ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਂਦਰ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗਾਂਧੀ ਨਗਰ ਵਿੱਚ ਕੁਮਹਾਰ ਭਾਈਚਾਰੇ ਨੂੰ ਇਲੈਕਟ੍ਰਿਕ ਪੋਟਰ ਵੀਲ੍ਹਸ ਵੰਡੇ

Posted On: 30 SEP 2020 3:49PM by PIB Chandigarh

ਗਾਂਧੀ ਨਗਰ ਤੇ ਅਹਿਮਦਾਬਾਦ ਦੇ 20 ਪਿੰਡਾਂ ਵਿੱਚੋਂ ਕੁਮਹਾਰ ਭਾਈਚਾਰੇ ਨਾਲ ਸਬੰਧਿਤ 200 ਪਰਿਵਾਰਾਂ ਨੇ ਅੱਜ ਉਸ ਵੇਲੇ ਟਿਕਾਊ ਸਵੈ ਰੋਜ਼ਗਾਰ ਵਿੱਚ ਵੱਡੀ ਪੁਲਾਂਘ ਪੁੱਟੀ ਜਦੋਂ ਉਹਨਾਂ ਨੂੰ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਦੀ ਕੁਮਹਾਰ ਸਸ਼ਕਤੀਕਰਨ ਯੋਜਨਾ ਨਾਲ ਜੋੜਿਆ ਗਿਆ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 200 ਇਲੈਕਟ੍ਰਿਕ ਪੋਟਰ ਵੀਲ੍ਹਸ (ਚਾਕ) ਅਤੇ ਮਿੱਟੀ ਦੇ ਭਾਂਡਿਆਂ ਨਾਲ ਸਬੰਧਿਤ ਸਾਜੋ ਸਮਾਨ ਗੁਜਰਾਤ ਦੇ ਪਾਰਲੀਮਾਨੀ ਹਲਕੇ ਵਿੱਚ ਪੈਂਦੇ ਰਣਧੇਜਾ ਵਿੱਚ ਇੱਕ ਸਮਾਗਮ ਦੌਰਾਨ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ 200 ਸਿੱਖਿਅਤ ਕਾਰੀਗਰਾਂ ਨੂੰ ਵੱਡੇ ਕੇ ਵੀ ਆਈ ਸੀ ਵੱਲੋਂ ਪਛਾਣ ਕੀਤੇ 20 ਪਿੰਡਾਂ ਵਿੱਚੋਂ 15 ਪਿੰਡ ਗਾਂਧੀ ਨਗਰ ਜਿ਼ਲ੍ਹੇ ਤਹਿਤ ਪੈਂਦੇ ਹਨ , ਜਦਕਿ ਬਾਕੀ 5 ਪਿੰਡ ਅਹਿਮਦਾਬਾਦ ਜਿ਼ਲ੍ਹੇ ਤਹਿਤ ਆਉਂਦੇ ਹਨ ਵੰਡੇ ਗਏ ਇਲੈਕਟ੍ਰਿਕ ਪੋਟਰ ਵੀਲ੍ਹਸ ਇਸ ਭਾਈਚਾਰੇ ਦੇ ਘੱਟੋ ਘੱਟ 1200 ਮੈਂਬਰਾਂ ਨੂੰ ਉਹਨਾਂ ਦੀ ਉਤਪਾਦਕਤਾ ਵਧਾ ਕੇ ਆਮਦਨ ਵਧਾਉਣ ਵਿੱਚ ਫਾਇਦੇਮੰਦ ਸਾਬਤ ਹੋਣਗੇ , ਜੋ ਕਿ ਪ੍ਰਧਾਨ ਮੰਤਰੀ ਸ਼੍ਰੀ  ਨਰੇਂਦਰ ਮੋਦੀ ਦਾ ਸੁਪਨਾ ਹੈ

 

ਸ਼੍ਰੀ ਅਮਿਤ ਸ਼ਾਹ ਨੇ ਕੇ ਵੀ ਆਈ ਸੀ ਦੀਆਂ ਕਈ ਸਵੈ ਰੋਜ਼ਗਾਰ ਸਕੀਮਾਂ , ਜਿਵੇਂ ਸ਼ਹਿਦ ਮਿਸ਼ਨ , ਕੁਮਹਾਰ ਸ਼ਸਕਤੀਕਰਨ ਯੋਜਨਾ , ਚਮੜੇ ਦੇ ਕਾਰੀਗਰਾਂ ਦਾ ਸਸ਼ਕਤੀਕਰਨ ਅਤੇ ਪ੍ਰਾਜੈਕਟ ਡਿਗਨਿਟੀ ਦੀ ਪ੍ਰਸ਼ੰਸਾ ਕੀਤੀ ਇਲੈਕਟ੍ਰਿਕ ਚਾਕਸ ਵੰਡਦਿਆਂ ਗ੍ਰਿਹ ਮੰਤਰੀ ਨੇ ਚਾਰ ਕੱਚੀ ਮਿੱਟੀ ਦੇ ਭਾਂਡੇ ਨਿਰਮਾਣ ਕਰਨ ਵਾਲਿਆਂ , ਜਿਹਨਾਂ ਦੇ ਨਾਂ ਹਨ , ਸੈਲੇਸ਼ ਪ੍ਰਜਾਪਤੀ , ਭਾਰਤ ਭਾਈ ਪ੍ਰਜਾਪਤੀ , ਅਵਨੀ ਭੇਨ ਪ੍ਰਜਾਪਤੀ ਅਤੇ ਜਿਗਨੇਸ਼ ਭਾਈ ਪ੍ਰਜਾਪਤੀ ਨਾਲ ਗੱਲਬਾਤ ਕੀਤੀ , ਜਿਹਨਾਂ ਨੂੰ ਕੇ ਵੀ ਆਈ ਸੀ ਨੇ ਪੋਟਰੀ ਮੇਕਿੰਗ ਵਿੱਚ 10 ਦਿਨ ਦੀ ਸਿਖਲਾਈ ਦਿੱਤੀ ਹੈ ਅਤੇ ਇਲੈਕਟ੍ਰਿਕ ਚਾਕ ਅਤੇ ਹੋਰ ਸਾਜੋ ਸਮਾਨ ਮੁਹੱਈਆ ਕੀਤਾ ਹੈ ਇਹਨਾਂ ਕਾਰੀਗਰਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਹ ਇਸ ਨਾਲ ਬੇਹਤਰ ਰੋਜ਼ੀ ਰੋਟੀ ਕਮਾ ਸਕਣਗੇ ਅਤੇ "ਆਤਮਨਿਰਭਰ ਬਨਣਗੇ"
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਲੈਕਟ੍ਰਿਕ ਚਾਕ ਇਹਨਾਂ ਪੋਟਰ ਕਾਰੀਗਰਾਂ ਤੇ ਉਤਪਾਦਨ ਨੂੰ ਵਧਾਉਣ ਵਿੱਚ ਸਹਾਈ ਨਹੀਂ ਹੋਣਗੇ ਬਲਕਿ ਇਹਨਾਂ ਨੂੰ ਦਿਲਕਸ਼ ਉਤਪਾਦ ਬਣਾਉਣ ਯੋਗ ਬਣਾਉਣਗੇ , ਜੋ ਦਸ਼ਹਿਰਾ ਅਤੇ ਦਿਵਾਲੀ ਤਿਉਹਾਰਾਂ ਦੌਰਾਨ ਇਹਨਾਂ ਨੂੰ ਚੰਗੀ ਆਮਦਨ ਦਿਵਾਉਣਗੇ ਇਹਨਾਂ ਨੇ ਹਰੇਕ ਲਾਭਪਾਤਰੀ ਨੂੰ ਭਾਈਚਾਰੇ ਦੇ ਵੱਡੇ ਲਾਭ ਲਈ ਘੱਟੋ ਘੱਟ 10 ਪਰਿਵਾਰਾਂ ਨੂੰ ਕੁਮਹਾਰ ਸਸ਼ਕਤੀਕਰਨ ਯੋਜਨਾ ਨਾਲ ਜੋੜਨ ਦੀ ਅਪੀਲ ਕੀਤੀ "ਕੁਮਹਾਰ (ਪ੍ਰਜਾਪਤੀ) ਭਾਈਚਾਰੇ ਦੀ ਸਮਾਜਿਕ ਤੇ ਆਰਥਿਕ ਹਾਲਤ ਵਿੱਚ ਸੁਧਾਰ ਕਰਕੇ ਇਹਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦਾ ਸੁਪਨਾ ਰਿਹਾ ਹੈ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕੇ ਵੀ ਆਈ ਸੀ ਦੀ ਕੁਮਹਾਰ ਸਸ਼ਕਤੀਕਰਨ ਯੋਜਨਾ ਟਿਕਾਊ ਸਥਾਨਕ ਰੋਜ਼ਗਾਰ ਪੈਦਾ ਕਰਕੇ ਪੋਟਰਸ ਨੂੰ ਆਤਮਨਿਰਭਰ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੈ , ਜਦਕਿ ਇਸ ਦਾ ਮੰਤਵ ਪੋਟਰੀ ਦੀ ਵਿਰਾਸਤੀ ਕਲਾ ਨੂੰ ਸੰਭਾਲਣਾ ਵੀ ਹੈ ਇਹ ਮਹੱਤਵਪੂਰਨ ਹੈ ਕਿ ਨੌਜਵਾਨ ਪੋਟਰੀ ਦੀ ਕਲਾ ਨੂੰ ਅਪਣਾਅ ਰਹੇ ਹਨ ਅਤੇ ਇਸ ਦਾ ਵਿਸਥਾਰ ਪੂਰੇ ਦੇਸ਼ ਵਿੱਚ ਕਰ ਰਹੇ ਹਨ" ਉਹਨਾਂ ਕਿਹਾ ਸਰਕਾਰ ਨੇ ਉਹਨਾਂ ਦੀਆਂ ਵਸਤਾਂ ਦੀ ਵਿਕਰੀ ਲਈ ਭਾਰਤੀ ਰੇਲਵੇ ਨਾਲ ਗਠਜੋੜ ਸਮੇਤ ਉਚਿਤ ਮਾਰਕੀਟਿੰਗ ਚੈਨਲ ਬਣਾਏ ਹਨ ਉਹਨਾਂ ਕਿਹਾ "ਭਾਰਤੀ ਰੇਲਵੇ ਨੇ ਪਹਿਲਾਂ ਹੀ 400 ਰੇਲਵੇ ਸਟੇਸ਼ਨ ਮਿੱਥੇ ਹਨ , ਜਿੱਥੇ ਕੇਵਲ ਖਾਣੇ ਅਤੇ ਪੀਣ ਵਾਲੀਆਂ ਚੀਜਾਂ ਦੀ ਵਿਕਰੀ ਲਈ ਮਿੱਟੀ ਦੇ ਭਾਂਡੇ ਵਰਤੇ ਜਾ ਰਹੇ ਹਨ ਮੈਂ ਰੇਲ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਉਹ ਇਹੋ ਜਿਹੇ ਹੋਰ ਰੇਲਵੇ ਸਟੇਸ਼ਨਾਂ ਦੀ ਪਛਾਣ ਕਰਨ ਤਾਂ ਜੋ ਸਾਡੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵੱਡਾ ਮਾਰਕੀਟ ਪਲੇਟਫਾਰਮ ਮੁਹੱਈਆ ਕਰਵਾਏ ਜਾ ਸਕਣ" ਉਹਨਾਂ ਨੇ ਪੋਟਰ ਕਾਰੀਗਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਫਿਨੀਸ਼ਡ ਉਤਪਾਦ ਰੇਲਵੇ ਸਟੇਸ਼ਨਾਂ ਤੇ ਵੇਚਣ ਲਈ ਕੋਪਰੇਟਿਵਸ ਬਣਾਉਣ


