ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀਆਂ ਕੁਲ ਰਿਕਵਰੀਆਂ 50 ਲੱਖ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਗਈਆਂ

ਆਖਰੀ 10 ਲੱਖ ਰਿਕਵਰੀਆਂ ਸਿਰਫ 11 ਦਿਨਾਂ ਵਿਚ ਸ਼ਾਮਲ ਕੀਤੀਆਂ ਗਈਆਂ
ਰਿਕਵਰੀ ਕੇਸਾਂ ਵਿੱਚ ਐਕਟਿਵ ਕੇਸਾਂ ਨਾਲੋਂ 5 ਗੁਣਾ ਵਾਧਾ ਹੋਇਆ ਹੈ

Posted On: 28 SEP 2020 11:40AM by PIB Chandigarh

ਭਾਰਤ ਦੀਆਂ ਕੁਲ ਰਿਕਵਰੀਆਂ ਅੱਜ 50 ਲੱਖ (50,16,520) ਦੇ ਮੀਲ ਪੱਥਰ ਨੂੰ ਪਾਰ ਕਰ ਗਈਆਂ ਹਨ ।

ਬਹੁਤ ਹੀ ਵੱਡੀ ਗਿਣਤੀ ਵਿੱਚ ਕੋਵਿਡ ਦੇ ਮਰੀਜ਼ ਹਰ ਇੱਕ ਦਿਨ ਠੀਕ ਹੋ ਰਹੇ ਹਨ, ਭਾਰਤ ਦਾ ਰੋਜ਼ਾਨਾ ਰਿਕਵਰੀ ਦਾ ਉੱਚ ਪੱਧਰਾਂ ਦਾ ਰੁਝਾਨ ਲਗਾਤਾਰ ਜਾਰੀ ਹੈ I ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 74,893 ਰਿਕਵਰੀਆਂ ਕੀਤੀਆਂ ਗਈਆਂ ਹਨ ।

ਪਿਛਲੇ ਦਿਨੀਂ ਭਾਰਤ ਵਿੱਚ ਹਰ ਰੋਜ਼ 90,000 ਤੋਂ ਵੱਧ ਰਿਕਵਰੀਆਂ ਦਾ ਇੱਕ ਉੱਚ ਪੱਧਰ ਵੇਖਿਆ ਗਿਆ ਹੈ ।

 

C:\Users\dell\Desktop\image0019FW5.jpg

ਕੁੱਲ ਰਿਕਵਰੀ ਕੇਸਾਂ ਵਿੱਚ ਐਕਟਿਵ ਕੇਸਾਂ ਨਾਲੋਂ 5 ਗੁਣਾ ਤੋਂ ਵੀ ਵੱਧ ਵਾਧਾ ਹੋਇਆ ਹੈ ।

ਰਿਕਵਰੀ ਵਿਚ ਤੇਜ਼ੀ ਨਾਲ ਵਾਧਾ ਹੋਣ ਦੇ ਨਾਲ, ਇਕ ਮਹੀਨੇ ਵਿਚ ਰਿਕਵਰ ਹੋਏ ਮਾਮਲਿਆਂ ਵਿਚ 100% ਦੇ ਨੇੜੇ ਵਾਧਾ ਹੋਇਆ ਹੈ I

 

C:\Users\dell\Desktop\image0024WHF.jpg

ਰਾਸ਼ਟਰੀ ਰਿਕਵਰੀ ਰੇਟ ਹੋਰ ਵਧ ਕੇ 82.58% ਹੋ ਗਿਆ ਹੈ I

15 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਰਾਸ਼ਟਰੀ ਔਸਤ ਤੋਂ ਵੱਧ ਰਿਕਵਰੀ ਦਰ ਦਰਸਾ ਰਹੇ ਹਨ I

C:\Users\dell\Desktop\image003ADJT.jpg

 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 73% ਦਸ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ, ਦਿੱਲੀ, ਕੇਰਲ, ਓਡੀਸ਼ਾ, ਪੱਛਮੀ ਬੰਗਾਲ ਅਤੇ ਪੰਜਾਬ ਤੋਂ ਸਾਹਮਣੇ ਆ ਰਹੇ ਹਨ ।

13,000 ਤੋਂ ਵੱਧ ਨਵੇਂ ਰਿਕਵਰ ਮਰੀਜ਼ਾਂ ਨਾਲ ਮਹਾਰਾਸ਼ਟਰ ਸੂਚੀ ਵਿੱਚ ਸਭ ਤੋਂ ਅੱਗੇ ਹੈ I

C:\Users\dell\Desktop\image0040RK7.jpg

ਜੂਨ 2020 ਵਿਚ ਕੁੱਲ ਰਿਕਵਰ ਹੋਏ ਮਾਮਲਿਆਂ ਵਿਚ 1 ਲੱਖ ਵਾਧਾ ਹੋਇਆ ਹੈ । ਆਖਰੀ 10 ਲੱਖ ਦੀ ਰਿਕਵਰੀ ਸਿਰਫ 11 ਦਿਨਾਂ ਵਿਚ ਸ਼ਾਮਲ ਕੀਤੀ ਗਈ ਹੈ I

ਕੇਂਦਰ ਦੀ ਅਗਵਾਈ ਅਤੇ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵਲੋਂ ਲਾਗੂ ਕੀਤੇ ਗਏ ਇਕਸਾਰ, ਪ੍ਰਭਾਵਸ਼ਾਲੀ ਅਤੇ ਸਹਿਯੋਗੀ ਉਪਾਵਾਂ ਦੀ ਇੱਕ ਲੜੀ ਨਾਲ ਪ੍ਰਸ਼ੰਸਾਯੋਗ ਪ੍ਰਾਪਤੀ ਹਾਸਲ ਕੀਤੀ ਗਈ ਹੈ I ਸੁਧਰਿਆ ਮੈਡੀਕਲ ਬੁਨਿਆਦੀ ਢਾਂਚਾ, ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਨੂੰ ਲਾਗੂ ਕਰਨਾ, ਡਾਕਟਰਾਂ, ਪੈਰਾਮੈਡਿਕਸ ਅਤੇ ਫਰੰਟਲਾਈਨ ਵਰਕਰਾਂ ਦੇ ਪੂਰੇ ਸਮਰਪਣ ਅਤੇ ਵਚਨਬੱਧਤਾ ਨੇ, ‘ਸਰਕਾਰ ਦੀ ਪੂਰੀ’ ਪਹੁੰਚ ਅਧੀਨ ਸਰਬੋਤਮ ਯਤਨਾਂ ਨੂੰ ਪੂਰਕ ਬਣਾਇਆ ਹੈ I

C:\Users\dell\Desktop\image0055DRL.jpg

ਕੁੱਲ ਰਿਕਵਰ ਕੀਤੇ ਕੇਸਾਂ ਦਾ 78% 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਹੈ ।

ਕੁਲ ਰਿਕਵਰ ਮਾਮਲਿਆਂ ਵਿਚ ਮਹਾਰਾਸ਼ਟਰ ਦਾ ਵੱਧ ਤੋਂ ਵੱਧ ਯੋਗਦਾਨ ਹੈ, ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਹਨ ।

C:\Users\dell\Desktop\image006CJTA.jpg


 

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 82,170 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ ।

ਨਵੇਂ ਕੇਸਾਂ ਵਿਚੋਂ 79% ਦਸ ਰਾਜਾਂ ਵਿਚ ਕੇਂਦ੍ਰਿਤ ਹਨ I ਨਵੇਂ ਕੇਸਾਂ ਵਿਚ ਮਹਾਰਾਸ਼ਟਰ ਨੇ 18,000 ਤੋਂ ਵੱਧ ਅਤੇ ਕਰਨਾਟਕ ਨੇ 9,000 ਤੋਂ ਵੱਧ ਦਾ ਯੋਗਦਾਨ ਪਾਇਆ I

C:\Users\dell\Desktop\image0079NOY.jpg

ਪਿਛਲੇ 24 ਘੰਟਿਆਂ ਦੌਰਾਨ 1,039 ਮੌਤਾਂ ਦਰਜ ਕੀਤੀਆਂ ਗਈਆਂ ਹਨ I

10% ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਨਵੀਂਆਂ ਮੌਤਾਂ ਦਾ 84% ਦੱਸਿਆ ਜਾਂਦਾ ਹੈ I ਕੱਲ੍ਹ ਹੋਈਆਂ ਮੌਤਾਂ ਦਾ 36% ਮਹਾਰਾਸ਼ਟਰ ਵਿੱਚ 380 ਮੌਤਾਂ ਅਤੇ ਤਾਮਿਲਨਾਡੂ ਤੇ ਕਰਨਾਟਕ ਵਿੱਚ ਕ੍ਰਮਵਾਰ 80 ਅਤੇ 79 ਮੌਤਾਂ ਹਨ ।

C:\Users\dell\Desktop\image008R0OP.jpg

ਐਮਵੀ/ਐਸਜੇ



(Release ID: 1659734) Visitor Counter : 165