ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕਈ ਦਿਨਾਂ ਤੋਂ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਕੇਸਾਂ ਦੀ ਵੱਧ ਗਿਣਤੀ ਦਰਜ ਕੀਤੀ ਜਾ ਰਹੀ ਹੈ
21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਕੇਸ ਰਿਪੋਰਟ ਹੋਏ ਹਨ
Posted On:
27 SEP 2020 11:44AM by PIB Chandigarh
ਭਾਰਤ ਵਿੱਚ ਪਿਛਲੇ ਨੌਂ ਦਿਨਾਂ ਦੌਰਾਨ, ਨਵੇਂ ਰਿਕਵਰੀ ਕੇਸਾਂ ਦੀ ਗਿਣਤੀ ਪਿਛਲੇ ਕਈ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ । ਸਿਹਤਮੰਦ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ । ਇਕ ਦਿਨ ਵਿੱਚ ਰਿਕਵਰੀ ਤਕਰੀਬਨ 90,000 ਤੋਂ ਵੱਧ ਹੋ ਗਈ ਹੈ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 92,043 ਰਿਕਵਰੀ ਦਰਜ ਕੀਤੀ ਗਈ ਹੈ ਜਦੋਂ ਕਿ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 88,600 ਹੈ । ਇਸ ਦੇ ਨਾਲ ਹੀ, ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 50 ਲੱਖ (49,41,627) ਦੇ ਨੇੜੇ ਪਹੁੰਚ ਗਈ ਹੈ । ਰਿਕਵਰੀ ਦੇ ਉੱਚ ਰੁਝਾਨ ਨੂੰ ਜਾਰੀ ਰੱਖਦਿਆਂ, ਰਾਸ਼ਟਰੀ ਰਿਕਵਰੀ ਦੀ ਦਰ ਇਸ ਸਮੇਂ 82.46 % ਹੈ ।
ਰੋਜ਼ਾਨਾ ਰਿਕਵਰੀ ਦੀ ਇਸ ਉੱਚ ਦਰ ਨੇ ਵਿਸ਼ਵ ਵਿਚ ਭਾਰਤ ਦੀ ਮੋਹਰੀ ਸਥਿਤੀ ਨੂੰ ਹੋਰ ਅੱਗੇ ਵਧਾ ਦਿੱਤਾ ਹੈ ਕਿਉਂਕਿ ਦੇਸ਼ ਵਿੱਚ ਤੰਦਰੁਸਤ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਸਭ ਤੋਂ ਵੱਧ ਹੈ ।
ਜਿਵੇਂ ਕਿ ਭਾਰਤ ਵਿੱਚ ਨਵੇਂ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਮਾਮਲੇ ਰਿਕਾਰਡ ਕੀਤੇ ਜਾ ਰਹੇ ਹਨ । ਸਿਹਤਮੰਦ ਕੇਸਾਂ ਦੀ
ਪ੍ਰਤੀਸ਼ਤਤਾ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ।
ਸਿਹਤਮੰਦ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਤਕਰੀਬਨ 40 ਲੱਖ (39,85,225) ਹੈ ।
ਕਈ ਦਿਨਾਂ ਤੋਂ ਐਕਟਿਵ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਘੱਟ ਹੈ । ਐਕਟਿਵ ਕੇਸਾਂ ਦੀ ਗਿਣਤੀ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 15.96% ਹੈ ਅਤੇ ਇਹ ਲਗਾਤਾਰ ਘਟ ਰਹੀ ਹੈ ।
ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਚਕਾਰ ਨੇੜਲੇ, ਕਿਰਿਆਸ਼ੀਲਤਾ, ਕੈਲੀਬਰੇਟਿਡ ਅਤੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਇੱਕ ਦਿਨ ਵਿੱਚ ਹੋਣ ਵਾਲ ਇਸ ਵੱਡੀ ਗਿਣਤੀ ਵਿੱਚ ਰਿਕਵਰੀ ਨੂੰ ਕਾਇਮ ਰੱਖਣਾ ਸੰਭਵ ਹੋ ਸਕਿਆ ਹੈ ।
21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਦੀ ਰਿਪੋਰਟ ਦਰਜ ਕੀਤੀ ਗਈ ਹੈ ।
ਇਹ ਨਤੀਜੇ ਸਥਿਰ, ਬਹੁ-ਪੱਖੀ ਰਣਨੀਤੀਆਂ ਅਤੇ ਪ੍ਰਭਾਵਸ਼ਾਲੀ ਕਾਰਵਾਈਆਂ ਸਦਕਾ ਸੁਨਿਸ਼ਚਿਤ ਕੀਤੇ ਗਏ ਹਨ । ਇਸ ਦੇ ਨਾਲ- ਨਾਲ ਕੇਂਦਰ ਸਰਕਾਰ ਵੱਲੋਂ ਮਾਮਲਿਆਂ ਦੀ ਨਿਯਮਤ ਸਮੀਖਿਆ ਕੀਤੀ ਗਈ ਹੈ । ਉੱਚ ਦੇਸ਼ਵਿਆਪੀ ਪਰੀਖਣ, ਮੁਢਲੇ ਪਧਰ 'ਤੇ ਨਿਗਰਾਨੀ ਅਤੇ ਉੱਚ ਪੱਧਰੀ ਟੈਸਟਿੰਗ ਰਾਹੀਂ ਟਰੈਕਿੰਗ ਅਤੇ ਮਾਨਕੀਕ੍ਰਿਤ ਕਲੀਨਿਕਲ ਦੇਖਭਾਲ ਦੇ ਸਹਿਯੋਗ ਨਾਲ ਇਹ ਉਤਸ਼ਾਹਜਨਕ ਨਤੀਜੇ ਲਿਆਉਣ ਵਿੱਚ ਸਹਾਇਤਾ ਮਿਲੀ ਹੈ ।
****
ਐਮਵੀ / ਐਸਜੇ
(Release ID: 1659598)
Visitor Counter : 187