ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਵੱਛਤਮ ਭਾਰਤ, ਸਵੱਛਤਮ ਭਾਰਤ-ਕਲੀਨਰ, ਸਿਹਤਮੰਦ ਭਾਰਤ ਲਈ ਆਪਣੇ ਸੰਕਲਪ ਨੂੰ ਦੁਹਰਾਉਣ ਦਾ ਸਮਾਂ: ਹਰਦੀਪ ਐਸ ਪੁਰੀ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ ਸਵੱਛ ਭਾਰਤ ਮਿਸ਼ਨ -ਸ਼ਹਿਰੀ-ਦੇ ਛੇ ਸ਼ਾਨਦਾਰ ਸਾਲਾਂ ਦਾ ਸਮਾਰੋਹ ਮਨਾਇਆ
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਟਰੈਕਟਿਵ ਐਸਬੀਐਮ-ਯੂ ਪੋਰਟਲ ਡਾਕਉਮੈਂਟਿੰਗ ਦੀ ਸਿਖਲਾਈ ਦੀ ਸ਼ੁਰੂਆਤ ਕੀਤੀ
ਸਾਡੇ 99% ਸ਼ਹਿਰ ਓਡੀਐਫ ਹੋ ਗਏ ਹਨ: ਦੁਰਗਾ ਸ਼ੰਕਰ ਮਿਸ਼ਰਾ
ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੈਡੀ ਰੈਕਨਰ ਜਾਰੀ ਕੀਤਾ
ਯੂਐਲਬੀਐਸ ਨੂੰ ਆਪਣੇ ਜਨਤੱਕ ਅਤੇ ਕਮਿਊਨਿਟੀ ਪਖਾਨੇ (ਪੀਟੀ/ਸੀ ਟੀ) ਉਡੀਐਫ+ ਬਣਾਉਣ ਵਿੱਚ ਸਹਾਇਤਾ ਕਰਨ ਲਈ ਸਫ਼ਾਈ ਮੈਪਿੰਗ ਉਪਕਰਣ ਲਾਂਚ ਕੀਤਾ
77% ਵਾਰਡਾਂ ਵਿਚ ਕੂੜੇ ਨੂੰ ਵੱਖ ਕਰਨ ਦੇ ਸਾਧਨ ਹਨ ਜਦਕਿ ਪੈਦਾ ਹੋਣ ਵਾਲੇ ਕੁੱਲ ਕੂੜੇ ਦੇ 67% ਹਿੱਸੇ ਦੀ ਪ੍ਰੋਸੇਸਿੰਗ ਕੀਤੀ ਜਾ ਰਹੀ ਹੈ, ਸਾਲ 2014 ਦੀ 18% ਪ੍ਰੋਸੈਸਿੰਗ ਦੇ ਮੁਕਾਬਲੇ ਹੁਣ ਇਸ ਵਿੱਚ ਤਕਰੀਬਨ 4 ਗੁਣਾਂ ਵੱਧ ਉਛਾਲ ਆਇਆ ਹੈ
ਸਵੱਛ ਸਰਵੇਖਣ 2020 ਵਿਚ 12 ਕਰੋੜ ਨਾਗਰਿਕਾਂ ਨੇ ਹਿੱਸਾ ਲਿਆ
ਸਵੱਛਤਮ ਭਾਰਤ ਦੇ ਬਾਰੇ ਵਿੱਚ ਨਵੇਂ ਉਪਰਾਲਿਆਂ ਦੀ ਰੂਪ
ਰੇਖਾ ਤਿਆਰ ਕਰਨ ਲਈ ਰਾਜਾ/ਸ਼ਹਿਰਾਂ ਨੇ ਆਪਣੇ ਪਿਛਲੇ
6 ਸਾਲਾਂ ਦੇ ਤਜ਼ੁਰਬਿਆਂ ਨੂੰ ਸਾਂਝਾ ਕੀਤਾ

