ਆਯੂਸ਼

ਸਿਹਤ ਅਤੇ ਪੋਸ਼ਣ ਸੰਬੰਧੀ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਮੁੜ ਰੌਸ਼ਨ ਕਰਨ ਲਈ ਵੈਬਿਨਾਰਾਂ ਦੀ ਮੈਗਾ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ

Posted On: 30 SEP 2020 12:25PM by PIB Chandigarh

ਨਾਲ ਗਾਂਧੀ ਜਯੰਤੀ (2 ਅਕਤੂਬਰ 2020) ਤੋਂ ਸ਼ੁਰੂ ਹੋਣ ਵਾਲੀ 48 ਦਿਨਾਂ ਤੱਕ ਚਲਣ ਵਾਲੀ ਅਤੇ ਨੇਚਰੋਪੈਥੀ ਦਿਵਸ (18 ਨਵੰਬਰ 2020) ਨੂੰ ਸਮਾਪਤ ਹੋਣ ਵਾਲੀ ਵੈਬਿਨਾਰਾਂ ਦੀ ਲੜੀ ਦਾ ਆਯੋਜਨ ਕਰ ਰਿਹਾ ਹੈ ਵੈਬਿਨਾਰ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ, ਅਤੇ ਇਸਨੂੰ https://www.facebook.com/punenin 'ਤੇ ਵੇਖਿਆ ਜਾ ਸਕਦਾ ਹੈ ਇਸ ਵਿੱਚ ਸ਼ਾਮਲ ਹੋਣ ਲਈ ਕਿਸੇ ਤਰ੍ਹਾਂ ਦੀ ਪਹਿਲਾਂ ਰਜਿਸਟ੍ਰੇਸ਼ਨ ਦੀ ਜਰੂਰਤ ਨਹੀਂ ਹੈ ਕੁਝ ਸਮਾਗਮਾਂ ਦੀ ਮੇਜ਼ਬਾਨੀ ਆਯੁਸ਼ ਵਰਚੁਅਲ ਕਨਵੈਨਸ਼ਨ ਸੈਂਟਰ (ਏ.ਵੀ.ਸੀ.ਸੀ.) ਜਾਵੇਗੀ, ਜਿਸ ਦੇ ਲਿੰਕ ਆਯੁਸ਼ ਮੰਤਰਾਲੇ ਦੁਆਰਾ ਵੱਖਰੇ ਤੌਰ 'ਤੇ ਐਲਾਨ ਕੀਤੇ ਜਾਣਗੇ

 

ਵੈਬਿਨਾਰਜ਼ "ਮਹਾਤਮਾ ਗਾਂਧੀ- ਸਵਸਥ ਕਰਨ ਵਾਲੇ" ਦੇ ਥੀਮ 'ਤੇ ਹੋਣਗੇ ਅਤੇ 21 ਵੀਂ ਸਦੀ ਵਿਚ ਗਾਂਧੀ ਜੀ ਦੇ ਸਿਹਤ ਅਤੇ ਪੋਸ਼ਣ ਸੰਬੰਧੀ ਵਿਚਾਰਾਂ ਦੀ ਸਾਰਥਕਤਾ ਨੂੰ ਸਾਰੇ ਖੇਤਰ ਦੇ ਲੋਕਾਂ ਵਿਚ ਫੈਲਾਉਣ ਲਈ ਤਿਆਰ ਕੀਤੇ ਗਏ ਹਨ। ਵਿਸ਼ੇਸ਼ ਤੌਰ ਤੇ, ਇਨ੍ਹਾਂ ਦਾ ਉਦੇਸ਼ ਨੇਚਰੋਪੈਥੀ ਦੇ ਲਾਭਾਂ ਨੂੰ ਉਤਸ਼ਾਹਤ ਕਰਨਾ ਹੈ । ਸੈਮੀਨਾਰ 18 ਨਵੰਬਰ 2020 ਨੂੰ ਇਕ ਫਿਨਾਲੇ ਨਾਲ ਸਮਾਪਤ ਹੋਣਗੇ - ਜੋ ਕਿ ਇਕ ਵਰਚੁਅਲ ਸਮਾਗਮ ਵੀ ਹੋਵੇਗਾ ।

 

