PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 29 SEP 2020 6:02PM by PIB Chandigarh

 

 

 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ) 

 

  • ਭਾਰਤ ਦੀ ਰਿਕਵਰੀ ਦਰ 83 ਪ੍ਰਤੀਸ਼ਤ ਦੇ ਪਾਰ ਪਹੁੰਚੀ।

  • ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਰਿਕਵਰੀ ਦੇ ਮਾਮਲੇ 41.5 ਲੱਖ ਜ਼ਿਆਦਾ ਹਨ। 

  • ਪਿਛਲੇ 24 ਘੰਟਿਆਂ ਵਿੱਚ, 84,877 ਮਰੀਜ਼ ਠੀਕ ਹੋਏ ਜਦਕਿ 70,589 ਨਵੇਂ ਮਾਮਲੇ ਸਾਹਮਣੇ ਆਏ।

  • ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੇ ਇਸ ਸਮੇਂ ਕੇਵਲ 15.42 ਪ੍ਰਤੀਸ਼ਤ ਮਾਮਲੇ ਐਕਟਿਵ ਹਨ।

  • ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ, ਦੇਸ਼ ਵਿੱਚ ਇੱਕ ਵਿਆਪਕ ਊਰਜਾ ਸੁਰੱਖਿਆ ਸੰਰਚਨਾ ਵਿਕਸਿਤ ਕਰਨ ਵਿੱਚ ਸਾਡੇ ਪ੍ਰਯਤਨਾਂ ਨੂੰ ਅੱਗੇ ਵਧਾਏਗਾ।

  • ਕੋਵਿਡ-19 ਉਦਯੋਗ ਵਿੱਚ ਸੁਰੱਖਿਅਤ ਕੰਮਕਾਜ ਨਿਰਦੇਸ਼" ਬਾਰੇ ਕਿਤਾਬਚਾ ਜਾਰੀ ਕੀਤਾ ਗਿਆ।

 

https://static.pib.gov.in/WriteReadData/userfiles/image/image005IYTQ.jpg

https://static.pib.gov.in/WriteReadData/userfiles/image/image006S4AN.jpg

 

ਭਾਰਤ ਦਾ ਰਿਕਵਰੀ ਰੇਟ 83 ਪ੍ਰਤੀਸ਼ਤ  ਨੂੰ ਪਾਰ ਕਰ ਗਿਆ, ਰਿਕਵਰੀ ਕੇਸ, ਐਕਟਿਵ ਕੇਸਾਂ ਨਾਲੋਂ 41.5 ਲੱਖ ਤੋਂ ਪਾਰ ਹੋ ਗਏ

ਭਾਰਤ ਵਿਚ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ, ਰਿਕਵਰੀ ਕੇਸਾਂ ਦੀ ਗਿਣਤੀ ਪੁਸ਼ਟੀ ਕੀਤੇ ਨਵੇਂ ਕੇਸਾਂ ਨਾਲੋਂ ਵੱਧ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਰਿਕਵਰੀ ਰੇਟ ਅੱਜ 83 ਪ੍ਰਤੀਸ਼ਤ ਨੂੰ ਪਾਰ ਕਰ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 84,877 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ਜਦੋਂ ਕਿ 70,589 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁੱਲ ਰਿਕਵਰੀ ਕੇਸ ਵੱਧ ਕੇ  51,01,397 ਹੋ ਗਏ ਹਨ। ਰਿਕਵਰੀ ਦੇ ਨਵੇਂ 73% ਮਾਮਲੇ ਦਸ ਰਾਜਾਂ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਤਮਿਲ ਨਾਡੂ, ਉੱਤਰ ਪ੍ਰਦੇਸ਼, ਦਿੱਲੀ, ਓਡੀਸ਼ਾ, ਕੇਰਲ, ਪੱਛਮ ਬੰਗਾਲ ਅਤੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ 20,000 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ, ਰਿਕਵਰੀ ਦੇ ਮਾਮਲੇ ਵਿੱਚ ਇਹ ਰਾਜ ਪਹਿਲੇ ਸਥਾਨ ‘ਤੇ ਹੈ। ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੋਵਾਂ ਸੂਬਿਆਂ ਵਿੱਚ ਸੱਤ ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਐਕਟਿਵ ਅਤੇ ਰਿਕਵਰੀ ਕੇਸਾਂ ਵਿਚ ਅੰਤਰ ਵੱਧਦਾ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਮਰੀਜ਼ ਠੀਕ ਹੋ ਰਹੇ ਹਨ। ਰਿਕਵਰੀ ਕੇਸ, ਐਕਟਿਵ ਕੇਸਾਂ (9,47,576) ਨਾਲੋਂ 41.5 ਲੱਖ (41,53,831) ਵਧੇਰੇ ਹਨ। ਰਿਕਵਰੀ ਕੇਸ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ 5.38 ਗੁਣਾ ਜ਼ਿਆਦਾ ਹਨ। ਜਿਹੜਾ ਸੁਨਿਸ਼ਚਿਤ ਕਰਦਾ ਹੈ ਕਿ ਰਿਕਵਰੀ ਦੀ ਦਰ ਨਿਰੰਤਰ ਵੱਧ ਰਹੀ ਹੈ। ਇਸ ਸਮੇਂ ਦੇਸ਼ ਵਿਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 15.42 ਪ੍ਰਤੀਸ਼ਤ ਹੀ ਐਕਟਿਵ ਕੇਸ ਹਨ ਅਤੇ ਇਹ ਨਿਰੰਤਰ ਘਟ ਰਹੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 70,589 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 73 ਪ੍ਰਤੀਸ਼ਤ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਮਹਾਰਾਸ਼ਟਰ ਇਸ ਸੂਚੀ ਵਿੱਚ ਲਗਾਤਾਰ ਸਿਖਰ 'ਤੇ ਚੱਲ ਰਿਹਾ ਹੈ। ਮਹਾਰਾਸ਼ਟਰ ਵਿੱਚ 11,000 ਤੋਂ ਵੱਧ ਕੇਸ ਸਾਹਮਣੇ ਆਏ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 6,000 ਤੋਂ ਵੱਧ ਕੇਸ ਰਿਪੋਰਟ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 776 ਮੌਤਾਂ ਦਰਜ ਕੀਤੀਆਂ ਗਈਆਂ ਹਨ। 10% ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚੋਂ 78% ਨਵੀਆਂ ਮੌਤਾਂ  ਦਰਜ ਕੀਤੀਆਂ ਗਈਆਂ ਹਨ।  ਕੱਲ੍ਹ ਹੋਈਆਂ ਮੌਤਾਂ ਵਿੱਚੋਂ 23% ਤੋਂ ਵੱਧ ਮਹਾਰਾਸ਼ਟਰ ਨਾਲ ਸਬੰਧਿਤ ਹਨ, ਜਿਥੇਂ 180 ਮੌਤਾਂ  ਹੋਇਆ ਹਨ ਅਤੇ ਤਮਿਲ ਨਾਡੂ ਵਿੱਚ 70 ਮੌਤਾਂ ਦੀ ਪੁਸ਼ਟੀ ਹੋਈ ਹੈ।

https://pib.gov.in/PressReleseDetail.aspx?PRID=1659978 

 