Posted On: 02 OCT 2020 3:26PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵਿੱਚ ਰਾਜ ਮੰਤੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਅੱਜ ਜਦੋਂ ਅਸੀਂ ਐਸ ਬੀ ਐਮ-ਯੂ ਦੇ ਛੇ ਸਾਲ ਪੂਰੇ ਕਰ ਲਏ ਹਨ ਤਾਂ ਹੁਣ ਇੱਕ ਦ੍ਰਿੜ ਸੰਕਲਪ ਲੈਣ ਦਾ ਸਮਾਂ ਹੈ ਕਿ ਅਸੀਂ ਸਾਰੇ ਇੱਕਜੁਟ ਹੋਈਏ, ਇਸਤੋਂ ਇਲਾਵਾ ਇਸ ਜਨ ਅੰਦੋਲਨ ਨੂੰ ਮਜਬੂਤ ਕਰਨਾ ਹੈ ਕਿਉਂ ਜੋ ਸਾਰੇ ਸ਼ਹਿਰੀ ਭਾਰਤੀ ਇਸਦਾ ਹਿੱਸਾ ਹਨ ਸਵੱਛ ਭਾਰਤ ਮਿਸ਼ਨ-ਅਰਬਨ (ਐਸਬੀਐਮ-ਯੂ) ਦੀ 6 ਵੀਂ ਵਰ੍ਹੇ ਗੰਢ ਮਨਾਉਣ ਲਈ 'ਸਵੱਛਤਾ ਕੇ 6 ਸਾਲ ਬੇਮਿਸਾਲ' ਸਿਰਲੇਖ ਨਾਂਅ ਦੇ ਇੱਕ ਵੈਬਿਨਾਰ ਵਿੱਚ ਆਪਣੇ ਸੰਬੋਧਨ ਦੌਰਾਨ ਸ਼੍ਰੀ ਪੁਰੀ ਨੇ ਕਿਹਾ ਕਿ ਜਨ ਅੰਦੋਲਨ ਅਤੇ ਜਨ ਭਾਗੀਦਰੀ ਦੀ ਇਹ ਭਾਵਨਾ - ਸਮੂਹਕ ਕਾਰਵਾਈ ਦੀ ਤਾਕਤ ਹੈ, ਜੋ ਮੁਕਾਬਲੇ ਦੀ ਸਿਹਤਮੰਦ ਭਾਵਨਾ ਨਾਲ ਭਰਪੂਰ ਹੈ ਇਹ ਭਾਵਨਾ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਾਲਾਨਾ ਸਵੱਛਤਾ ਸਰਵੇਖਣ ਤੋਂ ਸਾਫ ਨਜਰ ਆਉਂਦੀ ਹੈ ਸਵੱਛਤਾ ਸਰਵੇਖਣ 2020 ਵਿਚ 12 ਕਰੋੜ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ

 

 

ਇਹ ਵੈਬੀਨਾਰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵੱਲੋਂ ਆਯੋਜਿਤ ਕੀਤਾ ਗਿਆ ਸੀ ਵੈਬਿਨਾਰ ਦੌਰਾਨ ਇਸ ਮਿਸ਼ਨ ਤਹਿਤ ਪਿਛਲੇ ਛੇ ਸਾਲਾਂ ਦੀਆਂ ਉਪਲੱਬਧੀਆਂ ਦਾ ਸਮਾਗਮ ਮਨਾਇਆ ਗਿਆ ਜਿਨ੍ਹਾਂ ਵਿੱਚ ਰਾਜਾਂ ਅਤੇ ਸ਼ਹਿਰਾਂ ਅਤੇ ਭਾਈਵਾਲ ਸੰਗਠਨਾਂ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ ਅਤੇ ਮਹਾਤਮਾ ਗਾਂਧੀ ਦੀ 151 ਵੀਂ ਜਯੰਤੀ ਵੀ ਮਨਾਈ ਗਈ ਵੈਬਿਨਾਰ ਦੀ ਪ੍ਰਧਾਨਗੀ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਅਤੇ ਵਧੀਕ ਸਕੱਤਰ ਸ਼੍ਰੀ ਕਾਮਰਨ ਰਿਜ਼ਵੀ ਨਾਲ ਕੀਤੀ

ਇਸ ਮੌਕੇ ਸ਼੍ਰੀ ਪੁਰੀ ਨੇ ਕਿਹਾ ਕਿ ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਲ 2014 ਵਿੱਚ ਐਸ ਬੀ ਐਮ-ਯੂ ਦੀ ਸ਼ੁਰੂਆਤ ਕੀਤੀ ਤਾਂ 02 ਅਕਤੂਬਰ 2019 ਤੱਕਸਵੱਛ ਭਾਰਤ ਪ੍ਰੋਗਰਾਮ ਆਯੋਜਤ ਕਰਨ ਦਾ ਵਿਜ਼ਨ ਸੀ, ਇਸ ਦਿਨ ਰਾਸ਼ਟਰਪਿਤਾ ਦੀ 150ਵੀਂ ਜਯੰਤੀ ਸੀ ਅੱਜ, ਮੈਂ ਇਹ ਵੇਖ ਕੇ ਬਹੁਤ ਮਾਣ ਮਹਿਸੂਸ ਕਰਦਾ ਹਾਂ, ਅਤੇ ਨਾਲ ਹੀ ਨਿਮਰਤਾ ਨਾਲ ਵੇਖਦਾ ਹਾਂ ਕਿ ਕਿਵੇਂ ਸ਼ਹਿਰੀ ਭਾਰਤ ਦਾ ਹਰ ਨਾਗਰਿਕ ਇਕੱਜੁਟ ਹੋ ਕੇ ਉਸ ਸੁਪਨੇ ਨੂੰ ਠੋਸ ਸੱਚਾਈ ਬਣਾਉਣ ਲਈ ਆਇਆ ਹੈ ਇਹ ਨਾਗਰਿਕਾਂ ਦੇ ਸਮੂਹਕ ਯਤਨਾਂ, ਹਜ਼ਾਰਾਂ ਸਵੱਛਤਾ ਰਾਜਦੂਤਾਂ, ਸਵੱਛਤਾ ਦੇ ਲੱਖਾਂ ਪੈਰੋਕਾਰਾਂ, ਕਈ ਮਾਸ ਮੀਡੀਆ ਮੁਹਿੰਮਾਂ ਅਤੇ ਸਿੱਧੇ ਪਹੁੰਚ ਪ੍ਰੋਗਰਾਮਾਂ ਦੇ ਸਿੱਟੇ ਤੋਂ ਇਲਾਵਾ ਹੋਰ ਕੁਝ ਨਹੀ ਹੈ, ਜਿਸ ਕਾਰਨ ਐਸਬੀਐਮ-ਯੂ ਨੇ ਇਕ ਕਲਪਨਾਯੋਗ ਪੈਮਾਨਾ ਹਾਸਲ ਕਰਨ ਵਿੱਚ ਸਹਾਇਤਾ ਮਿਲੀ ਹੈ ਸਾਨੂੰ ਆਪਣੇ ਨਿਰਮਾਣ ਕਾਰਜਾਂ ਅਤੇ ਭੰਨ ਤੋੜ ਕਾਰਨ ਪੈਦਾ ਹੋਏ ਮਲਬੇ ਅਤੇ ਕਚਰੇ-ਕੂੜਾ ਕਰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਅਤੇ ਆਪਣੀਆਂ ਸਾਰੀਆਂ ਕੂੜਾ ਡੰਪ ਕਰਨ ਵਾਲੀਆਂ ਥਾਂਵਾਂ ਦਾ ਜੈਵਿਕ ਉਪਚਾਰ ਕਰਨ ਦੇ ਨਾਲ ਨਾਲ ਕੁੜੇ ਦੀ ਪ੍ਰੋਸੇਸਿੰਗ ਸਮਰੱਥਾਵਾਂ ਨੂੰ ਵਧਾਉਣ ਦੀ ਲੋੜ ਤੇ ਧਿਆਨ ਕੇਂਦਰਤ ਕਰਨ ਦੀ ਜਰੂਰਤ ਹੈ ਵੇਸਟ ਮੈਨੇਜਮੈਂਟ ਪ੍ਰੈਕਟਿਸਸ ਦਾ ਪਰਬੰਧਨ ਅਤੇ ਇੰਟਰਐਕਟਿਵ ਪੋਰਟਲ, ਜੋ ਮੈਂ ਅੱਜ ਲਾਂਚ ਕੀਤਾ ਹੈ, ਇਸ ਖੇਤਰ ਦੇ ਸ਼ਹਿਰਾਂ ਵੱਲੋਂ ਕਈ ਤਰ੍ਹਾਂ ਦੇ ਨਵੀਨਤਾਕਾਰੀ ਪ੍ਰਯੋਗਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵੱਲੋਂ ਯੂਐਲਬੀਐਸ ਲਈ ਸਮਰੱਥਾ ਵਧਾਉਣ ਦੇ ਯਤਨਾਂ ਨੂੰ ਸੱਚਮੁੱਚ ਉਤਸ਼ਾਹ ਮਿਲੇਗਾ "

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਨੇ ਮਿਸ਼ਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਕਰਦਿਆਂ ਕਿਹਾ ਕਿ ਜਦੋਂ ਐਸਬੀਐਮ -ਯੂ ਦੀ ਸ਼ੁਰੂਆਤ 2 ਅਕਤੂਬਰ 2014 ਨੂੰ ਕੀਤੀ ਗਈ ਸੀ, ਤਾਂ ਇਸ ਦਾ ਉਦੇਸ਼ ਸ਼ਹਿਰੀ ਭਾਰਤ ਨੂੰ ਖੁੱਲੇ ਵਿੱਚ ਪਖਾਨੇ ਤੋਂ ਮੁਕਤ ਕਰਨ ਦੇ ਨਾਲ ਨਾਲ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਠੋਸ ਕੂੜੇ ਦਾ ਪ੍ਰਬੰਧਨ ਕਰਨਾ ਸੀ ਅੱਜ ਅਸੀਂ ਨਾ ਸਿਰਫ ਆਪਣੇ ਟੀਚੇ ਨੂੰ ਹਾਸਲ ਕਰ ਲਿਆ ਹੈ ਬਲਕਿ ਉ ਡੀ ਐਫ+, ਉ ਡੀ ਐਫ++, ਕੂੜਾ ਮੁਕਤ ਸ਼ਹਿਰਾਂ ਲਈ ਸਟਾਰ ਰੇਟਿੰਗ, ਸਾਡੇ ਸਲਾਨਾ ਸਫਾਈ ਸਰਵੇਖਣ, ਸਵੱਛਤਾ ਸਰਵੇਖਣ ਨੇ ਦੇਸ਼ ਨੂੰ ਸਵੱਛਤਾ ਅਤੇ ਐਸਡਬਲਯੂਐਮ ਦੇ ਰਸਤੇ ਤੇ ਵੀ ਅੱਗੇ ਵਧਾਇਆ ਹੈ ਇਨ੍ਹਾਂ ਉਪਲੱਬਧੀਆਂ ਲਈ ਕਿਸੇ ਪ੍ਰੀਚੈ ਜਾਂ ਪਛਾਣ ਦੀ ਜ਼ਰੂਰਤ ਨਹੀਂ ਹੈ ਸਾਲ 2014 ਵਿਚ ਜ਼ੀਰੋ ਸਥਿਤੀ ਵਾਲੇ ਰਾਜਾਂ ਅਤੇ ਸ਼ਹਿਰਾਂ ਵਿੱਚੋਂ ਅਰਥਾਤ ਜੋ ਉਸ ਵੇਲੇ ਕੋਈ ਵੀ ਓਡੀਐਫ ਨਹੀ ਸੀ, ਅੱਜ 99% ਤੋਂ ਵੱਧ ਓਡੀਐਫ ਬਣ ਗਏ ਹਨ ਪੱਛਮ ਬੰਗਾਲ ਦੇ 45 ਸ਼ਹਿਰਾਂ ਦਾ ਮੁਲਾਂਕਣ ਮੁਕੰਮਲ ਹੋਣ ਤੋਂ ਬਾਅਦ ਇਹ 100% ਉ ਡੀ ਐਫ ਬਣ ਜਾਣਗੇ ਇਹ ਮੁਲਾਂਕਣ ਇੱਕ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਕਿਉਂਜੋ ਕੋਵਿਡ ਮਹਾਮਾਰੀ ਕਾਰਨ ਇਹ ਪੈਂਡਿੰਗ ਹੈ 2014 ਵਿੱਚ ਐਸਡਬਲਯੂਐਮ ਵਿੱਚ ਸਿਰਫ 18% ਠੋਸ ਕਚਰੇ ਦੀ ਪ੍ਰੋਸਸਸਿੰਗ ਕੀਤੀ ਜਾ ਰਹੀ ਸੀ, ਪਰ ਅੱਜ 67% ਕਚਰੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਅਤੇ 77% ਤੋਂ ਵੱਧ ਵਾਰਡ ਕਚਰੇ ਨੂੰ ਵੱਖਰਾ ਕਰਨ ਦੇ ਸਾਧਨ ਪਣਾ ਰਹੇ ਹਨ ਅਸੀਂ ਆਪਣੇ ਯਤਨ ਜਾਰੀ ਰੱਖਣ ਦਾ ਇਰਾਦਾ ਰੱਖਦੇ ਹਾਂ ਅਤੇ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਇਨ੍ਹਾਂ ਅੰਕੜਿਆਂ ਵਿੱਚ ਅਗਲੇ ਕੁਝ ਸਾਲਾਂ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲੇਗਾ

 

ਇਸ ਸਮਾਰੋਹ ਦੇ ਉਦਘਾਟਨੀ ਸੈਸ਼ਨ ਵਿਚ ਇਕ ਛੋਟੀ ਜਿਹੀ ਫਿਲਮ 'ਸਵੱਛਤਾ ਕੇ 6 ਸਾਲ - ਬੇਮਿਸਾਲ' ਵੀ ਪੇਸ਼ ਕੀਤੀ ਗਈ, ਜਿਸ ਵਿੱਚ ਜਿਸ ਵਿੱਚ ਐਸ ਬੀ ਐਮ ਯੂ ਦੀ 2014 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਅਤੇ ਪ੍ਰਭਾਵ ਨੂੰ ਦਰਸਾਇਆ ਗਿਆ ਹੈ ਮਿਸ਼ਨ ਦੇ ਪਿਛਲੇ ਛੇ ਸਾਲਾਂ ਵਿੱਚ ਅਨੇਕਾਂ ਡਿਜੀਟਲ ਇਨੋਵੇਸ਼ਨਾਂ ਵੀ ਵੇਖੀਆਂ ਗਈਆਂ ਹਨ ਜਦੋਂ ਸਵੱਛਤਾ ਐਪ, ਸਵੱਛਤਾ ਸਬੰਧੀ ਸ਼ਿਕਾਇਤਾਂ ਲਈ ਨਾਗਰਿਕ ਸ਼ਿਕਾਇਤ ਨਿਵਾਰਣ ਉਪਕਰਣ, ਗੁੱਗਲ ਮੈਪ ਤੇ ਐਸ ਬੀ ਐਮ ਪਖਾਨੇ, ਜਿਸ ਨਾਲ ਗੁੱਗਲ ਮੈਪ ਅਤੇ ਸਵੱਛ ਮੰਚ ਤੇ ਉਪਭੋਗਤਾਵਾਂ ਲਈ ਸਭ ਤੋਂ ਨੇੜੇ ਦੇ ਜਨਤੱਕ ਪਖਾਨੇ ਦੀ ਸਥਿਤੀ ਦਾ ਪਤਾ ਚਲਦਾ ਹੈ ਸਵੱਛਤਾ ਨਾਲ ਸਬੰਧਤ ਗਤੀਵਿਧੀਆਂ ਅਤੇ ਆਯੋਜਨਾਂ ਦੇ ਲਈ ਸਮਰਪਤ ਨਾਗਰਿਕਾਂ ਨੂੰ ਡਿਜੀਟਲ ਪਲੇਟਫਾਰਮ ਸਮੇਤ ਸਵੱਛਤਾ ਦੇ ਪ੍ਰਮੁੱਖ ਉਪਰਾਲਿਆਂ ਵਿੱਚ ਲੋਕ ਸੇਵਾ ਪੂਰਤੀ ਵਿੱਚ ਸੁਧਾਰ ਦੀ ਗੱਲ ਵੀ ਆਉਂਦੀ ਹੈ ਤਾਂ ਇਹ ਨਵਾਚਰ ਫੈਸਲਾਕੁੰਨ ਸਾਬਤ ਹੋਏ ਹਨ I ਉਨ੍ਹਾਂ ਕਿਹਾ ਕਿ ਇਹ ਡਿਜੀਟਲ ਉਪਾਅ ਪਖਾਨਿਆਂ ਦਾ ਵੱਧ ਤੋਂ ਵੱਧ ਉਪਯੋਗ, ਕਚਰੇ ਨੂੰ ਦਾ ਸਰੋਤ ਤੇ ਹੀ ਵੱਖ ਕਰਨ ਅਤੇ ਘਰ ਵਿੱਚ ਖਾਦ ਬਣਾਉਣ ਦੀ ਪ੍ਰਕ੍ਰਿਆ ਤੋਂ ਲੈ ਕੇ ਕਈ ਤਰ੍ਹਾਂ ਦੇ ਵਿਸ਼ਿਆਂ ਵਿੱਚ ਨਵਾਚਾਰੀ ਮਲਟੀ ਮੀਡਿਆ ਅਭਿਆਨ ਹਨ ਇਨ੍ਹਾਂ ਸਾਰੇ ਹੀ ਯਤਨਾਂ ਦਾ ਉਦੇਸ਼ ਮਿਸ਼ਨ ਨੂੰ ਨਾਗਰਿਕਾਂ ਦੇ ਨੇੜੇ ਲਿਆਉਣਾ ਹੈ, ਜਿਸ ਦੇ ਸਿੱਟੇ ਵਜੋਂ ਕਰੋੜਾਂ ਨਾਗਰਿਕ ਇਸ ਸਿੱਧੇ ਪ੍ਰੋਗ੍ਰਾਮ ਵਿੱਚ ਹਿੱਸਾ ਲੈ ਰਹੇ ਹਨ - ਜਦੋਂ ਕਿ ਸਵੱਛ ਸਰਵੇਖਣ ਦੇ ਪਿਛਲੇ ਸੰਸਕਰਣ ਵਿੱਚ 12 ਕਰੋੜ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ ਸੀ ਪ੍ਰਧਾਨਮੰਤਰੀ ਦੇ ਭਾਰਤ ਨੂੰ ਸਿੰਗਲ ਉਪਯੋਗ ਪਲਾਸਟਿਕ ਤੋਂ ਮੁਕਤ ਕਰਵਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਸਵੱਛਤਾ ਹੀ ਸੇਵਾ 2019 ਪ੍ਰੋਗਰਾਮ ਵਿੱਚ 7 ਕਰੋੜ ਤੋਂ ਵੱਧ ਨਾਗਰਿਕ ਸ਼ਾਮਲ ਹੋਏ ਸਨ

 

ਇਸ ਸਮਾਰੋਹ ਵਿਚ ਉੱਤਰਾਖੰਡ, ਕੇਰਲ, ਇੰਫਾਲ, ਡੂੰਗਰਪੁਰ, ਖੜਗੋਨ ਆਦਿ ਵਰਗੇ ਰਾਜਾਂ ਅਤੇ ਸ਼ਹਿਰਾਂ ਨੇ ਪਿਛਲੇ ਛੇ ਸਾਲਾਂ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਸਵੱਛਤਮ ਭਾਰਤ ਵੱਲ ਅਗਲੇ ਕਦਮਾਂ ਦੀ ਰੂਪਰੇਖਾ ਤਿਆਰ ਕਰਨ ਦੇ ਸਬੰਧ ਵਿੱਚ ਵਿਚਾਰ ਕੀਤਾ ਭਾਗੀਦਾਰਾਂ ਨੇ ਐਸਬੀਐਮ-ਯੂ ਦੇ ਵਿਕਾਸ ਭਾਈਵਾਲਾਂ ਦੇ ਤਜ਼ਰਬਿਆਂ ਨੂੰ ਸੁਣਨ ਦਾ ਮੌਕਾ ਵੀ ਮਿਲਿਆ। ਇਨ੍ਹਾਂ ਭਾਗੀਦਾਰਾਂ ਵਿੱਚ ਅੰਰਰਾਸ਼ਟਰੀ ਵਿਕਾਸ ਲਈ ਯੂਨਾਈਟਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ), ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ (ਬੀ ਐਮ ਐਮ ਐਫ), ਜੀ ਆਈ ਜ਼ੈਡ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ ਐਨ ਡੀ ਪੀ) ਅਤੇ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ (ਯੂ ਐਨ ਆਈ ਡੀ ਓ) ਸ਼ਾਮਲ ਸਨ ਮੰਤਰਾਲਾ ਵੱਲੋਂ ਪ੍ਰਮੁੱਖ ਪ੍ਰਕਾਸ਼ਨਾਂ ਦੀ ਇਕ ਲੜੀ ਵੀ ਲਾਂਚ ਕੀਤੀ ਗਈ। ਨੈਸ਼ਨਲ ਫ਼ੀਕਲ ਸਲੱਜ ਐਂਡ ਸੇਪਟੇਜ ਮੈਨੇਜਮੈਂਟ (ਐਨਐਫਐਸਐਸਐਮ) ਗਠਜੋੜ ਵੱਲੋਂ ਸੰਕਲਿਤ ਦਸਤਾਵੇਜ਼ 'ਫਰੰਟਲਾਈਨ ਸਟੋਰੀਜ਼ ਆਫ਼ ਰੈਸਿਲਿਜੈਂਸ: ਇੰਡੀਆਜ਼ ਸੈਨੀਟੇਸ਼ਨ ਚੈਂਪੀਅਨਜ਼' ਪੇਸ਼ ਕੀਤਾ ਜਿਸ ਵਿੱਚ ਦੇਸ਼ ਭਰ ਦੇ ਸਫਾਈ ਕਰਮਚਾਰੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਦਰਜ ਹਨ 'ਕੋਵਿਡ ਡਾਇਰੀਜ : ਰਿਸਪਾਂਸੇਸ ਆਫ ਇੰਡੀਅਨ ਸਿਟੀਜ ਟੂ ਕੋਵਿਡ-19 ਵਿੱਚ ਕੋਵਿਡ -19 ਦੇ ਪਹਿਲੇ ਚਾਰ ਮਹੀਨਿਆਂ ਦੇ ਲਾਕ ਡਾਉਨ ਦੇ ਅਰਸੇ ਦੇ ਦੌਰਾਨ ਭਾਰਤੀ ਸ਼ਹਿਰਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਅਤੇ ਪਹਿਲਕਦਮੀਆਂ ਦਾ ਦਸਤਾਵੇਜ਼ ਉਪਲੱਬਧ ਕਰਵਾਉਂਦਾ ਹੈ ਇਹ ਲਚੀਲਾ ਸ਼ਹਿਰੀ ਸਵੱਛਤਾ ਪ੍ਰਤੀਕ੍ਰਮ ਆਰ ਯੂ ਐਸ ਆਰ ਢਾਂਚਾ (ਆਰ ਯੂ ਐਸ ਆਰ) ਮੁਹਈਆ ਕਰਵਾਉਂਦਾ ਹੈ, ਜਿਸਨੂੰ ਮਹਾਮਾਰੀ ਦੀ ਸਥਿਤੀ ਦਾ ਜਵਾਬ ਦੇਣ ਲਈ ਸ਼ਹਿਰਾਂ ਵੱਲੋਂ ਲਾਗੂ ਕੀਤਾ ਸਕਦਾ ਹੈ ।

