ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਲਗਾਤਾਰ 11ਵੇਂ ਦਿਨ 10 ਲੱਖ ਤੋਂ ਘੱਟ ਐਕਟਿਵ ਕੇਸਾਂ ਨੂੰ ਬਣਾਈ ਰੱਖਣ ਦੇ ਇਤਿਹਾਸਕ ਮੀਲ ਪੱਥਰ ਨੂੰ ਪਾਰ ਕੀਤਾ
ਸਿਰਫ਼ 12 ਦਿਨਾਂ ਵਿੱਚ ਆਖਰੀ 10 ਲੱਖ ਸਿਹਤਯਾਬ ਮਾਮਲੇ ਦਰਜ ਕੀਤੇ ਗਏ
Posted On:
02 OCT 2020 12:09PM by PIB Chandigarh
ਇਕ ਮਹੱਤਵਪੂਰਣ ਪ੍ਰਾਪਤੀ ਵਿੱਚ, ਭਾਰਤ ਨੇ ਇਕ ਅਟੁੱਟ ਲੜੀ ਤਹਿਤ 11 ਦਿਨਾਂ ਤੋਂ 10 ਲੱਖ ਤੋਂ ਘੱਟ ਐਕਟਿਵ ਕੇਸਾਂ ਦੇ ਅੰਕੜੇ ਨੂੰ ਸਥਿਰ ਰੱਖਣ ਦਾ ਰੁਝਾਨ ਕਾਇਮ ਰੱਖਿਆ ਹੈ ।
ਅੱਜ ਤੱਕ ਐਕਟਿਵ ਕੇਸਾਂ ਦੀ ਗਿਣਤੀ 9,42,217 ਹੈ ।
ਭਾਰਤ ਵਿੱਚ ਬਹੁਤ ਸਾਰੇ ਕੋਵਿਡ ਮਰੀਜ਼ ਹਰ ਦਿਨ ਠੀਕ ਹੋ ਰਹੇ ਹਨ, ਰੋਜ਼ਾਨਾ ਉੱਚ ਪੱਧਰੀ ਰਿਕਵਰੀ ਦਾ ਰੁਝਾਨ ਲਗਾਤਾਰ ਜਾਰੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 78,877 ਕੇਸ ਸਿਹਤਯਾਬ ਹੋਏ ਹਨ । ਇਸ ਦੇ ਨਤੀਜੇ ਵਜੋਂ ਰਾਸ਼ਟਰੀ ਸਿਹਤਯਾਬੀ ਦਰ ਵਿੱਚ ਨਿਰੰਤਰ ਵਾਧਾ ਹੋਇਆ ਹੈ, ਜੋ ਇਸ ਸਮੇਂ 83.70% ਹੈ ।
ਅੱਜ ਤੱਕ ਭਾਰਤ ਵਿੱਚ ਕੁੱਲ 53,52,078 ਮਰੀਜ਼ ਸਿਹਤਯਾਬ ਹੋ ਚੁੱਕੇ ਹਨ । ਆਖਰੀ 10 ਲੱਖ ਮਰੀਜ ਸਿਰਫ 12 ਦਿਨਾਂ ਵਿੱਚ ਸਿਹਤਯਾਬ ਹੋਏ ਹਨ । ਇਸ ਨਾਲ ਭਾਰਤ ਨੇ ਦੁਨੀਆ ਵਿੱਚ ਸਭ ਤੋਂ ਵੱਧ ਸਿਹਤਯਾਬ ਕੇਸਾਂ ਵਾਲੇ ਦੇਸ਼ ਹੋਣ ਦੀ ਆਪਣੀ ਗਲੋਬਲ ਸਥਿਤੀ ਨੂੰ ਕਾਇਮ ਰੱਖਿਆ ਹੈ ।
ਐਕਟਿਵ ਕੇਸਾਂ ਵਿਚੋਂ 76.62% 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ ।
ਅੱਜ ਤੱਕ, ਐਕਟਿਵ ਮਾਮਲੇ ਦੇਸ਼ ਦੇ ਕੁੱਲ ਕੇਸਾਂ ਦਾ ਸਿਰਫ 14.74% ਹੈ । ਮਹਾਰਾਸ਼ਟਰ 2.5 ਲੱਖ ਤੋਂ ਵੱਧ ਮਾਮਲਿਆਂ ਨਾਲ ਰਾਜਾਂ ਦੀ ਸੂਚੀ ਵਿੱਚ ਮੋਹਰੀ ਹੈ । ਇਸ ਤੋਂ ਬਾਅਦ ਕਰਨਾਟਕ ਵਿੱਚ 1 ਲੱਖ ਤੋਂ ਵੱਧ ਕੇਸ ਹਨ ।
ਦੇਸ਼ ਦੇ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਹਨ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 81,484 ਨਵੇਂ ਕੇਸ ਸਾਹਮਣੇ ਆਏ ਹਨ ।
ਨਵੇਂ ਕੇਸਾਂ ਦਾ 78.07% 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹੈ । ਨਵੇਂ ਕੇਸਾਂ ਵਿੱਚ ਮਹਾਰਾਸ਼ਟਰ ਵਿੱਚ16,000 ਤੋਂ ਵੱਧ ਕੇਸ ਮਿਲੇ ਹਨ । ਕਰਨਾਟਕ ਵਿੱਚ ਲਗਭਗ 10,000 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਕੇਰਲ ਵਿੱਚ 8,000 ਤੋਂ ਵੱਧ ਕੇਸ ਮਿਲੇ ਹਨ ਸਿਰਫ਼ 12 ਦਿਨਾਂ ਵਿੱਚ ਆਖਰੀ 10 ਲੱਖ ਸਿਹਤਯਾਬ ਮਾਮਲੇ ਦਰਜ ਕੀਤੇ ਗਏ।
ਦਸ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਸਿਹਤਯਾਬ ਮਾਮਲਿਆਂ ਦਾ 72% ਹੈ ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਨਵੇਂ ਸਿਹਤਯਾਬ ਕੇਸ ਹਨ ਜਦ ਕਿ ਆਂਧਰ ਪ੍ਰਦੇਸ਼ ਅਤੇ ਕਰਨਾਟਕ ਇਸ ਤੋਂ ਬਾਅਦ ਹਨ ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 1,095 ਮੌਤਾਂ ਹੋਈਆਂ ।
ਇਨ੍ਹਾਂ ਵਿਚੋਂ 83.37% 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਰਜ ਕੀਤੀਆਂ ਗਈਆਂ ਹਨ ।
ਕੱਲ੍ਹ ਮਹਾਰਾਸ਼ਟਰ ਵਿੱਚ 394 ਮੌਤਾਂ ਹੋਈਆਂ, ਜੋ ਕੁੱਲ ਮੌਤਾਂ ਦਾ 36% ਹੈ । ਇਸ ਤੋਂ ਬਾਅਦ ਕਰਨਾਟਕ ਵਿੱਚ 130 ਮੌਤਾਂ ਹੋਈਆਂ ।
****
ਐਮਵੀ
(Release ID: 1661111)
Visitor Counter : 120
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam