ਰੱਖਿਆ ਮੰਤਰਾਲਾ
ਸਾਬਕਾ ਕੇਂਦਰੀ ਮੰਤਰੀ ਮੇਜਰ ਜਸਵੰਤ ਸਿੰਘ (ਸੇਵਾ-ਮੁਕਤ) ਦਾ ਦੇਹਾਂਤ
Posted On:
27 SEP 2020 9:49AM by PIB Chandigarh
ਨਵੀਂ ਦਿੱਲੀ ਦੇ ਮਿਲਟਰੀ ਹਸਪਤਾਲ (ਖੋਜ ਅਤੇ ਰੈਫਰਲ) ਨੇ ਮੇਜਰ ਜਸਵੰਤ ਸਿੰਘ (ਸੇਵਾ ਮੁਕਤ), ਸਾਬਕਾ ਕੈਬਨਿਟ ਮੰਤਰੀ, ਭਾਰਤ ਸਰਕਾਰ ਦੀ ਮੌਤ ਦੀ ਘੋਸ਼ਣਾ ਬਹੁਤ ਦੁੱਖ ਨਾਲ 27 ਸਤੰਬਰ 2020 ਨੂੰ ਸਵੇਰੇ 0655 ਵਜੇ ਕੀਤੀ ਹੈ । ਉਨ੍ਹਾਂ ਨੂੰ 25 ਜੂਨ 2020 ਨੂੰ ਮਿਲਟਰੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਮਲਟੀਆਰਗਨ ਡਿਸਫੰਕਸ਼ਨ ਸਿੰਡਰੋਮ ਦੇ ਨਾਲ ਸੇਪਸਿਸ ਦਾ ਇਲਾਜ ਕੀਤਾ ਜਾ ਰਿਹਾ ਸੀ । ਸਿਰ ਦੀ ਪੁਰਾਣੀ ਗੰਭੀਰ ਸੱਟ ਦੇ ਪ੍ਰਭਾਵਾਂ ਦੇ ਨਤੀਜੇ ਵਜੋਂ ਅੱਜ ਸਵੇਰੇ ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ I
ਮਾਹਿਰਾਂ ਦੀ ਟੀਮ ਨੇ ਉਨ੍ਹਾਂ ਨੂੰ ਮੁੜ ਤੋਂ ਉਭਾਰਨ ਲਈ ਸਰਬੋਤਮ ਯਤਨ ਕੀਤੇ ਪਰ ਇਸਦੇ ਬਾਵਜੂਦ, ਉਹ ਦੁਬਾਰਾ ਜ਼ਿੰਦਾ ਨਹੀਂ ਹੋ ਸਕੇ ਅਤੇ 27 ਸਤੰਬਰ 2020 ਨੂੰ 0655 ਵਜੇ 'ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਉਨ੍ਹਾਂ ਦੀ ਕੋਵਿਡ ਸਥਿਤੀ ਨੈਗੇਟਿਵ ਹੈ।
ਏਬੀਬੀ / ਨੈਮਪੀ / ਰਾਜੀਬ
(Release ID: 1659575)
Visitor Counter : 171
Read this release in:
Telugu
,
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil