ਜਲ ਸ਼ਕਤੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗ–ਦਰਸ਼ਨ ਤੇ ਅਗਵਾਈ ਹੇਠ ਕੇਂਦਰੀ ਜਲ ਸ਼ਕਤੀ ਮੰਤਰੀ ਵੱਲੋਂ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਪਾਈਪ ਰਾਹੀਂ ਪੀਣ ਵਾਲੇ ਜਲ ਦੀ ਸਪਲਾਈ ਲਈ 100–ਦਿਨਾ ਮਿਸ਼ਨ ਮੋਡ ਮੁਹਿੰਮ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਤਕ ਸੰਸਥਾਨਾਂ ਵਿੱਚ ਪਾਈਪ ਰਾਹੀਂ ਪੀਣ ਵਾਲੇ ਜਲ ਦੀ ਸਪਲਾਈ ਦੀ ਵਿਵਸਥਾ ਯਕੀਨੀ ਬਣਾਉਣ ਲਈ ਸਾਰੇ ਰਾਜਾਂ ਨੂੰ ਕੀਤੀ 100 ਦਿਨਾ ਮੁਹਿੰਮ ਦੀ ਸਰਬੋਤਮ ਵਰਤੋਂ ਦੀ ਅਪੀਲ
Posted On:
02 OCT 2020 6:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗ–ਦਰਸ਼ਨ ਤੇ ਦੂਰ–ਦ੍ਰਿਸ਼ਟੀ ਨਾਲ ਭਰਪੂਰ ਅਗਵਾਈ ਅਧੀਨ ਸਮੁੱਚੇ ਦੇਸ਼ ਦੇ ਬੱਚਿਆਂ ਨੂੰ ਪੀਣ ਵਾਲੇ ਸਾਫ਼ ਤੇ ਸੁਰੱਖਿਅਤ ਪਾਣੀ ਦੀ ਵਿਵਸਥਾ ਦੀ ਸ੍ਰੇਸ਼ਟ ਕੋਸ਼ਿਸ਼ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਸਮੁੱਚੇ ਦੇਸ਼ ਦੇ ਸਾਰੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ 100 ਦਿਨਾਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੀ ਇੱਕ ਵਿਸ਼ੇਸ਼ ਮਿਸ਼ਨ ਮੋਡ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮਿਸ਼ਨ ਬਾਰੇ ਪ੍ਰਧਾਨ ਮੰਤਰੀ ਨੇ 29 ਸਤੰਬਰ, 2020 ਨੂੰ ਜਲ ਜੀਵਨ ਮਿਸ਼ਨ (JJM) ਲਾਗੂ ਕਰਨ ਲਈ ਗ੍ਰਾਮ ਪੰਚਾਇਤਾਂ ਤੇ ਪਾਨੀ ਸਮਿਤੀਆਂ ਲਈ ‘ਮਾਰਗ–ਦਰਸ਼ਿਕਾ’ ਜਾਰੀ ਕਰਦਿਆਂ ਇਸ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ 2 ਅਕਤੂਬਰ, 2020 ਨੂੰ ਸਮੁੱਚੇ ਦੇਸ਼ ਦੇ ਸਾਰੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਯਕੀਨੀ ਤੌਰ ਉੱਤੇ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੀ ਇੱਕ ‘100 ਦਿਨਾ ਮੁਹਿੰਮ’ ਦੀ ਸ਼ੁਰੂਆਤ ਦੀ ਗੱਲ ਕੀਤੀ। ਉਨ੍ਹਾਂ ਨੇ ਇਨ੍ਹਾਂ ਸਰਕਾਰੀ ਸੰਸਥਾਨਾਂ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਰਾਹੀਂ ਸਪਲਾਈ ਦੀ ਵਿਵਸਥਾ ਯਕੀਨੀ ਬਣਾਉਣ ਹਿਤ ਰਾਜਾਂ ਨੂੰ ਇਸ ਮੁਹਿੰਮ ਦੀ ਬਿਹਤਰੀਨ ਵਰਤੋਂ ਕਰਨ ਦੀ ਅਪੀਲ ਕੀਤੀ। ਬੱਚਿਆਂ ਨੂੰ ਸੁਰੱਖਿਅਤ ਪਾਣੀ ਯਕੀਨੀ ਬਣਾਉਣਾ ਇੱਕ ਤਰਜੀਹ ਹੈ ਕਿਉਂਕਿ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੇ ਰੋਗ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ, ਇਸੇ ਲਈ ਸਕੂਲਾਂ, ਆਂਗਨਵਾੜੀ ਕੇਂਦਰਾਂ, ਸਿਹਤ–ਸੰਭਾਲ ਕੇਂਦਰਾਂ ਆਦਿ ਵਿੱਚ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਜ਼ਰੀੲ ਸੁਰੱਖਿਅਤ ਪਾਣੀ ਯਕੀਨੀ ਬਣਾਉਣ ਹਿਤ ਜਲ ਜੀਵਨ ਮਿਸ਼ਨ ਅਧੀਨ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਇਹ ਯਕੀਨੀ ਬਣਾਉਣ ਲਈ ਪਹੁੰਚ ਕੀਤੀ ਹੈ ਕਿ ਇਸ ਮੁਹਿੰਮ ਦੌਰਾਨ ਗ੍ਰਾਮ ਸਭਾਵਾਂ ਨੂੰ ਛੇਤੀ ਤੋਂ ਛੇਤੀ ਇਹ ਮਤਾ ਪਾਸ ਕਰਨ ਲਈ ਸੱਦਿਆ ਜਾਵੇ ਕਿ ਅਗਲੇ 100 ਦਿਨਾਂ ਅੰਦਰ ਪਿੰਡਾਂ ਵਿੱਚ ਮੌਜੂਦ ਸਾਰੇ ਸਕੂਲਾਂ, ਆਂਗਨਵਾੜੀ ਕੇਂਦਰਾਂ ਤੇ ਹੋਰ ਜਨਤਕ ਸੰਸਥਾਨਾਂ ਵਿੱਚ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਸੁਵਿਧਾਵਾਂ ਦਾ ਸੰਚਾਲਨ ਤੇ ਇਨ੍ਹਾਂ ਦਾ ਰੱਖ–ਰਖਾਅ ਗ੍ਰਾਮ ਪੰਚਾਇਤ ਅਤੇ / ਜਾਂ ਉੱਪ–ਸਮਿਤੀ ਭਾਵ ਗ1ਰਾਮ ਜਨ ਤੇ ਸਵੱਛਤਾ ਸਮਿਤੀ ਜਾਂ ਪਾਨੀ ਸਮਿਤੀ ਵੱਲੋਂ ਕੀਤਾ ਜਾਵੇਗਾ। ਇਹ ਮੁਹਿੰਮ ਸਾਡੇ ਬੱਚਿਆਂ ਲਈ ਲੰਮੇ ਸਮੇਂ ਤੱਕ ਪੀਣ ਵਾਲਾ ਸੁਰੱਖਿਅਤ ਪਾਣੀ ਯਕੀਨੀ ਬਣਾਏਗੀ, ਜਿਸ ਦਾ ਸਕਾਰਾਤਮਕ ਅਸਰ ਉਨ੍ਹਾਂ ਦੀ ਸਿਹਤ ਤੇ ਸਮੁੱਚੇ ਵਿਕਾਸ ਉੱਤੇ ਪਵੇਗਾ। ਇਹ ‘ਰਾਸ਼ਟਰਪਿਤਾ’ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 151ਵੀਂ ਜਯੰਤੀ ਮੌਕੇ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।
‘ਜਲ ਜੀਵਨ ਮਿਸ਼ਨ’ (JJM) ਦਾ ਉਦੇਸ਼ ਸਾਲ 2024 ਤੱਕ ਹਰੇਕ ਪਿੰਡ ਦੇ ਹਰ ਤੱਕ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਦੀ ਵਿਵਸਥਾ ਦੀ ਵਿਆਪਕ ਕਵਰੇਜ ਕਰਨਾ ਹੈ। ਇਸ ਮਿਸ਼ਨ ਅਧੀਨ ਔਰਤਾਂ ਅਤੇ ਬੱਚਿਆਂ ਉੱਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਬੱਚਿਆਂ ਨੂੰ ਸੁਰੱਖਿਅਤ ਜਲ ਯਕੀਨੀ ਬਣਾਉਣਾ ਇੱਕ ਤਰਜੀਹ ਹੈ ਕਿਉਂਕਿ ਉਨ੍ਹਾਂ ਨੂੰ ਦੂਸ਼ਿਤ ਪਾਣੀ ਤੋਂ ਲੱਗਣ ਵਾਲੇ ਰੋਗ ਜਿਵੇਂ ਦਸਤ, ਪੇਚਿਸ਼, ਹੈਜ਼ਾ, ਟਾਇਫ਼ਾਇਡ ਆਦਿ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ। ਉਨ੍ਹਾਂ ਦੇ ਵਧਣ–ਫੁੱਲਣ ਦੇ ਸਾਲਾਂ ਦੌਰਾਨ ਅਸੁਰੱਖਿਅਤ ਪਾਣੀ ਪੀਣ ਕਾਰਣ ਵਾਰ–ਵਾਰ ਛੂਤ ਦੇ ਰੋਗ ਲੱਗਣ ਨਾਲ ਮਾੜਾ ਪ੍ਰਭਾਵ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਇਹ ਸਥਿਤ ਅਜਿਹੇ ਇਲਾਕਿਆਂ ਵਿੱਚ ਵਧੇਰੇ ਗੁੰਝਲਦਾਰ ਹੈ, ਜਿੱਥੇ ਪਾਣੀ ਦੇ ਸਰੋਤ ਸੰਖੀਆ (ਆਰਸੈਨਿਕ), ਫ਼ਲੋਰਾਈਡ, ਭਾਰੀ ਧਾਤਾਂ ਆਦਿ ਕਾਰਣ ਦੂਸ਼ਿਤ ਪਾਏ ਜਾਂਦੇ ਹਨ ਅਤੇ ਲੰਮਾ ਸਮਾਂ ਅਜਿਹਾ ਪਾਣੀ ਪੀਂਦੇ ਰਹਿਣ ਨਾਲ ਇਹ ਦੂਸ਼ਿਤ ਤੱਤ ਆਰਸੈਨਿਕੋਸਿਸ, ਫ਼ਲੋਰੋਸਿਸ ਆਦਿ ਜਿਹੇ ਡੀਜੈਨਰੇਟਿੰਗ ਰੋਗ ਲੱਗ ਸਕਦੇ ਹਨ, ਜਿਨ੍ਹਾਂ ਕਾਰਣ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਗੰਭੀਰ ਮੁੱਦੇ ਨਾਲ ਨਿਪਟਣ ਲਈ ਜਲ ਜੀਵਨ ਮਿਸ਼ਨ ਅਧੀਨ ਸਕੂਲਾਂ, ਆਂਗਨਵਾੜੀ ਸੈਂਟਰਾਂ, ਸਿਹਤ ਸੰਭਾਲ ਕੇਂਦਰਾਂ ਆਦਿ ਨੂੰ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨਾਂ ਰਾਹੀਂ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਸ ਮਿਸ਼ਨ ਰਾਹੀਂ ਇਹ ਸਾਰੀਆਂ ਗੰਭੀਰ ਸਮੱਸਿਆਵਾਂ ਹੱਲ ਹੋਣ ਦੀ ਸੰਭਾਵਨਾ ਹੈ ਅਤੇ ਸਾਰੀਆਂ ਗ੍ਰਾਮ ਪੰਚਾਇਤਾਂ ਅਤੇ / ਜਾਂ ਉੱਪ–ਸਮਿਤੀਆਂ ਨੂੰ ਇਸ ਮਿਸ਼ਨ ਵਿੱਚ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਇਸ ਨੂੰ ਵੱਡੀ ਸਫ਼ਲਤਾ ਮਿਲ ਸਕੇ ਅਤੇ ਉਹ ਆਪਣੇ ਸਬੰਧਤ ਖੇਤਰਾਂ ਦੇ ਆਮ ਲੋਕਾਂ, ਖ਼ਾਸ ਕਰ ਕੇ ਸਮਾਜ ਦੇ ਸਭ ਤੋਂ ਅਸੁਰੱਖਿਅਤ ਵਰਗਾਂ ਨੂੰ ਵਧੇਰੇ ਲਾਭ ਮੁਹੱਈਆ ਹੋ ਸਕਣ।
*****
ਏਪੀਐੱਸ/ਐੱਮਜੀ/ਏਐੱਸ
(Release ID: 1661104)
Visitor Counter : 183