ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਮਛੇਰਿਆਂ ਅਤੇ ਮੱਛੀ ਪਾਲਕਾਂ ਤੱਕ ਪਹੁੰਚ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ ਐੱਮ ਐੱਮ ਐੱਸ ਵਾਈ) ਬਾਰੇ ਇਕ ਵਿਆਪਕ ਲਾਭਪਾਤਰੀ ਕਿਤਾਬਚੇ ਦੇ ਨਾਲ- ਨਾਲ ਨਿਉਜ਼ਲੈਟਰ “ਮਤਸਯ ਸੰਪਦਾ” ਦਾ ਦੂਜਾ ਐਡੀਸ਼ਨ ਜਾਰੀ ਕੀਤਾ

Posted On: 30 SEP 2020 5:12PM by PIB Chandigarh

 

 

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਗਿਰੀਰਾਜ ਸਿੰਘ ਨੇ ਅੱਜ ਨਿਉਜ਼ਲੈਟਰਮਤਸਯ ਸੰਪਦਾਦਾ ਦੂਜਾ ਐਡੀਸ਼ਨ ਅਤੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ.ਐੱਮ.ਐੱਮ.ਐੱਸ .ਵਾਈ.) ਬਾਰੇ ਇਕ ਲਾਭਪਾਤਰੀ ਕਿਤਾਬਚਾ ਜਾਰੀ ਕੀਤਾ ਜੋ ਵੱਖ-ਵੱਖ ਹਿੱਸਿਆਂ / ਗਤੀਵਿਧੀਆਂ ਬਾਰੇ ਵਿਆਪਕ ਰੂਪ ਰੇਖਾ ਪ੍ਰਦਾਨ ਕਰਦਾ ਹੈ ਪੀ ਐਮ ਐਮ ਐਸ ਵਾਈ ਸਕੀਮ ਅਤੇ ਪ੍ਰਸਤਾਵਾਂ ਨੂੰ ਜਮ੍ਹਾਂ ਕਰਨ ਦੇ ਢੰਗ- ਤਰੀਕੇ, ਜੋ ਮਛੇਰੇ ਅਤੇ ਇਸ ਸੈਕਟਰ ਦੇ ਹੋਰ ਲਾਭਪਾਤਰੀਆਂ ਲਈ ਇਕ ਮਹੱਤਵਪੂਰਣ ਸਰੋਤ ਸਾਬਤ ਹੋਣਗੇ ਸ੍ਰੀ ਗਿਰੀਰਾਜ ਸਿੰਘ ਨੇ ਵਿਸ਼ਵਾਸ ਜਤਾਇਆ ਕਿ ਇਹਪੀ.ਐੱਮ.ਐੱਮ.ਐੱਸ .ਵਾਈ. ਦੇ ਲਾਭਪਾਤਰੀ ਕਿਤਾਬਚੇਸਾਰੇ ਲਾਭਪਾਤਰੀਆਂ ਅਤੇ ਹਿੱਸੇਦਾਰਾਂ ਨੂੰ ਪੀ.ਐੱਮ.ਐੱਮ.ਐੱਸ .ਵਾਈ. ਤੋਂ ਲਾਭ ਲੈਣ ਬਾਰੇ ਜਾਣਕਾਰੀ ਦੇਣ ਵਿਚ ਸਹਾਇਕ ਦੇ ਤੌਰ ' ਤੇ ਇਕ ਸਰਬ ਵਿਆਪੀ ਗਾਈਡ ਵਜੋਂ ਕੰਮ ਕਰੇਗੀ ਇਸ ਦੇ ਨਾਲ- ਨਾਲ ਪੀ ਐਮ ਐਮ ਐਸ ਵਾਈ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਜਾਣਨ ਲਈ ਲਾਭਪਾਤਰੀਆਂ ਵਾਸਤੇ ਇਕ ਲਾਜ਼ਮੀ ਸੰਦ ਵਜੋਂ ਵੀ ਕੰਮ ਕਰੇਗਾ

 

ਪੀ ਐਮ ਐਮ ਐਸ ਵਾਈ ਦਾ ਉਦੇਸ਼ 2024-25 ਤੱਕ ਮੱਛੀ ਉਤਪਾਦਨ ਨੂੰ 220 ਲੱਖ ਟਨ ਤੱਕ ਵਧਾਉਣਾ ਹੈ ਇਹ ਮੱਛੀ ਪਾਲਣ ਵਿਭਾਗ ਦੀ ਇੱਕ ਮੀਡੀਆ ਪਹੁੰਚ ਹੈ ਜੋ ਕਿ ਭਾਰਤ ਦੇ ਮਛੇਰਿਆਂ ਅਤੇ ਮੱਛੀ ਪਾਲਕਾਂ ਤੱਕ ਪਹੁੰਚ ਕਰ ਸਕੇ ਸ੍ਰੀ ਗਿਰੀਰਾਜ ਸਿੰਘ ਨੇ ਦੁਹਰਾਇਆ ਕਿ ਉਤਸ਼ਾਹੀ ਯੋਜਨਾ ਦੇ ਨਤੀਜੇ ਵਜੋਂ ਅਗਲੇ ਪੰਜ ਸਾਲਾਂ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਬਰਾਮਦ ਦੀ ਆਮਦਨੀ ਦੁੱਗਣੀ ਕਰਕੇ 1,00,000 ਕਰੋੜ ਰੁਪਏ ਹੋ ਜਾਵੇਗੀ ਅਤੇ ਲਗਭਗ 55 ਲੱਖ ਸਿੱਧੇ ਅਤੇ ਅਸਿੱਧੇ ਤੌਰਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ

https://static.pib.gov.in/WriteReadData/userfiles/PMMSY%20BookEnglish.pdf

https://static.pib.gov.in/WriteReadData/userfiles/PMMSY%20Book_Hindi.pdf

 

**

ਏਪੀਐਸ / ਐਮਜੀ



(Release ID: 1660395) Visitor Counter : 138