ਡਾ. ਹਰਸ਼ ਵਰਧਨ ਤੇ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ "ਕੋਵਿਡ- 19- ਉਦਯੋਗ ਵਿੱਚ ਸੁਰੱਖਿਅਤ ਕੰਮਕਾਜ ਨਿਰਦੇਸ਼" ਬਾਰੇ ਕਿਤਾਬਚਾ ਜਾਰੀ ਕੀਤਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਵਿਗਿਆਨ ਤੇ ਟੈਕਨੋਲੋਜੀ ਮੰਤਰੀ, ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਅਤੇ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਅੱਜ ਵਰਚੂਅਲ ਪਲੇਟਫਾਰਮ ਰਾਹੀਂ ‘ਕੋਵਿਡ -19 ਸੇਫ ਵਰਕ ਪਲੇਸ ਗਾਈਡਲਾਈਨਸ ਫਾਰ ਇੰਡਸਟ੍ਰੀ’ ਬਾਰੇ ਇੱਕ ਕਿਤਾਬਚਾ ਜਾਰੀ ਕੀਤਾ, ਜਿਸ ਮੌਕੇ ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀ ਕੇ ਪੌਲ ਵੀ ਹਾਜ਼ਰ ਸਨ। ਇਸ ਮੌਕੇ ‘ਤੇ, ਡਾ. ਹਰਸ਼ ਵਰਧਨ ਨੇ ਕਿਹਾ, ‘ਇਹ ਦਿਸ਼ਾ ਨਿਰਦੇਸ਼ ਪ੍ਰਸ਼ੰਸਾਯੋਗ ਅਤੇ ਸਮੇਂ ਅਨੁਸਾਰ ਹਨ। ਇਹ ਉਦਯੋਗਿਕ ਕਾਮਿਆਂ ਦੀ ਭਲਾਈ ਵਿੱਚ ਮਦਦਗਾਰ ਸਾਬਤ ਹੋਣਗੇ। ਇਹ ਦਿਸ਼ਾ ਨਿਰਦੇਸ਼ ਮਾਲਕਾਂ ਲਈ ਵਿਆਪਕ ਯੋਜਨਾ ਲਈ ਸੇਧ ਅਤੇ ਆਪਣੇ ਕਾਰਖਾਨਿਆਂ ਵਿੱਚ ਵਿਅਕਤੀਗਤ ਜਗ੍ਹਾ ਤੇ ਕੋਵਿਡ- 19 ਦੇ ਖ਼ਤਰਾ ਪੱਧਰਾਂ ਦਾ ਪਤਾ ਲਾਉਣ ਵਿੱਚ ਸਹਾਈ ਹੋ ਕੇ ਕਾਮਿਆਂ ਲਈ ਫਾਇਦੇਮੰਦ ਹੋਣਗੇ ਅਤੇ ਇਹਨਾਂ ਨਾਲ ਉਚਿਤ ਕਾਬੂ ਉਪਾਅ ਕੀਤੇ ਜਾ ਸਕਣਗੇ’। ਇਹ ਦਿਸ਼ਾ ਨਿਰਦੇਸ਼ ਇੱਕ ਰੈੱਡੀ ਰੈਕਨਰ ਵਾਂਗ ਉਹਨਾਂ ਸਾਰੇ ਮਹੱਤਵਪੂਰਨ ਉਪਾਵਾਂ ਨੂੰ ਇੱਕਠੇ ਇੱਕ ਜਗ੍ਹਾ ਪੇਸ਼ ਕਰਦਾ ਹੈ, ਜਿਸ ਰਾਹੀਂ ਕੰਮਕਾਜੀ ਥਾਵਾਂ ਨੂੰ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਉਪਾਅ ਜਿਵੇਂ ਰੈਸਪੀਰੇਟਰੀ ਹਾਈਜੀਨ, ਲਗਾਤਾਰ ਹੱਥ ਧੋਣ, ਸਰੀਰਿਕ ਦੂਰੀ ਬਣਾਏ ਰੱਖਣਾ ਅਤੇ ਕੰਮਕਾਜੀ ਥਾਵਾਂ ਦਾ ਲਗਾਤਾਰ ਬਾਰ ਬਾਰ ਸੈਨੇਟਾਈਜੇਸ਼ਨ ਕਰਨਾ ਆਦਿ ਸ਼ਾਮਲ ਹੈ। ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ,’ਉਦਯੋਗਿਕ ਕਾਮਿਆਂ ਦੀ ਸੁਰੱਖਿਆ ਲਈ ਇਹ ਦਿਸ਼ਾ ਨਿਰਦੇਸ਼ ਲੋਕਾਂ ਨੂੰ ਉਤਸ਼ਾਹਿਤ ਕਰਨਗੇ। ਇਹ ਮਹੱਤਵਪੂਰਨ ਹੈ ਕਿ ਅਸੀਂ ਮੌਜੂਦਾ ਸਥਿਤੀ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰੀਏ ਅਤੇ ਕੋਵਿਡ 19 ਉਚਿਤ ਵਿਵਹਾਰ ਬਾਰੇ ਜਾਗਰੂਕਤਾ ਫੈਲਾਈਏ’।

https://pib.gov.in/PressReleseDetail.aspx?PRID=1660056 

 

ਗਾਂਧੀ ਜਯੰਤੀ ਮੌਕੇ ਨੈਚੂਰੋਪੈਥੀ ਪ੍ਰਣਾਲੀ ਬਾਰੇ ਵੈਬੀਨਾਰਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ

ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਇੰਸਟੀਚਿਊਟ ਆਫ ਨੈਚੂਰੋਪੈਥੀ, ਪੁਨੇ ਦੁਆਰਾ ਗਾਂਧੀ ਜੀ ਦੀ ਆਤਮਨਿਰਭਰ ਫਿਲਾਸਫੀ ਤੇ ਅਧਾਰਿਤ ਇੱਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਹ ਲੜੀ ਸਵੈ ਸਿਹਤ ਜ਼ਿੰਮੇਵਾਰੀ ਤੇ ਕੇਂਦ੍ਰਿਤ ਹੋਵੇਗੀ ਅਤੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ 2 ਅਕਤੂਬਰ ਤੋਂ ਸ਼ੁਰੂ ਹੋ ਕੇ ਨੈਸ਼ਨਲ ਨੈਚੂਰੋਪੈਥੀ ਦਿਵਸ 18 ਨਵੰਬਰ 2020 ਤੱਕ ਚੱਲੇਗੀ। ਵੈਬੀਨਾਰਾਂ ਦੀ ਇਸ ਲੜੀ ਦਾ ਮਕਸਦ ਲੋਕਾਂ ਨੂੰ ਉਹਨਾਂ ਸੌਖੇ ਕੁਦਰਤੀ ਤਰੀਕਿਆਂ ਰਾਹੀਂ ਸਵੈ ਸਿਹਤ ਪ੍ਰਤੀ ਜਿ਼ੰਮੇਵਾਰੀ ਲਈ ਜਾਗਰੂਕ ਕਰਨਾ ਹੈ, ਜੋ ਸਾਡੇ ਸਾਰਿਆਂ ਕੋਲ ਉਪਲਬੱਧ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਕੁਦਰਤੀ ਇਲਾਜ ਪ੍ਰਣਾਲੀ ਬਾਰੇ ਪ੍ਰਦਰਸ਼ਨ ਦੁਆਰਾ ਰਾਹੀਂ ਜਾਗਰੂਕ ਕਰਨਾ ਹੈ। ਫੀਡਬੈਕ ਸੈਸ਼ਨਾਂ ਨੂੰ ਲਾਈਵ ਚੈਟਸ ਤੇ ਪ੍ਰੈਕਟੀਸ਼ਨਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਮਜ਼ਬੂਤ ਬਣਾਇਆ ਜਾਵੇਗਾ। ਇਹ ਪ੍ਰੋਗਰਾਮ ਸਰੀਰਿਕ ਹੱਦਾਂ ਦੂਰ ਕਰੇਗਾ ਅਤੇ ਦੇਸ਼ ਭਰ ਤੋਂ ਹੀ ਨਹੀਂ ਬਲਕਿ ਇਸ ਤੋਂ ਬਾਹਰੋਂ ਵੀ ਵਿਅਕਤੀਆਂ ਦੇ ਇਸ ਲੜੀ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਵਿਸ਼ੇਸ਼ ਯਤਨਾਂ ਨਾਲ ਗਾਂਧੀ ਜੀ ਦੇ ਸਿਹਤ ਤੇ ਤੰਦਰੂਸਤੀ ਬਾਰੇ ਵਿਚਾਰਾਂ ਨੂੰ ਫੈਲਾਇਆ ਜਾਵੇਗਾ, ਜਿਹਨਾਂ ਦਾ ਅੱਜ ਕੋਵਿਡ -19 ਸੰਕਟ ਦੌਰਾਨ ਵਿਸ਼ੇਸ਼ ਮਹੱਤਵ ਹੈ। ਗਾਂਧੀ ਜੀ ਦਾ ਇਹ ਪੱਕਾ ਯਕੀਨ ਸੀ ਕਿ ਸਵੈ ਸਿਹਤ ਵਿਅਕਤੀਗਤ ਜਿ਼ੰਮੇਵਾਰੀ ਹੈ।

https://pib.gov.in/PressReleseDetail.aspx?PRID=1659974 

 

ਪ੍ਰਧਾਨ ਮੰਤਰੀ ਨੇ ਗੰਗਾ ਨਦੀ ਨੂੰ ਨਿਰਮਲ ਤੇ ਅਵਿਰਲ ਬਣਾਉਣ ਲਈ ਉੱਤਰਾਖੰਡ ਵਿੱਚ ਛੇ ਵਿਭਿੰਨ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਨਮਾਮਿ ਗੰਗੇ ਮਿਸ਼ਨ’ ਦੇ ਤਹਿਤ ਉੱਤਰਾਖੰਡ ਵਿੱਚ ਛੇ ਮੈਗਾ (ਵਿਸ਼ਾਲ) ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਹਰਿਦੁਆਰ ਵਿਖੇ ਗੰਗਾ ਨਦੀ ਬਾਰੇ ਆਪਣੀ ਕਿਸਮ ਦੇ ਪਹਿਲੇ ‘ਗੰਗਾ ਅਵਲੋਕਨ ਅਜਾਇਬਘਰ’ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਇੱਕ ਪੁਸਤਕ ‘ਰੋਇੰਗ ਡਾਊਨ ਦ ਗੈਂਜੇਸ’ ਦਾ ਵਿਮੋਚਨ ਕਰਨ ਦੇ ਨਾਲ–ਨਾਲ ‘ਜਲ ਜੀਵਨ ਮਿਸ਼ਨ’ ਦਾ ਨਵਾਂ ਲੋਗੋ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਜਲ ਜੀਵਨ ਮਿਸ਼ਨ’ ਅਧੀਨ ‘ਗ੍ਰਾਮ ਪੰਚਾਇਤਾਂ ਤੇ ਪਾਣੀ ਕਮੇਟੀਆਂ ਲਈ ਮਾਰਗ–ਦਰਸ਼ਿਕਾ’ (ਪਿੰਡਾਂ ਦੀਆਂ ਪੰਚਾਇਤਾਂ ਤੇ ਜਲ ਕਮੇਟੀਆਂ ਲਈ ਦਿਸ਼ਾ–ਨਿਰਦੇਸ਼) ਵੀ ਜਾਰੀ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਜਲ ਜੀਵਨ ਮਿਸ਼ਨ’ ਦਾ ਉਦੇਸ਼ ਦੇਸ਼ ਦੇ ਹਰੇਕ ਪਿੰਡ ਦੇ ਮਕਾਨ ਵਿੱਚ ਪਾਈਪ ਰਾਹੀਂ ਪਾਣੀ ਦਾ ਕਨੈਕਸ਼ਨ ਮੁਹੱਈਆ ਕਰਵਾਉਣਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮਿਸ਼ਨ ਦਾ ਨਵਾਂ ਲੋਗੋ ਪਾਣੀ ਦੀ ਹਰੇਕ ਬੂੰਦ ਨੂੰ ਬਚਾਉਣ ਦੀ ਲੋੜ ਹਿਤ ਨਿਰੰਤਰ ਪ੍ਰੇਰਿਤ ਕਰੇਗਾ। ’ਮਾਰਗ–ਦਰਸ਼ਿਕਾ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਗ੍ਰਾਮ ਪੰਚਾਇਤਾਂ, ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਨਾਲ–ਨਾਲ ਸਰਕਾਰੀ ਮਸ਼ੀਨਰੀ ਲਈ ਵੀ ਓਨੀ ਹੀ ਮਹੱਤਵਪੂਰਨ ਹੈ। ਸ਼੍ਰੀ ਮੋਦੀ ਨੇ ਗੰਗਾ ਨਦੀ ਨੂੰ ਸਾਫ਼ ਰੱਖਣ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਨਦੀ ਉੱਤਰਾਖੰਡ ’ਚ ਆਪਣੇ ਉਦਗਮ–ਸਕਾਨ ਤੋਂ ਲੈ ਕੇ ਪੱਛਮ ਬੰਗਾਲ ਤੱਕ ਦੇਸ਼ ਦੀ ਲਗਭਗ 50 ਫ਼ੀਸਦੀ ਆਬਾਦੀ ਦੇ ਜੀਵਨ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ‘ਨਮਾਮਿ ਗੰਗੇ ਮਿਸ਼ਨ’ ਨੂੰ ਨਦੀ ਸੰਭਾਲਣ ਬਾਰੇ ਸਭ ਤੋਂ ਵੱਡੀ ਮਿਸ਼ਨ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਸਿਰਫ਼ ਗੰਗਾ ਨਦੀ ਦੀ ਸਫ਼ਾਈ ਨਹੀਂ ਹੈ, ਬਲਕਿ ਇਹ ਨਦੀ ਦੀ ਵਿਆਪਕ ਦੇਖਭਾਲ਼ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੀ ਹੈ। 

https://pib.gov.in/PressReleseDetail.aspx?PRID=1660011 

 

ਉੱਤਰਾਖੰਡ ਵਿੱਚ ਨਮਾਮਿ ਗੰਗੇ ਤਹਿਤ ਛੇ ਮੈਗਾ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1659994 

 

ਭਾਰਤ–ਡੈਨਮਾਰਕ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ ਲਈ ਸੰਯੁਕਤ ਬਿਆਨ

ਡੈਨਮਾਰਕ ਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੈਟੇ ਫ਼੍ਰੈਡਰਿਕਸਨ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 28 ਸਤੰਬਰ, 2020 ਨੂੰ ਭਾਰਤ ਅਤੇ ਡੈਨਮਾਰਕ ਦਰਮਿਆਨ ਵਰਚੁਅਲ ਸਿਖ਼ਰ ਸੰਮੇਲਨ ਦੀ ਸੰਯੁਕਤ ਤੌਰ ਉੱਤੇ ਪ੍ਰਧਾਨਗੀ ਕੀਤੀ।  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਫ਼੍ਰੈਡਰਿਕਸਨ ਨੇ ਦੁਵੱਲੇ ਸਬੰਧਾਂ ਬਾਰੇ ਇੱਕ ਨਿੱਘੇ ਅਤੇ ਦੋਸਤਾਨਾ ਮਾਹੌਲ ਬਾਰੇ ਵਿਚਾਰਾਂ ਦਾ ਡੂੰਘਾਈ ਨਾਲ ਅਦਾਨ–ਪ੍ਰਦਾਨ ਕੀਤਾ, ਜਲਵਾਯੂ ਪਰਿਵਰਤਨ ਤੇ ਵਾਤਾਵਰਣ–ਪੱਖੀ ਸਮੇਤ ਕੋਵਿਡ–19 ਮਹਾਮਾਰੀ ਤੇ ਦੋਵੇਂ ਦੇਸ਼ਾਂ ਦੇ ਹਿਤਾਂ ਨਾਲ ਜੁੜੇ ਵਿਸ਼ਵ–ਪੱਧਰੀ ਮਸਲਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ ਅਤੇ ਚਿਰ–ਸਥਾਈ ਅਰਥਚਾਰਿਆਂ ਤੇ ਸਮਾਜਾਂ ਦੀ ਰਫ਼ਤਾਰ ਤੇਜ਼ ਕਰਨ ਦੇ ਮੱਦੇਨਜ਼ਰ ਸਾਂਝੀ ਆਮ–ਸਮਝ ਤੱਕ ਪੁੱਜਣ ਬਾਰੇ ਵਿਚਾਰ–ਵਟਾਂਦਰਾ ਕੀਤਾ।  ਦੋਵੇਂ ਧਿਰਾਂ ਨੇ ਸਿਹਤ ਖੇਤਰ ਵਿੱਚ ਗੱਲਬਾਤ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਤੇ ਇਸ ਸਬੰਧੀ ਆਪਣੀ ਸਾਂਝੀ ਇੱਛਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਖ਼ਾਸ ਤੌਰ ਉੱਤੇ ਕੋਵਿਡ–19 ਤੇ ਭਵਿੱਖ ਦੀਆਂ ਅਜਿਹੀਆਂ ਹੋਰ ਮਹਾਮਾਰੀਆਂ ਨਾਲ ਜੂਝਣ ਲਈ ਵੈਕਸੀਨਾਂ ਸਮੇਤ ਸਿਹਤ ਨੀਤੀ ਦੇ ਮੁੱਦਿਆਂ ਦੇ ਬਿਹਤਰੀਨ ਅਭਿਆਸਾਂ ਬਾਰੇ ਸੰਵਾਦ ਦਾ ਪਸਾਰ ਕਰਨ ਤੇ ਉਨ੍ਹਾਂ ਨੂੰ ਸਾਂਝਾ ਕਰਨ ਵਿੱਚ ਆਪਣੀ ਦਿਲਚਸਪੀ ਦੀ ਪੁਸ਼ਟੀ ਕੀਤੀ। ਉਹ ਖੋਜ ਤਾਲਮੇਲ ਸਮੇਤ ਜੀਵਨ–ਵਿਗਿਆਨ ਖੇਤਰ ਲਈ ਹੋਰ ਸਹਾਇਕ ਵਾਤਾਵਰਣ ਸਿਰਜ ਕੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਦਾ ਪਸਾਰ ਕਰਨ ਹਿਤ ਕੰਮ ਕਰਨ ਲਈ ਸਹਿਮਤ ਹੋਏ।

https://pib.gov.in/PressReleasePage.aspx?PRID=1659822 

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ, ਦੇਸ਼ ਵਿੱਚ ਇੱਕ ਵਿਆਪਕ ਊਰਜਾ ਸੁਰੱਖਿਆ ਸੰਰਚਨਾ ਵਿਕਸਿਤ ਕਰਨ ਵਿੱਚ ਸਾਡੇ ਪ੍ਰਯਤਨਾਂ ਨੂੰ ਅੱਗੇ ਵਧਾਏਗਾ

 

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ‘ਆਤਮਨਿਰਭਰ ਭਾਰਤ’ ਲਈ ਦਿੱਤੀ ਗਈ ਕਲੈਰੀਅਨ ਕਾਲ, ਦੇਸ਼ ਵਿੱਚ ਇੱਕ ਵਿਆਪਕ ਊਰਜਾ ਸੁਰੱਖਿਆ ਢਾਂਚੇ ਨੂੰ ਵਿਕਸਿਤ ਕਰਨ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਏਗੀ। ਗਲੋਬਲ ਕਾਊਂਟਰ ਟੈਰਰਿਜ਼ਮ ਕੌਂਸਲ ਦੁਆਰਾ ਆਯੋਜਿਤ ‘ਜੀਸੀਟੀਸੀ ਊਰਜਾ ਸੁਰੱਖਿਆ ਕਾਨਫਰੰਸ 2020’ ਮੌਕੇ ਆਪਣੇ ਮੁੱਖ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਸ ਨੂੰ ਪਿਛਲੇ ਛੇ ਸਾਲਾਂ ਦੌਰਾਨ ਨਿਰਧਾਰਿਤ ਕੀਤੀਆਂ ਗਈਆਂ ਜ਼ਬਰਦਸਤ ਊਰਜਾ ਨੀਤੀਆਂ ਦੀ ਨਿਰੰਤਰਤਾ ਕਰਕੇ ਜਾਣਿਆ ਜਾਵੇਗਾ ਅਤੇ ਕੋਵਿਡ-19 ਕਾਰਨ ਪੈਦਾ ਹੋਈਆਂ ਚੁਣੌਤੀਆ ਨਾਲ ਨਿਪਟਣ ਲਈ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਕੋਵਿਡ -19 ਤੋਂ ਬਾਅਦ ਬਿਹਤਰ ਪੁਨਰ ਨਿਰਮਾਣ ਲਈ ਦ੍ਰਿੜ ਹਾਂ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਊਰਜਾ ਪ੍ਰਣਾਲੀ ਸੁਰੱਖਿਅਤ, ਸਾਫ਼, ਲਚੀਲੀ ਅਤੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਪ੍ਰਤੀ ਉੱਤਰਦਾਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਵਿੱਚ ਊਰਜਾ ਕੰਪਨੀਆਂ  ਕੋਵਿਡ-19 ਦੀ ਸਥਿਤੀ ਵਿੱਚ ਮੁਕਾਬਲਤਨ ਸ਼ਕਤੀਸ਼ਾਲੀ ਹੋਈਆਂ ਹਨ ਅਤੇ ਇਨੋਵੇਸ਼ਨ ਦੇ ਰਾਹੀਂ ਆਤਮਨਿਰਭਰ ਭਾਰਤ ਨੂੰ ਅਪਣਾਉਂਦਿਆਂ ਪੁਨਰ- ਸੁਰਜੀਤੀ ਲਈ ਤਿਆਰ ਹਨ।” ਸ਼੍ਰੀ ਪ੍ਰਧਾਨ ਨੇ ਕਿਹਾ ਕਿ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਭਾਰਤ ਪਹਿਲ ਨੂੰ ਲਾਗੂ ਕਰਨ ਅਤੇ ਊਰਜਾ ਦੀ ਪਹੁੰਚ, ਕੁਸ਼ਲਤਾ, ਟਿਕਾਊਪਣ, ਸੁਰੱਖਿਆ ਅਤੇ ਸਮਰੱਥਾ ਸਬੰਧੀ ਮਾਣਯੋਗ ਪ੍ਰਧਾਨ ਮੰਤਰੀ ਦੇ ਊਰਜਾ ਵਿਜ਼ਨ ਨੂੰ ਸੱਚ ਕਰਨ ਲਈ ਸਰਕਾਰ ਕੋਲ ਇੱਕ ਸਰਬਪੱਖੀ ਦ੍ਰਿਸ਼ਟੀਕੋਣ ਹੈ। 

 

https://pib.gov.in/PressReleseDetail.aspx?PRID=1659993 

 

2020-21 ਦੇ ਖਰੀਫ ਸੈਸ਼ਨ ਵਿੱਚ ਤਮਿਲ ਨਾਡੂ,  ਕਰਨਾਟਕ,  ਮਹਾਰਾਸ਼ਟਰ,  ਤੇਲੰਗਾਨਾ ਅਤੇ ਹਰਿਆਣਾ ਲਈ 13.77 ਲੱਖ ਮੀਟ੍ਰਿਕ ਟਨ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦੀ ਪ੍ਰਵਾਨਗੀ

