ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ‘ਨਮਾਮਿ ਗੰਗੇ’ ਦੇ ਤਹਿਤ ਉੱਤਰਾਖੰਡ ’ਚ ਛੇ ਮੈਗਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

‘ਰੋਇੰਗ ਡਾਊਨ ਦ ਗੈਂਜੇਸ’ ਨਾਮ ਦੀ ਪੁਸਤਕ ਲਾਂਚ ਕਰਨਗੇ


- ਗੰਗਾ ਬਾਰੇ ਆਪਣੀ ਕਿਸਮ ਦੇ ਪਹਿਲੇ ਅਜਾਇਬਘਰ ‘ਗੰਗਾ ਅਵਲੋਕਨ’ ਦਾ ਉਦਘਾਟਨ
ਕਰਨਗੇ

Posted On: 28 SEP 2020 5:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਸਤੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸ ਜ਼ਰੀਏ ਨਮਾਮਿ ਗੰਗੇ ਮਿਸ਼ਨਦੇ ਤਹਿਤ ਉੱਤਰਾਖੰਡ ਚ ਛੇ ਮੈਗਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ ਹਰਿਦਵਾਰ ਚ ਜਗਜੀਤਪੁਰ ਵਿਖੇ 68 ਐੱਮਐੱਲਡੀ ਐੱਸਟੀਪੀ (MLD STP) ਦਾ ਨਿਰਮਾਣ ਅਤੇ ਮੌਜੂਦਾ 27 MLDat ਦਾ ਅੱਪਗ੍ਰੇਡੇਸ਼ਨ, ਹਰਿਦਵਾਰ ਚ ਹੀ ਸਰਾਏ ਵਿਖੇ 18 ਐੱਮਐੱਲਡੀ ਐੱਸਟੀਪੀ (MLD STP) ਦਾ ਨਿਰਮਾਣ ਸ਼ਾਮਲ ਹਨ।  68 ਐੱਮਐੱਲਡੀ (MLD) ਜਗਜੀਤਪੁਰ ਪ੍ਰੋਜੈਕਟ ਦੇ ਉਦਘਾਟਨ ਨਾਲ ਹੀ ਪੀਪੀਪੀ (PPP) ਦੇ ਹਾਈਬ੍ਰਿਡ ਐਨੁਇਟੀ ਮੋਡ ਉੱਤੇ ਲਿਆ ਗਿਆ ਪਹਿਲਾ ਸੀਵਰੇਜ ਪ੍ਰੋਜੈਕਟ ਵੀ ਮੁਕੰਮਲ ਹੋ ਗਿਆ ਹੈ।

 

ਰਿਸ਼ੀਕੇਸ਼ ਚ ਲੱਕੜਘਾਟ  ਵਿਖੇ 26 ਐੱਮਐੱਲਡੀ ਐੱਸਟੀਪੀ (MLD STP) ਦਾ ਉਦਘਾਟਨ ਕੀਤਾ ਜਾਵੇਗਾ।

 

ਹਰਿਦਵਾਰਰਿਸ਼ੀਕੇਸ਼ ਜ਼ੋਨ ਚੋਂ ਹੀ ਗੰਗਾ ਨਦੀ ਵਿੱਚ ਆ ਕੇ ਲਗਭਗ 80% ਗੰਦਾ ਪਾਣੀ ਡਿੱਗਦਾ ਹੈ। ਇਸੇ ਲਈ ਇਨ੍ਹਾਂ STPs (ਸੀਵੇਜ ਟ੍ਰੀਟਮੈਂਟ ਪਲਾਂਟਸ) ਦਾ ਉਦਘਾਟਨ ਗੰਗਾ ਨਦੀ ਨੂੰ ਸਾਫ਼ ਰੱਖਣ ਲਈ ਬੇਹੱਦ ਅਹਿਮ ਹੋਵੇਗਾ।

 

ਮੁਨੀ ਕੀ ਰੇਤੀ ਨਗਰ ਵਿੱਚ ਚੰਦਰੇਸ਼ਵਰ ਨਗਰ ਵਿੱਚ 7.5 ਐੱਮਐੱਲਡੀ ਐੱਸਟੀਪੀ (MLD STP) ਦੇਸ਼ ਦਾ ਪਹਿਲਾ 4–ਮੰਜ਼ਿਲਾ ਸੀਵੇਜ ਟ੍ਰੀਟਮੈਂਟ ਪਲਾਂਟ ਹੋਵੇਗਾ, ਜਿੱਥੇ ਭੂਮੀ ਦੀ ਸੀਮਤ ਉਪਲਬਧਤਾ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਸੀਵੇਜ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ 900 ਵਰਗ ਮੀਟਰ ਤੋਂ ਘੱਟ ਖੇਤਰ ਵਿੱਚ ਕੀਤਾ ਗਿਆ ਸੀ, ਜੋ ਇੰਨੀ ਸਮਰੱਥਾ ਵਾਲੇ STPs ਲਈ ਆਮ ਤੌਰ ਉੱਤੇ ਲੋੜੀਂਦੇ ਖੇਤਰ ਦਾ ਲਗਭਗ 30% ਹੈ।

 