ਇਸਦੇ ਨਾਲ ਹੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆ ਬਾਰੇ ਮੰਤਰੀ ਨੇ ਅਲਮੈਨੇਕ ਆਫ ਵੇਸਟ ਪ੍ਰੈਕਟਿਸਸ ਨਾਂਅ ਦੀ ਸਰਬੋਤਮ ਪ੍ਰਕ੍ਰਿਆ ਅਤੇ ਐਸਡਬਲਯੂਐਮ ਦੀ ਨਵੀਨਤਾਪੂਰਨ ਕੇਸ ਸਟਡੀਜ਼ ਦਾ ਇੱਕ ਸੰਖੇਪ ਵੀ ਜਾਰੀ ਕੀਤਾ ਮੁਹਿੰਮ ਦੇ ਅਨਿਖੜਵੇਂ ਹਿੱਸੇ ਦੇ ਰੂਪ ਵਿੱਚ ਯੂਐਲਬੀ'ਜ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਮਰੱਥਾ ਨਿਰਮਾਣ ਵੇ ਇਕੀਤਾ ਗਿਆ ਇਸ ਪਹਿਲਕਦਮੀ ਦੇ ਹਿੱਸੇ ਦੇ ਤੌਰ ਤੇ ਮੰਤਰਾਲਾ ਨੇ ਰਾਸ਼ਟਰੀ ਸ਼ਹਿਰੀ ਮਾਮਲਿਆਂ ਦੀ ਸੰਸਥਾ ਐਨਆਈਯੂਏ ਦੀ ਮਦਦ ਨਾਲ 2016 ਤੋਂ ਭਾਰਤ ਭਰ ਵਿੱਚ 150 ਤੋਂ ਵੱਧ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਿਨ੍ਹਾਂ ਵਿੱਚ 3200 ਤੋਂ ਵੱਧ ਯੂ ਐਲ ਬੀ'ਜ ਦੇ 6000 ਤੋਂ ਵੱਧ ਅਧਿਕਾਰੀਆਂ ਨੇ ਭਾਗੀਦਾਰੀ ਕੀਤੀ

 

ਐਨਆਈਯੂਏ ਵੱਲੋਂ ਵਿਕਸਤ ਕੀਤਾ ਗਿਆ ਇੰਟਰਐਕਟਿਵ ਐਸਬੀਐਮ-ਯੂ ਪੋਰਟਲ ਤੇ ਇਨ੍ਹਾਂ ਵਰਕਸ਼ਾਪਾਂ ਦੇ ਨਤੀਜਿਆਂ ਨੂੰ ਦਰਜ ਕੀਤਾ ਗਿਆ ਹੈ ਪੂਰਾ ਧਿਆਨ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਤੇ ਹੈ, ਜੋ ਸਵੱਛਤਾ ਮੁਹਿੰਮ ਦੀ ਮੋਹਰਲੀ ਕਤਾਰ ਦੇ ਯੋਧਾ ਮੰਨੇ ਜਾਂਦੇ ਹਨ I ਸਫਾਈ ਕਰਮਚਾਰੀਆਂ ਦੀ ਅਸੁਰੱਖਿਆ ਨੂੰ ਘੱਟ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਜਲਦੀ ਨਾਲ ਦਖਲੰਦਾਜ਼ੀ ਕੀਤੇ ਜਾਣ ਦੀ ਲੋੜ ਨੂੰ ਲੈ ਕੇ ਯੂ ਐਲ ਬੀ'ਜ ਨੂੰ ਸੰਵੇਦਨਸ਼ੀਲ ਬਣਾਉਣ ਲਈ ਮੰਤਰਾਲਾ ਨੇ ਸ਼ਹਿਰੀ ਪ੍ਰਬੰਧਨ ਕੇਂਦਰ (ਯੂ ਐਮ ਸੀ)ਵੱਲੋਂ ਤਿਆਰ ਕੀਤਾ ਰੇਡੀ ਰੈਕਨਰ ਫੇਰ ਇੰਸੂਅਰੇਂਸ ਸੇਫਟੀ ਆਫ ਸੈਨੀਟੇਸ਼ਨ ਵਰਕਰਜ਼ ਵੀ ਜਾਰੀ ਕੀਤਾ ਇਸਤੋਂ ਇਲਾਵਾ ਮੰਤਰਾਲਾ ਨੇ ਯੂ ਐਲ ਬੀ'ਜ ਵੱਲੋਂ ਜਨਤੱਕ ਅਤੇ ਕਮਿਊਨਿਟੀ ਪਖਾਨਿਆਂ (ਪੀ ਟੀ/ਸੀ ਟੀ) ਉ ਡੀ ਐਫ + ਦੇ ਨਿਰਮਾਣ ਵਿੱਚ ਮਦਦ ਲਈ ਯੂਐਮਸੀ ਵੱਲੋਂ ਵਿਕਸਤ ਸੈਨੀਟੇਸ਼ਨ ਮੈਪਿੰਗ ਉਪਕਰਨ ਵੀ ਜਾਰੀ ਕੀਤਾ