ਨਾਮਵਰ ਵਿਦਵਾਨ, ਕੁਦਰਤੀ ਵਿਧੀ ਨਾਲ ਉਪਚਾਰ ਕਰਨ ਵਾਲੇ (ਕਲੀਨੀਸ਼ੀਅਨਜ), ਗਾਂਧੀਵਾਦੀ ਵਿਚਾਰਾਂ ਦੇ ਮਾਹਰ ਅਤੇ ਨੇਚਰੋਪੈਥ ਇਨ੍ਹਾਂ ਸੈਸ਼ਨਾਂ ਨੂੰ ਚਲਾਉਣਗੇ । ਇਸ ਵਿੱਚ ਅਮਰੀਕਾ ਤੋਂ ਡਾ. ਮਾਰਕ ਲਿੰਡਲੇ, ਆਸਟਰੇਲੀਆ ਤੋਂ ਡਾ. ਗੰਭੀ ਵਾਟਸ, ਪ੍ਰਸਿੱਧ ਗਾਂਧੀਵਾਦੀ ਇਤਿਹਾਸਕਾਰ ਡਾਕਟਰ ਗੀਤਾ ਧਰਮਪਾਲ, ਪ੍ਰੋ: ਸ਼ੰਭੂ ਪ੍ਰਸਾਦ, ਮੈਨੇਜਮੈਂਟ ਗੁਰੂ, ਪ੍ਰੋਫੈਸਰ ਸ੍ਰੀਨਾਥ ਰੈਡੀ, ਡਾਇਰੈਕਟਰ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ (ਪੀਐਚਐਫਆਈ), ਡਾ ਅਰਵਿੰਦ ਕੁਲਕਰਨੀ ਪ੍ਰਸਿੱਧ ਓਨਕੋਲੋਜਿਸਟ ਅਤੇ ਸ਼੍ਰੀਮਤੀ. ਲੀਨਾ ਮਹਿੰਡੇਲ, ਆਈ.ਏ.ਐੱਸ. ਸ਼ਾਮਲ ਹੋਣਗੇ । ਇਸ ਵੈਬਿਨਾਰ ਦੇ ਨਾਲ, ਗਾਂਧੀ ਕਥਾ, ਮਹਾਤਮਾ ਗਾਂਧੀ ਅਤੇ ਗਾਂਧੀ ਭਜਨਾਂ 'ਤੇ ਦੁਰਲੱਭ ਫਿਲਮ ਫੁਟੇਜ ਦੀ ਪ੍ਰਦਰਸ਼ਨੀ ਵੀ ਹੋਵੇਗੀ ।

 

ਉਮੀਦ ਕੀਤੀ ਜਾਂਦੀ ਹੈ ਕਿ ਵੈਬਿਨਾਰਾਂ ਦੀ ਇਸ ਵਿਸ਼ਾਲ ਲੜੀ ਤੋਂ 21 ਵੀਂ ਸਦੀ ਦੇ ਦਰਸ਼ਕਾਂ ਨੂੰ ਆਪਣੀ ਸਿਹਤ ਦੇ ਆਪ ਮਾਲਿਕ ਬਣਨ ਦੀ ਜ਼ਰੂਰਤ 'ਤੇ ਮਹਾਤਮਾ ਗਾਂਧੀ ਦਾ ਸੰਦੇਸ਼ ਜਾਵੇਗਾ ।

 

ਮਹਾਤਮਾ ਗਾਂਧੀ ਦੇ ਬਹੁਤ ਘੱਟ ਜਾਣੇ ਜਾਂਦੇ ਜਜ਼ਬਿਆਂ ਵਿਚੋਂ ਇਕ ਭੋਜਨ ਅਤੇ ਪੋਸ਼ਣ ਦਾ ਅਧਿਐਨ ਸੀ । ਆਯੁਸ਼ ਮੰਤਰਾਲੇ ਨੂੰ ਇਨ੍ਹਾਂ ਵਿਸ਼ਿਆਂ 'ਤੇ ਉਨ੍ਹਾਂ ਦੇ ਵਿਚਾਰਾਂ' ਤੇ ਗਾਂਧੀ ਜਯੰਤੀ ਤੇ 2 ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੀ 48 ਵੈਬਿਨਾਰਾਂ ਦੀ ਲੜੀ ਰਾਹੀਂ, ਮੁੜ ਤੋਂ ਜਨਤਕ ਦਿਲਚਸਪੀ ਪੈਦਾ ਹੋਣ ਦੀ ਉਮੀਦ ਹੈ - ਜੋ ਅੱਜ ਵੀ ਉਨ੍ਹੇ ਹੀ ਢੁਕਵੇਂ ਹਨ, ਜਿਨ੍ਹੇ ਉਨ੍ਹਾਂ ਦੇ ਸਮੇਂ ਵਿੱਚ ਸਨ ।

