾਂ ਦਾ ਅਦਾਨਪ੍ਰਦਾਨ ਕਰਨ ਅਤੇ ਹੋਰ ਖੇਤਰਾਂ ਦੇ ਨਾਲਨਾਲ ਸਿਹਤਸੰਭਾਲ਼, ਖੇਤੀਬਾੜੀ, ਸਿੱਖਿਆ ਤੇ ਸਮਾਰਟ ਮੋਬਿਲਿਟੀ ਜਿਹੇ ਖੇਤਰਾਂ ਵਿੱਚ ਸਮਾਜਿਕ ਕਾਇਆਕਲਪ, ਸਮਾਵੇਸ਼ ਅਤੇ ਸਸ਼ਕਤੀਕਰਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸਦੀ ਵਰਤੋਂ ਹਿਤ ਇੱਕ ਕੋਰਸ ਤਿਆਰ ਕਰਨ ਲਈ ਮਨਾਂ ਦੀ ਇੱਕ ਗਲੋਬਲ ਮੀਟਿੰਗ ਹੈ।

 

ਪ੍ਰਧਾਨ ਮੰਤਰੀ ਨੇ ਆਰਟੀਫ਼ਿਸ਼ਲ ਇੰਟੈਲੀਜੈਂਸਬਾਰੇ ਵਿਚਾਰਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੇ ਸਾਡੇ ਕੰਮਕਾਜ ਦੇ ਸਥਾਨਾਂ ਦਾ ਕਾਇਆਕਲਪ ਕਰ ਦਿੱਤਾ ਹੈ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜਿਕ ਜ਼ਿੰਮੇਵਾਰੀ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਸੁਮੇਲ ਨਾਲ ਮਨੁੱਖੀ ਛੂਹ ਸਦਕਾ ਆਰਟੀਫ਼ਿਸ਼ਲ ਇੰਟੈਲੀਜੈਂਸ ਹੋਰ ਸਮ੍ਰਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮਨੁੱਖਾਂ ਨਾਲ ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਟੀਮਵਰਕ ਸਾਡੇ ਗ੍ਰਹਿ ਲਈ ਚਮਤਕਾਰ ਕਰ ਕੇ ਦਿਖਾ ਸਕਦਾ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਨੇ ਗਿਆਨ ਤੇ ਸਿੱਖਣ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ ਅਤੇ ਇਹ ਡਿਜੀਟਲ ਤੌਰ ਤੇ ਨਿਰੰਤਰ ਮੋਹਰੀ ਬਣਿਆ ਰਹੇਗਾ ਅਤੇ ਵਿਸ਼ਵ ਨੂੰ ਖ਼ੁਸ਼ ਕਰਦਾ ਰਹੇਗਾ।