 

ਖਰੀਫ ਮਾਰਕਿਟਿੰਗ 2020-21 ਦਾ ਸੈਸ਼ਨ ਹੁਣੇ ਸ਼ੁਰੂ ਹੋਇਆ ਹੈ ਅਤੇ ਸਰਕਾਰ ਆਪਣਾ ਮੌਜੂਦਾ ਨਿਊਨਤਮ ਸਮਰਥਨ ਮੁੱਲ-ਐੱਮਐੱਸਪੀ ਯੋਜਨਾਵਾਂ ਅਨੁਸਾਰ ਕਿਸਾਨਾਂ ਤੋਂ ਖਰੀਫ ਦੀਆਂ ਫਸਲਾਂ ਦੀ ਖਰੀਦ ਨਿਊਨਤਮ ਸਮਰਥਨ ਮੁੱਲ ‘ਤੇ ਕਰ ਰਹੀ ਹੈ। ਰਾਜਾਂ  ਦੇ ਪ੍ਰਸਤਾਵ  ਦੇ ਅਧਾਰ ‘ਤੇ,  ਤਮਿਲ ਨਾਡੂ,  ਕਰਨਾਟਕ,  ਮਹਾਰਾਸ਼ਟਰ,  ਤੇਲੰਗਾਨਾ ਅਤੇ ਹਰਿਆਣਾ ਰਾਜਾਂ ਨੂੰ ਖਰੀਫ ਸੈਸ਼ਨ 2020-21 ਲਈ 13.77 ਲੱਖ ਮੀਟ੍ਰਿਕ ਟਨ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਖਰੀਫ ਦਾਲ਼ਾਂ ਅਤੇ ਤੇਲ ਬੀਜਾਂ ਦੀ ਵਿਕਰੀ ਪ੍ਰਸਤਾਵ ਦੀ ਪ੍ਰਾਪਤੀ ‘ਤੇ ਅਨੁਮੋਦਨ ਕੀਤਾ ਜਾਵੇਗਾ ਅਤੇ ਜੇਕਰ ਬਜ਼ਾਰ ਦੀਆਂ ਦਰਾਂ ਇਸ ਦੇ ਐੱਮਐੱਸਪੀ ਤੋਂ ਨੀਚੇ ਜਾਂਦੀਆਂ ਹਨ ਤਾਂ ਮੁੱਲ ਸਮਰਥਨ ਯੋਜਨਾ  ( ਪੀਐੱਸਐੱਸ ) ਅਨੁਸਾਰ ਇਨ੍ਹਾਂ ਦੀ ਖਰੀਦ ਕੀਤੀ ਜਾਵੇਗੀ। 24.09.2020 ਤੱਕ,  ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 34.20 ਮੀਟ੍ਰਿਕ ਟਨ ਮੂੰਗ ਦੀ ਖਰੀਦ ਕੀਤੀ ਹੈ,  ਜਿਸ ਦਾ ਐੱਮਐੱਸਪੀ ਮੁੱਲ 25 ਲੱਖ ਰੁਪਏ ਹੈ ਇਸ ਤੋਂ ਤਮਿਲ ਨਾਡੂ ਵਿੱਚ 40 ਕਿਸਾਨਾਂ ਨੂੰ ਲਾਭ ਹੋਇਆ ਹੈ।  ਇਸ ਤਰ੍ਹਾਂ,  ਆਂਧਰ  ਪ੍ਰਦੇਸ਼,  ਕਰਨਾਟਕ,  ਤਮਿਲ ਨਾਡੂ ਅਤੇ ਕੇਰਲ ਲਈ 95.75 ਲੱਖ ਮੀਟ੍ਰਿਕ ਟਨ ਦੀ ਪ੍ਰਵਾਨ ਮਾਤਰਾ ਤਹਿਤ ਕਰਨਾਟਕ ਅਤੇ ਤਮਿਲ ਨਾਡੂ ਵਿੱਚ 52.40 ਕਰੋੜ ਰੁਪਏ ਦੀ ਐੱਮਐੱਸਪੀ ‘ਤੇ 5089 ਮੀਟ੍ਰਿਕ ਟਨ ਕੋਪਰਾ  ( ਬਾਹਰਮਾਹੀ ਫਸਲ)  ਦੀ ਖਰੀਦ ਕੀਤੀ ਗਈ ਹੈ।

https://pib.gov.in/PressReleseDetail.aspx?PRID=1659765 

 

ਬੀਵੀਪੀ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਮਾਧਿਅਮ ਨਾਲ ਪੀਐੱਮ ਕੇਅਰਸ ਫੰਡ ਵਿੱਚ 2.11 ਕਰੋੜ ਰੁਪਏ ਦਾ ਦਾਨ ਦਿੱਤਾ

ਇੱਕ ਗ਼ੈਰ-ਲਾਭਕਾਰੀ ਸਮਾਜਿਕ ਸੰਗਠਨ ਭਾਰਤ ਵਿਕਾਸ ਪਰਿਸ਼ਦ (ਬੀਵੀਪੀ) ਨੇ ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜ ਅਤੇ ਪੁਲਾੜ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਦੇ ਮਾਧਿਅਮ ਨਾਲ ਪੀਐੱਮ ਕੇਅਰਸ ਫੰਡ ਵਿੱਚ 2.11 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਰੇਂਦਰ ਮੋਦੀ ਦੇ ਪ੍ਰਤੀ ਜਨਤਾ ਵਿੱਚ ਪੂਰਾ ਭਰੋਸਾ ਹੈ। ਇਸੀ ਵਜ੍ਹਾ ਨਾਲ ਜਦ ਵੀ ਪ੍ਰਧਾਨ ਮੰਤਰੀ ਕੋਈ ਦੀ ਸੱਦਾ ਦਿੰਦੇ ਹਨ ਤਾਂ ਉਹ ਜਨਤਾ ਦਾ ਅੰਦੋਲਨ ਬਣ ਜਾਂਦਾ ਹੈ। ਇਹ ਅਸੀਂ ਸਵੱਛ ਭਾਰਤ ਮਿਸ਼ਨ ਅਤੇ ਪਖਾਨਿਆਂ ਦੇ ਨਿਰਮਾਣ ਤੋਂ ਲੈ ਕੇ ਗੈਸ ਸਬਸਿਡੀ ਛੱਡਣ ਅਤੇ ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਕੋਵਿਡ-19 ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੇ ਸਮੇਂ ਦੇਖਿਆ ਹੈ। ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਦੀ ਬਦੌਲਤ ਪੀਐੱਮ ਕੇਅਰਸ ਫੰਡ ਦੇ ਨਾਮ ਨਾਲ ਵਿਸ਼ੇਸ਼ ਫੰਡ ਦਾ ਆਰੰਭ ਕੀਤਾ ਗਿਆ। ਕੁਝ ਹੀ ਸਮੇਂ ਵਿੱਚ ਇਸ ਤੇ ਦੇਸ਼ ਦੀ ਜਨਤਾ ਦਾ ਵਿਆਪਕ ਸਾਥ ਮਿਲਿਆ ਅਤੇ ਜਿੱਥੇ ਇੱਕ ਪਾਸੇ ਵੱਡੇ ਵਪਾਰਕ ਘਰਾਣਿਆਂ ਨੇ ਅੱਗੇ ਵਧ ਕੇ ਯੋਗਦਾਨ ਦਿੱਤਾ ਉੱਥੇ ਦੂਜੇ ਪਾਸੇ ਦੇ ਅਲੱਗ-ਅਲੱਗ ਖੇਤਰਾਂ ਤੋਂ ਬੱਚਿਆਂ ਨੇ ਆਪਣੇ ਜੇਬ ਖਰਚਿਆਂ ਤੋਂ ਬਚਾਏ ਪੈਸਾ ਦਾ ਇਸ ਫੰਡ ਵਿੱਚ ਯੋਗਦਾਨ ਦਿੱਤਾ।

https://pib.gov.in/PressReleseDetail.aspx?PRID=1660073 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ  

