ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਹਾਣੀ–ਸੁਣਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ

Posted On: 27 SEP 2020 1:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਮਨ ਕੀ ਬਾਤਦੇ ਤਾਜ਼ਾ ਸੰਬੋਧਨ ਵਿੱਚ ਕਹਾਣੀਸੁਣਾਉਣ ਬਾਰੇ ਵਿਚਾਰ ਕਰਦਿਆਂ ਉਸ ਦੇ ਮਹੱਤਵ ਦੀ ਪੁਸ਼ਟੀ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਹਾਣੀਆਂ ਦਾ ਇਤਿਹਾਸ ਮਾਨਵ ਸੱਭਿਅਤਾ ਜਿੰਨਾ ਹੀ ਪੁਰਾਣਾ ਹੈ ਤੇ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਆਤਮ ਹੈ, ਉੱਥੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ।ਉਨ੍ਹਾਂ ਪਰਿਵਾਰ ਦੇ ਬਜ਼ੁਰਗਾਂ ਵੱਲੋਂ ਕਹਾਣੀਸੁਣਾਉਣ ਦਾ ਪਰੰਪਰਾ ਦੇ ਮਹੱਤਵ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦਿਆਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕਹਾਣੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਸਗੋਂ ਕਹਾਣੀਆਂ ਦੀ ਥਾਂ ਉਨ੍ਹਾਂ ਦੇ ਜੀਵਨਾਂ ਉੱਤੇ ਚੁਟਕਲਿਆਂ ਦਾ ਜ਼ਿਆਦਾ ਪ੍ਰਭਾਵ ਹੈ।

 

ਦੇਸ਼ ਵਿੱਚ ਕਹਾਣੀਸੁਣਾਉਣ ਜਾਂ ਕਿੱਸਾਗੋਈ ਦੀ ਪਰੰਪਰਾ ਬਾਰੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਿਤੋਪਦੇਸ਼ਅਤੇ ਪੰਚਤੰਤਰਦੀ ਪਰੰਪਰਾ ਵਿਕਸਿਤ ਕੀਤੀ ਹੈ, ਜਿਸ ਰਾਹੀਂ ਪਸ਼ੂਆਂ, ਪੰਛੀਆਂ ਤੇ ਪਰੀਆਂ ਦੇ ਕਾਲਪਨਿਕ ਵਿਸ਼ਵ ਰਾਹੀਂ ਸੂਝਬੂਝ ਦਾ ਪਾਠ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਧਾਰਮਿਕ ਕਹਾਣੀਸੁਣਾਉਣ ਦੀ ਪ੍ਰਾਚੀਨ ਕਿਸਮ ਕਥਾਦਾ ਜ਼ਿਕਰ ਕਰਦਿਆਂ ਤਮਿਲ ਨਾਡੂ ਤੇ ਕੇਰਲ ਵਿੱਲੂ ਪਾਤਦੀ ਉਦਾਹਰਣ ਦਿੱਤੀ ਜੋ ਕਹਾਣੀ ਤੇ ਸੰਗੀਤ ਦਾ ਮਿਸ਼ਰਣ ਹੈ ਤੇ ਕਠਪੁਤਲੀ ਦੀ ਜੀਵੰਤ ਪਰੰਪਰਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਵਿਗਿਆਨਕਗਲਪ ਉੱਤੇ ਅਧਾਰਿਤ ਕਹਾਣੀਆਂ ਸੁਣਾਉਣਾ ਹੁਣ ਮਕਬੂਲ ਹੁੰਦਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਆਈਆਈਐੱਮ (IIM) ਦੇ ਗ੍ਰੈਜੂਏਟ ਸ਼੍ਰੀ ਅਮਰ ਵਿਆਸ ਦੁਆਰਾ ਸੰਚਾਲਿਤ, ਸੁਸ਼੍ਰੀ ਵੈਸ਼ਾਲੀ ਵਯਾਵਹਾਰੇ ਦੇਸ਼ਪਾਂਡੇ ਦੀ ਮਰਾਠੀ ਵਿੱਚ ਪਹਿਲਕਦਮੀ, ਚੇਨਈ ਦੇ ਸੁਸ਼੍ਰੀ ਸ਼੍ਰੀਵਿਦਿਆ ਵੀਰ ਰਾਘਵਨ  ਦੀ ਪਹਿਲ ਸਮੇਤ ‘Gathastory.in’ ਸਮੇਤ ਕਿੱਸਾਗੋਈ ਦੀ ਕਲਾਕ੍ਰਿਤ ਨੂੰ ਉਤਸ਼ਾਹ ਕਰਨ ਦੀਆਂ ਕਈ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਜੋ ਸਾਡੇ ਸੱਭਿਆਚਾਰ ਨਾਲ ਸਬੰਧਿਤ ਕਹਾਣੀਆਂ ਨੂੰ ਮਕਬੂਲ ਬਣਾ ਰਹੇ ਹਨ ਤੇ ਉਨ੍ਹਾਂ ਦਾ ਪਸਾਰ ਕਰ ਰਹੇ ਹਨ, ਸੁਸ਼੍ਰੀ ਗੀਤਾ ਰਾਮਾਨੁਜਨ ਦੀ ਪਹਿਲ ‘kathalaya.org’, ਬੰਗਲੁਰੂ ਚ ਸ਼੍ਰੀ ਵਿਕਰਮ ਸ਼੍ਰੀਧਰ ਦਾ ਭਾਰਤੀ ਕਹਾਣੀਸੁਣਾਉਣ ਦਾ ਨੈੱਟਵਰਕ ਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਕੰਮ, ਜੋ ਮਹਾਤਮਾ ਗਾਂਧੀ ਨਾਲ ਸਬੰਧਿਤ ਕਹਾਣੀਆਂ ਲਈ ਬਹੁਤ ਉਤਸ਼ਾਹੀ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਬੰਗਲੁਰੂ ਸਟੋਰੀਟੈਲਿੰਗ ਸੁਸਾਇਟੀਦੇ ਸੁਸ਼੍ਰੀ ਅਪਰਣਾ ਅਥਰੀਆ ਤੇ ਹੋਰ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਇਸ ਸਮੂਹ ਨੇ ਵੀ ਰਾਜਾ ਕ੍ਰਿਸ਼ਨ ਦੇਵ ਰਾਏ ਤੇ ਉਨ੍ਹਾਂ ਦੇ ਮੰਤਰੀ ਤੇਨਾਲੀ ਰਾਮ ਦੀ ਇੱਕ ਕਹਾਣੀ ਵੀ ਬਿਆਨ ਕੀਤੀ।

