ਜਲ ਸ਼ਕਤੀ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਗਰਾਮ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਦੇ ਪ੍ਰਭਾਵੀ ਲਾਗੂਕਰਨ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਨੂੰ ਜਾਰੀ ਰੱਖਣ,ਜਿਸ ਨਾਲ ਹਰੇਕ ਘਰ ਨੂੰ ਵਿਸ਼ੇਸ਼ ਰੂਪ ਨਾਲ ਗਰੀਬ ਭਾਈਚਾਰਿਆਂ ਨੂੰ ਟੂਟੀ ਦਾ ਪਾਣੀ ਉਪਲੱਬਧ ਹੋ ਸਕੇ

Posted On: 01 OCT 2020 5:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਸਤੰਬਰ,2020 ਨੂੰ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਪ੍ਰਭਾਵਸ਼ਾਲੀ ਲਾਗੂ ਕਰਨ ਦੇ ਲਈ ਦੇਸ਼ ਦੇ ਸਾਰੇ ਸਰਪੰਚਾਂ/ਗਰਾਮ ਪ੍ਰਧਾਨਾਂ ਨੂੰ ਪੱਤਰ ਦੇ ਮਾਧਿਅਮ ਨਾਲ ਆਪਣੀ ਗੱਲ ਕਹੀ।ਇਸ ਮਿਸ਼ਨ ਦੇ ਟੀਚੇ-ਹਰ ਘਰ ਜਲ ਨੂੰ ਸਾਰੇ ਸਰਪੰਚ/ਪ੍ਰਧਾਨ/ ਗਰਾਮ ਭਾਈਚਾਰੇ ਦੇ ਨੇਤਾਵਾਂ ਦੀ ਮੱਦਦ ਨਾਲ ਪੂਰਣ ਰੂਪ ਨਾਲ ਸਾਕਾਰ ਕੀਤਾ ਜਾ ਸਕਦਾ ਹੈ ਕਿੳਂਕਿ ਉਹ ਇਸ ਦੇ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਸ ਮਿਸ਼ਨ ਦੀ ਸਫਲਤਾ ਦੇ ਲਈ ਲੋਕਾਂ ਦੁਆਰਾ ਕੀਤਾ ਗਿਆ ਯੋਗਦਾਨ ਇਤਿਹਾਸ ਰਚ ਦਿੱਤਾ ਹੈ। ਇਸ ਮਿਸ਼ਨ ਦੇ ਮਾਧਿਅਮ ਨਾਲ ਪਾਣੀ ਦੀ ਸਪਲਾਈ ਦੇ ਮੁੱਦੇ ਨੂੰ ਨਾ ਕੇਵਲ ਸਮਾਪਤ ਕੀਤਾ ਜਾਵੇਗਾ, ਬਲਕਿ ਜਲ ਜਲ-ਜਨਿਤ ਬੀਮਾਰੀਆਂ ਜਿਸ ਤਰ੍ਹਾ ਹੈਜ਼ਾ,ਪੇਚਿਸ,ਦਸਤ,ਐਨਸੇਫਲਾਈਟਿਸ, ਟਾਈਫਾਈਡ, ਆਦਿ ਨਾਲ ਨਿਪਟਣ ਵਿੱਚ ਵੀ ਮੱਦਦ ਮਿਲੇਗੀ। ਇਸ ਤੋਂ ਇਲਾਵਾ ਜਦ ਪਸ਼ੂਧਨ ਨੂੰ ਸੁਰੱਖਿਅਤ ਅਤੇ ਸਾਫ ਪਾਣੀ ਉਪਲੱਬਧ ਕਰਾਇਆ ਜਾਂਦਾ ਹੈ, ਤਾਂ ਇਸ ਨਾਲ ਨਾ ਕੇਵਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ ਬਲਕਿ ਉਤਪਾਦਕਤਾ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਪਰਿਵਾਰਾਂ ਦੀ ਆਮਦਨ ਵਿੱਚ ਸੁਧਾਰ ਹੁੰਦਾ ਹੈ।ਪ੍ਰਧਾਨ ਮੰਤਰੀ ਨੇ ਲੋਕਾਂ ਅਤੇ ਗਰਾਮ ਪੰਚਾਇਤਾਂ ਨੂੰ ਜਲ ਜੀਵਨ ਮਿਸ਼ਨ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।

ਇਸ ਪੱਤਰ ਦਾ ਸਮਾਂ ਬਹੁਤ ਮਹੱਤਵਪੂਰਣ ਹੈ ਕਿਉਂਕਿ ਦੇਸ਼ ਪੂਰੀ ਸਮਰੱਥਾ ਦੇ ਨਾਲ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਨਾਲ ਹੀ ਆਤਮਨਿਰਭਰ ਬਣਨ ਦੇ ਲਈ ਇਤਿਹਾਸਕ ਕਦਮ ਉਠਾ ਰਿਹਾ ਹੈ ਬਲਕਿ ਸਹੀ ਮਾਅਨਿਆਂ ਵਿੱਚ 'ਆਤਮ ਨਿਰਭਰ ਭਾਰਤ' ਚੁੱਕਾ ਹੈ।ਪੱਤਰ ਵਿੱਚ ਸੜਕ,ਆਵਾਸ,ਪਖਾਨੇ,ਗੈਸ ਕੁਨੈਕਸ਼ਨ, ਬਿਜਲੀ,ਬੈਂਕ ਖਾਤਾ ਅਤੇ ਸਾਰੇ ਲੋਕਾਂ ਨੂੰ ਪੈਨਸ਼ਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਪਿਛਲ਼ੇ ਛੇ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ ਗਿਆ ਹੈ।ਇੱਕ ਅਤਿਅੰਤ ਜ਼ਰੂਰਤ ਦੇ ਰੂਪ ਵਿੱਚ ਸੁਰੱਖਿਅਤ ਅਤੇ ਉਚਿਤ ਪੀਣ ਦੇ ਪਾਣੀ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ ਤਰ੍ਹਾ ਜੇਜੇਐੱਮ ਆਪਣੀ ਤਰ੍ਹਾ ਦੇ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਵਿੱਚ ਉਭਰਿਆ ਹੈ ਜਿਸ  ਨਾਲ ਯੋਜਨਾ,ਲਾਗੂ ਕਰਨ,ਸੰਚਾਲਨ ਅਤੇ ਰੱਖ ਰਖਾਓ ਦੀ ਭੂਮਿਕਾ ਗਰਾਮ ਭਾਈਚਾਰੇ ਨੇ ਨਾਲ ਨਿਹਿਤ ਹੈ ਜਿਸ ਦੇ ਦੁਆਰਾ ਹਰ ਘਰ ਨੂੰ ਪੀਣ ਦੇ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕੀਤੀ ਜਾ ਸਕੇ।

ਆਪਣੇ ਪੱਤਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਸ ਪ੍ਰਕਾਰ ਨਾਲ ਪਾਣੀ ਦੀ ਕਮੀ ਨਾਲ ਮਹਿਲਾਵਾਂ ਅਤੇ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਤਾਕੀਦ ਕੀਤੀ ਗਈ ਹੈ ਕਿ ਮਹਿਲਾਵਾਂ ਜਲ ਪ੍ਰਬੰਧਨ ਵਿੱਚ ਮੋਹਰੀ ਭੂੀਮਕਾ ਨਿਭਾਉਣ ਕਿਉਂਕਿ ਮਹਿਲਾਵਾਂ ਦੁਆਰਾ ਸਰਵੋਤਮ ਰੂਪ ਨਾਲ ਕੀਤਾ ਜਾ ਸਕਦਾ ਹੈ, ਕੇਂਦਰ ਅਤੇ ਰਾਜ ਸਰਕਾਰਾਂ ਕੇਵਲ ਇੱਕ ਸੁਵਿਧਾ ਪ੍ਰਦਾਨ ਕਰਨ ਦੀ ਭੂਮਿਕਾ ਨਿਭਾ ਸਕਦੀਆਂ ਹਨ ਜਦਕਿ ਮਹਿਲਾਵਾਂ ਗ੍ਰਾਮੀਣ ਪੱਧਰ 'ਤੇ ਪੀਣ ਦੇ ਪਾਣੀ ਦੀ ਸਪਲਾਈ ਦੇ ਪ੍ਰੋਗਰਾਮ ਵਿੱਚ ਸਿਖਰਲੇ ਪੱਧਰ 'ਤੇ ਹਨ।ਜਲ ਜੀਵਨ ਮਿਸ਼ਨ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਉਤਪੰਨ ਕਰਨ ਦਾ ਇੱਕ ਸਾਧਨ ਵੀ ਹੈ। ਕਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਸਵਦੇਸ਼ ਵਾਪਸ ਪਰਤੇ ਪ੍ਰਵਾਸੀ ਵਰਕਰਾਂ ਦੇ ਲਈ ਗਰੀਬ ਕਲਿਆਣ ਰੋਜ਼ਗਾਰ ਯੋਜਨਾ ਦੇ ਅੰਤਰਗਤ ਇਸ ਮਿਸ਼ਨ ਨੂੰ ਤਰਜੀਹ ਪ੍ਰਦਾਨ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਰਪੰਚਾਂ/ਗਰਾਮ ਪ੍ਰਧਾਨਾਂ ਨੂੰ ਅਪੀਲ ਕੀਤੀ ਹੈ ਉਹ ਇਸ ਜੀਵਨ ਪਰਿਵਰਤਨ ਮਿਸ਼ਨ ਦੇ ਅੰਤਰਗਤ ਪਿੰਡ ਦੇ ਹਰੇਕ ਘਰ,ਵਿਸ਼ੇਸ਼ ਰੂਪ ਨਾਲ ਗਰੀਬ ਅਤੇ ਹਾਸ਼ੀਏ 'ਤੇ ਖੜੇ ਲੋਕਾਂ ਨੂੰ ਟੂਟੀ ਦੇ ਪਾਣੀ ਦਾ ਕੁਨੈਕਸ਼ਨ ਉਪਲੱਬਧ ਕਰਾਉਣ ਦੀ ਦਿਸ਼ਾ ਵਿੱਚ ਆਪਣੇ ਯਤਨ ਜਾਰੀ ਰੱਖੇ। ਸਰਪੰਚਾਂ ਅਤੇ ਪ੍ਰਧਾਨਾਂ ਤੋਂ ਆਪਣੇ ਅਤੇ ਸਰਕਾਰ ਦੋਵਾਂ ਦੇ ਲਈ ਸੁਝਾਅ ਮੰਗੇ ਗਏ ਹਨ। ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਪਿੰਡ ਦੇ ਸਰਪੰਚ ਦੁਆਰਾ ਗਰਾਮ ਪੰਚਾਇਤ ਦੇ ਹਰੇਕ ਮੈਂਬਰ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਦੇ ਲਈ ਛੇ ਫੁੱਟ ਦੀ ਦੂਰੀ ਦਾ ਪਾਲਣ ਕਰਨ ਅਤੇ ਮਾਸਕ ਦਾ ਜ਼ਰੂਰੀ ਰੂਪ ਵਿੱਚ ਉਪਯੋਗ ਕਰਦੇ ਹੋਏ ਹਰ ਸੰਭਵ ਕਦਮ ਚੁੱਕੇ ਜਾਣਗੇ। ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਦੀ ਚੰਗੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਜੀਵਨ ਪਰਿਵਰਤਨ ਵਾਲੇ, ਜਲ ਜੀਵਨ ਮਿਸ਼ਨ ਦੇ ਅੰਤਰਗਤ ਗਰਾਮ ਪੰਚਾਇਤ/ਗਰਾਮ ਜਲ ਅਤੇ ਸਵੱਛਤਾ ਕਮੇਟੀਆਂ/ਪਾਨੀ ਸਮਿਤੀਆਂ ਦੁਆਰਾ ਪਿੰਡ ਦੇ ਹਰੇਕ ਘਰ ਨੂੰ ਸੁਨਿਸ਼ਚਿਤ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਦੇ ਲਈ 'ਮਾਰਗਦਰਸ਼ਿਕਾ' ਵੀ ਰਿਲੀਜ਼ ਕੀਤੀ (ਮਾਰਗਦਰਸ਼ਿਕਾ ਦੇਖਣ ਦੇ ਲਈ ਇੱਥੇ ਕਲਿੱਕ ਕਰੋ)।ਜਲ ਜੀਵਨ ਮਿਸ਼ਨ ਦੇ 'ਲੋਗੋ'ਦਾ ਵੀ ਅਨਾਵਰਣ ਕੀਤਾ ਗਿਆ।ਜਲ ਜੀਵਨ ਮਿਸ਼ਨ ਨੂੰ ਰਾਜਾਂ ਦੇ ਨਾਲ ਸਾਂਝੇਦਾਰੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ 2024 ਤੱਕ ਦੇਸ਼ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਪੀਣ ਦਾ ਪਾਣੀ ਉਪਲੱਬਧ ਕਰਾਉਣਾ ਹੈ। ਪਿਛਲੇ ਇੱਕ ਸਾਲ ਵਿੱਚ ਪੂਰੇ ਦੇਸ਼ ਵਿੱਚ 2.30 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਟੂਟੀ ਦੇ ਪਾਣੀ ਕੁਨੈਕਸ਼ਨ ਪ੍ਰਦਾਨ ਕੀਤੇ ਜਾ ਚੁੱਕੇ ਹਨ।ਵਰਤਮਾਨ ਵਿੱਚ 5.50 ਕਰੋੜ ਘਰਾਂ ਵਿੱਚ ਯਾਨਿ ਕੁੱਲ ਗ੍ਰਾਮੀਣ ਪਰਿਵਾਰਾਂ ਦਾ ਲੱਗਭੱਗ 30 % ਨੂੰ ਸੁਨਿਸ਼ਚਿਤ ਰੂਪ ਨਾਲ ਸੁਰੱਖਿਅਤ ਟੂਟੀ ਦਾ ਪਾਣੀ ਪ੍ਰਾਪਤ ਹੋ ਰਿਹਾ ਹੈ

                                                           *******

 ਏਪੀਐੱਸ/ਐੱਮਜੀ/ਏਐੱਸ


(Release ID: 1660841) Visitor Counter : 178