ਕੇ ਵੀ ਆਈ ਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਗਰੀਬ ਅਤੇ ਹਾਸ਼ੀਏ ਤੇ ਚੁੱਕੇ ਵਰਗਾਂ ਲਈ ਕਿਸੇ ਵੀ ਪਹਿਲ ਲਈ ਉਪਲਬੱਧ ਹਨ ਸਕਸੈਨਾ ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 18,000 ਇਲੈਕਟ੍ਰਿਕ ਚਾਕਸ ਵੰਡੇ ਜਾ ਚੁੱਕੇ ਹਨ , ਜਿਸ ਨਾਲ ਇਸ ਭਾਈਚਾਰੇ ਦੇ 80,000 ਲੋਕਾਂ ਨੂੰ ਫਾਇਦਾ ਪਹੁੰਚਿਆ ਹੈ ਉਹਨਾਂ ਕਿਹਾ ਕਿ ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ ਪੋਟਰ ਕਾਰੀਗਰਾਂ ਦੀ ਔਸਤ ਆਮਦਨ ਤਕਰੀਬਨ 3,000 ਪ੍ਰਤੀ ਮਹੀਨਾ ਤੋਂ ਵੱਧ ਕੇ 10,000 ਰੁਪਏ ਤੱਕ ਪਹੁੰਚ ਗਈ ਹੈ ਇਹ ਜਿ਼ਕਰਯੋਗ ਹੈ ਕਿ ਗੁਜਰਾਤ ਦੇ ਕਈ ਖੇਤਰ ਵਿਸ਼ੇਸ਼ ਕਰਕੇ ਕੱਛ ਤੇ ਸੋਰਾਸ਼ਟਰ ਇਸ ਰਿਵਾਇਤੀ ਪੋਟਰੀ ਕਲਾ ਲਈ ਪ੍ਰਸਿੱਧ ਹਨ 2018 ਵਿੱਚ ਸ਼ੁਰੂ ਹੋਈ ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ ਕੇ ਵੀ ਆਈ ਸੀ ਨੇ ਗੁਜਰਾਤ ਦੇ 800 ਪੋਟਰੀ ਕਾਰੀਗਰਾਂ ਨੂੰ ਸਿਖਲਾਈ ਦਿੱਤੀ ਹੈ ਕੇ ਵੀ ਆਈ ਸੀ ਨੇ ਮਿੱਟੀ ਨੂੰ ਮਿਲਾਉਣ ਲਈ ਬਲੰਗਰ ਮਸ਼ੀਨਾਂ ਅਤੇ ਇਲੈਕਟ੍ਰਿਕ ਪੋਟਰ ਵੀਲ੍ਹਸ ਅਤੇ ਹੋਰ ਸਾਜੋ ਸਮਾਨ ਵੰਡਿਆ ਹੈ ਇਸ ਨੇ ਪੋਟਰੀ ਬਣਾਉਣ ਦੀ ਪ੍ਰਕਿਰਿਆ ਵਿੱਚ ਆਈ ਖੜੋਤ ਨੂੰ ਖ਼ਤਮ ਕੀਤਾ ਹੈ ਅਤੇ ਇਸ ਦੇ ਸਿੱਟੇ ਵਜੋਂ 3 ਤੋਂ 4 ਗੁਣਾ ਉਤਪਾਦਨ ਵਧਿਆ ਹੈ


ਆਰ ਸੀ ਜੇ / ਆਰ ਐੱਨ ਐੱਮ / ਆਈ



(Release ID: 1660400) Visitor Counter : 135