ਪ੍ਰਧਾਨ ਮੰਤਰੀ; ਚੋਰਪਾਨੀ ਵਿਖੇ ਮੁਕੰਮਲ ਕੀਤੇ ਗਏ 5 ਐੱਮਐੱਲਡੀ ਐੱਸਟੀਪੀ (MLD STP) ਅਤੇ ਬਦਰੀਨਾਥ 1 ਐੱਮਐੱਲਡੀ (MLD) ਅਤੇ 0.01 ਐੱਮਐੱਲਡੀ (MLD) ਦੀਆਂ ਸਮਰੱਥਾਵਾਂ ਵਾਲੇ ਦੋ ਸੀਵੇਜ ਟ੍ਰੀਟਮੈਂਟ ਪਲਾਂਟਾਂ ਦਾ ਵੀ ਉਦਘਾਟਨ ਕਰਨਗੇ।

 

ਉੱਤਰਾਖੰਡ ਦੇ ਗੰਗਾ ਨਦੀ ਲਾਗੇ ਵੰਸੇ ਹੋਏ 16 ਨਗਰਾਂ ਚੋਂ ਪ੍ਰਦੂਸ਼ਣ ਦੇ ਖ਼ਾਤਮੇ ਲਈ ਸਾਰੇ 30 ਪ੍ਰੋਜੈਕਟ ਹੁਣ ਪੂਰੀ ਤਰ੍ਹਾਂ (100%) ਮੁਕੰਮਲ ਹਨ, ਜੋ ਕਿ ਇੱਕ ਇਤਿਹਾਸਿਕ ਪ੍ਰਾਪਤੀ ਹੈ।

 

ਪ੍ਰਧਾਨ ਮੰਤਰੀ ਗੰਗਾ ਬਾਰੇ ਆਪਣੀ ਕਿਸਮ ਦੇ ਪਹਿਲੇ ਗੰਗਾ ਅਵਲੋਕਨਦਾ ਵੀ ਉਦਘਾਟਨ ਕਰਨਗੇ, ਜੋ ਸੱਭਿਆਚਾਰ, ਜੈਵਿਕਵਿਵਿਧਤਾ ਤੇ ਗੰਗਾ ਨਦੀ ਉੱਤੇ ਕੀਤੀਆਂ ਗਈਆਂ ਕਾਇਆਕਲਪ ਨਾਲ ਸਬੰਧਿਤ ਗਤੀਵਿਧੀਆਂ ਨੂੰ ਸਮਰਪਿਤ ਹੈ।

 

ਇਸ ਸਮਾਰੋਹ ਮੌਕੇ ਭਾਰਤ ਦੇ ਸਵੱਛ ਗੰਗਾ ਅਤੇ ਵਣਜੀਵਨ ਸੰਸਥਾਨ ਲਈ ਰਾਸ਼ਟਰੀ ਮਿਸ਼ਨਦੁਆਰਾ ਸਾਂਝੇ ਤੌਰ ਤੇ ਪ੍ਰਕਾਸ਼ਿਤ ਇੱਕ ਪੁਸਤਕ ਰੋਇੰਗ ਡਾਊਨ ਦ ਗੈਂਜੇਸਲਾਂਚ ਕੀਤੀ ਜਾਵੇਗੀ। ਇਹ ਰੰਗਬਿਰੰਗੀ ਪੁਸਤਕ ਗੰਗਾ ਨਦੀ ਦੀ ਜੈਵਿਕਵਿਵਿਧਤਾ ਤੇ ਸੱਭਿਆਚਾਰ ਨੂੰ ਆਪਸ ਵਿੱਚ ਮਿਲਾਉਣ ਦੀ ਇੱਕ ਕੋਸ਼ਿਸ਼ ਹੈ। ਇਸ ਵਿੱਚ ਗੰਗਾ ਨਦੀ ਦੇ ਅਰੰਭ ਹੋਣ ਦੇ (ਉਦਗਮ) ਸਥਾਨ ਗੌਮੁਖਤੋਂ ਲੈ ਕੇ ਇਸ ਦੇ ਮਹਾਸਾਗਰ ਵਿੱਚ ਰਲਣ ਤੋਂ ਠੀਕ ਪਹਿਲਾਂ ਦੇ ਆਖ਼ਰੀ ਬਿੰਦੂ ਗੰਗਾ ਸਾਗਰਤੱਕ ਦੀ ਕਹਾਣੀ ਦਾ ਵਰਨਣ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਦੁਆਰਾ ਜਲ ਜੀਵਨ ਮਿਸ਼ਨ ਦੇ ਲੋਗੋ ਅਤੇ ਜਲ ਜੀਵਨ ਮਿਸ਼ਨ ਦੇ ਤਹਿਤ ਗ੍ਰਾਮ ਪੰਚਾਇਤਾਂ ਤੇ ਪਾਨੀਸਮਿਤੀਆਂ ਲਈ ਮਾਰਗਦਰਸ਼ਿਕਾਦਾ ਉਦਘਾਟਨ ਵੀ ਕੀਤਾ ਜਾਵੇਗਾ।

 

ਕਿਰਪਾ ਕਰਕੇ ਇਸ ਲਿੰਕ ਜ਼ਰੀਏ ਸ਼ਾਮਲ ਹੋਵੋ: https://pmevents.ncog.gov.in/

 

****

 

ਵੀਆਰਆਰਕੇ/ਐੱਮਜੀ


(Release ID: 1659834) Visitor Counter : 251