 

ਜਿਵੇਂ ਕਿ ਗਾਂਧੀ ਜੀ ਦੇ ਜਨਮ ਦਿਵਸ ਦੇ ਸਮਾਗਮ ਸਮਾਪਤੀ ਵੱਲ ਵਧਦੇ ਹਨ, ਦੇਸ਼ ਉਨ੍ਹਾਂ ਨੂੰ ਸ਼ੁਕਰਗੁਜ਼ਾਰ ਅਤੇ ਪ੍ਰੇਰਣਾ ਸਰੋਤ ਦੀ ਭਾਵਨਾ ਨਾਲ ਯਾਦ ਕਰਦਾ ਹੈ । ਮੁਢਲੀਆਂ ਮਨੁੱਖੀ ਕਦਰਾਂ ਕੀਮਤਾਂ, ਜਿਵੇਂ ਹਿੰਮਤ, ਸਰਬ ਵਿਆਪਕ ਪਿਆਰ, ਅਹਿੰਸਾ, ਕੁਦਰਤੀ ਇਲਾਜ਼, ਸੈਨੀਟੇਸ਼ਨ ਅਤੇ ਸਿਹਤ ਨਿਰੰਤਰ ਢੁਕਵੀਆਂ ਹਨ ।

 

ਭਾਰਤ ਵਿੱਚ ਕੁਦਰਤੀ ਇਲਾਜ ਦੇ ਅੰਦੋਲਨ ਨੂੰ ਮਜਬੂਤ ਕਾਨ ਅਤੇ ਇਸਤੇ ਅਮਲ ਕਰਨ ਦੇ ਉਦੇਸ਼ ਨਾਲ 1986 ਦੇ ਸਾਲ ਵਿੱਚ ਸਥਾਪਤ ਕੀਤਾ ਗਿਆ ਪੁਣੇ ਵਿਖੇ ਨੈਸ਼ਨਲ ਇੰਸਟੀਚਿਉਟ ਆਫ ਨੇਚਰੋਪੈਥੀ (ਐਨਆਈਐਨ) ਇਨ੍ਹਾਂ ਜਸ਼ਨਾਂ ਵਿੱਚ 'ਆਤਮਨਿਰਭਰਤਾ ਰਾਹੀਂ ਆਤਮ ਸਿਹਤ ਨਿਰਭਰਤਾ'ਦੇ ਥੀਮ ਨਾਲ ਇੱਕ ਸਾਲ ਤੱਕ ਚਲਣ ਵਾਲੀਆਂ ਗਤੀਵਿਧੀਆਂ ਦੀ ਲੜੀ ਸ਼ੁਰੂ ਕਰਕੇ ਹਿੱਸਾ ਲੈ ਰਿਹਾ ਹੈ । ਆਪਣੇ ਆਪ ਨੂੰ ਸਿਹਤ ਅਤੇ ਪੋਸ਼ਣ ਦੇ ਖੇਤਰ ਵਿੱਚ ਮਹਾਤਮਾ ਗਾਂਧੀ ਦੀ ਵਿਰਾਸਤ ਦਾ ਸੰਸਥਾਗਤ ਵਿਰਾਸਤੀ ਮੰਨਦਾ ਹੈ, ਕਿਉਂਕਿ ਇਹ ਪੁਣੇ ਦੇ ਇਸੇ ਹੀ ਕੈਂਪਸ ਵਿੱਚ ਹੈ (ਜਿੱਥੇ ਉਸ ਵੇਲੇ ਕੁਦਰਤੀ ਇਲਾਜ ਕੇਂਦਰ ਅਤੇ ਸੇਨੇਟੋਰੀਅਮ ਸੀ) ਅਤੇ ਉਨ੍ਹਾਂ ਨੇ 18 ਨਵੰਬਰ 1945 ਨੂੰ ਆਲ ਇੰਡੀਆ ਨੇਚਰ ਕਿਊਰ ਫਾਊਂਡੇਸ਼ਨ ਟਰਸਟ ਦੀ ਸਥਾਪਨਾ ਕੀਤੀ ਸੀ । ਇਹ ਉਨ੍ਹਾਂ ਕੁਝ ਸੰਸਥਾਵਾਂ ਵਿਚੋਂ ਇਕ ਹੈ ਜਿਥੇ ਉਹ ਰਸਮੀ ਤੌਰ ਤੇ ਅਧਿਕਾਰੀ ਸਨ- ਨੇਚਰ ਕਿਊਰ ਟਰੱਸਟ ਦੀ ਡੀਡ ਤੇ ਗਾਂਧੀ ਜੀ ਨੇ ਦਸਤਖਤ ਕੀਤੇ ਸਨ । ਟਰੱਸਟ ਦੀ ਡੀਡ ਵਿੱਚ, ਇਸ ਚੈਰੀਟੇਬਲ ਟਰੱਸਟ ਨੂੰ ਬਣਾਉਣ ਦੇ ਉਦੇਸ਼ ਵਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਤਾਂ ਜੋ ਇਸਦੇ ਸਾਰੇ ਹੀ ਪਹਿਲੂਆਂ ਵਿੱਚ ਕੁਦਰਤੀ ਇਲਾਜ ਦੇ ਵਿਗਿਆਨ ਦੇ ਗਿਆਨ ਨੂੰ ਫੈਲਾਉਣ ਅਤੇ ਕੁਦਰਤੀ ਇਲਾਜ ਦੀਆਂ ਵਿਧੀਆਂ ਦੀ ਗਤੀਵਿਧੀ ਨੂੰ ਵਧਾਇਆ ਜਾ ਸਕੇ ਅਤੇ ਇਸਦੇ ਲਾਭ ਹਰ ਵਰਗ ਦੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਗਰੀਬ ਲੋਕਾਂ ਨੂੰ ਉਪਲੱਬਧ ਹੋਣ, ਇਸਤੋਂ ਇਲਾਵਾ ਇਸ ਨੂੰ ਇੱਕ ਸੰਸਥਾ ਤੋਂ ਇੱਕ ਕੁਦਰਤੀ ਇਲਾਜ ਯੂਨੀਵਰਸਿਟੀ ਬਣਾਉਣ ਦੇ ਆਖਰੀ ਉਦੇਸ਼ ਨਾਲ ਸਥਾਈ ਆਧਾਰ ਤੇ ਰੱਖਿਆ ਜਾਵੇਗਾ । ਐਨ ਆਈ ਐਨ, ਆਯੁਸ਼ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ, ਜੋ ਇਨ੍ਹਾਂ ਉਦੇਸ਼ਾਂ ਨੂੰ ਆਪਣੀਆਂ ਵਿਦਿਅਕ ਅਤੇ ਸਿਹਤ ਸੰਭਾਲ ਦੀਆਂ ਗਤੀਵਿਧੀਆਂ ਰਾਹੀਂ ਜਿਉਂਦਾ ਰੱਖਦੀ ਹੈ ।

 

ਭਾਰਤ ਸਰਕਾਰ ਨੇ 1945 ਵਿਚ ਉਸ ਦਿਨ ਕੁਦਰਤ ਇਲਾਜ ਲਈ ਮਹਾਤਮਾ ਗਾਂਧੀ ਵੱਲੋਂ ਕੀਤੀ ਵਚਨਬੱਧਤਾ ਦੀ ਯਾਦ ਵਿਚ 18 ਨਵੰਬਰ ਨੂੰ ਨੇਚਰੋਪੈਥੀ ਦਿਵਸ ਵਜੋਂ ਐਲਾਨਿਆ ਸੀ । ਇਹ ਦਿਵਸ ਸਾਰੇ ਦੇਸ਼ ਅਤੇ ਵਿਸ਼ਵ ਭਰ ਦੇ ਸਾਰੇ ਨੇਚਰੋਪੈਥਾਂ ਅਤੇ ਨੇਚਰੋਪੈਥੀ ਦੇ ਪੈਰੋਕਾਰਾਂ ਵੱਲੋਂ ਮਨਾਇਆ ਜਾਂਦਾ ਹੈ ।

…………………………………………………………………………………

 

 

ਐਮਵੀ / ਐਸ ਕੇ


(Release ID: 1660387) Visitor Counter : 155