 

  • ਪੰਜਾਬ: ਪੰਜਾਬ ਦੇ ਮੁੱਖ ਸਕੱਤਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਕੋਵਿਡ-19 ਦੇ ਮਰੀਜ਼ਾਂ ਦੀ ਸੰਭਵ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਦੌਰੇ ਕਰਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਮਰੀਜ਼ਾਂ ਦੀ ਟ੍ਰੈਕਿੰਗ ਕਰਕੇ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਅਤੇ ਜਲਦੀ ਹੁੰਗਾਰੇ ਨੂੰ ਯਕੀਨੀ ਬਣਾਉਣ ਲਈ ਕੋਵਿਡ ਰੋਗੀ ਟ੍ਰੈਕਿੰਗ ਅਧਿਕਾਰੀ (ਸੀਪੀਟੀਓ) ਦੀ ਨਿਯੁਕਤੀ ਕੀਤੀ ਹੈ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੈਡੀਕਲ ਕਾਲਜਾਂ ਅਤੇ ਵੱਡੇ ਜ਼ੋਨਲ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਵਾਰਡ ਦੀ ਸਫਾਈ, ਮਰੀਜ਼ਾਂ ਦਾ ਇਲਾਜ, ਖਾਣੇ ਦੀ ਗੁਣਵਤਾ ਅਤੇ ਉਨ੍ਹਾਂ ਦੇ ਹਸਪਤਾਲਾਂ ਵਿੱਚ ਪਖਾਨਿਆਂ ਦੀ ਹਾਲਤ ਵਰਗੀਆਂ ਸਾਰੀਆਂ ਸਹੂਲਤਾਂ ਦੀ ਨਿਗਰਾਨੀ ਕਰਨ ਲਈ ਦਿਨ ਵਿੱਚ ਘੱਟੋ-ਘੱਟ ਦੋ ਗੇੜਿਆਂ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਜ਼ਰੂਰਤ ਪੈਣ ’ਤੇ ਆਕਸੀਜਨ ਸਿਲੰਡਰ ਜ਼ਰੂਰ ਮੁਹੱਈਆ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਸੰਚਾਰ ਲਈ ਇੱਕ ਵਿਧੀ ਵਿਕਸਤ ਕਰਨ ਤੋਂ ਇਲਾਵਾ ਮਰੀਜ਼ਾਂ ਲਈ ਗਰਮ ਪਾਣੀ, ਕਾੜਾ ਅਤੇ ਪੌਸ਼ਟਿਕ ਭੋਜਨ ਵੀ ਉਪਲਬਧ ਕਰਵਾਇਆ ਜਾਵੇ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੱਲ ਕੋਵਿਡ-19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 329 ਪਾਜ਼ਿਟਿਵ ਮਾਮਲੇ ਸਾਹਮਣੇ ਆਏ। ਇਟਾਨਗਰ ਰਾਜਧਾਨੀ ਖੇਤਰ ਵਿੱਚ 117 ਪਾਜ਼ਿਟਿਵ ਕੇਸ ਪਾਏ ਗਏ ਹਨ। ਅਰੁਣਾਚਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਸਾਰੇ ਜਿਹੜੇ ਨੈਗੀਟਿਵ ਹਨ, ਪਰ ਕੋਵਿਡ ਲੱਛਣ ਵਾਲੇ ਹਨ, ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਖ਼ਰਚਾ ਰਾਜ ਸਰਕਾਰ ਦੁਆਰਾ ਕੀਤਾ ਜਾਵੇਗਾ।

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 2320 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਹੋਈ ਹੈ। ਰਾਜ ਵਿੱਚ ਕੁੱਲ ਕੋਵਿਡ-19 ਦੇ ਕੇਸਾਂ ਦੀ ਗਿਣਤੀ 173629 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 30662 ਐਕਟਿਵ ਕੇਸ ਹਨ ਅਤੇ 142297 ਡਿਸਚਾਰਜ ਕੇਸ ਹਨ।

  • ਮਣੀਪੁਰ: ਮਣੀਪੁਰ ਵਿੱਚ 178 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਆ ਨਾਲ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 10,477 ਹੋ ਗਈ ਹੈ। 76 ਫ਼ੀਸਦੀ ਰਿਕਵਰੀ ਦਰ ਦੇ ਨਾਲ, 2431 ਐਕਟਿਵ ਕੇਸ ਹਨ।

  • ਮੇਘਾਲਿਆ: ਮੇਘਾਲਿਆ ਵਿੱਚ 89 ਵਿਅਕਤੀ ਅੱਜ ਕੋਰੋਨਾ ਵਾਇਰਸ ਤੋਂ ਰਿਕਵਰ ਹੋਏ ਹਨ। ਰਾਜ ਵਿੱਚ ਕੁੱਲ ਐਕਟਿਵ ਕੇਸ 1448 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ 92 ਕੇਸ ਹਨ।

  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 50 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੋਵਿਡ-19 ਕੇਸਾਂ ਦੀ ਗਿਣਤੀ 1958 ਤੱਕ ਪਹੁੰਚ ਗਈ ਹੈ ਜਿਸ ਵਿੱਚੋਂ 499 ਐਕਟਿਵ ਕੇਸ ਹਨ।

  • ਨਾਗਾਲੈਂਡ: ਨਾਗਾਲੈਂਡ ਦੇ 5957 ਤਸਦੀਕ ਕੀਤੇ ਕੋਵਿਡ-19 ਮਾਮਲਿਆਂ ਵਿੱਚੋਂ, ਹਥਿਆਰਬੰਦ ਸੈਨਾਵਾਂ ਦੇ 2801 ਕੇਸ, ਵਾਪਸ ਪਰਤਣ ਵਾਲਿਆਂ ਦੇ 1482 ਕੇਸ, ਸੰਪਰਕ ਦੇ 1334 ਕੇਸ ਅਤੇ ਫ਼ਰੰਟਲਾਈਨ ਕਰਮਚਾਰੀਆਂ ਦੇ 340 ਕੇਸ ਸਾਹਮਣੇ ਆਏ ਹਨ।

  • ਕੇਰਲ: ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਵਿਡ-19 ਕੇਸਾਂ ਵਿੱਚ ਹਾਲ ਹੀ ਵਿੱਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਰਾਜ ਵਿੱਚ ਸਿਹਤ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ ਹੈ। ਆਈਐੱਮਏ ਨੇ ਦੱਸਿਆ ਕਿ ਪਿਛਲੇ 28 ਦਿਨਾਂ ਦੌਰਾਨ ਰਾਜ ਵਿੱਚ ਇੱਕ ਲੱਖ ਕੋਵਿਡ ਦੇ ਕੇਸ ਸਾਹਮਣੇ ਆਏ ਹਨ, ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਫੈਲਣਾ ਸਿਹਤ ਕਰਮਚਾਰੀਆਂ ਅਤੇ ਆਮ ਲੋਕਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੱਤਾਧਾਰੀ ਐੱਲਡੀਐੱਫ਼ ਦੀ ਰਾਜ ਕਮੇਟੀ ਜਿਸ ਨੇ ਅੱਜ ਬੈਠਕ ਕੀਤੀ ਅਤੇ ਦੋ ਹਫ਼ਤਿਆਂ ਬਾਅਦ ਮੁੜ ਲੌਕਡਾਊਨ ਲਾਗੂ ਕਰਨ ਦਾ ਆਖ਼ਰੀ ਫ਼ੈਸਲਾ ਲਿਆ। ਚਾਵਰਾ ਅਤੇ ਕੁਟਾਨਾਦ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਨੂੰ ਕੋਵਿਡ ਮਹਾਮਾਰੀ ਦੇ ਵਿਚਕਾਰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਕੱਲ ਕੇਰਲ ਵਿੱਚ 4,538 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ 57,879 ਮਰੀਜ਼ ਇਲਾਜ ਅਧੀਨ ਹਨ ਅਤੇ 2.32 ਲੱਖ ਵਿਅਕਤੀ ਕੁਆਰੰਟੀਨ ਦੇ ਅਧੀਨ ਹਨ। ਅੱਜ ਪੰਜ ਹੋਰ ਮੌਤਾਂ ਹੋਣ ਨਾਲ ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ 702 ਹੋ ਗਈ ਹੈ।

  • ਤਮਿਲ ਨਾਡੂ: ਤਮਿਲ ਨਾਡੂ ਵਿੱਚ ਨਿਜੀ ਅਤੇ ਸਰਕਾਰੀ ਦੋਵੇਂ ਸਕੂਲ ਪ੍ਰਬੰਧਨ 1 ਅਕਤੂਬਰ ਤੋਂ 10, 11 ਅਤੇ 12 ਦੀਆਂ ਕਲਾਸਾਂ ਲਈ ਸਕੂਲ ਦੁਬਾਰਾ ਖੋਲ੍ਹਣ ਲਈ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। ਏਆਈਏਡੀਐੱਮਕੇ ਨੇ ਕੇਂਦਰ ਨੂੰ 23,763 ਕਰੋੜ ਰੁਪਏ ਦੇ ਜੀਐੱਸਟੀ ਬਕਾਏ ਅਤੇ ਕੋਵਿਡ ਮਹਾਮਾਰੀ ਦੀ ਰੋਕਥਾਮ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਫ਼ੰਡ ਨੂੰ ਦੇਣ ਲਈ ਕਿਹਾ ਹੈ। ਅੱਜ ਇੱਕ ਉੱਚ ਪੱਧਰੀ ਕਮੇਟੀ ਦੁਆਰਾ ਮੁੱਖ ਮੰਤਰੀ ਐਡੱਪਾਡੀ ਕੇ ਪਲਨੀਸਵਾਮੀ ਅਤੇ ਸਕੂਲ ਸਿੱਖਿਆ ਮੰਤਰੀ ਕੇ.ਏ. ਸੇਨਗੋਟੀਯਾਨ ਨਾਲ ਮੀਟਿੰਗ ਕਰਨ ਤੋਂ ਬਾਅਦ ਇਸ ਸਬੰਧ ਵਿੱਚ ਇੱਕ ਅੰਤਮ ਫੈਸਲਾ ਹੋਣ ਦੀ ਉਮੀਦ ਹੈ। ਐੱਮਆਈਓਟੀ ਹਸਪਤਾਲ ਦੁਆਰਾ ਜਾਰੀ ਕੀਤੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਵਾਲੇ ਡੀਐੱਮਡੀਕੇ ਦੇ ਬਾਨੀ ਪ੍ਰਧਾਨ ਇੱਕ ਵਿਜੇਕਾਂਤ ਦੀ ਸਿਹਤ ਸਥਿਤੀ ਸਥਿਰ ਹੈ।

  • ਕਰਨਾਟਕ: ਰਾਜ ਦੇ ਸਿੱਖਿਆ ਮੰਤਰੀ ਐੱਸ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਸਕੂਲ ਮੁੜ ਖੋਲ੍ਹਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ। ਮੈਸੂਰ ਦੇ ਜੇਐੱਸਐੱਸ ਹਸਪਤਾਲ ਵਿੱਚ ਕੋਵਿਡ-19 ਵੈਕਸੀਨ ਨੋਵਾਵੈਕਸ ਦੇ ਪੜਾਅ 2 ਅਤੇ 3 ਦੇ ਟਰਾਇਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਾਈ ਕੋਰਟ ਨੇ ਰਾਜ ਨੂੰ ਪੇਂਡੂ ਅਤੇ ਸ਼ਹਿਰੀ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਉਪਲਬਧਤਾ ਬਾਰੇ ਇੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

  • ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ ਰਾਜ ਭਰ ਦੇ ਸਕੂਲ ਮੁੜ ਖੋਲ੍ਹਣ ਦੇ ਆਪਣੇ ਪਹਿਲੇ ਫੈਸਲੇ ਨੂੰ 5 ਅਕਤੂਬਰ ਤੋਂ ਮੁਲਤਵੀ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਥਿਤ ਤੌਰ ’ਤੇ ਸਾਰੇ ਜ਼ਿਲ੍ਹਾ ਕਲੈਕਟਰਾਂ ਨਾਲ ਇੱਕ ਸਮੀਖਿਆ ਬੈਠਕ ਦੌਰਾਨ ਮੌਜੂਦਾ ਕੋਵਿਡ-19 ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ 2 ਨਵੰਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਵਿਸ਼ੇਸ਼ ਮੁੱਖ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਡਾ: ਕੇ.ਐੱਸ. ਜਵਾਹਰ ਰੈੱਡੀ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਕੋਵਿਡ-19 ਮੌਤਾਂ, ਨਵੇਂ ਕੇਸਾਂ ਅਤੇ ਰਿਪੋਰਟ ਕੀਤੇ ਜਾ ਰਹੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜੁਲਾਈ ਵਿੱਚ ਪਾਜ਼ਿਟਿਵ ਦਰ 12.07 ਫ਼ੀਸਦੀ ਸੀ ਜੋ ਹੁਣ ਘਟ ਕੇ 8.3 ਫ਼ੀਸਦੀ ਤੱਕ ਰਹਿ ਗਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਰਾਜ ਵਿੱਚ ਕੋਵਿਡ-19 ਰੀਪ੍ਰੋਡਕਸ਼ਨ ਦਰ ਉੱਚੀ ਹੈ ਜੋ 0.94 ਫ਼ੀਸਦੀ ਹੈ, ਜਦੋਂ ਕਿ ਆਦਰਸ਼ ਦਰ 0.5 ਜਾਂ 0.6 ਫ਼ੀਸਦੀ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2072 ਨਵੇਂ ਕੇਸ ਆਏ, 2259 ਰਿਕਵਰ ਹੋਏ ਅਤੇ 9 ਮੌਤਾਂ ਹੋਈਆਂ ਹਨ; 2072 ਮਾਮਲਿਆਂ ਵਿੱਚੋਂ 283 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,89,283; ਐਕਟਿਵ ਕੇਸ: 29,477; ਮੌਤਾਂ: 1116; ਡਿਸਚਾਰਜ: 1,58,690। ਆਗਾਮੀ ਨਿਜ਼ਾਮਾਬਾਦ ਸਥਾਨਕ ਅਥਾਰਟੀਆਂ ਦੇ ਚੋਣ ਹਲਕੇ (ਐੱਮਐੱਲਸੀ) ਦੀ ਚੋਣ ਵਿੱਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੋਵਿਡ-19 ਟੈਸਟ ਲਾਜ਼ਮੀ ਹੈ। ਡੁੱਬਾਕਾ ਉਪ ਚੋਣ 3 ਨਵੰਬਰ ਨੂੰ ਹੋਣ ਵਾਲੀ ਹੈ; ਸ਼ਡਿਊਲ ਦੇ ਅਨੁਸਾਰ, ਚੋਣ ਨੋਟੀਫਿਕੇਸ਼ਨ 9 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ, ਜੋ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾ ਸੱਦਾ ਦੇਵੇਗਾ।