ਮਿਸ਼ਨ ਲਈ ਅੱਗੇ ਵਧਣ ਦੇ ਰਸਤੇ ਦਾ ਸਾਰ ਦਿੰਦਿਆਂ ਹਾਊਸਿੰਗ ਮੰਤਰੀ ਨੇ ਕਿਹਾ, “ਹਾਲਾਂਕਿ ਅਸੀਂ ਨਿਸ਼ਚਤ ਤੌਰ ਤੇ ਪਿਛਲੇ ਕੁੱਝ ਸਾਲਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਕਰ ਸਕਦੇ ਹਾਂ, ਲੇਕਿਨ ਯਾਤਰਾ ਅਜੇ ਸਿਰਫ ਸ਼ੁਰੂ ਹੋਈ ਹੈ ਸਾਰਿਆਂ ਨੂੰ ਟਿਕਾਉ ਸਵੱਛਤਾ ਮੁਹੱਈਆ ਕਰਵਾਉਣਾ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਸਮੇਂ ਦੀ ਜਰੂਰਤ ਹੈ ਇਹ ਵੀ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਜਲ ਸਰੋਤਾਂ ਦੀ ਸੁਰੱਖਿਆ ਕਰਕੇ ਪਾਣੀ ਦੀ ਹਰੇਕ ਬੂੰਦ ਨੂੰ ਬਚਾਈਏ ਅਤੇ ਇਸਦੇ ਲਈ ਸੁਰੱਖਿਅਤ ਅਤੇ ਟਿਕਾਊ ਪ੍ਰਬੰਧਨ, ਬੇਕਾਰ ਪਾਣੀ ਦੜੇ ਉਪਚਾਰ, ਅਤੇ ਉਸਦੇ ਮੁੜ ਤੋਂ ਇਸਤੇਮਾਲ ਨੂੰ ਯਕੀਨੀ ਬਣਾਉਣ ਦੀ ਜਰੂਰਤ ਹੈ। ਐਸਡਬਲਿਊ ਐਮ ਦੇ ਖੇਤਰ ਵਿੱਚ ਸਾਡਾ ਧਿਆਨ ਜਿੱਥੇ ਤਕ ਹੋ ਸਕੇ, ਪਲਾਸਟਿਕ ਦੇ ਸਿੰਗਲ ਇਸਤੇਮਾਲ ਵਿੱਚ ਵਿਆਪਕ ਕਟੌਤੀ ਕਰਨ, ਆਪਣੀਆਂ ਪ੍ਰੋਸੈਸਿੰਗ ਸਮ੍ਰਤਥਾਵਾਂ ਵਿੱਚ ਵਾਧਾ ਕਰਨ ਅਤੇ ਇਸਦੇ ਨਾਲ ਹੀ ਨਿਰਮਾਣ ਸਾਮਗ੍ਰੀ ਤੇ ਮਲਬੇ ਦੇ ਕੁਸ਼ਲ ਪ੍ਰਬੰਧਨ ਕਰਨ ਤੇ ਕਚਰਾ ਸੁੱਟਣ ਵਾਲੀਆਂ ਥਾਵਾਂ ਦੇ ਜੈਵਿਕ ਉਪਚਾਰ ਤੇ ਕੇਂਦਰਿਤ ਹੋਣਾ ਚਾਹੀਦਾ ਹੈ ਪਿੱਛਲੇ ਛੇ ਸਾਲਾਂ ਦੀਆਂ ਉਪਲੱਬਧੀਆਂ ਦੇ ਪਰਿਣਾਮ ਸਵਰੂਪ ਮਿਸ਼ਨ ਸੱਚਮੁੱਚ ਹੀ ਇੱਕ ਸਵੱਛ, ਤੰਦਰੁਸਤ, ਮਜਬੂਤ, ਖੁਸ਼ਹਾਲ ਅਤੇ ਆਤਮਨਿਰਭਰ ਭਾਰਤ ਬਣਾਉਣ ਦੀ ਦਿੱਸ਼ਾ ਵਿੱਚ ਆਪਣੇ ਸਫ਼ਰ ਦਾ ਨਿਸ਼ਚਿਤ ਹੀ ਨਵਾਂ ਅਧਿਆਏ ਲਿੱਖ ਰਿਹਾ ਹੈ

-------------------------------

ਆਰ ਜੇ



(Release ID: 1661331) Visitor Counter : 118