ਰੱਖਿਆ ਮੰਤਰਾਲਾ
88 ਵਾਂ ਏਅਰ ਫੋਰਸ ਡੇਅ: ਏਅਰ ਡਿਸਪਲੇਅ
Posted On:
02 OCT 2020 12:28PM by PIB Chandigarh
ਭਾਰਤੀ ਹਵਾਈ ਸੈਨਾ 08 ਅਕਤੂਬਰ 2020 ਨੂੰ ਆਪਣੀ 88 ਵੀਂ ਵਰ੍ਹੇਗੰਢ ਬੜੇ ਮਾਣ ਨਾਲ ਮਨਾਏਗੀ। ਏਅਰ ਫੋਰਸ ਸਟੇਸ਼ਨ ਹਿੰਡਨ (ਗਾਜ਼ੀਆਬਾਦ) ਵਿਖੇ ਵੱਖ ਵੱਖ ਜਹਾਜ਼ਾਂ ਦੀ ਮਦਦ ਨਾਲ ਕੀਤਾ ਜਾਣ ਵਾਲਾ ਸੰਖੇਪ ਪੱਧਰ ਦਾ ਇੱਕ ਹਵਾਈ ਪ੍ਰਦਰਸ਼ਨ ਹਵਾਈ ਫੌਜ ਦਿਵਸ ਪਰੇਡ ਸਮਾਰੋਹ ਦੀ ਮੁੱਖ ਵਿਸ਼ੇਸ਼ਤਾ ਹੋਵੇਗਾ । ਜਿਸ ਦੌਰਾਨ ਹਵਾਈ ਸੈਨਾ ਦੇ ਵੱਖ-ਵੱਖ ਲੜਾਕੂ ਜਹਾਜ਼ ਰੋਮਾਂਚਕ ਪ੍ਰਦਰਸ਼ਨ ਕਰਨਗੇ। ਏਅਰ ਡਿਸਪਲੇਅ ਦੀ ਰਿਹਰਸਲ 01 ਅਕਤੂਬਰ 2020 (ਵੀਰਵਾਰ) ਤੋਂ ਸ਼ੁਰੂ ਹੋ ਗਈ ਹੈ । ਜਿਨ੍ਹਾਂ ਖੇਤਰਾਂ 'ਤੇ ਇਹ ਜਹਾਜ਼ ਨੀਵੇਂ ਪੱਧਰਾਂ' ਤੇ ਉਡਾਣ ਭਰਨਗੇ ਉਹ ਹਨ - ਵਜ਼ੀਰਪੁਰ ਬ੍ਰਿਜ - ਕਰਵਲ ਨਗਰ-ਅਫਜ਼ਲਪੁਰ-ਹਿੰਡਨ, ਸ਼ਾਮਲੀ-ਜੀਵਾਨਾ-ਚੰਦੀ ਨਗਰ-ਹਿੰਡਨ, ਹਾਪੁਰ-ਪਿਲਖੁਆ-ਗਾਜ਼ੀਆਬਾਦ-ਹਿੰਡਨ।
ਪੰਛੀ, ਹਵਾਈ ਜਹਾਜ਼ਾਂ ਦੀ ਉਡਾਣ ਭਰਨ ਦੀ ਰਾਹ ਵਿੱਚ ਇੱਕ ਵੱਡਾ ਖ਼ਤਰਾ ਸਾਬਤ ਹੁੰਦੇ ਹਨ । ਦਿੱਲੀ, ਗਾਜ਼ੀਆਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਬਾਹਰ ਨਾ ਸੁੱਟਣ ਲਈ ਕਿਹਾ ਜਾ ਰਿਹਾ ਹੈ ਕਿਉਂਜੋ ਹਵਾਈ ਸੈਨਾ ਦਿਵਸ ਸਮਾਰੋਹ ਦੌਰਾਨ ਜਹਾਜ਼ ਨੀਵੇਂ ਪੱਧਰਾਂ' ਤੇ ਉਡਾਣ ਭਰਨਗੇ । ਇਹ ਇਸ ਲਈ ਜਰੂਰੀ ਹੈ, ਕਿਉਂਕਿ ਜੇ ਭੋਜਨ ਬਾਹਰ ਸੁੱਟ ਦਿੱਤਾ ਜਾਂਦਾ ਹੈ ਤਾਂ ਪੰਛੀ ਇਸਨੂੰ ਖਾਣ ਲਈ ਆਉਣਗੇ । ਇਸ ਨਾਲ ਜਹਾਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ, ਨਾਲ ਹੀ, ਲੋਕਾਂ ਨੂੰ ਮਰੇ ਹੋਏ ਜਾਨਵਰਾਂ ਦੀਆਂ ਲਾਸ਼ਾਂ ਬਾਹਰੋਂ ਮਿਲਣ ਤੇ ਸੈੱਲ ਨੰਬਰ 9559898963 ਤੇ ਕਾਲ ਜਾਂ ਐਸਐਮਐਸ ਕਰਨ ਲਈ ਕਿਹਾ ਗਿਆ ਹੈ ।
08 ਅਕਤੂਬਰ, 2020 ਨੂੰ ਸਵੇਰੇ 8 ਵਜੇ, ਏਅਰ ਡਿਸਪਲੇ ਦੌਰਾਨ ਏਅਰ ਫੋਰਸ ਦੇ ਹਵਾਈ ਜਹਾਜ਼ਾਂ ਦੀ ਆਕਾਸ਼ ਗੰਗਾ ਨਾਮੀ ਮਸ਼ਹੂਰ ਟੀਮ ਦੇ ਫਲੈਗਿੰਗ ਅਸਮਾਨ ਗੋਤਾਖੋਰਾਂ, ਆਪਣੀਆਂ ਰੰਗੀਨ ਛੱਤਰੀਆਂ ਦੇ ਨਾਲ ਏ ਐਨ -32 ਜਹਾਜ਼ ਦੇ ਸਕਾਈ ਡਾਇਵਿੰਗ ਨਾਲ ਖੁੱਲੇ ਅਸਮਾਨ ਵਿੱਚ ਪ੍ਦਰਸ਼ਣ ਕਰਨਾ ਸ਼ੁਰੂ ਕਰਨਗੇ ।
ਇਸ ਮੌਕੇ ਫਲਾਈਪਾਸਟ ਵਿਚ ਵਿੰਟੇਜ ਏਅਰਕਰਾਫਟ (ਪੁਰਾਣੇ ਜਹਾਜ਼), ਆਧੁਨਿਕ ਟ੍ਰਾਂਸਪੋਰਟਰ, ਏਅਰਕ੍ਰਾਫਟ ਅਤੇ ਫਰੰਟਲਾਈਨ ਲੜਾਕੂ ਜਹਾਜ਼ ਸ਼ਾਮਲ ਹੋਣਗੇ । ਸਮਾਰੋਹ 1052 ਵਜੇ ਸਪੈਲ ਬਾਈਡਿੰਗ ਐਰੋਬੈਟਿਕ ਡਿਸਪਲੇਅ ਨਾਲ ਸਮਾਪਤ ਹੋਵੇਗਾ ।
ਨੋਟ: ਜਹਾਜ਼ਾਂ ਦੀ ਸੁਰੱਖਿਅਤ ਉਡਾਨ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਕਿਰਪਾ ਕਰਕੇ ਬਾਕਸ ਵਿੱਚ ਸੰਦੇਸ਼ ਪ੍ਰਕਾਸ਼ਤ ਕਰੋ ।
ਏਬੀਬੀ / ਆਈਐਨ / ਪੀਆਰਐਸ / ਡੀਕੇਐਸ
(Release ID: 1661154)
Visitor Counter : 175