 

ਪ੍ਰਧਾਨ ਮੰਤਰੀ ਨੇ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਮਹਾਨ ਮਰਦਾਂ ਤੇ ਔਰਤਾਂ ਦੇ ਜੀਵਨਾਂ ਦੀਆਂ ਕਹਾਣੀਆਂ ਸੁਣਾ ਕੇ ਦੇਸ਼ ਦੀ ਨਵੀਂ ਪੀੜ੍ਹੀ ਨਾਲ ਜੁੜਨ ਦੇ ਤਰੀਕੇ ਲੱਭਣ। ਉਨ੍ਹਾਂ ਕਿਹਾ ਕਿ ਕਹਾਣੀਸੁਣਾਉਣ ਦੀ ਕਲਾ ਜ਼ਰੂਰ ਹੀ ਹਰੇਕ ਘਰ ਵਿੱਚ ਮਕਬੂਲ ਬਣਾਈ ਜਾਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵਧੀਆ ਕਹਾਣੀਆਂ ਸੁਣਾਉਣਾ ਜਨਤਕ ਜੀਵਨ ਦਾ ਇੱਕ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਕਲਪਨਾ ਕੀਤੀ ਕਿ ਹਰ ਹਫ਼ਤੇ ਪਰਿਵਾਰਕ ਮੈਂਬਰ ਦਇਆ, ਸੰਵੇਦਨਾ, ਜੋਸ਼, ਕੁਰਬਾਨੀ, ਵੀਰਤਾ ਆਦਿ ਜਿਹੇ ਕਿਸੇ ਇੱਕ ਵਿਸ਼ੇ ਨੂੰ ਚੁਣ ਕੇ ਹਰੇਕ ਮੈਂਬਰ ਨੂੰ ਕੋਈ ਨਾ ਕੋਈ ਕਹਾਣੀ ਸੁਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਛੇਤੀ ਹੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾਉਣ ਜਾ ਰਿਹਾ ਹੈ ਤੇ ਕਹਾਣੀ ਸੁਣਾਉਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਕਹਾਣੀਆਂ ਜ਼ਰੀਏ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਿਤ ਪ੍ਰੇਰਨਾਦਾਇਕ ਘਟਨਾਵਾਂ ਦਾ ਪ੍ਰਚਾਰਪਸਾਰ ਕਰਨ। ਉਨ੍ਹਾਂ ਨੇ ਉਨ੍ਹਾਂ ਸਭ ਨੂੰ ਕਿਹਾ ਕਿ ਉਹ 1857 ਤੋਂ ਲੈ ਕੇ 1947 ਤੱਕ ਦੀ ਹਰੇਕ ਵੱਡੀ ਤੇ ਛੋਟੀ ਘਟਨਾ ਬਾਰੇ ਇਨ੍ਹਾਂ ਕਹਾਣੀਆਂ ਜ਼ਰੀਏ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ।

 

*****

 

ਏਪੀ


(Release ID: 1659584) Visitor Counter : 208