  • ਮਹਾਰਾਸ਼ਟਰ: ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਵਿੱਚ ਐਕਟਿਵ ਕੋਰੋਨਾ ਵਾਇਰਸ ਦੇ ਕੇਸ ਨਿਰੰਤਰ ਹੇਠਾਂ ਆ ਰਹੇ ਹਨ। ਸੋਮਵਾਰ ਤੱਕ ਐਕਟਿਵ ਵਾਇਰਲ ਕੇਸ 2,65,033 ਤੱਕ ਆ ਗਏ ਹਨ। ਪਿਛਲੇ 11 ਦਿਨਾਂ ਦੌਰਾਨ, ਇੱਥੇ ਕੋਵਿਡ-19 ਦੇ ਮਾਮਲਿਆਂ ਵਿੱਚ ਕੁੱਲ 36,719 ਕੇਸਾਂ ਦੀ ਕਮੀ ਆਈ ਹੈ, ਜੋ ਸੱਤ ਮਹੀਨੇ ਪਹਿਲਾਂ ਦੇਸ਼ ਦੇ ਸਭ ਤੋਂ ਪ੍ਰਭਾਵਤ ਰਾਜ ਵਿੱਚ ਵਾਇਰਲ ਹੋਣ ਦੀ ਖ਼ਬਰ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਹੈ। ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਤਾਜ਼ੇ ਕੇਸਾਂ ਵਿੱਚ ਗਿਰਾਵਟ ਨੂੰ ਸਮਝਣ ਵਾਲੇ ਰੁਝਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਅਨਲੌਕਿੰਗ ਪੜਾਅ ਦੇ ਹਿੱਸੇ ਵਜੋਂ ਰੈਸਟੋਰੈਂਟਾਂ ਅਤੇ ਬਾਰਾਂ ਨੂੰ ਮੁੜ ਖੋਲ੍ਹਣ ਲਈ ਇੱਕ ਐੱਸਓਪੀ ਤਿਆਰ ਕੀਤੀ ਹੈ ਅਤੇ ਕੇਂਦਰ ਦੁਆਰਾ ਨਿਰਧਾਰਤ ਮੈਡੀਕਲ ਆਕਸੀਜਨ ਦੀ ਵਰਤੋਂ ਬਾਰੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

  • ਗੁਜਰਾਤ: ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ (ਏਐੱਮਸੀ) ਨੇ ਸ਼ਹਿਰ ਦੇ 27 ਇਲਾਕਿਆਂ ਵਿੱਚ ਰਾਤ ਦੇ ਕਰਫਿਊ ਦਾ ਆਦੇਸ਼ ਦਿੱਤਾ ਹੈ। ਏਐੱਮਸੀ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਅਤੇ ਕੁਝ ਇਲਾਕਿਆਂ ਦੇ ਵਸਨੀਕਾਂ ਦੁਆਰਾ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਸ਼ਹਿਰ ਦੀਆਂ 27 ਵਿਅਸਤ ਸੜਕਾਂ ’ਤੇ ਰਾਤ 10 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ (92) ਨੂੰ ਕੋਵਿਡ-19 ਦੇ ਇਲਾਜ਼ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।

  • ਰਾਜਸਥਾਨ: ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,112 ਨਵੇਂ ਕੋਵਿਡ ਮਾਮਲੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ 1.30 ਲੱਖ ਤੋਂ ਪਾਰ ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਵੱਧ ਕੋਵਿਡ ਕੇਸ ਜੈਪੁਰ ਤੋਂ (444 ਨਵੇਂ ਕੇਸ) ਸਾਹਮਣੇ ਆਏ, ਉਸ ਤੋਂ ਬਾਅਦ ਜੋਧਪੁਰ (361 ਕੇਸ) ਅਤੇ ਪਾਲੀ (127 ਕੇਸ) ਤੋਂ ਸਾਹਮਣੇ ਆਏ ਹਨ। ਇਸ ਦੌਰਾਨ, 1.08 ਲੱਖ ਮਰੀਜ਼ ਪਹਿਲਾਂ ਹੀ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 20,043 ਹੈ।

  • ਮੱਧ ਪ੍ਰਦੇਸ਼: ਮੌਤਾਂ ਦਾ ਉਮਰ-ਬੱਧ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਇੰਦੌਰ ਵਿੱਚ ਕੋਵਿਡ-19 ਨਾਲ ਮਰਨ ਵਾਲਾ ਹਰ ਤੀਜਾ ਵਿਅਕਤੀ ‘ਪ੍ਰੋਡਕਟਿਵ ਉਮਰ-ਸਮੂਹ’ ਨਾਲ ਸਬੰਧਿਤ ਹੈ। 24 ਸਤੰਬਰ ਤੱਕ ਜ਼ਿਲ੍ਹੇ ਵਿੱਚ ਕੋਵਿਡ ਦੇ ਨਾਲ ਮਰਨ ਵਾਲੇ 34.83% ਮਰੀਜ਼, 41-60 ਸਾਲ ਦੇ ਉਮਰ ਸਮੂਹ ਨਾਲ ਸਬੰਧਿਤ ਸਨ। ਜ਼ਿਲ੍ਹੇ ਵਿੱਚ 41-60 ਉਮਰ ਸਮੂਹ ਦੇ ਲਗਭਗ 185 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਜ਼ਿਲ੍ਹੇ ਵਿੱਚ ਲਗਭਗ ਛੇ ਮਹੀਨਿਆਂ ਬਾਅਦ ਧਾਰਮਿਕ ਸਥਾਨ ਮੁੜ ਖੁੱਲ੍ਹ ਗਏ ਹਨ, ਅਤੇ ਸ਼ਰਧਾਲੂਆਂ ਨੂੰ ਕੋਵਿਡ-19 ਦੀ ਰੋਕਥਾਮ ਲਈ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ 1,957 ਨਵੇਂ ਕੋਵਿਡ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 1.24 ਲੱਖ ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 21,912 ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਦੇ ਰਾਏਪੁਰ, ਬਿਲਾਸਪੁਰ, ਸਰਗੁਜਾ ਅਤੇ ਜਸ਼ਪੁਰ ਜ਼ਿਲ੍ਹਿਆਂ ਵਿੱਚ ਲੌਕਡਾਊਨ ਸੋਮਵਾਰ ਦੀ ਰਾਤ ਨੂੰ ਖ਼ਤਮ ਹੋਇਆ ਹੈ। ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਹੁਣ ਰਾਤੀ 8 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ। ਹਾਲਾਂਕਿ, ਲੌਕਡਾਊਨ ਉਦੋਂ ਖੁਲ੍ਹਿਆ ਹੈ ਜਦੋਂ ਰਾਜ ਵਿੱਚ 3,725 ਨਵੇਂ ਕੋਵਿਡ ਕੇਸ ਆਏ ਅਤੇ 13 ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 1,08,458 ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 877 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸ 33,000 ਨੂੰ ਪਾਰ ਕਰ ਗਏ ਹਨ। ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਾਰੇ ਕੇਸਾਂ ਵਿੱਚੋਂ 65% ਸਤੰਬਰ ਵਿੱਚ ਆਏ ਹਨ।

 

 

ਫੈਕਟਚੈੱਕ

 

https://static.pib.gov.in/WriteReadData/userfiles/image/image007K3NC.jpg

 

https://static.pib.gov.in/WriteReadData/userfiles/image/image00849D3.jpg

 

 

*******

ਵਾਈਬੀ



(Release ID: 1660216) Visitor Counter : 143