 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਇਹ ਅਨੁਭਵ ਕੀਤਾ ਹੈ ਕਿ ਟੈਕਨੋਲੋਜੀ ਕਿਵੇਂ ਪਾਰਦਰਸ਼ਤਾ ਤੇ ਸੇਵਾ ਮੁਹੱਈਆ ਕਰਵਾਉਣ ਚ ਸੁਧਾਰ ਲਿਆਉਣ ਵਿੱਚ ਮਦਦ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵਿਲੱਖਣ ਸ਼ਨਾਖ਼ਤ ਪ੍ਰਣਾਲੀ ਅਧਾਰ ਨੇ ਕਿਵੇਂ ਵਿਸ਼ਵ ਦੀ ਸਭ ਤੋਂ ਵੱਧ ਇਨੋਵੇਟਿਵ ਡਿਜੀਟਲ ਭੁਗਤਾਨ ਪ੍ਰਣਾਲੀ ਯੂਪੀਆਈ (UPI) ਨਾਲ ਮਿਲ ਕੇ ਗ਼ਰੀਬਾਂ ਤੇ ਹਾਸ਼ੀਏ ਤੇ ਪੁੱਜੇ ਲੋਕਾਂ ਨੂੰ ਸਿੱਧੀਆਂ ਨਕਦ ਟ੍ਰਾਂਸਫ਼ਰਸ ਜਿਹੀਆਂ ਵਿੱਤੀ ਸੇਵਾਵਾਂ ਸਮੇਤ ਡਿਜੀਟਲ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ। ਮਹਾਮਾਰੀ ਦੌਰਾਨ, ਇਹ ਛੇਤੀ ਤੋਂ ਛੇਤੀ ਅਤੇ ਬਹੁਤ ਕਾਰਜਕੁਸ਼ਲ ਤਰੀਕੇ ਨਾਲ ਮਦਦ ਲੈ ਕੇ ਲੋਕਾਂ ਤੱਕ ਪੁੱਜਣ ਦੇ ਯੋਗ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮਾਮਲੇ ਵਿੱਚ ਭਾਰਤ ਦੇ ਇੱਕ ਗਲੋਬਲ ਹੱਬ ਬਣਨ ਦੀ ਸ਼ੁਭਕਾਮਨਾ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਚ ਹੋਰ ਬਹੁਤ ਸਾਰੇ ਭਾਰਤੀ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨਿਸ਼ਾਨੇ ਪ੍ਰਤੀ ਪਹੁੰਚ ਨੂੰ ਸ਼ਕਤੀ: ਟੀਮਵਰਕ, ਭਰੋਸਾ, ਤਾਲਮੇਲ, ਜ਼ਿੰਮੇਵਾਰੀ ਤੇ ਸਮਾਵੇਸ਼ ਜਿਹੇ ਬੁਨਿਆਦੀ ਸਿਧਾਂਤਾਂ ਤੋਂ ਮਿਲਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020ਅਪਣਾਈ ਹੈ, ਜੋ ਟੈਕਨੋਲੋਜੀਅਧਾਰਿਤ ਸਿਖਲਾਈ ਅਤੇ ਹੁਨਰਮੰਦੀ ਨੂੰ ਸਿੱਖਿਆ ਦੇ ਪ੍ਰਮੁੱਖ ਭਾਗ ਸਮਝਣ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨ ਖੇਤਰੀ ਭਾਸ਼ਾਵਾਂ ਤੇ ਉਪਭਾਸ਼ਾਵਾਂ ਵਿੱਚ ਈਕੋਰਸੇਜ਼ ਵੀ ਵਿਕਸਿਤ ਕੀਤੇ ਜਾਣਗੇ। ਇਸ ਸਮੁੱਚੇ ਯਤਨ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ ਮੰਚਾਂ ਦੀਆਂ ਨੈਚੁਰਲ ਲੈਂਗੁਏਜ ਪ੍ਰੋਸੈੱਸਿੰਗ’ (NLP) ਸਮਰੱਥਾਵਾਂ ਤੋਂ ਮਿਲੇਗਾ। ਉਨ੍ਹਾਂ ਕਿਹਾ ਕਿ ਅਪ੍ਰੈਲ 2020 ਵਿੱਚ ਲਾਂਚ ਕੀਤੇ ਗਏ ਨੌਜਵਾਨਾਂ ਲਈ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸਅਧੀਨ 11,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਇਹ ਬੁਨਿਆਦੀ ਕੋਰਸ ਮੁਕੰਮਲ ਕਰ ਲਿਆ ਗਿਆ ਹੈ। ਉਹ ਹੁਣ ਆਪਣੇ ਆਰਟੀਫ਼ਿਸ਼ਲ ਇੰਟੈਲੀਜੈਂਸ ਪ੍ਰੋਜੈਕਟ ਤਿਆਰ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਟੈਕਨੋਲੋਜੀ ਫ਼ੋਰਮ; ਡਿਜੀਟਲ ਬੁਨਿਆਦੀ ਢਾਂਚੇ, ਡਿਜੀਟਲ ਵਿਸ਼ਾਵਸਤੂ ਤੇ ਸਮਰੱਥਾ ਵਿੱਚ ਵਾਧਾ ਕਰਨ ਲਈ ਇੱਕ ਈਐਜੂਕੇਸ਼ਨ ਇਕਾਈ ਦੀ ਸਿਰਜੇਗੀ। ਉਨ੍ਹਾਂ ਵਰਚੁਅਲ ਲੈਬਸ, ਅਟਲ ਇਨੋਵੇਸ਼ਨ ਮਿਸ਼ਨ ਦੀ ਸਥਾਪਨਾ ਜਿਹੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਰਫ਼ਤਾਰ ਨਾਲ ਕਦਮ ਚੁੱਕਣ ਬਾਰੇ ਵਿਸਤਾਰਪੂਰਬਕ ਦੱਸਿਆ।

 

ਉਨ੍ਹਾਂ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸਬਾਰੇ ਰਾਸ਼ਟਰੀ ਪ੍ਰੋਗਰਾਮ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਮਰਪਿਤ ਹੋਵੇਗੀ।

 

ਸ਼੍ਰੀ ਮੋਦੀ ਨੇ ਉਨ੍ਹਾਂ ਖੇਤਰਾਂ ਦੀ ਸੂਚੀ ਗਿਣਵਾਈ, ਜਿਨ੍ਹਾਂ ਵਿੱਚ ਉਹ ਆਪਣੀ ਦੂਰਦ੍ਰਿਸ਼ਟੀ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਲਈ ਇੱਕ ਵੱਡੀ ਭੂਮਿਕਾ ਦੇਖਦੇ ਹਨ ਖੇਤੀਬਾੜੀ, ਅਗਲੀ ਪੀੜ੍ਹੀ ਦਾ ਸ਼ਹਿਰੀ ਬੁਨਿਆਦੀ ਢਾਂਚਾ ਤਿਆਰ ਕਰਨਾ, ਆਵਾਜਾਈ ਜਾਮ ਘਟਾਉਣਾ, ਸੀਵੇਜ ਸਿਸਟਮਸ ਦਾ ਸੁਧਾਰ ਕਰਨਾ ਤੇ ਊਰਜਾ ਗ੍ਰਿੱਡ ਦੀ ਵਿਛਾਈ, ਆਪਦਾ ਪ੍ਰਬੰਧਨ ਪ੍ਰਣਾਲੀਆਂ ਹੋਰ ਮਜ਼ਬੂਤ ਬਣਾਉਣਾ ਤੇ ਜਲਵਾਯੂ ਪਰਿਵਰਤਨ ਦੀ ਸਮੱਸਿਆ ਜਿਹੇ ਸ਼ਹਿਰੀ ਮਸਲਿਆਂ ਦਾ ਹੱਲ ਕਰਨਾ। ਉਨ੍ਹਾਂ ਭਾਸ਼ਾ ਦੇ ਅੜਿੱਕੇ ਬੇਰੋਕ ਤਰੀਕੇ ਦੂਰ ਕਰਨ ਅਤੇ ਭਾਸ਼ਾਵਾਂ ਤੇ ਉਪਭਾਸ਼ਾਵਾਂ ਦੀ ਵਿਭਿੰਨਤਾ ਨੂੰ ਸੰਭਾਲ਼ਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਗਿਆਨ ਸਾਂਝਾ ਕਰਨ ਲਈ ਵੀ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਵਿੱਚ ਭਰੋਸਾ ਕਾਇਮ ਕਰਨ ਲਈ ਐਲਗੋਰਿਦਮ ਪਾਰਦਰਸ਼ਤਾ ਪ੍ਰਮੁੱਖ ਹੈ ਅਤੇ ਇਸ ਨੂੰ ਯਕੀਨੀ ਬਣਾਉਣਾ ਸਾਡੀ ਆਪਣੀ ਸਮੂਹਕ ਜ਼ਿੰਮੇਵਾਰੀ ਹੈ।

 

ਉਨ੍ਹਾਂ ਗ਼ੈਰਸਰਕਾਰੀ ਧਿਰਾਂ ਵੱਲੋਂ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਹਥਿਆਰਬੰਦੀ ਵਿਰੁੱਧ ਵਿਸ਼ਵ ਨੂੰ ਸੁਰੱਖਿਅਤ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਸਿਰਜਣਾਤਮਕਤਾ ਅਤੇ ਮਨੁੱਖੀ ਜਜ਼ਬਾਤ ਨਿਰੰਤਰ ਸਾਡੀ ਸਭ ਤੋਂ ਵੱਡੀ ਤਾਕਤ ਬਣੇ ਰਹਿਣਗੇ ਅਤੇ ਮਸ਼ੀਨਾਂ ਦੇ ਮੁਕਾਬਲੇ ਸਾਡੇ ਲਈ ਉਹ ਵਿਲੱਖਣ ਲਾਭ ਹਨ। ਉਨ੍ਹਾਂ ਹਰੇਕ ਨੂੰ ਇਹ ਸੋਚਣ ਦੀ ਬੇਨਤੀ ਕੀਤੀ ਕਿ ਮਸ਼ੀਨਾਂ ਦੇ ਮੁਕਾਬਲੇ ਕਿਵੇਂ ਇਸ ਬੌਧਿਕ ਪੱਖ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਮਨੁੱਖੀ ਸੂਝਬੂਝ ਸਦਾ ਹੀ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮੁਕਾਬਲੇ ਕੁਝ ਕਦਮ ਅੱਗੇ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਕਿਵੇਂ ਸਾਡੀਆਂ ਆਪਣੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ ਮਨੁੱਖਾਂ ਦੀ ਮਦਦ ਕਰ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਹਰੇਕ ਵਿਅਕਤੀ ਦੀ ਵਿਲੱਖਣ ਸੰਭਾਵਨਾ ਸਾਹਮਣੇ ਲਿਆਵੇਗੀ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਲਈ ਸਸ਼ਕਤ ਬਣਾਏਗੀ। ਉਨ੍ਹਾਂ ਰੇਜ਼ 2020 ਵਿੱਚ ਭਾਗ ਲੈਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਚਾਰਾਂ ਦਾ ਅਦਾਨਪ੍ਰਦਾਨ ਕਰਨ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਅਪਣਾਨਾਉਣ ਲਈ ਇੱਕ ਸਾਂਝਾ ਕੋਰਸ ਤਿਆਰ ਕਰਨ। ਉਨ੍ਹਾਂ ਸ਼ੁਭਕਾਮਨਾ ਦਿੱਤੀ ਕਿ ਇਸ ਵਿਚਾਰਵਟਾਂਦਰੇ ਤੋਂ ਨਿੱਕਲ ਕੇ ਸਾਹਮਣੇ ਆਉਣ ਵਾਲੀ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ ਵਾਸਤੇ ਕਾਰਵਾਈ ਦੀ ਰੂਪਰੇਖਾ ਤਿਆਰ ਹੋਵੇਗੀ ਅਤੇ ਉਸ ਨਾਲ ਸਮੁੱਚੇ ਵਿਸ਼ਵ ਦੇ ਲੋਕਾਂ ਦੇ ਜੀਵਨ ਤੇ ਆਜੀਵਿਕਾਵਾਂ ਦਾ ਕਾਇਆਕਲਪ ਕਰਨ ਵਿੱਚ ਮਦਦ ਮਿਲੇਗੀ।

 

*****

 

ਵੀਆਰਆਰਕੇ/ਏਕੇ(Release ID: 1661908) Visitor Counter : 243